Wednesday, July 7, 2010

ਮੁਨਸ਼ੀ ਪ੍ਰੇਮ ਚੰਦ ਦੀ ਸ਼ਖ਼ਸੀਅਤ ਅਤੇ ਲਿਖਤਾਂ - ਅੰਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ – ਭਾਗ ਪਹਿਲਾ

ਸਵਾਲਾਂ ਦੀ ਦਹਿਲੀਜ਼

ਮੁਨਸ਼ੀ ਪ੍ਰੇਮ ਚੰਦ ਦੀ ਸ਼ਖ਼ਸੀਅਤ ਅਤੇ ਲਿਖਤਾਂ

(ਅੰਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ)

ਅਨੁਵਾਦ - ਕੇਹਰ ਸ਼ਰੀਫ਼

ਭਾਗ ਪਹਿਲਾ

ਦੋਸਤੋ! 31 ਜੁਲਾਈ ਨੂੰ ਪ੍ਰਸਿੱਧ ਸਾਹਿਤਕਾਰ ਮੁਨਸ਼ੀ ਪ੍ਰੇਮ ਚੰਦ ਜੀ ਦਾ ਜਨਮ ਦਿਨ ਹੈ। ਜਰਮਨੀ ਵਸਦੇ ਉੱਘੇ ਲੇਖਕ ਕੇਹਰ ਸ਼ਰੀਫ਼ ਸਾਹਿਬ ਨੇ ਮੁਨਸ਼ੀ ਪ੍ਰੇਮ ਚੰਦ ਦੀ ਸ਼ਖ਼ਸੀਅਤ ਅਤੇ ਲਿਖਤਾਂ ਬਾਰੇ ਅੰਮ੍ਰਿਤ ਰਾਏ ਅਤੇ ਕਮਲ ਗੁਪਤ ਵਿਚਕਾਰ ਹੋਈ ਬਹੁਪੱਖੀ ਗੱਲਬਾਤ ਦਾ ਪੰਜਾਬੀ ਚ ਉਲੱਥਾ ਕਰਕੇ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ। ਇਸ ਉੱਦਮ ਲਈ ਸ਼ਰੀਫ਼ ਸਾਹਿਬ ਮੁਬਾਰਕਬਾਦ ਦੇ ਹੱਕ਼ਦਾਰ ਹਨ, ਨਾਲ਼ ਹੀ ਮੈਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੀ ਹਾਂ ਕਿ ਉਹਨਾਂ ਨੇ ਰੁਝੇਵਿਆਂ ਦੇ ਬਾਵਜੂਦ ਹਾਜ਼ਰੀ ਲਵਾਈ ਹੈ। ਆਸ ਹੈ ਤੁਸੀਂ ਵੀ ਇਸ ਦਿਲਚਸਪ ਗੱਲਬਾਤ ਨੂੰ ਮਾਣੋਗੇ।

ਅਦਬ ਸਹਿਤ

ਤਨਦੀਪ ਤਮੰਨਾ

*****

ਪ੍ਰੇਮ ਚੰਦ ਦੇ ਵੱਖੋ-ਵੱਖਰੇ ਪੱਖਾਂ ਨਾਲ ਜੁੜੀਆਂ ਗੱਲਾਂ ਦਾ ਮਹੱਤਵ ਉਭਰਦਾ ਜਾ ਰਿਹਾ ਸੀਮੈਂ ਅੰਮ੍ਰਿਤ ਰਾਏ ਦੀ ਨਜ਼ਰ ਚ ਮੁਨਸ਼ੀ ਪ੍ਰੇਮ ਚੰਦ ਦੀ ਸ਼ਖ਼ਸੀਅਤ ਤੇ ਲਿਖਤਾਂ ਅਤੇ ਉਨ੍ਹਾਂ ਦੀਆਂ ਪ੍ਰੇਰਨਾਵਾਂ ਬਾਰੇ ਜਾਨਣ ਦੀ ਖ਼ਾਹਿਸ਼ ਨਾਲ ਪੁੱਛਿਆ :-

-----

ਕਮਲ: ਅੱਛਾ ਇਹ ਦੱਸੋ ਕਿ ਪ੍ਰੇਮ ਚੰਦ ਦੀ ਸ਼ਖ਼ਸੀਅਤ ਅਤੇ ਲਿਖਤਾਂ ਵਿਚੋਂ ਤੁਸੀਂ ਕਿਸ ਤੋਂ ਵੱਧ ਪ੍ਰਭਾਵਿਤ ਹੋ? ਕਿਸਦਾ ਪ੍ਰਭਾਵ ਤੁਹਾਡੇ ਮਨ ਤੇ ਗਹਿਰਾ ਹੈ? ਖ਼ੁਸ਼ਕਿਸਮਤੀ ਨਾਲ ਤੁਸੀਂ ਇਕ ਦੂਜੇ ਦੇ ਬਹੁਤ ਹੀ ਨੇੜੇ ਰਹੇ ਹੋ?

- ਅੰਮ੍ਰਿਤ ਮੈਂ ਦੋਹਾਂ ਨੂੰ ਵੱਖਰਾ ਕਰਕੇ ਦੇਖ ਹੀ ਨਹੀਂ ਸਕਦਾਇਸ ਕਰਕੇ ਇਸ ਤਰ੍ਹਾਂ ਆਖ ਸਕਣਾ ਮੇਰੇ ਲਈ ਬਹੁਤ ਮੁਸ਼ਕਿਲ ਹੈਬਹੁਤ ਲੋਕਾਂ ਚ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਲਿਖਤਾਂ ਵਿਚ ਫ਼ਰਕ ਹੁੰਦਾ ਹੈ ਪਰ ਇੱਥੇ ਅਜਿਹਾ ਨਹੀਂ ਹੈਇੱਥੇ ਤਾਂ ਦੋਵੇਂ ਮਿਲ ਕੇ ਇਕ ਇਕਾਈ ਬਣਦੇ ਹਨਇਸ ਕਰਕੇ ਮੈਂ ਇੱਥੇ ਇਹ ਨਹੀਂ ਕਹਿ ਸਕਦਾ ਕਿਹੜਾ ਮੇਰੇ ਬਹੁਤ ਨੇੜੇ ਰਿਹਾ ਹੈ

-----

ਕਮਲ: ਤੁਸੀਂ ਠੀਕ ਕਹਿੰਦੇ ਹੋ ਉਸ ਆਦਮੀ ਦੀ ਸ਼ਖ਼ਸੀਅਤ ਵੀ ਰਚਨਾਵਾਂ ਵਾਂਗ ਹੀ ਪਾਰਦਰਸ਼ੀ ਹੈਅੰਦਰੋਂ ਬਾਹਰੋਂ ਇੱਕੋ ਜਿਹਾਜੇ ਲਿਖਤਾਂ ਵਿਚ ਆਦਰਸ਼ਵਾਦੀ ਹੈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੈਰਚਨਾਵਾਂ ਚ ਜੇ ਗਾਂਧੀਵਾਦ ਦਾ ਪ੍ਰਭਾਵ ਹੈ ਤਾਂ ਜੀਵਨ ਵੀ ਉਸ ਤੋਂ ਵੱਖਰਾ ਨਹੀਂ ਰਿਹਾ

- ਅੰਮ੍ਰਿਤ ਬਿਲਕੁੱਲ ਅਜਿਹਾ ਹੀਜਦੋਂ ਸਮਾਜਵਾਦੀ ਵਿਚਾਰਧਾਰਾ ਵੱਲ ਤਬਦੀਲੀ ਹੋਈ ਤਾਂ ਜੀਵਨ ਵਿਚ ਵੀ ਅਜਿਹਾ ਹੀ ਹੋਇਆਉਸ ਆਦਮੀ ਕੋਲ ਕੋਈ ਬਨਾਵਟ ਨਹੀਂਉਹ ਹੀ ਸਾਦਗੀ, ਨਿਸਚਿੰਤਤਾਇਸ ਕਰਕੇ ਹੀ ਇਹ ਕਹਿਣਾ ਮੁਸ਼ਕਿਲ ਹੈ ਕਿ ਦੋਹਾਂ ਵਿਚੋਂ ਕਿਹੜਾ ਪੱਖ ਬਹੁਤਾ ਮਹੱਤਵਪੂਰਨ ਹੈ

-----

ਕਮਲ: ਹੁਣ ਇਕ ਹੋਰ ਗੱਲ ਜੋ ਪ੍ਰੇਮ ਚੰਦ ਦੇ ਪੂਰੇ ਸਾਹਿਤ ਤੇ ਜੀਵਨ ਯਾਤਰਾ ਨੂੰ ਦੇਖਦੇ ਹੋਏ ਸਵਾਲ ਵਜੋਂ ਉੱਭਰਦੀ ਹੈ ਕਿ ਉਹ ਕਿਹੜੇ ਹਾਲਾਤ ਹਾਂ ਪ੍ਰੇਰਕ ਸ਼ਕਤੀਆਂ ਸਨ ਜਿਨ੍ਹਾਂ ਨੇ ਪ੍ਰੇਮ ਚੰਦ ਨੂੰ ਇਹ ਰਸਤਾ ਅਪਨਾਉਣ ਲਈ ਮਜ਼ਬੂਰ ਕਰ ਦਿੱਤਾ

- ਅੰਮ੍ਰਿਤ ਕਿਹੜਾ ਰਸਤਾ?

-----

ਕਮਲ: ਲਿਖਣ ਦਾ ਰਸਤਾਦੇਸ਼ ਦੀ ਅਜਾਦੀ ਦੀ ਲੜਾਈ ਨੂੰ ਇਕ ਵਿਚਾਰਧਾਰਕ ਸ਼ਕਲ-ਸੂਰਤ ਦੇਣ ਲਈ ਉਨ੍ਹਾਂ ਨੇ ਕਲਮ ਹੀ ਫੜ ਲਈਆਖਰ ਇਸ ਦੇ ਪਿੱਛੇ ਕਿਹੜੀ ਪ੍ਰੇਰਨਾ ਸੀ

- ਅੰਮ੍ਰਿਤ ਮੈਂ ਨਹੀਂ ਸਮਝਦਾ ਕਿ ਇਸਦੇ ਪਿੱਛੇ ਕੋਈ ਬਾਹਰਲੀ ਪ੍ਰੇਰਨਾ ਸੀਹਰ ਆਦਮੀ ਦਾ ਵਿਕਾਸ ਆਪਣੇ ਢੰਗ ਨਾਲ ਹੁੰਦਾ ਹੈ, ਉਨ੍ਹਾਂ ਦਾ ਵਿਕਾਸ ਇਸ ਢੰਗ ਦਾ ਸੀ ਜਿਸ ਕਰਕੇ ਇਸ ਪਾਸੇ ਵਲ ਉਨ੍ਹਾਂ ਦੇ ਲਿਖਣ ਦੀ ਅੰਦਰਲੀ ਪ੍ਰੇਰਨਾ ਜਾਗੀ ਹੋਵੇਗੀ

-----

ਕਮਲ: ਜਾਂ ਫੇਰ ਇਹ ਗੱਲ ਹੋਈ ਕਿ ਆਲੇ-ਦੁਆਲੇ ਦੇ ਕਿਸਾਨਾਂ ਦੀ ਦੁੱਖਾਂ ਭਰਪੂਰ ਜ਼ਿੰਦਗੀ, ਉਨ੍ਹਾਂ ਤੇ ਹੋ ਰਹੇ ਜ਼ੁਲਮ ਅਤੇ ਸ਼ੋਸ਼ਣ ਨੂੰ ਉਨ੍ਹਾਂ ਨੇ ਦੇਖਿਆਧਾਰਮਕ ਅੰਧ-ਵਿਸ਼ਵਾਸ ਤੇ ਸਮਾਜਿਕ ਕੁਰੀਤੀਆਂ ਨੇ ਉਨ੍ਹਾਂ ਨੂੰ ਦੁਖੀ ਕੀਤਾ ਤੇ ਝੰਜੋੜਿਆ ਅਤੇ ਉਨ੍ਹਾਂ ਨੇ ਇਸ ਸਭ ਕਾਸੇ ਦੇ ਖ਼ਿਲਾਫ਼ ਕਲਮ ਚੁੱਕ ਲਈ

- ਅੰਮ੍ਰਿਤ ਨਹੀਂ, ਅਜਿਹੀ ਗੱਲ ਨਹੀਂਇਹ ਸਭ ਕੁੱਝ ਤਾਂ ਦੁਨੀਆਂ ਵਿਚ ਕਰੋੜਾਂ ਲੋਕ ਦੇਖਦੇ ਹਨ ਪਰ ਫੇਰ ਵੀ ਨਹੀਂ ਲਿਖਦੇਇਸਦਾ ਭਾਵ ਇਹ ਕਿ ਲਿਖਣ ਸ਼ਕਤੀ ਜਾਂ ਲਿਖਣ ਚੇਤਨਾ ਉਸਦੇ ਅੰਦਰ ਜਦੋਂ ਤੱਕ ਨਾ ਹੋਵੇ ਉਦੋਂ ਤੱਕ ਉਸਦੀ ਪ੍ਰਤੀਕਿਰਿਆ ਦਾ ਇਹ ਰੂਪ ਨਹੀਂ ਹੋ ਸਕਦਾਇਹ ਰੂਪ ਤਾਂ ਇਸ ਕਰਕੇ ਬਣਿਆ ਕਿ ਉਸ ਆਦਮੀ ਦੇ ਅੰਦਰ ਇਕ ਤੜਪ ਸੀ, ਜਿਸ ਸਮਾਜ ਵਿਚ ਉਹ ਜੀਵਿਆ, ਜਿਸਨੂੰ ਉਹਨੇ ਦੇਖਿਆ, ਸਮਝਿਆ ਅਤੇ ਆਪਣੇ ਢੰਗ ਨਾਲ ਪਰਖਿਆ ਫੇਰ ਆਪਣੀ ਲਿਖਤ ਵਿਚ ਉਸਨੂੰ ਉਤਾਰ ਦਿੱਤਾਇਹ ਹੀ ਗੱਲ ਹੈਰਹੀ ਕਿਸੇ ਹੋਰ ਦੀ ਗੱਲ, ਤੁਸੀਂ ਕਿਸੇ ਨੂੰ ਲੱਖ ਪ੍ਰੇਰਨਾਵਾਂ ਦਿੰਦੇ ਰਹੋ ਉਹ ਹੰਝੂ ਬਹਾ ਛੱਡੇਗਾ ਲਿਖ ਥੋੜਾ ਸਕਦੈ

-----

ਕਮਲ: ਮੁਨਸ਼ੀ ਜੀ ਨੇ ਹੰਝੂ ਤਾਂ ਨਹੀਂ ਬਹਾਏ ਨਹੀ ਤਾਂ ਉਹ ਵੀ ਵਿਯੋਗੀ ਹੋਗਾ ਪਹਿਲਾ ਕਵੀਦੀ ਤਰਜ਼ ਵਾਲੇ ਕਵੀ ਹੀ ਬਣੇ ਰਹਿੰਦੇ

- ਅੰਮ੍ਰਿਤ ਇਹ ਤਾਂ ਉਨ੍ਹਾਂ ਪਹਿਲਾਂ ਹੀ ਮਨ੍ਹਾਂ ਕਰ ਦਿੱਤਾ ਸੀ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਬੰਗਾਲੀ ਸਾਹਿਤ ਦੇ ਸੰਦਰਭ ਚ ਸ਼ਰਤ ਚੰਦਰ ਬਾਰੇ ਤੁਸੀਂ ਕੀ ਸੋਚਦੇ ਹੋ, ਉਦੋਂ ਉਨ੍ਹਾਂ ਨੇ ਸਾਫ਼ ਆਖ ਦਿੱਤਾ ਸੀ ਕਿ ਉਹ ਰਸਤਾ ਤਾਂ ਮੇਰੇ ਲਈ ਨਹੀਂ ਹੈ ਉਹ ਤਾਂ ਬਹੁਤ ਹੀ ਸਮ੍ਰਿਤੀਜੀਵੀ ਅਤੇ ਨੈਸਟੈਲਜਿਕ ਕਿਸਮ ਦੀ ਲਿਖਤ ਹੈਇਸ ਕਰਕੇ ਉਸ ਵਿਚ ਤਰਲਤਾ ਆ ਜਾਂਦੀ ਹੈਪਰ ਉਹ ਰਸਤਾ ਮੇਰਾ ਰਸਤਾ ਨਹੀਂਮੇਰੀ ਲਿਖਤ ਤਾਂ ਹਾਰਡ ਕਿਸਮ ਦੀ ਲਿਖਤ ਹੈ

-----

ਕਮਲ: ਪਰ ਇਹ ਗੱਲ ਤਾਂ ਨਹੀਂਪ੍ਰੇਮ ਚੰਦ ਦੀ ਲਿਖਤ ਤਾਂ ਸਾਫਟ ਕਿਸਮ ਦੀ ਲਿਖਤ ਹੈਇੱਥੋਂ ਤੱਕ ਕਿ ਜਦੋਂ ਗਾਂਧੀਵਾਦ ਵਲੋਂ ਉਨ੍ਹਾਂ ਦਾ ਮੋਹ ਟੁੱਟਦਾ ਹੈ ਅਤੇ ਉਹ ਸਮਾਜਵਾਦੀ ਵਿਚਾਰਧਾਰਾ ਦੀ ਪ੍ਰਤੀਕ੍ਰਿਆ ਤੋਂ ਪ੍ਰਭਾਵਿਤ ਹੁੰਦੇ ਹਨ ਤਾਂ ਉਦੋਂ ਵੀ ਉਨ੍ਹਾਂ ਦੀ ਲਿਖਤ ਬਾਰੂਦੀ ਕਿਸਮ ਦੀ ਹਾਰਡਨੈੱਸ ਤੋਂ ਪਰ੍ਹਾਂ ਰਹਿੰਦੀ ਹੈ।

- ਅੰਮ੍ਰਿਤ ਹਾਰਡ ਉਸ ਭਾਵ ਚ ਨਹੀਂ, ਹਾਰਡ ਤੋਂ ਭਾਵ ਕਿ ਸੱਚਾਈ ਤੇ ਉਸ ਨਾਲ ਇਕ ਸੁਚੇਤ ਆਦਮੀ ਦਾ ਟਕਰਾਉਇਹ ਹੈ ਉਨ੍ਹਾਂ ਦੀ ਕਹਾਣੀ ਦੀ ਜਿੰਦ-ਜਾਨ, ਪ੍ਰੇਮ ਚੰਦ ਦੀਆਂ ਕਹਾਣੀਆਂ ਤੇ ਉਨ੍ਹਾਂ ਦੀ ਤੋਰ ਅਤੇ ਹੋਰ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਤੋਂ ਉਹ ਪਰ੍ਹੇ ਹੀ ਰਹੇ

-----

ਕਮਲ: ਇਹ ਤਾਂ ਸਾਫ਼ ਹੀ ਹੈ ਕਿ ਉਨ੍ਹਾਂ ਨੂੰ ਨਾ ਇਸ ਗੱਲ ਦੀ ਲਾਲਸਾ ਸੀ ਨਾ ਹੀ ਤਮੰਨਾ

- ਅੰਮ੍ਰਿਤ ਉਹ ਚਾਹੁੰਦੇ ਵੀ ਤਾਂ ਵੀ ਨਹੀਂ ਲਿਖ ਸਕਦੇ ਸਨ

-----

ਕਮਲ: ਬਿਲਕੁਲ! ਕਿਉਂਕਿ ਉਹ ਇਸ਼ਕ ਦੇ ਦਰਦ ਨਾਲ ਨਹੀਂ ਸਗੋਂ ਇਨਸਾਨ ਦੇ ਦੁਖੜਿਆਂ ਤੋਂ ਪੀੜਤ ਸਨਉਹ ਦਿਲ ਤੇ ਸੱਟ ਖਾਣ ਵਾਲਿਆਂ ਵਿਚੋਂ ਨਹੀਂ ਸਗੋਂ ਸੋਸ਼ਣ-ਤੰਤਰ ਦੇ ਸਤਾਏ ਹੋਏ ਸਨਇਸ ਕਰਕੇ ਉਨ੍ਹਾਂ ਦੀ ਸਾਰੀ ਲਿਖਤ ਇਕ ਖ਼ਾਸ ਦ੍ਰਿਸ਼ਟੀ ਦਾ ਸਬੂਤ ਹੈ

- ਅੰਮ੍ਰਿਤ ਤਾਂ ਹੀ ਤਾਂ ਉਨ੍ਹਾਂ ਦੀ ਲਿਖਤ ਵੀ ਦੂਸਰੇ ਢੰਗ ਦੀ ਹੈ

-----

ਗੱਲਾਂ ਦੇ ਨਾਲ ਨਾਲ ਚਾਹ ਦੀਆਂ ਘੁੱਟਾਂ ਵੀ ਭਰੀਆਂ ਜਾ ਰਹੀਆਂ ਸਨਭਾਵੁਕ ਜਹੀਆਂ ਗੱਲਾਂ ਦੇ ਦੌਰ ਵਿਚ ਕਦੇ ਚਾਹ ਠੰਢੀ ਹੋ ਜਾਂਦੀ ਫੇਰ ਗਰਮ ਚਾਹ ਆਉਂਦੀ ਅਤੇ ਗੱਲਾਂ ਫੇਰ ਨਵੇਂ ਸੰਦਰਭ ਵਿਚ ਜੁੜਨ ਲਗਦੀਆਂਗੱਲ-ਬਾਤ ਨੂੰ ਅੱਗੇ ਤੋਰਦਿਆਂ ਮੈਂ ਪੁੱਛਿਆ-

ਕਮਲ: ਅਜ਼ਾਦੀ ਦੀ ਲੜਾਈ ਦੇ ਨਾਲ ਨਾਲ ਪ੍ਰੇਮ ਚੰਦ ਪੇਂਡੂ ਸੋਸ਼ਣ ਦੇ ਖ਼ਿਲਾਫ਼ ਵੀ ਸੰਘਰਸ਼ ਕਰਦੇ ਰਹੇਉਹ ਸੰਘਰਸ਼ ਅੱਜ ਵੀ ਜਾਰੀ ਰੱਖਣ ਦੀ ਲੋੜ ਹੈ ਕਿਉਂਕਿ ਇਹ ਤਾਂ ਗੱਲ ਨਹੀਂ ਕਿ ਪਰੇਮ ਚੰਦ ਨੇ ਇਹ ਲੜਾਈ ਪੂਰੀ ਤਰ੍ਹਾਂ ਲੜ ਲਈ ਹੈਪਰ ਅਫ਼ਸੋਸ ਇਸ ਗੱਲ ਦਾ ਕਿ ਉਹ ਲੜਾਈ ਅੱਜ ਪੂਰੀ ਤਰ੍ਹਾਂ ਛੱਡ ਦਿੱਤੀ ਗਈ ਹੈਤੁਸੀਂ ਇਸ ਦੇ ਪਿੱਛੇ ਕੀ ਕਾਰਨ ਸਮਝਦੇ ਹੋ, ਕਿਉਂਕਿ ਸਮੱਸਿਆਵਾਂ ਤਾਂ ਖ਼ਤਮ ਹੋਈਆਂ ਨਹੀਂ ਫੇਰ ਛੱਡ ਕਿਉਂ ਦਿੱਤੀ ਗਈ ਇਹ ਲੜਾਈ?

- ਅੰਮ੍ਰਿਤ ਕਿਸਨੇ ਛੱਡ ਦਿੱਤੀ?

-----

ਕਮਲ: ਅੱਜ ਦੇ ਲੇਖਕਾਂ ਨੇ

- ਅੰਮ੍ਰਿਤ ਉਹ ਜੋ ਲੇਖਕਾਂ ਤੋਂ ਨਿੱਖੜਿਆ ਹੋਇਆ ਹੈ ਉਹਨੂੰ ਤੁਸੀਂ ਵੱਖਰਾ ਕਿਉਂ ਦੇਖਦੇ ਹੋਉਂਜ ਵੱਖਰਿਆ ਕੇ ਵੀ ਗੱਲ ਕੀਤੀ ਜਾ ਸਕਦੀ ਹੈਪਰ ਇਹਦੇ ਲਈ ਜ਼ਰੂਰੀ ਹੈ ਕਿ ਪੂਰਾ ਪਿਛੋਕੜ ਪਰਖਿਆ ਜਾਵੇ ਤਾਂ ਤੁਸੀਂ ਦੇਖੋਗੇ ਕਿ ਚਾਰੇ ਪਾਸੇ.......

------

ਕਮਲ: ਪਹਿਲਾਂ ਤੋਂ ਵੀ ਭਿਆਨਕ ਸਥਿਤੀਆਂ ਹਨ

- ਅੰਮ੍ਰਿਤ ਭਿਆਨਕ ਸਥਿਤੀਆਂ ਤਾਂ ਆਪਣੇ ਥਾਵੇਂ ਇਸ ਤੋਂ ਵੀ ਅੱਗੇ ਜੋ ਮੈਂ ਦੇਖ ਰਿਹਾਂ ਕਿ ਕਿਸੇ ਪਾਸੇ ਕੋਈ ਸੰਗਠਿਤ, ਸੁਚੇਤ ਤੇ ਜੁਝਾਰੂ ਅੰਦੋਲਨ ਇਨ੍ਹਾਂ ਸਭ ਸਥਿਤੀਆਂ ਦੇ ਖ਼ਿਲਾਫ਼ ਹੁੰਦਾ ਤੁਸੀਂ ਨਹੀਂ ਦੇਖ ਰਹੇਅਜਿਹੇ ਸਮੇਂ ਨਿਘਾਰ ਦੀਆਂ ਹਾਲਤਾਂ ਹੋ ਵੀ ਤੇਜ਼ ਹੋ ਗਈਆਂ ਹਨ

-----

ਕਮਲ: ਹਾਂ, ਸਮੱਸਿਆਵਾਂ ਜ਼ਿਆਦਾ ਤੇ ਹੱਲ ਲਟਕਿਆ ਹੋਇਆ

- ਅੰਮ੍ਰਿਤ ਬਿਲਕੁਲ ਠੀਕ, ਇਸ ਕਰਕੇ ਲੇਖਕ ਵੀ ਉਨ੍ਹਾਂ ਹਾਲਤਾਂ ਦਾ ਹਿੱਸਾ ਬਣ ਗਿਆ ਹੈ ਤੇ ਉਸ ਦਾ ਸਿ਼ਕਾਰ ਹੋ ਗਿਆਇਹ ਹੀ ਤਾਂ ਇਖ਼ਲਾਕੀ ਨਿਘਾਰ ਹੈ, ਗਿਰਾਵਟ ਹੈਇਸ ਦਾ ਸਿਕਾਰ ਉਹ ਵੀ ਹੈਉਸ ਨੂੰ ਇਸ ਤਰ੍ਹਾਂ ਸਿਕਾਰ ਬਨਾਉਣ ਵਿਚ ਉਸਦੀ ਇਸ ਮਨੋਭਾਵਨਾ ਨੇ ਮੱਦਦ ਕੀਤੀ ਕਿ ਸਾਹਿਤ ਨੇ ਅਸਲ ਚ ਸਮਾਜ ਤੋਂ ਕੁੱਝ ਨਹੀਂ ਲੈਣਾ-ਦੇਣਾਸਿਰਫ਼ ਇਹ ਹੀ ਨਹੀਂ ਸਗੋਂ ਇਹ ਵੀ ਮੰਨਿਆ ਜਾਣ ਲੱਗਾ ਕਿ ਜਿਹੜੀ ਤਰਕ ਪੂਰਨ ਰਚਨਾ ਹੁੰਦੀ ਹੈ, ਉਦੇਸ਼ ਨਾਲ ਬੱਝੀ ਰਚਨਾ ਹੁੰਦੀ ਹੈ ਉਹ ਘਟੀਆਂ ਲਿਖਤ ਹੁੰਦੀ ਹੈਉਹ ਸਾਹਿਤ ਸੁਧਾਰਵਾਦੀ ਹੋ ਜਾਂਦਾ ਹੈ- ਵਿਚਾਰ ਪੰਥੀ ਹੋ ਜਾਂਦਾ ਹੈ

-----

ਕਮਲ: ਇਹ ਤਾਂ ਪ੍ਰੇਮ ਚੰਦ ਦੇ ਰਸਤੇ ਤੋਂ ਬਿਲਕੁੱਲ ਦੂਰ ਹੋ ਜਾਣ ਵਾਲੀ ਗੱਲ ਹੋ ਗਈਪ੍ਰੇਮ ਚੰਦ ਦਾ ਰਸਤਾ ਤਾਂ ਸਿੱਧਾ ਸਪੱਸ਼ਟ ਸੀ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੀ ਨਹੀਂ, ਸੇਧ ਵੀ ਹੈਇਸ ਦਾ ਭਾਵ ਤਾਂ ਇਹ ਹੈ ਕਿ ਪ੍ਰਤੀਬੱਧਤਾ ਵਾਲਾ ਸਾਹਿਤ ਹੀ ਸਾਹਿਤ ਹੈ ਅਤੇ ਦਕੀਆਨੂਸੀ ਸਾਹਿਤ, ਸਾਹਿਤ ਰਹਿ ਹੀ ਕਦੋਂ ਜਾਂਦਾ ਹੈ? ਇਸ ਸੰਦਰਭ ਚ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਅੱਜ ਦਾ ਸਾਹਿਤ, ਸਾਹਿਤ ਹੈ ਹੀ ਨਹੀਂ ਕਿਉਂਕਿ ਇਹ ਸੇਧਹੀਣ ਹੈ?

- ਅੰਮ੍ਰਿਤ ਇਹ ਤਾਂ ਹੈ ਹੀਸੇਧ-ਰਹਿਤ ਹੋਣ ਕਰਕੇ ਅੱਜ ਦਾ ਸਾਹਿਤ , ਸਾਹਿਤ ਰਹਿ ਹੀ ਕਦੋਂ ਗਿਐਉਸ ਸਾਹਿਤ ਦਾ ਸਮਾਜ ਨਾਲ ਭਲਾ ਕੀ ਲੈਣ ਦੇਣ?

-----

ਕਮਲ: ਅਤੇ ਅਸੀਂ ਵੀ ਕੀ ਕੱਢਣਾ-ਪਾਉਣਾ ਅਜਿਹੇ ਸਾਹਿਤ ਚੋਂ? ਪਰ ਸੋਚੋ ਤਾਂ ਸਹੀ ਕਿੰਨੀ ਦੁੱਖ ਭਰੀ ਸਥਿਤੀ ਹੈ

- ਅੰਮ੍ਰਿਤ ਬਹੁਤ ਹੀ ਦੁੱਖ ਭਰੀ ਹਾਲਤ ਹੈ

-----

ਕਮਲ: ਦੇਖੋ, ਅਸਲ ਵਿਚ ਇਹ ਸਾਰੀਆਂ ਗੱਲਾਂ ਬੁਨਿਆਦੀ ਤੌਰ ਤੇ ਇਸ ਨੁਕਤੇ ਤੋਂ ਪੈਦਾ ਹੁੰਦੀਆਂ ਹਨ ਕਿ ਜਿਹੜੇ ਪ੍ਰੇਮ ਚੰਦ ਦੀ ਦਲੀਲ ਭਰਪੂਰ ਲਿਖਤ ਦੇ ਸਾਹਮਣੇ ਆਪਣੀ ਲਿਖਤ ਨੂੰ ਜਸਟੀਫਾਈ ਨਹੀਂ ਕਰ ਸਕੇ ਉਹ ਪ੍ਰੇਮ ਚੰਦ ਨੂੰ ਨਕਾਰਨ ਦੀ ਮੋਰਚਾਬੰਦੀ ਕਰਨ ਲੱਗ ਪਏਇਹ ਆਪਣੀ ਕਮਜ਼ੋਰੀ ਨੂੰ ਲੁਕਾਉਣ ਦਾ ਇਕ ਢੰਗ ਵੀ ਹੋਇਆ

- ਅੰਮ੍ਰਿਤ ਮੈਨੂੰ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈਹੁਣ ਜੇ ਤੁਸੀਂ ਵੀ ਇਹ ਹੀ ਗੱਲ ਕਹਿ ਰਹੇ ਹੋ ਤਾਂ ਬਹੁਤ ਚੰਗੀ ਗੱਲ ਹੈ

*****

ਲੜੀ ਜੋੜਨ ਲਈ ਭਾਗ ਦੂਜਾ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।


No comments: