Saturday, September 12, 2009

ਬਲਬੀਰ ਸਿੰਘ ਮੋਮੀ – ਸ਼ਾਇਰ ਸੁਖਿੰਦਰ ਨਾਲ਼ ਖੁੱਲ੍ਹੀਆਂ ਗੱਲਾਂ – (ਭਾਗ – ਤੀਜਾ)

ਲੜੀ ਜੋੜਨ ਲਈ ਦੂਜਾ ਭਾਗ ਪੜ੍ਹੋ।

ਮੋਮੀ: ਪਰ ਉਸ ਨੇ ਤਾਂ ਇਹ ਗੱਲ ਯੂਨੀਵਰਸਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ?

ਸੁਖਿੰਦਰ: ਇਹ ਕਾਂਟਰਾਡਿਕਸ਼ਨ ਪੈਦਾ ਹੁੰਦੀ ਹੈ ਉਸ ਦੀਆਂ ਲਿਖਤਾਂ ਵਿੱਚ ... ਜੇਕਰ ਲੇਖਕਾਂ, ਚਿੰਤਕਾਂ ਦੀਆਂ ਲਿਖਤਾਂ ਸਮਾਜ ਨੂੰ ਕੁਰੱਪਟ ਕਰਦੀਆਂ ਹੁੰਦੀਆਂ ਤਾਂ ਉਹ ਯੂਨਾਨੀ ਫਿਲਾਸਫਰ ਸਮਾਜ ਵਿੱਚ ਏਡਾ ਵੱਡਾ ਫਿਲਸਾਫਰ ਕਿਉਂ ਸਵੀਕਾਰਿਆ ਜਾਂਦਾ ਹੈ ਅੱਜ ਤੱਕ ਵੀ ਅਸੀਂ ਉਸਨੂੰ ਮਹਾਨ ਯੂਨਾਨੀ ਫਿਲਾਸਫਰ ਇਸ ਕਰਕੇ ਮੰਨਦੇ ਹਾਂ ਕਿ ਉਹ ਕੁਰੱਪਟ ਨਹੀਂ - ਕਿਉਂਕਿ ਉਸਨੇ ਸਮਾਜ ਨੂੰ ਕੁਰੱਪਟ ਨਹੀਂ ਕੀਤਾ ... ਇਸੇ ਤਰ੍ਹਾਂ, ਉਸ ਵਰਗੇ ਹੋਰ ਵੀ ਜਿਹੜੇ ਯੂਨਾਨ ਦੇ ਮਹਾਨ ਫਿਲਾਸਫਰ ਹੋਏ ਹਨ ਉਨ੍ਹਾਂ ਦੀ ਫਿਲਾਸਫੀ ਅੱਜ ਹਜ਼ਾਰਾਂ ਸਾਲ ਬਾਅਦ ਵੀ ਲੋਕਾਂ ਨੂੰ ਪ੍ਰਭਾਵਤ ਕਰ ਰਹੀ ਹੈ ... ਅੱਜ ਵੀ ਸਮਾਜ ਨੂੰ ਸੇਧ ਦੇ ਰਹੀ ਹੈਉਨ੍ਹਾਂ ਮਹਾਨ ਯੂਨਾਨੀ ਫ਼ਿਲਾਸਫਰਾਂ ਦੇ ਬਰਾਬਰ ਦੀਆਂ ਗੱਲਾਂ ਅੱਜ ਤੱਕ ਵੀ ਨਹੀਂ ਲਿਖੀਆਂ ਗਈਆਂਇਸੇ ਕਰ ਕੇ ਹੀ ਅੱਜ ਤੱਕ ਵੀ ਉਨ੍ਹਾਂ ਦੀ ਗੱਲ ਸਵੀਕਾਰ ਹੈ ਸਾਡੇ ਸਮਾਜ ਵਿੱਚਹਾਂ ਇਹ ਗੱਲ ਜ਼ਰੂਰ ਕਹਿ ਸਕਦੇ ਹਾਂ ਕਿ ਕੁਝ ਲੋਕ ਹੁੰਦੇ ਹਨ ਜਿਹੜੇ - ਉਹ ਭਰਿਸ਼ਟ ਹੁੰਦੇ ਹਨ - ਉਨ੍ਹਾਂ ਦੀ ਜਿਸ ਤਰ੍ਹਾਂ ਦੀ ਆਪਣੀ ਚੇਤਨਾ ਹੁੰਦੀ ਹੈ ਉਹੋ ਜਿਹਾ ਹੀ ਉਹ ਸਮਾਜ ਨੂੰ ਬਨਾਉਣ ਦੀ ਕੋਸ਼ਿਸ਼ ਕਰਦੇ ਹਨ ... ਜਿਹੜੀ ਗੱਲ ਧਿਆਨ ਦੇਣ ਵਾਲੀ ਹੈ ... ਤੁਸੀਂ ਇੱਥੇ ਕਿਰਦਾਰ ਸ਼ਬਦ ਦੀ ਵਰਤੋਂ ਕਰ ਸਕਦੇ ਹੋ ... ਕੁਝ ਲੇਖਕਾਂ, ਚਿੰਤਕਾਂ ਦਾ ਕਿਰਦਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਆਪਣੀਆਂ ਲਿਖਤਾਂ ਵਿੱਚ ਕੁਝ ਹੋਰ ਕਹਿੰਦੇ ਹਨ - ਪਰ ਉਨ੍ਹਾਂ ਦਾ ਆਪਣਾ ਕਿਰਦਾਰ ਭਰਿਸ਼ਟ ਹੋ ਚੁੱਕਿਆ ਹੁੰਦਾ ਹੈਇਸ ਕਰਕੇ ਹੀ ਕਾਂਟਰਾਡਿਕਸ਼ਨ ਪੈਦਾ ਹੁੰਦੀ ਹੈ ... ਵਧੀਆ ਗੱਲ ਇਹ ਹੁੰਦੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਆਪਣੀਆਂ ਲਿਖਤਾਂ ਵਿੱਚ ਕਹਿੰਦੇ ਹਾਂ ਜੇਕਰ ਉਹ ਸਾਡੇ ਕਿਰਦਾਰ ਵਿੱਚ ਵੀ ਉਹੋ ਹੋਣ ਤਾਂ ਫਿਰ ਉਸ ਦਾ ਪ੍ਰਭਾਵ ਬਹੁਤ ਡੂੰਘਾ ਪੈਂਦਾ ਹੈਜਿਹੜਾ ਪੜ੍ਹਣ ਵਾਲਾ ਵੀ ਹੁੰਦਾ ਹੈ ਉਸਨੂੰ ਵੀ ਪਤਾ ਲੱਗਦਾ ਹੈ ਕਿ ਜਿਸ ਨੇ ਇਹ ਲਿਖਤਾਂ ਲਿਖੀਆਂ ਹਨ ਉਸ ਦਾ ਕਿਰਦਾਰ ਵੀ ਬਹੁਤ ਵਧੀਆ ਹੈਉਹ ਜੋ ਕੁਝ ਆਪਣੀਆਂ ਲਿਖਤਾਂ ਵਿੱਚ ਕਹਿੰਦਾ ਹੈ - ਉਹੀ ਉਸਦੇ ਕਿਰਦਾਰ ਵਿੱਚ ਵੀ ਹੋਵੇਵੱਡੀ ਕਾਂਟਰਾਡਿਕਸ਼ਨ ਓਹੋ ਹੁੰਦੀ ਹੈ, ਜਦੋਂ ਅਸੀਂ ਅਕਸਰ ਦੇਖਦੇ ਹਾਂ ਕਿ ਕੁਝ ਲੇਖਕ ਆਪਣੀਆਂ ਲਿਖਤਾਂ ਵਿੱਚ ਤਾਂ ਕਹਿ ਦਿੰਦੇ ਹਨ ਕਿ ਅਸੀਂ ਲੱਚਰਵਾਦ ਦੇ ਖ਼ਿਲਾਫ਼ ਹਾਂ, ਪੋਰਨੋਗਰਾਫੀ ਦੇ ਖ਼ਿਲਾਫ਼ ਹਾਂ, ਪਰਾਸਟੀਚੀਊਸ਼ਨ ਦੇ ਖਿਲਾਫ਼ ਹਾਂ - ਪਰ ਉਹ ਆਪ ਸਮਾਜ ਵਿੱਚ ਔਰਤਾਂ ਅਤੇ ਬੱਚਿਆਂ ਦੇ ਬਲਾਤਕਾਰ ਕਰਦੇ ਹੋਏ ਫੜੇ ਜਾਂਦੇ ਹਨ ... ਪਰਾਸਟੀਚਿਊਸ਼ਨ ਦਾ ਧੰਦਾ ਕਰਦੇ ਫੜੇ ਜਾਂਦੇ ਹਨ ਜਾਂ ਪੋਰਨੋਗਰਾਫੀ ਦੀਆਂ ਆਡੀਓ/ਵੀਡੀਓ ਬਣਾਂਦੇ ਫੜੇ ਜਾਂਦੇ ਹਨ ... ਉੱਥੇ ਕਾਂਟਰਾਡਿਕਸ਼ਨ ਪੈਦਾ ਹੁੰਦੀ ਹੈਇਸੇ ਤਰ੍ਹਾਂ ਕੁਝ ਲੇਖਕਾਂ ਨੂੰ ਤੁਸੀਂ ਪੜ੍ਹੋਗੇ, ਸਾਹਿਤ ਸਭਾਵਾਂ ਵਿੱਚ ਭਾਸ਼ਨ ਦੇਣਗੇ ਔਰਤਾਂ ਉੱਤੇ ਜ਼ੁਲਮ ਨਹੀਂ ਹੋਣਾ ਚਾਹੀਦਾ, ਬੱਚਿਆਂ ਉੱਤੇ ਹਿੰਸਾ ਨਹੀਂ ਹੋਣੀ ਚਾਹੀਦੀ - ਪਰ ਉਹ ਆਪ ਆਪਣੀ ਜ਼ਿੰਦਗੀ ਵਿੱਚ ਔਰਤਾਂ ਅਤੇ ਬੱਚਿਆਂ ਉੱਤੇ ਅਤਿਆਚਾਰ ਕਰਦੇ ਹਨ ... ਉਹ ਕਾਂਟਰਾਡਿਕਸ਼ਨ ਹੁੰਦੀਆਂ ਹਨ ... ਇਸੇ ਤਰ੍ਹਾਂ ਅਨੇਕਾਂ ਤਰ੍ਹਾਂ ਦਾ ਹੋਰ ਜਿਹੜਾ ਭਰਿਸ਼ਟਾਚਾਰ ਅਸੀਂ ਦੇਖਦੇ ਹਾਂ ਸਭਾ ਸੁਸਾਇਟੀਆਂ ਵਿੱਚ - ਜਿਹੜੇ ਭਰਿਸ਼ਟਾਚਾਰ ਕਰਦੇ ਹਨ - ਜਿਵੇਂ ਕੋਈ ਗੁਰਦੁਆਰੇ, ਮੰਦਿਰ, ਗਿਰਜੇ ਜਾਂ ਮਸਜਿਦ ਵਿੱਚ ਭਰਿਸ਼ਟਾਚਾਰ ਕਰਦਾ ਹੈ - ਧਰਮ ਦੇ ਨਾਮ ਉੱਤੇ ਜਿਹੜੇ ਕੱਟੜਵਾਦੀ ਸ਼ਕਤੀਆਂ ਨਾਲ ਮਿਲ ਕੇ ਜਿਹੜੀ ਕਤਲੋ-ਗਾਰਤ ਕਰਦੇ ਨੇ, ਜਿਹੜੀ ਉਹ ਧਰਮ ਦੇ ਨਾਮ ਉੱਤੇ ਨਫ਼ਰਤ ਫੈਲਾਉਂਦੇ ਹਨ - ਉਸ ਤਰ੍ਹਾਂ ਉਹ ਜਦੋਂ ਸਭਾ ਸੁਸਾਇਟੀਆਂ ਵਿੱਚ ਆਉਣਗੇ ਤਾਂ ਉਨ੍ਹਾਂ ਦੇ ਬੜੇ ਦਰਸ਼ਨੀ ਚਿਹਰੇ ਹੁੰਦੇ ਹਨ - ਜਾਂ ਜਦੋਂ ਉਹ ਭਾਸ਼ਨ ਦਿੰਦੇ ਹਨ ਤਾਂ ਤੁਸੀਂ ਸਮਝਦੇ ਹੋ ਕਿ ਉਹ ਪਤਾ ਨਹੀਂ ਕਿੰਨੇ ਵਧੀਆ ਲੇਖਕ ਹਨ - ਪਰ ਉਨ੍ਹਾਂ ਦਾ ਕਿਰਦਾਰ ਜਿਹੜਾ ਹੁੰਦਾ ਹੈ ਬੜਾ ਭਰਿਸ਼ਟ ਹੋ ਚੁੱਕਿਆ ਹੁੰਦਾ ਹੈ - ਜਿਹੜੇ ਅਜਿਹੇ ਲੇਖਕ ਹਨ ਉਨ੍ਹਾਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਉੱਤੇ ਪਲੈਟੋ ਦੀਆਂ ਗੱਲਾਂ ਲਾਗੂ ਹੁੰਦੀਆਂ ਹਨਸੋ ਅਸੀਂ ਕਹਿ ਸਕਦੇ ਹਾਂ ਕਿ ... ਜੋ ਗੱਲਾਂ ਪਲੈਟੋ ਕਹਿ ਰਿਹਾ ਉਹ ਹਰ ਲੇਖਕ, ਚਿੰਤਕ, ਬੁੱਧੀਜੀਵੀ ਜਾਂ ਸ਼ਾਇਰ ਉੱਤੇ ਲਾਗੂ ਨਹੀਂ ਹੁੰਦੀਆਂ ... ਕੁਝ ਲੋਕਾਂ ਉੱਤੇ ਜ਼ਰੂਰ ਲਾਗੂ ਹੋ ਸਕਦੀਆਂ ਹਨ ... ਬਈ ਅਸੀਂ ਕਈ ਵੇਰੀ ਯੂਨੀਵਰਸਿਟੀਆਂ ਵਿੱਚ ਵੀ ਦੇਖਦੇ ਹਾਂ ... ਕਿ ਇਹ ਗੱਲ ਮੈਂ ਬਿਨਾਂ ਕਿਸੀ ਝਿਜਕ ਦੇ ਕਹਿ ਸਕਦਾ ਹਾਂ ... ਕਿ ਯੂਨੀਵਰਸਿਟੀਆਂ ਵਿੱਚ ਇਸ ਗੱਲ ਦਾ ਬਹੁਤ ਰੁਝਾਨ ਪੈਦਾ ਹੋ ਚੁੱਕਾ ਹੈ ਕਿ ਜਿਹੜੇ ਗਾਈਡ ਹੁੰਦੇ ਹਨ ਪੀ.ਐਚਡੀ. ਕਰਵਾਉਣ ਵਾਲੇ, ਜਦੋਂ ਉਨ੍ਹਾਂ ਕੋਲ ਸਟੂਡੈਂਟ ਆਉਂਦੇ ਹਨ - ਉਨ੍ਹਾਂ ਨੂੰ ਉਦੋਂ ਤਾਂ ਜ਼ਿੰਦਗੀ ਦੇ ਬੜੇ ਉੱਚੇ ਮਿਆਰਾਂ ਦੀਆਂ ਗੱਲਾਂ ਦੱਸਦੇ ਹਨ - ਪਰ ਬਾਅਦ ਵਿੱਚ ਉਨ੍ਹਾਂ ਦੇ ਰੇਪ ਤੱਕ ਕਰ ਦਿੰਦੇ ਹਨ - ਉਨ੍ਹਾਂ ਨੂੰ ਉਨੀ ਦੇਰ ਤੱਕ ਪੀ.ਐਚਡੀ., ਐਮ.ਫਿਲ ਦੀ ਡਿਗਰੀ ਪ੍ਰਾਪਤ ਨਹੀਂ ਕਰਨ ਦਿੰਦੇ ਜਦੋਂ ਤੱਕ ਕਿ ਅਜਿਹੀਆਂ ਡਿਗਰੀਆਂ ਦੀਆਂ ਉਮੀਦਵਾਰ ਔਰਤਾਂ ਉਨ੍ਹਾਂ ਗਾਈਡਾਂ ਨਾਲ ਸੈਕਸ ਨਹੀਂ ਕਰਦੀਆਂ ... ਇਹ ਇੱਕ ਆਮ ਜਿਹੀ ਗੱਲ ਬਣ ਚੁੱਕੀ ਹੈ ... ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ, ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ... ਇਹ ਗੱਲਾਂ ਆਮ ਚਰਚਾ ਦਾ ਵਿਸ਼ਾ ਬਣਦੀਆਂ ਰਹਿੰਦੀਆਂ ਹਨ - ਵਿਸ਼ੇਸ਼ ਕਰਕੇ ਦਿੱਲੀ ਯੂਨੀਵਰਸਿਟੀ, ਕੁਰੂਕਸ਼ੇਤਰਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗਾਂ ਬਾਰੇ ਅਜਿਹਾ ਚਰਚਾ ਲੋਕਾਂ ਵਿੱਚ ਆਮ ਚਲਦਾ ਰਹਿੰਦਾ ਹੈਇੰਡੀਆ ਕਦੀ ਸੈਰ ਕਰਨ ਜਾਓ ਅਤੇ ਕਿਸੀ ਕੰਮ ਲਈ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਜਾਣਾ ਪੈ ਜਾਵੇ ਤਾਂ ਅਜਿਹਾ ਚਰਚਾ ਆਮ ਸੁਨਣ ਨੂੰ ਮਿਲਦਾ ਹੈ ਕਿ ਫਲਾਣੇ ਗਾਈਡ ਨੇ ਫਲਾਣੀ ਔਰਤ ਨੂੰ ਪੀ.ਐਚਡੀ. ਦੀ ਡਿਗਰੀ ਤਾਂ ਲੈਣ ਦਿੱਤੀ ਜਦੋਂ ਉਹ ਆਪਣੇ ਗਾਈਡ ਨਾਲ ਹਮਬਿਸਤਰ ਹੋਈਅਜਿਹਾ ਹਾਲ ਹੀ ਇੰਡੀਆ ਦੀ ਫਿਲਮ ਇੰਡਸਟਰੀ ਦਾ ਹੈ ... ਕੋਈ ਵੀ ਔਰਤ ਬਾਲੀਵੁੱਡ ਵਿੱਚ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ ਜਦੋਂ ਤੱਕ ਕਿ ਉਹ ਪਰੋਡੀਊਸਰਾਂ, ਡਾਇਰੈਕਟਰਾਂ, ਸੰਗੀਤਕਾਰਾਂ ਨਾਲ ਹਮਬਿਸਤਰ ਨਹੀਂ ਹੁੰਦੀ ... ਕਈ ਔਰਤਾਂ ਨੂੰ ਤਾਂ ਏਨੇ ਪਰੋਡੀਊਸਰਾਂ, ਡਾਇਰੈਕਟਰਾਂ ਨਾਲ ਹਮਬਿਸਤਰ ਹੋਣਾ ਪੈਂਦਾ ਹੈ ਕਿ ਉਹ ਕਾਲ ਗਰਲ ਬਣ ਕੇ ਹੀ ਰਹਿ ਜਾਂਦੀਆਂ ਹਨ ... ਇਸ ਤਰ੍ਹਾਂ ਦੇ ਲੋਕ ਜ਼ਰੂਰ ਸਮਾਜ ਵਿੱਚ ਭਰਿਸ਼ਟਾਚਾਰ ਪੈਦਾ ਕਰਦੇ ਰਹੇ ਹਨਉਨ੍ਹਾਂ ਦੇ ਖ਼ਿਲਾਫ਼ ਜ਼ਰੂਰ ਸਮਾਜ ਵਿੱਚ ਆਵਾਜ਼ ਉਠਾਉਣੀ ਚਾਹੀਦੀ ਹੈਉਨ੍ਹਾਂ ਉੱਤੇ ਮੈਂ ਸਮਝਦਾ ਹਾਂ ਕਿ ਪਲੈਟੋ ਦੇ ਵਿਚਾਰ ਜ਼ਰੂਰ ਲਾਗੂ ਹੁੰਦੇ ਹਨ ...
------
ਮੋਮੀ: ਤੁਸੀਂ ਇਸ ਗੱਲ ਨੂੰ ਤਾਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਕੁਝ ਲੇਖਕ ਹਨ ਜਿਨ੍ਹਾਂ ਉੱਤੇ ਇਹ ਵਿਚਾਰ ਲਾਗੂ ਹੋ ਸਕਦੇ ਹਨ - ਪਰ ਪਲੈਟੋ ਨੇ ਇਸ ਗੱਲ ਨੂੰ ਯੂਨੀਵਰਸਲ ਕੀਤਾ ਹੈ? ਤੁਹਾਡੇ ਜਵਾਬ ਚੋਂ ਹੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਇਹ ਸਾਰੀ ਕਾਂਟਰਾਡਿਕਸ਼ਨ ਹੈ, ਉਹ ਇਹ ਹੈ ਕਿ ਜਿਹੜਾ ਇੱਕ ਲੇਖਕ ਹੈ ਜਾਂ ਇੱਕ ਪੱਤਰਕਾਰ ਹੈ ਜਾਂ ਸੰਪਾਦਕ ਹੈ ਜਾਂ ਕੋਮਲ ਕਲਾ ਵਾਲਾ ਕੋਈ ਸੰਗੀਤਕਾਰ ਹੈ ਜਾਂ ਚਿਤਰਕਾਰ ਹੈ - ਜਿਸ ਬਾਰੇ ਅਸੀਂ ਕਹਿੰਦੇ ਹਾਂ ਕਿ ਜਿਸ ਅੰਦਰ ਆਮ ਵਿਅਕਤੀ ਨਾਲੋਂ ਕੋਮਲ ਅੰਸ਼ ਜ਼ਿਆਦਾ ਹਨ - ਮੈਂ ਆਪ ਜ਼ਿੰਦਗੀ ਵਿੱਚ ਦੇਖਿਆ ਹੈ - ਕਿ ਇਹ ਲੋਕ ਆਮ ਲੋਕਾਂ ਨਾਲੋਂ ਵੀ ਵੱਧ ਭਰਿਸ਼ਟ ਹਨਉਹ ਕੋਮਲ ਦਿਲ ਹੋਣ ਨਾਲੋਂ ਆਮ ਮਨੁੱਖ ਨਾਲੋਂ ਸਖਤ ਦਿਲ ਜ਼ਿਆਦਾ ਹਨ ... ਇਸ ਦੇ ਨਾਲ ਹੀ ਸਵਾਲ ਜੁੜਦਾ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਉਸਦਾ ਕਿਰਦਾਰ ਵੀ ਭਰਿਸ਼ਟ ਨਹੀਂ ਹੋਣਾ ਚਾਹੀਦਾ? ਇਸ ਤਰ੍ਹਾਂ ਤਾਂ ਅਸੀਂ ਦੇਖਦੇ ਹਾਂ ਕਿ ਵੱਡੇ, ਵੱਡੇ ਲੇਖਕ ਜਿਵੇਂ ਦੋਸਤੋਵਸਕੀ ਜੇਲ੍ਹ ਵਿੱਚ ਰਿਹਾ, ਓਸਕਰ ਵਾਈਲਡ ਜੇਲ੍ਹ ਵਿੱਚ ਰਿਹਾ, ਮੋਪਾਸਾਂ ਜੇਲ੍ਹ ਵਿੱਚ ਰਿਹਾ ਤੇ ਕਈ ਹੋਰ ਵੀ?

ਸੁਖਿੰਦਰ: ਦੇਖੋ ਮੋਮੀ ਜੀ, ਮੈਂ ਇਹ ਗੱਲ ਪਹਿਲਾਂ ਹੀ ਕਹਿ ਕੇ ਹਟਿਆ ਹਾਂ ਕਿ ਜੇਕਰ ਜਿਹੜੇ ਉੱਚੇ ਮਿਆਰਾਂ ਵਾਲੇ ਵਿਚਾਰ ਲੇਖਕ ਆਪਣੀਆਂ ਲਿਖਤਾਂ ਵਿੱਚ ਦਿੰਦਾ ਹੈ ਉਸੇ ਤਰ੍ਹਾਂ ਹੀ ਉਸਦਾ ਕਿਰਦਾਰ ਵੀ ਉੱਚਾ ਹੋਵੇ - ਤਾਂ ਬਹੁਤ ਵਧੀਆ ਗੱਲ ਹੈਜੇਕਰ ਉਹ ਲਿਖਤਾਂ ਵਿੱਚ ਵਧੀਆ ਲਿਖਦਾ ਹੈ - ਪਰ ਕਿਸੇ ਕਾਰਨ ਉਹ ਜਿਸ ਤਰ੍ਹਾਂ ਦੇ ਵਿਚਾਰ ਲਿਖਤਾਂ ਵਿੱਚ ਪੇਸ਼ ਕਰਦਾ ਹੈ ਓਨਾ ਉੱਚਾ ਉਹ ਜ਼ਿੰਦਗੀ ਵਿੱਚ ਨਹੀਂ ਉੱਠ ਸਕਦਾਉਹ ਆਪਣੇ ਵਿਚਾਰਾਂ ਦੇ ਵਿਰੁੱਧ ਵੀ ਨਹੀਂ; ਪਰ ਉੰਨਾ ਉੱਚਾ ਨਹੀਂ ਉੱਠ ਸਕਦਾ-ਤਾਂ ਮੈਂ ਸਮਝਦਾ ਹਾਂ ਕਿ ਉਹ ਏਨੀ ਮਾੜੀ ਗੱਲ ਵੀ ਨਹੀਂ ... ਸਾਨੂੰ ਸਥਿਤੀ ਉਦੋਂ ਸੰਤੋਖਜਨਕ ਨਹੀਂ ਲੱਗਦੀ ਜਦੋਂ ਕਿ ਲੇਖਕ ਦਾ ਕਿਰਦਾਰ ਆਪਣੀਆਂ ਲਿਖਤਾਂ ਵਿੱਚ ਪ੍ਰਗਟਾਏ ਗਏ ਵਿਚਾਰਾਂ ਦੇ ਬਿਲਕੁਲ ਹੀ ਵਿਰੋਧ ਵਿੱਚ ਚਲਾ ਜਾਵੇ - ਉਦੋਂ ਸੰਕਟ ਪੈਦਾ ਹੁੰਦਾ ਹੈ - ਦੂਜੀ ਗੱਲ ਤੁਸੀਂ ਕਹੀ ਹੈ ਕਿ ਬਹੁਤ ਸਾਰੇ ਵੱਡੇ ਵੱਡੇ ਲੇਖਕ ਵੀ ਜੇਲ੍ਹਾਂ ਵਿੱਚ ਵੀ ਗਏ ਉੱਥੋਂ ਸਵਾਲ ਪੈਦਾ ਹੁੰਦਾ ਹੈ ਕਿ ਉਹ ਜੇਲ੍ਹਾਂ ਵਿੱਚ ਕਿਉਂ ਗਏ? ਸਾਨੂੰ ਉਹ ਕਾਰਨ ਵੀ ਦੇਖਣੇ ਪੈਣਗੇਕਈ ਲੇਖਕ ਤੁਹਾਨੂੰ ਅਜਿਹੇ ਵੀ ਮਿਲਣਗੇ ਜੋ ਕ੍ਰਾਂਤੀਕਾਰੀ ਸਨਜਿਵੇਂ ਸਾਡੇ ਨਾਮਵਰ ਕ੍ਰਾਂਤੀਕਾਰੀ ਪੰਜਾਬੀ ਸ਼ਾਇਰ ਪਾਸ਼, ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਵੀ ਪੰਜਾਬ ਵਿੱਚ ਉੱਠੀ ਨਕਸਲਵਾੜੀ ਕ੍ਰਾਂਤੀਕਾਰੀ ਲਹਿਰ ਦੇ ਸਮੱਰਥਕ ਹੋਣ ਕਰਕੇ ਸਮੇਂ ਦੀ ਹਕੂਮਤ ਵੱਲੋਂ ਜੇਲ੍ਹ ਵਿੱਚ ਡੱਕ ਦਿੱਤੇ ਗਏ ਅਤੇ ਪੁਲਿਸ ਵੱਲੋਂ ਉਨ੍ਹਾਂ ਉੱਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ -----

ਮੋਮੀ: ਮੇਰਾ ਇੱਥੇ ਭਾਵ ਕ੍ਰਾਂਤੀਕਾਰੀ ਵਿਚਾਰਾਂ ਦੇ ਧਾਰਣੀ ਹੋਣ ਕਰਕੇ ਜੇਲ੍ਹ ਜਾਣ ਵਾਲਿਆਂ ਤੋਂ ਨਹੀਂਮੈਂ ਕਿਰਦਾਰ ਦੇ ਪੱਖੋਂ ਜੇਲ੍ਹ ਵਿੱਚ ਜਾਣ ਵਾਲੇ ਲੇਖਕਾਂ ਦੀ ਗੱਲ ਕਰ ਰਿਹਾ ਹਾਂਜਿਵੇਂ ਕੋਈ ਲੇਖਕ ਸ਼ਰਾਬ ਕੱਢ ਕੇ ਵੇਚਣ, ਚੋਰੀ, ਧੋਖਾਦੇਹੀ ਜਾਂ ਬਲਾਤਕਾਰ ਕਰਕੇ ਜੇਲ੍ਹ ਗਿਆ ਹੋਵੇਇਸ ਵਿਸ਼ੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

ਸੁਖਿੰਦਰ: ਹਾਂ, ਮੈਂ ਇਸ ਗੱਲ ਵੱਲ ਹੀ ਆ ਰਿਹਾ ਹਾਂ ਕਿ ਜਦੋਂ ਕੋਈ ਲੇਖਕ ਜਾਂ ਕਲਾਕਾਰ ਜੇਲ੍ਹ ਵਿੱਚ ਗਿਆ ਤਾਂ ਉਹ ਕਿਉਂ ਗਿਆ? ਕ੍ਰਾਂਤੀਕਾਰੀ ਲੇਖਕਾਂ ਵਾਂਗ ਹੀ ਜਿਵੇਂ ਕੋਈ ਲੇਖਕ ਜੇਕਰ ਸਮਾਜਿਕ ਬੁਰਾਈ ਦੇ ਵਿਰੁੱਧ ਲੜ ਰਿਹਾ ਸੀ ...ਕਈ ਵਾਰੀ ਲੇਖਕ ਸਰਕਾਰਾਂ ਦੇ ਖਿਲਾਫ਼ ਲਿਖਦੇ ਹਨ ਅਤੇ ਸਰਕਾਰਾਂ ਉਨ੍ਹਾਂ ਦੀ ਆਵਾਜ਼ ਦਬਾਉਣਾ ਚਾਹੁੰਦੀਆਂ ਹਨ ਕੋਈ ਨਾ ਕੋਈ ਬਹਾਨਾ ਬਣਾ ਕੇ ਸਰਕਾਰਾਂ ਉਨ੍ਹਾਂ ਨੂੰ ਤੰਗ ਕਰਦੀਆਂ ਹਨ ... ਸਰਕਾਰ ਉਨ੍ਹਾਂ ਨੂੰ ਹਰ ਪੱਧਰ ਉੱਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਗਲਤ ਕਿਸਮ ਦੇ ਬੰਦੇ ਹਨ ਕਿ ਲੋਕ ਇਨ੍ਹਾਂ ਦੇ ਨਾਲ ਨਾ ਤੁਰਨ, ਸਰਕਾਰੀ ਸ਼ਹਿ ਉੱਤੇ ਕੰਮ ਕਰ ਰਹੇ ਲੇਖਕਾਂ/ਸਾਹਿਤਕ ਜੱਥੇਬੰਦੀਆਂ ਵੱਲੋਂ ਅਜਿਹੇ ਵਿਦਰੋਹੀ ਲੇਖਕਾਂ/ਕਲਾਕਾਰਾਂ/ਬੁੱਧੀਜੀਵੀਆਂ ਦੇ ਕਿਰਦਾਰ ਉੱਤੇ ਹਮਲੇ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਤਾਂ ਕਿ ਅਜਿਹੇ ਵਿਦਰੋਹੀ/ਕ੍ਰਾਂਤੀਕਾਰੀ ਲੇਖਕ ਸਮਾਜ ਵਿੱਚ ਸਵੀਕਾਰੇ ਨਾ ਜਾਣਸੋ ਇਸ ਤਰ੍ਹਾਂ ਦੀਆਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਦੋਂ ਅਸੀਂ ਕਿਰਦਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਾਰਨਾਂ ਨੂੰ ਵੀ ਚੰਗੀ ਤਰ੍ਹਾਂ ਘੋਖੀਏਬਈ ਕਿਧਰੇ ਅਜਿਹੀ ਕੋਈ ਸਥਿਤੀ ਤਾਂ ਨਹੀਂ? ਕਈ ਵੇਰੀ ਕੀ ਹੁੰਦਾ ਹੈ ਕਿ ਕੁਝ ਮਜਬੂਰੀਆਂ ਦੇ ਵੱਸ ਵੀ ਸਮਾਜ ਵਿੱਚ ਅਜਿਹੇ ਹਾਲਤ ਪੈਦਾ ਹੋ ਜਾਂਦੇ ਹਨ ਕਿ ਲੇਖਕ ਦਾ ਵੀ ਕਈ ਵਾਰੀ ਉਸ ਉੱਤੇ ਕੋਈ ਕਾਬੂ ਨਹੀਂ ਰਹਿ ਜਾਂਦਾਉਨ੍ਹਾਂ ਹਾਲਤਾਂ ਵਿੱਚ ਜੇਕਰ ਲੇਖਕ ਕੋਲੋਂ ਕੋਈ ਗਲਤੀ ਹੋ ਗਈ ਉਸਨੂੰ ਉਸ ਦੀ ਸਜ਼ਾ ਵੀ ਹੋ ਗਈ, ਤਾਂ ਆਪਾਂ ਜਦੋਂ ਵੱਡੀ ਕੈਨਵਸ ਉੱਤੇ ਜਦੋਂ ਕੋਈ ਚੀਜ਼ ਦੇਖਦੇ ਹਾਂ ਤਾਂ ਉਸ ਪੱਧਰ ਉੱਤੇ ਦੇਖਣਾ ਚਾਹੀਦਾ ਹੈ ਕਿ ਕੋਈ ਸਜ਼ਾ ਹੋਈ ਜਾਂ ਉਸਨੂੰ ਆਪਣੀਆਂ ਲਿਖਤਾਂ ਦੇ ਵਿਰੁੱਧ ਕੰਮ ਕਰਨਾ ਪਿਆ ਤਾਂ ਕਿਉਂ ਕਰਨਾ ਪਿਆ ... ਇਹ ਗੱਲਾਂ ਦੇਖਣੀਆਂ ਬਹੁਤ ਜ਼ਰੂਰੀ ਹਨ ...
------
ਮੋਮੀ: ਫਿਰ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੀ ਕੋਈ ਚੰਗੀ ਚੀਜ਼ ਲਿਖ ਰਿਹਾ ਹੈ ਉਸਦੇ ਵਿੱਚ ਹੀ ਕੋਈ ਐਸੀ ਚੀਜ਼ ਪੈਦਾ ਹੋ ਜਾਏ ਕਿ ਉਸਦੇ ਮਨ ਦੀ ਬਣਤਰ ਉਸ ਵੇਲੇ ਦੂਜੇ ਪਾਸੇ ਚਲੀ ਜਾਵੇ ... ਉਸ ਦੀਆਂ ਪ੍ਰੇਸ਼ਾਨੀਆਂ ਉਸ ਵੇਲੇ ਏਨੀਆਂ ਜ਼ਿਆਦਾ ਹੋ ਸਕਦੀਆਂ ਹਨ ... ਜਿਵੇਂ ਅੰਮ੍ਰਿਤਾ ਪ੍ਰੀਤਮ ਸ਼ਰੇਆਮ ਸਿਗਰਟਾਂ ਵੀ ਪੀਂਦੀ ਸੀ, ਸ਼ਰਾਬ ਵੀ ਪੀਂਦੀ ਸੀ ... ਸ਼ਿਵ ਬਟਾਲਵੀ ਵੀ ਖੁੱਲੇਆਮ ਸਿਗਰਟਾਂ ਵੀ ਪੀਂਦਾ ਸੀ ਅਤੇ ਸ਼ਰਾਬ ਵੀ ਪੀਂਦਾ ਸੀ ... ਪਰ ਇਨ੍ਹਾਂ ਗੱਲਾਂ ਦਾ ਉਨ੍ਹਾਂ ਦੀਆਂ ਲਿਖਤਾਂ ਉੱਤੇ ਤਾਂ ਕੋਈ ਅਸਰ ਨਹੀਂ ਹੋਇਆ ਨਾ?

ਸੁਖਿੰਦਰ: ਮੋਮੀ ਸਾਹਿਬ, ਜਿਸ ਤਰ੍ਹਾਂ ਦਾ ਤੁਸੀਂ ਸਵਾਲ ਖੜ੍ਹਾ ਕੀਤਾ ਹੈ ਅਜਿਹੇ ਕਈ ਵਾਰੀ ਹਾਲਾਤ ਬਣ ਜਾਂਦੇ ਹਨਬਹੁਤ ਸਾਰੇ ਲੇਖਕਾਂ/ਕਲਾਕਾਰਾਂ ਨਾਲ ਅਜਿਹਾ ਹੋਇਆਮਾਰਲੋ ਨਾਟਕਕਾਰ ਏਨਾ ਪ੍ਰਸਿੱਧ ਹੋਇਆ - ਸੈਕਸ਼ਪੀਅਰ ਦੇ ਵੇਲੇ ਹੀਸੈਕਸ਼ਪੀਅਰ ਦੇ ਬਿਲਕੁਲ ਇੱਕ ਤਰ੍ਹਾਂ ਬਰਾਬਰ ਦਾ ਹੀ ਨਾਟਕਕਾਰ ਸੀਬੜੇ ਅਗਰੈੱਸਵ ਕਿਸਮ ਦੇ ਉਸਦੇ ਨਾਟਕ ਸਨ ... ਤਾਂ ਇਸੇ ਤਰ੍ਹਾਂ ਉਸਦੇ ਕਿਸੀ ਨੇ ਛੁਰਾ ਮਾਰ ਦਿੱਤਾ - ਜਿਸ ਤਰ੍ਹਾਂ ਦੇ ਉਸ ਦੇ ਨਾਟਕ ਸਨ - ਬੜੇ ਹੀ ਜ਼ਬਰਦਸਤ ਕਿਸਮ ਦੇ ਨਾਟਕ ਸਨਜਿਨ੍ਹਾਂ ਨਾਟਕਾਂ ਵਿੱਚ ਉਹ ਦਿਖਾਂਦਾ ਹੈ ਕਿ ਕਿਵੇਂ ਉਸ ਸਮੇਂ ਦੇ ਰਾਜਿਆਂ ਨੇ ਆਪਣੀ ਸੈਕਸੂਅਲ ਤ੍ਰਿਪਤੀ ਲਈ ਲੌਂਡੇ ਰੱਖੇ ਹੁੰਦੇ ਸਨ ਅਤੇ ਉਨ੍ਹਾਂ ਨਾਲ ਉਹ ਸ਼ਰੇਆਮ ਲੌਂਡੇਬਾਜ਼ੀ ਕਰਦੇ ਸਨ ... ਕਿਸੇ ਸਥਿਤੀ ਵਿੱਚ ਨਾਟਕਕਾਰ ਮਾਰਲੋ ਫਸ ਗਿਆ ਅਤੇ ਗੁੰਡਾ ਦਲ ਨੇ ਕਿਸੇ ਟੈਵਰਨ ਵਿੱਚ ਉਸਦੇ ਛੁਰਾ ਮਾਰ ਦਿੱਤਾਜੇਕਰ ਤੁਸੀਂ ਕਹੋ ਕਿ ਮਾਰਲੋ ਕੋਈ ਗਲਤ ਕੰਮ ਕਰ ਰਿਹਾ ਸੀ? ਉਹ ਕੋਈ ਗਲਤ ਕੰਮ ਨਹੀਂ ਸੀ ਕਰ ਰਿਹਾ? ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੇ ਲੇਖਕਾਂ/ਕਲਾਕਾਰਾਂ ਨਾਲ ਵਾਪਰੀਆਂ ... ਹਿੰਦੁਸਤਾਨ ਵਿੱਚ ਨੁੱਕੜ ਨਾਟਕਾਂ ਦੇ ਪ੍ਰਸਿੱਧ ਰੰਗਕਰਮੀ ਸਫ਼ਦਰ ਹਾਸ਼ਮੀ ਨੂੰ ਗੁੰਡਾ ਕਿਸਮ ਦੇ ਰਾਜਨੀਤੀਵਾਨਾਂ ਦੇ ਗੁੰਡਿਆਂ ਨੇ ਹਥਿਆਰਬੰਦ ਹਮਲਾ ਕਰਕੇ ਮਾਰ ਦਿੱਤਾ ... ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਪਾਸ਼ ਨੂੰ ਧਾਰਮਿਕ ਕੱਟੜਵਾਦੀ ਗੁੰਡਿਆਂ ਨੇ ਕਤਲ ਕਰ ਦਿੱਤਾ ... ਇਸੇ ਤਰ੍ਹਾਂ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਰਵਿੰਦਰ ਸਿੰਘ ਰਵੀ ਨੂੰ ਧਾਰਮਿਕ ਕੱਟੜਵਾਦੀ ਗੁੰਡਿਆਂ ਨੇ ਕਤਲ ਕਰ ਦਿੱਤਾ ... ਵਿਸ਼ਵ ਪ੍ਰਸਿੱਧ ਚਿਤਰਕਾਰ ਵੈਨ ਗਾਗ ਨੂੰ ਲੋਕਾਂ ਨੇ ਏਨਾ ਸਤਾਇਆ ਕਿ ਉਸਨੇ ਆਪਣਾ ਹੀ ਕੰਨ ਕੱਟ ਕੇ ਵਗਾਹ ਮਾਰਿਆ ...


-----

ਮੋਮੀ: ਓਸਕਰ ਵਾਈਲਡ ਦਾ ਨਾਵਲ ਪਿਕਚਰ ਆਫ ਡੋਰੀਅਨ ਗਰੇ ਵਿੱਚ ਵੀ ਤਾਂ ਉਸ ਤਰ੍ਹਾਂ ਦੇ ਕਰੈਕਟਰ ਪੇਸ਼ ਕੀਤੇ ਹਨ - ਸਥਿਤੀ ਨੂੰ ਪੇਸ਼ ਕੀਤਾ ਹੈ - ਉੱਥੇ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਉਹ ਹਾਈਲੀ ਲਰਨਡ ਰਾਈਟਰ ਹੈ - ਪਰ ਉਸ ਦੀ ਆਪਣੀ ਜ਼ਿੰਦਗੀ, ਜਾਂ ਮਾਹੌਲ ਨੇ ਉਸ ਨੂੰ ਕੀ ਦਿੱਤਾ ਅਤੇ ਉਸ ਦਾ ਉਸਦੀ ਜ਼ਿੰਦਗੀ ਉੱਤੇ ਕੀ ਪ੍ਰਭਾਵ ਪਿਆ ... ਕੀ ਅਜਿਹਾ ਕੋਈ ਪ੍ਰਭਾਵ ਪੈ ਸਕਦਾ ਹੈ?

ਸੁਖਿੰਦਰ: ਬਹੁਤ ਸਾਰੇ ਲੇਖਕਾਂ ਨਾਲ ਅਜਿਹਾ ਹੁੰਦਾ ਰਿਹਾ ... ਯੂਨਾਨ ਦਾ ਪ੍ਰਸਿੱਧ ਫਿਲਾਸਫਰ ਸੀ ਸੁਕਰਾਤਜਿਸਦੀ ਬੀਵੀ ਉਹਨੂੰ ਸਾਰੀ ਉਮਰ ਬੁਰਾ ਕਹਿੰਦੀ ਰਹੀ ... ਟਾਲਸਟਾਇ ਦੇ ਆਪਣੇ ਘਰੇਲੂ ਹਾਲਤ ਠੀਕ ਨਹੀਂ ਸਨ ... ਜਦੋਂ ਕਿ ਉਹ ਏਨਾ ਮਹਾਨ ਸਾਹਿਤਕਾਰ ਸੀਕਈ ਵੇਰੀ ਸਥਿਤੀ ਅਜਿਹੀ ਬਣ ਜਾਂਦੀ ਹੈ ਕਿ ਲੇਖਕਾਂ ਦੀ ਉਸ ਸਥਿਤੀ ਉੱਤੇ ਜਾਂ ਆਪਣੇ ਚੌਗਿਰਦੇ ਉੱਤੇ ਕੋਈ ਕਾਬੂ ਨਹੀਂ ਰਹਿ ਜਾਂਦਾਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਟਾਲਸਟਾਇ ਪਤਨੀ ਦੇ ਵਿਰੁੱਧ ਸੀਉਹ ਏਨਾ ਸੰਵੇਦਨਸ਼ੀਲ ਲੇਖਕ ਸੀਘਰ ਵਿੱਚ ਪਤੀ-ਪਤਨੀ ਦੀ ਮਾਨਸਿਕਤਾ ਇੱਕ ਦੂਜੇ ਨਾਲ ਨਹੀਂ ਇੱਕਮਿਕ ਹੋ ਸਕੀ ... ਸ਼ਾਇਦ, ਇਹ ਟਾਲਸਟਾਇ ਨਾਲ ਹੀ ਵਾਪਰਦਾ ਰਿਹਾ ਕਿ ਉਸ ਦੀ ਪਤਨੀ ਉਸ ਦੇ ਸਿਰ ਉੱਤੇ ਗਾਰਬੇਜ਼ ਦੀ ਭਰੀ ਟੋਕਰੀ ਸੁੱਟ ਦਿੰਦੀ ਸੀ ... ਕਈ ਵਾਰੀ ਪਤੀ-ਪਤਨੀ ਵਿੱਚ ਸਬੰਧ ਚੰਗੇ ਨਾ ਬਣ ਸਕਣ ਕਾਰਨ - ਪਤਨੀ ਲਈ ਉਸ ਦਾ ਪਤੀ ਬਿਲਕੁਲ ਗਾਰਬੇਜ਼ ਦੇ ਢੇਰ ਦੇ ਬਰਾਬਰ ਹੁੰਦਾ ਹੈ ਪਰ ਬਾਕੀ ਦੁਨੀਆਂ ਲਈ ਉਹ ਇੰਨਾ ਮਹਾਨ ਲੇਖਕ, ਫਿਲਾਸਫਰ ਜਾਂ ਕਲਾਕਾਰ ਹੁੰਦਾ ਹੈ ...
-----
ਮੋਮੀ: ਸੁਖਿੰਦਰ ਜੀ, ਇਸ ਸੰਦਰਭ ਵਿੱਚ ਹੀ ਮੈਂ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੇਖਕਾਂ ਵੱਲੋਂ ਤੁਹਾਡੀਆਂ ਲਿਖਤਾਂ ਬਾਰੇ ਅਪਣਾਏ ਗਏ ਸੰਕੀਰਨ ਵਿਚਾਰਾਂ ਦੀ ਗੱਲ ਇੱਕ ਵਾਰੀ ਫਿਰ ਕਰਨੀ ਚਾਹਾਂਗਾ ਇਹ ਸੋਚ ਦੀ ਗੱਲ ਨਹੀਂਮੈਂ ਸਮਝਦਾ ਹਾਂ ਕਿ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਲੇਖਕ ਏਨੇ ਚੂਚੇ ਨਹੀਂ ਹਨ, ਏਨੇ ਬੱਚੇ ਨਹੀਂ ਹਨਇਸ ਦਾ ਕਾਰਨ ਹੈ ਕਿ ਉਨ੍ਹਾਂ ਅੰਦਰ ਇੰਤਹਾ ਈਰਖਾ ਭਰੀ ਹੋਈ ਹੈ? ਉਹ ਕਿਸੇ ਹੋਰ ਨੂੰ ਲੇਖਕ ਮੰਨਣ ਲਈ ਤਿਆਰ ਨਹੀਂ ਹਨਬੁਨਿਆਦੀ ਤੌਰ ਤੇ ਉਹ ਸੀਟੀ ਕਲਚਰ ਦੇ ਧਾਰਨੀ ਹਨ ਤੇ ਇਕ ਮੋਕਲੇ ਦਾਇਰੇ ਦੀ ਕੈਦ ਵਿੱਚੋਂ ਬਾਹਰ ਨਹੀਂ ਨਿਕਲਦੇਉਸਦੇ ਅੰਦਰ ਹੀ ਤੁਰੇ ਫਿਰਦੇ ਹਨ ਤੁਹਾਡੀ ਪੁਸਤਕ ਸ਼ਕਿਜ਼ੋਫਰੇਨੀਆ ਨੂੰ ਉਹ ਜਾਣ ਬੁਝ ਕੇ ਮਾਨਤਾ ਨਹੀਂ ਦਿੰਦੇ?

ਸੁਖਿੰਦਰ: ਮੈਂ ਤਾਂ ਸਮਝਦਾ ਹਾਂ ਕਿ ਉਨ੍ਹਾਂ ਦੀ ਸੋਚ ਹੀ ਅਜੇ ਪ੍ਰਫੁੱਲਤ ਨਹੀਂ ਹੋਈਅਜਿਹੇ ਲੇਖਕਾਂ ਨੂੰ ਮੈਂ ਪੜ੍ਹੇ ਲਿਖੇ ਅਣਪੜ੍ਹ ਸਮਝਦਾ ਹਾਂਕਿਉਂਕਿ ਉਨ੍ਹਾਂ ਦਾ ਸੰਕੀਰਨਪਨ ਅਤੇ ਉਨ੍ਹਾਂ ਅੰਦਰਲਾ ਈਰਖਾ ਦਾ ਗਰਦ ਗੁਬਾਰ ਉਨ੍ਹਾਂ ਦੀ ਚੇਤਨਾ ਨੂੰ ਵਿਕਸਤ ਹੀ ਨਹੀਂ ਹੋਣ ਦਿੰਦਾ
------
ਮੋਮੀ: ਸੁਖਿੰਦਰ, ਮੇਰੇ ਮਨ ਵਿੱਚ ਇਸ ਗੱਲ ਬਾਰੇ ਕੋਈ ਦੁਬਿਧਾ ਨਹੀਂ ਕਿ ਤੁਸੀਂ ਇੱਕ ਚਿੰਤਕ ਲੇਖਕ ਹੋ ... ਕਿਸੇ ਨੇ ਇਸ ਗੱਲ ਨੂੰ ਸਮਝਿਆ ਹੈ ਜਾਂ ਨਹੀਂ ਸਮਝਿਆ ... ਜਾਂ ਕਿਸੀ ਜ਼ਾਤੀ ਰੰਜਿਸ਼ ਕਰਕੇ - ਜਾਂ ਤੁਸੀਂ ਅਜਿਹੇ ਕਿਸੀ ਗਰੁੱਪ ਨਾਲ ਨਹੀਂ ਮਿਲੇ ਕਿ ਤੁਸੀਂ ਕਿਸੇ ਨਾਲ ਧੜਾ ਬਣਾ ਕੇ ਨਹੀਂ ਚੱਲੇਉਹ ਸਵੀਕਾਰ ਕਰਨ ਜਾਂ ਨਾ ਕਰਨ, ਮੈਂ ਤੁਹਾਨੂੰ ਸਦਾ ਹੀ ਇੱਕ ਗੰਭੀਰ ਕਵੀ, ਸੰਜੀਦਾ ਲੇਖਕ ਮੰਨਦਾ ਰਿਹਾ ਹਾਂਮੈਂ ਲੋਕਾਂ ਨੂੰ ਵੀ ਕਹਿੰਦਾ ਰਿਹਾ ਹਾਂ ਕਿ ਉਹ ਇੱਕ ਮਹਾਨ ਤੇ ਡੂੰਘਾ ਕਵੀ ਹੈ ... ਉਸ ਤੱਕ ਪਹੁੰਚਣਾ ਵੀ ਮੁਸ਼ਕਿਲ ਹੈ ਅਤੇ ਉਸਨੂੰ ਸਮਝਣਾ ਵੀ ਮੁਸ਼ਕਿਲ ਹੈਉਸ ਆਪਣੀ ਸਾਰੀ ਉਮਰ ਇੱਕ ਲੇਖਕ ਦੇ ਤੌਰ ਉੱਤੇ ਗੁਜ਼ਾਰੀ ਹੈ - ਇਸ ਗੱਲ ਨੂੰ ਮੈਂ ਤੁਹਾਡੇ ਲਈ ਮਾਣ ਵਾਲੀ ਗੱਲ ਸਮਝਦਾ ਹਾਂ ... ਮੇਰਾ ਸਵਾਲ ਹੈ ਕਿ ਮੈਂ ਤੁਹਾਨੂੰ ਹੱਸਦਿਆਂ ਬਹੁਤ ਘੱਟ ਵੇਖਿਆ ਹੈਉਹ ਕਿਹੜੀ ਮਜਬੂਰੀ ਹੈ ਜਿਹੜੀ ਤੁਹਾਨੂੰ ਹੱਸਦਿਆਂ, ਟਿੱਚਰਾਂ ਕਰਦਿਆਂ ਥੋੜ੍ਹੀਆਂ ਹਲਕੀਆਂ ਗੱਲਾਂ ਨਹੀਂ ਕਰਨ ਦਿੰਦੀ?

ਸੁਖਿੰਦਰ: ਮੋਮੀ ਸਾਹਿਬ, ਤੁਹਾਡਾ ਸਵਾਲ ਜਾਇਜ਼ ਵੀ ਹੈਮੈਂ ਇਹ ਨਹੀਂ ਕਹਿੰਦਾ ਕਿ ਤੁਹਾਡਾ ਸਵਾਲ ਜਾਇਜ਼ ਨਹੀਂਮੈਂ ਸ਼ੁਰੂ ਤੋਂ ਹੀ ਕਾਫੀ ਗੰਭੀਰ ਵਿਅਕਤੀ ਰਿਹਾ ਹਾਂ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂਮੇਰੇ ਦੋਸਤ ਵੀ ਕਾਫੀ ਗੰਭੀਰ ਕਿਸਮ ਦੇ ਵਿਅਕਤੀ ਰਹੇ ਹਨ; ਪਰ ਇਸਦਾ ਮਤਲਬ ਇਹ ਵੀ ਨਹੀਂ ਕਿ ਮੈਂ ਜ਼ਿੰਦਗੀ ਵਿੱਚ ਆਮ ਵਿਅਕਤੀ ਵਾਂਗ ਨਹੀਂ ਵਿਚਰਦਾਆਮ ਵਿਅਕਤੀ ਵਾਂਗ ਵੀ ਵਿਚਰਦਾ ਹਾਂਕਈ ਵਾਰੀ ਫਰਕ ਇਹ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਦੋਸਤਾਂ ਵਿੱਚ ਮੈਂ ਬੈਠਾ ਹਾਂਹਰ ਪੱਧਰ ਦੇ ਮੇਰੇ ਦੋਸਤ ਵੀ ਰਹੇ ਹਨਮੇਰੇ ਜਿਹੜੇ ਬਹੁਤ ਕਰੀਬੀ ਦੋਸਤ ਰਹੇ ਹਨ - ਜਦੋਂ ਮੈਂ ਉਨ੍ਹਾਂ ਵਿੱਚ ਬੈਠਾਂ ਤਾਂ ਮੈਂ ਹਾਸੇ-ਠੱਠੇ ਵਾਲੀਆਂ ਗੱਲਾਂ ਵੀ ਕਰਦਾ ਹਾਂਪਰ ਕਈ ਵਾਰੀ ਜਿਹੜੇ ਲੋਕ ਬੜੀਆਂ ਲੱਚਰ ਕਿਸਮ ਦੀਆਂ ਗੱਲਾਂ ਕਰਦੇ ਹਨ - ਉਹ ਮੈਨੂੰ ਪਸੰਦ ਨਹੀਂਉਨ੍ਹਾਂ ਦੀਆਂ ਗੱਲਾਂ ਉੱਤੇ ਮੈਨੂੰ ਹਾਸਾ ਨਹੀਂ ਆਉਂਦਾ ... ਕਈ ਵਾਰੀ ਜਦੋਂ ਮੈਂ ਹਿੰਦੁਸਤਾਨ ਵੀ ਜਾਂਦਾ ਹਾਂ ... ਪਿੱਛੇ ਜਿਹੇ ਮੈਂ 2002 ਵਿੱਚ ਅਤੇ 2003 ਵਿੱਚ ਵੀ ਹਿੰਦੁਸਤਾਨ ਗਿਆ ਸਾਂਉਦੋਂ ਕੁਰੂਕਸ਼ੇਤਰਾ ਯੂਨੀਵਰਸਿਟੀ ਵਿੱਚ ਇੱਕ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ ਗਲੋਬਲਾਈਜ਼ੇਸ਼ਨ ਐਂਡ ਕਲਚਰ ਉੱਤੇਮੈਂ ਉਸ ਕਾਨਫਰੰਸ ਵਿੱਚ ਕੈਨੇਡਾ ਵੱਲੋਂ ਬਹਿਸ ਪੱਤਰ ਪੇਸ਼ ਕਰਨ ਲਈ ਗਿਆ ਸੀ ... ਯੂਨੀਵਰਸਿਟੀਆਂ ਵਿੱਚ ਤੁਸੀਂ ਵੀ ਬੜੀਆਂ ਇੰਟਰਨੈਸ਼ਨਲ ਕਾਨਫਰੰਸਾਂ ਵਿੱਚ ਸ਼ਮੂਲੀਅਤ ਕੀਤੀ ਹੈਬਈ ਸ਼ਾਮ ਨੂੰ ਲੇਖਕ ਇਕੱਠੇ ਹੁੰਦੇ ਹਨ - ਦਾਰੂ ਦੀਆਂ ਬੋਤਲਾਂ ਦੁਆਲੇ ਮਹਿਫਲਾਂ ਜੁੜਦੀਆਂ ਹਨ ... ਤਾਂ ਉੱਥੇ ਡਾ. ਅਮਰਜੀਤ ਸਿੰਘ ਕਾਂਗ ਦੇ ਰੈਜ਼ੀਡੈਂਸ ਉੱਤੇ ਮਹਿਫ਼ਲ ਜੁੜੀਜਿਸ ਵਿੱਚ ਦਿੱਲੀ ਯੂਨੀਵਰਸਿਟੀ ਦੇ, ਪੰਜਾਬ ਯੂਨੀਵਰਸਿਟੀ ਦੇ, ਪੰਜਾਬੀ ਯੂਨੀਵਰਸਿਟੀ ਦੇ, ਕੁਰੂਕਸ਼ੇਤਰਾ ਯੂਨੀਵਰਸਿਟੀ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਤੇ ਹਿੰਦੁਸਤਾਨ ਦੀਆਂ ਹੋਰ ਅਨੇਕਾਂ ਯੂਨੀਵਰਸਿਟੀਆਂ ਨਾਲ ਸਬੰਧਤ ਸਕਾਲਰ ਮੌਜੂਦ ਸਨ ... ਗੁਲਜ਼ਾਰ ਸਿੰਘ ਸੰਧੂ, ਡਾ. ਸੁਤਿੰਦਰ ਨੂਰ, ਡਾ. ਜਗਬੀਰ ਸਿੰਘ, ਡਾ. ਸੁਰਜੀਤ ਪਾਤਰ, ਡਾ. ਜੁਗਿੰਦਰ ਕੈਰੋਂ, ਡਾ. ਰਣਜੀਤ ਸਿੰਘ ਬਾਜਵਾ, ਡਾ. ਰਣਜੀਤ ਸਿੰਘ ਰੰਗੀਲਾ, ਡਾ. ਦੀਪਕ ਮਨਮੋਹਨ ਸਿੰਘ, ਡਾ. ਰਵੇਲ ਸਿੰਘ, ਡਾ. ਤੇਜਵੰਤ ਸਿੰਘ ਗਿੱਲ, ਡਾ. ਰਤਨ ਸਿੰਘ ਢਿੱਲੋਂ, ਡਾ. ਹਰਿਭਜਨ ਸਿੰਘ ਭਾਟੀਆ, ਡਾ. ਸਤੀਸ਼ ਵਰਮਾ ਅਤੇ ਹੋਰ ਬਹੁਤ ਸਾਰੇ ਨਾਮਵਰ ਲੇਖਕ ਮੌਜੂਦ ਸਨ ... ਉੱਥੇ ਦਾਰੂ ਪੀ ਕੇ ਲੇਖਕਾਂ ਵਿੱਚ ਬੜੀਆਂ ਲੱਚਰ ਕਿਸਮ ਦੀਆਂ ਗੱਲਾਂ ਛਿੜ ਪਈਆਂਮੈਨੂੰ ਬੜੀਆਂ ਅਜੀਬ ਲੱਗੀਆਂਬਾਅਦ ਵਿੱਚ ਹਿੰਦੁਸਤਾਨ ਦੇ ਮੀਡੀਆ ਨਾਲ ਗੱਲ ਕਰਦਿਆਂ ਇੱਕ ਦੋ ਇੰਟਰਵੀਊਜ਼ ਵਿੱਚ ਵੀ ਮੈਂ ਇਹ ਗੱਲ ਕਹੀ ... ਬਈ ਦਿਨੇ ਤਾਂ ਸਾਰੇ ਪੰਜਾਬੀ ਲੇਖਕ ਇੰਟਰਨੈਸ਼ਨਲ ਕਾਨਫਰੰਸਾਂ ਵਿੱਚ ਬੜੀਆਂ ਉੱਚ ਪੱਧਰਾਂ ਦੀਆਂ ਗੱਲਾਂ ਕਰਦੇ ਹਨ ... ਪਰ ਇਹੀ ਨਾਮਵਰ ਲੇਖਕ ਜਦੋਂ ਦਾਰੂ ਪੀ ਲੈਂਦੇ ਹਨ ਤਾਂ ਇਹੀ ਸਾਰੀਆਂ ਗੱਲਾਂ ਲੱਚਰਤਾ ਵਿੱਚ ਬਦਲ ਜਾਂਦੀਆਂ ਹਨ ... ਮੈਨੂੰ ਕੋਈ ਹਾਸਾ ਨਾ ਆਇਆ ਉਨ੍ਹਾਂ ਦੀਆਂ ਗੱਲਾਂ ਸੁਣ ਕੇ ... ਮੈਂ ਇਹੋ ਜਿਹੀਆਂ ਗੱਲਾਂ ਪਸੰਦ ਨਹੀਂ ਕਰਦਾ ... ਮੈਨੂੰ ਅਜਿਹੀਆਂ ਗੱਲਾਂ ਉੱਤੇ ਕਦੀ ਹਾਸਾ ਨਹੀਂ ਆਉਂਦਾ ... ਬਾਕੀ ਕੋਈ ਹਾਸੇ ਵਾਲੀ ਗੱਲ ਹੋਵੇ ਜਿੱਥੇ ਕਰੀਬੀ ਦੋਸਤ ਬੈਠੇ ਹੋਣ ... ਜ਼ਰੂਰ ਹੱਸੀਦਾ ਹੈ ...
-----
ਮੋਮੀ: ਜਿਹੜੀ ਤੁਸੀਂ ਇਹ ਉਦਾਹਰਣ ਦੇ ਕੇ ਹਟੇ ਹੋ ... ਮੈਂ ਵੀ ਜ਼ਿੰਦਗੀ ਦੇ 55 ਸਾਲ ਇਸੀ ਤਰ੍ਹਾਂ ਵੱਡੇ ਅਤੇ ਛੋਟੇ ਲੇਖਕਾਂ ਨਾਲ ਕੱਟੇ ਹਨਬਹੁਤ ਵੱਡੇ ਲੇਖਕ ਵੀ - ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਪ੍ਰੋ. ਮੋਹਨ ਸਿੰਘ, ਡਾ. ਅਤਰ ਸਿੰਘ ਕਹਿ ਲਓ ... ਡਾ. ਹਰਭਜਨ ਸਿੰਘ, ਡਾ. ਪਿਆਰ ਸਿੰਘ, ਡਾ. ਦੀਵਾਨ ਸਿੰਘ ਕਹਿ ਲਓ ... ਮੀਸ਼ਾ ਕਹਿ ਲਓ ... ਸ਼ਿਵ ਕੁਮਾਰ ਬਟਾਲਵੀ, ਹਰਸਰਨ ਸਿੰਘ, ਮੋਹਨਜੀਤ, ਨਿਰਮਲ ਅਰਪਨ, ਜਗਜੀਤ ਆਹੂਜਾ, ਹਰਨਾਮ, ਸੰਧੂ ਆਦਿ ਕਹਿ ਲਓ ... ਉਹਨਾਂ ਚੋਂ ਬਹੁਤੇ ... ਜਦੋਂ ਪੱਗਾਂ ਲਾਹ ਕੇ ਪਾਸੇ ਰੱਖ ਦਿੰਦੇ ਹਨ ਅਤੇ ਸ਼ਰਾਬ ਦੀਆਂ ਬੋਤਲਾਂ ਦੇ ਡੱਟ ਖੁੱਲ੍ਹ ਜਾਂਦੇ ਹਨ ਤਾਂ ਉਹ ਵੀ ਅਜਿਹੀਆਂ ਗੱਲਾਂ ਕਰਦੇ ਰਹੇ ਹਨ - ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਜਾ ਸਕਦੀਆਂ ... ਮੈਂ ਕਈ ਵਾਰੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਜੀਵਨ ਸਿੰਘ ਤੇ ਕੁਲਵੰਤ ਸਿੰਘ ਵਿਰਕ ਨੂੰ ਵੀ ਅਜਿਹੀਆਂ ਗੱਲਾਂ ਕਰਦੇ ਵੇਖਿਆਮੈਂ ਤਾਂ ਭਾਵੇਂ ਅਜੇ ਛੋਟਾ ਸਾਂ - ਪਰ ਮੈਂ ਏਨਾ ਹੈਰਾਨ ਸਾਂ ਕਿ ਜਿਨ੍ਹਾਂ ਲੇਖਕਾਂ ਨੂੰ ਅਸੀਂ ਆਪਣਾ ਇਸ਼ਟ ਮੰਨਦੇ ਹਾਂ ... ਮੈਂ ਡਾ. ਹਰਿਭਜਨ ਸਿੰਘ ਨੂੰ ਅਜਿਹੀਆਂ ਗੱਲਾਂ ਕਰਦੇ ਸੁਣਿਆ ਹੈ ... ਇੱਥੋਂ ਤੱਕ ਕਿ ਮੈਂ ਬਲਰਾਜ ਸਾਹਨੀ ਨੂੰ ਵੀ ਉਹੋ ਜਿਹੇ ਗੰਦੇ ਲਤੀਫੇ ਸੁਣਾਉਂਦਿਆਂ ਸੁਣਿਆ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ... ਮੈਂ ਕਈ ਵੇਰੀ ਸੋਚਿਆ ਕਿ ਇਕ ਉਹਨਾਂ ਦੀਆਂ ਲਿਖਤਾਂ ਵਾਲਾ ਪਾਸਾ ਤੇ ਦੂਜਾ ਲੱਚਰਵਾਦ ਵਾਲਾਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

ਸੁਖਿੰਦਰ: ਮੈਂ ਕਹਿ ਕੇ ਹਟਿਆ ਹਾਂ ਕਿ ਮੈਨੂੰ ਉਦੋਂ ਹਾਸਾ ਨਹੀਂ ਆਉਂਦਾ ਜਦੋਂ ਅਜਿਹੇ ਲੇਖਕ ਲੱਚਰਵਾਦੀ ਗੱਲਾਂ ਕਰਦੇ ਹਨ ... ਜਦੋਂ ਮਹਿਫ਼ਲ ਵਿੱਚ ਏਨੇ ਨਾਮਵਰ ਲੇਖਕ ਬੈਠੇ ਹੋਣ ... ਕੁਝ ਘੰਟੇ ਪਹਿਲਾਂ ਮੈਂ ਉਨ੍ਹਾਂ ਦੀਆਂ ਏਨੀਆਂ ਉੱਚ ਪੱਧਰ ਦੀਆਂ ਗੱਲਾਂ ਸੁਣੀਆਂ ਹੋਣ ਅਤੇ ਕੁਝ ਘੰਟੇ ਬਾਅਦ ਹੀ ਉਹ ਬਿਲਕੁਲ ਲੱਚਰਵਾਦੀ ਹੋ ਜਾਣ ਮੈਨੂੰ ਲੱਗਣ ਲੱਗ ਜਾਂਦਾ ਕਿ ਜੋ ਕੁਝ ਉਹ ਆਪਣੀਆਂ ਲਿਖਤਾਂ ਵਿੱਚ ਕਹਿੰਦੇ ਹਨ ਇਹ ਤਾਂ ਸਭ ਕੁਝ ਉਸ ਤੋਂ ਪੂਰੀ ਤਰ੍ਹਾਂ ਉਲਟ ਹੈ ... ਮੈਂ ਤਾਂ ਹਿੰਦੁਸਤਾਨ ਵਿੱਚ ਕਦੀ ਕਦਾਈਂ 8-10 ਸਾਲ ਬਾਅਦ ਜਾਂਦਾ ਹਾਂ - ਪਰ ਜਦੋਂ ਕਦੀ ਵੀ ਅਜਿਹੀ ਕਿਸੀ ਮਹਿਫ਼ਲ ਵਿੱਚ ਮੈਨੂੰ ਹੋਰਨਾਂ ਲੇਖਕਾਂ ਨਾਲ ਬੈਠਣਾ ਪਿਆ ਤਾਂ ਮੈਂ ਉਹ ਮਾਹੌਲ ਪਸੰਦ ਨਹੀਂ ਕੀਤਾ ... ਮੈਂ ਤਾਂ ਅਜਿਹੀਆਂ ਗੱਲਾਂ ਨਾਲ, ਅਜਿਹੇ ਮਾਹੌਲ ਨਾਲ, ਬਿਲਕੁਲ ਹੀ ਸਹਿਮਤ ਨਹੀਂ ਹਾਂ ... ਮੈਂ ਤਾਂ ਅਜਿਹੀਆਂ ਗੱਲਾਂ ਦਾ ਵਿਰੋਧ ਕਰਦਾ ਹਾਂ ...
-----
ਮੋਮੀ: ਸੁਖਿੰਦਰ ਜੀ, ਸਾਡੇ ਸਿਆਸੀ ਲੀਡਰ ਵੀ ਤਾਂ ਇਹੋ ਜਿਹੇ ਹਨਸਟੇਜ ਤੇ ਹੋਰ ਤੇ ਪਿੱਛੇ ਹੋਰਫਿਰ ਤੁਹਾਡੇ ਦਿਮਾਗ਼ ਵਿੱਚ ਕਿਸ ਤਰ੍ਹਾਂ ਦੇ ਲੇਖਕ ਦੀ ਤਸਵੀਰ ਹੈ? ਭਾਵ ਲੇਖਕ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਕੀ ਲੇਖਕ ਕਸਟਮਮੇਡ ਹੋਣਾ ਚਾਹੀਦਾ ਹੈ?

ਸੁਖਿੰਦਰ: ਲੇਖਕ ਚੇਤੰਨ ਹੋਵੇ, ਜ਼ਿੰਦਗੀ ਨਾਲ ਜੁੜਿਆ ਹੋਵੇ, ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੋਵੇ ... ਇਹ ਨਹੀਂ ਕਿ ਹਰ ਵੇਲੇ ਸੁੰਨ ਵੱਟਾ ਬਣਿਆ ਰਹੇ ... ਹੱਸੇ ਖੇਡੇ ... ਜ਼ਿੰਦਗੀ ਦੀਆਂ ਸਰਗਰਮੀਆਂ ਵਿੱਚ ਸ਼ਾਮਿਲ ਹੋਵੇ ... ਪਰ ਜ਼ਿੰਦਗੀ ਵਿਰੋਧੀ ਗੱਲਾਂ ਵਿੱਚ ਸ਼ਾਮਿਲ ਨਾ ਹੋਵੇ ... ਉਸਨੂੰ ਮੈਂ ਲੇਖਕ ਸਮਝਦਾ ਹਾਂ ... ਉਸਨੂੰ ਮੈਂ ਇੱਕ ਜ਼ਿੰਮੇਵਾਰ ਲੇਖਕ ਸਮਝਦਾ ਹਾਂਜ਼ਿੰਦਗੀ ਵਿੱਚ ਉਹ ਜੋ ਕੁਝ ਵੀ ਕਰਦਾ ਹੈ - ਉਹ ਸਮਝੇ ਕਿ ਮੈਂ ਉਸ ਦਾ ਜ਼ਿੰਮੇਵਾਰ ਹਾਂ ... ਮੈਂ ਉਸਨੂੰ ਵਧੀਆ ਲੇਖਕ ਸਮਝਦਾ ਹਾਂ ...
-----
ਮੋਮੀ: ਕੀ ਤੁਸੀਂ ਲੇਖਕ ਨੂੰ ਜ਼ਿੰਦਗੀ ਦਾ ਇੱਕ ਪਾਤਰ ਵੀ ਮੰਨਦੇ ਹੋ?

ਸੁਖਿੰਦਰ: ਜ਼ਿੰਦਗੀ ਵਿੱਚ, ਸਮਾਜ ਵਿੱਚ ਉਸਦੀ ਇੱਕ ਜ਼ਿੰਮੇਵਾਰੀ ਹੈਲੇਖਕ ਇੱਕ ਜ਼ਿੰਮੇਵਾਰ ਇਨਸਾਨ ਹੈ ਅਤੇ ਉਹ ਆਪਣੇ ਆਪਨੂੰ ਜ਼ਿੰਮੇਵਾਰ ਹੀ ਸਮਝੇਚਾਹੇ ਉਹ ਲਿਖ ਰਿਹਾ ਹੈ, ਚਾਹੇ ਉਹ ਸਮਾਜ ਵਿੱਚ ਜੀਅ ਰਿਹਾ ਹੈ ... ਹਰ ਪੱਧਰ ਉੱਤੇ ਉਸਨੂੰ ਜ਼ਿੰਮੇਵਾਰ ਹੋਣ ਦਾ ਅਹਿਸਾਸ ਹੋਵੇ ...
-----
ਮੋਮੀ: ਗੁਰਬਖ਼ਸ਼ ਸਿੰਘ ਪ੍ਰੀਤ ਲੜੀ ਨੂੰ ਵੀ ਸਾਹਿਤ ਅਕਾਦਮੀ ਦਾ ਐਵਾਰਡ ਨਹੀਂ ਮਿਲਿਆ ... ਤੇ ਸ਼ਾਇਦ ਜਸਵੰਤ ਸਿੰਘ ਕੰਵਲ ਨੂੰ ਵੀ ਨਹੀਂ ਅਤੇ ਇਸ ਪੱਧਰ ਦੇ ਬਹੁਤ ਸਾਰੇ ਹੋਰ ਲੇਖਕਾਂ ਨੂੰ? ਜਿਹੜੇ ਗੰਢ ਤੁੱਪ ਕਰਨ ਜਾਣਦੇ ਹਨ, ਸਾਹਿਤ ਅਕਾਦਮੀ ਦਾ ਐਵਾਰਡ ਲੈ ਜਾਂਦੇ ਹਨ - ਜਿਵੇਂ ਡਾ. ਵਿਸ਼ਵਾ ਨਾਥ ਤਿਵਾੜੀ, ਸੁਖਪਾਲਵੀਰ ਸਿੰਘ ਹਸਰਤ, ... ਇੱਥੋਂ ਤੱਕ ਕਿ ਜਗਤਾਰ ਪਪੀਹਾ ਜਾਂ ਇਸ ਤਰ੍ਹਾਂ ਦੇ ਹੋਰ ਅਨੇਕਾਂ ਲੇਖਕ ਹਨ ... ਹਾਂ ਅਣਖੀ ਨੇ ਤਾਂ ਵਧੀਆ ਲਿਖਿਆ ਹੈਉਹ ਤਾਂ ਇਨਾਮ ਦਾ ਹੱਕਦਾਰ ਸੀ ... ਪਰ ਪ੍ਰੇਮ ਪ੍ਰਕਾਸ਼ ਖੰਨਵੀ, ਮੋਹਨ ਭੰਡਾਰੀ, ਸ.ਸ. ਮੀਸ਼ਾ, ਪ੍ਰਭਜੋਤ ਕੌਰ, ਮਨਜੀਤ ਟਿਵਾਣਾ, ਤਾਰਾ ਸਿੰਘ ਕਾਮਲ, ਗੁਲਜ਼ਾਰ ਸਿੰਘ ਸੰਧੂ, ਹਰਿੰਦਰ ਮਹਿਬੂਬ ਆਦਿ ਸਭ ਜੁਗਾੜੀਆਂ ਵਿੱਚ ਆ ਜਾਂਦੇ ਹਨ ...?

ਸੁਖਿੰਦਰ: ਜਿਹੜੇ ਛੋਟੇ ਲੇਖਕਾਂ ਨੂੰ ਵੱਡੇ ਇਨਾਮ ਮਿਲ ਵੀ ਜਾਂਦੇ ਹਨ ਉਹ ਕਦੀ ਵੱਡੇ ਲੈਵਲ ਉੱਤੇ ਲੋਕਾਂ ਵਿੱਚ ਸਵੀਕਾਰੇ ਨਹੀਂ ਜਾਂਦੇ ...
-----
ਮੋਮੀ: ਜਿਵੇਂ ਕਿ ਤੁਸੀਂ ਕਿਹਾ ਹੈ ਕਿ ਜਿਹੜੇ ਲੇਖਕ ਛੋਟੇ ਹੁੰਦੇ ਹਨ ਉਨ੍ਹਾਂ ਦਾ ਨਾਮ ਇਨਾਮ ਲੈਣ ਨਾਲ ਵੱਡਾ ਨਹੀਂ ਬਣਦਾਜੇਕਰ ਅਜਿਹੇ ਲੇਖਕ ਤਿਗੜਮਬਾਜ਼ੀ ਲਗਾ ਕੇ ਇਨਾਮ ਲੈਣ ਵਿੱਚ ਕਾਮਿਯਾਬ ਹੋ ਜਾਂਦੇ ਹਨ ਜਾਂ ਦੂਜੇ ਸ਼ਬਦਾਂ ਵਿੱਚ ਉਹ ਇਨਾਮਬਾਜ਼ ਹੁੰਦੇ ਹਨ ਜਾਂ ਉਨ੍ਹਾਂ ਨੂੰ ਇਨਾਮ ਲੈਣੇ ਆਉਂਦੇ ਹਨ - ਪਰ ਲੋਕਾਂ ਵਿੱਚ ਸਤਿਕਾਰੇ ਨਹੀਂ ਜਾਂਦੇਮੇਰੇ ਖਿਆਲ ਵਿੱਚ ਤਾਂ ਉਹ ਇਤਿਹਾਸ ਵਿੱਚ ਆਪਣਾ ਨਾਮ ਬਣਾ ਜਾਂਦੇ ਹਨਫਿਰ ਇਤਿਹਾਸ ਨੂੰ ਕਿਵੇਂ ਝੁਠਲਾਇਆ ਜਾ ਸਕਦਾ ਹੈ? ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

ਸੁਖਿੰਦਰ: ਮੋਮੀ ਸਾਹਿਬ, ਤੁਸੀਂ ਇਨਾਮਾਂ ਦੇ ਬਾਰੇ ਬੜਾ ਹੀ ਜਾਇਜ਼ ਸੁਆਲ ਉਠਾਇਆ ਹੈਇਸ ਬਾਰੇ, ਅਕਸਰ, ਪੰਜਾਬੀ ਅਖਬਾਰਾਂ , ਮੈਗਜ਼ੀਨਾਂ , ਰੇਡੀਓ, ਟੈਲੀਵੀਜ਼ਨ ਉੱਤੇ ਚਰਚਾ ਹੁੰਦਾ ਰਹਿੰਦਾ ਹੈ ਕਿ ਬਹੁਤ ਸਾਰੇ ਲੇਖਕ ਤਿਗੜਮਬਾਜ਼ੀ ਨਾਲ ਇਨਾਮ ਪ੍ਰਾਪਤ ਕਰ ਲੈਂਦੇ ਹਨਤਿਗੜਮਬਾਜ਼ੀ ਹਰ ਪੱਧਰ ਉੱਤੇ ਚੱਲਦੀ ਹੈਉਹ ਭਾਸ਼ਾ ਵਿਭਾਗ, ਪੰਜਾਬ ਦਾ ਕੋਈ ਇਨਾਮ ਹੋਵੇ, ਸਾਹਿਤ ਅਕਾਡਮੀ ਦਿੱਲੀ ਦਾ ਇਨਾਮ ਹੋਵੇ ਅਤੇ ਚਾਹੇ ਪੰਜਾਬੀ ਅਕਾਡਮੀ ਦਿੱਲੀ ਦਾ ਇਨਾਮ ਹੋਵੇ ਅਤੇ ਚਾਹੇ ਹੋਰ ਜਿਹੜੀਆਂ ਵੀ ਕੋਈ ਇਨਾਮ ਦੇਣ ਵਾਲੀਆਂ ਸੰਸਥਾਵਾਂ ਹਨ ਚਾਹੇ ਉਨ੍ਹਾਂ ਦਾ ਇਨਾਮ ਹੋਵੇ - ਉਨ੍ਹਾਂ ਵਿੱਚ ਵੀ ਤਿਗੜਮਬਾਜ਼ੀ ਚੱਲਦੀ ਹੈਬਹੁਤ ਵਾਰੀ ਜਿਨ੍ਹਾਂ ਨੂੰ ਅਸੀਂ ਬਹੁਤ ਉੱਚੀ ਪੱਧਰ ਦੇ ਲੇਖਕ ਨਹੀਂ ਕਹਿ ਸਕਦੇ - ਉਹ ਵੀ ਇਨਾਮ ਲੈ ਜਾਂਦੇ ਹਨ - ਸਿਰਫ ਇਸ ਕਰਕੇ ਕਿ ਬਈ ਜਿਹੜੀ ਇਹ ਇਨਾਮ ਦੇਣ ਵਾਲੀ ਕਮੇਟੀ ਹੁੰਦੀ ਹੈ ਉਹ ਕੋਸ਼ਿਸ਼ ਇਹ ਕਰਦੀ ਹੈ ਕਿ ਉਨ੍ਹਾਂ ਦੇ ਯਾਰਾਂ-ਦੋਸਤਾਂ ਨੂੰ ਹੀ ਇਨਾਮ ਮਿਲੇ ਜਾਂ ਉਨ੍ਹਾਂ ਦੀਆਂ ਧੜੇਬੰਦੀਆਂ - ਗਰੁੱਪਾਂ ਨਾਲ ਸਬੰਧਤ ਲੋਕਾਂ ਨੂੰ ਹੀ ਇਨਾਮ ਮਿਲੇ ਜਾਂ ਜਿਨ੍ਹਾਂ ਨੂੰ ਅਸੀਂ ਉਨ੍ਹਾਂ ਲੇਖਕਾਂ / ਆਲੋਚਕਾਂ ਦੇ ਚੇਲੇ ਕਹਿ ਸਕਦੇ ਹਾਂ ਉਨ੍ਹਾਂ ਨੂੰ ਇਨਾਮ ਮਿਲੇ ... ਜੇਕਰ ਕੋਈ ਆਲੋਚਕ ਹੈ ਤਾਂ ਉਹ ਚਾਹੇਗਾ ਕਿ ਜਿਹੜੇ ਲੇਖਕ ਉਸਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ - ਉਸਦੀ ਅਗਵਾਈ ਲੈਂਦੇ ਹਨ ਉਨ੍ਹਾਂ ਨੂੰ ਇਨਾਮ ਮਿਲੇ ... ਇਹ ਗੱਲ ਆਮ ਹੁੰਦੀ ਰਹੀ ਹੈ - ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ - ਤੁਸੀਂ ਵੀ ਜਿਵੇਂ ਜ਼ਿਕਰ ਕੀਤਾ ਹੈ ਕਿ ਡਾ. ਵਿਸ਼ਵਾਨਾਥ ਤਿਵਾੜੀ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲ ਗਿਆ, ਸੁਖਪਾਲਵੀਰ ਸਿੰਘ ਹਸਰਤ ਨੂੰ ਇਨਾਮ ਮਿਲ ਗਿਆ ਜਾਂ ਜਿਹੜੇ ਅਜਿਹੇ ਹੀ ਕੁਝ ਹੋਰ ਲੇਖਕ ਸਨ, ਉਨ੍ਹਾਂ ਨੂੰ ਇਨਾਮ ਮਿਲ ਗਿਆ; ਪਰ ਉਨ੍ਹਾਂ ਬਾਰੇ ਸਾਰਿਆਂ ਨੂੰ ਹੀ ਪਤਾ ਸੀ ਕਿ ਉਹ ਕਿੰਨੇ ਕੁ ਵੱਡੇ ਲੇਖਕ ਹਨ? ਜਿਨ੍ਹਾਂ ਨੂੰ ਇਨਾਮ ਮਿਲਿਆ ਹੈ - ਸਭ ਨੂੰ ਪਤਾ ਸੀ ਕਿ ਇਹ ਨਕਲੀ ਇਨਾਮ ਹੈਸਾਹਿਤ ਅਕਾਦਮੀ ਦੇ ਇਨਾਮਾਂ ਦੀ ਵੰਡ ਵਿੱਚ ਤਾਂ ਅਕਸਰ ਇਹੋ ਜਿਹੀ ਘਪਲੇਬਾਜ਼ੀ ਹੁੰਦੀ ਹੀ ਰਹੀ ਹੈ ਕਿ ਜਿਹੜੇ ਸਾਹਿਤਕਾਰ ਕਾਬਲ ਨਹੀਂ ਸਨ - ਉਨ੍ਹਾਂ ਨੂੰ ਸਾਹਿਤ ਅਕਾਦਮੀ ਦੇ ਇਨਾਮ ਮਿਲ ਗਏਮੈਂ ਇਹ ਗੱਲ ਵੀ ਕਹਿਣੀ ਚਾਹਾਂਗਾ ਕਿ ਮੈਂ ਵੀ ਤੁਹਾਡੇ ਵਾਂਗੂੰ ਝਿਜਕਦਾ ਨਹੀਂ ਕੋਈ ਗੱਲ ਕਹਿਣ ਤੋਂ ... ਭਾਸ਼ਾ ਵਿਭਾਗ, ਪੰਜਾਬ ਦੇ ਇਨਾਮ ਵੀ, ਵਿਸ਼ੇਸ਼ ਕਰਕੇ, ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਵਿੱਚ ਵੀ ਬਹੁਤ ਘਪਲੇਬਾਜ਼ੀ ਹੁੰਦੀ ਰਹੀ ਹੈਇਸ ਘਪਲੇਬਾਜ਼ੀ ਦਾ, ਸ਼ਾਇਦ, ਮਿੱਤਰ ਸੈਨ ਮੀਤ ਨੇ ਪੰਜਾਬ ਦੀਆਂ ਨਾਮਵਰ ਪੰਜਾਬੀ ਪੱਤਰਕਾਵਾਂ ਵਿੱਚ ਲਿਖ ਲਿਖ ਕੇ ਭਾਂਡਾ ਭੰਨਿਆਂ ਸੀਇਨ੍ਹਾਂ ਲੇਖਾਂ ਵਿੱਚ ਕਿਹਾ ਗਿਆ ਸੀ ਕਿ ਭਾਸ਼ਾ ਵਿਭਾਗ ਵਿੱਚ ਕੰਮ ਕਰਨ ਵਾਲੇ ਲੋਕ ਵੀ ਕਿਵੇਂ ਇਸ ਸਾਜ਼ਿਸ਼ ਵਿੱਚ ਸ਼ਾਮਿਲ ਹਨ ਅਤੇ ਰਿਸ਼ਵਤ ਵਿੱਚ ਮਿਲੀਆਂ ਦਾਰੂ ਦੀਆਂ ਬੋਤਲਾਂ ਹਜ਼ਮ ਕਰਕੇ ਉਹ ਕਿਵੇਂ ਇਨਾਮਾਂ ਦੀ ਵੰਡ ਵਿੱਚ ਹੇਰਾਫੇਰੀਆਂ ਕਰਦੇ ਹਨਤੁਸੀਂ ਪਿਛਲੇ ਕੁਝ ਸਾਲਾਂ ਦੇ ਦਿੱਤੇ ਹੋਏ ਇਨਾਮ ਦੇਖੋ ਤਾਂ ਕਈ ਵੇਰੀ ਉਨ੍ਹਾਂ ਲੋਕਾਂ ਨੂੰ ਇਨਾਮ ਦਿੱਤੇ ਗਏ ਜਿਨ੍ਹਾਂ ਦਾ ਕਦੀ ਕਿਸੀ ਨੇ ਪਹਿਲਾਂ ਨਾਮ ਵੀ ਨਹੀਂ ਸੀ ਸੁਣਿਆਂ ਹੋਇਆਇੰਗਲੈਂਡ ਦੇ ਵੀ, ਕੁਝ ਹੋਰ ਦੇਸ਼ਾਂ ਦੇ ਵੀ ... ਮੈਂ ਤਾਂ ਇੱਥੋਂ ਤੱਕ ਵੀ ਗੱਲ ਕਹਿਣ ਲਈ ਤਿਆਰ ਹਾਂ ਕਿ ਕੈਨੇਡਾ ਦੇ ਕਵੀ ਨਵਤੇਜ ਭਾਰਤੀ ਨੂੰ ਵੀ ਜਿਹੜਾ ਲੀਲ੍ਹਾ ਪੁਸਤਕ ਉੱਤੇ ਇਨਾਮ ਮਿਲਿਆ ਉਹ ਇਨਾਮ ਕਿਵੇਂ ਮਿਲਿਆ? ਲੀਲ੍ਹਾ ਨੂੰ ਮਿਲਿਆ ਇਨਾਮ ਵੀ ਇਸੇ ਕਿਸਮ ਦੀ ਹੀ ਘਪਲੇਬਾਜ਼ੀ ਹੀ ਕਹੀ ਜਾ ਸਕਦੀ ਹੈ ... ਤੁਸੀਂ ਵੀ 20-25 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਹੋ - ਹਿੰਦੁਸਤਾਨ ਵਿੱਚ ਰਹਿੰਦਿਆਂ ਵੀ ਤੁਹਾਨੂੰ ਪਤਾ ਸੀ ਕਿ ਕੈਨੇਡਾ ਵਿੱਚ ਕੌਣ ਲਿਖ ਰਿਹਾ, ਕੀ ਲਿਖ ਰਿਹਾ ਅਤੇ ਕਿਹੋ ਜਿਹਾ ਲਿਖ ਰਿਹਾਹਰੇਕ ਪੱਧਰ ਦੇ ਲੇਖਕਾਂ ਦਾ ਤੁਹਾਨੂੰ ਪਤਾ ਸੀ ... ਨਵਤੇਜ ਭਾਰਤੀ ਨੇ 1968 ਵਿੱਚ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਸੀ ਸਿੰਮਲ ਦੇ ਫੁੱਲਜਦੋਂ ਅਜੇ ਉਹ ਹਿੰਦੁਸਤਾਨ ਵਿੱਚ ਹੀ ਹੁੰਦਾ ਸੀ1968 ਵਿੱਚ ਫਿਰ ਉਹ ਕੈਨੇਡਾ ਆ ਗਿਆਉਸ ਤੋਂ ਬਾਅਦ ਅੱਜ ਤੱਕ ਵੀ ਉਸਦੀ ਆਪਣੀ ਇਕੱਲੇ ਲੇਖਕ ਦੇ ਤੌਰ ਉੱਤੇ ਕੋਈ ਕਵਿਤਾ ਦੀ ਕਿਤਾਬ ਨਹੀਂ ਛਪੀਕਿਸੇ ਵੀ ਖੇਤਰ ਵਿੱਚ ਕੋਈ ਕਿਤਾਬ ਨਹੀਂ ਆਈ1968 ਤੋਂ ਬਾਅਦ ਇਨ੍ਹਾਂ ਦੋ ਭਰਾਵਾਂ ਨੇ ਰਲ ਕੇ 1998 ਵਿੱਚ ਲੀਲ੍ਹਾ ਪ੍ਰਕਾਸ਼ਿਤ ਕੀਤੀਉਸ ਸਮੇਂ ਦੌਰਾਨ ਉਸ ਦੀਆਂ ਥੋੜ੍ਹੀਆਂ ਬਹੁਤ ਕਵਿਤਾਵਾਂ ਵਤਨੋਂ ਦੂਰ ਜਾਂ ਇਹੋ ਜਿਹੇ ਕਿਸੀ ਹੋਰ ਮੈਗਜ਼ੀਨ ਵਿੱਚ ਕਦੀ ਕਦੀ ਛਪਦੀਆਂ ਰਹੀਆਂਨਵਤੇਜ ਭਾਰਤੀ ਕਦੀ ਵੀ ਕੈਨੇਡਾ ਦੇ ਵੱਡੇ ਪੰਜਾਬੀ ਲੇਖਕਾਂ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਜਾਂਦਾਹਿੰਦੁਸਤਾਨ ਦੇ ਆਲੋਚਕਾਂ ਦੇ ਤੁਸੀਂ ਆਰਟੀਕਲ ਵੀ ਦੇਖ ਲਓ - ਕਿ ਉਹ ਕਦੀ ਵੀ ਕੈਨੇਡਾ ਦੇ ਮਹੱਤਵ-ਪੂਰਨ ਲੇਖਕਾਂ ਵਿੱਚ ਸ਼ਾਮਿਲ ਨਹੀਂ ਸੀਉਹ ਹਿੰਦੁਸਤਾਨ ਗਿਆ - ਉਸਨੇ ਲੀਲ੍ਹਾ ਨਾਮ ਦਾ 1053 ਸਫਿਆਂ ਦਾ ਕਾਵਿ-ਗ੍ਰੰਥ ਛਾਪਿਆ ... ਇਨਾਮ ਦੁਆਉਣ ਵਾਲੇ ਨਾਮਵਰ ਲੇਖਕਾਂ ਦੇ ਅੱਗੇ ਪਿੱਛੇ ਘੁੰਮਿਆਂ ... ਜਿਨ੍ਹਾਂ ਵਿੱਚ ਭੂਤਵਾੜਾ, ਪਟਿਆਲਾ ਨਾਲ ਸਬੰਧਤ ਪੰਜਾਬੀ ਦੇ ਕੁਝ ਨਾਮਵਰ ਲੇਖਕ ਅਤੇ ਆਲੋਚਕ ਵੀ ਸ਼ਾਮਿਲ ਸਨ ... ਉਨ੍ਹਾਂ ਤੋਂ ਆਪਣੀ ਤਾਰੀਫ ਵਿੱਚ ਆਰਟੀਕਲ ਲਿਖਵਾਏ ... ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਕਲੀ ਇਨਾਮ ਦੁਆਉਣ ਵਿੱਚ ਡਾ. ਦਲੀਪ ਕੌਰ ਟਿਵਾਣਾ ਦਾ ਵੱਡਾ ਹੱਥ ਸੀਇਹ ਗੱਲ ਕਿੱਥੋਂ ਤੱਕ ਠੀਕ ਹੈ ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ... ਜਿਹੜੀ ਲੇਖਿਕਾ ਹੋਰਨਾਂ ਨੂੰ ਦਿੱਤਾ ਜਾਣ ਵਾਲਾ ਇਨਾਮ ਆਪਣੀ ਹੀ ਜੇਬ੍ਹ ਵਿੱਚ ਪਾ ਸਕਦੀ ਹੈ ਉਹ ਦੂਜਿਆਂ ਨੂੰ ਵੀ ਨਕਲੀ ਇਨਾਮ ਦੁਆ ਸਕਦੀ ਹੈ ... ਇਹ ਗੱਲ ਕਹਿਣ ਵਿੱਚ ਵੀ ਮੈਨੂੰ ਕੋਈ ਝਿਜਕ ਨਹੀਂ ਕਿ ਡਾ. ਸੁਰਜੀਤ ਪਾਤਰ, ਡਾ. ਸੁਤਿੰਦਰ ਨੂਰ, ਡਾ. ਗੁਰਬਚਨ ਜਾਂ ਹਰਿੰਦਰ ਮਹਿਬੂਬ ਵਰਗਿਆਂ ਨੇ ਲਿਖ ਦਿੱਤਾ ਕਿ ਲੀਲ੍ਹਾ ਇੱਕ ਬੜੀ ਹੀ ਮਹੱਤਵ-ਪੂਰਨ ਪੁਸਤਕ ਹੈਇਹ ਪਿਛਲੀ ਸਦੀ ਦੀਆਂ ਮਹੱਤਵ-ਪੂਰਨ ਪੁਸਤਕਾਂ ਵਿੱਚ ਸ਼ਾਮਿਲ ਕੀਤੀ ਜਾਵੇਗੀਹਰਿੰਦਰ ਮਹਿਬੂਬ ਨੇ ਕਹਿ ਦਿੱਤਾ ਬਈ ... ਵਰਡਜ਼ਵਰਥ ਅਤੇ ਕੌਲਿਰਿਜ ਨੇ ਜਿਸ ਤਰ੍ਹਾਂ ਦੀਆਂ ਰਚਨਾਵਾਂ ਲਿਖੀਆਂ ਉਸ ਪੱਧਰ ਦੀਆਂ ਇਹ ਕਵਿਤਾਵਾਂ ਹਨ ਲੀਲ੍ਹਾ ਵਿੱਚ ... ਸੁਆਲ ਪੈਦਾ ਹੁੰਦਾ ਹੈ ਕਿ ਅੱਜ ਅਸੀਂ 2009 ਵਿੱਚ ਰਹਿ ਰਹੇ ਹਾਂਅੱਜ ਅਸੀਂ ਵਰਡਜ਼ਵਰਥ ਅਤੇ ਕੌਲਰਿਜ ਦੇ ਸਮੇਂ ਵਿੱਚ ਨਹੀਂ ਰਹਿ ਰਹੇਕੈਨੇਡਾ ਦਾ ਕੋਈ ਕਵੀ ਜੇਕਰ ਅੱਜ ਤੋਂ ਤਿੰਨ ਸੌ ਸਾਲ ਪੁਰਾਣੀ ਕਵਿਤਾ ਦੀ ਤਰ੍ਹਾਂ ਦੀਆਂ ਹੀ ਲਿਖਤਾਂ ਰਚ ਰਿਹਾ ਹੈ ਤਾਂ ਉਨ੍ਹਾਂ ਦੀ ਪੱਧਰ ਕੀ ਹੈ? ਉੱਥੋਂ ਇਹ ਗੱਲ ਉੱਭਰਦੀ ਹੈ ਕਿ ਅਜਿਹੇ ਲੇਖਕਾਂ ਨੂੰ ਇਨਾਮਾਂ ਲਈ ਜਿਹੜੇ ਆਲੋਚਕ ਵੀ ਨਾਮਜ਼ਦ ਕਰਦੇ ਹਨ, ਉਹ ਕੀ ਇਨ੍ਹਾਂ ਲੇਖਕਾਂ ਦੀਆਂ ਕਿਤਾਬਾਂ ਪੜ੍ਹਦੇ ਵੀ ਹਨ ਜਾਂ ਕਿ ਬਿਨਾਂ ਪੜ੍ਹੇ ਹੀ ਉਹ ਸਿਫਾਰਸ਼ ਕਰ ਦਿੰਦੇ ਹਨ? ਇਹ ਸਾਡਾ ਯਾਰ ਹੈ ਅਤੇ ਇਸ ਨੂੰ ਇਨਾਮ ਦੇ ਦਿੱਤਾ ਜਾਵੇ ... ਮੋਮੀ ਸਾਹਿਬ, ਇਨਾਮਾਂ ਦੀ ਵੰਡ ਕਰਨ ਵਾਲਿਆਂ ਦੀ ਜਦੋਂ ਤੁਸੀਂ ਗੱਲ ਛੇੜੀ ਹੈ ਤਾਂ ਤੁਸੀਂ ਦੇਖੋ ਕਿ 2008 ਵਿੱਚ ਭਾਸ਼ਾ ਵਿਭਾਗ, ਪੰਜਾਬ ਦੇ ਇਨਾਮਾਂ ਦੀ ਵੰਡ ਕਰਨ ਵੇਲੇ ਜਿਹੜੀ ਕੜ੍ਹੀ ਘੋਲੀ ਗਈ ਸੀ ਉਸ ਨਾਲ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਵਰਗੇ ਨਾਮਵਰ ਪੰਜਾਬੀ ਲੇਖਕ ਵੀ ਆਪਣੀ ਵਰ੍ਹਿਆਂ ਦੀ ਬਣੀ ਇੱਜ਼ਤ ਮਿੱਟੀ ਵਿੱਚ ਰੋਲ ਬੈਠੇ ... ਇਨ੍ਹਾਂ ਦੋ ਵੱਡੇ ਲੇਖਕਾਂ ਦੇ ਨਾਲ ਨਾਲ ਸ਼ਾਇਦ 12 ਹੋਰ ਲੇਖਕਾਂ ਨੇ ਜਿਹੜੇ ਕਿ ਇਨਾਮ ਦੇਣ ਵਾਲੀ ਕਮੇਟੀ ਦੇ ਮੈਂਬਰ ਸਨ ਆਪ ਹੀ ਇਨਾਮ ਲੈ ਕੇ ਆਪਣੀਆਂ ਜੇਬ੍ਹਾਂ ਵਿੱਚ ਪਾ ਲਏਪੰਜਾਬੀ ਲੇਖਕਾਂ ਲਈ ਇਸ ਤੋਂ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਇਨਾਮ ਲੈਣ ਲਈ ਸਾਡੇ ਵੱਡੇ ਤੋਂ ਵੱਡੇ ਲੇਖਕ ਵੀ ਇਸ ਤਰ੍ਹਾਂ ਮੂੰਹਾਂ ਚੋਂ ਰਾਲ ਡੇਗਦੇ ਹਨ ਅਤੇ ਇਸ ਤਰ੍ਹਾਂ ਆਪਣੀ ਵਰ੍ਹਿਆਂ ਤੋਂ ਬਣੀ ਹੋਈ ਇੱਜ਼ਤ ਮਿੱਟੀ ਵਿੱਚ ਰੋਲ ਲੈਂਦੇ ਹਨ ... ਦੁਨੀਆਂ ਭਰ ਦੇ ਪੰਜਾਬੀ ਮੀਡੀਆ ਨੇ ਪੰਜਾਬੀ ਦੇ ਇਨ੍ਹਾਂ ਆਖੌਤੀ ਮਹਾਨ ਲੇਖਕਾਂ ਦੀ ਉਹ ਬੇਇਜ਼ਤੀ ਕੀਤੀ ... ਪਰ ਇਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਈ ...
-----
ਮੋਮੀ: ਸੁਖਿੰਦਰ ਜੀ, ਤੁਸੀਂ ਬਗ਼ੈਰ ਕਿਸੇ ਗਰੁੱਪ ਵਿੱਚ ਰਲੇ ਆਪਣੀ ਸਾਰੀ ਉਮਰ ਦਾ ਸਾਹਿਤਕ ਸਫ਼ਰ ਜਾਰੀ ਰੱਖਿਆ ਹੈਫਿਰ ਤੁਸੀਂ ਜਿਨ੍ਹਾਂ ਲੇਖਕਾਂ ਨਾਲ ਇਕੱਠੇ ਰਹੇ ਹੋ ਉਨ੍ਹਾਂ ਨੂੰ ਤੁਸੀਂ ਚੰਗਾ ਵੀ ਨਹੀਂ ਸਮਝਦੇਲੇਖਕ ਵੀ ਤਾਂ ਅਕਸਰ ਇਨਸਾਨ ਹਨ - ਕਸਟਮਮੇਡ ਤਾਂ ਹੁੰਦੇ ਨਹੀਂਜੇਕਰ ਲੋਕ ਤੁਹਾਡੇ ਨਾਲ ਨਹੀਂ ਹਨ - ਤੁਸੀਂ ਜੇਕਰ ਇਕੱਲੇ ਹੀ ਹੋ ਅਤੇ ਜੇਕਰ ਤੁਸੀਂ ਸਮਝਦੇ ਹੋ ਕਿ ਮੈਂ ਇਕੱਲਾ ਹੀ ਠੀਕ ਹਾਂ ਤਾਂ ਇੱਕ ਦਿਨ ਤੁਸੀਂ ਵੀ ਇਸ ਦੁਨੀਆਂ ਤੋਂ ਤੁਰ ਜਾਣਾ ਹੈਫਿਰ ਉਸ ਸਮੇਂ ਤੁਹਾਨੂੰ ਅਲਵਿਦਾ ਕੌਣ ਕਹੇਗਾ? ਕਦੀ ਅਜਿਹੀ ਸੋਚ ਵੀ ਤੁਹਾਡੇ ਮਨ ਵਿੱਚ ਆਈ ਹੈ?

ਸੁਖਿੰਦਰ: ਮੋਮੀ ਸਾਹਿਬ, ਤੁਸੀਂ ਇਸ ਸੁਆਲ ਵਿੱਚ ਕਈ ਸੁਆਲ ਇਕੱਠੇ ਕੀਤੇ ਹਨਭਾਵੇਂ ਕਈ ਸੁਆਲ ਆਪਸ ਵਿੱਚ ਮਿਲਦੇ ਜੁਲਦੇ ਵੀ ਹਨਕਈ ਸੁਆਲ ਮਿਲਦੇ ਜੁਲਦੇ ਨਹੀਂ ਵੀਸਾਰੇ ਹੀ ਸੁਆਲਾਂ ਦਾ ਜੁਆਬ ਮੈਂ ਦੇਣ ਦੀ ਕੋਸ਼ਿਸ਼ ਕਰਾਂਗਾ ... ਮੋਮੀ ਸਾਹਿਬ, ਮੈਂ ਕਦੀ ਧੜੇਬੰਦੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ... ਕਦੀ ਵੀ ਕਿਸੇ ਧੜੇਬੰਦੀ ਜਾਂ ਗਰੁੱਪਬੰਦੀ ਵਿੱਚ ਮੈਂ ਸ਼ਾਮਿਲ ਨਹੀਂ ਹੋਇਆਮੈਂ ਚੰਗੀ ਲਿਖਤ ਵਿੱਚ ਵਿਸ਼ਵਾਸ਼ ਕਰਦਾ ਹਾਂ ... ਇੱਕ ਚੰਗੀ ਲਿਖਤ ਲਿਖਣ ਵਾਲਾ ਲੇਖਕ ਭਾਵੇਂ ਕਿਸੇ ਧੜੇ, ਕਿਸੇ ਗਰੁੱਪ, ਕਿਸੇ ਪਾਰਟੀ ਨਾਲ ਵੀ ਸਬੰਧਤ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ - ਜੇਕਰ ਉਹ ਚੰਗੀ ਲਿਖਤ ਲਿਖ ਰਿਹਾ ਤਾਂ ਮੈਂ ਉਸਦੀ ਲਿਖਤ ਜ਼ਰੂਰ ਪੜ੍ਹਾਂਗਾ ... ਮੈਂ ਉਸਨੂੰ ਜ਼ਰੂਰ ਸਵੀਕਾਰਾਂਗਾਮੈਂ ਕਦੀ ਨਹੀਂ ਦੇਖਿਆ ਕਿ ਉਹ ਕਿਸ ਧੜੇ ਜਾਂ ਕਿਸ ਗਰੁੱਪ ਨਾਲ ਸਬੰਧਤ ਹੈ - ਮੈਂ ਸਿਰਫ ਉਸਦੀ ਲਿਖਤ ਪੜ੍ਹਦਾ ਹਾਂ ... ਦੂਜੀ ਗੱਲ ਇਹ ਹੈ ਕਿ ਮੈਂ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਲੇਖਕ ਹਾਂ - ਤਰੱਕੀਪਸੰਦ ਕਦਰਾਂ-ਕੀਮਤਾਂ ਵਾਲੇ ਜਿਹੜੇ ਲੋਕ ਹਨ, ਮੈਂ ਉਨ੍ਹਾਂ ਨਾਲ ਜੁੜਿਆ ਹੋਇਆ ਹਾਂਉਸਨੂੰ ਤੁਸੀਂ ਕੋਈ ਧੜਾ ਨਹੀਂ ਕਹਿ ਸਕਦੇ - ਗਰੁੱਪ ਨਹੀਂ ਕਹਿ ਸਕਦੇ - ਜਿਸ ਨੂੰ ਇੱਕ ਲਹਿਰ ਕਹਿ ਸਕਦੇ ਹੋ ਕਿ ਜਿਹੜੇ ਵੀ ਚੰਗੀ ਸੋਚ ਦੇ ਬੰਦੇ ਹਨ - ਉਹ ਇਕੱਠੇ ਹੋ ਕੇ ਇੱਕ ਮੰਚ ਉੱਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਦੇ ਮੈਂ ਆਪ ਵੀ ਪ੍ਰੋਗਰਾਮ ਆਯੋਜਿਤ ਕਰਦਾ ਰਿਹਾ ਹਾਂ ਕੈਨੇਡਾ ਵਿੱਚਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰੇ ਨਾਲ ਲੋਕ ਨਹੀਂ ਸਨਅੱਜ ਤੱਕ ਵੀ ਮੇਰੇ ਨਾਲ ਬੜੇ ਲੋਕ ਖੜ੍ਹੇ ਹਨ - ਤਰੱਕੀਪਸੰਦ ਵਿਚਾਰਾਂ ਵਾਲੇਤੁਹਾਨੂੰ ਪਤਾ ਹੈ ਕਿ ਮੈਂ 1989 ਵਿੱਚ ਕੈਨੇਡਾ ਦਾ ਸਾਹਿਤਕ ਮੈਗਜ਼ੀਨ ਸੰਵਾਦ ਸ਼ੁਰੂ ਕੀਤਾ ਸੀ ਅਤੇ ਅੱਜ ਤੱਕ ਵੀ ਅਸੀਂ ਉਹ ਮੈਗਜ਼ੀਨ ਪ੍ਰਕਾਸ਼ਤ ਕਰ ਰਹੇ ਹਾਂਕੈਨੇਡਾ ਵਿੱਚ ਅਜਿਹਾ ਹੋਰ ਕੋਈ ਪੰਜਾਬੀ ਮੈਗਜ਼ੀਨ ਨਹੀਂ ਜੋ ਇੰਨੇ ਲੰਬੇ ਸਮੇਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੋਵੇਤੁਹਾਨੂੰ ਪਤਾ ਹੈ ਕਿ ਅਸੀਂ ਆਦਾਰਾ ਸੰਵਾਦ ਵੱਲੋਂ ਸਮੇਂ ਸਮੇਂ ਸੰਵਾਦ ਨਾਲ ਸਬੰਧਤ ਅਨੇਕਾਂ ਵੱਖੋ, ਵੱਖ ਵਿਸ਼ਿਆਂ ਉੱਤੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਹਨਵੱਡੇ ਵੱਡੇ ਸਾਹਿਤਕ/ਸਭਿਆਚਾਰਕ ਸਮਾਗਮ ਵੀ ਆਯੋਜਿਤ ਕੀਤੇਅਸੀਂ ਕਲਚਰਲ ਪ੍ਰੋਗਰਾਮ ਵੀ ਕੀਤੇ ... ਅਸੀਂ ਫਸਟ ਕੈਨੇਡੀਅਨ ਪੰਜਾਬੀ ਥੀਏਟਰ ਫੈਸਟੀਵਲ ਐਂਡ ਕਾਨਫਰੰਸ ਵੀ ਆਯੋਜਿਤ ਕੀਤੀ ... ਅੱਜ ਤੱਕ ਇੰਨੇ ਸਾਲਾਂ ਬਾਅਦ ਵੀ ... 15/16 ਸਾਲਾਂ ਬਾਅਦ ਵੀ ...ਕੈਨੇਡਾ ਵਿੱਚ ਕੋਈ ਸੰਸਥਾ ਦੂਜਾ ਕੈਨੇਡੀਅਨ ਪੰਜਾਬੀ ਥੀਏਟਰ ਫੈਸਟੀਵਲ ਅਤੇ ਕਾਨਫਰੰਸ ਆਯੋਜਿਤ ਨਹੀਂ ਕਰ ਸਕੀ ... ਇਸ ਪੱਧਰ ਉੱਤੇ ਅਸੀਂ ਜਦੋਂ ਕੰਮ ਕੀਤਾ ਤਾਂ ਅਲਬਰਟਾ ਤੋਂ ਡਰਾਮਾ ਖੇਡਣ ਲਈ ਟੀਮ ਆਈ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਓਨਟਾਰੀਓ ਅਤੇ ਅਲਬਰਟਾ ਤੋਂ ਰੰਗ-ਕਰਮੀ ਕੈਨੇਡਾ ਦੇ ਰੰਗਮੰਚ ਬਾਰੇ ਆਪਣੇ ਖੋਜ-ਪੱਤਰ ਪੇਸ਼ ਕਰਨ ਲਈ ਕਾਨਫਰੰਸ ਵਿੱਚ ਪਹੁੰਚੇ ... ਉਸ ਪੱਧਰ ਦਾ ਕੰਮ ਕੈਨੇਡਾ ਵਿੱਚ ਅੱਜ ਤੱਕ ਹੋਰ ਕਿਸੇ ਸੰਸਥਾ ਵੱਲੋਂ ਨਹੀਂ ਕੀਤਾ ਜਾ ਸਕਿਆਅਸੀਂ 1989 ਤੋਂ ਲੈ ਕੇ ਹੁਣ ਤੱਕ ਹਰ ਸਾਲ 23 ਮਾਰਚ ਦੇ ਦਿਨ ਹਿੰਦੁਸਤਾਨ ਦੇ ਮਹਾਨ ਕ੍ਰਾਂਤੀਕਾਰੀਆਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦ ਵਿੱਚ ਸੰਵਾਦ ਦਾ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਦੇ ਹਾਂ ... ਅਸੀਂ ਕਿੰਨੇ ਹੀ ਵਰ੍ਹੇ ਪੰਜਾਬੀ ਦੇ ਪ੍ਰਸਿੱਧ ਕ੍ਰਾਂਤੀਕਾਰੀ ਕਵੀ ਪਾਸ਼ ਦੀ ਯਾਦ ਵਿੱਚ ਅਤੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸੰਵਾਦ ਦਾ ਇਕੱਠਾ ਅੰਕ ਵੀ ਕੱਢਦੇ ਰਹੇ ਹਾਂਉਸ ਵਿਸ਼ੇਸ਼ ਅੰਕ ਨੂੰ ਰੀਲੀਜ਼ ਕਰਨ ਵੇਲੇ ਅਸੀਂ ਸਾਹਿਤਕ-ਸਭਿਆਚਾਰਕ ਸਮਾਗਮ ਵੀ ਆਯੋਜਿਤ ਕਰਦੇ ਹੁੰਦੇ ਸਾਂ - ਜਿਸ ਵਿੱਚ ਓਨਟਾਰੀਓ ਦੇ ਜਿੰਨੇ ਵੀ ਨਾਮਵਰ ਲੇਖਕ ਸਨ ਸਾਰੇ ਹੀ ਹਿੱਸਾ ਲੈਂਦੇ ਹੁੰਦੇ ਸਨ - ਚਾਹੇ ਉਹ ਕਿਸੀ ਵੀ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਕਿਉਂ ਨਾ ਹੋਣ - ਚਾਹੇ ਉਹ ਸੀਪੀਆਈ, ਸੀਪੀਐਮ ਨਾਲ ਜੁੜੇ ਹੋਣ, ਨਕਸਲਵਾੜੀ ਗਰੁੱਪ ਨਾਲ ਜੁੜੇ ਹੋਣ ਜਾਂ ਕਿਸੀ ਵੀ ਹੋਰ ਪਾਰਟੀ ਨਾਲ - ਜੇਕਰ ਉਹ ਤਰੱਕੀਪਸੰਦ ਕਦਰਾਂ-ਕੀਮਤਾਂ ਦੀ ਗੱਲ ਕਰਦੇ ਸਨ ਤਾਂ ਅਸੀਂ ਉਨ੍ਹਾਂ ਨੂੰ ਉਸ ਸਮਾਗਮ ਵਿੱਚ ਗੱਲ ਕਰਨ ਦਾ ਮੌਕਾ ਦਿੰਦੇ ਸਾਂ ... ਨਜ਼ਮ ਪੜ੍ਹਣ ਦਾ ਮੌਕਾ ਦਿੰਦੇ ਸਾਂ ... ਵਿਸ਼ੇਸ਼ ਅੰਕ ਵਿੱਚ ਸਾਨੂੰ ਹਿੰਦੁਸਤਾਨ ਤੋਂ ਵੀ ਬੜੇ ਵਧੀਆ ਆਰਟੀਕਲ ਆਉਂਦੇ ਸਨ ਅਤੇ ਹੋਰਨਾਂ ਅਨੇਕਾਂ ਦੇਸ਼ਾਂ ਤੋਂ ਵੀ ... ਵੱਖੋ ਵੱਖ ਯੂਨੀਵਰਸਿਟੀਆਂ ਤੋਂ ਆਉਂਦੇ ਰਹੇ ... ਇੰਗਲੈਂਡ ਤੋਂ ਆਉਂਦੇ ਰਹੇ ... ਕੈਨੇਡਾ ਤੋਂ ਆਉਂਦੇ ਰਹੇ ... ਸੋ ਮੇਰਾ ਕਹਿਣ ਤੋਂ ਇਹ ਭਾਵ ਹੈ ਕਿ ਇਸਦਾ ਇਹ ਭਾਵ ਨਹੀਂ ਕਿ ਮੇਰੇ ਨਾਲ ਲੋਕ ਜੁੜੇ ਨਹੀਂ ਹੋਏ ਸਨ ... ਮੈਂ ਧੜੇਬੰਦੀਆਂ ਵਿੱਚ ਨਹੀਂ ਆਉਂਦਾ ... ਮੈਂ ਕੋਈ ਦਿਖਾਵਾ ਨਹੀਂ ਕਰਦਾ ਕਿ ਮੇਰੇ ਨਾਲ ਲੋਕ ਖੜ੍ਹੇ ਹਨ ... ਕਿ ਮੇਰਾ ਕੋਈ ਧੜਾ ਹੈ ... ਮੈਂ ਧੜੇਬੰਦੀਆਂ ਵਾਲੀ ਵਿਚਾਰਧਾਰਾ ਵਿੱਚ ਯਕੀਨ ਹੀ ਨਹੀਂ ਕਰਦਾ ... ਜਿਹੜਾ ਵੀ ਕੋਈ ਤਰੱਕੀ-ਪਸੰਦ ਕਦਰਾਂ ਕੀਮਤਾਂ ਦੀ ਗੱਲ ਕਰਦਾ ਹੈ ਮੈਂ ਉਸਦੇ ਨਾਲ ਹਾਂ ... ਤੁਸੀਂ ਇੱਕ ਹੋਰ ਸੁਆਲ ਉਠਾਇਆ ਹੈ - ਉਨ੍ਹਾਂ ਲੇਖਕਾਂ ਬਾਰੇ ਜੋ ਕਦੀ ਮੇਰੇ ਨਾਲ ਤੁਰੇ ਪਰ ਬਾਅਦ ਵਿੱਚ ਮੇਰੇ ਤੋਂ ਅਲੱਗ ਹੋ ਗਏ ... ਮੋਮੀ ਸਾਹਿਬ, ਮੈਂ ਕਹਿਣਾ ਚਾਹਾਂਗਾ ਕਿ ਜਦੋਂ ਤੁਸੀਂ ਇੱਕ ਲੰਬਾ ਸਮਾਂ ਕਿਸੀ ਖੇਤਰ ਵਿੱਚ ਕੰਮ ਕਰਦੇ ਹੋ ਜਿਵੇਂ ਕਿ ਮੈਂ ਕੈਨੇਡਾ ਵਿੱਚ ਕੀਤਾ ... ਭਾਵੇਂ ਕਿ ਜਦੋਂ ਮੈਂ ਇੰਡੀਆ ਵਿੱਚ ਸੀ ਮੈਂ ਉਦੋਂ ਹੀ ਲੇਖਕ ਦੇ ਤੌਰ ਉੱਤੇ ਕੰਮ ਕਰ ਰਿਹਾ ਸੀ - ਮੇਰੀਆਂ ਕਿਤਾਬਾਂ 1971 ਤੋਂ ਪ੍ਰਕਾਸ਼ਿਤ ਹੋਣੀਆ ਸ਼ੁਰੂ ਹੋ ਗਈਆਂ ਸਨ ਅਤੇ ਕੈਨੇਡਾ ਵਿੱਚ ਮੈਂ 1975 ਤੋਂ ਇੱਕ ਲੇਖਕ ਦੇ ਤੌਰ ਉੱਤੇ ਸਰਗਰਮ ਹਾਂਏਨਾ ਲੰਬਾ ਸਮਾਂ ਜਦੋਂ ਤੁਸੀਂ ਕਿਸੀ ਖੇਤਰ ਨਾਲ ਜੁੜੇ ਰਹਿੰਦੇ ਹੋ ਤਾਂ ਕੁਝ ਲੋਕ ਤੁਹਾਡੇ ਨਾਲ ਜੁੜਦੇ ਹਨ - ਅਤੇ ਕੁਝ ਅਲੱਗ ਹੋ ਜਾਂਦੇ ਹਨਇਹ ਸਿਲਸਿਲਾ ਇੰਜ ਨਿਰੰਤਰ ਜਾਰੀ ਰਹਿੰਦਾ ਹੈ ... ਕਈ ਵੇਰੀ ਕੀ ਹੁੰਦਾ ਹੈ ਕਿ ਜ਼ਿੰਦਗੀ ਦੀ ਦੌੜ ਵਿੱਚ, ਰਾਜਨੀਤੀ, ਸਮਾਜਿਕ ਕਦਰਾਂ-ਕੀਮਤਾਂ ਪਲ-ਪਲ ਬਦਲ ਰਹੀਆਂ ਹਨ - ਉਨ੍ਹਾਂ ਕਾਰਨਾਂ ਕਰਕੇ ਕਈ ਵੇਰੀ ਤੁਹਾਡੇ ਆਪਣੇ ਸਾਥੀਆਂ ਨਾਲ ਵੀ ਮਤਭੇਦ ਹੋ ਜਾਂਦੇ ਹਨਉੱਥੇ ਤੁਹਾਡੇ ਵੱਖਰੇਵੇਂ ਹੋ ਜਾਂਦੇ ਹਨ ... ਮੇਰੇ ਜਿਹੜੇ ਕਰੀਬੀ ਸਾਥੀ ਸਨ ਜਿਨ੍ਹਾਂ ਵਿੱਚ ਸੁਰਿੰਦਰ ਧੰਜਲ - ਜੋ ਕਿ ਅੱਜ ਕੱਲ੍ਹ ਬ੍ਰਿਟਿਸ਼ ਕੋਲੰਬੀਆ ਦੀ ਇੱਕ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ ... ਅਤੇ ਓਨਟਾਰੀਓ ਵਿੱਚ ਰਹਿ ਰਿਹਾ ਪੰਜਾਬੀ ਸ਼ਾਇਰ ਇਕਬਾਲ ਰਾਮੂਵਾਲੀਆ ਜੋ ਕਿ ਟੀਚਿੰਗ ਦੇ ਪਰੋਫੈਸ਼ਨ ਵਿੱਚ ਵੀ ਹੈ ... ਅਸੀਂ ਤਿੰਨ ਕੈਨੇਡੀਅਨ ਕਵੀਆਂ ਨੇ ਰਲ ਕੇ 1979 ਵਿੱਚ ਤਿੰਨ ਕੋਣ ਨਾਮ ਦੀ ਇੱਕ ਸਾਂਝੀ ਕਿਤਾਬ ਪ੍ਰਕਾਸ਼ਿਤ ਕੀਤੀ ਸੀ ... ਜਿਸ ਪੁਸਤਕ ਦਾ ਬਹੁਤ ਜ਼ਿਆਦਾ ਚਰਚਾ ਹੋਇਆ ਸੀਉਹ ਕਿਤਾਬ ਦਿੱਲੀ ਯੂਨੀਵਰਸਿਟੀ, ਦਿੱਲੀ, ਇੰਡੀਆ ਵਿੱਚ ਐਮ.ਏ. ਦੇ ਵਿਦਿਆਰਥੀਆਂ ਨੂੰ ਛੇ ਸਾਲ ਲੱਗੀ ਰਹੀ ਸੀ ... ਇਨ੍ਹਾਂ ਲੇਖਕਾਂ ਨਾਲ ਮੇਰੇ ਹੁਣ ਉਸ ਤਰ੍ਹਾਂ ਦੇ ਸਬੰਧ ਨਹੀਂ ਹਨ ਕਿ ਅਸੀਂ ਇਕੱਠੇ ਹੋ ਕੇ ਕੋਈ ਚੀਜ਼ ਪ੍ਰਕਾਸ਼ਿਤ ਕਰੀਏ ... ਸਮੇਂ ਦੇ ਬਦਲਣ ਨਾਲ ਕਦਰਾਂ-ਕੀਮਤਾਂ ਬਦਲ ਜਾਂਦੀਆਂ ਹਨ ... ਲੋਕਾਂ ਦੇ ਵਿਚਾਰ, ਉਨ੍ਹਾਂ ਦੀਆਂ ਦਿਲਚਸਪੀਆਂ ਬਦਲ ਜਾਂਦੀਆਂ ਹਨਉਨ੍ਹਾਂ ਦੇ ਵੀ ਰੁਝੇਵੇਂ, ਉਨ੍ਹਾਂ ਦੀਆਂ ਦਿਲਚਸਪੀਆਂ ਬਦਲ ਗਈਆਂ - ਮੇਰੀਆਂ ਵੀ ਕੁਝ ਦਿਲਚਸਪੀਆਂ ਬਦਲ ਗਈਆਂ - ਸੋਚਣ ਦੇ ਕੁਝ ਢੰਗ ਵੀ ਬਦਲ ਗਏ ... ਆਪਣੇ ਆਪਣੇ ਤੌਰ ਉੱਤੇ ਅਸੀਂ ਜੀਅ ਰਹੇ ਹਾਂ ... ਪਰ ਸਾਡਾ ਇਸ ਤਰ੍ਹਾਂ ਦਾ ਕੋਈ ਆਪਸੀ ਵਿਰੋਧ ਨਹੀਂ ਕਿ ਅਸੀਂ ਇੱਕ ਦੂਜੇ ਉੱਤੇ ਕੋਈ ਹਿੰਸਾਤਮਕ ਹਮਲਾ ਕਰੀਏ ... ਇਹੋ ਜਿਹੀ ਕੋਈ ਗੱਲ ਨਹੀਂ ... ਅਸੀਂ ਆਪਣੇ ਆਪਣੇ ਤੌਰ ਉੱਤੇ ਸਾਹਿਤਕ ਖੇਤਰ ਵਿੱਚ ਕੰਮ ਕਰ ਰਹੇ ਹਾਂ ... ਜਿਸ ਤਰ੍ਹਾਂ ਦਾ ਵੀ ਉਹ ਲੋਕ ਸਾਹਿਤਕ ਕੰਮ ਕਰ ਰਹੇ ਹਨ - ਮੇਰੀਆਂ ਉਨ੍ਹਾਂ ਲਈ ਵੀ ਸ਼ੁਭ ਇਛਾਵਾਂ ਹਨ ...
-----
ਮੋਮੀ: ਮੇਰਾ ਆਖਰੀ ਸੁਆਲ ਰਹਿ ਗਿਆ ਕਿ ਤੁਸੀਂ ਇਕੱਲੇ ਹੀ ਹੋਆਖਰੀ ਸਮੇਂ ਤੁਹਾਡੇ ਨਾਲ ਕੌਣ ਤੁਰੇਗਾ?

ਸੁਖਿੰਦਰ: ਮੋਮੀ ਸਾਹਿਬ, ਇਸ ਸੁਆਲ ਬਾਰੇ ਮੈਂ ਕਦੀ ਬਹੁਤੀ ਚਿੰਤਾ ਨਹੀਂ ਕਰਦਾਜਦੋਂ ਕਿਸੀ ਨੇ ਜਾਣਾ, ਉਸਨੇ ਤੁਰ ਜਾਣਾ, ਉਸ ਗੱਲ ਦੀ ਫਿਕਰ ਕਰਨ ਦੀ ਕੀ ਲੋੜ ਹੈ ... ਇਕੱਲੇ ਹੀ ਆਏ ਸੀ ... ਜੇਕਰ ਇਕੱਲੇ ਹੀ ਤੁਰ ਗਏ ਤਾਂ ਉਸ ਨਾਲ ਕੀ ਫਰਕ ਪਿਆ ... ਇਸ ਗੱਲ ਦੀ ਮੇਰੇ ਲਈ ਕੋਈ ਖਾਸ ਮਹੱਤਤਾ ਨਹੀਂ ... ਹੈਮਿੰਗਵੇ ਦੇ ਨਾਵਲ ਬੁੱਢਾ ਆਦਮੀ ਅਤੇ ਸਮੁੰਦਰ ਦੇ ਹੀਰੋ ਵਾਂਗੂੰ ਮੈਂ ਤਾਂ ਕਹਿੰਦਾ ਹਾਂ ਕਿ ਤੁਸੀਂ ਜਿਹੜਾ ਜ਼ਿੰਦਗੀ ਦਾ ਕਾਰ ਵਿਹਾਰ ਕਰਨਾ ਹੈ ਉਸ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਦਾ ਹੀ ਜੂਝਦੇ ਰਹੋ - ਸੰਘਰਸ਼ ਕਰਦੇ ਰਹੋ ... ਤੁਸੀਂ ਜ਼ਿੰਦਗੀ ਵਿੱਚ ਕਦੀ ਵੀ ਹਾਰ ਨਾ ਮੰਨੋ - ਇਸ ਤੋਂ ਵੱਧ ਫਿਕਰ ਕਰਨ ਦੀ ਕੋਈ ਲੋੜ ਨਹੀਂ

********

ਸਮਾਪਤ

No comments: