Monday, December 15, 2008

ਗ਼ਜ਼ਲਗੋ ਗੁਰਤੇਜ ਕੋਹਾਰਵਾਲ਼ਾ ਨਾਲ਼ ਇੱਕ ਸਾਹਿਤਕ ਮੁਲਾਕਾਤ


ਕਵਿਤਾ ਨਾਲ ਮੇਰਾ ਰਿਸ਼ਤਾ ਬੇਪ੍ਰਵਾਹੀ ਵਾਲਾ ਹੈ-ਗੁਰਤੇਜ ਕੋਹਾਰਵਾਲਾ

ਮੁਲਾਕਾਤੀ: ਸ਼੍ਰੀ ਅਨਿਲ ਧੀਮਾਨ


ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਵੀ ਉਸ ਦੀ ਸ਼ਖ਼ਸੀਅਤ ਵਾਂਗ ਹੀ ਸੰਜੀਦਾ ਤੇ ਸੰਵੇਦਨਸ਼ੀਲ ਹੈਉਸ ਦੀਆਂ ਗ਼ਜ਼ਲਾਂ 'ਚ ਮਾਨਵੀ ਸੰਵੇਦਨਾਵਾਂ ਦੇ ਬਰਕਸ ਵਸਤੂਗਤ ਯਥਾਰਥ ਦੀਆਂ ਬਹੁਪਰਤਾਂ ਦਾ ਦਵੰਦ ਅਭਿਵਿਅਕਤ ਹੁੰਦਾ ਹੈਲਗਾਤਾਰ ਕਰੂਰ ਹੋ ਰਹੇ ਇਸ ਸਮਕਾਲੀ ਸੰਸਾਰ 'ਚ ਮਨੁੱਖ ਤੇ ਮਨੁੱਖਤਾ ਦੀ ਸਥਿਤੀ ਨੂੰ ਲੈ ਕੇ ਗੁਰਤੇਜ ਲਗਾਤਾਰ ਚਿੰਤਿਤ ਹੀ ਨਹੀਂ ਹੁੰਦਾ, ਬਲਕਿ ਉਸ ਦੇ ਵਿਰੁੱਧ ਰਚਨਾ-ਗ਼ਜ਼ਲ ਦੇ ਮੋਰਚੇ ਤੋਂ ਇੱਕ ਰਚਨਾਤਮਕ ਲੜਾਈ ਵੀ ਲੜ ਰਿਹਾ ਹੈਸਮਕਾਲੀ ਪੰਜਾਬੀ ਗ਼ਜ਼ਲ ਨੂੰ ਇੱਕ ਨਵਾਂ ਮੁਹਾਵਰਾ ਤੇ ਵੰਨਗੀ ਦੇਣ ਵਾਲੇ ਸ਼ਾਇਰਾਂ 'ਚ ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲਗੋਈ ਨੁਮਾਇਆਂ ਹੋਕੇ ਸਾਹਮਣੇ ਆਉਂਦੀ ਹੈ

ਅਨਿਲ - ਪਹਿਲਾਂ ਪਹਿਲ ਕਦੋਂ ਲੱਗਿਆ ਕਿ ਕਵਿਤਾ ਲਿਖ ਸਕਦੇ ਹੋ?

ਗੁਰਤੇਜ - ਮੈਨੂੰ ਦਸਵੀਂ ਪਾਸ ਕਰਨ ਤੱਕ ਤਾਂ ਅਹਿਸਾਸ ਨਹੀਂ ਸੀ ਕਿ ਮੈਂ ਕਵਿਤਾ ਲਿਖ ਸਕਦਾ ਹਾਂਗੁਰੂ ਤੇਗ਼ ਬਹਾਦਰਗੜ੍ਹ(ਰੋਡੇ) ਦੇ ਪਾਲਿਟੈਕਨਿਕ 'ਚ ਇੰਜਨੀਅਰਿੰਗ ਦਾ ਡਿਪਲੋਮਾ ਕਰਦਿਆਂ ਮੈਂ ਕਵਿਤਾ ਵਾਲੇ ਪਾਸੇ ਤੁਰਿਆਉਹਨੀਂ ਦਿਨੀਂ ਮੇਰੇ ਆਲੇ ਦੁਆਲੇ ਨਕਸਲਬਾੜੀ ਲਹਿਰ ਦੀ ਬਿਖ਼ਰ ਰਹੀ ਸਰਗਰਮੀ ਆਪਣੇ ਉਤਾਰ ਦੇ ਅਖੀਰਲੇ ਦੌਰ 'ਚੋਂ ਲੰਘ ਰਹੀ ਸੀਇੱਕ ਪਾਸੇ ਸਰਕਾਰੀ ਦਮਨ ਤੇ ਲੋਕ ਮੋਰਚਿਆਂ ਦਾ ਮਾਹੌਲ ਮੇਰੀ ਚੇਤਨਾ ਨੂੰ ਟੁੰਬ ਰਿਹਾ ਸੀ, ਦੂਜੇ ਪਾਸੇ ਆਪਣੇ ਕਾਲਜ 'ਚ ਕਦੇ-ਕਦਾਈਂ ਆ ਠਹਿਰਦੇ ਨਕਸਲੀ-ਲਹਿਰ ਦੇ ਕੁਝ ਕਵੀਆਂ ਨੂੰ ਵੇਖ ਕੇ ਮੈਨੂੰ ਰਸ਼ਕ ਹੁੰਦਾਮੈਂ ਵੀ ਉਨ੍ਹਾਂ ਵਾਂਗੂੰ ' ਖ਼ਾਸ ਬੰਦਾ' ਬਣਨਾ ਲੋਚਦਾਇਉਂ ਮਸ਼ਹੂਰੀ ਦੇ ਮੋਹ ਤੇ ਲੋਕ ਸੰਗਰਾਮ ਦੀ ਕਚਘਰੜ ਉਤੇਜਨਾ 'ਚੋਂ ਹੀ ਮੇਰੇ ਅੰਦਰਲਾ ਕਵੀ ਉਭਰ ਆਇਆ ਉਸ ਸਮੇਂ ਮੇਰੀ ਸਭ ਤੋਂ ਪਹਿਲੀ ਰਚਨਾ 'ਨਵਾਂ ਜ਼ਮਾਨਾ' 'ਚ ਛਪੀ ਇਹ ਗੱਲਾਂ 1979-80 ਦੀਆਂ ਹਨ

ਅਨਿਲ - ਤੁਸੀਂ 'ਗ਼ਜ਼ਲ' ਨੂੰ ਹੀ ਅਭਿਵਿਅਕਤੀ ਦਾ ਸਾਧਨ ਕਿਉਂ ਬਣਾਇਆ ?

ਗੁਰਤੇਜ - ਦਰਅਸਲ ,ਜਿਹੜੇ ਪੰਜਾਬੀ ਕਵੀਆਂ ਨੂੰ ਪੜ੍ਹ ਕੇ ਮੈਂ ਡੂੰਘਾ ਪ੍ਰਭਾਵਿਤ ਹੋਇਆ ਉਨ੍ਹਾਂ 'ਚ ਡਾ: ਜਗਤਾਰ ਤੇ ਸੁਰਜੀਤ ਪਾਤਰ ਦਾ ਨਾਂ ਲੈ ਸਕਦਾ ਹਾਂ ਇਹ ਦੋਵੇਂ ਕਵੀ ਉਸ ਸਮੇਂ ਮੁੱਖ ਰੂਪ ਵਿਚ ਗ਼ਜ਼ਲ ਹੀ ਲਿਖ ਰਹੇ ਸਨਹੋ ਸਕਦਾ ਹੈ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਦੇ ਅਸਰ ਹੇਠ ਹੀ ਮੈਂ 'ਗ਼ਜ਼ਲ' ਨੂੰ ਰਚਨਾ ਦੇ ਮਾਧਿਅਮ ਵਜੋਂ ਅਪਣਾ ਲਿਆ ਹੋਵੇ ਜਾਂ ਗ਼ਜ਼ਲ ਵਿਚਲਾ ਸੰਗੀਤ ਮੇਰੀ ਤਬੀਅਤ ਨੂੰ ਭਾਅ ਗਿਆ ਹੋਵੇ ਇਹ ਸਾਰਾ ਕੁਝ ਅਚੇਤ ਹੀ ਹੋਇਆ ,ਪ੍ਰੰਤੂ ਅੱਜ ਜਦੋਂ ਮੈਂ ਸੁਚੇਤ ਰੂਪ ਵਿਚ 'ਗ਼ਜ਼ਲ' ਲਿਖਦਾ ਹਾਂ ਤਾਂ ਗ਼ਜ਼ਲ ਦੀ ਰੂਪਗਤ ਬੰਦਿਸ਼ ਕਈ ਵਾਰੀ ਤੰਗ ਵੀ ਕਰਦੀ ਹੈ

ਅਨਿਲ - ਤੁਹਾਡੀ ਸਮਝ ਅਨੁਸਾਰ ਅੱਜ ਸਾਹਿਤਕਾਰ ਸਾਹਮਣੇ ਕਿਹੜੀਆਂ ਚੁਣੌਤੀਆਂ ਹਨ?

ਗੁਰਤੇਜ - ਵਿਸ਼ਵ ਭਰ ਵਿਚ ਹੀ ਸੁਹਜ-ਚੇਤਨਾ ਦਾ ਸਰੂਪ ਬਦਲਿਆ ਹੈਸੱਭਿਆਚਾਰ ਦੇ ਅਦ੍ਰਿਸ਼ਟ, ਪ੍ਰੰਤੂ ਲਾਜ਼ਮੀ ਮੁੱਲ-ਪ੍ਰਬੰਧ ਦੀ ਥਾਂ ਦ੍ਰਿਸ਼ਟਮਾਨ ਚਕਾਚੌਂਧ ਦਾ ਬੋਲਬਾਲਾ ਤੇਜ਼ੀ ਨਾਲ ਵਧ ਰਿਹਾ ਹੈ ਮਨੋਰੰਜਨ ਸਮੁੱਚੇ ਮਨੁੱਖੀ ਸਭਿਆਚਾਰ ਦਾ ਕੇਂਦਰੀ ਨੁਕਤਾ ਬਣਦਾ ਜਾ ਰਿਹਾ ਹੈਸਾਹਿਤ ਵਿਚਲੀ 'ਸਦੀਵਤਾ' ਦਾ ਸੁਆਲ ਸੰਕਟ ਵਿਚ ਹੈਮੀਡੀਆ ਨੇ ਸਾਹਿਤ ਨੂੰ ਹਾਸ਼ੀਏ ਤੇ ਧੱਕ ਦਿਤਾ ਹੈਭਾਸ਼ਾ ਸ਼ਾਸਤਰੀ ਦਸਦੇ ਨੇ ਕਿ ਦੁਨੀਆਂ ਚੋਂ ਹਰ ਰੋਜ਼ ਇਕ ਲੁਪਤ ਹੋ ਰਹੀ ਹੈ ਸੋ ਇਸ ਮਾਹੌਲ ਵਿਚ ਜਦੋਂ ਤਬਦੀਲੀ ਹੀ ਸਮੁੱਚੇ ਸੱਭਿਆਚਾਰਕ ਵਰਤਾਰੇ ਦਾ ਆਧਾਰ ਬਣ ਗਈ ਹੋਵੇ ,ਸਾਹਿਤਕਾਰ ਅਚੇਤ ਸੁਚੇਤ ਅਨੇਕ ਸੰਕਟਾਂ ਅਤੇ ਦਬਾਵਾਂ ਨਾਲ ਜੂਝ ਰਿਹਾ ਹੈ

ਅਨਿਲ - ਹੋਰ ਭਾਸ਼ਾਵਾਂ ਦੇ ਕਿਹੜੇ ਕਿਹੜੇ-ਕਿਹੜੇ ਲੇਖਕ ਪਸੰਦ ਹਨ?

ਗੁਰਤੇਜ - ਮੇਰੀ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਬੜੀ ਨਿਗੂਣੀ ਹੈ ਚੈਖੋਵ ਕਈ ਕਾਰਣਾਂ ਕਰਕੇ ਵਧੀਆ ਲਗਦਾ ਹੈ ਉਰਦੂ 'ਚੋਂ ਮੰਟੋ,ਨਿਦਾ ਫ਼ਾਜ਼ਲੀ ,ਅਹਿਮਦ ਫਰਾਜ਼,ਪ੍ਰਵੀਨ ਸ਼ਾਕਿਰ,ਹਿੰਦੀ 'ਚੋਂ ਨਿਰਮਲ ਵਰਮਾ,ਕੁਮਾਰ ਵਿਕਲ,ਮੰਗਲੇਸ਼ ਡਬਰਾਲ ਆਦਿ ਬੜੇ ਪਸੰਦ ਨੇ

ਅਨਿਲ - ਅਤੇ ਪੰਜਾਬੀ ਦੇ...?

ਗੁਰਤੇਜ - ਅਜੀਤ ਕੌਰ,ਗਾਰਗੀ ਜਗਤਾਰ, ਪਾਤਰ,ਵਰਿਆਮ ਸੰਧੂ,ਪ੍ਰੇਮ ਪ੍ਰਕਾਸ਼, ਜਸਵੰਤ ਦੀਦ,ਪਾਸ਼ ,ਨਿਰੂਪਮਾ ਦੱਤ ਹੁਰਾਂ ਦੀਆਂ ਰਚਨਾਵਾਂ ਬੜੇ ਸ਼ੌਕ ਨਾਲ ਪੜ੍ਹਦਾ ਹਾਂਇਹ ਬੰਦੇ ਸ਼ਬਦਾਂ ਦੇ ਜਾਦੂਗਰ ਨੇ ਨਵੇਂ ਕਹਾਣੀਕਾਰਾਂ ਦਾ ਪੂਰਾ ਪੋਚ ਹੀ ਸਮਰਥ ਚੀਜ਼ਾਂ ਲਿਖ ਰਿਹਾ ਹੈਪਿਛਲੇ ਇਕ ਦੋ ਸਾਲਾਂ 'ਚ ਕਈ ਨਵੇਂ ਕਵੀ ਬੜੇ ਨਿੱਖਰੇ ਮੁਹਾਂਦਰੇ ਵਾਲੀ ਕਵਿਤਾ ਲੈ ਕੇ ਸਾਹਮਣੇ ਆਏ ਨੇ

ਅਨਿਲ - ਆਪਣੀਆਂ ਰਚਨਾਵਾਂ ਦੇ ਚਿਹਰੇ-ਮੁਹਰੇ ਬਾਰੇ ਤੁਹਾਡਾ ਆਪਣਾ ਅਹਿਸਾਸ ਕੀ ਹੈ ?

ਗੁਰਤੇਜ - ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੇਰੀਆਂ ਰਚਨਾਵਾਂ ਪੰਜਾਬੀ ਮੁਹਾਵਰੇ ਵਾਲੀਆਂ ਹੋਣਉਨ੍ਹਾਂ ਵਿਚ ਕਵਿਤਾ ਵਾਲਾ ਬੁਨਿਆਦੀ ਸੰਗੀਤ ਜ਼ਰੂਰ ਹੋਵੇ,ਸਾਦਾ ਤੇ ਸਰਲ ਹੋਣਕਈ ਥਾਵਾਂ ਤੇ ਮੈਂ ਇਹ ਕੁਝ ਕਰਨ ਵਿਚ ਕਾਮਯਾਬ ਵੀ ਹੋ ਜਾਂਦਾ ਹਾਂਮੈਂ ਦੁਨੀਆ ਨੂੰ ਦ੍ਰਿਸ਼ਾਂ ਵਿਚ ਵੀ ਵੇਖਦਾ ਹਾਂ ਇਸ ਲਈ ਮੇਰੀਆਂ ਰਚਨਾਵਾਂ ਵਿਚ ਕਈ ਥਾਈਂ ਚੰਗੇ ਸ਼ਬਦ ਦ੍ਰਿਸ਼ ਵੀ ਬਣ ਜਾਂਦੇ ਹਨ

ਅਨਿਲ - ਸਭ ਤੋਂ ਜ਼ਿਆਦਾ ਦੁੱਖ ਕਦੋਂ ਹੁੰਦਾ ਹੈ ਤੇ ਸਭ ਤੋਂ ਵੱਧ ਖੁਸ਼ੀ ਕਦੋਂ ?

ਗੁਰਤੇਜ - ਸਭ ਤੋਂ ਜ਼ਿਆਦਾ ਦੁੱਖ ਉਦੋਂ ਹੁੰਦਾ ਹੈ ਜਦੋਂ ਬੰਦੇ ਦੇ ਕੰਮਾਂ 'ਚੋਂ 'ਬੰਦਿਆਈ' ਮੁੱਕਦੀ ਨਜ਼ਰ ਆਉਂਦੀ ਹੈਜਦੋਂ ਬੰਦਾ 'ਰੱਬ' ਦੀ ਹੈਸੀਅਤ ਵਿਚ ਵਿਹਾਰ ਕਰਦਾ ਹੈਕਸ਼ਮੀਰ ਅਤੇ ਗੁਜਰਾਤ ਮੇਰੇ ਤਾਜ਼ਾ ਦੁੱਖਾਂ ਦੇ ਨਕਸ਼ੇ ਹਨ


ਅਨਿਲ - ਖੁਸ਼ੀ....?

ਗੁਰਤੇਜ - ਖੁਸ਼ੀ ਉਦੋਂ ਹੁੰਦੀ ਹੈ ਜਦੋਂ ਮਨ ਵਰਗਾ ਸੰਸਾਰ ਮਿਲ ਜਾਂਦਾ ਹੈਇਹ ਕਿਸੇ ਮਹਿਫਿ਼ਲ 'ਚ ਹੋ ਸਕਦਾ ਹੈ,ਕਿਸੇ ਰਿਸ਼ਤੇ ', ਕਿਸੇ ਬੰਦੇ 'ਚ ਜਾਂ ਕਿਸੇ ਕਿਤਾਬ '

ਅਨਿਲ - ਰੰਗ ਕਿਹੜੇ ਮਨਪਸੰਦ ਹਨ?

ਗੁਰਤੇਜ - ਰੰਗਾਂ ਸੰਬੰਧੀ ਪਸੰਦ ਬਦਲਦੀ ਰਹਿੰਦੀ ਹੈਦਸ ਪੰਦਰਾਂ ਸਾਲ ਪਹਿਲਾਂ ਮੈਨੂੰ ਸਫ਼ਿਆਨੇ ਰੰਗ ਚੰਗੇ ਲੱਗਦੇ ਸਨਅੱਜ-ਕੱਲ੍ਹ ਕਪੜਿਆਂ 'ਚ ਉਨਾਭੀ ਤੇ ਨੀਲੇ ਦੀ ਭਾਅ ਮਾਰਦੇ ਰੰਗ ਪਸੰਦ ਨੇਫੁੱਲ ਚਿੱਟੇ ਰੰਗ ਦੇ ਸਭ ਤੋਂ ਸੁਹਣੇ ਲਗਦੇ ਨੇਬੰਦਿਆਂ 'ਚੋਂ ਦਿਲ ਦੇ ਰੰਗ ਵਾਲੇ ਬੰਦੇ ਪਸੰਦ ਆਉਂਦੇ ਨੇ

ਅਨਿਲ - ਤੇ ਸੁਗੰਧਾਂ, ਸੁਆਦ?

ਗੁਰਤੇਜ - ਰਾਤ ਦੀ ਰਾਣੀ ਤੇ ਚਮੇਲੀ ਦੇ ਫੁੱਲਾਂ ਦੀ ਸੁਗੰਧ ਬਹੁਤ ਖਿੱਚਦੀ ਹੈਮਿੱਟੀ ਉੱਤੇ ਪਈਆਂ ਕਣੀਆਂ ਅਤੇ ਕੋਰੇ ਘੜੇ ਦੇ ਪਾਣੀ ਦੀ ਮਹਿਕ ਬੜੀ ਸੁਖਾਵੀਂ ਲਗਦੀ ਹੈਛੋਟੇ ਬੱਚਿਆਂ 'ਚੋਂ ਆਉਂਦੀ ਮਹਿਕ ਦਾ ਬਦਲ ਨਹੀਂ ਹੋ ਸਕਦਾਖਾਣ ਬਾਰੇ ਮੇਰਾ ਨਜ਼ਰੀਆ ਸੁਆਦ ਨਾਲੋਂ ਭੁੱਖ ਨਾਲ ਵੱਧ ਜੁੜਿਆ ਹੋਇਆ ਹੈਭੁੱਖ ਲੱਗਣ 'ਤੇ ਜੋ ਮਿਲੇ ਖਾ ਲੈਂਦਾ ਹਾਂ

ਅਨਿਲ - ਬਚਪਨ ਦੀਆਂ ਕੋਈ ਆਵਾਜ਼ਾਂ, ਦ੍ਰਿਸ਼ ਜਾਂ ਸੰਬੰਧ ਜੋ ਅੱਜ ਤੱਕ ਕਿਤੇ ਅਵਚੇਤਨ 'ਚ ਦਰਜ ਹੋਣ ?

ਗੁਰਤੇਜ - ਮੇਰਾ ਬਚਪਨ ਪੇਂਡੂ ਮਾਹੌਲ 'ਚ ਬੀਤਿਆਪੜ੍ਹਾਈ 'ਚ ਚੰਗਾ ਸਾਂਉਸ ਸਮੇਂ ਦੇ ਕੁਝ ਅਧਿਆਪਕ ਤੇ ਆੜੀ ਅਜੇ ਤੱਕ ਯਾਦ ਨੇਮੈਂ ਇਕ ਵਾਰੀ ਛੱਪੜ 'ਚ ਡੁੱਬ ਚਲਿਆ ਸਾਂ,ਪਰ ਆਪ ਹੀ ਹਿੰਮਤ ਕਰਕੇ ਬਚ ਨਿਕਲਿਆ ਇੱਕ ਵਾਰੀ ਪਿੰਡ 'ਚ ਆਈ ਬਾਰਾਤ ਲਈ ਰੱਖੇ 'ਠੰਢੇ' ਅਸੀਂ ਚੋਰੀ ਕਰਕੇ ਲੈ ਗਏ ਤੇ ਪਿੰਡ ਦੇ ਪਿਛਵਾੜੇ ਜਾਕੇ ਤੱਤੇ ਹੀ ਪੀ ਗਏਇੰਜਨੀਅਰਿੰਗ ਦੀ ਪੜ੍ਹਾਈ ਬਹੁਤ ਔਖੀ ਲੱਗੀ ਕਈ ਵਾਰ ਫੇਲ ਹੋਣ ਦੇ ਅਜ਼ਾਬ 'ਚੋਂ ਲੰਘਣਾ ਪਿਆਇਹ ਸਾਲ ਮੇਰੀਆਂ ਅਸਫ਼ਲਤਾਵਾਂ ਤੇ ਸ਼ਰਮਿੰਦਗੀਆਂ ਦੇ ਸਾਲ ਸਨ ਕੁਲ ਮਿਲਾ ਕੇ ਬਚਪਨ ਸਾਧਾਰਣ ਹੀ ਰਿਹਾ, ਜਿਹੜਾ ਜੇ ਮਹਿਰੂਮੀਆਂ ਵਾਲਾ ਨਹੀਂ ਸੀ ਤਾਂ ਬਹੁਤਾ ਯਾਦਗਾਰੀ ਵੀ ਨਹੀਂ

ਅਨਿਲ - ਤੁਸੀਂ ਪਹਿਲਾਂ ਬਿਜਲੀ ਬੋਰਡ ਵਿਚ ਨੌਕਰੀ ਕੀਤੀ ਫੇਰ ਨਵੇਂ ਸਿਰਿਓਂ ਪੜ੍ਹਾਈ ਕੀਤੀ ਅੱਜ ਆਪਣੇ ਵਿਦਿਆਰਥੀਆਂ ਦੇ ਪਿਆਰੇ ਅਧਿਆਪਕ ਹੋ, ਨਵੇਂ ਕਿੱਤੇ ਤੋਂ ਸੰਤੁਸ਼ਟੀ ਹੈ?

ਗੁਰਤੇਜ - ਅਧਿਆਪਨ ,ਖ਼ਾਸ ਕਰਕੇ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ, ਕਾਫ਼ੀ ਦਿਲਚਸਪ ਅਤੇ ਰਚਨਾਤਮਕ ਕਿੱਤਾ ਹੋ ਸਕਦਾ ਹੈ , ਬਸ਼ਰਤੇ ਕਿ ਤੁਹਾਨੂੰ ਇਸ ਦਾ ਵੱਲ ਆਉਂਦਾ ਹੋਵੇ ਇਥੇ ਤੁਸੀਂ ਜਵਾਨ ਹੋ ਰਹੇ ਮੁੰਡੇ-ਕੁੜੀਆਂ ਵਿਚ ਆਪਣੀ ਜਵਾਨੀ ਦੇ ਅਧੂਰੇ ਸੁਪਨਿਆਂ ਨੂੰ ਵਿਸਤਾਰ ਦੇ ਸਕਦੇ ਹੋਇਕ ਮੁਕੰਮਲ ਚਰਿੱਤਰ ਤੁਹਾਡੇ ਹੱਥਾਂ ਵਿੱਚ ਵਿਕਸਤ ਹੋਣ ਦੀ ਅਣਲੱਭ ਸੰਭਾਵਨਾ ਰਹਿੰਦੀ ਹੈਤੁਸੀਂ ਅਧਿਆਪਕ ਵਜੋਂ ਇਕ ਆਦਰਸ਼ ਹੁੰਦੇ ਹੋ,ਇਉਂ ਤੁਹਾਡਾ ਆਪਾ ਵੀ ਸੁਚੇਤ ਅਤੇ ਨਰੋਆ ਰਹਿੰਦਾ ਹੈ ਬਿਜਲੀ ਬੋਰਡ ਦੀ ਨੌਕਰੀ ਦੇ ਮੁਕਾਬਲਤਨ ਮੇਰਾ ਮੌਜੂਦਾ ਕਿੱਤਾ ਕਿਤੇ ਵੱਧ ਸੰਤੁਸ਼ਟ ਕਰਨ ਵਾਲਾ ਹੈ

ਅਨਿਲ - ਯੂਨੀਵਰਸਿਟੀ ਦੇ ਦਿਨਾਂ ਦੀ ਯਾਦ ?

ਗੁਰਤੇਜ - 1989-90 ਦੇ ਦੋ ਸਾਲ ਹਰ ਪੱਖੋਂ ਬੜੇ ਯਾਦਗਾਰੀ ਸਨਪੜ੍ਹਾਈ ਦੇ ਨਾਲ-ਨਾਲ ਮੁਹੱਬਤਾਂ ਤੇ ਦੋਸਤੀਆਂ ਦੀ ਕਮਾਈ ਵੀ ਹੋਈਕਵਿਤਾ ਲਿਖਣ ਲਈ 'ਸ਼ਿਵ ਬਟਾਲਵੀ ਯਾਦਗਾਰੀ ਗੋਲਡ-ਮੈਡਲ ਮਿਲਿਆਮਾੜਾ ਮੋਟਾ ਪੜ੍ਹ ਕੇ ਹੀ ਐਮ. ਫਿਲ . 'ਚੋਂ ਯੂਨੀਵਰਸਿਟੀ 'ਚੋਂ ਅੱਵਲ ਰਿਹਾਡਾ: ਕੇਸਰ ਸਿੰਘ ਕੇਸਰ ਤੇ ਡਾ: ਦੀਪਕ ਮਨਮੋਹਨ ਸਿੰਘ ਜਿਹੇ ਅਧਿਆਪਕਾਂ ਦੇ ਨੇੜੇ ਜਾਣ ਦਾ ਮੌਕਾ ਮਿਲਿਆ।

ਅਨਿਲ - ਕੋਈ ਹੋਰ ਸ਼ੌਕ ਜਿਹੜਾ ਰਚਨਾਤਮਕ ਸੰਤੁਸ਼ਟੀ ਦਿੰਦਾ ਹੋਵੇ?

ਗੁਰਤੇਜ -- ਮੈਨੂੰ ਫੋਟੋਗ੍ਰਾਫ਼ੀ ਦਾ ਵੀ ਸ਼ੌਕ ਹੈ ਤੇ ਪੇਂਟਿੰਗ ਦਾ ਵੀਮੈਂ ਡਰੈੱਸ ਡਿਜ਼ਾਈਨਿੰਗ ਵਿਚ ਵੀ ਦਿਲਚਸਪੀ ਰੱਖਦਾ ਹਾਂਬਾਗ਼ਬਾਨੀ ਕਰਨਾ ਵੀ ਰਚਨਾਤਮਕ ਸੰਤੁਸ਼ਟੀ ਦਿੰਦਾ ਹੈਕਦੇ ਮੈਨੂੰ ਲੱਗਦਾ ਹੈ ਜੇ ਮੈਂ ਹੋਰ ਕੰਮ ਨਾ ਕਰ ਰਿਹਾ ਹੁੰਦਾ ਤਾਂ ਮੇਰੀ ਮੇਰੀ ਇਕ ਵੱਡੀ ਸਾਰੀ ਪੌਦਾ-ਨਰਸਰੀ ਹੋਣੀ ਸੀਕਦੇ-ਕਦਾਈਂ ਚੰਗੀ ਫੋਟੋ ਖਿੱਚੀ ਜਾਵੇ ਤਾਂ ਖੁਸ਼ੀ ਮਿਲਦੀ ਹੈ,ਪਰ ਸਭ ਤੋਂ ਵੱਧ ਸੰਤੁਸ਼ਟੀ ਤਾਂ ਕਵਿਤਾ 'ਚੋਂ ਹੀ ਮਿਲਦੀ ਹੈ

ਅਨਿਲ - ਤੁਹਾਡਾ ਪਰਿਵਾਰ ,ਸ਼ਾਇਰ ਗੁਰਤੇਜ ਕੋਹਾਰਵਾਲਾ ਨੂੰ ਕਿੰਨਾ ਕੁ ਜਾਣਦਾ ਹੈ?

ਗੁਰਤੇਜ - ਮੇਰੇ ਪਿਤਾ ਜੀ ਵੀ ਕਵਿਤਾ ਲਿਖਦੇ ਨੇ, ਜਿਸਦਾ ਮੈਨੂੰ ਬਾਅਦ ਵਿਚ ਪਤਾ ਲਗਿਆਮਾਤਾ ਜੀ ਭਾਵੇਂ ਘਰੇਲੂ ਔਰਤ ਨੇ ਪਰ ਕਵੀਆਂ ਤੇ ਕਵਿਤਾ ਬਾਰੇ ਥੋੜ੍ਹਾ-ਬਹੁਤ ਜਾਣਦੇ ਨੇਮੇਰਾ ਛੋਟਾ ਵੀਰ 'ਪ੍ਰਤੀਕ' ਵੀ ਸਾਹਿਤ ਤੇ ਪੱਤਰਕਾਰੀ ਦੇ ਕਾਫ਼ੀ ਨੇੜੇ ਹੈਮੇਰੀ ਪਤਨੀ ਸਾਇੰਸ ਦੇ ਪਿਛੋਕੜ ਵਾਲੀ ਹੈ ,ਪਰ ਉਹ ਸਾਹਿਤ ਦੀ ਸ਼ੌਕੀਨ ਰਹੀ ਹੈਬੇਟੀ ਅਜੇ ਨੌਂ ਕੁ ਸਾਲ ਦੀ ਹੈ ,ਪਰ ਮੇਰੇ ਨਾਲ ਹੀ ਇਕ ਦਿਨ ਲਿਖਣ ਬੈਠੀ ਨੇ ਵਧੀਆ ਕਵਿਤਾ ਲਿਖ ਕੇ ਮੈਨੂੰ ਹੈਰਾਨ ਕਰ ਦਿੱਤਾ , ਇਉਂ ਲਗਦਾ ਹੈ ਕਿ ਮੇਰਾ ਪਰਿਵਾਰ ਮੈਨੂੰ ਕਵੀ ਵਜੋਂ ਚੰਗਾ ਜਾਣਦਾ ਹੈ

ਅਨਿਲ - ਕਈ ਸਾਲਾਂ ਤੋਂ ਤੁਹਾਡੀ ਕਾਵਿ-ਕਿਤਾਬ ਦੀ ਉਡੀਕ ਹੋ ਰਹੀ ਹੈਇਹ ਹੁਣ ਤੱਕ ਛਪੀ ਕਿਉਂ ਨਹੀਂ?

ਗੁਰਤੇਜ - ਇਹ ਸੁਆਲ ਮੇਰੇ ਲਈ ਬੜਾ ਸ਼ਰਮਿੰਦਗੀ ਭਰਿਆ ਸੁਆਲ ਹੈ, ਜਿਸ ਦਾ ਮੇਰੇ ਕੋਲ ਕੋਈ ਠੀਕ ਜਵਾਬ ਨਹੀਂ ਹੈਮੈਂ ਸੱਤ- ਅੱਠ ਸਾਲਾਂ ਤੋਂ ਕਿਤਾਬ ਛਾਪਣ ਦੇ ਆਹਰ ਵਿਚ ਹਾਂ ,ਪਰ ਇਹ ਛਪ ਨਹੀਂ ਸਕੀ ਦਰਅਸਲ,ਮੇਰਾ ਕਵਿਤਾ ਨਾਲ ਬੇਪ੍ਰਵਾਹੀ ਵਾਲਾ ਰਿਸ਼ਤਾ ਹੀ ਰਿਹਾ ਹੈਮੈਂ ਪ੍ਰਕਾਸ਼ਨ ਵਗੈਰਾ ਬਾਰੇ ਬਹੁਤਾ 'ਜ਼ਿੰਮੇਵਾਰੀ' ਨਾਲ ਨਹੀਂ ਸੋਚਿਆ ਪਰ ਹੁਣ ਪਿਛਲੇ ਇਕ ਦੋ ਮਹੀਨਿਆਂ ਤੋਂ ਮੈਂ ਲਿਖੀਆਂ ਚੀਜ਼ਾਂ ਨੂੰ ਨਵੇਂ ਸਿਰਿਓਂ ਪੜ੍ਹ ਰਿਹਾ ਹਾਂਐਤਕੀਂ ਕਿਤਾਬ ਛਾਪਣ ਬਾਰੇ ਮੇਰੀ ਉਤੇਜਨਾ ਪਹਿਲਾਂ ਨਾਲੋਂ ਤਿੱਖੀ ਲਗਦੀ ਹੈਉਮੀਦ ਹੈ ਏਸ ਸਾਲ ਆਪਣੀ ਕਿਤਾਬ ਦੇ ਕੇ ਮੈਂ ਜ਼ਰੂਰ ਹੀ ਸੁਰਖ਼ੁਰੂ ਹੋ ਜਾਵਾਂਗਾ ਮੇਰੇ ਲਈ ਵੀ ਇਹ ਆਪਣਾ ਰਾਹ ਬੰਦ ਕਰਨ ਜਾਂ ਖੋਲ੍ਹਣ ਦਾ ਵੇਲਾ ਹੈ

8 comments:

Writer-Director said...

Tainu pehli vaar iss roop vich safeyaan uupar bolde nu vekheya hai, ho sakda hai ke eh mera bharam hove...bahuat saal main aap hi khamosh ate tuhade verge sare sitamgaraan to door riha haan...thoda jiha munh ikk adhi vaar kidhre anjane vich khohleya kiya ate kise rooh varge nu koi mail kahdi kar baitha...hun oh mainu saun hi nahi dinada, jisdi badaulat hun kise na kise naven sitamgar da kujh na kujh vadhia parhn vekhan nu mil hi jaanda hai ..main uss pagal jihe da shukria kiven karan...?
Teriaan hor naviaan gazlaan di intzaar bani rahegi...tu shabdaan 'ch sheesha gholke pilaun jaanda hain....

Tera
Darvesh

ਤਨਦੀਪ 'ਤਮੰਨਾ' said...

ਸਤਿਕਾਰਤ ਗੁਰਤੇਜ ਜੀ...ਤੁਹਾਡੀਆਂ ਗ਼ਜ਼ਲਾਂ ਵਾਂਗ ਹੀ ਮੁਲਾਕਾਤ ਵੀ ਬੜੀ ਖ਼ੂਬਸੂਰਤ ਲੱਗੀ। ਕਵੀ ਮਨ ਦੇ ਜਜ਼ਬਾਤ, ਜ਼ਿੰਦਗੀ ਦੇ ਤਲਖ਼ ਤੇ ਹੁਸੀਨ ਤਜ਼ਰਬਿਆਂ ਦੇ ਨਾਲ਼ ਬਾਤਾਂ ਪਾਉਂਦੇ ਜਾਦੂਈ ਅਸਰ ਛੱਡ ਗਏ...ਇੱਕ ਵਕਫ਼ੇ ਬਾਅਦ ਤੁਹਾਡੀਆਂ ਗ਼ਜ਼ਲਾਂ ਪੜ੍ਹ ਕੇ ਇੰਝ ਮਹਿਸੂਸ ਹੋਇਆ ਕਿ ਖ਼ੁਦ ਕਿਸੇ ਚੁੱਪ ਦਾ ਦਾਇਰਾ ਤੋੜ ਬਾਹਰ ਆ ਗਈ ਹੋਵਾਂ!ਇਸ ਮੁਲਾਕਾਤ ਨੂੰ ਪੜ੍ਹ ਕੇ ਇੰਝ ਲੱਗਾ ਕਿ ਸ਼੍ਰੀ ਧੀਮਾਨ ਜੀ ਨੇ ਕੁੱਜੇ 'ਚ ਸਮੁੰਦਰ ਬੰਦ ਕਰਕੇ ਆਰਸੀ ਲਈ ਭੇਜ ਦਿੱਤਾ ਹੈ! ਬਹੁਤ-ਬਹੁਤ ਸ਼ੁਕਰੀਆ!ਪ੍ਰਿੰ: ਤਖ਼ਤ ਸਿੰਘ ਜੀ ਦਾ ਇਹ ਸ਼ਿਅਰ ਮੇਰੇ ਵੱਲੋਂ ਤੁਹਾਡੇ ਨਾਮ...
" ਮਹਿਕ ਹੁੰਦੇ ਤਾਂ ਕੀ ਔਖਾ ਸੀ ਉਡਣਾ ਪਰ ਕਿਵੇਂ ਦਸੀਏ?
ਟਿਕਾਣਾ ਮਿਥ ਕੇ ਅੰਬਰ ਨੂੰ ਅਸਾਂ ਕਿੰਨੇ ਜ਼ਫ਼ਰ ਜਾਲ਼ੇ।
ਕਦੇ ਲੱਗਾ ਕਿ ਇਕ ਪਲ ਨੇ ਬਣਾ ਦਿੱਤਾ ਸਦੀ ਮੈਨੂੰ,
ਕਦੇ ਇਉਂ ਜਾਪਿਆ ਛਿਣ ਵਿਚ ਹੀ ਮੈਂ ਸੈਂਆਂ ਵਰ੍ਹੇ ਗਾਲ਼ੇ।"
ਸੋਹਣੀਆਂ ਗ਼ਜ਼ਲਾਂ ਦੇ ਇੰਤਜ਼ਾਰ ਨਾਲ਼....

ਅਦਬ ਸਹਿਤ
ਤਮੰਨਾ

ਤਨਦੀਪ 'ਤਮੰਨਾ' said...

ਤਮੰਨਾ ਜੀ, ਗੁਰਤੇਜ ਕੋਹਾਰਵਾਲ਼ਾ ਨਾਲ਼ ਇਹ ਮੁਲਾਕਾਤ ਬਹੁਤ ਵਧੀਆ ਲੱਗੀ। ਸਾਹਿਤਕ ਹਸਤੀਆਂ ਨਾਲ਼ ਇਹ ਸਿਲਸਿਲਾ ਜਾਰੀ ਰੱਖਿਓ!

ਨਰਿੰਦਰਜੀਤ ਸਿੰਘ
ਯੂ.ਐੱਸ.ਏ.
====
ਬਹੁਤ-ਬਹੁਤ ਸ਼ੁਕਰੀਆਂ ਨਰਿੰਦਰ ਜੀ!
ਤਮੰਨਾ

ਤਨਦੀਪ 'ਤਮੰਨਾ' said...

ਗੁਰਤੇਜ ਕੋਹਾਰਵਾਲ਼ਾ ਦੀਆਂ ਲਿਖਤਾਂ ਪੜ੍ਹਨ ਦਾ ਮੈਨੂੰ ਪਹਿਲੀ ਵਾਰ ਮੌਕਾ ਲੱਗਿਆ, ਗ਼ਜ਼ਲਾਂ ਤੇ ਮੁਲਾਕਾਤ ਬਹੁਤ ਵਧੀਆ ਨੇ!
ਮਨਧੀਰ ਭੁੱਲਰ
ਕੈਨੇਡਾ
===========
ਸ਼ੁਕਰੀਆ ਮਨਧੀਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਗੁਰਤੇਜ, ਤਮੰਨਾ ਦੀ ਗੱਲ ਸਹੀ ਹੈ ਕਿ ਇੱਕ ਲੰਮੇ ਅਰਸੇ ਬਾਅਦ ਤੁਹਾਡੀਆਂ ਗ਼ਜ਼ਲਾਂ ਪੜ੍ਹੀਆਂ ਹਨ, ਬਹੁਤ ਖ਼ੁਸ਼ੀ ਹੋਈ। ਮੁਲਾਕਾਤ ਵੀ ਬਹੁਤ ਚੰਗੀ ਲੱਗੀ।

ਸਤਵਿੰਦਰ ਸਿੰਘ
ਯੂ.ਕੇ.
=============
ਸ਼ੁਕਰੀਆ ਸਤਵਿੰਦਰ ਜੀ!
ਤਮੰਨਾ

ਤਨਦੀਪ 'ਤਮੰਨਾ' said...

ਬੇਟਾ ਤਮੰਨਾ, ਗੁਰਤੇਜ ਜੀ ਦੀ ਮੁਲਾਕਾਤ ਪੜ੍ਹ ਕੇ ਅਨੰਦ ਆ ਗਿਆ। ਇਹਨਾਂ ਨੂੰ ਕਹੋ, ਹੁਣ ਜਲਦੀ ਕਿਤਾਬ ਛਪਵਾਉਂਣ!

ਢੇਰ ਸਾਰੀਆਂ ਸ਼ੁੱਭ ਇੱਛਾਵਾਂ ਨਾਲ਼
ਇੰਦਰਜਿਤ ਸਿੰਘ
ਕੈਨੇਡਾ
=======
ਸ਼ੁਕਰੀਆ ਅੰਕਲ ਜੀ!
ਤਮੰਨਾ

ਤਨਦੀਪ 'ਤਮੰਨਾ' said...

ਗੁਰਤੇਜ ਕੋਹਾਰਵਾਲ਼ਾ ਨਾਲ਼ ਕੀਤੀ ਮੁਲਾਕਾਤ ਤੇ ਉਸਦੀਆਂ ਗ਼ਜ਼ਲਾਂ ਬਹੁਤ ਪਸੰਦ ਆਈਆਂ। ਤਨਦੀਪ ਜੀ ਤੁਹਾਡਾ ਇਹ ਉੱਦਮ ਵੀ ਬਹੁਤ ਵਧੀਆ ਹੈ ਕਿ ਮੁਲਾਕਾਤਾਂ ਨੂੰ ਵੱਖਰਾ ਇਸ ਪੇਜ ਤੇ ਲਗਾ ਰਹੇ ਹੋ!ਗੁਰਤੇਜ ਤੇ ਤੁਹਾਨੂੰ ਮੁਬਾਰਕਾਂ!

ਹਰਪ੍ਰੀਤ ਸਿੰਘ ਸੰਧੂ
ਇੰਡੀਆ
=======
ਸੰਧੂ ਸਾਹਿਬ! ਤੁਸੀਂ ਆਰਸੀ ਪੜ੍ਹ ਕੇ ਪਹਿਲੀ ਵਾਰ ਈਮੇਲ ਕੀਤੀ ਹੈ....ਬਹੁਤ-ਬਹੁਤ ਸ਼ੁਕਰੀਆ!

ਤਮੰਨਾ

ਤਨਦੀਪ 'ਤਮੰਨਾ' said...

I was talking to one of my friends-Dr. Charandeep Singh (Renowned Punjabi Critic) recently. He named two ghazalgos in upcoming Punjabi literature - Vijay Vivek and Gurtej Koharwala. Mubaarakwaad kabool karo Gurtej bhaaji....
Gagandeep Sharma
India
=====
Shukriya gagan ji.
Tamanna