Saturday, May 8, 2010

ਸੁਪ੍ਰਸਿੱਧ ਕਹਾਣੀਕਾਰ ਜਿੰਦਰ ਨਾਲ਼ – ਇਕ ਮੁਲਾਕਾਤ – ਭਾਗ ਦੂਜਾ

ਮੁਲਾਕਾਤੀ : ਜੋਗਿੰਦਰ ਸਿੰਘ ਨਿਰਾਲਾ

ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਜ਼ਰੂਰ ਪੜ੍ਹੋ ਜੀ।

ਨਿਰਾਲਾ - ਪੰਜਾਬੀ ਦੇ ਬਹੁਤ ਸਾਰੇ ਸਾਹਿਤਕ ਪੱਤਰ ਪਰਵਾਸੀਆਂ ਦੇ ਸਹਾਰੇ ਹੀ ਚੱਲਦੇ ਹਨ ਅਤੇ ਇਵਜ਼ ਵਿਚ ਉਨ੍ਹਾਂ ਨੂੰ ਫਲੈਸ਼ਵੀ ਕਰਦੇ ਨੇਸ਼ਬਦਦੇ ਹਵਾਲੇ ਨਾਲ ਕੁਝ ਕਹੋ

ਜਿੰਦਰ - ਜਦੋਂ ਸ਼ਬਦਨਿਕਲ਼ਿਆ ਸੀ ਤਾਂ ਆਰਥਿਕ ਸਹਾਇਤਾ ਹਰਜੀਤ ਅਟਵਾਲ ਵੱਲੋਂ ਮਿਲਦੀ ਸੀ ਸ਼ਬਦਦੇ ਨਿਕਲਣ ਪਿੱਛੇ ਕਈ ਕਾਰਨ ਸਨਉਨ੍ਹੀਂ ਦਿਨੀਂ ਲਕੀਰਆਰਥਿਕ ਮਾਰ ਹੇਠ ਆ ਗਿਆ ਸੀਹਰਬਖ਼ਸ਼ ਮਕਸੂਦਪੁਰੀ ਤੇ ਇੰਗਲੈਂਡ ਦੇ ਲੇਖਕਾਂ ਨੇ ਹੱਥ ਪਿੱਛੇ ਖਿੱਚ ਲਏ ਸਨਪ੍ਰੇਮ ਪ੍ਰਕਾਸ਼ ਨੇ ਕਿਹਾ ਸੀ ਕਿ ਮੈਂ ਉਨ੍ਹਾਂ ਨੂੰ ਕੋਈ ਲੇਖਕ/ਕੁਝ ਲੇਖਕ ਲੱਭ ਕੇ ਦਵਾਂ ਜੋ ਉਸ ਦੀ ਆਰਥਿਕ ਮੱਦਦ ਕਰਨਮੈਂ ਹਰਜੀਤ ਅਟਵਾਲ ਨਾਲ ਗੱਲ ਕੀਤੀਉਹ ਹਰੇਕ ਅੰਕ ਦਾ ਡੇਢ ਸੌ ਪਾਊਂਡ ਦੇਣ ਨੂੰ ਤਿਆਰ ਹੋ ਗਿਆਦੂਜੇ ਜਾਂ ਤੀਜੇ ਦਿਨ ਉਸਦਾ ਫੋਨ ਆ ਗਿਆ, ‘‘ਆਪਾਂ ਕੋਲੋਂ ਬੁੜ੍ਹੇ ਨਾਲ ਬਹੁਤਾ ਚਿਰ ਨਿਭ ਨਹੀਂ ਹੋਣਾਆਪਣਾ ਕਲੈਸ਼ ਖੜ੍ਹਾ ਹੋ ਜਾਣਾਕਿਉਂ ਨਾ ਆਪਣਾ ਪਰਚਾ ਕੱਢ ਲਈਏਤੂੰ ਮੈਟਰ ਤਿਆਰ ਕਰਪੈਸਿਆਂ ਦੀ ਚਿੰਤਾ ਮੇਰੇ ਤੇ ਛੱਡ ਦੇ’’ ਯਾਰ ਦਾ ਕਿਹਾ-ਸਿਰ ਮੱਥੇ ਤੇਮੈਂ ਮੈਟਰ ਲਈ ਚਿੱਠੀਆਂ ਲਿਖੀਆਂਮਹੀਨੇ ਚ ਹੀ ਦੋ ਅੰਕਾਂ ਦਾ ਮੈਟਰ ਆ ਗਿਆ, ਸਥਾਪਤ ਲੇਖਕਾਂ ਦਾਮੈਂ ਪਹਿਲੇ ਹੀ ਅੰਕ ਚ ਜਸਬੀਰ ਭੁੱਲਰ, ਅਤਰਜੀਤ, ਪ੍ਰੇਮ ਗੋਰਖੀ ਤੇ ਜਗਰੂਪ ਦਾਤੇਵਾਸ (ਸ਼ਾਇਦ ਇਹੀ ਸਨ) ਦੀਆਂ ਕਹਾਣੀਆਂ ਛਾਪੀਆਂਕੁਝ ਸਾਲਾਂ ਬਾਅਦ ਹਰਜੀਤ ਦਾ ਹੱਥ ਤੰਗ ਹੋ ਗਿਆਉਸ ਪੈਸੇ ਭੇਜਣੇ ਬੰਦ ਕਰ ਦਿੱਤੇਕਿਹਾ, ‘‘ਮੈਗਜ਼ੀਨ ਬੰਦ ਕਰ ਦੇ’’ ਮੈਂ ਔਖਿਆਂ-ਸੌਖਿਆਂ ਚਾਰ ਅੰਕ ਕੱਢੇਰੋਹਿਤ ਜੈਨ ਨਾਲ ਗੱਲ ਕੀਤੀ ਤਾਂ ਉਹ ਪਰਚਾ ਛਾਪਣ ਨੂੰ ਤਿਆਰ ਹੋ ਗਿਆਡਾ: ਜਗਤਾਰ ਹੋਰਾਂ ਨੇ ਕਿਹਾ ਸੀ, ‘‘ਸ਼ਬਦ ਪਹਿਲਾਂ ਪਰਵਾਸੀਆਂ ਦਾ ਬੁਲਾਰਾ ਸੀਹੁਣ ਲੋਕ ਗੀਤ ਵਾਲਿਆਂ ਕੋਲ਼ ਵਿਕ ਗਿਆ’’ ਜਗਤਾਰ ਹੋਰਾਂ ਨੇ ਜਦੋਂ ਆਪ ਕਲਾ ਸਿਰਜਕਕੱਢਿਆ ਤਾਂ ਸੰਪਾਦਕੀ ਮੰਡਲ ਚ ਬਹੁ-ਗਿਣਤੀ ਪਰਵਾਸੀ ਲੇਖਕਾਂ ਦੀ ਸੀਫੇਰ ਉਹ ਵੀ ਲੋਕਗੀਤ ਕੋਲੋਂ ਪਰਚਾ ਛਪਵਾਉਣ ਲੱਗ ਪਏਸਾਡੇ ਪੰਜਾਬੀਆਂ ਚ ਇਹ ਬੜੀ ਮਾੜੀ ਗੱਲ ਹੈ ਕਿ ਅਸੀਂ ਕਿਸੇ ਦੂਜੇ ਤੇ ਦੂਸ਼ਣ ਤਾਂ ਲਾਉਂਦੇ ਹਾਂ-ਮੁੜ ਆਪ ਉਹੀ ਕੁਝ ਕਰਨ ਲੱਗ ਜਾਂਦੇ ਹਾਂ

................

ਮੇਰੇ ਆਪਣੇ ਗਿਆਨ ਅਨੁਸਾਰ ਪੰਜਾਬੀ ਦੇ ਤਕਰੀਬਨ ਸਾਰੇ ਹੀ ਪਰਚੇ ਸਿੱਧੇ ਜਾਂ ਅਸਿੱਧੇ ਰੂਪ ਚ ਪਰਵਾਸੀਆਂ ਜਾਂ ਲੋਕਗੀਤ ਪ੍ਰਕਾਸ਼ਨ ਦੇ ਸਹਾਰੇ ਹੀ ਚੱਲਦੇ ਹਨਜੇ ਕਿਸੇ ਨੇ ਪਰਵਾਸੀਆਂ ਨੂੰ ਫਲੈਸ਼ਕਰ ਦਿੱਤਾ ਤਾਂ ਕੋਈ ਮਾੜੀ ਗੱਲ ਨਹੀਂਉਂਝ ਵੀ ਪਰਵਾਸੀ ਸਾਹਿਤ ਇਧਰਲੇ ਸਾਹਿਤ ਦੇ ਮੇਚ ਦਾ ਹੋ ਗਿਆ ਹੈਤੁਸੀਂ ਰਘਬੀਰ ਢੰਡ, ਸੁਰਜੀਤ ਵਿਰਦੀ, ਹਰਜੀਤ ਅਟਵਾਲ, ਸਵਰਨ ਚੰਦਨ, ਅਮਰਜੀਤ ਚੰਦਨ, ਭੁਪਿੰਦਰ ਪੁਰੇਵਾਲ, ਕੁਲਵਿੰਦਰ, ਹਰਮਹਿੰਦਰ ਚਾਹਲ, ਜਗਜੀਤ ਬਰਾੜ, ਜਰਨੈਲ ਸਿੰਘ, ਹਰਪ੍ਰੀਤ ਸੇਖਾ, ਪ੍ਰਵੇਜ਼ ਸੰਧੂ ਜਾਂ ਹੋਰ ਲੇਖਕਾਂ ਨੂੰ ਕਿਸ ਕੈਟਾਗਰੀ ਚ ਰੱਖੋਗੇਇਨ੍ਹਾਂ ਦੀਆਂ ਰਚਨਾਵਾਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ

.............

ਇਹ ਠੀਕ ਹੈ ਕਿ ਸ਼ਬਦਮੇਰੇ ਨਾਂ ਨਾਲ ਜੁੜਿਆ ਹੈਇਸਦੇ ਸੰਪਾਦਕੀ ਮੰਡਲ ਚ ਭਾਵੇਂ ਸੌ ਜਣੇ ਸ਼ਾਮਿਲ ਹੋ ਜਾਣ, ਇਹ ਮੇਰੇ ਨਾਂ ਨਾਲ ਹੀ ਜੁੜਿਆ ਰਹਿਣਾ ਹੈਪਰ ਫੇਰ ਵੀ ਸਾਡਾ ਅਦਾਰਾਸ਼ਬਦ ਹੈਕੋਈ ਵੀ ਅਹਿਮ ਫੈਸਲਾ ਲੈਣ ਲਈ ਮੈਂ ਤੇ ਹਰਜੀਤ ਅਟਵਾਲ ਸਲਾਹ ਕਰਦੇ ਹਾਂਹੁਣ ਇਸ ਟੀਮ ਚ ਹਰਮਹਿੰਦਰ ਚਹਿਲ ਵੀ ਸ਼ਾਮਿਲ ਹੋ ਗਿਆ ਹੈਮੈਂ ਕਦੇ ਵੀ ਕਿਸੇ ਪਰਵਾਸੀ ਲੇਖਕ ਨੂੰ ਸ਼ਬਦ’ ’ਚ ਪਹਿਲ ਨਹੀਂ ਦਿੱਤੀਉਨ੍ਹਾਂ ਬਾਰੇ ਕੋਈ ਵਿਸ਼ੇਸ਼ ਲੇਖ ਨਹੀਂ ਛਾਪੇਜਿੰਨੀ ਕੁ ਕਿਸੇ ਦੀ ਮਹੱਤਤਾ ਹੈ, ਉਸਨੂੰ ਓਨੀ ਹੀ ਸਪੇਸ ਦਿੱਤੀ ਹੈਅਗਾਂਹ ਵੀ ਦਵਾਂਗਾਕਿਸੇ ਲੇਖਕ ਨੂੰ ਸਥਾਪਤ ਤੇ ਚਰਚਿਤ ਕਰਨ ਚ ਕਿਸੇ ਪਰਚੇ ਦਾ ਅਹਿਮ ਰੋਲ ਹੋ ਸਕਦਾ ਹੈ ਪਰ ਜੇ ਲੇਖਕ ਦੇ ਪੱਲੇ ਚ ਦਾਣੇ ਨਹੀਂ ਹਨ ਤਾਂ ਪਰਚਾ ਕੀ ਕਰ ਸਕਦਾ ਹੈਤੁਸੀਂ ਦਸ ਸਾਲਾਂ ਦੇ ਸਾਰੇ ਪਰਚੇ ਦੇਖੋ-ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜਾ ਪਰਚਾ ਕਿਹਨੂੰ ਫਲੈਸ਼ ਕਰਦਾ ਹੈਅਸੀਂ ਸ਼ਬਦਦਾ ਅਪ੍ਰੈਲ ਅੰਕ ਇੰਟਰਵਿਊ ਵਿਸ਼ੇਸ਼ ਅੰਕਕੱਢਣ ਦੀ ਯੋਜਨਾ ਬਣਾਈ ਤਾਂ ਮੈਂ ਹਰਜੀਤ ਅਟਵਾਲ ਨੂੰ ਕਿਹਾ ਕਿ ਉਹ ਸਵਰਨ ਚੰਦਨ ਦੀ ਇੰਟਰਵਿਊ ਕਰੇਮੈਨੂੰ ਕਦੇ ਚੰਦਨ ਨੇ ਚਿੱਠੀ ਨਹੀਂ ਪਾਈਟੈਲੀਫੋਨ ਨਹੀਂ ਕੀਤਾਪਿਛਲੇ ਸਾਲ ਪੰਜ-ਸੱਤ ਦਿਨ ਜਲੰਧਰ ਰਿਹਾ ਪਰ ਮੈਨੂੰ ਨਹੀਂ ਮਿਲਿਆਉਸ ਸ਼ਬਦਦਾ ਚੰਦਾ ਨਹੀਂ ਦਿੱਤਾਇਹ ਸਾਰੀਆਂ ਗੱਲਾਂ ਗੌਣ ਹਨਮੇਰੇ ਲਈ ਚੰਦਨ ਕੰਜਕਾਂਤੇ ਨਵੇਂ ਰਿਸ਼ਤੇਨਾਵਲ ਕਰਕੇ ਵੱਡਾ ਲੇਖਕ ਹੈਮੈਂ ਜਾਂ ਅਸੀਂ, ਚੋਣ ਕਰਨ ਵੇਲੇ ਪੱਖ-ਪਾਤੀ ਨਹੀਂ ਹੁੰਦੇਸਾਡੇ ਲਈ ਰਚਨਾ ਪਹਿਲਾਂ ਹੈ ਲੇਖਕ ਬਾਅਦ ਫੇਰ ਸ਼ਬਦਸਾਡੇ ਇਕੱਲਿਆਂ ਲਈ ਨਹੀਂ ਹੈ, ਇਹ ਤਾਂ ਸਾਰੇ ਲੇਖਕਾਂ ਨੂੰ ਪ੍ਰਤੀਨਿਧਤਾ ਦਿੰਦਾ ਹੈ

------

ਨਿਰਾਲਾ - ਤੁਸੀਂ ਵਿਸ਼ੇਸ਼ ਉਦੇਸ਼ ਲੈ ਕੇ ਕੁਝ ਕਿਤਾਬਾਂ ਸੰਪਾਦਕ ਕੀਤੀਆਂ ਹਨਇਨ੍ਹਾਂ ਦੀ ਕੀ ਲੋੜ ਸੀ?

ਜਿੰਦਰ- ਮੈਂ ਵਿਸ਼ੇਸ਼ ਉਦੇਸ਼ ਲੈ ਕੇ ਇਕਬਾਲੀਆ ਬਿਆਨਕਹਾਣੀ ਸੰਗ੍ਰਹਿ ਸੰਪਾਦਤ ਕੀਤਾ ਸੀਇਸ ਚ ਗ਼ੈਰ-ਦਲਿਤ ਕਹਾਣੀਕਾਰਾਂ ਵੱਲੋਂ ਦਲਿਤਾਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ ਨੂੰ ਹੀ ਸ਼ਾਮਿਲ ਕੀਤਾ ਹੈਜੇ ਤੁਸੀਂ ਮੇਰੀ ਇਸ ਪੁਸਤਕ ਨੂੰ ਪੜ੍ਹਿਆ ਹੋਵੇਗਾ ਤਾਂ ਤੁਹਾਨੂੰ ਮੇਰੀ ਚੋਣ ਦੇ ਆਧਾਰ ਦਾ ਪਤਾ ਲੱਗਾ ਹੋਵੇਗਾਮੈਂ ਇਸ ਖ਼ਿਆਲ ਦਾ ਹਾਂ ਕਿ ਕਿਸੇ ਵਿਸ਼ੇ ਬਾਰੇ ਲਿਖਣ ਲਈ ਜਾਂ ਕਿਸੇ ਜਾਤ ਬਾਰੇ ਲਿਖਣ ਲਈ ਜ਼ਰੂਰੀ ਨਹੀਂ, ਤੁਸੀਂ ਉਸ ਜਾਤ ਨਾਲ ਹੀ ਸੰਬੰਧਤ ਹੋਵੋਇਹ ਤਾਂ ਤੁਹਾਡੇ ਅਨੁਭਵ ਕਰਨ ਤੇ ਨਿਰਭਰ ਕਰਦਾ ਹੈਮਹਿਸੂਸ ਕੀਤਾ ਹੈਕਮਲਾ ਦਾਸ ਨੇ ਇਕ ਵਾਰ ਕਿਹਾ ਸੀ ਕਿ ਵੇਸਵਾਵਾਂ ਬਾਰੇ ਲਿਖਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਉਨ੍ਹਾਂ ਦੇ ਕੋਠਿਆਂ ਤੇ ਜਾਓ

..........

ਅਜਿਹੀਆਂ ਪੁਸਤਕਾਂ ਸੰਪਾਦਤ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਕੁਝ ਵਿਸ਼ੇਸ਼ ਹੋਵੇਜਿਵੇਂ ਮੈਂ ਸ਼ਾਇਦ ਰੰਮੀ ਮੰਨ ਜਾਏਕਹਾਣੀ ਸੰਗ੍ਰਹਿ ਸੰਪਾਦਤ ਕੀਤਾ ਸੀਇਸ ਚ ਚੌਥੀ ਪੀੜ੍ਹੀ ਦੇ ਕਹਾਣੀਕਾਰ ਹੀ ਸ਼ਾਮਿਲ ਕੀਤੇ ਸਨਸਿਰਫ਼ ਬਲਵਿੰਦਰ ਗਰੇਵਾਲ ਨੂੰ ਛੱਡ ਕੇਉਸ ਨੇ ਮੈਨੂੰ ਕਹਾਣੀ ਸ਼ਾਮਿਲ ਕਰਨ ਦੀ ਆਗਿਆਨਹੀਂ ਭੇਜੀ ਸੀਪਤਾ ਨਹੀਂ ਕਿਉਂ? ਮੈਂ ਉਹਨੂੰ ਦੋ ਵਾਰ ਫ਼ੋਨ ਕੀਤਾ ਸੀਪਤਾ ਨਹੀਂ, ਉਸਦੇ ਮਨ ਚ ਮੇਰੇ ਪ੍ਰਤੀ ਕੀ ਗੰਢਾਂ ਹਨ

............

ਹੁਣ ਮੈਂ 2009 ਦੀਆਂ ਚੋਣਵੀਆਂ ਕਹਾਣੀਆਂ ਦੀ ਪੁਸਤਕ ਅਜੇ ਅੰਤ ਨਹੀਂਸੰਪਾਦਤ ਕੀਤੀ ਹੈ ਹਰੀਸ਼ ਜੈਨ ਹੋਰਾਂ ਨੇ ਮੇਰੀ ਪੱਕੀ ਹੀ ਡਿਊਟੀ ਲਾਈ ਹੈ ਕਿ ਮੈਂ ਹਰ ਸਾਲ ਅਜਿਹੀ ਪੁਸਤਕ ਸੰਪਾਦਤ ਕਰਾਂਚਲੋ-ਇਸ ਤਰ੍ਹਾਂ ਦੇ ਕੰਮ ਕਰਨ ਨਾਲ ਸਾਹਿਤ ਦੀ ਸੇਵਾ ਹੀ ਹੋਵੇਗੀ

...........

ਮੈਂ ਇਕ ਹੋਰ ਕਿਤਾਬ ਸੰਪਾਦਤ ਕਰਨ ਦੀ ਸੋਚ ਰਿਹਾ ਹਾਂਇਸ ਚ ਰੇਪ ਨਾਲ ਸੰਬੰਧਤ ਕਹਾਣੀਆਂ ਹੋਣਗੀਆਂਰੇਪਸ਼ਬਦ ਨੂੰ ਅਸੀਂ ਸਰੀਰਕ ਰੇਪ ਨਾਲ ਹੀ ਜੋੜ ਕੇ ਨਹੀਂ ਦੇਖ ਸਕਦੇ-ਇਹ ਕਈ ਰੂਪਾਂ ਚ ਹੋ ਸਕਦਾ ਹੈਇਸ ਸੰਬੰਧੀ ਗੁਰਪਾਲ ਲਿੱਟ, ਸੁਖਜੀਤ, ਸਰੂਪ ਸਿਆਲਵੀ, ਮੈਂ, ਕੇ. ਸੀ. ਮੋਹਨ ਤੇ ਪਾਕਿਸਤਾਨੀ ਕਹਾਣੀਕਾਰ ਤੌਕੀਰ ਚੁਗਤਾਈ ਨੇ ਕਹਾਣੀਆਂ ਲਿਖੀਆਂ ਹਨਮੈਂ ਛੇ-ਸੱਤ ਹੋਰ ਕਹਾਣੀਆਂ ਲੱਭ ਰਿਹਾ ਹਾਂਜਦੋਂ ਲੱਭ ਗਈਆਂ ਤਾਂ ਮੈਂ ਕਿਤਾਬ ਛਪਵਾ ਦੇਣੀ ਹੈਐਦਾਂ ਹੀ ਨਵਾਂ ਜ਼ਮਾਨਾਤੇ ਰਾਮ ਸਰੂਪ ਅਣਖੀ ਵੱਲੋਂ ਵੀ ਹਰ ਸਾਲ ਅਜਿਹੇ ਸੰਗ੍ਰਹਿ ਤਿਆਰ ਕੀਤੇ ਜਾਂਦੇ ਹਨਇਕ ਵਾਰ ਧਨਵੰਤ ਕੌਰ, ਭਾਸ਼ਾ ਵਿਭਾਗ, ਪ੍ਰੇਮ ਗੋਰਖੀ ਤੇ ਹੋਰ ਲੇਖਕਾਂ ਨੇ ਵੀ ਅਜਿਹੇ ਸੰਗ੍ਰਹਿ ਸੰਪਾਦਤ ਕੀਤੇ ਸਨ

------

ਨਿਰਾਲਾ - ਪੰਜਾਬੀ ਵਿਚ ਕੁਝ ਨਵੇਂ ਲੇਖਕ ਦਲਿਤ ਸਾਹਿਤਦੇ ਅਲੰਬਰਦਾਰ ਬਣੇ ਫਿਰਦੇ ਹਨ, ਜਦ ਕਿ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਦਲਿਤ ਜੀਵਨ ਦਾ ਯਥਾਰਥ ਲੋਪ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨਜ਼ਰਾ ਲੇਖਕਾਂ ਦੇ ਨਾਮ ਲੈ ਕੇ ਚਰਚਾ ਕਰੋ

ਜਿੰਦਰ - ਤੁਹਾਡਾ ਇਸ਼ਾਰਾ ਬਲਬੀਰ ਮਾਧੋਪੁਰੀ, ਗੁਰਮੀਤ ਕਲਰਮਾਜਰੀ, ਦੇਸਰਾਜ ਕਾਲੀ, ਭਗਵੰਤ ਰਸੂਲਪੁਰੀ, ਸਰਬਜੀਤ, ਗਿਆਨ ਸਿੰਘ ਬੱਲ ਵੱਲ ਹੈਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਦਲਿਤ ਜੀਵਨ ਦਾ ਯਥਾਰਥ ਲੋਪ ਹੈਤੁਸੀਂ ਬਲਬੀਰ ਮਾਧੋਪੁਰੀ ਦੀ ਸਵੈ-ਜੀਵਨੀ ਛਾਂਗਿਆ ਰੁਖਨਹੀਂ ਪੜ੍ਹੀ ਲੱਗਦੀਇਹ ਸਵੈ-ਜੀਵਨੀ ਕਈ ਭਾਸ਼ਾਵਾਂ ਚ ਅਨੁਵਾਦ ਹੋ ਕੇ ਛਪੀ ਹੈਜੇ ਇਸ ਚ ਕੁਝ ਖ਼ਾਸ ਸੀ ਤਾਂ ਹੀ ਇਸ ਦੀ ਐਨੀ ਚਰਚਾ ਹੋਈ ਹੈਮੈਨੂੰ ਪਤਾ ਹੈ ਕਿ ਮਾਧੋਪੁਰੀ ਮਨੋ ਤੇ ਤਨੋ ਦਲਿਤ ਸਾਹਿਤ, ਦਲਿਤ ਚਿੰਤਨ, ਦਲਿਤ ਚੇਤਨਾ ਨਾਲ ਜੁੜਿਆ ਹੈਇਹ ਕੋਈ ਮਾੜੀ ਗੱਲ ਨਹੀਂ ਹੈਉਹ ਜੋ ਕਰ ਰਿਹਾ ਹੈ ਜਾਂ ਜੋ ਦੂਜੇ ਜਣੇ ਕਰ ਰਹੇ ਹਨ-ਉਹ ਆਪਣੀ ਆਪਣੀ ਥਾਂ ਤੇ ਠੀਕ ਹੀ ਹਨਕਰੀ ਜਾਣ ਦਿਉਤੁਹਾਨੂੰ ਜਾਂ ਮੈਨੂੰ ਕਿਸ ਗੱਲ ਦੀ ਚਿੰਤਾ ਹੈਸਾਡੀ ਚਿੰਤਾ ਉਦੋਂ ਹੀ ਸ਼ੁਰੂ ਹੁੰਦੀ ਹੈ ਜਾਂ ਹੋਵੇਗੀ ਜਦੋਂ ਉਹ ਆਪਣੀ ਗੱਲ ਤੇ ਕੁਝ ਜ਼ਿਆਦਾ ਹੀ ਜ਼ੋਰ ਦੇਣਗੇ-‘‘ਇਕ ਦਲਿਤ ਹੀ ਦਲਿਤ ਜ਼ਿੰਦਗੀ ਬਾਰੇ ਲਿਖ ਸਕਦਾ ਹੈ’’ ਇਹ ਗੱਲ ਮਰਾਠੀ ਜਾਂ ਹਿੰਦੀ ਚ ਸਥਾਪਤ ਹੋ ਗਈ ਹੈ ਪਰ ਪੰਜਾਬੀ ਚ ਨਹੀਂਉਂਝ ਵੀ ਉਨ੍ਹਾਂ ਵਰਗੀ ਪੰਜਾਬ ਵਿਚ ਸਥਿਤੀ ਨਹੀਂਅਜੇ ਪੰਜਾਬੀ ਚ ਕੋਈ ਵੱਡੀ ਰਚਨਾ ਨਹੀਂ ਆਈ ਜਿਸ ਤੇ ਅਸੀਂ ਮਾਣ ਕਰ ਸਕੀਏਇੱਕਾ-ਦੁੱਕਾ ਕਹਾਣੀਆਂ ਹਨ ਜਿਵੇਂ ਅਤਰਜੀਤ ਦੀ ਬਠਲੂ ਚਮਿਆਰਹੈਐਦਾਂ ਹੀ ਕੁਝ ਕੁ ਕਵਿਤਾਵਾਂ ਹਨਮੇਰਾ ਕਿਸੇ ਵਿਸ਼ੇਸ਼ ਜਾਤੀ ਚ ਵਿਸ਼ਵਾਸ ਨਹੀਂ ਹੈ ਤੇ ਨਾ ਹੀ ਮੈਂ ਜਾਤਾਂ ਦੇ ਚੱਕਰ ਚ ਕਦੇ ਪਿਆ ਹਾਂਮੇਰੇ ਨੇੜਲੇ ਦੋਸਤਾਂ ਚ ਜੱਟ ਵੀ ਹਨ ਤੇ ਦਲਿਤ ਵੀਤਰਖਾਣ ਵੀ ਤੇ ਖੱਤਰੀ-ਬ੍ਰਾਹਮਣ ਵੀਮੈਂ ਇਨ੍ਹਾਂ ਨੂੰ ਜਾਤੀਆਂ ਚ ਵੰਡ ਕੇ ਨਹੀਂ ਦੱਸਣਾ ਚਾਹੁੰਦਾ ਸੀ ਪਰ ਆਪਣੀ ਗੱਲ ਨੂੰ ਸਮਝਾਉਣ ਲਈ ਹੀ ਕਹਿ ਰਿਹਾ ਹਾਂਇਕ ਗੱਲ ਹੋਰ, ਜਦੋਂ ਸਾਡੇ ਮਨ ਚ ਇਹ ਆ ਜਾਂਦਾ ਹੈ ਕਿ ਆਹ ਫਲਾਣਾ ਸਾਹਿਤ ਹੈ, ਆਹ ਢਿੰਵਕੜਾ ਸਾਹਿਤ ਹੈ-ਫੇਰ ਗੰਭੀਰਤਾ ਹੀ ਖ਼ਤਮ ਹੋ ਜਾਂਦੀ ਹੈਜੇ ਗੰਭੀਰਤਾ ਹੀ ਖ਼ਤਮ ਹੋ ਜਾਵੇ ਤਾਂ ਪੜ੍ਹਨ ਦਾ ਕੀ ਫਾਇਦਾਸਵਰਨ ਚੰਦਨ ਦਾ ਨਾਵਲ ਨਵੇਂ ਰਿਸ਼ਤੇਤੇ ਗੁਰਦਿਆਲ ਸਿੰਘ ਦਾ ਨਾਵਲ ਮੜੀ ਦਾ ਦੀਵਾਨੂੰ ਤੁਸੀਂ ਕਿਸ ਕੈਟਾਗਿਰੀ ਚ ਰੱਖੋਗੇ? ਡਾ: ਰੌਣਕੀ ਰਾਮ ਕਿਹੜਾ ਦਲਿਤ ਹੈਜਿਨ੍ਹਾਂ ਰਚਨਾਵਾਂ ਨਾਲ ਦਲਿਤਸ਼ਬਦ ਜੁੜ ਜਾਂਦਾ ਹੈ, ਮੈਂ ਉਨ੍ਹਾਂ ਨੂੰ ਪੜ੍ਹਨਾ ਹੀ ਛੱਡ ਦਿੱਤਾ ਹੈਭਾਵੇਂ ਕਿਸੇ ਪਤ੍ਰਿਕਾ ਦਾ ਵਿਸ਼ੇਸ਼ ਅੰਕ ਹੋਵੇ ਜਾਂ ਕੁਝ ਹੋਰ

------

ਨਿਰਾਲਾ - ਡਾ: ਜੋਗਿੰਦਰ ਸਿੰਘ ਰਾਹੀ ਨੂੰ ਉਸ ਦੇ ਕੁਝ ਚੇਲਿਆਂ ਨੇ ਮਹਾਨ ਚਿੰਤਕਸਥਾਪਤ ਕਰਨ ਦਾ ਯਤਨ ਕੀਤਾ ਹੈ ਜਦੋਂ ਕਿ ਸਾਡੇ ਵਿਚਾਰ ਅਨੁਸਾਰ ਉਹ ਮਹਿਜ ਅਕਾਦਮਿਕ ਆਲੋਚਕ ਸੀ ਅਤੇ ਉਸ ਦੀਆਂ ਕਿਤਾਬਾਂ ਸਿਰਫ਼ ਕਲਾਸ ਨੋਟਸਹੀ ਹਨ...

ਜਿੰਦਰ- ਸਾਨੂੰ ਫ਼ਜ਼ੂਲ ਟਿੱਪਣੀਆਂ ਕਰਨ ਦੀ ਆਦਤ ਪਈ ਹੋਈ ਹੈਇਹ ਟਿੱਪਣੀ ਵੀ ਉਸੇ ਭਾਵਨਾ ਵਿਚੋਂ ਨਿੱਕਲੀ ਹੈਡਾ: ਰਾਹੀ ਸਾਡੇ ਸਮਿਆਂ ਦੇ ਵੱਡੇ ਆਲੋਚਕ ਹਨਡਾ: ਹਰਭਜਨ ਸਿੰਘ ਤੋਂ ਬਾਅਦ ਉਨ੍ਹਾਂ ਨੂੰ ਗਲਪ ਦੀ ਅਥਾਰਟੀਮੰਨਿਆ ਗਿਆ ਹੈਤੁਸੀਂ ਰਾਹੀ ਸਾਹਿਬ ਦੀਆਂ ਪੁਸਤਕਾਂ, ‘ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਵਿਚ ਕਪਾਲ’ (2007) ਅਤੇ ਪੰਜਾਬੀ ਕਹਾਣੀ ਦਾ ਸਫ਼ਰ ਤੇ ਸ਼ਾਸਤ੍ਰ’ (2009) ਪੜ੍ਹੋ, ਤੁਹਾਨੂੰ ਉਨ੍ਹਾਂ ਦੀ ਸਮਝ, ਵਿਦਵਤਾ, ਚਿੰਤਨ ਦਾ ਪਤਾ ਲੱਗੇਗਾਰਾਹੀ ਹੋਰਾਂ ਨੇ ਇਹ ਪੁਸਤਕਾਂ ਉਸ ਸਮੇਂ ਲਿਖੀਆਂ ਜਦੋਂ ਉਨ੍ਹਾਂ ਕੋਲ ਕੋਈ ਪਦਵੀ ਨਹੀਂ ਸੀਉਹ 1997ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਤੌਰ ਪ੍ਰੋਫੈਸਰ ਰਿਟਾਇਰ ਹੋਏ ਪਰ ਸਾਹਿਤ ਨਾਲ ਆਖ਼ਰੀ ਪਲਾਂ ਤੱਕ ਜੁੜੇ ਰਹੇਬਹੁਤੇ ਲੇਖਕਾਂ ਦੇ 70 ਟੱਪਦਿਆਂ ਹੀ ਮਚ ਮਰ ਜਾਂਦੇ ਹਨਮੈਂ ਇਕ ਵਿਦਵਾਨ ਨੂੰ ਕਿਹਾ, ‘‘ਡਾ: ਸਾਹਿਬ ਕੰਮ ਕਰੋ’’ ਉਸ ਡਾਕਟਰ ਦਾ ਸਵਾਲ ਸੀ, ‘‘ਬਹੁਤ ਲਿਖ ਲਿਆਸਾਹਿਤ ਨੂੰ ਕੌਣ ਪੜ੍ਹਦਾਹੁਣ ਕੰਮ ਕਰਨ ਨੂੰ ਚਿੱਤ ਰਾਜ਼ੀ ਨਹੀਂ ਹੁੰਦਾ’’ ਪਰ ਦੇਖੋ, ਰਾਹੀ ਸਾਹਿਬ ਦੀ ਦਲੇਰੀ, ਹੌਸਲਾ, ਲਗਨ ਤੇ ਪ੍ਰਤੀਬੱਧਤਾਪੰਜਾਬੀ ਕਹਾਣੀ ਦਾ ਸਫ਼ਰ ਤੇ ਸ਼ਾਸਤਰ’ ’ਚ ਉਨ੍ਹਾਂ 19 ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਹਨਉਨ੍ਹਾਂ ਇਹ ਨਹੀਂ ਦੱਸਿਆ ਕਿ ਕਹਾਣੀ ਮਾੜੀ ਹੈ ਜਾਂ ਚੰਗੀਉਨ੍ਹਾਂ ਤਾਂ ਇਹ ਦੱਸਿਆ ਹੈ ਕਿ ਇਸ ਕਹਾਣੀ ਚ ਕੀ ਹੈਰਾਹੀ ਸਾਹਿਬ ਆਪਣੀ ਪੁਸਤਕ ਜੋਤ-ਜੁਗਤ ਕੀ ਬਾਰਤਾਦੀ ਭੂਮਿਕਾ ਚ ਕਹਿੰਦੇ ਹਨ : (ਇਸ ਨਾਲ ਵੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇਗਾ)‘‘ਗਿਆਨ-ਕਾਰਜ ਕੋਰਸਾਂ ਵਿਚ ਲੱਗੀਆਂ ਪੁਸਤਕਾਂ ਦੇ ਸਵਾਲਾਂ-ਜਵਾਬਾਂ ਵਿਚ ਸਿਮਟ ਗਿਆ ਹੈ ਜਾਂ ਨਿੱਤ-ਨਵੀਂ ਪਦਾਵਲੀ ਦੇ ਪ੍ਰਸਾਰ ਵਿਚਪੱਛਮ ਤੋਂ ਉਧਾਰੀ ਲਈ ਪਦਾਵਲੀ ਦੇ ਪ੍ਰਸਾਰ ਵਿਚਅਣਵਾਹੀ ਜ਼ਮੀਨ ਵਿਚ ਸਿਆੜ ਖਿੱਚਣ ਲਈ ਕਿਧਰੇ ਕੋਈ ਹੱਲ ਨਹੀਂ ਦਿੱਸਦਾਪੱਛਮ ਵੱਲ ਮੂੰਹ ਤੇ ਪਰੰਪਰਾ ਵੱਲ ਪਿੱਠਪਰੰਪਰਾ ਉਡੀਕ ਰਹੀ ਹੈ ਤੇ ਪੱਛਮ ਪੱਲਾ ਨਹੀਂ ਫੜਾਉਂਦਾਗਾਜਰ ਲਟਕਾਈ ਬੈਠਾ ਹੈ ਤੇ ਗਾਜਰ ਹੱਥ ਨਹੀਂ ਆਉਂਦੀਗਿਆਨ-ਕਾਰਜ ਦੇ ਪੈਰਾਂ ਹੇਠ ਜ਼ਮੀਨ ਨਹੀਂ ਤੇ ਸਮਝਦੇ ਹਾਂ ਜਿਵੇਂ ਆਕਾਸ਼ ਵਿਚ ਖਿੱਚ ਰਹੇ ਹੋਈਏ’’ ਉਹ ਅਗਾਂਹ ਲਿਖਦੇ ਹਨ : ‘‘ਮੈਂ ਕਿਸੇ ਸੰਵਾਦ-ਭਵ ਦੀ ਤਲਾਸ਼ ਵਿਚ ਹਾਂਪਰ ਸੰਵਾਦ-ਭਵ ਸਾਡੇ ਵਿਦਿਅਕ ਸਭਿਆਚਾਰ ਦੀਆਂ ਹਸਤ-ਰੇਖਾਵਾਂ ਵਿਚੋਂ ਮਿੱਟ ਗਿਆ ਲੱਗਦਾ ਹੈ’’ ਰਾਹੀ ਸਾਹਿਬ ਸਾਡੇ ਵਿਚਕਾਰ ਨਹੀਂ ਰਹੇਉਹਨਾਂ ਦੇ ਜਾਣ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈਉਨ੍ਹਾਂ ਦੀ ਥਾਂ ਲੈਣ ਵਾਲਾ ਕੋਈ ਆਲੋਚਕ ਨਹੀਂ ਹੈਅਗਲੇ ਪੰਜਾਂ ਸਾਲਾਂ ਤੱਕ......

-----

ਨਿਰਾਲਾ - ਤੁਹਾਡੇ ਸ਼ਬਦਪਰਚੇ ਨਾਲ ਕਦੇ-ਕਦੇ ਕਿਸੇ ਲੇਖਕ ਵਿਸ਼ੇਸ਼ ਬਾਰੇ ਸਪਲੀਮੈਂਟਵੀ ਹੁੰਦਾ ਹੈ ਅਤੇ ਇਹ ਵੀ ਤੁਹਾਡੇ ਆਪਣੇ ਦਾਇਰੇ ਦੇ ਲੇਖਕਾਂ ਬਾਰੇ ਹੀ ਹੁੰਦਾ ਹੈਕੀ ਏਦਾਂ ਕਰਨ ਨਾਲ ਉਸ ਲੇਖਕ ਵਿਸ਼ੇਸ਼ ਨੂੰ ਫਲੈਸ਼ਕਰਨਾ ਨਹੀਂ ਹੁੰਦਾ

ਜਿੰਦਰ - ਮੈਂ ਇਨ੍ਹਾਂ ਸਪਲੀਮੈਂਟਾਂ ਰਾਹੀਂ ਕੁਝ ਲੇਖਕਾਂ ਨੂੰ ਫਲੈਸ਼ ਕਰਦਾ ਹਾਂਪਰ ਆਪਣੇ ਦਾਇਰੇ ਦੇ ਲੇਖਕਾਂ ਨੂੰ ਨਹੀਂਆਪਣੇ ਦਾਇਰੇ ਚੋਂ ਮੈਂ ਸਿਰਫ਼ ਕਾਲੀ ਤੇ ਤਲਵਿੰਦਰ ਨੂੰ ਫਲੈਸ਼ ਕੀਤਾ ਹੈਇਹ ਦੋਵੇਂ ਸਥਾਪਤ ਕਹਾਣੀਕਾਰ ਹਨਇਨ੍ਹਾਂ ਨੂੰ ਸਾਰੇ ਲੇਖਕ/ਆਲੋਚਕ ਜਾਣਦੇ ਹਨਕੁਝ ਵਿਸ਼ੇਸ਼ ਮੁੱਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਸਪਲੀਮੈਂਟਾਂ ਰਾਹੀਂ ਉਭਾਰਿਆ ਗਿਆਹੁਣ ਤੱਕ ਗਿਆਰ੍ਹਾਂ ਸਪਲੀਮੈਂਟ ਨਿਕਲੇ ਹਨਇਨ੍ਹਾਂ ਚੋਂ ਇਕਬਾਲ ਰਾਮੂਵਾਲੀਆ ਸਮੇਤ ਬਾਕੀ ਲੇਖਕ ਮੇਰੇ ਨੇੜੇ ਘੇਰੇ ਚੋਂ ਨਹੀਂ ਹਨ ਪਰ ਇਨ੍ਹਾਂ ਸਪਲੀਮੈਂਟਾਂ ਦੀ ਭਰਪੂਰ ਚਰਚਾ ਹੋਈ ਹੈਅਜੇ ਵੀ ਹੋ ਰਹੀ ਹੈਜਦੋਂ ਇਕਬਾਲ ਰਾਮੂਵਾਲੀਆ ਦੀ ਲੰਬੀ ਨਜ਼ਮ ਛਾਪੀ ਸੀ ਤਾਂ ਇਸ ਬਾਰੇ ਪੰਜਾਬੀ ਟ੍ਰਿਬਿਊਨ’ ’ਚ ਲੇਖ ਲੱਗਾ ਸੀਨੂਰ ਹੋਰਾਂ ਵੀ ਲਿਖਿਆ ਸੀਮੇਰਾ ਵਿਚਾਰ ਹੈ ਕਿ ਕਿਸੇ ਵੀ ਕਿਤਾਬ ਨਾਲੋਂ ਇਨ੍ਹਾਂ ਸਪਲੀਮੈਂਟਾਂ ਚ ਛਪੀਆਂ ਰਚਨਾਵਾਂ ਜ਼ਿਆਦਾ ਪੜ੍ਹੀਆਂ ਜਾਂਦੀਆਂ ਹਨਇਕਬਾਲ ਰਾਮੂਵਾਲੀਆ ਨੇ ਬਾਅਦ ਚ ਇਹ ਨਜ਼ਮ ਸੋਧ ਕੇ ਲਿਖੀ ਸੀ

.............

ਇਨ੍ਹਾਂ ਸਪਲੀਮੈਂਟਾਂ ਲਈ ਕੁਝ ਕੁ ਆਰਥਿਕ ਸਹਾਇਤਾ ਅਦਾਰਾ ਸ਼ਬਦਕਰਦਾ ਹੈਕੁਝ ਲੇਖਕਕਈ ਲੇਖਕਾਂ ਦੇ ਸਪਲੀਮੈਂਟ ਅਸੀਂ ਆਪਣੇ ਖ਼ਰਚੇ ਤੇ ਛਾਪੇ ਹਨ ਜਿਵੇਂ ਸਾਧੂ ਸਿੰਘ ਸ਼ੁਦਰਕ ਬਾਰੇਹੁਣ ਮੈਂ ਖ਼ਾਲਿਦ ਫ਼ਰਹਾਦ ਧਾਰੀਵਾਲ ਬਾਰੇ ਸਪਲੀਮੈਂਟ ਕੱਢਣ ਦੀ ਪਲੈਨਿੰਗ ਕੀਤੀ ਹੈਮੈਂ ਇਸ ਕੰਮ ਲਈ ਤਲਵਿੰਦਰ ਸਿੰਘ ਦੀ ਡਿਊਟੀ ਲਾਈ ਹੈਧਾਰੀਵਾਲ ਨੇ ਕੁਝ ਕੁ ਕਹਾਣੀਆਂ ਲਿਖੀਆਂ ਹਨਉਸ ਦੀ ਇਕ ਕਿਤਾਬ ਛਪੀ ਹੈਮੈਂ ਸਿਰਫ਼ ਉਸਦੀ ਇਕ ਕਹਾਣੀ ਘਰਪੜ੍ਹੀ ਸੀਬਾਅਦ ਸ਼ਬਦ’ 'ਚ ਛਾਪੀਹੁਣ ਮਾਲਕਣਛਾਪੀ ਹੈਧਾਰੀਵਾਲ ਛੋਟੀ ਕਹਾਣੀ ਲਿਖਦਾ ਹੈਤਿੰਨ-ਚਾਰ ਪੰਨਿਆਂ ਦੀ ਪਰ ਲਿਖਦਾ ਕਮਾਲ ਦੀ ਹੈ ਵਿਰਕ ਵਾਂਗਮੈਂ ਉਸ ਦੀ ਘਰਕਹਾਣੀ ਅੱਠ-ਦਸ ਵਾਰ ਪੜ੍ਹੀ ਹੈਇਹ ਬਹੁਤ ਵੱਡੀ ਕਹਾਣੀ ਹੈਸਾਡੇ ਲੇਖਕਾਂ/ਪਾਠਕਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆਹੁਣ ਮੈਂ ਧਾਰੀਵਾਲ ਬਾਰੇ ਸਪਲੀਮੈਂਟਕੱਢਣਾ ਹੈਦਸ ਹਜ਼ਾਰ ਦਾ ਖ਼ਰਚਾ ਹੈਐਦਾਂ ਹੀ ਗੁਰਪਾਲ ਲਿੱਟ ਬਾਰੇ ਸੋਚ ਰਿਹਾ ਹਾਂਲਿੱਟ ਦਾ ਜਿੰਨਾ ਨੋਟਸ ਲਿਆ ਜਾਣਾ ਚਾਹੀਦਾ ਸੀ-ਓਨਾ ਨਹੀਂ ਲਿਆ ਗਿਆਮੈਂ ਜਤਿੰਦਰ ਹਾਂਸ ਨੂੰ ਉਸ ਦੀ ਲੰਬੀ ਇੰਟਰਵਿਊ ਕਰਨ ਦੀ ਜ਼ਿੰਮੇਵਾਰੀ ਲਾਈ ਹੈਹਾਂਸ ਉਸ ਨੂੰ ਸਵਾਲ ਲਿਖ ਕੇ ਦੇ ਆਇਆ ਹੈ ਪਰ ਅੱਜ ਤੱਕ ਲਿਟ ਵੱਲੋਂ ਕੋਈ ਜਵਾਬ ਪ੍ਰਾਪਤ ਨਹੀਂ ਹੋਇਆਮੇਰੀ ਇਹ ਧਾਰਨਾ ਵੀ ਹੈ ਕਿ ਮੈਂ ਉਨ੍ਹਾਂ ਕਹਾਣੀਕਾਰਾਂ ਨੂੰ ਮੁੜ ਤੋਂ ਲਿਖਣ ਲਾਇਆ ਜਾਵੇ ਜਿਹੜੇ ਕਿ ਲਿਖਣਾ ਛੱਡ ਗਏ ਹਨ ਜਾਂ ਲਿਖ ਨਹੀਂ ਰਹੇਮੈਂ ਪਿਛਲੇ ਸਾਲ ਗੁਰਪਾਲ ਲਿੱਟ ਨੂੰ ਪੰਦਰਾਂ ਫੋਨ ਕੀਤੇਕਹਾਣੀ ਲਿਖਣ ਬਾਰੇ ਆਰਾਂ ਲਾਈਆਂਮਿਸਿਜ਼ ਲਿੱਟ ਨੂੰ ਕਿਹਾ ਕਿ ਉਨ੍ਹਾਂ ਨੂੰ ਓਨਾ ਚਿਰ ਰੋਟੀ-ਪਾਣੀ ਨਹੀਂ ਦੇਣਾ ਜਿੰਨਾ ਚਿਰ ਉਹ ਕਹਾਣੀ ਨਹੀਂ ਲਿਖਦੇਉਨ੍ਹਾਂ ਨੂੰ ਖਿੱਚੋਲਿੱਟ ਢੇਰੀ ਢਾਹ ਬੈਠਾਇਕ ਦਿਨ ਮੈਂ ਅੱਕ ਕੇ ਕਿਹਾ ਸੀ, ‘‘ਭਾਜੀ, ਪੰਜਾਬੀ ਮੈਗ਼ਜ਼ੀਨਾਂ ਦੇ ਸੰਪਾਦਕ ਐਨੇ ਨਹੀਂ ਅਮੀਰ ਕਿ ਕਿਸੇ ਲੇਖਕ ਨੂੰ ਇਕ ਕਹਾਣੀ ਲਈ ਪੰਦਰਾਂ-ਵੀਹ ਵਾਰ ਫ਼ੋਨ ਕਰਨ’’

............

ਹੁਣ ਜੇ ਮੈਂ ਖ਼ਾਲਿਦ ਫ਼ਰਹਾਦ ਧਾਰੀਵਾਲ ਜਾਂ ਗੁਰਪਾਲ ਲਿੱਟ ਬਾਰੇ ਸਪਲੀਮੈਂਟ ਕੱਢਦਾ ਹਾਂ ਤਾਂ ਤੁਸੀਂ ਇਸ ਨੂੰ ਕੀ ਕਹੋਗੇਭਾਜੀ ਸਾਹਿਤ ਦੀ ਸੇਵਾ ਕਰ ਰਹੇ ਹਾਂਕਿੰਤੂ-ਪਰੰਤੂ ਹੁੰਦੇ ਰਹਿੰਦੇ ਹਨਹੁੰਦੇ ਰਹਿਣ ਜੇ ਮੈਂ ਲੋਕਾਂ ਦੀ ਪ੍ਰਵਾਹ ਕਰਨ ਲੱਗ ਜਾਵਾਂ ਤਾਂ ਨਿਕਲ ਗਿਆ ਪਰਚਾ

******

ਲੜੀ ਜੋੜਨ ਲਈ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।

1 comment:

सुभाष नीरव said...

"ਆਰਸੀ ਮੁਲਾਕਾਤਾਂ"'ਚ ਪੰਜਾਬੀ ਕਥਾਕਾਰ ਤੇ ਲਕੀਰ ਦੇ ਸੰਪਾਦਕ ਜਿੰਦਰ ਨਾਲ ਜੋਗਿੰਦਰ ਸਿੰਘ ਨਿਰਾਲਾ ਦਾ ਇੰਟਰਵਿਯੂ ਪੜ੍ਹਿਆ. ਚੰਗਾ ਲਗਿਆ. ਜਿੰਦਰ ਤੇ ਲੱਗਣ ਵਾਲੇ ਆਰੋਪਾਂ ਤੇ ਖੁਲ ਕੇ ਗੱਲ ਕੀਤੀ ਗਈ ਹੈ ਤੇ ਜਿੰਦਰ ਨੇ ਬੜੀ ਬੇਬਾਕੀ ਨਾਲ ਉਨ੍ਹਾ ਸਵਾਲਾਂ ਦੇ ਜਵਾਬ ਦਿੱਤੇ ਹਨ. ਕਈ ਜਵਾਬ ਕੌੜੇ ਲਗ ਸਕਦੇ ਹਨ, ਪਰ ਉਨ੍ਹਾਂ ਪਿਛੇ ਦੀ ਸੱਚਾਈ ਨੂੰ ਵੀ ਦੇਖਣ ਦੀ ਲੌੜ ਹੈ. ਜੇ ਪੰਜਾਬੀ ਕਹਾਣੀ ਦੀ ਨਵੀ ਕਥਾ ਪੀੜ੍ਹੀ ਦੇ ਕਥਾਕਾਰਾਂ ਦੀ ਗੱਲ ਕਰੀਏ ਤਾਂ ਜਿੰਦਰ ਹੀ ਇਕ ਐਸਾ ਕਹਾਣੀਕਾਰ ਹੈ ਜਿਸ ਤੇ ਸਬ ਤੋਂ ਜੈਦਾ ਆਰੋਪ ਪ੍ਰਤ੍ਯਾਰੋਪਾਂ ਦਾ ਹਮਲਾ ਹੁੰਦਾ ਰਿਹਾ ਹੈ. ਜੇ ਜਿੰਦਰ ਦੀ ਥਾਂ ਕੋਈ ਹੋਰ ਹੁੰਦਾ ਤਾਂ ਕਦ ਦਾ ਲਿਖਣਾ ਛੱਡ ਜਾਂਦਾ ਯਾ ਆਪਣੇ ਘੁਟਨੇ ਟੇਕ ਦੇਂਦਾ, ਪਰ ਜਿੰਦਰ ਉਹ ਸ਼ਖ਼ਸ਼ ਹੈ, ਜਿਹਨੇ ਕਦੀ ਹਾਰ ਨਹੀਂ ਮੰਨੀ ਤੇ ਡੱਟ ਕੇ ਆਪਣੇ ਵਿਰੋਧੀਆਂ ਦਾ ਮੁਕਾਬਲਾ ਕੀਤਾ ਹੈ. ਅੱਜ ਉਹ ਜਿਸ ਮੁਕਾਮ ਤੇ ਹੈ, ਆਪਣੀ ਲਗਨ, ਮੇਹਨਤ ਤੇ ਜਿੱਦ ਕਰਕੇ ਹੀ ਹੈ.
ਸੁਭਾਸ਼ ਨੀਰਵ