Friday, December 11, 2009

ਗੁਰਮੀਤ ਸਿੰਘ ਸਿੰਗਲ - ‘ਅੰਗ ਸੰਗ’ ਵਾਲੇ ਸ਼ਾਮ ਸਿੰਘ ਨਾਲ਼ ਇਕ ਮੁਲਾਕਾਤ - ਭਾਗ ਦੂਜਾ

ਮੁਲਾਕਾਤੀ ਗੁਰਮੀਤ ਸਿੰਘ ਸਿੰਗਲ

ਭਾਗ ਦੂਜਾ

ਲੜੀ ਜੋੜਨ ਲਈ ਮੁਲਾਕਾਤ ਦਾ ਪਹਿਲਾ ਭਾਗ ਉਪਰਲੀ ਪੋਸਟ ਚ ਦੇਖੋ ਜੀ।

******

ਗੁਰਮੀਤ : ਤੁਹਾਨੂੰ ਪੱਤਰਕਾਰ ਦੇ ਤੌਰ ਤੇ ਪੇਸ਼ ਆਈਆਂ ਮੁਸ਼ਕਿਲਾਂ ਬਾਰੇ ਦੱਸੋ?

ਸ਼ਾਮ ਸਿੰਘ : ਪਹਿਲਾਂ ਪਹਿਲ ਤਾਂ ਕੰਮ ਠੀਕ ਚੱਲਦਾ ਰਿਹਾ, ਬੜਾ ਹੀ ਰੌਚਕ ਕਿੱਤਾ ਹੈ ਪੱਤਰਕਾਰੀ, ਜਿਸ ਵਿਚ ਕੰਮ ਕਰਨ ਵਾਲਾ ਹਰ ਕੋਈ ਸੂਚਨਾ ਦੇ ਤਾਜ਼ਾ ਤੇ ਵਚਿੱਤਰ ਸੰਸਾਰ ਨਾਲ ਜੁੜਿਆ ਰਹਿੰਦਾ ਹੈਸੰਨ1990 ਤੋਂ ਬਾਅਦ ਸਿੱਖ ਅਤਿਵਾਦੀਆਂ ਦਾ ਪੰਜਾਬ ਵਿਚ ਬੋਲ-ਬਾਲਾ ਹੋ ਗਿਆਜਿਨ੍ਹਾਂ ਨੇ ਪੱਤਰਕਾਰਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾਉਸ ਸਮੇਂ ਅਖਬਾਰ ਵਿਚਲੇ ਸਾਥੀਆਂ ਦੀ ਈਰਖਾ ਕਾਰਨ ਮੈਂ ਵੀ ਇਸ ਲਹਿਰ ਦਾ ਮਾਨਸਿਕ ਤੌਰ ਤੇ ਥੋੜਾ-ਬਹੁਤ ਸ਼ਿਕਾਰ ਹੋਇਆਮੈਨੂੰ ਧਮਕੀਆਂ ਵੀ ਮਿਲੀਆਂ ਤੇ ਜਾਨੀ ਨੁਕਸਾਨ ਦੇ ਡਰਾਵੇ ਵੀਸੁਖਦੇਵ ਸਿੰਘ ਬੱਬਰ, ਧਰਮ ਸਿੰਘ ਕਾਸ਼ਤੀਵਾਲ ਤੇ ਹੋਰਨਾਂ ਦੇ ਧਮਕੀ ਭਰੇ ਡਰਾਵਿਆਂ ਨੇ ਕਈ ਸਾਲਾਂ ਤੱਕ ਪ੍ਰੇਸ਼ਾਨ ਕਰੀ ਰੱਖਿਆਉਨ੍ਹਾਂ ਵਲੋਂ ਭੇਜੇ ਬੰਦਿਆਂ ਨਾਲ ਆਪਣੇ ਹੀ ਘਰ ਵਿਚ ਦਲੀਲ ਨਾਲ ਗੱਲਾਂ ਕੀਤੀਆਂਉਨ੍ਹਾਂ ਨੂੰ ਦੱਸਿਆ ਕਿ ਅਖਬਾਰ ਵਿਚ ਮੈਂ ਤਾਂ ਮਾਮੂਲੀ ਜਿਹਾ ਕਰਿੰਦਾ ਹਾਂ ਜਿਸ ਦਾ ਪ੍ਰਬੰਧ ਇਕ ਵੱਡਾ ਮੈਨੇਜਮੈਂਟ ਅਦਾਰਾ ਕਰਦਾ ਹੈਸੋ ਤੁਸੀਂ ਮੇਰੇ ਵਰਗਿਆਂ ਨੂੰ ਧਮਕਾਉਣ ਦੀ ਬਜਾਏ ਉਹ ਕੰਮ ਕਰੋ ਜਿਹੜਾ ਸਹੀ ਹੋਵੇ ਤੇ ਸਾਡੇ ਵਰਗੇ ਰਹਿਮ ਦੇ ਪਾਤਰ ਬਣਕੇ ਨਾ ਰਹਿ ਜਾਣਉਨ੍ਹਾਂ ਕੁੱਝ ਇਕ ਨੇ ਗੱਲ ਸਮਝੀ ਅਤੇ ਮੇਰਾ ਪਿੱਛਾ ਛੱਡ ਦਿੱਤਾ

-----

ਗੁਰਮੀਤ : ਕੀ ਸਰਕਾਰੀ ਪੱਧਰ ਤੇ ਵੀ ਤੁਹਾਡੇ ਉੱਤੇ ਕੋਈ ਦਬਾਉ ਰਿਹਾ?

ਸ਼ਾਮ ਸਿੰਘ : ਕਿਉਂਕਿ ਉਦੋਂ ਮੈਂ ਚੀਫ਼ ਸਬ-ਐਡੀਟਰ ਬਣ ਗਿਆ ਸਾਂ ਜਿਸ ਕੋਲ ਅਖ਼ਬਾਰ ਦਾ ਕਾਫ਼ੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈਟ੍ਰਿਬਿਊਨ ਦੀ ਨੀਤੀ ਮੁਤਾਬਿਕ ਮੈਂ ਹਮੇਸ਼ਾ ਹੀ ਸੰਤੁਲਨ ਕਾਇਮ ਰੱਖਿਆਨਾ ਸਰਕਾਰ ਦਾ ਨਾ ਹੀ ਧਮਕੀਆਂ ਵਾਲਿਆਂ ਦਾ ਕਹਿਣਾ ਮੰਨਿਆ ਸਗੋਂ ਉਹ ਕੁੱਝ ਕਰਦਾ ਰਿਹਾ ਜੋ ਲੋਕ ਹਿਤ ਵਿਚ ਸੀ

-----

ਗੁਰਮੀਤ : ਤੁਸੀਂ ਰਾਜਨੀਤਕ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ, ਪਰ ਫੇਰ ਵੀ ਤੁਸੀਂ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਬਣੇਕੀ ਇਹ ਆਪਾ-ਵਿਰੋਧੀ ਕਾਰਜ ਨਹੀਂ ਸੀ?

ਸ਼ਾਮ ਸਿੰਘ : ਇਹ ਗੱਲ ਠੀਕ ਹੈ ਕਿ ਮੈਂ ਸਿਆਸਤਦਾਨਾਂ ਨੂੰ ਇਕ ਦੂਰੀ ਤੇ ਰੱਖਿਆ ਹੈ ਤੇ ਮੈਨੂੰ ਉਨ੍ਹਾਂ ਨੇ ਕਦੇ ਵੀ ਆਪਣੇ ਵੱਲ ਨਹੀਂ ਖਿੱਚਿਆਆਮ ਤੌਰ ਤੇ ਸਿਆਸਤਦਾਨਾਂ ਵਿਚ ਦੋਗਲਾਪਣ ਹੁੰਦਾ ਹੈ, ਜਿਸ ਨੂੰ ਅਸਲੋਂ ਹੀ ਸਵੀਕਾਰ ਨਹੀਂ ਕੀਤਾ ਜਾ ਸਕਦਾਮੈਂ ਚੈਨਲ ਨੰਬਰ 1 ਤੋਂ ਐਡੀਟਰ ਦੀ ਨੌਕਰੀ ਛੱਡ ਕੇ ਆਇਆ ਸਾਂ ਤੇ ਕੁੱਝ ਮਿੱਤਰਾਂ ਨੇ ਸਬਜ਼ਬਾਗ਼ ਵਿਖਾਏ ਜਿਹੜੇ ਰਾਜਿੰਦਰ ਕੌਰ ਭੱਠਲ ਦੇ ਘਰ ਲੈ ਗਏਉੱਥੇ ਕਈ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿਚ ਤਨਖਾਹ ਅਤੇ ਹੋਰ ਸ਼ਰਤਾਂ ਤੈਅ ਹੋਈਆਂਮੈਂ ਉੱਥੇ ਤਿੰਨ ਮਹੀਨੇ ਕੰਮ ਕੀਤਾਪਰ ਉਹ ਸ਼ਰਤਾਂ ਅਤੇ ਤਨਖਾਹ ਸਿਫ਼ਰ ਹੋ ਕੇ ਰਹਿ ਗਈਆਂਜਿਸ ਕਰਕੇ ਮੈਂ ਉਹ ਛੱਡ ਕੇ ਆ ਗਿਆਮੈਨੂੰ ਤਲਖ਼ ਤਜਰਬਾ ਇਹ ਹੋਇਆ, ਜਿਸ ਤੋਂ ਮੈਨੂੰ ਸਬਕ ਇਹ ਮਿਲਿਆ ਕਿ ਸਿਆਸਤਦਾਨਾਂ ਵੱਲ ਹਮੇਸ਼ਾ ਹੀ ਪਿੱਠ ਕਰਕੇ ਤੁਰੋਦੂਜਾ ਮੈਂ ਆਪਣੇ ਸੁਭਾਅ ਦੇ ਖ਼ਿਲਾਫ਼ ਤੁਰਿਆ ਸਾਂ ਮੈਨੂੰ ਹਾਰ ਦਾ ਮੂੰਹ ਦੇਖਣਾ ਹੀ ਪੈਣਾ ਸੀ

-----

ਗੁਰਮੀਤ : ਤੁਸੀਂ ਚੈਨਲ ਨੰਬਰ 1 ਦਾ ਜ਼ਿਕਰ ਕੀਤਾ ਹੈ ਇਸ ਵਿਚ ਜਾਣ ਦਾ ਕਿਵੇਂ ਮੌਕਾ ਮਿਲਿਆ?

ਸ਼ਾਮ ਸਿੰਘ : ਮੈਂ 31 ਦਸੰਬਰ 2006 ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਇਆਅਤੇ 3 ਜਨਵਰੀ 2007 ਨੂੰ ਚੈਨਲ ਨੰ: 1 ਵਿਚ ਸੰਪਾਦਕ ਬਣ ਗਿਆਲੁਧਿਆਣੇ ਪਹੁੰਚਿਆ ਤਾਂ ਠੰਢ ਬੜੀ ਸੀ, ਪਰ ਫੇਰ ਵੀ ਸਵੇਰੇ 7 ਵਜੇ ਤੋਂ ਰਾਤ ਦੇ ਸਾਢੇ ਗਿਆਰਾਂ ਵਜੇ ਤੱਕ ਸਕਰਿਪਟਾਂ ਲਿਖਾਉਣੀਆਂ, ਸ਼ੂਟਿੰਗ ਕਰਾਉਣੀ ਅਤੇ ਫੇਰ ਕੰਪਿਊਟਰ ਤੇ ਖਬਰਾਂ ਦਾ ਸੰਪਾਦਨ ਕਰਾਉਣਾ ਕਠਿਨ ਕੰਮ ਸੀਸੇਵਾ ਮੁਕਤ ਹੋਣ ਤੋਂ ਬਾਅਦ ਏਨੇ ਲੰਮੇ ਸਮੇਂ ਲਈ ਕੰਮ ਕਰਦੇ ਰਹਿਣਾ ਮੇਰੀ ਸਿਹਤ ਲਈ ਵੀ ਠੀਕ ਨਹੀਂ ਸੀਦੂਜਾ ਚੈਨਲ ਨੰ: 1 ਦੇ ਮਾਲਕਾਂ ਨੂੰ ਨਾ ਕੰਮ ਕਾਜ ਦੀ ਜਾਣਕਾਰੀ ਸੀ ਨਾ ਹੀ ਉਹ ਸਿਆਣੇ ਸਨ ਪਤਾ ਨਹੀਂ ਕਿਉਂ ਉਨ੍ਹਾਂ ਨੇ ਇਹ ਚੈਨਲ ਚਲਾਇਆ? ਪਰ ਮੈਂ ਬਿਨਾ ਤਨਖਾਹ ਲਏ ਹੀ 31 ਜਨਵਰੀ ਨੂੰ ਮਹੀਨੇ ਬਾਅਦ ਹੀ ਆਪਣੇ ਘਰ ਚੰਡੀਗੜ੍ਹ ਆ ਗਿਆ

-----

ਗੁਰਮੀਤ : ਉਸ ਤੋਂ ਬਾਅਦ ਤੁਸੀਂ ਦੇਸ਼ ਸੇਵਕਅਖ਼ਬਾਰ ਵਿਚ ਵੀ ਥੋੜ੍ਹਾ ਚਿਰ ਕੰਮ ਕੀਤਾ ਤੇ ਫੇਰ ਇਹ ਵੀ ਛੱਡ ਦਿੱਤਾ ਇਸ ਦਾ ਕੀ ਕਾਰਨ ਸੀ?

ਸ਼ਾਮ ਸਿੰਘ : ਉੱਥੇ ਮੈਂ ਡਾ: ਜੋਗਿੰਦਰ ਸਿੰਘ ਪੁਆਰ ਹੋਰਾਂ ਦੇ ਕਹਿਣ ਤੇ ਗਿਆ ਸਾਂਇਹ ਮੇਰੀ ਬਹੁਤ ਵੱਡੀ ਗ਼ਲਤੀ ਸੀਉੱਥੇ ਵੀ ਮੇਰਾ 15 ਕੁ ਦਿਨਾਂ ਬਾਅਦ ਦਿਲ ਉਚਾਟ ਹੋ ਗਿਆ ਤੇ ਮੈਂ ਇਹ ਵੀ ਛੱਡਣ ਦਾ ਮਨ ਬਣਾ ਲਿਆਫੇਰ ਵੀ ਮੈਂ ਉੱਥੇ ਦੇ ਸਬ-ਐਡੀਟਰਾਂ ਨੂੰ ਪੱਤਰਕਾਰੀ ਬਾਰੇ ਕਾਫੀ ਕੁੱਝ ਸਿਖਾਇਆ ਜੋ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾਅਖ਼ਬਾਰ ਦੀ ਲੇ-ਆਊਟ (ਦਿੱਖ-ਪੱਖ) ਬਾਰੇ ਉਨ੍ਹਾਂ ਨੂੰ ਨਹੀਂ ਸੀ ਪਤਾਇਹ ਕੰਮ ਵੀ ਮੈਂ ਉਨ੍ਹਾਂ ਨੂੰ ਸਿਖਾਇਆਉੱਥੇ ਕੰਮ ਕਰਨ ਦਾ ਮੇਰਾ ਤਜਰਬਾ ਕੋਈ ਬਹੁਤਾ ਚੰਗਾ ਨਹੀਂ ਰਿਹਾਜਿਸ ਕਰਕੇ ਮੈਂ ਇਸ ਅਖ਼ਬਾਰ ਨੂੰ ਛੱਡ ਦਿੱਤਾ

-----

ਗੁਰਮੀਤ : ਇਕ ਅਧਿਆਪਕ, ਪੱਤਰਕਾਰ ਹੋਣ ਦੇ ਨਾਲ ਤੁਸੀਂ ਲੇਖਕ ਵੀ ਹੋ ਤੁਹਾਨੂੰ ਲਿਖਣ ਦੀ ਚੇਟਕ ਕਦੋਂ ਤੋਂ ਲੱਗੀ?

ਸ਼ਾਮ ਸਿੰਘ : ਮੈਂ ਦਸਵੀਂ ਵਿਚ ਪੜ੍ਹਦਾ ਸਾਂ ਜਦੋਂ ਮੈਂ ਇਕ ਕਵਿਤਾ ਲਿਖੀ ਉਹ ਗੱਡੇ ਵਾਲੇਉਦੋਂ ਲਾਰੀਆਂ, ਟਰੱਕ ਤੇ ਕਾਰਾਂ ਚੱਲੀਆਂ ਸਨ ਜੋ ਗੱਡੇ ਨਾਲੋਂ ਬਹੁਤ ਤੇਜ਼ ਗਤੀ ਨਾਲ ਚੱਲਦੀਆਂ ਸਨਸ਼ਾਇਦ ਇਹ ਕਵਿਤਾ ਮਸ਼ੀਨੀ ਯੁੱਗ ਬਾਰੇ ਮੇਰੀ ਜਾਗ ਸੀਉਸ ਤੋਂ ਬਾਅਦ ਮੈਂ ਕਾਫੀ ਕਵਿਤਾਵਾਂ ਲਿਖੀਆਂ ਪਰ ਮੰਚ ਤੇ ਸੁਣਾਉਣ ਤੋਂ ਬਿਨਾ ਕਿਧਰੇ ਛਪਵਾਈਆਂ ਨਹੀਂਐਮ.ਏ ਵਿਚ ਪੜ੍ਹਦਿਆਂ ਕੁੱਝ ਪਰਚਿਆਂ ਵਿਚ ਕਵਿਤਾਵਾਂ ਛਪੀਆਂ ਵੀਮੈਨੂੰ ਮੇਰੀ ਇਕ ਕਵਿਤਾ ਅਜੇ ਵੀ ਯਾਦ ਹੈ ਉੱਚਾ ਪੁਲ਼ਇਹ ਲੁਧਿਆਣੇ ਰੇਲਵੇ ਲਾਈਨ ਕੋਲ ਲੰਘਦੇ ਲੱਕੜ ਦੇ ਪੁਲ਼ ਬਾਰੇ ਸੀਇਸ ਕਵਿਤਾ ਨੂੰ ਬੜੀ ਮਾਨਤਾ ਮਿਲੀਕਾਫੀ ਦੇਰ ਬਾਅਦ ਚੰਡੀਗੜ੍ਹ ਆ ਕੇ ਵੱਖ ਵੱਖ ਸਮਿਆਂ ਤੇ ਲਿਖੀਆਂ ਕਵਿਤਾਵਾਂ ਤੇ ਗ਼ਜ਼ਲਾਂ ਦੀ ਕਿਤਾਬ ਛਪਾਈ ਰੂਹ ਦੇ ਬੋਲਜਿਸ ਨੂੰ ਜਸਪਾਲ ਭੱਟੀ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਰਿਲੀਜ਼ ਕੀਤਾ

-----

ਗੁਰਮੀਤ : ਤੁਸੀਂ ਹੋਰ ਕਿਹੜੀਆਂ ਕਿਤਾਬਾਂ ਲਿਖੀਆਂ?

ਸ਼ਾਮ ਸਿੰਘ : ਵਕਤ ਦੇ ਸਫ਼ੇ ਤੇਅਤੇ ਮੇਰੀ ਦਿਹਲੀ ਅੱਗੇ ਦਗਦਾ ਸੂਰਜਵਾਰਤਕ ਦੀਆਂ ਕਿਤਾਬਾਂ ਹਨਸੰਪਾਦਤ ਕੀਤੀ ਪੁਸਤਕ ਮੇਰੀਆਂ ਪੈੜਾਂ ਮੇਰਾ ਸਫ਼ਰ’, ਇੰਜਨੀਅਰ ਗੁਰਨਾਮ ਸਿੰਘ ਡੇਰਾ ਬਸੀ ਦੀ ਸਵੈ ਜੀਵਨੀ ਹੈਇਸ ਤੋਂ ਇਲਾਵਾ ਮੈਂ ਕੁਝ ਪੁਸਤਕਾਂ ਅਨੁਵਾਦ ਵੀ ਕੀਤੀਆਂ ਅਤੇ ਅਜ ਕਲ ਵੀ ਉਰਦੂ ਕੀ ਨਈ ਕਹਾਨੀਆਂਅਨੁਵਾਦ ਕਰ ਰਿਹਾ ਹਾਂ

-----

ਗੁਰਮੀਤ : ਕੀ ਤੁਸੀਂ ਆਪਣੇ ਛੋਟੇ ਭਰਾ ਕੇਹਰ ਸ਼ਰੀਫ਼ ਨੂੰ ਵੀ ਸਾਹਿਤਕ ਖੇਤਰ ਵਿਚ ਲਿਆਂਦਾ?

ਸ਼ਾਮ ਸਿੰਘ : ਕੇਹਰ ਸ਼ਰੀਫ਼ ਮੇਰਾ ਛੋਟਾ ਭਰਾ ਹੈਜਿਹੜਾ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖੱਬੇ ਪੱਖੀ ਸੋਚ ਨਾਲ ਜੁੜ ਗਿਆ ਸੀਮੈਂ ਉਸ ਨਾਲ ਸਿੱਖਵਾਦ ਅਤੇ ਮਾਰਕਸਵਾਦ ਦੇ ਬਾਰੇ ਬਹੁਤ ਗਹਿਰੀਆਂ ਗੱਲਾਂ/ਬਹਿਸਾਂ ਕੀਤੀਆਂਉਹ ਉਦੋਂ ਵੀ ਮੇਰੇ ਨਾਲੋਂ ਜ਼ਿਆਦਾ ਸੁਚੇਤ ਤੇ ਜਾਗਦਾ ਸੀਸ਼ਾਇਦ ਮੇਰਾ ਯੋਗਦਾਨ ਇਹ ਰਿਹਾ ਹੋਵੇ ਕਿ ਘਰ ਵਿਚ ਕਿਤਾਬਾਂ, ਅਖ਼ਬਾਰਾਂ ਤੇ ਸਾਹਿਤਕ ਰਸਾਲੇ ਲਿਆਉਂਦਾ ਰਹਿੰਦਾ ਸਾਂ ਜਿਹੜੇ ਉਹ ਵੀ ਪੜ੍ਹ ਲੈਂਦਾ ਸੀਇਸ ਤੋਂ ਵੱਧ ਉਸ ਦੇ ਲਿਖਣ ਵਿਚ ਮੇਰਾ ਕੋਈ ਯੋਗਦਾਨ ਨਹੀਂ

-----

ਗੁਰਮੀਤ : ਕੀ ਉਨ੍ਹਾਂ ਦੀ ਵੀ ਕੋਈ ਕਿਤਾਬ ਛਪੀ?

ਸ਼ਾਮ ਸਿੰਘ : ਮੇਰੇ ਕਹਿਣ ਤੇ ਹੀ ਉਸਨੇ ਆਪਣੇ ਛਪੇ ਅਤੇ ਅਣਛਪੇ ਲੇਖਾਂ ਦੀ ਕਿਤਾਬ ਸਮੇਂ ਨਾਲ ਸੰਵਾਦਛਪਵਾਈ ਹੈਜੋ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਛਾਪੀ ਹੈਇਸ ਵਿਚ ਬੜੇ ਹੀ ਸੂਝ ਵਾਲੇ ਅਤੇ ਗਹਿਰੇ ਲੇਖ ਹਨਜਿਨ੍ਹਾਂ ਵਿਚ ਆਰਥਿਕ ਅਤੇ ਸਮਾਜਿਕ ਮਸਲਿਆਂ ਤੇ ਰੋਸ਼ਨੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ

-----

ਗੁਰਮੀਤ : ਤੁਸੀਂ ਰਾਈਟਰਜ਼ ਕਲੱਬ ਚੰਡੀਗੜ੍ਹ (ਰਜਿ:) ਦੇ ਵੀ ਸੰਸਥਾਪਕ ਹੋਇਸ ਦੀਆਂ ਗਤੀਵਿਧੀਆਂ ਬਾਰੇ ਦੱਸੋ?

ਸ਼ਾਮ ਸਿੰਘ : ਇਹ ਗੱਲ 2003 ਦੀ ਹੈਸ: ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ ਵਾਲਿਆਂ ਦੀ ਉਪਰਲੀ ਮੰਜ਼ਿਲ ਉਦੋਂ ਖ਼ਾਲੀ ਪਈ ਸੀਬਲਵਿੰਦਰ ਸਿੰਘ (ਉੱਤਮ ਰੈਸਟੋਰੈਂਟ ਵਾਲੇ), ਮੈਂ ਅਤੇ ਦੇਵ ਭਾਰਦਵਾਜ ਨੇ ਇਸ ਖਾਲੀ ਪਏ ਵੱਡੇ ਹਾਲ ਵਿਚ ਸਾਹਿਤਕ ਸਮਾਗਮ ਕਰਵਾਉਣੇ ਸ਼ੁਰੂ ਕਰ ਦਿੱਤੇਖ਼ੁਸ਼ੀ ਵਾਲੀ ਗੱਲ ਇਹ ਸੀ ਕਿ ਉੱਤਮ ਰੈਸਟੋਰੈਂਟ ਦੇ ਮਾਲਕ ਸ. ਬਲਵਿੰਦਰ ਸਿੰਘ ਨੇ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਮਹਿਮਾਨਾਂ ਨੂੰ ਚਾਹ-ਪਾਣੀ ਆਦਿ ਮੁਫ਼ਤ ਵਰਤਾਉਣ ਦਾ ਐਲਾਨ ਕਰ ਦਿੱਤਾਇਸ ਤਰ੍ਹਾਂ ਸਾਲ 2003 ਵਿਚ ਰਾਈਟਰਜ਼ ਕਲੱਬ ਚੰਡੀਗੜ੍ਹ (ਰਜਿ:) ਦੀ ਸਥਾਪਨਾ ਕੀਤੀ ਗਈਇਸ ਵਿਚ ਹੁਣ ਤੱਕ 250 ਦੇ ਕਰੀਬ ਮਿਆਰੀ ਸਾਹਿਤਕ ਸਮਾਗਮ ਹੋ ਚੁੱਕੇ ਹਨ, ਜਿਨ੍ਹਾਂ ਵਿਚ ਦੇਸ਼-ਵਿਦੇਸ਼ ਦੇ ਲੇਖਕਾਂ/ਕਲਾਕਾਰਾਂ ਨੇ ਹਿੱਸਾ ਲਿਆਭਵਿੱਖ ਵਿਚ ਵੀ ਇਸ ਰੈਸਟੋਰੈਂਟ ਵਿਚ ਮਿਆਰੀ ਸਾਹਿਤਕ ਪ੍ਰੋਗਰਾਮ ਚਲਦੇ ਰਹਿਣਗੇ

-----

ਗੁਰਮੀਤ : ਹੁਣ ਤੱਕ ਮਿਲੇ ਮਾਣ-ਸਨਮਾਨਾਂ ਬਾਰੇ ਦੱਸੋ?

ਸ਼ਾਮ ਸਿੰਘ : ਮੈਨੂੰ ਹੁਣ ਤੱਕ ਛੋਟੇ-ਵੱਡੇ ਬਹੁਤ ਮਾਣ-ਸਨਮਾਨ ਮਿਲੇ ਹਨਕੋਈ 15-18 ਸਾਲ ਪਹਿਲਾਂ ਡਾਂ: ਸਤੀਸ਼ ਵਰਮਾ ਨੇ ਮੇਰੇ ਕਾਲਮ ਅੰਗ-ਸੰਗ ਨੂੰ ਇਕ ਕਾਲਮ ਦਾ ਸਨਮਾਨਕਹਿ ਕੇ ਸਨਮਾਨਿਆ ਜੋ ਸ਼ਾਇਦ ਮੇਰੇ ਲਈ ਉਤਸ਼ਾਹ ਦਾ ਸੋਮਾ ਬਣਿਆਬਾਕੀਆਂ ਦਾ ਜ਼ਿਕਰ ਛੱਡਦੇ ਹੋਏ ਮੈਨੂੰ ਸਾਲ 2003 ਵਿਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਦਿੱਤਾ ਗਿਆ ਜਿਸ ਵਿਚ ਇੱਕ ਲੱਖ ਰੁਪਏ ਦੀ ਰਾਸ਼ੀ ਮਿਲੀ

-----

ਗੁਰਮੀਤ : ਬਤੌਰ ਸ਼ਾਇਰ ਤੁਹਾਡੇ ਮਨ ਦੀਆਂ ਅੰਤ੍ਰੀਵ ਡੂੰਘਾਈਆਂ ਵਿਚ ਛੁਪੇ ਦਰਦ ਬਾਰੇ ਦੱਸੋ?

ਸ਼ਾਮ ਸਿੰਘ : ਅਸਲ ਵਿਚ ਭਾਵੇਂ ਸਮਾਜਿਕ ਹੋਵੇ ਭਾਵੇਂ ਰੂਹਾਨੀ, ਪਿਆਰ ਦਾ ਜਜ਼ਬਾ ਹਰ ਇਕ ਦੇ ਦਿਲ ਅੰਦਰ ਹੁੰਦਾ ਹੈਮੈਂ ਆਪਣੇ ਜਮਾਤੀ ਮੁੰਡਿਆਂ ਕਰਮਜੀਤ , ਹਰਭਜਨ ਕਾਹਲੋਂ, ਮਨਜੀਤ, ਕੁਲਬੀਰ ਸਿੰਘ ਤੇ ਹੋਰਨਾ ਨਾਲ ਏਨੀ ਦੋਸਤੀ ਕੀਤੀ ਕਿ ਉਹ ਮੇਰੇ ਪਿਆਰ ਦਾ ਅਧਾਰ ਬਣੇਪਰ ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਹੋ ਉਹ ਇਹ ਕਿ ਇਕ ਕੁੜੀ ਜਿਹੜੀ ਮੇਰੇ ਮਿੱਤਰ ਦੀ ਮਹਿਬੂਬਾ ਸੀ ਤੇ ਡਾਕਟਰੀ ਕਰਦੀ ਸੀ ਉਹ ਮਿੱਤਰ ਨੂੰ ਛੱਡ ਕੇ ਮੇਰੇ ਵੱਲ ਹੋ ਗਈਪਰ ਮੈਂ ਉਸ ਨਾਲੋਂ ਕਾਫ਼ੀ ਸੀਨੀਅਰ ਸਾਂਭਾਵੇਂ ਮੈਂ ਮੁਹੱਬਤ ਦੇ ਰੰਗੀਨ ਪਲ ਉਸ ਨਾਲ ਕੁੱਝ ਸਾਲ ਹੰਢਾਉਂਦਾ ਰਿਹਾ ਪਰ ਮੈਨੂੰ ਆਪਣੀ ਵੱਡੀ ਉਮਰ ਦਾ ਅਹਿਸਾਸ ਜ਼ਿੰਮੇਵਾਰੀ ਵੱਲ ਮੋੜਦਾ ਰਿਹਾਆਖਰ ਮੈਂ ਇਹ ਰਾਹ ਹੀ ਛੱਡ ਦਿੱਤਾ ਜਿਹੜਾ ਫੇਰ ਦਰਦ ਦਾ ਦਰਿਆ ਬਣਕੇ ਵਗਿਆ, ਜਿਸ ਵਿਚੋਂ ਮੈਨੂੰ ਅਨੁਭਵ ਮਿਲਿਆ ਅਤੇ ਸ਼ਬਦ ਲੱਭੇ ਜੋ ਸ਼ਾਇਰੀ ਬਣ ਗਏ

-----

ਗੁਰਮੀਤ : ਆਪਣੇ ਪਰਿਵਾਰ ਬਾਰੇ ਵੀ ਕੁੱਝ ਦੱਸੋ?

ਸ਼ਾਮ ਸਿੰਘ : ਮੇਰੀ ਪਤਨੀ ਕੰਵਲਜੀਤ ਕੌਰ ਪੰਜਾਬੀ ਸਾਹਿਤ ਦੀ ਵਿਦਿਆਰਥਣ ਰਹੀ ਹੈਜਿਸ ਕਰਕੇ ਕਵਿਤਾ ਲਿਖਦਿਆਂ ਮੈਨੂੰ ਉਸ ਤੋਂ ਕਾਫੀ ਮੱਦਦ ਵੀ ਮਿਲਦੀ ਰਹੀ ਤੇ ਹੁੰਗਾਰਾ ਵੀਤਿੰਨ ਬੇਟੀਆਂ ਹਨ ਲਵਲੀਨ, ਜਸਕੀਰਤ ਤੇ ਰਮਣੀਕ ਇਨ੍ਹਾਂ ਤਿੰਨਾਂ ਦਾ ਹੀ ਪੰਜਾਬੀ ਸਾਹਿਤ ਨਾਲ ਕੋਈ ਲਗਾਅ ਨਹੀਂ ਕਿਉਂਕਿ ਉਹ ਹਿੰਦੀ, ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰਦੀਆਂ ਰਹੀਆਂ

-----

ਗੁਰਮੀਤ : ਆਪਣੇ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?

ਸ਼ਾਮ ਸਿੰਘ : ਅੰਗ-ਸੰਗਕਾਲਮ ਪੰਜਾਬੀ ਟ੍ਰਿਬਿਊਨ ਵਿਚ 1986 ਵਿਚ ਸ਼ੁਰੂ ਹੋਇਆ ਸੀ, ਜੋ 2006 ਤੱਕ ਚੱਲਦਾ ਰਿਹਾਪਰ ਉਸਤੋਂ ਬਾਅਦ ਪ੍ਰਵਾਸੀ, ਹਮਦਰਦ, ਚੇਤਨਾ ਸ਼ਕਤੀ ਵਿਚ ਵੀ ਛਪਦਾ ਰਿਹਾਹੁਣ ਵੀ, ਨਵਾਂ ਜ਼ਮਾਨਾ, ਦੇਸ਼ ਸੇਵਕ, ਲਿਖਾਰੀ (ਇੰਗਲੈਂਡ), ਪੰਜਾਬੀ ਆਰਸੀ (ਕੈਨੇਡਾ), ਮੀਡੀਆ ਪੰਜਾਬ (ਜਰਮਨੀ) ਆਦਿ ਵਿਚ ਛਪ ਰਿਹਾ ਹੈਸ਼ਾਇਦ ਹੀ ਏਨੇ ਲੰਮੇ ਅਰਸੇ ਤੱਕ ਪੰਜਾਬੀ ਦਾ ਕੋਈ ਕਾਲਮ ਇਕੋ ਨਾਂ ਨਾਲ ਛਪਦਾ ਰਿਹਾ ਹੋਵੇ ਮੈਨੂੰ ਇਸ ਤੇ ਮਾਣ ਹੈਨਾਲ ਹੀ ਮੈ ਆਪਣੇ ਜਾਗਦੇ, ਸੁਚੇਤ ਅਤੇ ਸਰਗਰਮ ਹੁੰਗਾਰਾ ਭਰਨ ਵਾਲੇ ਪਾਠਕਾਂ ਦੇ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਨੇ ਮੈਨੂੰ ਉਤਸ਼ਾਹ ਵੀ ਦਿੱਤਾ ਅਤੇ ਕਈ ਵਾਰ ਕੌੜਾ ਕੁਸੈਲ਼ਾ ਵੀ ਸੁਣਾਇਆ, ਜਿਸ ਕਾਰਨ ਮੈਂ ਹੋਰ ਵੀ ਚੰਗਾ ਲਿਖਦਾ ਰਿਹਾ

(ਕਲਾਕਾਰਦੇ ਧੰਨਵਾਦ ਸਹਿਤ)

ਸਮਾਪਤ


No comments: