Saturday, December 6, 2008

ਗ਼ਜ਼ਲ ਸਮਰਾਟ ਜਗਜੀਤ ਸਿੰਘ ਦੇ ਨਾਲ਼ ਇੱਕ ਮੁਲਾਕਾਤਜੀਤੀ ਗੰਗਾਨਗਰੀਆ ਜਗਜੀਤ ਸਿੰਘ ਦੇ ਨਾਲ਼ ਇੱਕ ਮੁਲਾਕਾਤ

ਮੁਲਾਕਾਤੀ: ਦਰਸ਼ਨ ਦਰਵੇਸ਼

----

ਬਚਪਨ ਦੀਆਂ ਗਲੀਆਂ ਗਲੀਆਂ ਚ ਮਚਲਦੀਆਂ ਸ਼ਰਾਰਤਾਂ, ਘੜਮੱਸ ਮਚਾਉਂਦੇ ਦੋਸਤ ਮੋਹਨ, ਮੋਨੀ, ਕੇਵਲ ਅਤੇ ਸਰਦੂਲ ਇਹਨਾਂ ਸਾਰੇ ਦੋਸਤਾਂ ਨੂੰ ਨਾਲ ਲੈਕੇ ਗੋਲ਼-ਗੋਲ਼ ਅੱਖਾਂ ਨਚਾਉਂਦਾ ਇੱਕ ਸ਼ਰਾਰਤੀ ਮੁੰਡਾ,ਜਿਹੜਾ ਮੇਰੇ ਸਾਹਮਣੇ ਆਕੇ ਖੜ੍ਹ ਜਾਂਦਾ ਹੈ- ਜੀਤੀਇਹ ਉਸਦਾ ਘਰ ਦਾ ਨਿੱਕਾ ਨਾਂ ਸੀ (ਤੇ ਹੈ ਵੀ )...ਅਤੇ ਥਾਂ ਸੀ (ਤੇ ਹੈ ਵੀ) ਰਾਜਸਥਾਨ ਅੰਦਰ ਸ਼੍ਰੀ ਗੰਗਾਨਗਰ

ਹੁਣ ਚਲਦੇ ਹਾਂ ਮਹਾਂਰਾਸ਼ਟਰ ਅੰਦਰ , ਉੱਥੇ ਵੀ ਇੱਕ ਥਾਂ ਹੈ ਖੰਡਾਲਾਖੰਡਾਲਾ ਵਿੱਚ ਇੱਕ ਘਰ ਅਤੇ ਉਸ ਘਰ ਅੰਦਰ ਇੱਕ ਬਗੀਚਾਮਿੱਟੀ ਲਿਬੜੇ ਹੱਥਾਂ ਨਾਲ ਸਵੇਰ ਦੀ ਸੁਨਹਿਰੀ ਧੁੱਪੇ ਬੂਟਿਆਂ ਨੂੰ ਪਾਣੀਂ ਲਾਉਂਦਾ ਇੱਕ ਸ਼ਖ਼ਸ.. ..

ਅਮਰੀਕਾ ਦਾ ਇੱਕ ਸ਼ਹਿਰ ਫਰੈਜ਼ਨੋਜਿੱਥੇ ਸ਼ਾਮ ਨੂੰ ਸਮਾਪਤ ਹੁੰਦੀ ਹੈ ਸੰਗੀਤ ਦੀ ਇੱਕ ਮਹਿਫ਼ਿਲ..ਸ਼ਾਂਤ ਸੁਰਮਈ ਨਸ਼ੇ ਨਾਲ ਭਰੀ ਹੋਈ ਭੀੜ..ਇਸ ਭੀੜ ਦੇ ਹੱਥ ਉਸ ਸੰਗੀਤਕ ਮਹਿਫ਼ਿਲ ਦੇ ਨਾਇਕ ਦੇ ਚਰਨ ਫੜ੍ਹ ਲੈਂਦੇ ਹਨ ਅਤੇ ਵਨਸ ਮੋਰ ਵਨਸ ਮੋਰਚਿਲਾ ਉੱਠਦੇ ਹਨਅਕਸਰ ਹੀ ਇਉਂ ਹੁੰਦਾ ਹੈ ਨਾਇਕ ਹੱਥ ਜੋੜਦਾ ਹੈ ਪਰ ਕੋਈ ਫ਼ਾਇਦਾ ਨਹੀਂ ਹੁੰਦਾ

ਜਿੰਦਗੀ ਦੀ ਦਹਿਲੀਜ਼ ਤੇ ਕਦਮ ਰੱਖ ਕੇ ਥਿਰਕਦਾ ਉਸਦਾ ਇੱਕ ਪੁੱਤਰ ਹੈਮਨਪਸੰਦ ਕੰਮ ਹੈ ਪੈਸੇ ਹਨ ਪਤਨੀ ਹੈ। ਲੇਕਿਨ ਇੱਕ ਦਿਨ ਇੱਕ ਕਾਰ ਦੁਰਘਟਨਾ ਹੋ ਜਾਂਦੀ ਹੈ.... ਸੁੱਚੇ ਸੁਪਨੇ ਵਰਗਾ ਉਹ ਪੁੱਤਰ ਰੇਜ਼ਾ-ਰੇਜ਼ਾ ਹੋ ਜਾਂਦਾ ਹੈ ਭਾਂ-ਭਾਂ ਕਰਨ ਲੱਗ ਜਾਂਦਾ ਹੈ ਉਸ ਪੁੱਤਰ ਲਈ ਬਣਾਇਆ ਵਿਹੜਾਪਤਨੀ-ਸ਼ਬਦ,ਸੁਰ ਅਤੇ ਹਿੰਮਤ ਹਾਰ ਜਾਂਦੀ ਹੈਪੈਰ ਮੰਚ ਤੋਂ ਵਾਪਸ ਪਰਤ ਆਉਂਦੇ ਨੇ ਉਹਨਾਂ ਲਈ ਖ਼ੁਦ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਹੈ ਤਬਲੇ ਦੀ ਥਾਪ ਨਾਲ ਜਿਵੇਂ ਰੁਦਨ ਵੀ ਸੰਗੀਤ ਦੀ ਸੰਗਤ ਕਰਨ ਲੱਗ ਪਿਆ ਹੈ

ਹੌਲ਼ੀ- ਹੌਲ਼ੀ ਅੱਥਰੂ ਵਹਾ ਕੇ ਲੈ ਗਿਆ ਵਕਤ ਦਾ ਸੈਲਾਬ ਪਿੱਛੇ ਰਹਿ ਗਿਆ ਦਰਦ ਜਿਹੜਾ ਸੰਗੀਤ ਚ ਜਜ਼ਬ ਹੋ ਗਿਆ ਆਪਣੀ ਸਿਰਜਣਾ ਦੇ ਸਹਾਰੇ ਜਿਊਣਾ ਸਿੱਖੇ...ਕੋਈ ਤਾਂ ਉਸਤੋਂ ਸਿੱਖੇ

ਗ਼ਜ਼ਲ ਉਦੋਂ ਵੀ ਗਾਈ ਜਾਂਦੀ ਸੀ ਇੱਕ ਤੋਂ ਇੱਕ ਫ਼ਨਕਾਰ ਹੁੰਦੇ ਸਨ ਲੇਕਿਨ ਸਰੋਤਿਆਂ ਨੂੰ ਉਹ ਗ਼ਜ਼ਲ ਹਮੇਸ਼ਾ ਭਾਰੀ-ਭਾਰੀ ਲੱਗਦੀ ਰਹੀ ਇਸ ਸ਼ਖ਼ਸ ਨੇ ਸੌਖੀਆਂ ਗ਼ਜ਼ਲਾਂ ਦੀ ਚੋਣ ਕੀਤੀ ਆਪਣੀ ਚੀਸਾਂ ਚ ਡੁੱਬੀ ਆਵਾਜ਼ ਚ ਗ਼ਜ਼ਲਾਂ ਗਾਈਆਂ ਉਹ ਇਕੱਲੇ-ਇਕੱਲੇ ਕੋਲ਼ ਪਹੁੰਚਣਾ ਚਾਹੁੰਦਾ ਸੀਜਦੋਂ ਪਹੁੰਚਿਆ ਤਾਂ ਬੇਹਿਸਾਬ ਸਫ਼ਲਤਾ ਤੇ ਬੇਝਿਜਕ ਨੇ ਉਸਦੇ ਪੈਰ ਚੁੰਮ ਲਏ

ਉਹ ਸ਼ਖ਼ਸ ਜਿਸ ਬਾਰੇ ਮੈਂ ਬੋਲਿਆ ਹਾਂ ਇੱਕ ਦਿਨ ਸਫ਼ੈਦ ਕੁੜਤੇ ਪਜਾਮੇ ਚ ਐਨ ਮੇਰੇ ਸਾਹਮਣੇ ਆ ਬੈਠਾ ਸੀ ਜਾਣੀ ਜਗਜੀਤ ਸਿੰਘ ਪੰਜਾਬੀ ਲਹਿਜਾ,ਮੱਖਣੀ ਜਿਹੀ ਮੁਲਾਇਮ ਆਵਾਜ਼ ਅਸੀਂ ਉਸਦੇ ਦੀਵਾਨਖ਼ਾਨੇ ਚ ਇੱਕ ਦੂਜੇ ਅੰਦਰ ਉੱਤਰਨ ਦੀ ਕੋਸ਼ਿਸ਼ ਵਿੱਚ ਸਾਂ ਸਾਡਾ ਰੁੱਖ ਭਾਂਪਦਿਆਂ ਬਾਬੂ ਸਿੰਘ ਮਾਨ ਅਤੇ ਸਰਦਾਰ ਬਸਰਾ ਬਾਹਰ ਵੱਲ ਨੂੰ ਤਿਲਕ ਗਏ ਅਨਹਦ ਸ਼ਾਂਤੀ ਨਾਲ ਭਰੀ ਹੋਈ ਇਸ ਇਕੱਲਤਾ ਤੋਂ ਸ਼ੁਰੂ ਹੋਈ ਸਾਡੀ ਸੀਮਿਤ ਗੁਫ਼ਤਗੂ ….........

------

ਦਰਵੇਸ਼: ਇਸ ਬੇਹਿਸਾਬ ਸਫ਼ਲਤਾ ਦਾ ਕੀ ਕਾਰਨ ਸਮਝਦੇ ਹੋ ਤੁਸੀਂ ?

ਜਗਜੀਤ: ਸਫ਼ਲਤਾ ਦੀ ਪਹਿਲੀ ਸ਼ਰਤ ਇਹ ਹੁੰਦੀ ਹੈ ਕਿ ਜਿਹੜਾ ਕੰਮ ਸ਼ੁਰੂ ਕੀਤਾ ਹੈ ਕੀ ਉਹ ਤੁਹਾਨੂੰ ਆਉਂਦਾ ਵੀ ਹੈ ਜਾਂ ਨਹੀਂਉਸ ਤੋਂ ਬਾਦ ਸ਼ੁਰੂ ਹੁੰਦੀ ਹੈ ਸਖ਼ਤ ਮਿਹਨਤਜੇਕਰ ਤੁਸੀਂ ਆਪਣੀ ਮਿਹਨਤ ਪ੍ਰਤੀ ਇਮਾਨਦਾਰ ਹੋ ਫਿਰ ਤਾਂ ਸਫਲਤਾ ਨਾ ਮਿਲਣ ਦੀ ਗੱਲ ਹੀ ਨਹੀਂ ਆਉਂਦੀਹਾਂ ਸਫ਼ਲਤਾ ਦੀ ਡਿਗਰੀ ਅਲੱਗ ਹੋ ਸਕਦੀ ਹੈਮੈਂ ਪਹਿਲਾਂ ਸੰਗੀਤਕਾਰ ਹਾਂ ਫੇਰ ਮੈਂ ਗ਼ਜ਼ਲ ਚੁਣ ਲਈਮੈਂ ਕਾਲਜ ਦੇ ਦਿਨਾਂ ਤੋਂ ਹੀ ਸਟੇਜ ਪ੍ਰੋਗਰਾਮ ਕਰਦਾ ਆਇਆ ਹਾਂ ਇਹ ਸਭ ਸਫ਼ਲਤਾ ਪੂਰਬਕ ਸਿਰੇ ਚਾੜ੍ਹਨ ਲਈ ਮੈਨੂੰ ਉਰਦੂ ਵੀ ਸਿੱਖਣੀ ਪਈਮੈਂ ਸਾਰੇ ਤੀਰ ਭੱਥੇ ਚ ਭਰਕੇ ਤਿਆਰੀ ਸ਼ੁਰੂ ਕੀਤੀ ਫੇਰ ਤਾਂ ਮੇਰੀ ਮਿਹਨਤ ਜਾਂ ਕਿਸਮਤ ਨੇ ਹੀ ਕੰਮ ਕਰਨਾ ਸੀਮੈਂ ਬਹੁਤ ਸਾਦਾ ਆਦਮੀ ਹਾਂਨਾ ਵਿਖਾਵਾ, ਨਾ ਆਕੜ , ਨਾ ਚਲਾਕੀਆਂ

ਦਰਵੇਸ਼: ਲੇਕਿਨ ਜਦੋਂ ਤੁਸੀਂ ਸਿੱਖਦੇ ਸੀ ਉਦੋਂ ਕਦੇ ਇਹ ਸੋਚਿਆ ਸੀ ਕਿ ਜ਼ਿੰਦਗੀ ਵਿੱਚ ਏਨੀ ਸਫ਼ਲਤਾ ਵੀ ਕਦੇ ਮਿਲੇਗੀ

ਜਗਜੀਤ: ਨਹੀਂ ਉਸ ਸਮੇਂ ਤਾਂ ਇਹ ਵੀ ਨਹੀਂ ਸੀ ਸੋਚਿਆ ਕਿ ਸੰਗੀਤ ਦੇ ਖੇਤਰ ਚ ਜਾਵਾਂਗਾਹਾਂ ਕਦੇ ਕਦੇ ਪਲੇਅਬੈਕ ਸਿੰਗਰ ਜਾਂ ਸੰਗੀਤਕਾਰ ਬਣਨ ਦਾ ਸੁਪਨਾ ਜ਼ਰੂਰ ਦੇਖਿਆ ਕਰਦਾ ਸੀਸਾਡੇ ਵੇਲਿਆਂ ਚ ਮਾਂ ਬਾਪ ਹੀ ਨਿਸਚਿਤ ਕਰਦੇ ਸੀ ਕਿ ਕੀ ਕਰਨਾ ਹੈਉਹ ਮੈਨੂੰ ਆਈ.ਏ ਐੱਸ. ਕਰਵਾਕੇ ਵੱਡਾ ਅਫ਼ਸਰ ਬਨਾਉਂਣਾ ਚਾਹੁੰਦੇ ਸਨਮੈਂ ਆਰਟਸ ਨਾਲ ਗਰੈਜੂਏਸ਼ਨ ਅਤੇ ਇਤਿਹਾਸ ਨਾਲ ਐੱਮ. ਏ. ਕੀਤੀਫਿਰ ਫ਼ੈਸਲਾ ਕਰ ਲਿਆ ਕਿ ਸੰਗੀਤ ਦੇ ਖੇਤਰ ਵਿੱਚ ਹੀ ਕੋਸ਼ਿਸ਼ ਕਰਨੀਂ ਹੈ..ਤੇ ਮੈਂ 1965 ਵਿੱਚ ਮੁੰਬਈ ਆ ਗਿਆ

( 8 ਫਰਵਰੀ 1941 ਨੂੰ ਜਨਮੇ ਜਗਜੀਤ ਸਿੰਘ ਬਚਪਨ ਦੀਆਂ ਗਲੀਆਂ ਦੀ ਖ਼ਾਕ ਛਾਨਣ ਲੱਗ ਪਏਕਿਵੇਂ ਉਹਨਾਂ ਨੇ ਘਰਾਣੇ ਦੇ ਉਸਤਾਦ ਜਮਾਲ ਖ਼ਾਨ ਤੋਂ ਸੰਗੀਤ ਦੀ ਸਿੱਖਿਆ ਲਈਕਿਵੇਂ ਉਹ ਪਹਿਲਾਂ ਤਾਂ ਪੜ੍ਹਾਈ ਵਿੱਚ ਹੁਸ਼ਿਆਰ ਹੁੰਦੇ ਸਨ ਬਾਦ ਵਿੱਚ ਕਮਜ਼ੋਰ ਹੋ ਗਏ)

ਦਰਵੇਸ਼: ਫਿਰ ਆਈ. ਏ. ਐੱਸ. ਕਿਉਂ ਨਾ ਬਣੇ?

ਜਗਜੀਤ: ਉਹਦੇ ਲਈ ਤਾਂ ਬਹੁਤ ਪੜ੍ਹਨਾ ਪੈਂਦਾ ਹੈ

ਦਰਵੇਸ਼: ਗ਼ਜ਼ਲ ਨੂੰ ਕਿਉਂ ਚੁਣਿਆ ?

ਜਗਜੀਤ: ਗ਼ਜ਼ਲ ਦੀ ਪੋਇਟਰੀ ਵਧੀਆ ਲੱਗਦੀ ਹੈ ਮੀਟਰ ਹੈ ਇਸ ਅੰਦਰ

ਸ਼ਿਸ਼ਤ ਹੈ ਭਜਨ ਜਾਂ ਹਿੰਦੀ ਕਵਿਤਾ ਵਿੱਚ ਕਦੇ ਕਦੇ ਅਜਿਹਾ ਵਾਪਰ ਜਾਂਦਾ ਹੈ ਕਿ ਲਾਈਨਾਂ ਆਊਟ ਆਫ ਮੀਟਰ ਹੋ ਜਾਂਦੀਆਂ ਹਨ ਲੇਕਿਨ ਗ਼ਜ਼ਲ ਚ ਅਜਿਹਾ ਕਦੇ ਵੀ ਨਹੀਂ ਹੁੰਦਾ

ਦਰਵੇਸ਼: ਗ਼ਜ਼ਲ ਦੀ ਚੋਣ ਕਿਵੇਂ ਕਰਦੇ ਹੋ ?

ਜਗਜੀਤ: ਭਾਸ਼ਾ ਮੁਸ਼ਕਿਲ ਨਹੀਂ ਚਾਹੀਦੀ ਅਤੇ ਉਸਦਾ ਵਿਚਾਰ ਅਜਿਹਾ ਹੋਣਾ ਚਾਹੀਦਾ ਹੈ ਕਿ ਘਰ ਜਾ ਕੇ ਲੋਕ ਸੋਚਣ ਲਈ ਮਜ਼ਬੂਰ ਹੋਣ ਹਰ ਕਿਸੇ ਨੂੰ ਇਹ ਲੱਗੇ ਕਿ ਇਹ ਤਾਂ ਮੇਰੀ ਕਹਾਣੀ ਹੈ ਮੈਂ ਪਹਿਲਾਂ ਰਚਨਾ ਵੇਖਦਾ ਹਾਂ ਨਾਮ ਬਾਅਦ ਵਿੱਚ

ਦਰਵੇਸ਼:ਰਿਆਜ਼ ਕਿੰਨੇ ਘੰਟੇ ਕਰਦੇ ਹੋ ?

ਜਗਜੀਤ: ਘੜੀ ਦੇਖਕੇ ਕਦੇ ਰਿਆਜ਼ ਨਹੀਂ ਹੁੰਦਾ ਬੈਠ ਗਏ ਤਾਂ ਫੇਰ ਬੈਠ ਗਏ

ਦਰਵੇਸ਼ : ਗਾਇਕਾਂ ਵਿੱਚੋਂ ਸਭ ਤੋਂ ਪਿਆਰਾ ਕੌਣ ਹੈ ?

ਜਗਜੀਤ:ਮੈਂਹਦੀ ਹਸਨ ,ਅਮੀਰ ਖਾਂ, ਤਲਤ ਮਹਿਮੂਦ ,ਲਤਾ ਬਾਈ ਦੇ ਪੁਰਾਣੇ ਗਾਣੇ ਅੱਛੇ ਲੱਗਦੇ ਨੇਅੱਜ ਕੱਲ੍ਹ ਰਸ਼ੀਦ ਖ਼ਾਂ ਵੀ ਵਧੀਆ ਲੱਗਣ ਲੱਗ ਪਏ ਨੇਕੋਈ ਇੱਕ ਪਿਆਰਾ ਨਹੀਂ ਹੈਨਵਿਆਂ ਲੋਕਾਂ ਵਿੱਚ ਕੁੱਝ ਖਾਸ ਅੱਛਾ ਨਹੀਂ ਆ ਰਿਹਾਉਹ ਸ਼ਾਰਟ ਕੱਟ ਲੱਭਦੇ ਨੇਕੋਈ ਵੀ ਸਿੱਖਕੇ ਮੈਦਾਨ ਵਿੱਚ ਨਹੀਂ ਆਇਆਮੈਂ ਅੱਜ ਵੀ ਸਿੱਖ ਰਿਹਾ ਹਾਂ

ਦਰਵੇਸ਼: ਕਿਹੜੀਆਂ ਥਾਵਾਂ ਵਧੀਆ ਲੱਗਦੀਆਂ ਨੇ?

ਜਗਜੀਤ: ਯੂਰਪ ਦੇ ਸ਼ਹਿਰਾਂ ਵਿੱਚ ਘੁੰਮਣਾਂ ਵਧੀਆ ਲੱਗਦਾ ਹੈਉੱਥੇ ਤੁਹਾਨੂੰ ਪੁਰਾਣੀ ਸੰਸਕ੍ਰਿਤੀ ਪੁਰਾਣਾ ਇਤਿਹਾਸ ਮਿਲਦਾ ਹੈਪਿਛਲੇ ਦਿਨੀਂ ਰੋਮ, ਪੇਰੂ, ਈਥੋਪੀਆ ਘੁੰਮਕੇ ਆਇਆ ਹਾਂਗੰਗਾਨਗਰ ਦੀਆਂ ਗਲੀਆਂ ਅਤੇ ਡੀ.ਏ.ਵੀ. ਕਾਲਜ ਵਾਰ ਵਾਰ ਜਾਣ ਨੂੰ ਦਿਲ ਕਰਦਾ ਹੈ

ਦਰਵੇਸ਼: ਤੁਹਾਡੇ ਸਰੋਤੇ ਕਿਹੋ ਜਿਹੇ ਨੇ ?

ਜਗਜੀਤ: ਗਾਉਂਣ ਲਈ ਅਜੇ ਮੂੰਹ ਖੋਲ੍ਹਿਆ ਨਹੀਂ ਹੁੰਦਾ ਕਿ ਸਰੋਤੇ ਪਹਿਲਾਂ ਗਾਉਂਣ ਲੱਗ ਪੈਂਦੇ ਨੇਉਹ ਇੱਕ ਅੱਧੀ ਲਾਈਨ ਨਹੀਂ ਪੂਰੇ ਦੇ ਪੂਰੇ ਗੀਤ ਮੇਰੇ ਨਾਲ ਗਾਉਂਦੇ ਨੇਇਹੋ ਜਿਹੇ ਪਲ ਮੇਰੀ ਪ੍ਰਾਪਤੀ ਨੇਲੋਕ ਸਟੇਜ ਤੋਂ ਉੱਠਣ ਨਹੀਂ ਦਿੰਦੇਨਵੀਂ ਪੀੜ੍ਹੀ ਵਿੱਚ ਕਦੇ-ਕਦਾਈਂ ਗੰਭੀਰ ਕਿਸਮ ਦੇ ਲੋਕ ਵੀ ਮਿਲ ਜਾਦੇ ਨੇ ਬੇਸਿਕ ਮੈਲੋਡੀ ,ਬੇਸਿਕ ਪੋਇਟਰੀ ਹਮੇਸ਼ਾ ਚਲਦੀ ਰਹੇਗੀ

ਦਰਵੇਸ਼: ਤੁਹਾਡੇ ਉਪਰ ਇਹ ਆਰੋਪ ਲਗਦਾ ਹੈ ਕਿ ਤੁਸੀਂ ਆਪਣੇ ਸ਼ੋਅ ਹਮੇਸਾਂ ਫਾਈਵ

ਸਟਾਰ ਹੋਟਲਾਂ ਵਿੱਚ ਹੀ ਕਰਦੇ ਹੋ ਜਿਹਨਾਂ ਦੀਆਂ ਟਿਕਟਾਂ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ ?

ਜਗਜੀਤ: ਇਹ ਸਭ ਤਾਂ ਪ੍ਰਬੰਧਕਾਂ ਦੇ ਹੱਥ ਵਿੱਚ ਹੁੰਦਾ ਹੈ ਕਿ ਉਹ ਸ਼ੋਅ ਦਾ ਆਯੋਜਨ ਕਿੱਥੇ ਕਰਦੇ ਹਨ ਮੈਂ ਤਾਂ ਬਹੁਤ ਥਾਵਾਂ ਤੇ ਆਯੋਜਿਤ ਹੋਈਆਂ ਮਹਿਫਲਾਂ ਵਿੱਚ ਵੀ ਗਾ ਆਉਂਨਾਂ ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਆਰੋਪ ਲਗਾਉਂਣ ਵਾਲੇ ਕੌਣ ਲੋਕ ਹਨ

ਦਰਵੇਸ਼:ਤੁਹਾਡਾ ਰੋਜ਼ਨਾਮਚਾ ਕਿਹੋ ਜਿਹਾ ਹੈ ਅਤੇ ਤੁਹਾਡੀ ਵਿਹਲ ਦੇ ਪਲ ਕਿਵੇਂ ਬਤੀਤ ਹੁੰਦੇ ਨੇ?

ਜਗਜੀਤ: ਸੰਗੀਤ ਦੇ ਜ਼ਰੀਏ ਮਿਲੀ ਸਫਲਤਾ ਦੀ ਖ਼ੁਸ਼ੀ ਅਤੇ ਦਰਦ ਦੇ ਕੰਡਿਆਂ ਦੀ ਚੁਭਨ ਸਹਿੰਦਿਆਂ ਬੀਤ ਰਹੀ ਹੈ ਬੱਸ ਅਗਰ ਕਿੱਧਰੋਂ ਫ਼ੁਰਸਤ ਮਿਲਦੀ ਹੈ ਤਾਂ ਮੈਂ ਕੁਝ ਸਪੋਰਟਸ ਚੈਨਲ ਵੇਖਦਾ ਹਾਂ ਟੈਨਿਸ,ਰੱਬੀ,ਹਾਕੀ ,ਫੁਟਬਾਲ,ਬਾਲੀਬਾਲ ਕਾਮੇਡੀ ਫਿਲਮ ,ਕਾਮੇਡੀ ਸੀਰੀਅਲ ਦੇਖਕੇ ਫੇਫੜਿਆਂ ਦੀ ਐਕਰਸਾਈਜ਼ ਕਰਦਾ ਹਾਂਜੇਕਰ ਥੋੜ੍ਹੀ ਵੱਧ ਵਿਹਲ ਮਿਲਦੀ ਹੈ ਤਾਂ ਗੱਡੀ ਚ ਕੁਲਫੀ ਜਾਂ ਆਈਸਕ੍ਰੀਮ ਰੱਖਦਾ ਹਾਂ ਅਤੇ ਖੰਡਾਲਾ ਚਲਾ ਜਾਂਦਾ ਹਾਂ ਉਥੋਂ ਦੀ ਬਗੀਚੀ ਦੀ ਦੇਖ ਰੇਖ ਕਰਕੇ ਕੁਦਰਤ ਨਾਲ ਆਪਣੇ ਪਿਆਰ ਦੀ ਮੋਹਰ ਲਾਉਂਦਾ ਹਾਂ

ਦਰਵੇਸ਼: ਤੁਸੀਂ ਕੀ ਸਮਝਦੇ ਹੋ ਕਿ ਸੰਗੀਤ ਨੇ ਤਹਾਨੂੰ ਕੀ ਕੁਝ ਦਿੱਤਾ ਹੈ ?

ਜਗਜੀਤ: ਬਹੁਤ ਕੁਝ ਦਿੱਤਾ ਹੈ ਪੈਸਾ,ਨਾਮ, ਯਾਰ,ਦੋਸਤ,ਸਕੂਨਬਾਕੀ ਚੀਜਾਂ ਦਾ ਸੰਗੀਤ ਨਾਲ ਕੋਈ ਸਬੰਧ ਨਹੀਂ ਸਮਝਦਾਜ਼ਿੰਦਗੀ ਇੱਕ ਗੋਰਖਧੰਦਾ ਹੈਜਿਹੜਾ ਕਿ ਸਭ ਨੂੰ ਭੁਗਤਣਾ ਹੀ ਪੈਂਦਾ ਹੈ ਚਾਹੇ ਸੰਗੀਤ ਦਾ ਖੇਤਰ ਹੋਵੇ ਜਾਂ ਸਕਿਊਰਟੀ ਦਾਇਸ ਪੇਸ਼ੇ ਵਿੱਚ ਤੁਸੀ ਆਪਣੇ ਮਾਲਿਕ ਆਪ ਹੁੰਦੇ ਹੋ ਤਹਾਨੂੰ ਨੌਂ ਤੋਂ ਪੰਜ ਦੀ ਡਿਊਟੀ ਨਹੀਂ ਕਰਨੀ ਪੈਂਦੀ ਘਰੋਂ ਦਫਤਰ, ਦਫਤਰੋਂ-ਘਰਤਹਾਨੂੰ ਘਰ ਰੋਕ ਦਿੰਦਾ ਹੈ ਕੁਝ ਲੋਕ ਅਜਿਹੀ ਜ਼ਿੰਦਗੀ ਵਿੱਚ ਹੀ ਸਬਰ ਕਰ ਲੈਂਦੇ ਹਨ ਸਾਡੀਆਂ ਕੁਝ ਜਿੰਮੇਵਾਰੀਆਂ ਹੁੰਦੀਆਂ ਹਨਜਿਸ ਕਰਕੇ ਅਸੀਂ ਸਬਰ ਨਹੀਂ ਕਰ ਸਕਦੇਅਸੀਂ ਮੂਡ ਚ ਜਿਊਂਦੇ ਹਾਂ,ਮਜਬੂਰੀ ਚ ਨਹੀਂ

ਦਰਵੇਸ਼: ਕੀ ਇਸੇ ਵਜ੍ਹਾ ਕਰਕੇ ਹੀ ਫਿਲਮਾਂ ਚ ਘੱਟ ਗਾਇਆ ਹੈ ?

ਜਗਜੀਤ: ਇਹ ਸਿਰਫ ਇੱਕ ਵਜ੍ਹਾ ਹੈ ਕਈ ਹੋਰ ਕਾਰਨ ਵੀ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਮੇਰੀ ਆਵਾਜ਼ ਫਿਲਮਾਂਚ ਜਚਦੀ ਨਹੀਂ ਸੋਬਰਆਵਾਜ਼ ਵਿੱਚ ਚੀਪਨੈਸ ਚੰਗੀ ਨਹੀਂ ਲੱਗਦੀ ਮੈਂ ਮਹੁਮੰਦ ਰਫੀ ਵਾਂਗ ਗਾਣੇ ਗਾਵਾਂ ਤਾਂ ਮੇਰੀ ਆਵਾਜ਼ ਬਹੁਤ ਖ਼ਰਾਬ ਹੋ ਜਾਂਦੀ ਹੈ ਮੇਰੀ ਆਵਾਜ਼ ਦੀ ਆਪਣੀ ਰੇਂਜ ਹੈਫਿਲਮਾਂ ਲਈ ਵਕਤ ਬਹੁਤ ਬਰਬਾਦ ਕਰਨਾ ਪੈਂਦਾ ਹੈ ਉਂਗਲੀ ਕਰਨ ਵਾਲੇ ਤਾਂ ਬਹੁਤ ਹੁੰਦੇ ਨੇ ਉੱਥੇ ਹੁਣ ਸੰਗੀਤ ਵਿਕਦਾ ਹੈਫਿਲਮਾਂ ਦੀਆਂ ਸਥਿਤੀਆਂ ਬਦਲ ਗਈਆਂ ਨੇ ਮੇਰੇ ਲਈ ਹੁਣ ਬਹੁਤ ਦੇਰ ਹੋ ਚੁੱਕੀ ਹੈ ਅਤੇ ਮੇਰੇ ਕੋਲ ਹੁਣ ਵਕਤ ਵੀ ਨਹੀਂ ਰਿਹਾ ਦਰਸ਼ੀ ਦੇਖ ਅੱਜ ਦੇ ਸਿਨੇਮੇ ਦਾ ਟੇਸਟ ਤਾਂ ਤੂੰ ਜਾਣਦਾ ਹੈ ਉਹ ਹੈ ਅਸ਼ਲੀਲਤਾ ,ਜਿਸਨੂੰ ਮੈਂ ਗਾ ਨਹੀਂ ਸਕਦਾ

ਤੇਤੇ ਸਮਾਂ ਬੀਤਦਾ ਚਲਾ ਗਿਆ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਗੱਲਾਂ ਕਰਦਿਆਂ ਕਿਸੇ ਗ਼ਜ਼ਲ ਦੇ ਕੁਝ ਸ਼ਿਅਰ ਤ੍ਰੇਲ ਤੁਪਕਿਆਂ ਵਾਂਗ ਟਪਕ ਪੈਣ ਦੱਬੇ ਪੈਰੀਂ ਅਛੋਪਲੇ ਜਿਹੇ ਤੈਰ ਆਏ ਕੋਈ ਸ਼ਾਇਰੀ ਜਾਂ ਸੰਗੀਤ ਦਾ ਸੁਰ ਲੇਕਿਨ ਮੇਰੇ ਹੱਥ ਕੁਝ ਵੀ ਨਹੀਂ ਲੱਗਿਆ ਸੰਗੀਤ ਤਾਂ ਸ਼ਾਇਦ ਰਿਆਜ਼ ਦੀਆਂ ਗਲੀਆਂ ਵਿੱਚ ਬੰਦ ਸੀ ਮੈਂ ਹੋਰ ਕਹਾਣੀਆਂ ਸੁਣਨਾ ਚਾਹੁੰਦਾ ਸੀ ਲੇਕਿਨ ਸਮੇਂ ਦੀਆਂ ਮਨਮਾਨੀਆਂ ਨੂੰ ਭਲਾ ਕੌਣ ਵਰਜ਼ ਸਕਦਾ ਹੈ ਵਕਤ ਨੇ ਫੋਨ ਖੜਕਾ ਦਿੱਤਾ ,ਗੇਟ ਅੱਗੇ ਖੜੀ ਗੱਡੀ ਸਟਾਰਟ ਹੋ ਗਈਸਾਜ਼ਿੰਦਿਆਂ ਦੀ ਸਲਾਮ ਹੋਈ , ਉਹ ਕਿਸੇ ਸ਼ੋਅ ਲਈ ਰਵਾਨਾ ਹੋ ਗਏ ਅਤੇ ਮੈਂ ਆਪਣੇ ਕਾਗ਼ਜ਼ ਸਮੇਟਣ ਲੱਗ ਪਿਆ.. .. .. !

7 comments:

ਤਨਦੀਪ 'ਤਮੰਨਾ' said...

Respected Darvesh saheb..bahut bahut shukriya Jagjit singh ji ne naal keeti enni khoobsurat mulaqaat Aarsi de pathakaan de naal sanjhi karn layee. Jadon vi ghazal gayaki da zikar chhirreya hai...Jagjit ji da naam zubaan te aunda hai te sirr shiddat naal jhukk janda hai. I m a big fan of all ghazals sung by him. Tussi bilkull sahi keha ke..
ਇਸ ਸ਼ਖ਼ਸ ਨੇ ਸੌਖੀਆਂ ਗ਼ਜ਼ਲਾਂ ਦੀ ਚੋਣ ਕੀਤੀ ।ਆਪਣੀ ਚੀਸਾਂ ‘ਚ ਡੁੱਬੀ ਆਵਾਜ਼ ‘ਚ ਗ਼ਜ਼ਲਾਂ ਗਾਈਆਂ । ਉਹ ਇਕੱਲੇ-ਇਕੱਲੇ ਕੋਲ਼ ਪਹੁੰਚਣਾ ਚਾਹੁੰਦਾ ਸੀ।
The credit goes to him, of course.
---
ਦਰਵੇਸ਼: ਤੁਹਾਡੇ ਉਪਰ ਇਹ ਆਰੋਪ ਲਗਦਾ ਹੈ ਕਿ ਤੁਸੀਂ ਆਪਣੇ ਸ਼ੋਅ ਹਮੇਸਾਂ ਫਾਈਵ

ਸਟਾਰ ਹੋਟਲਾਂ ਵਿੱਚ ਹੀ ਕਰਦੇ ਹੋ ।ਜਿਹਨਾਂ ਦੀਆਂ ਟਿਕਟਾਂ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਨੇ ?

ਜਗਜੀਤ: ਇਹ ਸਭ ਤਾਂ ਪ੍ਰਬੰਧਕਾਂ ਦੇ ਹੱਥ ਵਿੱਚ ਹੁੰਦਾ ਹੈ ਕਿ ਉਹ ਸ਼ੋਅ ਦਾ ਆਯੋਜਨ ਕਿੱਥੇ ਕਰਦੇ ਹਨ ।ਮੈਂ ਤਾਂ ਬਹੁਤ ਥਾਵਾਂ ‘ਤੇ ਆਯੋਜਿਤ ਹੋਈਆਂ ਮਹਿਫਲਾਂ ਵਿੱਚ ਵੀ ਗਾ ਆਉਂਨਾਂ ।ਮੈਨੂੰ ਸਮਝ ਨਹੀਂ ਲੱਗਦੀ ਕਿ ਇਹ ਆਰੋਪ ਲਗਾਉਂਣ ਵਾਲੇ ਕੌਣ ਲੋਕ ਹਨ ।
Darvesh ji eh swaal main zaroor puchdi je kade ohna naal ru-b-ru hon da mauka millda. Bahut changa keeta tussi puch leya. Mehangiaan tickets karke, bahut saare fans show nahin dekh sakdey..apne mehboob singers da..:(
ਤੇ…ਤੇ ਸਮਾਂ ਬੀਤਦਾ ਚਲਾ ਗਿਆ ।ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਗੱਲਾਂ ਕਰਦਿਆਂ ਕਿਸੇ ਗ਼ਜ਼ਲ ਦੇ ਕੁਝ ਸ਼ਿਅਰ ਤ੍ਰੇਲ ਤੁਪਕਿਆਂ ਵਾਂਗ ਟਪਕ ਪੈਣ ।ਦੱਬੇ ਪੈਰੀਂ ਅਛੋਪਲੇ ਜਿਹੇ ਤੈਰ ਆਏ ਕੋਈ ਸ਼ਾਇਰੀ ਜਾਂ ਸੰਗੀਤ ਦਾ ਸੁਰ ।ਲੇਕਿਨ ਮੇਰੇ ਹੱਥ ਕੁਝ ਵੀ ਨਹੀਂ ਲੱਗਿਆ ।ਸੰਗੀਤ ਤਾਂ ਸ਼ਾਇਦ ਰਿਆਜ਼ ਦੀਆਂ ਗਲੀਆਂ ਵਿੱਚ ਬੰਦ ਸੀ ।ਮੈਂ ਹੋਰ ਕਹਾਣੀਆਂ ਸੁਣਨਾ ਚਾਹੁੰਦਾ ਸੀ ।ਲੇਕਿਨ ਸਮੇਂ ਦੀਆਂ ਮਨਮਾਨੀਆਂ ਨੂੰ ਭਲਾ ਕੌਣ ਵਰਜ਼ ਸਕਦਾ ਹੈ ।ਵਕਤ ਨੇ ਫੋਨ ਖੜਕਾ ਦਿੱਤਾ ,ਗੇਟ ਅੱਗੇ ਖੜੀ ਗੱਡੀ ਸਟਾਰਟ ਹੋ ਗਈ। ਸਾਜ਼ਿੰਦਿਆਂ ਦੀ ਸਲਾਮ ਹੋਈ , ਉਹ ਕਿਸੇ ਸ਼ੋਅ ਲਈ ਰਵਾਨਾ ਹੋ ਗਏ ਅਤੇ ਮੈਂ ਆਪਣੇ ਕਾਗ਼ਜ਼ ਸਮੇਟਣ ਲੱਗ ਪਿਆ.. .. .. !

That's indeed sad! But still this is a wonderful mulaqaat. Mulaqaat de khoobsurat lamheyaan nu lafzan ch dhaal ke Aarsi layee bhejan layeebahut bahut shukriya Darvesh ji. I m really indebted to you.

Adab sehat
Tamanna

ਤਨਦੀਪ 'ਤਮੰਨਾ' said...

ਤਮੰਨਾ ਜੀ,
ਦਰਵੇਸ਼ ਜੀ ਦੀ ਜਗਜੀਤ ਸਿੰਘ ਨਾਲ਼ ਕੀਤੀ ਮੁਲਾਕਾਤ ਵੀ ਬਹੁਤ ਪਸੰਦ ਆਈ।
ਰਣਜੀਤ ਸਿੰਘ ਗਿੱਲ
ਅਮਰੀਕਾ

ਤਨਦੀਪ 'ਤਮੰਨਾ' said...

ਦਰਵੇਸ਼ ਜੀ, ਆਰਸੀ ਤੇ ਤੁਹਾਡੀਆਂ ਲਿਖਤਾਂ ਪੜ੍ਹ ਕੇ ਮੈਂ ਤੁਹਾਡਾ ਪੱਕਾ ਪਾਠਕ ਬਣ ਗਿਆ ਹਾਂ। ਤੁਹਾਡੀਆਂ ਲਿਖੀਆਂ ਸਾਰੀਆਂ ਕਵਿਤਾਵਾਂ ਤੇ ਇਹ ਮੁਲਾਕਾਤ ਬਹੁਤ ਵਧੀਆ ਲੱਗੀਆਂ। ਤਮੰਨਾ ਤੁਸੀਂ ਬਹੁਤ ਸਖਤ ਮੇਹਨਤ ਕਰ ਰਹੋ, ਵਧਾਈਆਂ!

ਸਤਿਕਾਰ ਸਹਿਤ
ਸਤਨਾਮ ਸਿੰਘ
ਕੈਨੇਡਾ

Writer-Director said...

Eh mulakaat parhan ate maanan vale sare dostaan da shukriaa, tuhade varge tehjeeb yafata dost kujh changa karan vaste uksaunde ne...

DARVESH

ਤਨਦੀਪ 'ਤਮੰਨਾ' said...

Darvesh saheb di..Jagjit Singh naal keeti mulaqat bahut changi laggi. Mainu maan hunda hai ki ohna da jaddi pind Dalla sade pind to kujh hi doori te hai ate ohna da nanka pind Otalaan bilkul hi nede hai. ate ohna da sangeet mere vargiaan lakkhaan de dil de nede hai.

Aarsi vich aa rahi variety kabil e tareef hai, changa qadam hai.

Darvesh saheb wadhai de haqdaar ne.

Regards

Davinder Singh Punia
Canada
======
Bahut-bahut shukriya Davinder ji.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ, ਦਰਵੇਸ਼ ਸਾਹਿਬ ਨੇ ਆਰਸੀ ਲਈ ਬਹੁਤ ਸੋਹਣੀ ਮੁਲਾਕਾਤ ਭੇਜੀ ਹੈ। ਉਹ ਆਪਣੀਆਂ ਲਿਖਤਾਂ ਤੇ ਬਹੁਤ ਮਿਹਨਤ ਕਰਦੇ ਹਨ। ਮੈਂ ਅੱਜ ਬੈਠ ਕੇ ਉਹਨਾਂ ਦੀਆਂ ਸਾਰੀਆਂ ਨਜ਼ਮਾਂ ਵੀ ਪੜ੍ਹੀਆਂ ਹਨ, ਬਹੁਤ ਸੋਹਣਾ ਲਿਖਦੇ ਹਨ। ਮੇਰੀਆਂ ਸ਼ੁੱਭ ਇੱਛਾਵਾਂ ਉਹਨਾਂ ਤੱਕ ਪਹੁੰਚਾ ਦੇਣਾ।
ਕਰਮਦੀਪ ਕਰਮ
ਯੂ.ਐੱਸ.ਏ.
========
ਬਹੁਤ-ਬਹੁਤ ਸ਼ੁਕਰੀਆ ਕਰਮਦੀਪ ਜੀ..ਮੇਲ ਕਰਕੇ ਹੌਸਲਾ ਅਫ਼ਜ਼ਾਈ ਕਰਨ ਲਈ!ਫੇਰੀ ਪਾਉਂਦੇ ਰਹਿਣਾ।
ਤਮੰਨਾ

ਤਨਦੀਪ 'ਤਮੰਨਾ' said...

Tamanna ji , Darvesh ji wrote very well about jagjit singh , from the core of his heart. His writings are always so natural.

Satwinder Singh
United Kingsdom
======
Thank you, Satwidner Singh ji.
Tamanna