Saturday, May 8, 2010

ਸੁਪ੍ਰਸਿੱਧ ਕਹਾਣੀਕਾਰ ਜਿੰਦਰ ਨਾਲ਼ – ਇਕ ਮੁਲਾਕਾਤ – ਭਾਗ ਤੀਜਾ

ਮੁਲਾਕਾਤੀ : ਜੋਗਿੰਦਰ ਸਿੰਘ ਨਿਰਾਲਾ

ਭਾਗ ਤੀਜਾ

ਲੜੀ ਜੋੜਨ ਲਈ ਪਹਿਲੀ ਅਤੇ ਦੂਜੀ ਪੋਸਟ ਜ਼ਰੂਰ ਪੜ੍ਹੋ ਜੀ।

ਨਿਰਾਲਾ - ਕੁਝ ਆਲੋਚਕਾਂ ਨੇ ਕਹਾਣੀ ਦੀਆਂ ਪਰਤਾਂ ਵੀ ਤਿਆਰ ਕੀਤੀਆਂ ਹਨਇਨ੍ਹਾਂ ਪੜ੍ਹਤਾਂ ਦੀ ਕਿੰਨੀ ਕੁ ਸਾਰਥਿਕਤਾ ਹੋ ਸਕਦੀ ਹੈ

ਜਿੰਦਰ - ਇਹਦੀ ਬਹੁਤ ਹੀ ਜ਼ਿਆਦਾ ਸਾਰਥਿਕਤਾ ਹੈਤੁਸੀਂ ਆਪਣੇ ਸਮਿਆਂ ਵੱਲ ਦੇਖੋ-ਤੁਹਾਡੇ ਸਮਕਾਲੀ ਇਸ ਗੱਲ ਲਈ ਤਰਸਦੇ ਸੀ ਕਿ ਕੋਈ ਉਨ੍ਹਾਂ ਦੀ ਗੱਲ ਕਰੇਡਾ: ਹਰਭਜਨ ਸਿੰਘ ਨੇ ਪ੍ਰੇਮ ਪ੍ਰਕਾਸ਼ ਦੀ ਕਹਾਣੀ ਸਵੇਤਾਂਬਰ ਨੇ ਕਿਹਾ ਸੀ’ ’ਤੇ ਖ਼ਾਮੋਸ਼ੀ ਦਾ ਜਜ਼ੀਰਾਅਤੇ ਤਰਸੇਮ ਨੀਲਗਿਰੀ ਦੀਆਂ ਤਿੰਨ ਕਹਾਣੀਆਂ ਤੇ ਪਿਆਰ ਤੇ ਪਰਵਾਜ਼ਪੁਸਤਕਾਂ ਲਿਖੀਆਂਉਨ੍ਹਾਂ ਨੇ ਕਥਾ ਵਿਚਲੀ ਖ਼ਾਮੋਸ਼ੀ ਨੂੰ ਉਭਰਦਿਆਂ ਹੋਇਆਂ ਪੁਰਾਣੀਆਂ ਕਥਾਵਾਂ ਨੂੰ ਪੁਨਰ-ਸਿਰਜਤ ਕੀਤਾਕਿਸੇ ਕਹਾਣੀ ਤੇ ਪੂਰੀ ਕਿਤਾਬ ਲਿਖਣੀ ਖ਼ਾਲਾ ਜੀ ਦਾ ਵਾੜਾ ਨਹੀਂਡਾ: ਸਾਹਿਬ ਨੂੰ ਹਿੰਦੂ ਧਰਮ, ਚਿੰਤਨ, ਫਿਲਾਸਫੀ, ਵੇਦਾਂ ਦਾ ਗਿਆਨ ਸੀਉਨ੍ਹਾਂ ਦੀ ਪੁਸਤਕ ਰਿਗਵੇਦਪੜ੍ਹਨ ਵਾਲੀ ਹੈਡਾਕਟਰ ਸਾਹਿਬ ਨੇ ਆਉਣ ਵਾਲੇ ਲੇਖਕਾਂ ਲਈ ਮਾਰਗ ਦਰਸ਼ਨ ਦਾ ਕੰਮ ਕੀਤਾਅਗਲੇ ਕਈ ਸਾਲਾਂ ਵਿਚ ਟੁੱਟਵਾਂ ਜਿਹਾ ਕੰਮ ਹੋਇਆ ਪਰ ਕਿਸੇ ਪੱਖੋਂ ਵੀ ਮਹੱਤਵਪੂਰਨ ਨਹੀਂਉਨ੍ਹਾਂ ਦੇ ਛੱਡੇ ਕੰਮ ਨੂੰ ਡਾ: ਜੋਗਿੰਦਰ ਸਿੰਘ ਰਾਹੀ ਤੇ ਡਾ: ਰਮਿੰਦਰ ਕੌਰ ਨੇ ਅਗਾਂਹ ਤੋਰਿਆਉਨ੍ਹਾਂ ਦੀਆਂ ਪੁਸਤਕਾਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚ ਕਪਾਲਅਤੇ ਪੰਜਾਬੀ ਕਹਾਣੀ ਦਾ ਸਫ਼ਰ ਤੇ ਸ਼ਾਸਤ੍ਰਮਹੱਤਵਪੂਰਨ ਪੁਸਤਕਾਂ ਹਨਉਨ੍ਹਾਂ ਨੇ ਸਮਾਜ ਸ਼ਾਸਤਰ ਪੱਖੋਂ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂਸਾਰੇ ਕਹਾਣੀਕਾਰਾਂ ਨੂੰ ਇਹ ਅਵੱਸ਼ ਹੀ ਪੜ੍ਹਨੀਆਂ ਚਾਹੀਦੀਆਂ ਹਨਇਸੇ ਵਿਚਕਾਰ ਡਾ: ਵਨੀਤਾ ਦੀ ਪੁਸਤਕ ਕਹਾਣੀ ਦੀਆਂ ਪਰਤਾਂਵੀ ਆਈਉਸ ਨੇ ਵੀ ਆਪਣੀ ਸਮਰੱਥਾ ਅਨੁਸਾਰ ਕਹਾਣੀ ਦੀਆਂ ਪਰਤਾਂ ਖੋਲ੍ਹੀਆਂ ਹਨਇਸ ਤੋਂ ਕੁਝ ਸਾਲ ਪਹਿਲਾਂ ਰਜਨੀਸ਼ ਬਹਾਦਰ ਦੀ ਪੁਸਤਕ ਵੀ ਆਈ ਸੀਡਾ: ਰਾਹੀ ਦੇ ਨਾਲ-ਨਾਲ ਹੀ ਡਾ: ਹਰਚੰਦ ਸਿੰਘ ਬੇਦੀ ਦੀਆਂ ਦੋ ਆਲੋਚਨਾ ਦੀਆਂ ਪੁਸਤਕਾਂ ਔਰਤਾਂ ਦੀਆਂ ਕਹਾਣੀਆਂ (ਭਾਗ ਪਹਿਲਾ)’,‘ਔਰਤਾਂ ਦੀਆਂ ਕਹਾਣੀਆਂ (ਭਾਗ ਦੂਜਾ)ਵੀ ਆਈਆਂ ਹਨਜਿਥੇ ਰਾਹੀ ਸਾਹਿਬ ਕਿਸੇ ਕਹਾਣੀ ਦਾ ਅਧਿਐਨ 8-10 ਪੰਨਿਆਂ ਚ ਕਰਦੇ ਹਨ, ਉਥੇ ਡਾ: ਬੇਦੀ ਨੇ ਪੰਨਿਆਂ ਦੀ ਸੀਮਾ ਨਿਸ਼ਚਤ ਨਹੀਂ ਕੀਤੀ, ਉਨ੍ਹਾਂ ਵਿਸਥਾਰ ਵਿਚ ਲਿਖਿਆਕੇ. ਸੀ. ਮੋਹਨ ਦੀ ਤਿੰਨ ਪੰਨਿਆਂ ਦੀ ਕਹਾਣੀ ਰੇਪ’ ’ਤੇ 26 ਪੰਨਿਆਂ ਦਾ ਲੇਖ ਲਿਖਿਆਉਨ੍ਹਾਂ ਸਾਡੇ ਸਾਹਮਣੇ ਇਹ ਪੇਸ਼ ਕੀਤਾ ਕਿ ਇਸ ਨੂੰ ਕਹਿੰਦੇ ਹਨ ਕਹਾਣੀ ਦੀ ਪਰਤ ਖੋਲ੍ਹਣਾਉਨ੍ਹਾਂ ਆਪਣੇ ਅਧਿਐਨ ਦਾ ਆਧਾਰ ਇਤਿਹਾਸਕ ਵੇਰਵਿਆਂ ਨੂੰ ਵੀ ਬਣਾਇਆ ਤੇ ਹੋਰ ਪੱਖਾਂ ਨੂੰ ਵੀ ਘੋਖਿਆਇਹ ਪੁਸਤਕਾਂ ਵੀ ਖਾਸੀਆਂ ਚਰਚਿਤ ਹਨਇਸ ਤੋਂ ਪਹਿਲਾਂ ਵੀ ਉਨ੍ਹਾਂ ਪਰਵਾਸੀ ਕਹਾਣੀਆਂ ਦੀਆਂ ਪਰਤਾਂ ਖੋਲ੍ਹਦਿਆਂ ਹੋਇਆਂ ਦੋ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਸੀਗੁਰਪਾਲ ਸੰਧੂ ਦੀ ਚੋਣ ਦਾ ਆਪਣਾ ਹੀ ਆਧਾਰ ਹੈਉਨ੍ਹਾਂ ਦੇ ਅਨੁਸਾਰ ਕਹਾਣੀ ਚ ਅਰਥ ਸਿਰਜਣ ਵੇਲੇ ਸ਼ਬਦਾਰਥ ਸਿਰਫ਼ ਵਸੀਲਾ ਹੁੰਦੇ ਹਨ, ਅਰਥਾਂ ਦਾ ਰਾਹ ਸੰਕੇਤਾਂ ਤੋਂ ਸ਼ੁਰੂ ਹੁੰਦਾ ਹੈਤੁਹਾਡੀ ਪੁਸਤਕ ਨੌਵੇਂ ਦਹਾਕੇ ਤੋਂ ਬਾਅਦ ਦੀ ਪੰਜਾਬੀ ਕਹਾਣੀ’ ’ਚ ਵੀ ਦਸ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਗਈਆਂ ਹਨਜੇ ਤੁਸੀਂ ਹੋਰ ਮਿਹਨਤ ਕਰਦੇ ਤਾਂ ਇਸ ਪੁਸਤਕ ਦਾ ਮੁੱਲ ਹੋਰ ਵੱਧ ਜਾਣਾ ਸੀਖ਼ੈਰ, ਆਪਣੀ-ਆਪਣੀ ਸਮਰੱਥਾ ਹੁੰਦੀ ਹੈਸਮੇਂ-ਸਮੇਂ, ਵੱਖ-ਵੱਖ ਵਿਦਵਾਨਾਂ ਨੇ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਹਨ ਜਿਨ੍ਹਾਂ ਚ ਡਾ: ਦਲਜੀਤ ਸਿੰਘ, ਡਾ: ਸਤਿੰਦਰ ਔਲਖ, ਡਾ: ਰਵੀ ਰਵਿੰਦਰ, ਡਾ: ਰਣਜੀਤ ਬਾਜਵਾ, ਮਹਿਲ ਸਿੰਘ, ਰਮਿੰਦਰ ਕੌਰ, ਡਾ: ਜਸਵਿੰਦਰ ਕੌਰ ਬਿੰਦਰਾ, ਟੀ. ਆਰ. ਵਿਨੋਦ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈਡਾ: ਰਵੀ ਰਵਿੰਦਰ ਨੇ ਮੇਰੀ ਕਹਾਣੀ ਕ਼ਤਲ’ ’ਤੇ ਦਸ ਵਿਦਵਾਨਾਂ ਕੋਲੋਂ ਪੇਪਰ ਲਿਖਵਾ ਕੇ ਇਕ ਕਹਾਣੀ : ਦਸ ਦਿਸ਼ਾਵਾਂਪੁਸਤਕ ਛਪਵਾਈ ਹੈਇਸ ਵਿਚ ਇਕੋ ਹੀ ਕਹਾਣੀ ਨੂੰ ਵੱਖ-ਵੱਖ ਕੋਣਾਂ ਤੋਂ ਦੇਖਿਆ, ਸਮਝਿਆ ਤੇ ਵਿਚਾਰਿਆ ਗਿਆ ਹੈਲਕੀਰ’, ‘ਸ਼ਬਦ’, ‘ਸਮਦਰਸ਼ੀਤੇ ਪ੍ਰਵਚਨਆਦਿ ਪਰਚਿਆਂ ਚ ਅਕਸਰ ਕਿਸੇ ਇਕ ਕਹਾਣੀ ਤੇ ਲੇਖ/ਪੇਪਰ ਛਪਦੇ ਰਹਿੰਦੇ ਹਨਜੇ ਕੋਈ ਡਾ: ਗੁਰਲਾਲ ਸਿੰਘ ਕੋਲੋਂ ਕੰਮ ਕਰਵਾਉਣ ਵਾਲਾ ਹੋਵੇ ਤਾਂ ਉਹ ਆਪਣੇ ਢੰਗ ਨਾਲ ਹੀ ਕਹਾਣੀਆਂ ਦੀਆਂ ਪਰਤਾਂ ਖੋਲ੍ਹਣਗੇਡਾ: ਗੁਰਲਾਲ ਜੀ ਬਹੁਤ ਉੱਚ ਪਾਏ ਦੇ ਵਿਦਵਾਨ ਹਨ ਪਰ ਘੌਲ਼ੀ ਜ਼ਿਆਦਾ ਹਨ

-----

ਨਿਰਾਲਾ - ਕੁਝ ਨਵੇਂ ਕਹਾਣੀ ਲੇਖਕ ਵਰਜਿਤ ਰਿਸ਼ਤਿਆਂ ਦੀ ਆੜ ਹੇਠ ਲਿਖਦਿਆਂ ਹੋਇਆਂ ਅਸ਼ਲੀਲਤਾ ਦੀ ਹੱਦ ਤੱਕ ਪੁੱਜ ਜਾਂਦੇ ਹਨ ਜਿਵੇਂ ਕੁਝ ਕਹਾਣੀਆਂ ਵਿਚ ਸੁਖਜੀਤ, ਅਨੇਮਨ ਅਤੇ ਤੁਸੀਂ ਵੀ ਅਜਿਹਾ ਕਰ ਗਏ ਹੋ

ਜਿੰਦਰ - ਪਹਿਲੀ ਗੱਲ ਤਾਂ ਤੁਸੀਂ ਅਸ਼ਲੀਲ ਕਿਸ ਨੂੰ ਕਹਿੰਦੇ ਹੋ? ਕਿਸ ਨੂੰ ਮੰਨਦੇ ਹੋ? ਅਸ਼ਲੀਲ ਕੁਝ ਨਹੀਂ ਹੁੰਦਾਇਹ ਤਾਂ ਸਾਡਾ ਨਜ਼ਰੀਆ ਹੁੰਦਾ ਹੈਸਾਡੀ ਸੋਚ ਚ ਕਾਣ ਹੁੰਦੀ ਹੈਹੁਣ ਦੀਆਂ ਅਖ਼ਬਾਰਾਂ ਦੇਖੋਚੈਨਲ ਦੇਖੋਕੀ ਦਾ ਕੀ ਨਹੀਂ ਪੇਸ਼ ਕੀਤਾ ਜਾਂਦਾਬਿਊਟੀ ਕੌਨਟੈਸਟ ਦੇਖੋਫੈਸ਼ਨ ਟੀ. ਵੀ. ਦੇਖੋਜ਼ਮਾਨਾ ਬਦਲ ਗਿਆ ਹੈਕਦਰਾਂ-ਕੀਮਤਾਂ ਬਦਲ ਰਹੀਆਂ ਹਨਮੇਰੇ ਖ਼ਿਆਲ ਚ ਮੈਂ ਕੋਈ ਅਸ਼ਲੀਲ ਕਹਾਣੀ ਨਹੀਂ ਲਿਖੀਸੁਖਜੀਤ, ਅਨੇਮਨ ਦੇ ਨਾਲ-ਨਾਲ ਜਤਿੰਦਰ ਹਾਂਸ ਨੇ ਕੁਝ ਕੁ ਅਸ਼ਲੀਲ ਕਹਾਣੀਆਂ ਲਿਖੀਆਂ ਹਨਖ਼ਾਸ ਕਰਕੇ ਜਤਿੰਦਰ ਹਾਂਸ ਨੇਉਸ ਦੀਆਂ ਬਹੁਤ ਸਾਰੀਆਂ ਕਹਾਣੀਆਂ ਚ ਨੰਗੇਜ਼ ਦੇ ਵੇਰਵੇ ਆਉਂਦੇ ਹਨਉਹ ਮੈਨੂੰ ਵੀ ਬੁਰੇ ਲਗਦੇ ਹਨਹਾਂ, ਜਸਬੀਰ ਰਾਣੇ ਦੀ ਇਕ-ਅੱਧ ਕਹਾਣੀ ਵੀ ਇਸੇ ਤਰ੍ਹਾਂ ਦੀ ਹੈਇਹ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੇ ਚਹੇਤੇ ਹਨਤੁਸੀਂ ਮੈਥੋਂ ਗ਼ਲਤ ਪੁੱਛ ਲਿਆ-ਇਹ ਸਵਾਲ ਪ੍ਰੇਮ ਪ੍ਰਕਾਸ਼ ਜੀ ਨੂੰ ਪੁੱਛਣਾ ਚਾਹੀਦਾ ਸੀਮੈਂ 2009 ਦੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ ਸੰਪਾਦਤ ਕਰ ਰਿਹਾ ਸੀਲਾਲ ਸਿੰਘ ਜੀ ਕੋਲੋਂ ਚੰਗੀਆਂ ਕਹਾਣੀਆਂ ਪੁੱਛੀਆਂਉਨ੍ਹਾਂ ਦੱਸਿਆ, ‘‘ਤੂੰ ਕਿਸ ਤਰ੍ਹਾਂ ਦੀ ਕਹਾਣੀ ਪੁੱਛ ਰਿਹਾਂ? ਚੱਡੀ ਵਾਲੀ ਜਾਂ ਆਮ ਬੰਦੇ ਦੀ ਕਹਾਣੀ’’

------

ਨਿਰਾਲਾ - ਤੁਹਾਡੀਆਂ ਪਹਿਲੀਆਂ ਕਹਾਣੀਆਂ ਆਮ ਬੰਦੇ ਦੀ ਸਮੱਸਿਆ ਨਾਲ ਸੰਬੰਧਤ ਹਨਫੇਰ ਤੁਸੀਂ ਔਰਤ-ਮਰਦ ਸੰਬੰਧਾਂ ਨੂੰ ਲੈ ਕੇ ਕਹਾਣੀਆਂ ਲਿਖੀਆਂਹੁਣ ਫੇਰ ਤੁਸੀਂ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਲੈ ਕੇ ਸ਼ਨਾਖ਼ਤ’, ਔਕਾਤਤੇ ਜ਼ਖ਼ਮ ਤੇ ਹੋਰ ਕਹਾਣੀਆਂ ਲਿਖੀਆਂ ਹਨਇਹ ਚੱਕਰ ਕੀ ਹੈ?

ਜਿੰਦਰ - ਮੇਰੀ ਪੁਸਤਕ ਤੁਸੀਂ ਨਹੀਂ ਸਮਝ ਸਕਦੇਤੱਕ ਮੈਂ ਕੁਝ ਕਹਾਣੀਆਂ ਆਮ ਬੰਦੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਲਿਖੀਆਂ ਸਨਤੁਸੀਂ ਨਹੀਂ ਸਮਝ ਸਕਦੇ’ ’ਚ ਸਿਰਫ਼ ਇਕ ਕਹਾਣੀ ਬੱਸ, ਹੁਣ ਤੂੰ ਸੌਂ ਜਾਈਂ’’, ’ਚ ਔਰਤ-ਮਰਦ ਸੰਬੰਧਾਂ ਦੀ ਕਹਾਣੀ ਹੈਇਹ ਸੰਬੰਧ ਵੀ ਸਿੱਧੇ ਨਹੀਂ ਹਨਦੁਆਬੇ ਚੋਂ ਤਕਰੀਬਨ ਹਰ ਘਰ ਚੋਂ ਕੋਈ ਨਾ ਕੋਈ ਬਾਹਰ ਗਿਆ ਹੈਕਈਆਂ ਦੇ ਪਰਿਵਾਰ ਪਿੱਛੇ ਹਨਔਰਤਾਂ ਆਪਣੀ ਸੈਕਸ-ਭੁੱਖ ਲਈ ਦੂਜੇ ਮਰਦ ਨਾਲ ਜੁੜਦੀਆਂ ਹਨਨਹੀਂ, ਮੈਂ ਨਹੀਂਕਹਾਣੀ ਸੰਗ੍ਰਹਿ ਸੌਰੀ’, ‘ਹਮਜ਼ਾਦ’, ‘ਆਤਮ-ਹੱਤਿਆ’, ‘ਜ਼ਹਿਰਤੇ ਬਿਨਾਂ ਵਜ੍ਹਾ ਤਾਂ ਨਹੀਂ’ ’ਪ੍ਰਸ਼ਨ ਲੀਲਾ’ ‘ਅੰਤ ਬੇਅੰਤ’, ‘ਬਿਨਾਂ ਵਜ੍ਹਾ ਤਾਂ ਨਹੀਂ’, ‘ਸਿਰ ਦੀ ਅੱਗਕਹਾਣੀਆਂ ਪਹਿਲੇ ਵਿਸ਼ਿਆਂ ਵਰਗੀਆਂ ਹਨਨਹੀਂ, ਮੈਂ ਨਹੀਂਕਹਾਣੀ ਸੰਗ੍ਰਹਿ ਤੋਂ ਲੈ ਕੇ ਬਿਨਾਂ ਵਜ੍ਹਾ ਤਾਂ ਨਹੀਂਕਹਾਣੀ ਸੰਗ੍ਰਹਿ ਤੱਕ ਮੇਰੇ ਆਲੇ-ਦੁਆਲੇ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਮੈਥੋਂ ਮਾਤੇ ਸ੍ਰੀ’, ‘ਹੁਣ ਤੱਕ’, ‘ਆਤਮ ਪੁਰਾਣ’, ‘ਗਲੋਬ’, ‘ਇਕ ਸੁਆਲ’, ‘ਨਹੀਂ, ਮੈਂ ਨਹੀਂ’, ‘ਕੱਚੇ ਪੱਕੇ ਨਕਸ਼ੇਆਦਿ ਕਹਾਣੀਆਂ ਲਿਖਵਾਈਆਂਮੇਰੇ ਨੇੜਲੇ ਰਿਸ਼ਤੇ ਵਿਚ ਇਕ ਔਰਤ ਅਠਾਈ-ਉਨੱਤੀ ਸਾਲਾਂ ਚ ਹੀ ਵਿਧਵਾ ਹੋ ਗਈਉਸਦੇ ਤਿੰਨ ਬੱਚੇ ਸਨਉਹ ਬੱਚਿਆਂ ਨੂੰ ਛੱਡ ਕੇ ਆਪਣੇ ਪੇਕੇ ਆ ਗਈਕਹਿਣ ਲੱਗੀ ਕਿ ਉਸ ਦਾ ਵਿਆਹ ਕਰ ਦਿਉਸ਼ਾਇਦ ਉਹ ਹਿਸਟੀਰੀਆ ਦੀ ਬੀਮਾਰੀ ਤੋਂ ਪੀੜਤ ਸੀਘਰਦਿਆਂ ਨੇ ਬੜਾ ਸਮਝਾਇਆ ਪਰ ਉਹ ਨਾ ਮੰਨੀਉਹ ਆਪਣੇ ਬੱਚਿਆਂ ਨੂੰ ਭੁੱਲ ਗਈਮਾਂ-ਪਿਉ ਨੇ ਲੋੜਵੰਦ ਦੇ ਤੋਰ ਦਿੱਤੀਉਹ ਦੋ ਮਹੀਨੇ ਰਹੀਫੇਰ ਉਹਨੂੰ ਬੱਚੇ ਯਾਦ ਆਉਣ ਲੱਗੇਉਹ ਪੇਕਿਆਂ ਦੇ ਆ ਬੈਠੀਬੱਚਿਆਂ ਨੂੰ ਯਾਦ ਕਰ ਕਰਕੇ ਰੋਣ-ਪਿੱਟਣ ਲੱਗੀਮਾਂ-ਪਿਉ ਨੇ ਕੁਝ ਮੋਹਤਬਰ ਬੰਦੇ ਵਿਚ ਪਾਏਸਹੁਰਿਆਂ ਦੇ ਭੇਜ ਦਿੱਤਾਜਦੋਂ ਮੈਂ ਇਹ ਘਟਨਾ ਸੁਣੀ ਤੇ ਫੇਰ ਉਸ ਔਰਤ ਨੂੰ ਮਿਲਿਆ ਤਾਂ ਮੈਨੂੰ ਔਰਤ ਦੀਆਂ ਸੈਕਸ-ਲੋੜਾਂ ਦਾ ਗਿਆਨ ਹੋਇਆਐਦਾਂ ਹੀ ਕੁਝ ਹੋਰ ਘਟਨਾਵਾਂ ਬੀਤੀਆਂ ਜਿਨ੍ਹਾਂ ਨੇ ਮੈਨੂੰ ਲਿਖਣ ਲਈ ਮਜ਼ਬੂਰ ਕੀਤਾਕਹਾਣੀ ਇਕ ਸਵਾਲਵੀ ਇਕ ਸੱਚੀ ਘਟਨਾ ਤੇ ਆਧਾਰਤ ਹੈਬੱਸ ਮੈਂ ਤਾਂ 50% ਆਪਣੀ ਕਲਪਨਾ-ਸ਼ਕਤੀ ਦੀ ਵਰਤੋਂ ਕੀਤੀ ਤੇ ਕਹਾਣੀ ਬਣ ਗਈ

............

ਹੁਣ ਮੇਰੇ ਕਹਾਣੀ-ਸੰਗ੍ਰਹਿ ਜ਼ਖ਼ਮ’ ’ਚ ਵੀ ਤੁਸੀਂ ਨਹੀਂ ਸਮਝ ਸਕਦੇਵਰਗੀਆਂ ਕਹਾਣੀਆਂ ਹਨਜ਼ਿੰਦਗੀ ਦੀਆਂ ਆਮ ਸਮੱਸਿਆਵਾਂ ਐਨੀਆਂ ਗੁੰਝਲਦਾਰ ਹਨ ਕਿ ਬੰਦਾ ਇਨ੍ਹਾਂ ਚ ਗ੍ਰੱਸਿਆ ਹੀ ਬਾਹਰ ਨਹੀਂ ਨਿਕਲਦਾਮੈਂ ਆਪਣੇ ਆਲੇ-ਦੁਆਲੇ, ਆਪਣੇ ਦਫ਼ਤਰ ਦੇ ਚਿਹਰਿਆਂ ਨੂੰ ਦੇਖਦਾ ਹਾਂ, ਮੈਨੂੰ ਉਹ ਬੇਰੌਣਕੇ ਲੱਗਦੇ ਹਨਫੇਰ ਮੈਨੂੰ ਲੱਗਿਆ ਕਿ ਔਰਤ-ਮਰਦ ਦੇ ਸੰਬੰਧਾਂ ਨੂੰ ਲੈ ਕੇ ਲਿਖਣ ਨਾਲ ਕੋਈ ਲੇਖਕ ਵੱਡਾ ਨਹੀਂ ਬਣ ਸਕਦਾਇਹ ਵੀ ਗੱਲ ਨਹੀਂ ਕਿ ਮੈਂ ਇਨ੍ਹਾਂ ਸੰਬੰਧਾਂ ਨੂੰ ਲੈ ਕੇ ਬਿਲਕੁਲ ਹੀ ਨਹੀਂ ਲਿਖਾਂਗਾਮੇਰੇ ਕੋਲ ਦੋ-ਤਿੰਨ ਅਜਿਹੀਆਂ ਅੱਧ-ਲਿਖੀਆਂ ਕਹਾਣੀਆਂ ਪਈਆਂ ਹਨ ਜਿਹੜੀਆਂ ਮੇਰੀਆਂ ਪਹਿਲੀਆਂ ਕਹਾਣੀਆਂ ਨਾਲੋਂ ਵੱਖਰੀਆਂ ਹੋਣਗੀਆਂਮੈਂ 2008ਚ ਪਾਕਿਸਤਾਨ ਗਿਆ ਸੀਲਾਹੌਰ ਚ ਮਕਸੂਦ ਸਾਹਿਬ ਨੇ ਆਪਣੇ ਪ੍ਰਕਾਸ਼ਨ ਹਾਊਸ ਚ ਛੋਟਾ ਜਿਹਾ ਫੰਕਸ਼ਨ ਰੱਖਿਆ ਸੀਇਹੀ ਸਵਾਲ ਮੈਨੂੰ ਖ਼ਾਲਿਦ ਫ਼ਰਹਾਦ ਧਾਰੀਵਾਲ ਨੇ ਵੀ ਪੁੱਛਿਆ ਸੀਉਸ ਇਹ ਵੀ ਕਿਹਾ ਸੀ ਕਿ ਕੀ ਮੈਂ ਇਹ ਕਹਾਣੀਆਂ ਪ੍ਰੇਮ ਪ੍ਰਕਾਸ਼ ਦੇ ਪ੍ਰਭਾਵ ਹੇਠ ਲਿਖੀਆਂ ਹਨਮੈਂ ਕਿਹਾ ਸੀ ਕਿ ਕੋਈ ਵੀ ਲੇਖਕ ਕਿਸੇ ਦੇ ਪ੍ਰਭਾਵ ਹੇਠ ਕਦੇ ਨਹੀਂ ਲਿਖ ਸਕਦਾ ਕਿਉਂਕਿ ਕਿਸੇ ਲੇਖਕ ਨੇ ਕਿਸੇ ਇਕ ਵਿਸ਼ੇਸ਼ ਲੇਖਕ ਨੂੰ ਨਹੀਂ ਪੜ੍ਹਣਾ ਹੁੰਦਾ-ਉਹ ਤਾਂ ਢੇਰ ਸਾਰਾ ਸਾਹਿਤ ਪੜ੍ਹਦਾ ਹੈਇਕ ਸਮਾਂ ਸੀ ਜਦੋਂ ਮੈਂ ਸਿਰਫ਼ ਕਹਾਣੀਆਂ ਤੇ ਨਾਵਲ ਹੀ ਪੜ੍ਹਦਾ ਹੁੰਦਾ ਸੀਹੁਣ ਮੈਂ ਕਹਾਣੀਆਂ ਤੇ ਨਾਵਲਾਂ ਦੇ ਨਾਲ-ਨਾਲ ਧਰਮ, ਫਿਲਾਸਫੀ, ਮਨੋ-ਵਿਗਿਆਨ, ਸਮਾਜ-ਸ਼ਾਸਤਰ ਦੀਆਂ ਪੁਸਤਕਾਂ ਵੀ ਪੜ੍ਹਦਾ ਹਾਂਪਿਛਲੇ ਦਿਨੀਂ ਮੈਂ William Dalrymple ਦੀ ਪੁਸਤਕ Nine Lives In Search of the Sacred in Modern India ਪੜ੍ਹੀਇਸ ਤੋਂ ਪਹਿਲਾਂ ਸੁਧੀਰ ਕੱਕੜ ਤੇ ਕੈਥਰੀਨਾ ਕੱਕੜ ਦੀ ਕਿਤਾਬ The Indian Portrart of A People ਪੜ੍ਹੀ ਸੀਸੁਧੀਰ ਕੱਕੜ ਦੀਆਂ ਪੁਸਤਕਾਂ ਨੇ ਮੇਰੇ ਗਿਆਨ ਨੂੰ ਸਮਰਿੱਧ ਕੀਤਾ ਹੈਉਸ ਦੀਆਂ ਪੁਸਤਕਾਂ ਸਾਧੂ, ਔਝਾ, ਸੰਤ; ਮੀਰਾ ਔਰ ਮਹਾਤਮਾ; Colour of Violence; Intimate Relations : Exploring Indian Sexuality ਨੂੰ ਪੜ੍ਹੋਜ਼ਿੰਦਗੀ ਨੂੰ ਸਮਝਣ ਲਈ ਜਿਥੇ ਸਾਨੂੰ ਆਮ ਲੋਕਾਂ ਚ ਜਾਣਾ ਪਵੇਗਾ ਉਥੇ ਉੱਚ ਕੋਟੀ ਦੇ ਲੇਖਕਾਂ ਦੀਆਂ ਪੁਸਤਕਾਂ ਵੀ ਪੜ੍ਹਣੀਆਂ ਚਾਹੀਦੀਆਂ ਹਨਮੈਂ ਤਾਂ ਜਰਨੈਲ ਸਿੰਘ ਦੀ ਪੁਸਤਕ 1984 : ਸਿੱਖ ਕ਼ਤਲੇਆਮ ਦਾ ਸੱਚਤੇ ਸ਼ਸ਼ਿ ਵਾਰਿਯਰ ਦਾ ਨਾਵਲ ਜੱਲਾਦ ਦੀ ਡਾਇਰੀਵੀ ਪੜ੍ਹੀ ਹੈਪੂਰਾ ਇਕ ਸਾਲ ਮੈਂ ਵੇਸਵਾਵਾਂ ਬਾਰੇ ਛਪੇ ਸਾਹਿਤ ਨੂੰ ਪੜ੍ਹਿਆਫੌਜੀਆ ਸ਼ਾਇਦ ਦੀ ਪੁਸਤਕ ਹੀਰਾ ਮੰਡੀ ਲਾਹੌਰ ਦੀ’, ਦੀਕਸ਼ਤ ਪ੍ਰਸ਼ਾਦ ਜਗਦੰਬੇ ਦਾ ਨਾਵਲ ਮੁਰਦਾ ਘਰ’, ਐਮਿਲੀ ਜੋਲਾ ਦਾ ਨਾਵਲ, ‘ਨੈਨਾ’, ਲੂਈਜ਼ ਬ੍ਰਾਊਨ ਦੀ ਏਸ਼ੀਆ ਦਾ ਸੈਕਸ ਬਾਜ਼ਾਰਨੇ ਮੇਰੇ ਕਪਾਟ ਖੋਲ੍ਹ ਦਿੱਤੇਐਦਾਂ ਹੀ ਮੈਂ ਤੁਰਗਨੇਵ ਦੇ ਸਾਰੇ ਨਾਵਲ ਪੜ੍ਹੇਮੈਨੂੰ ਇਹ ਨਾਵਲ ਲੱਭਣ ਲਈ ਕਾਫ਼ੀ ਦੌੜ-ਭੱਜ ਕਰਨੀ ਪਈ ਸੀਅਜੀਤ ਕੌਰ ਦੀ ਕਹਾਣੀ ਗੁਲਬਾਨੋ’, ਕਰਤਾਰ ਸਿੰਘ ਦੁੱਗਲ ਦੀ ਕਹਾਣੀ ਸ਼ਹਿਰਜਾਦ’, ਗੁਰਦੇਵ ਸਿੰਘ ਰੁਪਾਣਾ ਦੀ ਹਵਾ’, ਦਵਿੰਦਰ ਸਤਿਆਰਥੀ ਦੀ ਝੁਮਕੇ’, ਕੁਲਵੰਤ ਸਿੰਘ ਵਿਰਕ ਦੀ ਖਬਲ’, ਗੁਰਬਚਨ ਭੁੱਲਰ ਦੀ ਖੂਨ’, ਮੋਹਨ ਭੰਡਾਰੀ ਦੀ ਮੂਨ ਦੀ ਅੱਖ’, ਸੰਤ ਸਿੰਘ ਸੇਖੋਂ ਦੀ ਪੇਮੀ ਦੇ ਨਿਆਣੇ’, ਵਰਿਆਮ ਸੰਧੂ ਦੀ ਆਪਣਾ ਆਪਣਾ ਹਿੱਸਾ’, ਖ਼ਾਲਿਦ ਫਰਹਾਦ ਧਾਰੀਵਾਲ ਦੀ ਘਰ’, ਜਸਵਿੰਦਰ ਸਿੰਘ ਦੀ ਖੂਹ ਖਾਤੇ’, ਗੁਰਪਾਲ ਲਿੱਟ ਦੀ ਰੇਪ ਕੇਸਆਦਿ ਕਹਾਣੀਆਂ ਨੂੰ ਉਸੇ ਇਕਾਗਰਤਾ ਨਾਲ ਪੜ੍ਹਿਆ, ਸਮਝਿਆ ਜਿਵੇਂ ਕਦੇ ਮੈਂ ਓਸ਼ੋ ਦੀ ਪ੍ਰਵਚਨ ਟੇਪ ਰਿਕਾਰਡ ਲਾ ਕੇ ਸੁਣਦਾ ਹੁੰਦਾ ਸੀਇਨ੍ਹਾਂ ਵਿਚਕਾਰ ਹੀ ਮੈਂ ਵਿਭੂਤੀ ਨਰਾਇਣ ਦਾ ਨਾਵਲ ਭੂਤ ਕੀ ਪ੍ਰੇਮ ਕਥਾ’, ਗੀਤ ਚਤੁਰਵੇਦੀ ਦੀ ਲੰਬੀ ਕਹਾਣੀ ਗੋਮੂਤਰ’, ਜੇ ਕ੍ਰਿਸ਼ਨਾਮੂਰਤੀ ਦੀ The First and Last Freedom’, ਸਿਸਟਰ ਜੇਸਮੀ ਦੀ ਅਮੀਨ ਇਕ ਨਨ ਦੀ ਆਤਮਕਥਾ’, ਯਾਸਮੀਨ ਖਾਨ ਦੀ ਵਿਭਾਜਨ : ਭਾਰਤ ਔਰ ਪਾਕਿਸਤਾਨ ਕਾ ਉਦਯ’, ਕੈਸਰਾ ਸ਼ਹਿਰਾਜ ਦਾ ਜ਼ਰਹੀ ਬਾਨੋ ਇਸ਼ਕ ਦੀ ਦਾਸਤਾਨ’, ਇਰਾ ਤ੍ਰਿਵੇਦੀ ਦੀ ਇਸ ਤਾਜ ਕੇ ਹੀਰੇ ਚੁਭਤੇ ਹੈਂ’, ਦੀਪਤੀ ਪ੍ਰਿਯਾ ਮਲਹੋਤਰਾ ਦੀ ਗੁਲਾਬ ਬਾਈ’, ਪਾਉਲੇ ਕੋਲਹੋ ਦਾ ਉਹ ਜ਼ਹੀਰ’, ਸੁਧੀਰ ਕੱਕੜ ਦਾ ਰਾਮਕ੍ਰਿਸ਼ਨ ਪਰਮਹੰਸ ਤੇ ਲਿਖਿਆ ਨਾਵਲ ਆਨੰਦ ਵਰਸ਼ਾ’, ਕ੍ਰਿਸ਼ਨਾ ਸੋਬਤੀ ਦੀ ਏ ਲੜਕੀਆਦਿ ਪੁਸਤਕਾਂ ਪੜ੍ਹੀਆਂ

.............

ਇਕ ਦਿਨ ਮੈਂ ਗੁਲਜ਼ਾਰ ਸਿੰਘ ਸ਼ੌਂਕੀ ਦੀ ਸੰਪਾਦਤ ਕੀਤੀ ਪੁਸਤਕ ਸਦਾ ਬਹਾਰ ਗਾਇਕ ਮੁਹੰਮਦ ਸਦੀਕਪੜ੍ਹੀਇਸ ਚ ਮੁਹੰਮਦ ਸਦੀਕ, ਉਸ ਦੇ ਬਾਪ ਵਲਾਇਤ ਅਲੀ ਖਾਂ ਤੇ ਰਣਜੀਤ ਕੌਰ ਦੀ ਇੰਟਰਵਿਊ ਛਪੀ ਹੈਰਣਜੀਤ ਕੌਰ ਨੇ ਮੁਹੰਮਦ ਸਦੀਕ ਨਾਲ ਚੌਂਤੀ ਸਾਲ, ਗਿਆਰਾਂ ਮਹੀਨੇ ਤੇ ਉੱਨੀ ਦਿਨ ਗਾਇਆ ਮੈਂ ਉਨ੍ਹਾਂ ਦੀ ਜੋੜੀ ਟੁੱਟਣ ਬਾਰੇ ਹੀ ਕਿੰਨਾ ਚਿਰ ਸੋਚਦਾ ਰਿਹਾ ਕਿਉਂਕਿ ਰਣਜੀਤ ਕੌਰ ਦੇ ਉਹਨਾਂ ਸ਼ਬਦਾਂ, ‘‘ਮੈਂ ਸਦੀਕ ਭਾਜੀ ਨੂੰ ਲਹਿਰਾਗਾਗਾ ਦੀ ਸਟੇਜ ਉੱਤੇ ਕਹਿ ਹੀ ਦਿੱਤਾ ਸੀ ਕਿ ‘‘ਭਾਅ ਜੀ ਤੀਵੀਆਂ ਨਾਲ ਸਿਆਸਤਾਂ ਨਹੀਂ ਖੇਡਦੇ ਹੁੰਦੇ’’ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀਇਨ੍ਹਾਂ ਦਿਨਾਂ ਚ ਮੈਂ ਲਾਲ ਚੰਦ ਯਮਲਾ ਜੱਟ ਬਾਰੇ ਪੜ੍ਹ ਰਿਹਾ ਹਾਂਮੈਂ ਸਤਿੰਦਰ ਸਰਤਾਜ ਦਾ ਗਾਇਆ ਸਾਈਂ’ ‘ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂਨੂੰ ਪਾਗਲਪਨ ਦੀ ਹੱਦ ਤੱਕ ਸੁਣਿਆ ਹੈ।....ਮੈਨੂੰ ਕਿਤਾਬਾਂ ਖ਼ਰੀਦਣ ਦਾ ਝੱਸ ਜਿਹਾ ਉੱਠਦਾ ਹੈਮੈਂ ਪੰਜਾਬ ਬੁੱਕ ਸੈਂਟਰ, ਚੰਡੀਗੜ੍ਹ ਤੋਂ ਨਵੀਆਂ-ਨਵੀਆਂ ਕਿਤਾਬਾਂ ਖਰੀਦਦਾ ਹਾਂਬੁੱਕ ਫੇਅਰ, ਦਿੱਲੀ ਜਾਂਦਾ ਹਾਂ25-30 ਪੁਸਤਕਾਂ ਖਰੀਦਦਾ ਹਾਂਮੇਰੀ ਆਪਣੀ ਲਾਇਬ੍ਰੇਰੀ ਚ ਅਨੇਕਾਂ ਹੀ ਕਿਤਾਬਾਂ ਪੜ੍ਹਣ ਵਾਲੀਆਂ ਪਈਆਂ ਹਨਮੈਂ ਹਰ ਐਤਵਾਰ ਦੀ ਦੀ ਹਿੰਦੂਅਖ਼ਬਾਰ, ਇੰਡੀਆ ਟੂਡੇ, ਹੰਸ, ਕਥਾ ਦੇਸ਼, ਨਯਾ ਗਿਆਨਉਦੇ, ਅਕਾਰ, Contemporary Indian Literature ਸਮੇਤ ਕਈ ਹੋਰ ਅੰਗਰੇਜ਼ੀ ਦੇ ਪਰਚੇ ਦੇਖਦਾ ਹਾਂਤੁਹਾਡੇ ਗਿਆਨ ਚ ਵਾਧਾ ਕਰਨ ਲਈ ਦਸ ਦਿਆਂ-ਤਹਿਲਕਾਪੰਦਰਾਂ ਦਿਨਾਂ ਬਾਅਦ ਛਪਦਾ ਹੈਉਹ ਹਰ ਸਾਲ ਦਸੰਬਰ ਚ ਕਹਾਣੀ ਵਿਸ਼ੇਸ਼ ਅੰਕ ਕੱਢਦੇ ਹਨThe Stateman ਅਖ਼ਬਾਰ ਵਾਲੇ ਅਕਤੂਬਰ ਜਾਂ ਨਵੰਬਰ ਚ ਵਿਸ਼ੇਸ਼ ਅੰਕ ਛਾਪਦੇ ਹਨਕਦੇ ਮੇਰੇ ਕੋਲ ਆਉ-ਮੈਂ ਤੁਹਾਨੂੰ ਦਿਖਾਵਾਂਗਾਮੇਰੇ ਕੋਲ ਪੰਦਰਾਂ ਕੁ ਕਿਤਾਬਾਂ ਇੰਡੋ-ਪਾਕਿਸਤਾਨ ਵੰਡ ਨਾਲ ਹੀ ਸੰਬੰਧਤ ਪਈਆਂ ਹਨ ਜਿਨ੍ਹਾਂ ਵਿਚ ਪ੍ਰਿਯਵੰਦ ਦੀ ਕਮਾਲ ਦੀ ਪੁਸਤਕ ਭਾਰਤ ਵਿਭਾਜਨ ਕੀ ਅੰਤ-ਕਥਾਹੈਮੈਂ ਪਹਿਲਾਂ ਹੀ ਕਿਹਾ ਹੈ ਕਿ ਲੇਖਕ ਨੂੰ ਹਰ ਤਰ੍ਹਾਂ ਦਾ ਸਾਹਿਤ ਪੜ੍ਹਣਾ ਚਾਹੀਦਾ ਹੈ

*****

ਲੜੀ ਜੋੜਨ ਲਈ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।

No comments: