Saturday, May 8, 2010

ਸੁਪ੍ਰਸਿੱਧ ਕਹਾਣੀਕਾਰ ਜਿੰਦਰ ਨਾਲ਼ – ਇਕ ਮੁਲਾਕਾਤ – ਭਾਗ ਚੌਥਾ ( ਆਖਰੀ )

ਮੁਲਾਕਾਤੀ : ਜੋਗਿੰਦਰ ਸਿੰਘ ਨਿਰਾਲਾ

ਭਾਗ ਚੌਥਾ

ਲੜੀ ਜੋੜਨ ਲਈ ਪਹਿਲੀ, ਦੂਜੀ ਅਤੇ ਤੀਜੀ ਪੋਸਟ ਜ਼ਰੂਰ ਪੜ੍ਹੋ ਜੀ।

ਨਿਰਾਲਾ - ਤੁਸੀਂ ਦਫ਼ਤਰ ਕੰਮ ਕਰਦੇ ਹੋ ਕਿਹਾ ਜਾਂਦਾ ਹੈ ਕਿ ਦਫ਼ਤਰ ਚ ਕੰਮ ਕਰਨ ਵਾਲਾ ਹਮੇਸ਼ਾ ਹੀ ਸਮੇਂ ਦਾ ਪਾਬੰਦ ਰਹਿੰਦਾ ਹੈਤੁਸੀਂ ਵੀ ਹੁੰਦੇ ਹੋਵੋਗੇ ਕੀ ਲਿਖਣ-ਪੜ੍ਹਨ ਚ ਵੀ ਤੁਹਾਡੀ ਇਹੀ ਰੁਟੀਨ ਹੈ

ਜਿੰਦਰ - ਹਾਂ, ਦਫ਼ਤਰ ਦਾ ਸਮਾਂ ਹੁੰਦਾ ਹੈਸਵੇਰ ਦੇ ਨੌਂ ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕਸਮੇਂ ਸਿਰ ਦਫ਼ਤਰ ਜਾਣਾ ਪੈਂਦਾ ਹੈਸਮੇਂ ਸਿਰ ਆਉਣਾ ਪੈਂਦਾ ਹੈ ਇਸ ਨਾਲ ਮੈਂ ਸਮੇਂ ਦਾ ਪਾਬੰਦ ਰਹਿੰਦਾ ਹਾਂਮੈਂ ਚੰਡੀਗੜ੍ਹ ਹੋਵਾਂ ਤਾਂ ਗਰਮੀਆਂ ਨੂੰ ਪੰਜ ਵਜੇ ਤੇ ਸਿਆਲ ਨੂੰ ਸਾਢੇ ਪੰਜ ਵਜੇ ਉੱਠਦਾ ਹਾਂਮੈਂ ਆਪਣੇ ਮੋਬਾਇਲ ਤੇ ਪੱਕਾ ਹੀ ਅਲਾਰਮ ਲਗਾਇਆ ਹੋਇਆ ਹੈਮੈਂ ਦਾਤੁਨ ਕਰਦਾ ਹੋਇਆ ਦੋ ਕੁ ਮੀਲ ਦੀ ਸੈਰ ਕਰਦਾ ਹਾਂਵਾਪਸ ਆ ਕੇ ਪਾਣੀ ਦਾ ਗਿਲਾਸ ਪੀਂਦਾ ਹਾਂ, ਫੇਰ ਆਪਣੀ ਪਸੰਦ ਦੀ ਚਾਹ ਬਣਾਉਂਦਾ ਹਾਂਗਿਲਾਸ ਚ ਪਾ ਕੇ ਉੱਪਰਲੀ ਮੰਜ਼ਿਲ ਤੇ ਆ ਜਾਂਦਾ ਹਾਂਇਸ ਸਮੇਂ ਗੁਰਪਾਲ ਸੰਧੂ ਸਮੇਤ ਸਾਰੇ ਜਣੇ ਸੁੱਤੇ ਪਏ ਹੁੰਦੇ ਹਨਚਾਹ ਪੀ ਕੇ ਮੈਂ ਕਾਇਮ ਹੋ ਜਾਂਦਾ ਹਾਂਫੇਰ ਪੜ੍ਹਨਾ ਸ਼ੁਰੂ ਕਰਦਾ ਹਾਂਸਾਢੇ ਸੱਤ ਵਜੇ ਤੱਕ ਪੜ੍ਹਦਾ ਹਾਂਨਹਾਉਂਦਾ ਹਾਂਪੌੜੀਆਂ ਉਤਰਦਿਆਂ, ਜੇ ਗੁਰਪਾਲ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੋਵੇ ਤਾਂ ਉਹ ਨੂੰ ਮੇਰੇ ਜਾਣ ਦਾ ਪਤਾ ਲੱਗ ਜਾਂਦਾ ਹੈਉਹ ਅਵੱਸ਼ ਹੀ ਮੈਨੂੰ ਆਵਾਜ਼ ਮਾਰਦਾ ਹੈ ਜਾਂ ਮੈਂ ਹੀ ਕਹਿੰਦਾ ਹਾਂ, ‘‘ਚੰਗਾ ਜੀ, ਡਾਕਟਰ ਸਾਹਿਬ, ਮੇਰਾ ਤਾਂ ਟਾਇਮ ਹੋ ਗਿਆ’’ ਉਸ ਕਹਿਣਾ ਹੁੰਦਾ ਹੈ,‘‘ਠਹਿਰ ਜਾਮੇਰੀ ਪਹਿਲਾਂ ਗੱਲ ਸੁਣ...’’ ਫੇਰ ਮੈਂ ਡਾਈਨਿੰਗ ਟੇਬਲ ਤੇ ਆਪਣਾ ਬੈਗ ਰੱਖਦਾ ਹਾਂਅਖ਼ਬਾਰਾਂ ਦੀਆਂ ਸੁਰਖੀਆਂ ਤੇ ਉੱਡਦੀ ਜਿਹੀ ਨਜ਼ਰ ਮਾਰਦਾ ਹਾਂਰੌਸ਼ਨੀ ਮੈਨੂੰ ਇਕ ਪਰਾਂਠਾ ਤੇ ਦਹੀਂ ਦੀ ਕੌਲੀ ਦੇ ਜਾਂਦਾ ਹੈਦੋ ਪਰਾਂਠੇ ਅਖ਼ਬਾਰ ਵਿਚ ਲਪੇਟ ਕੇ ਫੜ੍ਹਾ ਜਾਂਦਾ ਹੈਮੈਂ ਘਰੋਂ ਅੱਠ ਕੁ ਵਜੇ ਤੁਰ ਪੈਂਦਾ ਹਾਂਅਠੱਤੀ-ਚਾਲ੍ਹੀ ਵਾਲੇ ਚੌਂਕ ਤੋਂ ਸਤਾਰਾਂ ਦੇ ਬਸ ਸਟੈਂਡ ਤੇ ਜਾਂਦਾ ਹਾਂਉਥੋਂ ਦਿੱਲੀ ਜਾਣ ਵਾਲੀ ਕਿਸੇ ਵੀ ਬਸ ਤੇ ਜਾ ਚੜ੍ਹਦਾ ਹਾਂਦਫ਼ਤਰ ਪਹੁੰਚ ਕੇ ਮੈਂ ਘਰ ਨੂੰ ਭੁੱਲ ਜਾਂਦਾ ਹਾਂਘਰ ਪਹੁੰਚ ਕੇ ਮੈਨੂੰ ਕਦੇ ਦਫ਼ਤਰ ਨਹੀਂ ਯਾਦ ਰਿਹਾਸ਼ਾਮ ਨੂੰ ਛੇ ਕੁ ਵਜੇ ਵਾਪਸ ਆ ਜਾਂਦਾ ਹਾਂਦਸ-ਪੰਦਰਾਂ ਦਿਨਾਂ ਬਾਅਦ ਲੋਕਗੀਤ ਪ੍ਰਕਾਸ਼ਨ ਜਾਂ ਪੰਜਾਬ ਬੁੱਕ ਸੈਂਟਰ ਜਾਂਦਾ ਹਾਂਬਾਕੀ ਦਿਨ ਮੈਂ ਕਿਸੇ ਪਾਸੇ ਨਹੀਂ ਜਾਂਦਾਕਿਸੇ ਨੂੰ ਨਹੀਂ ਮਿਲ਼ਦਾਮੈਨੂੰ ਇਸ ਗੱਲ ਦੀ ਮੌਜ ਹੈ ਕਿ ਜਲੰਧਰ ਵਾਲੇ ਸਮਝਦੇ ਹਨ ਕਿ ਮੈਂ ਚੰਡੀਗੜ੍ਹ ਹਾਂਚੰਡੀਗੜ੍ਹ ਵਾਲੇ ਸੋਚਦੇ ਹਨ ਕਿ ਜਿੰਦਰ ਜਲੰਧਰ ਗਿਆ ਹੋਵੇਗਾਮੈਂ ਪਿਛਲੇ ਸੱਤ ਸਾਲਾਂ ਤੋਂ ਚੰਡੀਗੜ੍ਹ ਹਾਂਇਨ੍ਹਾਂ ਸਾਲਾਂ ਚ ਮੈਂ ਮਸਾਂ ਪੰਜ-ਸੱਤ ਪ੍ਰੋਗ੍ਰਾਮ ਚੰਡੀਗੜ੍ਹ ਅਟੈਂਡ ਕੀਤੇ ਹੋਣਗੇ ਤੇ ਇੰਨੇ ਕੁ ਹੀ ਜਲੰਧਰਹਾਂ, ਤੇ ਵਾਪਸ ਆ ਕੇ ਮੈਂ ਘੰਟਾ ਕੁ ਆਰਾਮ ਕਰਦਾ ਹਾਂਫੇਰ ਪੜ੍ਹਨਾ ਸ਼ੁਰੂ ਕਰਦਾ ਹਾਂਮੇਰੇ ਬੈਗ ਚ ਹਮੇਸ਼ਾ ਹੀ ਕੋਈ ਨਾ ਕੋਈ ਕਿਤਾਬ ਜਾਂ ਮੈਗ਼ਜ਼ੀਨ ਹੁੰਦਾ ਹੈਸਾਢੇ ਅੱਠ ਤੋਂ ਨੌਂ ਦੇ ਵਿਚਕਾਰ ਰੌਸ਼ਨੀ ਤਿੰਨ ਰੋਟੀਆਂ ਫੜ੍ਹਾ ਜਾਂਦਾ ਹੈ ਤੇ ਅੱਧੇ ਕੁ ਘੰਟੇ ਬਾਅਦ ਦੁੱਧ ਦਾ ਗਿਲਾਸਪੂਰੇ ਦਸ ਵਜੇ ਲਾਈਟ ਆਫ਼ ਕਰ ਦਿੰਦਾ ਹਾਂਕਦੇ-ਕਦੇ ਗੁਰਪਾਲ ਦੇ ਦੋਸਤ ਵੀ ਮਿਲ਼ ਜਾਂਦੇ ਹਨ ਜਾਂ ਗੁਰਪਾਲ ਕੋਲ ਮੈਂ ਚਲੇ ਜਾਂਦਾ ਹਾਂਕਦੇ ਉਹ ਮੇਰੇ ਕੋਲ ਆ ਬੈਠਦਾ ਹੈਅਸੀਂ ਨਵੇਂ ਪੜ੍ਹੇ ਬਾਰੇ ਵਿਚਾਰ-ਵਟਾਂਦਰਾ ਕਰਦੇ ਹਾਂਗੁਰਪਾਲ ਮੈਨੂੰ ਹਸਾਉਂਦਾ ਹੈਬਹੁਤ ਹੀ ਜ਼ਿਆਦਾਚੰਡੀਗੜ੍ਹ ਚ ਗੁਰਪਾਲ ਤੇ ਰੋਹਿਤ ਜੈਨ ਬਹੁਤੀਆਂ ਗੱਲਾਂ ਹੱਸਦੇ ਹੋਏ ਕਰਦੇ ਹਨਗੁਰਪਾਲ ਸਿਆਣਾ ਹੈਉਸਨੂੰ ਸਾਹਿਤ ਦੀ ਸਮਝ ਹੈਜਦੋਂ ਮੈਂ ਜਲੰਧਰ ਹੋਵਾਂ ਤਾਂ ਮੈਥੋਂ ਬਹੁਤਾ ਪੜ੍ਹਿਆ ਨਹੀਂ ਜਾਂਦਾਇਕ ਤਾਂ ਹਫ਼ਤੇ ਦੀ ਡਾਕ ਇਕੱਠੀ ਹੋਈ ਹੁੰਦੀ ਹੈਕੁਝ ਘਰ ਦੇ ਕੰਮ ਹੁੰਦੇ ਹਨਘਰਦਿਆਂ ਦੀ ਵੀ ਇੱਛਾ ਹੁੰਦੀ ਹੈ ਕਿ ਮੈਂ ਪੰਜਾਂ ਦਿਨਾਂ ਬਾਅਦ ਆਇਆ ਹਾਂ, ਹੁਣ ਘਰ ਹੀ ਰਹਾਂਇਨ੍ਹਾਂ ਦੋ ਦਿਨਾਂ ਚ ਮੈਂ ਪ੍ਰੇਮ ਪ੍ਰਕਾਸ਼ ਹੋਰਾਂ ਨੂੰ ਅਵੱਸ਼ ਹੀ ਮਿਲਦਾ ਹਾਂਉਨ੍ਹਾਂ ਨੂੰ ਮਿਲਿਆਂ ਬਿਨਾਂ ਮੈਨੂੰ ਏਦਾਂ ਲੱਗਦਾ ਹੈ ਕਿ ਜਿਵੇਂ ਮੈਥੋਂ ਕੁਝ ਵੀ ਨਹੀਂ ਹੋਇਆਕਈ ਵਾਰ ਉਨ੍ਹਾਂ ਨੂੰ ਵੀ 15-20 ਦਿਨ ਮਿਲਿਆ ਨਹੀਂ ਜਾਂਦਾਬੱਚੇ ਵੱਡੇ ਹੋ ਗਏ ਹਨਮੇਰੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਹਨਮੈਥੋਂ ਸਾਲ ਚ ਦੋ ਜਾਂ ਤਿੰਨ ਕਹਾਣੀਆਂ ਮਸਾਂ ਹੀ ਲਿਖ ਹੁੰਦੀਆਂ ਹਨਇਨ੍ਹਾਂ ਦੇ ਲਿਖਣ ਦਾ ਕੋਈ ਬੱਝਵਾਂ ਸਮਾਂ ਨਹੀਂ ਹੁੰਦਾਪਰ ਬਹੁਤੀ ਵਾਰ ਸਰਸਵਤੀ ਮਈਆ ਦੀ ਮਿਹਰ ਨਵੰਬਰ ਤੋਂ ਫਰਵਰੀ ਦੇ ਵਿਚਕਾਰ ਹੁੰਦੀ ਹੈਲਿਖਣਾ ਮੇਰੇ ਲਈ ਰਹੱਸ ਵਾਂਗ ਹੈਇਹ ਪਲ ਕਦੋਂ ਆਉਂਦੇ ਹਨ-ਇਹ ਅੱਲ੍ਹਾ ਹੀ ਜਾਣਦਾ ਹੈ

------

ਨਿਰਾਲਾ - ਤੁਹਾਨੂੰ ਕਿਸੇ ਆਲੋਚਕ ਦੇ ਲਿਖੇ ਤੇ ਸੰਤੁਸ਼ਟੀ ਹੋਈ ਹੈ? ਆਪਣੇ ਕਹਾਣੀ ਸੰਗ੍ਰਹਿਆਂ ਦੇ ਹਵਾਲੇ ਨਾਲ਼ ਦੱਸੋ

ਜਿੰਦਰ - ਮੇਰੀਆਂ ਕਹਾਣੀਆਂ ਤੇ ਕਹਾਣੀ ਸੰਗ੍ਰਹਿ ਬਾਰੇ ਤਕਰੀਬਨ ਸਾਰੇ ਆਲੋਚਕਾਂ ਨੇ ਲਿਖਿਆ ਹੈ ਇਨ੍ਹਾਂ ਦੇ ਨੋਟਸ ਲਏ ਹਨਮੇਰੇ ਕਹਾਣੀ ਸੰਗ੍ਰਹਿਆਂ ਦੇ ਪਾਕਿਸਤਾਨ ਚ ਵੀ ਰੀਵੀਊ ਛਪੇ ਹਨਜੇ ਮੈਂ ਨਾਂ ਲਵਾਂ ਤਾਂ ਡਾ: ਧਨਵੰਤ ਕੌਰ, ਸੁਖਪਾਲ ਥਿੰਦ, ਸੁਖਵਿੰਦਰ ਰੰਧਾਵਾ, ਗੁਰਪਾਲ ਸੰਧੂ, ਸੁਤਿੰਦਰ ਸਿੰਘ ਨੂਰ, ਵਨੀਤਾ, ਡਾ: ਜੋਗਿੰਦਰ ਰਾਹੀ, ਡਾ: ਰਮਿੰਦਰ ਕੌਰ, ਡਾ: ਹਰਚੰਦ ਸਿੰਘ ਬੇਦੀ, ਸਤਿੰਦਰ ਔਲਖ, ਡਾ: ਬਲਜਿੰਦਰ ਕੌਰ, ਬਲਕਾਰ ਸਿੰਘ, ਰਵੀ ਰਵਿੰਦਰ, ਕਿਸ-ਕਿਸ ਦਾ ਨਾਂ ਲਵਾਂਸਤਿੰਦਰ ਔਲਖ ਨੇ ਮੇਰੇ ਕਹਾਣੀ ਸੰਗ੍ਰਹਿ ਨਹੀਂ, ਮੈਂ ਨਹੀਂ’ ’ਤੇ ਪੇਪਰ ਲਿਖਿਆ ਸੀਮੈਂ ਉਨ੍ਹਾਂ ਦੇ ਲਿਖੇ ਤੋਂ ਬਹੁਤ ਪ੍ਰਭਾਵਿਤ ਹੋਇਆ ਸੀਡਾ: ਜੋਗਿੰਦਰ ਸਿੰਘ ਰਾਹੀ, ਰਮਿੰਦਰ ਕੌਰ, ਡਾ: ਹਰਚੰਦ ਸਿੰਘ ਬੇਦੀ ਨੇ ਜਿਵੇਂ ਮੇਰੀਆਂ ਕਹਾਣੀਆਂ ਦੇ ਵਿਸ਼ਲੇਸ਼ਣ ਕਰਨੇ ਸ਼ੁਰੂ ਕੀਤੇ ਹਨ ਜਾਂ ਗੁਰਪਾਲ ਸੰਧੂ ਕਦੇ-ਕਦੇ ਕਹਾਣੀਆਂ ਦੀਆਂ ਪਰਤਾਂ ਖੋਲ੍ਹਦਾ ਹੈ, ਇਸ ਨਾਲ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾਆਲੋਚਕ ਦਾ ਕੰਮ ਕਹਾਣੀ ਚੋਂ ਉਹ ਹੀ ਲੱਭ ਕੇ ਦੱਸਣਾ ਹੁੰਦਾ ਹੈ ਜੋ ਉਸ ਕਹਾਣੀ ਚ ਮੌਜੂਦ ਤਾਂ ਹੁੰਦਾ ਹੈ, ਪਰ ਜਿਸ ਬਾਰੇ ਪਾਠਕ ਨੂੰ ਪਤਾ ਨਹੀਂ ਹੁੰਦਾ ਤੇ ਕਈ ਵਾਰ ਲੇਖਕ ਨੂੰ ਵੀ ਪਤਾ ਨਹੀਂ ਹੁੰਦਾਹੁਣ ਤੁਸੀਂ ਵੀ ਆਪਣੀ ਆਲੋਚਨਾ ਦੀ ਪੁਸਤਕ ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ’ ’ਚ ਦਸ ਕਹਾਣੀਆਂ ਦੀਆਂ ਪਰਤਾਂ ਖੋਲ੍ਹੀਆਂ ਹਨਇਨ੍ਹਾਂ ਨਾਲ ਜਿਥੇ ਕਹਾਣੀਕਾਰ ਨੂੰ ਫਾਇਦਾ ਹੋਵੇਗਾ-ਉਥੇ ਪਾਠਕਾਂ ਨੂੰ ਵੀ ਕਈ ਕੁਝ ਨਵਾਂ ਮਿਲੇਗਾ

-----

ਨਿਰਾਲਾ - ਤੁਹਾਨੂੰ ਘਰ ਵਿਚੋਂ ਕਿਹੋ-ਜਿਹੇ ਸੰਸਕਾਰ ਮਿਲੇ ਹਨ

ਜਿੰਦਰ - ਮੈਨੂੰ ਘਰ ਚੋਂ ਮਿਹਨਤ ਕਰਨ, ਗ਼ਰੀਬ-ਗੁਰਬੇ ਦੀ ਮਦਦ ਕਰਨ ਤੇ ਰੱਬ ਦਾ ਨਾਂ ਲੈਣ ਜਿਹੇ ਸੰਸਕਾਰ ਮਿਲੇ ਹਨਮੈਂ ਪਹਿਲੀਆਂ ਦੋ ਗੱਲਾਂ ਤੇ ਅਮਲ ਕੀਤਾ ਹੈ ਤੇ ਤੀਜੀ ਵੱਲ ਅਜੇ ਤਾਈਂ ਕੋਈ ਬਹੁਤਾ ਧਿਆਨ ਨਹੀਂ ਦਿੱਤਾਮੇਰੇ ਬੀਬੀ ਜੀ ਨੇ ਜ਼ਿੰਦਗੀ ਚ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਸੀਉਹ ਆਪ ਵੀ ਕਦੇ ਵਿਹਲੇ ਨਹੀਂ ਬੈਠਦੇ ਸਨ ਤੇ ਘਰ ਦੇ ਜੀਆਂ ਨੂੰ ਵੀ ਵਿਹਲੇ ਨਹੀਂ ਬੈਠਣ ਦਿੰਦੇ ਸਨਮੇਰੀ ਮਿਸਿਜ਼ ਕਹਿੰਦੇ ਸੀ ਕਿ ਪਤਾ ਨਹੀਂ ਬੀਬੀ ਜੀ ਕਿੱਥੋਂ-ਕਿੱਥੋਂ ਕੰਮ ਲੱਭ ਲਿਆਉਂਦੇ ਹਨਦਰਅਸਲ ਅਸੀਂ ਬਹੁਤ ਗ਼ਰੀਬੀ ਦੇਖੀ ਹੈ ਤੇ ਮੇਰਾ ਬਚਪਨ ਤੇ ਜੁਆਨੀ ਥੁੜਾਂ ਚੋਂ ਹੀ ਲੰਘੀ ਹੈਸਾਨੂੰ ਕਦੇ ਖਿਡੌਣਾ ਨਹੀਂ ਮਿਲਿਆ ਸੀਅਸੀਂ ਕਦੇ ਖੰਡ ਦੀ ਚਾਹ ਪੀ ਕੇ ਨਹੀਂ ਦੇਖੀ ਸੀਬੀਬੀ ਜੀ ਸਾਲ ਭਰ ਲਈ ਇਕੱਠਾ ਹੀ ਗੁੜ ਲੈ ਕੇ ਰੱਖ ਲੈਂਦੇ ਸਨਬਰਸਾਤਾਂ ਦੇ ਦਿਨਾਂ ਚ ਗੁੜ ਚ ਸੁੰਡੀਆਂ ਪੈ ਜਾਂਦੀਆਂ ਸਨਉਹ ਇਸੇ ਗੁੜ ਦੀ ਚਾਹ ਬਣਾਉਂਦੇ ਤੇ ਗਿਲਾਸਾਂ ਵਿਚ ਪਾਉਣ ਤੋਂ ਪਹਿਲਾਂ ਚੁੰਨੀ ਦੇ ਲੜ ਨਾਲ ਪੁੰਨ ਲੈਂਦੇ ਸਨਘਰ ਦਾ ਖ਼ਰਚਾ ਚਲਾਉਣ ਲਈ ਉਹ ਲੋਕਾਂ ਦੀਆਂ ਦਰੀਆਂ ਬੁਣਦੇ ਸਨਚੁੰਨੀਆਂ ਤੇ ਕਢਾਈ ਕਰਦੇ ਸਨਲੋਕਾਂ ਦੀ ਸਰ੍ਹੋਂ ਝਾੜਦੇ ਸਨਕਪਾਹ ਚੁਗਦੇ ਸਨਜੋ ਕੰਮ ਉਹ ਕਰਦੇ ਸਨ ਉਹ ਹੀ ਸਾਨੂੰ ਭੈਣ-ਭਰਾਵਾਂ ਨੂੰ ਕਰਨਾ ਪੈਂਦਾ ਸੀਅਸੀਂ ਸਾਲ ਭਰ ਦੀ ਤੂੜੀ ਇਕੱਠੀ ਮੁੱਲ ਲੈਂਦੇ ਤੇ ਚਾਰੇ ਜਣੇ ਰਲ਼ ਕੇ ਢੋਂਦੇਉਹ ਸਾਨੂੰ ਸਮਝਾਉਂਦੇ ਕਿ ਕਿਸੇ ਵੀ ਕੰਮ ਨੂੰ ਕਰਨ ਵੇਲੇ ਸ਼ਰਮ ਨਹੀਂ ਮੰਨਣੀ ਚਾਹੀਦੀਭਾਪਾ ਜੀ ਦਾ ਆਪਣਾ ਸੁਭਾਅ ਸੀਉਨ੍ਹਾਂ ਨੇ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਬੀਬੀ ਜੀ ਦੇ ਸਿਰ ਤੇ ਸੁੱਟੀ ਹੋਈ ਸੀਉਹ ਪਿੰਡੋਂ ਨੂਰਮਹਿਲ ਸਾਈਕਲ ਤੇ ਜਾਂਦੇ ਸਨਸਾਈਕਲ ਤੇ ਆਉਂਦੇ ਸਨਉਨ੍ਹਾਂ ਦਿਨਾਂ ਵਿਚ ਠੰਢ ਵੀ ਜ਼ਿਆਦਾ ਹੁੰਦੀ ਸੀਉਹ ਖਾਣ-ਪੀਣ ਦੇ ਸ਼ੌਂਕੀਨ ਸਨਸੁਨਿਆਰਾ ਕੰਮ ਕਰਦੇ ਸਨਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਆਪਣੇ ਕੰਮ ਵਿਚ ਇਮਾਨਦਾਰ ਸਨ ਪਰ ਉਹ ਐਨੇ ਵੀ ਬੇਈਮਾਨ ਨਹੀਂ ਸਨ ਜਿੰਨਾ ਕਿ ਆਮ ਕਰਕੇ ਸੁਨਿਆਰਿਆਂ ਬਾਰੇ ਕਿਹਾ ਜਾਂਦਾ ਹੈਹੁਣ ਜਦੋਂ ਮੈਂ ਆਪਣੇ ਆਲੇ-ਦੁਆਲੇ ਦੇਖਦਾ ਹਾਂ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਈਮਾਨਦਾਰੀਤਾਂ ਕਿਸੇ ਵੀ ਜਾਤ/ਕੰਮ ਚ ਨਹੀਂ ਹੈਭਾਪਾ ਜੀ ਚਿੰਤਪੁਰਨੀ ਵਾਲੀ ਮਾਤਾ ਨੂੰ ਬਹੁਤ ਹੀ ਜ਼ਿਆਦਾ ਮੰਨਦੇ ਸਨਹਰ ਸਾਲ ਉਥੇ ਜਾਂਦੇ ਸਨਉਹ ਗ਼ਰੀਬ ਦੀ ਅਵੱਸ਼ ਹੀ ਮੱਦਦ ਕਰਦੇ ਸਨਜੇ ਉਹ ਸਿਗਰਟ ਪੀ ਰਹੇ ਹੁੰਦੇ ਤਾਂ ਕਿਸੇ ਤੁਰੇ ਜਾਂਦੇ ਹੋਏ ਨੂੰ ਵੀ ਸਿਗਰਟ ਦੀ ਸੁਲਾਹ ਮਾਰ ਲੈਂਦੇਏਦਾਂ ਹੀ ਸ਼ਰਾਬ ਪੀਣ ਵੇਲੇ ਹੁੰਦਾ ਸੀਉਹ ਆਪਣੀ ਜ਼ਿੰਦਗੀ ਚ ਕਦੇ ਕਿਸੇ ਨਾਲ ਲੜੇ ਨਹੀਂ ਸਨਲੜੇ ਕੀ, ਕਿਸੇ ਨੂੰ ਉੱਚੀ ਆਵਾਜ਼ ਚ ਬੋਲੇ ਨਹੀਂ ਸਨਬੀਬੀ ਜੀ ਨੇ ਰਾਧਾ-ਸੁਆਮੀ ਤੋਂ ਨਾਮ ਲਿਆ ਸੀਉਹ ਹਫ਼ਤਾ-ਦਸ ਦਿਨ ਸੇਵਾ ਤੇ ਜਾਂਦੇ ਹੁੰਦੇ ਸਨਪਿੰਡ ਚ ਅਖੰਡ ਪਾਠਾਂ ਤੇ ਸੇਵਾ ਕਰਦੇ ਸਨਉਨ੍ਹਾਂ ਨੂੰ ਚੀਜ਼ਾਂ ਦੀ ਮਿਕਦਾਰ ਦਾ ਏਨਾ ਹਿਸਾਬ-ਕਿਤਾਬ ਸੀ ਕਿ ਲੋਕ ਉਨ੍ਹਾਂ ਦੀ ਸਲਾਹ ਲੈਣ ਲਈ ਉਨ੍ਹਾਂ ਨੂੰ ਮੱਲੋ-ਜ਼ੋਰੀ ਆਪਣੇ ਘਰ ਲੈ ਜਾਂਦੇ ਸਨ

.............

ਸ਼ਾਇਦ ਇਹ ਘਰ ਦੇ ਸੰਸਕਾਰ ਹੀ ਸਨ ਕਿ ਜਿਨ੍ਹਾਂ ਨੇ ਮੈਨੂੰ ਵੀ ਕੰਮ ਕਰਨ ਦੀ ਆਦਤ ਪਾਈ ਹੈਮੈਂ ਜਦੋਂ ਐਮ. ਬੀ. ਪ੍ਰੈੱਸ, ਜਲੰਧਰ ਚ ਪਰੂਫ਼ ਰੀਡਰ ਲੱਗਾ ਹੋਇਆ ਸੀ, ਮੈਂ ਬਾਈ-ਬਾਈ ਘੰਟੇ ਲਗਾਤਾਰ ਕੰਮ ਕੀਤਾ ਹੈਮੈਨੂੰ ਕਿਸੇ ਵੀ ਕੰਮ ਨੂੰ ਕਰਨ ਲੱਗਿਆਂ ਝਿਜਕ ਨਹੀਂ ਹੁੰਦੀ ਭਾਵੇਂ ਉਹ ਘਰ ਦਾ ਗਟਰ ਹੋਵੇ ਜਾਂ ਸਾਈਕਲ ਤੇ ਸਬਜ਼ੀ ਮੰਡੀ ਜਾਣਾਮੈਂ ਕਿਸੇ ਮੰਦਰ ਜਾਂ ਗੁਰਦੁਆਰੇ ਦਾਨ ਦੇਣ ਨਾਲੋਂ ਕਿਸੇ ਗ਼ਰੀਬ ਦੀ ਮਦਦ ਕਰਨ ਚ ਵਧੇਰੇ ਵਿਸ਼ਵਾਸ ਕਰਦਾ ਹਾਂ

-----

ਨਿਰਾਲਾ - ਤੁਸੀਂ ਬਹੁਤ ਸਾਰੀਆਂ ਇੰਟਰਵਿਊ , ਖ਼ਾਸ ਕਰਕੇ ਕਹਾਣੀਕਾਰ ਕੋਲੋਂ, ਉਨ੍ਹਾਂ ਦੇ ਮਨਪਸੰਦੀਦਾ ਕਹਾਣੀਆਂ/ਕਹਾਣੀਕਾਰ ਬਾਰੇ ਪੁੱਛਦੇ ਹੋ ਹੁਣ ਤੁਸੀਂ ਮੈਨੂੰ ਦੱਸੋ ਤੁਹਾਡੇ ਤੋਂ ਪਹਿਲਾਂ ਦੀਆਂ ਤਿੰਨ ਪੀੜ੍ਹੀਆਂ ਦੀਆਂ ਦਸ ਸ੍ਰੇਸ਼ਟ ਕਹਾਣੀਆਂ ਕਿਹੜੀਆਂ ਹਨ? ਤੁਹਾਡੀ ਆਪਣੀ ਪੀੜ੍ਹੀ ਦੀਆਂ ਕਿਹੜੀਆਂ ਸ੍ਰੇਸ਼ਟ ਕਹਾਣੀਆਂ ਹਨ?

ਜਿੰਦਰ - ਸਮੇਂ-ਸਮੇਂ ਸਿਰ ਮੇਰੀ ਪਸੰਦ ਬਦਲਦੀ ਰਹੀ ਹੈ ਜੇ ਇਹ ਸਵਾਲ ਮੈਨੂੰ ਦਸ ਸਾਲ ਪਹਿਲਾਂ ਕੀਤਾ ਹੁੰਦਾ ਜਾਂ ਦਸ ਸਾਲ ਬਾਅਦ ਚ ਕਰੋਗੇ ਤਾਂ ਹੋ ਸਕਦਾ ਹੈ ਮੇਰੀ ਚੋਣ ਦੀਆਂ ਅੱਧੀਆਂ ਕੁ ਕਹਾਣੀਆਂ ਬਦਲ ਜਾਣਇਹ ਗੱਲ ਮੇਰੀ ਹੀ ਨਹੀਂ, ਕਿਸੇ ਵੀ ਕਹਾਣੀਕਾਰ ਦੀ ਹੋ ਸਕਦੀ ਹੈ ਕਿਉਂਕਿ ਮੇਰੀ ਪੜ੍ਹਨ ਦੀ ਇਕ ਸੀਮਾ ਹੈਹੋ ਸਕਦਾ ਹੈ ਕਿ ਕੁਝ ਕਹਾਣੀਆਂ ਮੈਂ ਪਹਿਲਾਂ ਨਾ ਪੜ੍ਹੀਆਂ ਹੋਣਹੁਣ ਪੜ੍ਹਾਂ ਤੇ ਮੈਨੂੰ ਉਹ ਚੰਗੀਆਂ ਲੱਗਣਸ਼ਬਦ’ ’ਚ ਅਕਸਰ ਕਹਾਣੀ ਬਾਰੇ ਲੇਖ ਛਪਦੇ ਰਹਿੰਦੇ ਹਨ ਤੇ ਮੈਨੂੰ ਇਹ ਮੈਟਰ ਕਈ ਵਾਰ ਪੜ੍ਹਣਾ ਪੈਂਦਾ ਹੈਪਹਿਲੀ ਵਾਰ ਉਦੋਂ ਜਦੋਂ ਮੈਟਰ ਆਉਂਦਾ ਹੈਦੋ ਵਾਰ ਫੇਰ ਜਦੋਂ ਇਹ ਕੰਪੋਜ਼ ਹੋ ਕੇ ਆਉਂਦਾ ਹੈਮੈਂ ਪਰੂਫ਼ ਪੜ੍ਹਦਾ ਹਾਂਇਸ ਕਰਕੇ ਮੈਨੂੰ ਬਹੁਤੀਆਂ ਕਹਾਣੀਆਂ ਬਾਰੇ ਪਤਾ ਲੱਗਦਾ ਰਹਿੰਦਾ ਹੈਇਕ ਵਾਰ ਕਿਸੇ ਕਹਾਣੀਕਾਰ ਦੀਆਂ ਤਿੰਨ-ਚਾਰ ਕਹਾਣੀਆਂ ਦੀ ਗੱਲ ਸੱਤ-ਅੱਠ ਆਲੋਚਕ ਤੋਰ ਦੇਣ-ਫੇਰ ਇਹ ਕਹਾਣੀਆਂ ਅੱਠ-ਦਸ ਸਾਲ ਚਰਚਾ ਚ ਰਹਿੰਦੀਆਂ ਹਨਕਈ ਅਜੇ ਵੀ ਚਰਚਾ ਚ ਹਨਮੈਂ ਇਹ ਗੱਲ ਵੀ ਨੋਟ ਕਰਦਾ ਹਾਂ ਕਿ ਜਿਹੜੀਆਂ ਕਹਾਣੀਆਂ ਨਵਾਂ ਜ਼ਮਾਨਾਵੱਲੋਂ ਪਹਿਲੇ, ਦੂਜੇ ਜਾਂ ਤੀਜੇ ਸਥਾਨ ਤੇ ਆਈਆਂ ਹੁੰਦੀਆਂ ਹਨ, ਕੀ ਉਨ੍ਹਾਂ ਦੇ ਸਮਰੱਥ ਆਲੋਚਕ ਨੋਟ ਲੈਂਦੇ ਹਨਜਾਂ ਕੀ ਉਹ ਕਹਾਣੀਆਂ ਇਕ ਜਾਂ ਦੂਜੇ ਸਾਲ ਚ ਹੀ ਦਮ ਤੋੜ ਜਾਂਦੀਆਂ ਹਨਇਹ ਸਭ ਕੁਝ ਸ਼ਬਦਪਰਚੇ ਕਰਕੇ ਹੀ ਸੰਭਵ ਹੋਇਆਮੇਰੀ ਪੀੜ੍ਹੀ ਤੋਂ ਪਹਿਲੀਆਂ ਪੀੜ੍ਹੀਆਂ ਦੀਆਂ ਮੇਰੀਆਂ ਮਨਪਸੰਦ ਕਹਾਣੀਆਂ ਹਨ : ਖੱਬਲ, ਸਾਂਝ (ਕੁਲਵੰਤ ਵਿਰਕ), ਪੇਮੀ ਦੇ ਨਿਆਣੇ (ਸੰਤ ਸਿੰਘ ਸੇਖੋਂ), ਭਾਬੀ ਮੈਨਾ (ਗੁਰਬਖਸ਼ ਸਿੰਘ), ਕੋਈ ਇਕ ਸਵਾਰ (ਸੰਤੋਖ ਸਿੰਘ ਧੀਰ), ਹਵਾ (ਗੁਰਦੇਵ ਰੁਪਾਣਾ), ਫੈਸਲਾ (ਪ੍ਰੇਮ ਪ੍ਰਕਾਸ਼), ਅੱਧ ਚਾਨਣੀ ਰਾਤ ਦਾ ਦੁਖਾਂਤ (ਕਰਤਾਰ ਸਿੰਘ ਦੁੱਗਲ), ਖੂਨ (ਗੁਰਬਚਨ ਭੁੱਲਰ), ਜ਼ਿੰਦਗੀ (ਪ੍ਰੇਮ ਗੋਰਖੀ), ਗੁਲਬਾਨੋ, ਮਹਿਕ ਦੀ ਮੌਤ, ਬੁੱਤ ਸ਼ਿਕਨ (ਅਜੀਤ ਕੌਰ), ਆਪਣਾ ਆਪਣਾ ਹਿੱਸਾ (ਵਰਿਆਮ ਸੰਧੂ), ਮੂਨ ਦੀ ਅੱਖ (ਮੋਹਨ ਭੰਡਾਰੀ), ਇਕਬਾਲੀਆ ਬਿਆਨ (ਦਲਬੀਰ ਚੇਤਨ)ਜਿਨ੍ਹਾਂ ਕਹਾਣੀਕਾਰਾਂ ਦੀਆਂ ਮੈਂ ਇਕ ਤੋਂ ਵੱਧ ਕਹਾਣੀਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਦੀਆਂ ਮੈਨੂੰ ਕਈ ਕਹਾਣੀਆਂ ਪਸੰਦ ਹਨਕੁਲਵੰਤ ਸਿੰਘ ਵਿਰਕ ਤੇ ਅਜੀਤ ਕੌਰ ਨੂੰ ਮੈਂ ਇਕ ਜਾਂ ਦੋ ਕਹਾਣੀਆਂ ਚ ਨਹੀਂ ਬੰਨ੍ਹ ਸਕਦਾਮੈਨੂੰ ਇਨ੍ਹਾਂ ਦੀਆਂ ਕਈ ਕਹਾਣੀਆਂ ਪਸੰਦ ਹਨਜਿਥੋਂ ਤੱਕ ਮੇਰੀ ਆਪਣੀ ਪੀੜ੍ਹੀ ਦਾ ਸਵਾਲ ਹੈ-ਇਸਦਾ ਜਵਾਬ ਦੇਣ ਲਈ ਮੈਨੂੰ ਪੰਜ-ਸੱਤ ਹੋਰ ਦਿਉਦੇਖਦੇ ਹਾਂ ਕੌਣ-ਕੌਣ ਮੈਦਾਨ ਚ ਨਿਤਰਦਾ ਹੈ ਤੇ ਕਿਹਦੀਆਂ-ਕਿਹਦੀਆਂ ਕਹਾਣੀਆਂ ਜਿਊਂਦੀਆਂ ਰਹਿਣਗੀਆਂਅਜੇ ਤੱਕ ਤਾਂ ਕਹਾਣੀਕਾਰਾਂ ਨੂੰ ਥਾਪੜਾ ਦੇਣ ਵਾਲੇ ਬੈਠਕਾਂ ਕੱਢਦੇ ਹਨਕਿਸੇ ਕੋਲ ਮੈਗ਼ਜ਼ੀਨ ਹੈਕਿਸੇ ਕੋਲ ਗਰੁੱਪਕਿਸੇ ਕੋਲ ਆਪੋ-ਆਪਣੇ ਆਲੋਚਕ

-----

ਨਿਰਾਲਾ - ਤੁਹਾਡਾ ਜਲੰਧਰ ਆਉਣ ਦਾ ਕਿਵੇਂ ਸਬੱਬ ਬਣ ਗਿਆ

ਜਿੰਦਰ - ਬੱਸ, ਰੋਜ਼ੀ-ਰੋਟੀ ਦਾ ਮਸਲਾ ਜਲੰਧਰ ਲੈ ਆਇਆਅਗਸਤ, 1988ਚ ਮੇਰੀ ਨਿਯੁਕਤੀ ਡਵੀਜ਼ਨਲ ਮੈਨੇਜਰ, ਟ੍ਰਾਂਸਪੋਰਟ ਵਿਭਾਗ, ਜਲੰਧਰ ਚ ਬਤੌਰ ਐਡੀਟਰ ਹੋ ਗਈਉਦੋਂ ਮੇਰੇ ਦੋ ਬੇਟੇ ਸਨਅਸੀਂ ਪਿੰਡ ਹੀ ਰਹਿੰਦੇ ਸੀਰੋਜ਼ ਆਉਣ-ਜਾਣ ਦੇ ਚੱਕਰ ਤੋਂ ਬਚਣ ਲਈ ਜਲੰਧਰ ਆ ਗਏਮੈਂ ਪਿੰਡ ਚ 33-34 ਸਾਲ ਰਿਹਾ ਹਾਂਮੇਰਾ ਜਨਮ ਇਕ ਛੋਟੇ ਜਿਹੇ ਪਿੰਡ ਲੱਧੜਾਂ ਚ ਹੋਇਆਇਹ ਨਕੋਦਰ ਤੋਂ ਪੰਜ ਕਿਲੋਮੀਟਰ ਦੂਰ ਸ਼ਾਹਕੋਟ-ਮਲਸੀਆਂ ਵੱਲ ਜਾਂਦਿਆਂ ਸੱਜੇ ਹੱਥ ਆਉਂਦਾ ਹੈਬੀਬੀ ਜੀ ਨੇ ਦਸਿਆ ਸੀ ਕਿ ਜਦੋਂ ਮੇਰਾ ਜਨਮ ਹੋਇਆ ਤਾਂ ਘਰ ਚ ਇੰਨੀ ਗ਼ਰੀਬੀ ਸੀ ਕਿ ਜੇ ਸਵੇਰ ਨੂੰ ਰੋਟੀ ਮਿਲ ਗਈ ਤਾਂ ਸ਼ਾਮ ਦਾ ਪਤਾ ਨਹੀਂ ਹੁੰਦਾ ਸੀ ਕਿ ਮਿਲੂਗੀ ਵੀ ਕਿ ਨਹੀਂਭਾਪਾ ਜੀ ਛੋਟਾ-ਮੋਟਾ ਵਪਾਰ ਕਰਦੇ ਸਨਫੇਰ ਉਨ੍ਹਾਂ ਸਰਾਫ਼ਾ ਕੰਮ ਸਿੱਖਿਆਇਕ ਵਾਰ ਉਹ ਪਾਕਿਸਤਾਨ ਦੇ ਸ਼ਹਿਰ ਬਹਾਵਲਪੁਰ ਕੰਮ ਕਰਨ ਗਏ ਸੀਫੇਰ ਉਹਨਾਂ ਨੂੰ ਗੁਆਂਢ ਦੀ ਕੁੜੀ ਜਗੀਰੋ ਤਲਵੰਡੀ ਸਲੇਮ ਪਿੰਡ ਲੈ ਗਈ ਪਰ ਉਥੇ ਉਨ੍ਹਾਂ ਦੀ ਦੁਕਾਨਦਾਰੀ ਚੱਲੀ ਨਾਇਕ ਦਿਨ ਫ਼ਿਲੌਰ ਜਾ ਰਹੇ ਸਨ ਕਿ ਉਹ ਚਮਨ ਲਾਲ ਦੀ ਦੁਕਾਨੇ ਮਾਲ ਵੇਚਣ ਗਏਚਮਨ ਲਾਲ ਜੋ ਕਿ ਨੂਰਮਹਿਲ ਦਾ ਮਸ਼ਹੂਰ ਸਰਾਫ਼ ਸੀ-ਉਸ ਭਾਪਾ ਜੀ ਦੀ ਕਾਰੀਗਰੀ ਦਾ ਮੁੱਲ ਪਾਇਆਉਹ ਇਥੇ ਨੌਕਰ ਹੋ ਗਏਮੈਂ ਪਹਿਲੀਆਂ ਤਿੰਨ ਕਲਾਸਾਂ ਨੂਰਮਹਿਲ ਪਾਸ ਕੀਤੀਆਂਮੁਰਾਰਜੀ ਦੇਸਾਈ ਨੇ ਨਵੀਂ ਗੋਲਡ ਨੀਤੀ ਲਾਗੂ ਕੀਤੀ ਤਾਂ ਸਰਾਫ਼ੇ ਕੰਮ ਬੰਦ ਹੋ ਗਏਅਸੀਂ ਫੇਰ ਪਿੰਡ ਆ ਗਏਇਹ 1963-64 ਦੀ ਗੱਲ ਹੈਮੈਂ ਹਾਇਰ ਸੈਕੰਡਰੀ ਆਰੀਆ ਸਕੂਲ ਨਕੋਦਰ ਤੋਂ 1972, ਡੀ. ਏ. ਕਾਲਜ ਨਕੋਦਰ ਤੋਂ ਗਰੈਜੁਏਸ਼ਨ 1975ਚ ਤੇ ਐੱਮ. ਏ. ਡੀ. ਏ. ਕਾਲਜ ਜਲੰਧਰ ਤੋਂ 1977ਚ ਕੀਤੀਕਈ ਸਾਲ ਬੇਰੁਜ਼ਗਾਰ ਰਿਹਾਤਿੰਨ ਵਾਰ ਮਾਰਕੀਟ ਕਮੇਟੀ, ਨਕੋਦਰ ਚ ਕੱਚੇ ਤੌਰ ਤੇ ਔਕਸ਼ਨ ਰਿਕਾਰਡਰ ਲੱਗਿਆਫੇਰ ਵੇਦ ਭੂਸ਼ਨ ਅਗਰਵਾਲ ਫਰਮ ਚ ਮੁਨੀਮਗਿਰੀ ਕੀਤੀਕਿਸੇ ਕਾਰਨ ਕਰਕੇ ਇਹ ਫ਼ਰਮ ਛੱਡ ਦਿੱਤੀ ਸੀ10 ਦਸੰਬਰ, 1983 ਨੂੰ ਵਿਆਹ ਹੋ ਗਿਆਮੈਂ ਬੇਰੁਜ਼ਗਾਰ ਸੀਜੁਲਾਈ 1984ਚ ਮੈਂ ਐਮ. ਬੀ. ਡੀ. ਪ੍ਰੈੱਸ ਜਲੰਧਰ ਚ ਪਰੂਫ਼ ਰੀਡਰ ਲੱਗਾ ਤੇ ਇਥੇ ਮੇਰਾ ਆਖ਼ਰੀ ਦਿਨ 14 ਅਗਸਤ, 1988 ਸੀ17 ਅਗਸਤ, 1988 ਨੂੰ ਮੈਨੂੰ ਡਵੀਜ਼ਨਲ ਮੈਨੇਜਰ, ਟ੍ਰਾਂਸਪੋਰਟ ਵਿਭਾਗ, ਜਲੰਧਰ ਚ ਸਰਕਾਰੀ ਨੌਕਰੀ ਮਿਲ ਗਈਮੈਂ ਆਡੀਟਰ ਲੱਗ ਗਿਆ2002ਚ ਪੰਜਾਬ ਸਰਕਾਰ ਨੇ ਡਵੀਜ਼ਨਲ ਮੈਨੇਜਰਾਂ ਦੇ ਦਫ਼ਤਰ ਭੰਗ ਕਰ ਦਿੱਤੇਮੈਨੂੰ ਚੰਡੀਗੜ੍ਹ ਜਾਣਾ ਪਿਆਅੱਜਕੱਲ੍ਹ ਮੈਂ ਚੰਡੀਗੜ੍ਹ ਨੌਕਰੀ ਕਰਦਾ ਹਾਂ1998 ਤੱਕ ਤਕਰੀਬਨ ਮੇਰੀ ਹਰ ਛੁੱਟੀ ਪਿੰਡ ਚ ਹੀ ਬੀਤਦੀ ਸੀਮੈਨੂੰ ਉਥੋਂ ਦਾ ਸ਼ਾਂਤ ਮਾਹੌਲ ਚੰਗਾ ਲੱਗਦਾ ਸੀਜਿੰਨੀ ਨੀਂਦ ਮੈਨੂੰ ਪਿੰਡ ਜਾ ਕੇ ਆਉਂਦੀ ਸੀ, ਓਨੀ ਜਲੰਧਰ ਆ ਕੇ ਕਦੇ ਵੀ ਨਹੀਂ ਆਈਮੇਰੇ ਸੁਪਨਿਆਂ ਚ ਅਜੇ ਵੀ ਪਿੰਡ ਦੀਆਂ ਥਾਵਾਂ, ਉਥੋਂ ਦੇ ਲੋਕ ਵਾਰ-ਵਾਰ ਆਉਂਦੇ ਹਨਮੈਂ ਸ਼ਹਿਰ ਨਾਲ ਬਹੁਤ ਹੀ ਘੱਟ ਜੁੜਿਆ ਹੋਇਆ ਹਾਂਹੁਣ ਮੇਰੇ ਕੋਲ਼ ਜਲੰਧਰ ਤੇ ਚੰਡੀਗੜ੍ਹ ਸ਼ਹਿਰ ਦੇ ਅਨੁਭਵ ਹਨਵੈਸੇ ਸ਼ਹਿਰ ਦੀ ਸਾਇਕੀ ਨੂੰ ਸਮਝਣਾ ਬਹੁਤ ਔਖਾ ਹੈ

-----

ਨਿਰਾਲਾ - ਤੁਹਾਡੀਆਂ ਕਈ ਕਹਾਣੀਆਂ ਨੂੰ ਪੜ੍ਹਨ ਉਪਰੰਤ ਇਹ ਧਾਰਨਾ ਬਣਦੀ ਹੈ ਕਿ ਤੁਸੀਂ ਕਾਮ ਨੂੰ ਅਹਿਮ ਮੁੱਦਾ ਬਣਾਇਆ ਹੈ

ਜਿੰਦਰ - ਮੈਨੂੰ ਲੱਗਦਾ ਹੈ ਕਿ ਸਾਡੇ ਬਹੁਤੇ ਲੇਖਕ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਨੂੰ ਪੜ੍ਹਦੇ ਨਹੀਂ ਹਨ ਤੁਸੀਂ ਹੰਸਦੇ ਜਨਵਰੀ, 2010 ਦੇ ਅੰਕ ਚ ਤੇਜਿੰਦਰ ਸ਼ਰਮਾ ਦੀ ਕਹਾਣੀ ਕਲ੍ਹ ਫਿਰ ਆਨਾਪੜ੍ਹੋਫੇਰ ਤੁਹਾਨੂੰ ਪਤਾ ਲੱਗੇਗਾ ਕਿ ਕਾਮਦੀ ਕਿੰਨੀ ਮਹੱਤਤਾ ਹੈਸਾਡੇ ਧਰਮ ਗ੍ਰੰਥਾਂ ਨੇ ਜਿਹੜੇ ਪੰਜ ਤੱਤਾਂ ਦੀ ਗੱਲ ਕੀਤੀ ਹੈ, ਕਾਮ ਉਨ੍ਹਾਂ ਚ ਪਹਿਲੇ ਨੰਬਰ ਤੇ ਆਉਂਦਾ ਹੈਕਈ ਸਾਲ ਪਹਿਲਾਂ ਮੈਂ ਇਕ ਸੁਆਲ’, ‘ਮਾਤ੍ਰੇਸ੍ਰੀ’, ‘ਕੱਚੇ ਪੱਕੇ ਨਕਸ਼ੇਆਦਿ ਕਹਾਣੀਆਂ ਕਾਮਦਾ ਵਰਣਨ ਕੀਤਾ ਸੀ ਅਸਿੱਧੇ ਰੂਪ ਇਨ੍ਹਾਂ ਕਹਾਣੀਆਂ ਨੂੰ ਪਸੰਦ ਕੀਤਾ ਗਿਆ ਸੀਇਕ ਸੁਆਲਤਾਂ ਪਿਛਲੇ ਸਾਲ ਤਾਮਿਲ ਭਾਸ਼ਾ ਚ ਵੀ ਅਨੁਵਾਦ ਹੋ ਕੇ ਛਪੀ ਸੀਸੰਪਾਦਕ ਨੇ ਮੈਨੂੰ ਫੋਨ ਕਰਕੇ ਦੱਸਿਆ ਸੀ ਕਿ ਕਹਾਣੀ ਬਾਰੇ ਅਨੇਕਾਂ ਹੀ ਚਿੱਠੀਆਂ ਆਈਆਂ ਸਨਇਹ ਸਰਬ ਪ੍ਰਮਾਣਿਤ ਸੱਚ ਹੈ ਕਿ ਇਸਤਰੀ ਦੀ ਕਾਮ ਕ੍ਰੀੜਾ ਦੀ ਲੋੜ ਉਸ ਦੀਆਂ ਮੁੱਢਲੀਆਂ ਤ੍ਰਿਪਤੀਆਂ ਵਿਚੋਂ ਪ੍ਰਮੁੱਖ ਹੈਇਹ ਸਰੀਰਕ ਲੋੜ ਹੈ ਪਰ ਸਾਡੇ ਸਮਾਜ ਨੇ ਇਸ ਤੇ ਬੰਦਸ਼ਾਂ ਲਾਈਆਂ ਹਨਜੇ ਖੁੱਲ੍ਹਾਂ ਦਿੱਤੀਆਂ ਹੁੰਦੀਆਂ ਤਾਂ ਇਸ ਦਾ ਰੂਪ ਹੀ ਹੋਰ ਹੁੰਦਾਮੈਂ ਜੁਲਾਈ, 1998 ਵਿਚ ਲੰਡਨ ਵਿਚ ਬ੍ਰਿਟਿਸ਼ ਮਿਊਜਿਅਮ ਕੋਲ ਘੁੰਮ ਰਿਹਾ ਸੀਉਥੇ ਬਹੁਤ ਰੌਣਕ ਸੀਇਕ ਅੱਧਖੜ ਜੋੜਾ ਸੜਕ ਦੇ ਵਿਚਕਾਰ ਖੜ੍ਹਾ ਸੀਆਲਿੰਗਨਬੱਧ ਹੋਇਆਮੈਂ ਉਹ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੀਪਰ ਸਾਡੇ ਇਥੇ ਉਲਟ ਹੈਯੂਰਪ ਵਾਲਿਆਂ ਨੇ ਇਸ ਲੋੜ ਨੂੰ ਮਹਿਸੂਸਿਆ ਹੈਸਾਡੇ ਇਥੇ ਬਹੁਤ ਕੁਝ ਪਰਦੇ ਵਿਚ ਹੁੰਦਾ ਹੈਦੇਹ ਸੁਖ ਦਾ ਆਪਣਾ ਮਜ਼ਾ ਹੈਆਨੰਦ ਹੈਓਸ਼ੋ ਨੇ ਆਪਣੇ ਪ੍ਰਵਚਨਾਂ ਚ ਇਹਦੀ ਖੁੱਲ੍ਹ ਕੇ ਵਿਆਖਿਆ ਕੀਤੀ ਹੈਅੱਜ ਦੇ ਮਨੋਵਿਗਿਆਨੀਆਂ ਨੇ ਇਹ ਗੱਲ ਮੰਨੀ ਹੈ ਕਿ ਆਦਮੀ ਵਾਂਗ ਔਰਤ ਚ ਵੀ ਦੂਜੇ ਆਦਮੀ ਨੂੰ ਭੋਗਣ ਦੀ ਇੱਛਾ ਹੁੰਦੀ ਹੈ ਪਰ ਉਹ ਆਪਣੇ ਪੇਕਿਆਂ, ਬੱਚਿਆਂ, ਪਤੀ ਤੇ ਹੋਰ ਰਿਸ਼ਤਿਆਂ ਦੀ ਜਕੜ ਚ ਫਸੀ ਕੋਈ ਖੁੱਲ੍ਹ ਨਹੀਂ ਲੈਂਦੀਆਪਣੀਆਂ ਭਾਵਨਾਵਾਂ ਨੂੰ ਦਬਾ ਜਾਂਦੀ ਹੈ

..............

ਮੇਰੀ ਕਹਾਣੀ ਬੱਸ, ਹੁਣ ਤੂੰ ਸੌਂ ਜਾਵੀਂਅਤੇ ਵਿੱਥਾਂਹੈਦੁਆਬੇ ਦੀ ਬਹੁ-ਸੰਖਿਆ ਵਿਦੇਸ਼ਾਂ ਚ ਰੋਜ਼ੀ ਰੋਟੀ ਕਮਾਉਣ ਗਈ ਹੈਕਈ ਆਦਮੀ ਦਸ-ਦਸ, ਵੀਹ-ਵੀਹ ਸਾਲ ਵਾਪਸ ਨਹੀਂ ਮੁੜਦੇਔਰਤ ਲਈ ਪਰਾਏ ਮਰਦ ਨਾਲ ਸੰਬੰਧ ਬਣਾਉਣ ਤੋਂ ਬਿਨਾਂ ਕੋਈ ਦੂਜਾ ਬਦਲ ਨਹੀਂ ਰਹਿੰਦਾਅਸੀਂ ਇਹ ਗੱਲ ਕਿਉਂ ਭੁੱਲ ਬੈਠੇ ਹਾਂ ਕਿ ਜਿਵੇਂ ਖਾਣਾ, ਪੀਣਾ, ਸੌਣਾ ਅਤਿ ਜ਼ਰੂਰੀ ਹੈ ਠੀਕ ਉਵੇਂ ਹੀ ਕਾਮ ਕ੍ਰੀੜਾ ਜਾਂ ਕਾਮ ਦੀ ਅਹਿਮ ਲੋੜ ਹੁੰਦੀ ਹੈਪਰ ਦੁਖਾਂਤ ਇਹ ਹੈ ਕਿ ਸਾਡੀ ਔਰਤ ਚੁੱਪ ਚ ਆਪਣੀ ਭਲਾਈ ਸਮਝੀ ਬੈਠੀ ਹੈਅਸੀਂ ਔਰਤ ਨੂੰ ਬੱਸ ਏਨਾ ਕੁ ਸਮਝਿਆ ਹੈਇਹੀ ਧਾਰਨਾ ਬਣਾ ਰੱਖੀ ਹੈਉਹ ਦੀ ਲੋੜ ਨੂੰ ਨਹੀਂ ਸਮਝਿਆਉਹਦੀ ਤ੍ਰਿਪਤੀ ਨੂੰ ਇਗਨੋਰ ਕੀਤਾ ਹੈਫਰਾਇਡ ਅਨੁਸਾਰ ਜਿਹੜੀਆਂ ਇੱਛਾਵਾਂ ਨੂੰ ਬੰਦਾ ਚਾਹੁੰਦਾ ਹੋਇਆਂ ਵੀ ਪੂਰਿਆਂ ਨਹੀਂ ਕਰ ਸਕਦਾ, ਉਹ ਉਸ ਦੇ ਅੰਦਰ ਦੱਬੀਆਂ ਰਹਿ ਜਾਂਦੀਆਂ ਹਨ ਜਿਨ੍ਹਾਂ ਦਾ ਪ੍ਰਗਟਾ ਕਈ-ਕਈ ਰੂਪ ਬਦਲ ਕੇ ਸਾਹਮਣੇ ਆਉਂਦਾ ਹੈਮੇਰੀ ਕਹਾਣੀ ਆਤਮ ਪੁਰਾਣਵਿਚਲੀ ਨਾਇਕਾ ਦਾ ਵਿਆਹ ਦੂਜੀ ਜਾਤ ਨਾਲ, ਆਪਣੀ ਇੱਛਾ ਅਨੁਸਾਰ ਹੋਇਆ ਹੈ ਪਰ ਚਾਲੀ ਸਾਲ ਦੀ ਉਮਰ ਤੋਂ ਬਾਅਦ ਉਸ ਦੀ ਆਪਣੀ ਜਾਤ ਦੇ ਮਰਦ ਦਾ ਸਾਥ ਭੋਗਣ ਦੀ ਇੱਛਾ-ਦੇਖਣ ਨੂੰ ਭਾਵੇਂ ਨਵੀਂ ਗੱਲ ਲੱਗਦੀ ਹੈ-ਪਰ ਇਹ ਵੀ ਬਹੁਤ ਪੁਰਾਣਾ ਸੱਚ ਹੈਇਹ ਵੀ ਔਰਤ ਦੀ ਸਾਇਕੀ ਦਾ ਇਕ ਪੱਖ ਹੈ

.................

ਦਸ ਕੁ ਸਾਲ ਪਹਿਲਾਂ ਇੰਗਲਿਸ਼ ਦੇ ਵੀਕਲੀ ਪਰਚੇ ਆਊਟ ਲੁਕ’ ’ਚ ਇੰਡੀਅਨ ਸੈਕਸ ਤੇ ਇਕ ਵਿਸਥਾਰਪੂਰਵਕ ਤੇ ਖੋਜ ਭਰਪੂਰ ਲੇਖ ਛਪਿਆ ਸੀ ਜਿਸ ਚ ਕਿਹਾ ਗਿਆ ਸੀ ਕਿ ਭਾਰਤ ਦੀਆਂ ਸੱਤਰ ਪ੍ਰਤੀਸ਼ਤ ਤੋਂ ਵਧੇਰੇ ਔਰਤਾਂ ਸੈਕਸੂਅਲੀ ਅਸੰਤੁਸ਼ਟ ਹਨਜੇਕਰ ਉਨ੍ਹਾਂ ਨੂੰ ਸੈਕਸ ਸੰਬੰਧੀ ਖੁੱਲ੍ਹਾਂ ਦੇ ਦਿੱਤੀਆਂ ਜਾਣ ਤਾਂ ਇਸੇ ਦੇ ਆਧਾਰ ਤੇ ਪੰਜਾਹ ਪ੍ਰਤੀਸ਼ਤ ਤੋਂ ਜ਼ਿਆਦਾ ਤਲਾਕ ਹੋ ਜਾਣਗੇਉਸ ਲੇਖ ਦਾ ਟਾਈਟਲ ਸੀ : ਇੰਡੀਅਨ ਸੈਕਸ ਇਜ ਈਰੋਟਿਕਅਜਿਹੀ ਸਥਿਤੀ ਵਿਸਫੋਟਕ ਹੋ ਸਕਦੀ ਹੈਅਸੀਂ ਔਰਤਾਂ ਨੂੰ ਖੁੱਲ੍ਹ ਦਿੱਤੀ ਹੀ ਕਿੱਥੇ ਹੈਅੱਜ ਜਿਹੜਾ ਨਾਰੀਵਾਦ ਦਾ ਰੌਲਾ ਪੈ ਰਿਹਾ ਹੈ-ਇਹ ਸਿਰਫ਼ ਕੁਝ ਲੋਕਾਂ ਤੱਕ ਸੀਮਤ ਹੈਮੈਂ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਹੋਰ ਖੁੱਲ੍ਹ ਲੈਂਦਾ ਹਾਂਮੈਂ ਆਪਣੀ ਇੰਗਲੈਂਡ ਫੇਰੀ ਦੌਰਾਨ ਕਿਸੇ ਪੱਬ ਚ ਸਟੈਪਟੀਜ਼ ਦੇਖਣ ਆਪਣੇ ਰਿਸ਼ਤੇਦਾਰ ਗੋਪੀ ਚੰਦ ਨਾਲ ਗਿਆ ਸੀਮੁੜਦਿਆਂ ਹੋਇਆਂ ਸਾਡੇ ਨਾਲ ਗੋਪੀ ਚੰਦ ਦਾ ਕੋਈ ਨੇੜਲਾ ਰਿਸ਼ਤੇਦਾਰ ਵੀ ਆਇਆਉਹ ਸਾਨੂੰ ਉਸੇ ਪੱਬ ਚ ਮਿਲਿਆ ਸੀਉਹ ਨੂੰ ਅਸੀਂ ਉਸ ਦੇ ਘਰ ਅੱਗੇ ਉਤਾਰ ਕੇ ਮੁੜਣ ਲੱਗੇ ਤਾਂ ਗੋਪੀ ਚੰਦ ਨੇ ਦੱਸਿਆ ਇਹ ਉਸਦੇ ਸਾਲੇ ਦਾ ਮੁੰਡਾ ਹੈਉਸ ਦੇ ਨਾਲ ਖੁੱਲ੍ਹਿਆ ਹੈਜਦੋਂ ਇਹ ਉਤੇਜਿਤ ਹੋਇਆ ਆਪਣੇ ਬੈੱਡਰੂਮ ਦੀ ਟਿਊਬ ਜਗਾਉਂਦਾ ਹੈ ਤਾਂ ਇਹ ਦੀ ਮਿਸਿਜ਼ ਬਹੁਤ ਹੀ ਜ਼ਿਆਦਾ ਵਿਰੋਧ ਕਰਦੀ ਹੈਇਹ ਔਰਤ ਦਾ ਨੰਗੇਜ਼ ਦੇਖਣ ਲਈ ਹੀ ਇਨ੍ਹਾਂ ਪੱਬਾਂ ਵਿਚ ਆਉਂਦਾ ਹੈਸਾਡੀਆਂ ਕਈ ਔਰਤਾਂ ਤਾਂ ਯੂਰਪ ਚ ਜਾ ਕੇ ਵੀ ਖੁੱਲ੍ਹਾਂ ਨਹੀਂ ਮਾਣ ਸਕੀਆਂ ਕਿਉਂਕਿ ਉਨ੍ਹਾਂ ਦੇ ਜੀਨਸ ਚ ਸੰਗ/ਸ਼ਰਮ ਪਈ ਹੈਉਹ ਸੰਸਕਾਰਾਂ ਨਾਲ ਬੰਨ੍ਹੀਆਂ ਪਈਆਂ ਹਨ

-----

ਨਿਰਾਲਾ - ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤਾਂ ਕੀ ਸੋਚਦੇ ਹੋ?

ਜਿੰਦਰ - ਅੱਜਕਲ੍ਹ ਜਦੋਂ ਮੈਂ ਇਕੱਲਾ ਹੋਵਾਂ ਤਾਂ ਆਪਣੀ ਮੌਤ ਬਾਰੇ ਸੋਚਦਾ ਹਾਂਮੈਂ ਦੇਖਦਾ ਹਾਂ ਕਿ ਫਲਾਣਾ ਕਿੰਨੇ ਸਾਲਾਂ ਦਾ ਹੋ ਕੇ ਮਰਿਆ ਸੀਮੈਨੂੰ ਮਰੇ ਹੋਏ ਯਾਦ ਆਉਣ ਲੱਗਦੇ ਹਨਮੇਰੇ ਦਫ਼ਤਰ ਦਾ ਕੈਸ਼ੀਅਰ ਕਸ਼ਮੀਰੀ ਲਾਲ ਸੱਠ ਸਾਲਾਂ ਚ ਹੀ ਤੁਰ ਪਿਆ ਸੀ ਧਰਮ ਚੰਦ, ਜਿਹੜਾ ਕਿ ਸਾਡੇ ਦਫ਼ਤਰ ਚ ਸੀਨੀਅਰ ਸਹਾਇਕ ਸੀ, ਬਾਅਦ ਚ ਜੀ. ਐਮ. ਜਲੰਧਰ-ਇਕ ਚ ਸੁਪਰਡੈਂਟ ਲੱਗਾ ਸੀ, ਰਿਟਾਇਰਮੈਂਟ ਤੋਂ ਅੱਠ ਮਹੀਨਿਆਂ ਬਾਅਦ ਹੀ ਅੱਲ੍ਹਾ ਨੂੰ ਪਿਆਰਾ ਹੋ ਗਿਆ ਸੀਮੇਰਾ ਸਾਂਢੂ ਇੰਦਰ ਪੈਂਤੀ ਕੁ ਸਾਲਾਂ ਚ ਹੀ ਕੈਂਸਰ ਨਾਲ ਮਰ ਗਿਆ ਸੀਜੋਗਿੰਦਰ ਸਿੰਘ ਰਾਹੀ ਬਹੱਤਰ ਸਾਲ ਜਿਊਂਦੇ ਰਹੇ ਸਨਰਾਮ ਸਰੂਪ ਅਣਖੀ ਹੋਰਾਂ ਦੀ ਮੌਤ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈਜਗਰੂਪ ਸਿੰਘ ਦਾਤੇਵਾਸ ਤੇ ਮਨਜੀਤ ਕਾਦਰ ਵੀ ਛੋਟੀ ਉਮਰ ਚ ਮੇਰਾ ਸਾਥ ਛੱਡ ਗਏ ਸਨਮੈਂ ਆਪਣੇ ਕੁਲੀਗਜ਼ ਨੂੰ ਸਮਝਾਉਣ ਲੱਗ ਜਾਂਦਾ ਹਾਂ,‘‘ਕਿਸੇ ਦਾ ਮਾੜਾ ਨਾ ਕਰੋਸੋਚੋ-ਕਿੰਨੀ ਸਰਵਿਸ ਰਹਿ ਗਈ ਆਕਿੰਨੀ ਕੁ ਉਮਰ ਰਹਿ ਗਈ ਆ’’ ਮੈਂ ਮੌਤ ਤੋਂ ਡਰਦਾ ਨਹੀਂ ਹਾਂਨਾ ਹੀ ਬਹੁਤੀ ਲੰਬੀ ਉਮਰ ਭੋਗਣਾ ਚਾਹੁੰਦਾ ਹਾਂਬੱਸ-ਮੈਂ ਤਾਂ ਇਹੀ ਸੋਚਣ ਲੱਗ ਜਾਂਦਾ ਹਾਂ ਕਿ ਮੈਂ ਅਜੇ ਕੀ-ਕੀ ਕਰਨਾ ਹੈਕੀ-ਕੀ ਪੜ੍ਹਣਾ ਹੈਮੈਂ ਆਪਣੀ ਮਿਸਿਜ਼ ਨੂੰ ਵੀ ਦੱਸਦਾ ਹਾਂਉਹ ਰੋਣੀ ਜਿਹੀ ਸੂਰਤ ਬਣਾ ਕੇ ਕਹਿੰਦੀ ਹੈ, ‘‘ਨਾ ਜੀ ਨਾ, ਤੁਹਾਡੇ ਪਿਛੋਂ ਮੈਂ ਤਾਂ ਰੁਲ਼ ਜਾਵਾਂਗੀਮੁੰਡਿਆਂ ਨੇ ਮੈਨੂੰ ਪੁੱਛਣਾ ਨ੍ਹੀਂਬੀਮਾਰ ਹੋ ਗਈ ਤਾਂ ਪਾਣੀ ਦਾ ਘੁੱਟ ਨ੍ਹੀਂ ਪਿਲਾਉਣਾ’’ ਮੈਂ ਉਸਨੂੰ ਸਮਝਾਉਂਦਾ ਹਾਂ ਕਿ ਮੈਂ ਉਸ ਲਈ ਇੰਨੇ ਕੁ ਪੈਸੇ ਛੱਡ ਕੇ ਜਾਵਾਂਗਾ ਕਿ ਉਹ ਚੰਗੀ ਰੋਟੀ ਖਾ ਸਕਦੀ ਹੈਫੇਰ ਉਹਨੂੰ ਫੈਮਿਲੀ ਪੈਨਸ਼ਨ ਵੀ ਮਿਲੇਗੀਉਹ ਉਸੇ ਹੀ ਰੌਂਅ ਚ ਦੱਸਦੀ ਹੈ, ‘‘ਮੈਂ ਪੈਸਿਆਂ ਨੂੰ ਚੱਟਣਾਪਹਿਲਾਂ ਮੈਂ ਜਾਣਾਤੁਸੀਂ ਨਾ ਜਾਇਉ’’ ਮੈਂ ਉਸ ਨਾਲ ਲੰਬੀ ਬਹਿਸ ਚ ਨਹੀਂ ਪੈਂਦਾਮੈਨੂੰ ਪਤਾ ਹੈ ਕਿ ਉਸ ਰੋਣ ਲੱਗ ਜਾਣਾ ਹੈਕਦੇ-ਕਦੇ ਉਹ ਕਹਿੰਦੀ ਹੈ, ‘‘ਤੁਸੀਂ ਮੌਤ ਬਾਰੇ ਕਿਉਂ ਸੋਚਦੇ ਹੋ?’’ ਮੈਂ ਦੱਸਦਾ ਹਾਂ, ‘‘ਇਹ ਸੱਚ ਆਇਹ ਮੈਨੂੰ ਸਾਹਮਣੇ ਦਿਸਦੀ ਆ’’ ਉਹ ਕਹਿੰਦੀ ਹੈ‘‘ਤੁਸੀਂ ਰੱਬ ਦਾ ਨਾਂ ਲਿਆ ਕਰੋਤੁਹਾਡਾ ਦੂਜੇ ਪਾਸੇ ਧਿਆਨ ਜਾਵੇਗਾ’’ ਮੈਂ ਵਲਡ ਬੁੱਕ ਫੇਅਰ ਤੇ ਦਿੱਲੀ ਗਿਆਇਸਲਾਮ ਚ ਮੌਤ ਪਿਛੋਂ ਕੀ ਹੁੰਦਾ ਹੈ-ਇਸ ਸੰਬੰਧੀ ਬਿਨਤੁਲ ਇਸਲਾਮ ਦੀ ਪੁਸਤਕ ਮਰਨੇ ਕੇ ਬਾਦ ਕਯਾ ਹੋਗਾ?’’ ਖ਼ਰੀਦ ਲਿਆਇਆ

...............

ਮੈਂ ਜਦੋਂ ਸੋਮਵਾਰ ਨੂੰ ਘਰੋਂ ਚੰਡੀਗੜ੍ਹ ਜਾਣ ਲਈ ਤੁਰਦਾ ਹਾਂ ਤਾਂ ਬਾਹਰਲਾ ਗੇਟ ਲਾ ਕੇ ਉਤਾਂਹ ਚੌਬਾਰੇ ਵੱਲ ਨਜ਼ਰ ਮਾਰਦਾ ਹਾਂਕਦੇ-ਕਦੇ ਮੇਰੇ ਮਨ ਤੇ ਇਹ ਵੀ ਸੋਚ ਭਾਰੂ ਹੋਣ ਲੱਗਦੀ ਹੈ ਕਿ ਪਤਾ ਨਹੀਂ ਮੈਂ ਆਪਣੇ ਘਰ ਨੂੰ ਦੁਬਾਰਾ ਦੇਖਣਾ ਵੀ ਹੈ ਜਾਂ ਕਿ ਨਹੀਂਮੈਨੂੰ ਆਪਣੇ ਆਪ ਤੇ ਖਿਝ ਵੀ ਆਉਂਦੀ ਹੈ ਕਿ ਮੈਂ ਨੈਗਟਿਵ ਕਿਉਂ ਸੋਚਦਾ ਹਾਂਫੇਰ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਵੱਸ ਚ ਨਹੀਂ ਹੈਮੈਂ ਬਸ ਸਟੈਂਡ ਤੱਕ ਜਾਂਦਾ ਹੋਇਆ ਇਹੀ ਕੁਝ ਸੋਚਦਾ/ਵਿਚਾਰਦਾ ਰਹਿੰਦਾ ਹਾਂਜਦੋਂ ਦੀ ਮੇਰੀ ਬੀਬੀ ਜੀ (ਮਾਂ) ਦੀ ਮੌਤ ਹੋਈ ਹੈ, ਮੈਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗਾ ਹਾਂਜਿਊਂਦਿਆਂ ਜੀਅ ਮੈਂ ਉਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ, ਪਰ ਜਦੋਂ ਉਹ ਦੁਨੀਆਂ ਛੱਡ ਕੇ ਚਲੇ ਗਏ, ਮੈਂ ਆਪਣੇ ਆਪ ਨੂੰ ਅਧੂਰਾ ਸਮਝਣ ਲੱਗ ਪਿਆ ਹਾਂਮੈਨੂੰ ਲੱਗਦਾ ਹੈ ਜਿਵੇਂ ਮੈਂ ਸਟੈਪ-ਦਰ-ਸਟੈਪ ਮਰ ਰਿਹਾ ਹਾਂਕੋਈ ਹੈ ਜੋ ਮੈਨੂੰ ਅੰਦਰੋਂ ਮਾਰ ਰਿਹਾ ਹੈਮੈਂ ਪਹਿਲਾਂ ਜਿੰਨਾ ਐਕਟਿਵ ਨਹੀਂ ਰਿਹਾਮੇਰੀ ਇਹ ਹਾਲਤ ਕੁਝ ਦਿਨ ਹੀ ਰਹਿੰਦੀ ਹੈਇਸੇ ਹਾਲਤ ਚ ਮੈਂ ਡਾ: ਰਾਧਾਕ੍ਰਿਸ਼ਨ, ਪਰਮਿੰਦਰ ਸੋਢੀ ਤੇ ਰਾਜਾ ਸਰ ਦਲਜੀਤ ਸਿੰਘ ਦੀਆਂ ਭਗਵਤ ਗੀਤਾ ਤੇ ਲਿਖੀਆਂ ਪੁਸਤਕਾਂ ਪੜ੍ਹੀਆਂ ਹਨਜੇ ਕ੍ਰਿਸ਼ਨਾਮੂਰਤੀ ਦੀ ਪੁਸਤਕ Freedom from the Known ਪੜ੍ਹੀ ਹੈਉਹ ਕਹਿੰਦੇ ਹਨ, ‘‘ਮਰਨ ਦਾ ਅਰਥ ਹੈ ਮਨ ਦਾ ਪੂਰੀ ਤਰ੍ਹਾਂ ਖ਼ਾਲੀ ਹੋ ਜਾਣਾ-ਰੋਜ਼ਾਨਾ ਦੀਆਂ ਖ਼ਾਹਿਸ਼ਾਂ, ਸੁੱਖਾਂ ਤੇ ਦੁੱਖਾਂ ਤੋਂ ਖ਼ਾਲੀ ਹੋ ਜਾਣਾ’’

*******

ਸਮਾਪਤ

1 comment:

तेजेन्द्र शर्मा said...

ਭਾਈ ਜਿੰਦਰ ਜੀ

ਮੈਨੂ ਪਡ਼ ਕੇ ਖ਼ੁਸ਼ੀ ਹੋਈ ਕਿ ਤੁਸੀ ਹੰਸ ਵਿਛ ਛਪੀ ਮੇਰੀ ਕਹਾਣੀ ਕਲ ਫਿਰ ਆਣਾ ਪਡ਼ੀ ਹੈ। ਸ਼ੁਕਰਿਆ।

ਤੇਜਿੰਦਰ ਸ਼ਰਮਾ