Friday, June 12, 2009

ਇਕਬਾਲ ਅਰਪਨ ਨਾਲ਼ ਇੱਕ ਸਾਹਿਤਕ ਮੁਲਾਕਾਤ

ਦੋਸਤੋ! ਇਕਬਾਲ ਅਰਪਨ ਜੀ ਨਾਲ਼ ਇਹ ਮੁਲਾਕਾਤ ਸਤਨਾਮ ਸਿੰਘ ਢਾਹ ਜੀ ਨੇ ਉਹਨਾਂ ਦੇ 15 ਜੂਨ 2006 ਨੂੰ ਸਦੀਵੀ ਵਿਛੋੜਾ ਦੇਣ ਜਾਣ ਤੋਂ ਪਹਿਲਾਂ ਕੀਤੀ ਸੀ। ਅਰਪਨ ਜੀ ਦੇ ਕੈਲਗਰੀ ਕੈਨੇਡਾ ਨਿਵਾਸੀ ਵੱਡੇ ਭਾਈ ਸਾਹਿਬ ਗ਼ਜ਼ਲਗੋ ਸ: ਕੇਸਰ ਸਿੰਘ ਨੀਰ ਜੀ ਨੇ ਇਹ ਮੁਲਾਕਾਤ ਆਰਸੀ ਦੇ ਪਾਠਕ ਸਾਹਿਬਾਨ ਲਈ ਭੇਜੀ ਹੈ, ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ।

ਅਦਬ ਸਹਿਤ

ਤਨਦੀਪ ਤਮੰਨਾ

******

.....ਨਵੇਂ ਲੇਖਕਾਂ ਨੂੰ ਕਹਾਂਗਾ ਕਿ ਜੇ ਤੁਹਾਡੇ ਅੰਦਰ ਇੱਕ ਲਿਖਾਰੀ ਸੁੱਤਾ ਪਿਆ ਹੈ ਤਾਂ ਉਸਨੂੰ ਜਗਾਓਤੁਸੀਂ ਲਿਖਣਾ ਸ਼ੁਰੂ ਕਰੋਲਿਖਣ ਤੋਂ ਪਹਿਲਾਂ ਵਧੀਆ ਲੇਖਕਾਂ ਨੂੰ ਜ਼ਰੂਰ ਪੜ੍ਹੋਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਨਾ ਚਾਹੀਦੈਗ਼ਲਤ ਢੰਗ ਅਪਣਾ ਕੇ ਮਸ਼ਹੂਰੀ ਖੱਟਣ ਦਾ ਯਤਨ ਨਾ ਕਰੋਆਪਣੀਆਂ ਪੁਸਤਕਾਂ ਨੂੰ ਚੂਰਨ ਦੀਆਂ ਸ਼ੀਸ਼ੀਆਂ ਵਾਂਗੂੰ ਲੋਕਾਂ ਦੇ ਤਰਲ਼ੇ ਕਰਕੇ ਨਾ ਵੇਚੋਲੇਖਕ ਦੀ ਕਦਰ ਮਿੱਟੀ ਵਿੱਚ ਨਾ ਮਿਲਾਓਅਜਿਹਾ ਨਾ ਹੋਵੇ ਕਿ ਲੋਕ ਲੇਖਕਾਂ ਨੂੰ ਟਿੱਚਰਾਂ ਕਰਨਲੇਖਕ ਨੂੰ ਚੰਗੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਚਾਹੀਦਾ ਹੈ... ਇਕਬਾਲ ਅਰਪਨ

******

ਮੁਲਾਕਾਤੀ ਸਤਨਾਮ ਸਿੰਘ ਢਾਹ

ਇਕਬਾਲ ਅਰਪਨ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਉਹ ਪੰਜਾਬ ਤੋਂ ਬਾਹਰ ਖ਼ਾਸ ਕਰਕੇ ਵਿਦੇਸ਼ਾਂ ਵਿੱਚ ਜਿਵੇਂ ਤਨਜ਼ਾਨੀਆ, ਜ਼ਾਂਬੀਆ, ਜ਼ਿੰਮਬਾਵੇ, ਸਾਮੋਆ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਆਪਣੀਆਂ ਸਾਹਿਤਕ ਸਰਗਰਮੀਆਂ ਕਰਕੇ ਇੱਕ ਵੱਖਰੀ ਪਛਾਣ ਰੱਖਦਾ ਹੈਇਕਬਾਲ ਅਰਪਨ ਉਹ ਵਿਅਕਤੀ ਹੈ ਜਿਹੜਾ ਕਈ ਵੱਖਰੀਆਂ ਵੱਖਰੀਆਂ ਸ਼ਖ਼ਸੀਅਤਾਂ ਦਾ ਮਾਲਕ ਹੈਉਹ ਆਪਣੇ ਜ਼ਮਾਨੇ ਵਿੱਚ ਵਧੀਆ ਹਾਕੀ, ਬੈਡਮਿੰਟਨ ਅਤੇ ਟੈਨਿਸ ਦਾ ਖਿਡਾਰੀ ਵੀ ਰਿਹਾਉਹ ਇੱਕ ਹੰਢਿਆ ਸਮਾਜ ਸੇਵਕ ਹੋਣ ਦੇ ਨਾਲ ਨਾਲ ਇੱਕ ਵਧੀਆ ਲਿਖਾਰੀ ਵੀ ਹੈ ਜਿਹੜਾ ਮਾਂ ਬੋਲੀ ਦੀ ਸੇਵਾ ਲਈ ਸਿਰਤੋੜ ਯਤਨਸ਼ੀਲ ਹੈਉਂਝ ਭਾਵੇ ਅੰਗਰੇਜ਼ੀ, ਉਰਦੂ ਅਤੇ ਹਿੰਦੀ ਬੋਲਣ ਦੀ ਮੁਹਾਰਤ ਰੱਖਦਾ ਹੈ, ਪਰ ਉਸਦਾ ਮਾਂ-ਬੋਲੀ ਪੰਜਾਬੀ ਨਾਲ ਵਿਸ਼ੇਸ਼ ਪਿਆਰ ਹੈਜੇਕਰ ਮੈਂ ਇਹ ਕਹਾਂ ਕਿ ਇਕਬਾਲ ਖਾਲਸਾ ਹਾਈ ਸਕੂਲ ਕਮਾਲ ਪੁਰੇ ਦੇ ਲਿਖਾਰੀਆਂ ਦੀ ਉਸ ਨਰਸਰੀ ਦਾ ਖ਼ੂਬਸੂਰਤ ਗੁਲਾਬ ਹੈ ਜਿਸ ਨੇ ਆਪਣੀ ਮਹਿਕ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਖਿਲਾਰਿਆ, ਤਾਂ ਇਹ ਕੋਈ ਅਤਿਕਥਨੀ ਨਹੀ ਹੋਵੇਗੀ

----

ਇਕਬਾਲ ਲੰਬੇ ਸਮੇਂ ਤੋ ਲਗਾਤਾਰ ਲਿਖ ਰਿਹਾ ਹੈਉਹ ਬਹੁਪੱਖੀ ਤੇ ਬਹੁ ਵਿਧੀ ਲੇਖਕ ਹੈਉਸਦੀਆਂ ਰਚਨਾਵਾਂ ਦੇਸੀ ਅਤੇ ਵਿਦੇਸ਼ੀ ਮੈਗਜ਼ੀਨਾਂ, ਅਖ਼ਬਾਰਾਂ ਵਿੱਚ ਆਮ ਛਪਦੀਆਂ ਰਹਿੰਦੀਆਂ ਹਨਪਰ ਉਸਦਾ ਕਹਿਣਾ ਹੈ ਕਿ ਮੈਂ ਅਜੇ ਕਲਮ ਸਾਫ਼ ਕਰ ਰਿਹਾ ਹਾਂਗੱਲ ਬਾਤ ਦੌਰਾਨ ਉਸ ਨੇ ਆਖਿਆ ਕਿ ਮੈਂ ਹੁਣ ਰਿਟਾਇਰਡ ਹੋ ਚੁੱਕਾ ਹਾਂ ਤੇ ਪੂਰਾ ਸਮਾਂ ਲਿਖਣ ਪੜ੍ਹਨ ਵਾਲੇ ਪਾਸੇ ਲਾਉਣਾ ਹੈ

----

ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਗਰਾਵਾਂ (ਲੁਧਿਆਣਾ) ਦੇ ਨੇੜੇ ਖਾਲਸਾ ਹਾਈ ਸਕੂਲ ਕਮਾਲ ਪੁਰੇ ਨੇ ਕਈ ਲੇਖਕ ਪੰਜਾਬੀ ਸਾਹਿਤ ਨੂੰ ਦਿੱਤੇ ਹਨ ਜਿਵੇਂ ਡਾ: ਰਘਬੀਰ ਸਿੰਘ (ਸਿਰਜਣਾ), ਕਹਾਣੀਕਾਰ ਸ਼ਿਵਚਰਨ ਗਿੱਲ, ਕਵੀ ਡਾ: ਸੁਰਿੰਦਰ ਗਿੱਲ ਅਤੇ ਗ਼ਜ਼ਲਗੋ ਕੇਸਰ ਸਿੰਘ ਨੀਰਇਕਬਾਲ ਅਰਪਨ ਵੀ ਇਸੇ ਨਰਸਰੀ ਦਾ ਇੱਕ ਬੂਟਾ ਹੈਆਪਣੀ ਜਾਣ ਪਛਾਣ ਕਰਾਉਂਦਿਆਂ ਉਹ ਇੱਕ ਲਾਈਨ ਵਿੱਚ ਕਹਿੰਦਾ ਹੈ ਮੈਂ ਉਹ ਵਿਅਕਤੀ ਹਾਂ, ਜਿਸ ਨੇ ਇਸ਼ਕ ਉਰਦੂ ਨਾਲ ਕੀਤਾ, ਵਿਆਹ ਪੰਜਾਬੀ ਨਾਲ ਕਰਵਾਇਆ ਅਤੇ ਕਮਾਈ ਸਾਰੀ ਉਮਰ ਅੰਗਰੇਜ਼ੀ ਦੀ ਖਾਧੀਇਕਬਾਲ ਦੀ ਪਕੜ ਭਾਵੇਂ ਹੋਰ ਭਾਸ਼ਾਵਾਂ ਤੇ ਵੀ ਮਜਬੂਤ ਹੈ ਪਰ ਤੁਸੀਂ ਹੈਰਾਨ ਹੋਵੋਗੇ ਕਿ ਜਦੋੰ ਉਹ ਉਰਦੂ ਮੁਸ਼ਾਇਰਿਆਂ ਵਿੱਚ ਜਾਂਦਾ ਹੈ ਤਾਂ ਮੁਸ਼ਾਇਰਾ ਲੁੱਟ ਲੈਂਦਾ ਹੈ

----

ਉਹ ਭਾਵੇਂ ਲੀਡਰ ਨਹੀ ਪਰ ਨਿਧੜਕ ਬੁਲਾਰਾ ਹੈਉਹ ਕਦੇ ਕਿਸੇ ਨਾਲ ਧੱਕਾ ਹੁੰਦਾ ਸਹਿਣ ਨਹੀ ਕਰ ਕਰਦਾਸਾਡੇ ਸਮਾਜ ਵਿੱਚ ਹੋ ਰਹੇ ਗ਼ਲਤ ਕੰਮਾਂ, ਗ਼ਲਤ ਕਰਮ ਕਾਂਡਾਂ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਦਾ ਜੇਰਾ ਰੱਖਦਾ ਹੈਇਸੇ ਕਰਕੇ ਉਸਦੀਆਂ ਲਿਖਤਾਂ ਵਿੱਚ ਇਹ ਰੰਗ ਭਾਰੂ ਹੈਉਹ ਇੱਕ ਸਿਹਤਮੰਦ ਸਮਾਜ ਦੇਖਣ ਦਾ ਚਾਹਵਾਨ ਹੈ

ਇਕਬਾਲ ਬਹੁਪੱਖੀ ਲੇਖਕ ਹੈਕਵਿਤਾ, ਕਹਾਣੀ, ਨਾਵਲ ਅਤੇ ਲੇਖ ਲਿਖਣ ਦੇ ਨਾਲ ਨਾਲ ਉਹ ਇੱਕ ਨਿਰਪੱਖ ਤੇ ਉਸਾਰੂ ਆਲੋਚਕ ਵੀ ਹੈ ਜੋ ਲੇਖਕ ਨੂੰ ਵਧੀਆ ਤੇ ਮਿਆਰੀ ਲਿਖਣ ਲਈ ਪ੍ਰੇਰਨਾ ਦਿੰਦਾ ਹੈਉਸਦੀ ਪ੍ਰੇਰਨਾ ਸਦਕਾ ਹੀ ਕੈਲਗਰੀ ਵਿੱਚ ਅਨੇਕਾਂ ਨਵੇਂ ਲਿਖਾਰੀ ਪਾਠਕਾਂ ਦੇ ਸਨਮੁੱਖ ਹੋਏ ਹਨ, ਨਹੀ ਤਾਂ ਸ਼ਾਇਦ ਉਨ੍ਹਾਂ ਦੀ ਲਿਖਣ ਕਲਾ ਦੱਬੀ ਘੁੱਟੀ ਹੀ ਰਹਿ ਜਾਂਦੀਉਹ ਪਿਛਲੇ ਦਸ ਸਾਲਾਂ ਤੋਂ ਕੈਲਗਰੀ ਵਿੱਚ ਰਹਿ ਕੇ ਪੰਜਾਬੀ ਬੋਲੀ ਦੀ ਸੇਵਾ ਵਿੱਚ ਪੂਰੀ ਸਰਗਰਮੀ ਨਾਲ ਜੁਟਿਆ ਹੋਇਆ ਹੈ

----

ਉਹ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਮੋਢੀ ਮੈਂਬਰ ਹੈਉਸਦੀ ਨੇਕ ਦਿਲ ਅਗਵਾਈ ਹੇਠ ਪੰਜਾਬੀ ਲਿਖਾਰੀ ਸਭਾ ਨੇ ਉਹ ਕੰਮ ਕੀਤੇ ਜਿਹੜੇ ਬਹੁਤ ਘੱਟ ਸਭਾਵਾਂ ਕਰ ਸਕੀਆਂਪਿਛਲੇ ਦਿਨੀਂ ਸਤਨਾਮ ਸਿੰਘ ਢਾਹ ਨੇ ਇਕਬਾਲ ਅਰਪਨ ਨਾਲ ਵਿਸ਼ੇਸ਼ ਗੱਲ ਬਾਤ ਕੀਤੀਪੇਸ਼ ਹਨ ਉਸ ਗੱਲ ਬਾਤ ਦੇ ਕੁਝ ਅੰਸ਼:

**********

ਸਤਨਾਮ - ਤੁਸੀਂ ਆਪਣੇ ਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਕੁਝ ਦੱਸੋ?

ਅਰਪਨ - ਪੇਪਰਾਂ ਵਿੱਚ ਮੇਰਾ ਜਨਮ 15 ਜੂਨ 1938 ਪਿੰਡ ਛੱਜਾਵਾਲ ਦਾ ਲਿਖਿਆ ਹੈਅਸਲ ਵਿੱਚ ਮੇਰਾ ਜਨਮ ਜੈਪੁਰ ਵਿੱਚ ਹੋਇਆਮੇਰੇ ਪਿਤਾ ਜੀ ਸਵ. ਟਹਿਲ ਸਿੰਘ, ਜੈਪੁਰ ਵਿੱਚ ਨੌਕਰੀ ਕਰਦੇ ਸਨ ਤੇ ਬਾਅਦ ਵਿੱਚ ਪਿੰਡ ਆ ਗਏਮੇਰੇ ਦਾਦਾ ਜੀ ਸਵ. ਬਾਬੂ ਗੁਰਦਿੱਤ ਸਿੰਘ ਗੁਰਹਰੀਨੂੰ ਕਵਿਤਾ ਲਿਖਣ ਦਾ ਬਹੁਤ ਸ਼ੌਕ ਸੀਉਹ ਆਪਣੇ ਸਮੇਂ ਦੇ ਵਧੀਆ ਸਾਹਿਤਕਾਰ ਸਨਉਹਨਾਂ ਦੀਆਂ ਲਿਖੀਆਂ ਦੋ ਪੁਸਤਕਾਂ ਲੋਕ ਪ੍ਰਲੋਕਅਤੇ ਮਹਾਂ ਇੰਜੀਨੀਅਰ ਬਾਬਾ ਵਿਸ਼ਕਰਮਾਂ ਜੀ ਦਾ ਇਤਿਹਾਸਦੀਆਂ ਸਾਡੇ ਕੋਲ ਹਨਪਿਤਾ ਜੀ ਨੂੰ ਕਵਿਤਾ ਪੜ੍ਹਨ ਦਾ ਸ਼ੌਕ ਸੀਅਸੀਂ ਚਾਰ ਭਰਾ ਹਾਂ, ਵੱਡੇ ਸੁਰਜੀਤ ਸਿੰਘ, ਸ਼ੋਸ਼ਲ ਵਰਕਰ ਹਨਕੇਸਰ ਸਿੰਘ ਨੀਰ ਅਧਿਆਪਕ ਸਨਤੀਜੇ ਨੰਬਰ ਤੇ ਮੈਂ ਹਾਂਛੋਟਾ ਅਫ਼ਰੀਕਾ ਵਿੱਚ ਹੈਲਿਖਣ ਦਾ ਕੰਮ ਮੇਰੇ ਤੇ ਵੀਰ ਕੇਸਰ ਸਿੰਘ ਨੀਰ ਦੇ ਹਿੱਸੇ ਆਇਆ

----

ਸਤਨਾਮ - ਸਾਹਿਤਕ ਪ੍ਰੇਰਨਾ ਤੁਹਾਨੂੰ ਘਰ ਵਿੱਚੋਂ ਹੀ ਮਿਲੀ ਜਾਂ ਕਿਸੇ ਹੋਰ ਪ੍ਰੇਰਨਾ ਸਰੋਤ ਤੋਂ ? ਤੁਹਾਨੂੰ ਲਿਖਣ ਦੀ ਚੇਟਕ ਕਦੋਂ ਲੱਗੀ?

ਅਰਪਨ - ਲਿਖਣ ਦੀ ਗੁੜ੍ਹਤੀ ਮੈਨੂੰ ਵਿਰਸੇ ਵਿੱਚ ਹੀ ਮਿਲੀ ਹੈਪਹਿਲਾਂ ਬਾਬਾ ਜੀ, ਫੇਰ ਪਿਤਾ ਜੀ ਅਤੇ ਪਿੱਛੋਂ ਵੱਡੇ ਵੀਰ ਕੇਸਰ ਸਿੰਘ ਨੀਰ ਹੋਰੀਂ ਸਾਹਿਤ ਨਾਲ ਜੁੜੇ ਰਹੇਘਰੇਲੂ ਮਾਹੌਲ ਸਾਹਿਤਕ ਸੀਇਸ ਵਿੱਚ ਮੇਰੇ ਸਕੂਲ ਦਾ ਵੀ ਬਹੁਤ ਯੋਗਦਾਨ ਹੈਘਰ ਵਿੱਚ ਪੰਜਾਬੀ ਦੇ ਮੈਗਜ਼ੀਨ ਤੇ ਪੁਸਤਕਾਂ ਪੜ੍ਹਨ ਨੂੰ ਮਿਲਦੀਆਂਲਿਖਣ ਦੀ ਚੇਟਕ ਸਕੂਲ ਦੇ ਸਮੇਂ ਤੋਂ ਹੀ ਲੱਗੀ ਸੀ

----

ਸਤਨਾਮ - ਹਾਈ ਸਕੂਲ ਤੋ ਬਾਅਦ ਦੀ ਵਿੱਦਿਆ ਕਿੱਥੋਂ ਲਈ ?

ਅਰਪਨ - ਹਾਈ ਸਕੂਲ ਤੋਂ ਬਾਅਦ ਮੈਂ ਡੀ.ਸੀ. ਜੈਨ ਕਾਲਜ ਫਿਰੋਜ਼ਪੁਰ ਦਾਖਲ ਹੋਇਆਉਥੇ ਮੇਰੀਆਂ ਰਚਨਾਵਾਂ ਕਾਲਜ ਦੇ ਮੈਗਜ਼ੀਨ ਤੋਂ ਇਲਾਵਾ ਬਾਹਰਲੇ ਮੈਗਜ਼ੀਨਾਂ ਵਿੱਚ ਵੀ ਛਪਣ ਲੱਗੀਆਂਦਸਵੀਂ ਮੈਂ ਬਿਨ੍ਹਾਂ ਸਾਇੰਸ ਤੋਂ ਕੀਤੀ ਸੀਘਰਦਿਆਂ ਨੇ ਆਖਿਆ ਕਿ ਜੇ ਅੱਗੇ ਪੜ੍ਹਨਾਂ ਹੈ ਤਾਂ ਸਾਇੰਸ ਲੈ ਕੇ ਪੜ੍ਹਅਸੀਂ ਤੈਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂਪਰ ਮੇਰਾ ਸਾਇੰਸ ਵੱਲ ਉੱਕਾ ਝੁਕਾਅ ਨਹੀ ਸੀਖ਼ੈਰ, ਮਰ ਖਪ ਕੇ ਐਫ. ਐਸੀ. ਥਰਡ ਡਵੀਜ਼ਨ ਵਿੱਚ ਪਾਸ ਕੀਤੀਵੱਡੇ ਵੀਰ ਨੇ ਕਿਹਾ ਕਿ ਤੂੰ ਪੜ੍ਹਾਈ ਵਿੱਚ ਹੁਸ਼ਿਆਰ ਨਹੀਇਸ ਲਈ ਅੱਗੇ ਨਹੀ ਪੜ੍ਹਾਉਣਾਪਰ ਵੀਰ ਕੇਸਰ ਸਿੰਘ ਨੀਰ ਨੇ ਰਾਮਗੜ੍ਹੀਆ ਇੰਜਨੀਅਰਿੰਗ ਕਾਲਜ ਫਗਵਾੜੇ ਦਾਖਲਾ ਲੈ ਦਿੱਤਾਪਰ ਮੈਂ ਵੱਡੇ ਭਰਾ ਕੋਲ ਦਿੱਲੀ ਚਲਿਆ ਗਿਆ ਅਤੇ ਅਗਾਂਹ ਪੜ੍ਹਨ ਤੋਂ ਇਨਕਾਰ ਕਰ ਦਿੱਤਾਦਿੱਲੀ ਵਿੱਚ ਟਾਈਪਿੰਗ ਤੇ ਸ਼ੌਰਟਹੈਂਡ ਸਿੱਖੀਛੇ ਕੁ ਮਹੀਨੇ ਫਤਿਹ-ਪ੍ਰੀਤਮਦੇ ਦਫ਼ਤਰ ਵਿੱਚ ਕੰਮ ਕੀਤਾਤਿੰਨ ਸਾਲ ਨਵੀਂ ਦਿੱਲੀ ਮਿਊਂਸੀਪਲ ਕਮੇਟੀ ਵਿੱਚ ਸਟੈਨੋ ਦੀ ਨੌਕਰੀ ਕੀਤੀਉਸ ਤੋ ਪਿੱਛੋਂ ਆਈ. ਟੀ. ਆਈ. ਵਿੱਚ ਪੜ੍ਹਾਉਣ ਦੀ ਨੌਕਰੀ ਮਿਲ ਗਈਮੈਨੂੰ ਇਸ ਗੱਲ ਦਾ ਗੁੱਸਾ ਸੀ ਕਿ ਵੱਡੇ ਭਾਈ ਸਾਹਿਬ ਨੇ ਕਿਉਂ ਕਿਹਾ ਮੈਂ ਪੜ੍ਹਨ ਵਿੱਚ ਹੁਸ਼ਿਆਰ ਨਹੀ, ਇਸ ਲਈ ਹੋਰ ਨਹੀ ਪੜ੍ਹਾਉਣਾਮੇਰੇ ਧੁਰ ਅੰਦਰ ਅੱਗੇ ਪੜ੍ਹਨ ਦੀ ਚਿਣਗ ਸੀਆਪਣੇ ਤੌਰ ਤੇ ਪੜ੍ਹਾਈ ਜਾਰੀ ਰੱਖੀਕਈ ਵਾਰੀ ਆਪਣੇ ਸਮਾਜ ਵਿੱਚ ਅਸੀਂ ਬੱਚੇ ਦੀਆਂ ਰੁਚੀਆਂ ਵੱਲ ਧਿਆਨ ਨਹੀਂ ਦਿੰਦੇਇਹ ਗੱਲ ਆਮ ਦੇਖਣ ਵਿੱਚ ਆਈ ਹੈ ਕਿ ਅਸੀਂ ਧੱਕੇ ਨਾਲ ਹੀ ਬੱਚਿਆਂ ਨੂੰ ਡਾਕਟਰ, ਵਕੀਲ, ਇੰਜੀਨੀਅਰ ਆਦਿ ਬਣਾਉਣਾ ਚਾਹੰਦੇ ਹਾਂਮੈਂ ਵੀ ਇਸੇ ਸਮੱਸਿਆ ਦਾ ਸ਼ਿਕਾਰ ਹੋਇਆ ਹਾਂਮੇਰੀਆਂ ਰੁਚੀਆਂ ਸਾਹਿਤਕ ਸਨਸਾਹਿਤਕ ਰੁਚੀਆਂ ਨੂੰ ਘਰੋਂ ਬਹੁਤਾ ਬੜ੍ਹਾਵਾ ਨਹੀਂ ਮਿਲਦਾਓਸ ਸਮੇਂ ਬੱਚਿਆਂ ਵਿੱਚ ਮਾਪਿਆਂ ਨੂੰ ਆਪਣੇ ਮਨ ਦੀ ਗੱਲ ਕਹਿਣ ਦੀ ਹਿੰਮਤ ਨਹੀਂ ਸੀ ਹੁੰਦੀਅੱਗੇ ਪੜ੍ਹਨ ਦੀ ਰੁਚੀ ਨਾਲ ਪਹਿਲਾਂ ਮੈਂ ਗਿਆਨੀ, ਫੇਰ ਬੀ.ਏ. ਕਰਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਅੰਗ੍ਰੇਜ਼ੀ ਸਾਹਿਤ ਦੀ ਐਮ. ਏ. ਕੀਤੀਮੈਂ ਇਹ ਸਾਬਤ ਕਰਨਾ ਚਾਹੰਦਾ ਸੀ ਕਿ ਮੈਂ ਪੜ੍ਹਾਈ ਵਿੱਚ ਨਿਕੰਮਾ ਨਹੀਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਅੱਜ ਮਾਪਿਆਂ ਨੂੰ ਬੱਚਿਆਂ ਦੀਆ ਰੁਚੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ

---

ਸਤਨਾਮ - ਤੁਸੀਂ ਬਹੁਪੱਖੀ ਤੇ ਬਹੁਵਿਧੀ ਲੇਖਕ ਹੋਲੇਖਕ ਦੇ ਤੌਰ ਤੇ ਤੁਸੀ ਕਿਹੜੀ ਵਿਧੀ ਨੂੰ ਪਹਿਲ ਦਿੰਦੇ ਹੋ?

ਅਰਪਨ - ਮੈਂ ਵਾਰਤਿਕ ਦੇ ਮਾਧਿਅਮ ਨੂੰ ਪਹਿਲ ਦਿੰਦਾ ਹਾਂਆਮ ਤੌਰ ਤੇ ਬਹੁਤੇ ਲੇਖਕ ਪਹਿਲਾਂ ਕਵਿਤਾ ਤੋਂ ਸ਼ੁਰੂ ਕਰਦੇ ਹਨਗੁਰਚਰਨ ਰਾਮਪੁਰੀ ਦੇ ਦੋਹਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਵਿਤਾ ਵੀ ਕਮਾਲ ਦੀ ਵਿਧੀ ਹੈਦੋ ਸਤਰਾਂ ਵਿੱਚ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈਪਰ ਵਾਰਤਿਕ ਦਾ ਘੇਰਾ ਵੱਡਾ ਹੈਕਹਾਣੀ, ਨਾਵਲ ਵਿੱਚ ਆਪਣੀ ਗੱਲ ਨੂੰ ਕਾਫ਼ੀ ਵਿਸਤਾਰ ਨਾਲ ਕਹਿਣ ਦਾ ਮੌਕਾ ਮਿਲਦਾ ਹੈ ਉਂਝ ਮੈ ਕਵਿਤਾ ਲਿਖਣੀ ਵੀ ਪਸੰਦ ਕਰਦਾ ਹਾਂ

-----

ਸਤਨਾਮ - ਤੁਸੀਂ ਆਲੋਚਨਾ ਵੀ ਕਰਦੇ ਹੋ ਮੇਰੇ ਖ਼ਿਆਲ ਵਿੱਚ ਇਹ ਬੜਾ ਮੁਸ਼ਕਲ ਕੰਮ ਹੈ ਤੁਸੀਂ ਇਸ ਪਾਸੇ ਕਿਵੇਂ ਆਏ ? ਆਲੋਚਨਾ ਬਾਰੇ ਕੀ ਕਹਿਣਾ ਚਾਹੋਗੇ?

ਅਰਪਨ - ਪੰਜਾਬੀ ਆਲੋਚਨਾ ਗੁੱਟਬੰਦੀ ਦੀ ਸ਼ਿਕਾਰ ਹੈ ਆਮ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਕੋਈ ਲਿਖਾਰੀ ਤੁਹਾਡੇ ਗਰੁੱਪ ਨਾਲ ਸਬੰਧ ਰੱਖਦਾ ਹੈ ਤਾਂ ਲਿਖਤ ਭਾਵੇਂ ਕਮਜ਼ੋਰ ਹੋਵੇ ਪਰ ਆਲੋਚਕ ਉਸਦੀ ਪ੍ਰਸ਼ੰਸ਼ਾ ਦੇ ਪੁਲ਼ ਬੰਨ੍ਹ ਦਿੰਦਾ ਹੈਜੇਕਰ ਦੂਜੇ ਗਰੁੱਪ ਦਾ ਹੋਵੇ ਤਾਂ ਰਚਨਾ ਭਾਵੇਂ ਕਿੰਨੀ ਵੀ ਵਧੀਆ ਹੋਵੇ, ਆਲੋਚਕ ਉਸਦੀ ਬਣਦੀ ਸਿਫਤ ਨਹੀਂ ਕਰਦਾਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਲੇਖਕ ਨੂੰ ਸਹੀ ਰਾਏ ਨਹੀਂ ਮਿਲਦੀਮੇਰੇ ਖ਼ਿਆਲ ਵਿੱਚ ਆਲੋਚਨਾਂ ਪੱਖਪਾਤੀ ਨਹੀਂ ਹੋਣੀ ਚਾਹੀਦੀਆਲੋਚਨਾ ਰਾਹੀਂ ਲਿਖਾਰੀ ਦੇ ਵਧੀਆ ਕੰਮ ਦੀ ਤਾਰੀਫ਼ ਕੀਤੀ ਜਾਵੇ ਤਾਂ ਕਿ ਉਸਨੂੰ ਹੋਰ ਲਿਖਣ ਦੀ ਪ੍ਰੇਰਨਾ ਮਿਲੇਜੇ ਕੋਈ ਕਮਜ਼ੋਰੀ ਨਜ਼ਰ ਆਵੇ ਤਾਂ ਕੇਵਲ ਇਸ਼ਾਰੇ ਨਾਲ ਲੇਖਕ ਦਾ ਧਿਆਨ ਉਸ ਪਾਸੇ ਦੁਆਇਆ ਜਾਵੇਮੈਨੂੰ ਆਲੋਚਨਾ ਦਾ ਕੋਈ ਸ਼ੋਕ ਨਹੀਂ ਸੀਅਮਰੀਕਾ ਵਾਲੇ ਡਾ: ਸਵਰਾਜ ਸਿੰਘ ਬੜੇ ਵਧੀਆ ਲੇਖਕ ਹਨਉਹਨਾਂ ਦੀ ਇੱਕ ਪੁਸਤਕ ਛਪੀ ਤਾਂ ਮੈਨੂੰ ਕਿਸੇ ਨੇ ਰਿਵੀਊ ਲਈ ਦਿੱਤੀਪੁਸਤਕ ਦਾ ਨਾਂ ਸੀ ਆ ਸਿੱਖ, ਪੰਜਾਬ ਤੂੰ ਘਰ ਆਮੈਂ ਕਿਹਾ ਕਿ ਇਹ ਧਾਰਮਿਕ ਪੁਸਤਕ ਹੈਮੈਨੂੰ ਇਸ ਵਿਸ਼ੇ ਦਾ ਲੋੜੀਂਦਾ ਗਿਆਨ ਨਹੀਮੈਗਜ਼ੀਨ ਦੇ ਸੰਪਾਦਕ ਨੇ ਕਿਹਾ ਕਿ ਪਹਿਲਾਂ ਤੁਸੀਂ ਪੁਸਤਕ ਪੜ੍ਹ ਲਵੋਜਦੋ ਮੈਂ ਕਿਤਾਬ ਪੜ੍ਹੀ, ਮੈਨੂੰ ਚੰਗੀ ਲਗੀਮੈਂ ਉਸ ਬਾਰੇ ਆਪਣੇ ਵਿਚਾਰ ਲਿਖੇ ਲੋਕਾਂ ਨੂੰ ਪਸੰਦ ਆਏਡਾ: ਸਵਰਾਜ ਸਿੰਘ ਦਾ ਫੋਨ ਆਇਆ ਕਿ ਤੇਰੀ ਆਲੋਚਨਾ ਬੜੀ ਉਸਾਰੂ ਹੈਇੱਕ ਜਥੇਬੰਦੀ ਨੇ ਕੇਵਲ ਤੇਰੀ ਆਲੋਚਨਾ ਪੜ੍ਹ ਕੇ ਹੀ ਮੈਨੂੰ ਕਿਤਾਬਾਂ ਭੇਜਣ ਦਾ ਆਰਡਰ ਦਿੱਤਾ ਹੈਮੈਨੂੰ ਬੜੀ ਖੁਸ਼ੀ ਹੋਈਇਸ ਤੋ ਬਾਅਦ ਮੈਨੂੰ ਹੋਰ ਕਿਤਾਬਾਂ ਰੀਵੀਊ ਲਈ ਆਉਣ ਲੱਗੀਆਂਮੈਂ ਉਹਨਾ ਨੂੰ ਪੜ੍ਹ ਕੇ ਬਿਨਾਂ ਕਿਸੇ ਪੱਖਪਾਤ ਤੋਂ ਆਪਣੇ ਵਿਚਾਰ ਲਿਖਦਾ ਲਿਖਦਾ ਆਲੋਚਕ ਬਣ ਗਿਆ

----

ਸਤਨਾਮ - ਤੁਹਾਡਾ ਅਫ਼ਰੀਕਾ ਜਾਣ ਦਾ ਸਬੱਬ ਕਿਵੇਂ ਬਣਿਆ ? ਤੁਸੀਂ ਅਫ਼ਰੀਕਾ ਦੇ ਵੱਖ-ਵੱਖ ਦੇਸ਼ਾਂ ਵਿੱਚ ਘੁੰਮੇ ਹੋ ਅਫ਼ਰੀਕਾ ਵਿੱਚ ਪੰਜਾਬੀ ਵਸੋਂ ਕਾਫੀ ਚਿਰਾਂ ਤੋ ਰਹਿ ਰਹੀ ਹੈ ਉਥੇ ਵਸੇ ਪੰਜਾਬੀਆਂ ਨੇ ਆਪਣੇ ਸਭਿਆਚਾਰ, ਬੋਲੀ ਜਾਂ ਧਾਰਮਕ ਵਿਰਸੇ ਨੂੰ ਸੰਭਾਲਿਆ ਹੈ ਜਾਂ ਫੇਰ ਉਥੇ ਹੀ ਰਚ ਮਿਚ ਗਏ ਹਨ? ਉਥੇ ਰਹਿੰਦਿਆਂ ਦਾ ਕੋਈ ਅਨੁਭਵ ਸਾਂਝਾ ਕਰਨਾ ਚਾਹੋਗੇ?

ਅਰਪਨ - ਮੇਰੇ ਅਫ਼ਰੀਕਾ ਜਾਣ ਦੀ ਗੱਲ ਇਸ ਤਰ੍ਹਾਂ ਹੈ ਕਿ 1970 ਵਿੱਚ ਤਨਜ਼ਾਨੀਆ ਦੀ ਸਰਕਾਰ ਨੇ ਭਾਰਤ ਸਰਕਾਰ ਤੋਂ ਕਮਰਸ਼ੀਅਲ ਵਿਸ਼ੇ ਪੜ੍ਹਾਉਣ ਵਾਲੇ ਲੈਕਚਰਾਰ ਮੰਗੇਮੈਨੂੰ ਚੁਣ ਲਿਆ ਗਿਆਇੱਕ ਸ਼ਰਤ ਸੀ ਕਿ ਤਿੰਨ ਸਾਲ ਉਥੇ ਪੜ੍ਹਾਉਣਾ ਪਵੇਗਾਮੈਂ ਤਨਜ਼ਾਨੀਆਂ ਡੈਪੂਟੇਸ਼ਨ ਤੇ ਗਿਆ ਸੀਵਿਦੇਸ਼ ਜਾਣ ਦਾ ਮੇਰਾ ਪਹਿਲਾ ਮੌਕਾ ਸੀਮੈਂ ਮਾਰਚ 1971 ਵਿੱਚ ਦਾਰਾਸਲਾਮ ਆਪਣੇ ਪਰਿਵਾਰ ਸਮੇਤ ਪਹੁੰਚਿਆਸਨਿੱਚਰਵਾਰ ਦਾ ਦਿਨ ਸੀਅਗਲੇ ਦਿਨ ਸਵੇਰੇ ਮੈਂ ਆਪਣੇ ਹੋਟਲ ਵਿੱਚੋਂ ਬਾਹਰ ਨਿੱਕਲ ਕੇ ਅਜੇ ਪੁੱਛ ਗਿੱਛ ਹੀ ਕਰ ਰਿਹਾ ਸੀ ਕਿ ਸੜਕ ਤੇ ਇਕ ਪੰਜਾਬੀ ਨੇ ਮੈਨੂੰ ਦੇਖ ਕੇ ਆਪਣੀ ਕਾਰ ਰੋਕ ਲਈਪੁੱਛਣ ਲੱਗਿਆ, ਕਿੱਧਰ ਜਾਣਾ ਹੈਮੈਂ ਕਿਹਾ, ‘ਗੁਰਦੁਆਰੇਅਸੀਂ ਗੁਰਦੁਆਰੇ ਪਹੁੰਚ ਗਏਮੈਂ ਕਦੇ ਸੋਚਿਆ ਵੀ ਨਹੀ ਸੀ ਕਿ ਏਨੇ ਪੰਜਾਬੀ ਇਕੱਲੇ ਦਾਰਾਸਲਾਮ ਵਿੱਚ ਹੋਣਗੇਬਹੁਤੇ ਲੋਕ ਪਿੰਡਾਂ ਵਾਲੀ ਠੇਠ ਪੰਜਾਬੀ ਬੋਲਦੇਗੁਰਦੁਆਰੇ ਦੇ ਸਕੂਲ ਵਿੱਚ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀਦੋ ਹੋਰ ਗੱਲਾਂ ਮੈਂ ਦੱਸਣੀਆਂ ਚਾਹਾਂਗਾਇੱਕ ਤਾਂ ਜਿਹੜੇ ਲੋਕ ਪਹਿਲਾਂ ਉਥੇ ਰਹਿੰਦੇ ਸੀ, ਉਹ ਨਵੇਂ ਆਏ ਲੋਕਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝਦੇਖ਼ੈਰ ਮੇਰੇ ਨਾਲ਼ ਤਾਂ ਉਹ ਠੀਕ ਹੀ ਵਰਤੇ, ਖਾਸ ਤੌਰ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਦਿੱਲੀ ਤੋਂ ਉਥੇ ਪੜ੍ਹਾਉਣ ਆਇਆ ਹਾਂਦੂਜੀ ਗੱਲ ਉਹਨਾਂ ਦੀ ਪੱਗ ਦਾ ਸਟਾਈਲ ਵੱਖਰੀ ਪਛਾਣ ਰੱਖਦਾ ਹੈਉਸਨੂੰ ਆਮ ਲੋਕ ਅਫ਼ਰੀਕਨ ਸਟਾਈਲ ਕਹਿੰਦੇ ਹਨਆਪਣੇ ਲੋਕਾਂ ਨੇ ਕੁੱਝ ਅਫ਼ਰੀਕਨ ਸੱਭਿਆਚਾਰ ਦਾ ਪ੍ਰਭਾਵ ਵੀ ਕਬੂਲਿਆ ਤੇ ਕੁਝ ਆਪਣੇ ਸੱਭਿਆਚਾਰ ਦਾ ਪ੍ਰਭਾਵ ਉਹਨਾਂ ਤੇ ਪਾਇਆਕਈ ਪੰਜਾਬੀ ਬੜੀ ਵਧੀਆ ਸਵਾਹਲੀ ਬੋਲ਼ੀ ਬੋਲਦੇਸਵਾਹਲੀ ਦੇ ਸ਼ਬਦ ਪੰਜਾਬੀਆਂ ਦੇ ਘਰੀਂ ਆਮ ਬੋਲੇ ਜਾਂਦੇਪੰਜਾਬੀਆਂ ਨੇ ਸਵਾਹਲੀ ਦਾ ਨਾਂ ਵੀ ਸੌਖਾ ਰੱਖ ਲਿਆਸਵਾਹਲੀ ਨੂੰ ਸਹੇਲੀ ਆਖਦੇਪੰਜਾਬੀਆਂ ਨੇ ਆਪਣੇ ਘਰਾਂ ਵਿੱਚ ਅਫ਼ਰੀਕਨ ਮੁੰਡੇ ਤੇ ਕੁੜੀਆਂ ਨੌਕਰ ਰੱਖੇ ਹੁੰਦੇਉਹਨਾਂ ਨੂੰ ਆਪਣੇ ਖਾਣੇ ਬਣਾਉਣੇ, ਦਾਲ਼ਾਂ ਸਬਜ਼ੀਆਂ ਨੂੰ ਤੜਕੇ ਲਾਉਣੇ, ਮੀਟ ਮਸਾਲੇ, ਚਟਣੀਆਂ, ਆਚਾਰ ਆਦਿ ਸਿਖਾਲ਼ ਦਿੱਤੇਕਈ ਨੌਕਰ ਮੁੰਡੇ ਕੁੜੀਆਂ ਨੇ ਏਨੀ ਵਧੀਆ ਪੰਜਾਬੀ ਬੋਲਣੀ ਸਿੱਖ ਲਈ ਹੈ ਕਿ ਜੇ ਤੁਸੀ ਘਰ ਦੇ ਬਾਹਰ ਖੜ੍ਹੇ ਹੋ ਕੇ ਘਰ ਦੇ ਅੰਦਰ ਬੋਲ ਰਹੇ ਮੁੰਡੇ ਜਾਂ ਕੁੜੀ ਨੂੰ ਸੁਣੋਂ ਤਾਂ ਤੁਹਾਨੂੰ ਪਤਾ ਨਹੀ ਲੱਗੇਗਾ ਕਿ ਪੰਜਾਬੀ ਬੋਲਣ ਵਾਲਾ ਪੰਜਾਬੀ ਹੈ ਜਾਂ ਕੋਈ ਅਫ਼ਰੀਕਨ

ਪੰਜਾਬੀ ਖਾਣ ਪੀਣ ਦੇ ਮਾਮਲੇ ਵਿੱਚ ਖੁੱਲ੍ਹ ਦਿਲੇ ਹਨਉਥੋਂ ਦੇ ਵਾਸੀਆਂ ਨਾਲ ਰਲ਼ ਮਿਲ਼ ਕੇ ਰਹਿੰਦੇਗੁਜਰਾਤੀ ਵਿਉਪਾਰੀ ਸੁਭਾ ਦੇ ਹੋਣ ਕਰਕੇ ਉਹਨਾਂ ਲੋਕਾਂ ਦੇ ਮਿੱਤਰ ਨਾ ਬਣ ਸਕੇਉਦਾਹਰਣ ਦੇ ਤੌਰ ਤੇ ਜੇ ਕੋਈ ਪੰਜਾਬੀ ਉਥੇ ਟਰੱਕ ਚਲਾਉਂਦਾ ਸੀ ਤਾਂ ਉਸਨੇ ਕਿਸੇ ਅਫ਼ਰੀਕਨ ਮੁੰਡੇ ਨੂੰ ਕਲੀਨਰ ਰੱਖ ਕੇ ਟਰੱਕ ਚਲਾਉਣਾ ਸਿਖਾ ਦਿੱਤਾਜੇ ਕੋਈ ਮਿਸਤਰੀ ਦਾ ਕੰਮ ਕਰਦਾ ਤਾਂ ਉਸਨੇ ਆਪਣੇ ਨਾਲ਼ ਦੇ ਬੰਦੇ ਨੂੰ ਕੰਮ ਸਿਖਾ ਕੇ ਰੁਜ਼ਗਾਰ ਤੇ ਲਾ ਦਿੱਤਾਇਸ ਕਰਕੇ ਉਹ ਲੋਕ ਪੰਜਾਬੀਆਂ ਤੋਂ ਬਹੁਤ ਖ਼ੁਸ਼ ਸਨਜਿਸ ਤਰ੍ਹਾਂ ਦਾ ਪੰਜਾਬੀ ਆਪ ਖਾਂਦੇ, ਉਸੇ ਤਰ੍ਹਾਂ ਦਾ ਨੌਕਰਾਂ ਨੂੰ ਵੀ ਖੁਆਉਂਦੇਸ਼ਰਾਬ ਵੀ ਸਾਂਝੀ ਕਰਦੇਇੱਕ ਹੋਰ ਗੱਲ ਯਾਦ ਆ ਗਈ

ਪੂਰਬੀ ਅਫ਼ਰੀਕਾ ਵਿੱਚ ਕਾਰਾਂ ਦੀ ਰੈਲੀ ਹੁੰਦੀ ਸੀਉਥੇ ਆਪਣਾ ਇੱਕ ਪੰਜਾਬੀ ਜੋਗਿੰਦਰ ਸਿੰਘ ਰੈਲੀ ਵਿੱਚ ਭਾਗ ਲੈਂਦਾ5,000 ਕਿੱਲੋਮੀਟਰ ਰੈਲੀ ਦਾ ਰਸਤਾ ਬੜਾ ਖਰਾਬ ਤੇ ਅੜਿੱਕਿਆਂ ਵਾਲਾ ਹੁੰਦਾਕਈ ਕਾਰਾਂ ਚਿੱਕੜ ਵਿੱਚ ਫਸ ਜਾਂਦੀਆਂਲੋਕ ਰਸਤਿਆਂ ਉਦਾਲੇ ਰੈਲੀ ਦੇਖਣ ਲਈ ਖੜ੍ਹੇ ਹੁੰਦੇਜਦੋਂ ਕਦੇ ਜੋਗਿੰਦਰ ਸਿੰਘ ਦੀ ਕਾਰ ਚਿੱਕੜ ਵਿੱਚ ਫਸਦੀ ਤਾਂ ਅਫ਼ਰੀਕਨ ਮੁੰਡੇ ਫੁਰਤੀ ਨਾਲ ਉਸਦੀ ਕਾਰ ਨੂੰ ਧੱਕਾ ਲਾ ਕੇ ਚਿੱਕੜ ਚੋਂ ਬਾਹਰ ਕੱਢ ਦਿੰਦੇਅਫ਼ਰੀਕਨ ਲੋਕ ਜੋਗਿੰਦਰ ਸਿੰਘ ਨੂੰ ਆਪਣਾ ਸਿੰਬਾ (ਸ਼ੇਰ) ਕਹਿੰਦੇਜੇ ਕਿਸੇ ਹੋਰ ਦੀ ਕਾਰ ਫਸ ਜਾਂਦੀ ਤਾਂ ਖੜ੍ਹੇ ਤਮਾਸ਼ਾ ਦੇਖਦੇ ਰਹਿੰਦੇ

-----

ਸਤਨਾਮ - ਤੁਸੀਂ ਹਾਕੀ ਅਤੇ ਬੈਡਮਿੰਟਨ ਅੰਤਰਰਾਸ਼ਟਰੀ ਪੱਧਰ ਤੱਕ ਖੇਡੀ ਹੈਆਪਣੇ ਕੰਮ ਕਾਰ ਦੇ ਰੁਝੇਵਿਆਂ ਵਿੱਚੋਂ ਇਸ ਪਾਸੇ ਕਿਵੇਂ ਸਮਾਂ ਕੱਢਦੇ ਸੀ?

ਅਰਪਨ - ਮੈਂ ਸ਼ੁਰੂ ਤੋ ਹੀ ਮਹਿਸੂਸ ਕਰਦਾ ਹਾਂ ਕਿ ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ ਹਨਇਹ ਵੀ ਓਨੀਆਂ ਹੀ ਜ਼ਰੂਰੀ ਹਨ ਜਿੰਨੀ ਕਿ ਪੜ੍ਹਾਈਦੂਜੀ ਗੱਲ ਇਹ ਕਿ ਮੈਂ ਟੀਚਿੰਗ ਪ੍ਰੋਫੈਸ਼ਨ ਵਿੱਚ ਰਿਹਾ ਹਾਂ ਤੇ ਟੀਚਿੰਗ ਦਾ ਕੰਮ ਤਕਰੀਬਨ ਅੱਧਾ ਕੁ ਦਿਨ ਹੁੰਦਾ ਹੈਕਈ ਵਾਰੀ ਦੋ ਤਿੰਨ ਘੰਟੇ ਪੜ੍ਹਾਉਣ ਤੋ ਪਿੱਛੋਂ ਤੁਸੀਂ ਵਿਹਲੇ ਹੋ ਜਾਂਦੇ ਹੋਮੇਰੀਆਂ ਦੋ ਕਮਜ਼ੋਰੀਆਂ ਰਹੀਆਂ ਹਨਇੱਕ ਖੇਡਾਂ ਤੇ ਦੂਜੀ ਸਾਹਿਤਜ਼ਾਂਬੀਆ ਵਿੱਚ ਮੈਨੂੰ ਅੰਤਰਰਾਸ਼ਟਰੀ ਪੱਧਰ ਤੇ ਹਾਕੀ ਖੇਡਣ ਦਾ ਮੌਕਾ ਮਿਲਿਆਜ਼ਾਂਬੀਆ ਵਿੱਚ ਹੀ ਮੈਨੂੰ ਬੈਡਮਿੰਟਨ ਵਾਸਤੇ ਨੈਸ਼ਨਲ ਟੀਮ ਲਈ ਚੁਣਿਆ ਗਿਆਇਸੇ ਤਰ੍ਹਾਂ ਮੈ ਟੈਨਿਸ ਵੀ ਖੇਡਿਆਮੈਂ ਚਾਹੰਦਾ ਹਾਂ ਕਿ ਕੋਈ ਨਾ ਕੋਈ ਗੇਮ ਜ਼ਰੂਰ ਖੇਡੀ ਜਾਵੇਖੇਡਾਂ ਨਾਲ ਸਰੀਰ ਰਿਸ਼ਟ ਪੁਸ਼ਟ ਤੇ ਬੰਦਾ ਦਿਮਾਗ਼ੀ ਤੌਰ ਤੇ ਤੰਦਰੁਸਤ ਰਹਿੰਦਾ ਹੈਖੇਡਾਂ ਸਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਹਨਸੋਸ਼ਲ ਸਰਕਲ ਵਧਾਉਣ ਤੇ ਚੰਗੀ ਸਿਹਤ ਲਈ ਇਹਨਾਂ ਮੁਲਕਾਂ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈਸਾਮੋਆ ਵਿੱਚ ਮੈਨੂੰ ਉਲੈਂਪਕ ਕਮੇਟੀ ਨੇ ਬੱਚਿਆਂ ਨੂੰ ਬੈਡਮਿੰਟਨ ਦੀ ਟ੍ਰੇਨਿੰਗ ਦੇਣ ਲਈ ਬਤੌਰ ਕੋਚ ਤਿਆਰ ਕੀਤਾ ਸੀਜੇ ਆਪਣੇ ਭਾਈਚਾਰੇ ਵਿੱਚ ਕੋਈ ਅਜਿਹਾ ਉਪਰਾਲਾ ਹੁੰਦਾ ਹੈ, ਤਾਂ ਮੈਂ ਸਹਿਯੋਗ ਦੇਣ ਲਈ ਤਿਆਰ ਹਾਂ

----

ਸਤਨਾਮ - ਤੁਸੀਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਵਾਲੇ ਉਹਨਾ ਸਿਰੜੀਆਂ ਵਿੱਚੋਂ ਹੋ ਜਿਨ੍ਹਾਂ ਨੇ ਆਪਣੇ ਕਿੱਤੇ ਦੌਰਾਨ ਵੀ ਮਾਂ ਬੋਲੀ ਦੀ ਸੇਵਾ ਨੂੰ ਪੂਰੇ ਤਨ ਮਨ ਨਾਲ ਨਿਭਾਇਆਇਸ ਦੌਰਾਨ ਕੁਝ ਸਾਹਿਤਕ ਦੋਸਤੀਆਂ ਵੀ ਪਾਲ਼ੀਆਂ ਹੋਣਗੀਆਂਕੁਝ ਇਸਦੇ ਬਾਰੇ ਦੱਸਣਾ ਚਾਹੋਗੇ ?

ਅਰਪਨ - ਸਵਾਲ ਬਹੁਤ ਵਧੀਆ ਹੈਜਦੋਂ ਮੈਂ ਪਹਿਲਾਂ ਤਨਜ਼ਾਨੀਆ ਗਿਆ, ਉਥੇ ਆਪਣੇ ਲੋਕ ਪੰਜਾਬੀ ਘੱਟ ਹੀ ਪੜ੍ਹਦੇ ਸਨਕੋਈ ਪੰਜਾਬੀ ਦੇ ਅਖ਼ਬਾਰ, ਮੈਗਜ਼ੀਨ ਅਤੇ ਪੁਸਤਕਾਂ ਨਹੀਂ ਮੰਗਵਾਉਂਦਾ ਸੀਪਹਿਲਾਂ ਮੈਂ ਦਾਰਾਸਲਾਮ ਦੇ ਇੱਕ ਅੰਗ੍ਰੇਜ਼ੀ ਅਖ਼ਬਾਰ ਵਿੱਚ ਆਪਣੀ ਇੱਕ ਕਹਾਣੀ ਅਨੁਵਾਦ ਕਰਕੇ ਭੇਜੀਜਦੋ ਉਹ ਕਹਾਣੀ ਛਪੀ ਤਾਂ ਉਥੋਂ ਦੇ ਲੋਕਾਂ ਨੇ ਪੜ੍ਹੀਉਸਦੇ ਨਾਲ ਉਹਨਾ ਲੋਕਾਂ ਨੂੰ ਸਾਡੀ ਸੋਚ ਤੇ ਵਿਚਾਰਧਾਰਾ ਦਾ ਪਤਾ ਲੱਗਿਆਪਿੱਛੋਂ ਮੈ ਜ਼ਾਂਬੀਆ ਜਾ ਕੇ ਉਥੋਂ ਦੇ ਅੰਗ੍ਰੇਜ਼ੀ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਨਸਲੀ ਵਿਤਕਰੇ ਬਾਰੇ ਲਿਖਿਆਅਜਿਹਾ ਕਰਨ ਨਾਲ ਮੈਨੂੰ ਉਥੋਂ ਦੇ ਵਧੀਆ ਲੇਖਕਾਂ ਨੂੰ ਮਿਲਣ ਦਾ ਸਬੱਬ ਬਣਿਆ1980 ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਭਾਗ ਲੈਣ ਲਈ ਸੱਦਾ ਪੱਤਰ ਆਇਆਇਹ ਕਾਨਫਰੰਸ ਬਰਤਾਨੀਆਂ ਵਿੱਚ ਹੋਈ ਸੀਉਥੇ ਮੈਂ ਪੂਰਬੀ ਅਫ਼ਰੀਕਾ ਵਿੱਚ ਪੰਜਾਬੀ ਕਲਚਰਦੇ ਵਿਸ਼ੇ ਤੇ ਪੇਪਰ ਪੜ੍ਹਿਆਉਸ ਕਾਨਫਰੰਸ ਵਿੱਚ ਬਹੁਤ ਸਾਰੇ ਸਾਹਿਤਕਾਰਾਂ ਨੂੰ ਮਿਲਣ ਦਾ ਸਬੱਬ ਬਣਿਆਉਹਨਾ ਵਿੱਚ ਸੰਤ ਸਿੰਘ ਸੇਖੋਂ, ਗੁਰਦਿਆਲ ਸਿੰਘ ਨਾਵਲਿਸਟ, ਹਰਨਾਮ ਸਿੰਘ ਸ਼ਾਨ, ਦਲੀਪ ਕੌਰ ਟਿਵਾਣਾ, ਸੋਹਣ ਸਿੰਘ ਜੋਸ਼, ਬਲਦੇਵ ਬਾਵਾ, ਸ਼ਿਵਚਰਨ ਗਿੱਲ, ਜਗਤਾਰ ਢਾਅ, ਜਸਵੰਤ ਦੀਦ ਤੇ ਪਾਕਿਸਤਾਨ ਦੇ ਸ਼ਰੀਫ ਕੁੰਜਾਹੀ ਵਰਗੇ ਉੱਘੇ ਲਿਖਾਰੀ ਸ਼ਾਮਲ ਹਨਇਹ ਲਿਸਟ ਤਾਂ ਕਾਫੀ ਲੰਬੀ ਹੈਇਸ ਤਰ੍ਹਾਂ ਬਹੁਤ ਚੰਗਾ ਲਗਦਾ ਹੈ ਜਦੋਂ ਪੰਜਾਬੀ ਦੇ ਲੇਖਕ ਇੱਕਠੇ ਹੋ ਕੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਦਾ ਉਪਰਾਲਾ ਕਰਨ

1956 ਤੋਂ ਲੈ ਕੇ 1970 ਤੱਕ ਦਿੱਲੀ ਰਿਹਾ ਹਾਂਅੱਜ ਤੱਕ ਸਾਹਿਤ ਸਭਾ ਦਿੱਲੀ ਨਾਲ ਜੁੜਿਆ ਹੋਇਆ ਹਾਂ2000 ਵਿੱਚ ਜਦੋਂ ਇੰਡੀਆ ਗਿਆ ਤਾਂ ਦਿੱਲੀ ਦੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਆਇਆ ਹਾਂਦਿੱਲੀ ਰਹਿੰਦਿਆਂ ਵੀ ਮੈਂ ਬਹੁਤ ਲੇਖਕਾਂ ਨੂੰ ਮਿਲਿਆਦਵਿੰਦਰ ਸਤਿਆਰਥੀ, ਤਾਰਾ ਸਿੰਘ, ਡਾ. ਹਰਭਜਨ ਸਿੰਘ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਪਿਆਰਾ ਸਿੰਘ, ਕਰਨਜੀਤ ਸਿੰਘ, ਬਲਬੰਤ ਗਾਰਗੀ, ਜਸਵੰਤ ਸਿੰਘ ਵਿਰਦੀ, ਨਰੇਸ਼ ਕੁਮਾਰ ਸ਼ਾਦ, ਰਾਜਿੰਦਰ ਕੌਰ ਵਰਗੇ ਲੇਖਕਾਂ ਨੂੰ ਕਈ ਵਾਰ ਮਿਲਿਆ1980 ਵਿੱਚ ਅੰਮ੍ਰਿਤਾ ਪ੍ਰੀਤਮ ਨੇ ਮੇਰੀ ਇੰਟਰਵਿਊ ਲਈ ਜਿਸਨੂੰ ਨਾਗਮਣੀਵਿੱਚ ਛਾਪਿਆਮੇਰੇ ਉਸਤਾਦ ਬਿਸ਼ਨ ਸਿੰਘ ਉਪਾਸ਼ਕ ਤੋਂ ਇਲਾਵਾ ਜੋਗਿੰਦਰ ਅਮਰ ਤੇ ਜੋਗਾ ਸਿੰਘ ਜਗਿਆਸੂ ਮੇਰੇ ਬਹੁਤ ਪਿਆਰੇ ਦੋਸਤ ਹਨ

----

ਸਤਨਾਮ - ਤੁਸੀਂ ਆਪਣੀ ਜਿੰਦਗੀ ਦਾ ਬਹੁਤਾ ਸਮਾਂ ਵਿਦੇਸ਼ਾਂ ਵਿਚ ਅਧਿਆਪਨ ਕਰਦਿਆਂ ਗਜ਼ਾਰਿਆਤੁਹਾਡੀਆਂ ਰਚਨਾਵਾਂ ਦੇ ਬਹੁਤੇ ਪਾਤਰ ਪੂਰੀ ਤਰਾਂ ਜਿਉਂਦੇ ਜਾਗਦੇ ਤੇ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਦੇ ਦਿਖਾਈ ਦਿੰਦੇ ਹਨਤੁਸੀ ਏਨੀ ਡੂੰਘਾਈ ਨਾਲ ਇਹਨਾਂ ਪਾਤਰਾਂ ਨੂੰ ਕਿਵੇਂ ਸਿਰਜਦੇ ਹੋ?

ਅਰਪਨ - ਮੈਂ 33 ਵਰ੍ਹੇ ਪੜ੍ਹਾਇਆ9 ਸਾਲ ਇੰਡੀਆ, 3 ਸਾਲ ਤਨਜ਼ਾਨੀਆਂ, 9 ਸਾਲ ਜ਼ਾਂਬੀਆ, 5 ਸਾਲ ਜ਼ਿੰਮਬਾਵੇ ਤੇ 7 ਸਾਲ ਸਾਮੋਆ ਵਿੱਚਅਸੀਂ ਭਾਵੇਂ ਕਿਸੇ ਵੀ ਦੇਸ਼ ਵਿੱਚ ਹੋਈਏ, ਬਹੁਤੇ ਕਿਰਦਾਰ ਮਿਲਦੇ ਜੁਲਦੇ ਹਨਇਹ ਇਨਸਾਨੀ ਫਿਤਰਤ ਹੈਜਿੱਥੇ ਤੁਸੀਂ ਰਹਿੰਦੇ ਹੋ, ਉਥੋਂ ਦੀਆਂ ਸਮੱਸਿਆਵਾਂ ਬਾਰੇ ਤੁਹਾਨੂੰ ਵਧੇਰੇ ਜਾਣਕਾਰੀ ਹੁੰਦੀ ਹੈਉਹਨਾ ਸਮੱਸਿਆਵਾਂ ਬਾਰੇ ਲਿਖਣਾ ਲੇਖਕ ਦਾ ਫ਼ਰਜ਼ ਹੈਅਫ਼ਰੀਕਾ ਵਿਚ ਰਹਿੰਦਿਆਂ ਮੈਂ ਕਾਫੀ ਕਹਾਣੀਆਂ ਅਫ਼ਰੀਕਨ ਸਮੱਸਿਆਵਾਂ ਬਾਰੇ ਲਿਖੀਆਂਜਿਵੇਂ ਉਥੇ ਆਜ਼ਾਦੀ ਦੀ ਲ਼ਹਿਰ ਚਲ ਰਹੀ ਸੀਮੈਂ ਉਹਨਾਂ ਦੀ ਆਜ਼ਾਦੀ ਦੀਆਂ ਸਰਗਰਮੀਆਂ ਬਾਰੇ ਲਿਖਿਆਉਥੋਂ ਦੇ ਸਲੇਬ ਟ੍ਰੇਡ ਦੇ ਇਤਿਹਾਸ ਨੂੰ ਪੜ੍ਹਿਆ, ਜਿਸਨੇ ਮੇਰੀ ਆਤਮਾ ਨੂੰ ਝੰਜੋੜਿਆਮੈਂ ਬਹੁਤ ਸਾਰਾ ਅਫ਼ਰੀਕਨ ਸਾਹਿਤ ਪੜ੍ਹਿਆ ਤੇ ਮਹਿਸੂਸ ਕੀਤਾ ਕਿ ਇਹਨਾ ਲੋਕਾਂ ਨਾਲ ਬਹੁਤ ਧੱਕਾ ਹੋਇਆ ਹੈ ਤੇ ਹੋ ਰਿਹਾ ਹੈਜ਼ਿੰਮਬਾਵੇ ਅਤੇ ਸਾਊਥ ਅਫ਼ਰੀਕਾ ਉਸ ਸਮੇ ਆਜ਼ਾਦੀ ਦੀ ਲੜਾਈ ਲੜ ਰਹੇ ਸਨਆਜ਼ਾਦੀ ਹਰ ਇਨਸਾਨ ਦਾ ਜਮਾਂਦਰੂ ਹੱਕ ਹੈਮੈਂ ਆਪਣੇ ਆਲੇ ਦੁਆਲੇ ਵਿੱਚੋਂ ਕਿਰਦਾਰ ਲੈ ਕੇ ਕਹਾਣੀਆਂ ਲਿਖਦਾ ਹਾਂਇਸੇ ਤਰ੍ਹਾਂ ਮੇਰੇ ਨਾਵਲ ਪਰਾਈ ਧਰਤੀਦੇ ਪਾਤਰ ਵੀ ਸਾਡੇ ਆਲੇ ਦੁਆਲੇ ਵਿੱਚ ਸਾਹ ਲੈਂਦੇ ਪ੍ਰਤੀਤ ਹੁੰਦੇ ਹਨਜਦੋਂ ਤੁਸੀਂ ਕਿਸੇ ਕਿਰਦਾਰ ਨੂੰ ਬਹੁਤ ਨੇੜਿਉਂ ਦੇਖਦੇ ਹੋ ਤਾਂ ਉਹ ਤੁਹਾਡੇ ਅੰਦਰ ਉਕਰਿਆ ਜਾਂਦਾ ਹੈਫਿਰ ਜਿਨ੍ਹਾਂ ਚਿਰ ਤੁਸੀ ਉਸਦੇ ਬਾਰੇ ਲਿਖਦੇ ਨਹੀ, ਉਹ ਤਹਾਨੂੰ ਮਾਨਸਿਕ ਤੌਰ ਤੇ ਚੈਨ ਨਹੀਂ ਲੈਣ ਦਿੰਦਾਉਹ ਕਿਰਦਾਰ ਤੁਹਾਡੇ ਨਾਲ ਹੀ ਤੁਰਿਆ ਫਿਰਦਾ ਰਹਿੰਦਾ ਹੈਕਈ ਵਾਰੀ ਲਿਖਣ ਦਾ ਕਾਰਜ ਛੇਤੀ ਨੇਪਰੇ ਚੜ੍ਹ ਜਾਂਦਾ ਹੈ, ਪਰ ਕਈ ਵਾਰੀ ਸਮਾਂ ਲਗਦਾ ਹੈ

----

ਸਤਨਾਮ - ਤੁਹਾਡੀ ਇੱਕ ਕਹਾਣੀ ਵੈਲੀਪੜ੍ਹੀ ਸੀ ਤੁਸੀਂ ਵੈਲੀ ਦੇ ਕਿਰਦਾਰ ਨੂੰ ਬਹੁਤ ਖ਼ੂਬਸੂਰਤੀ ਨਾਲ ਚਿਤਰਿਆ ਹੈ ਇਸਦੇ ਬਾਰੇ ਚ ਕੀ ਕਹਿਣਾ ਚਾਹੋਗੇ?

ਅਰਪਨ - ਹਾਂ! ਇਹ ਇੱਕ ਦਿਲਚਸਪ ਕਹਾਣੀ ਹੈਇਸ ਕਹਾਣੀ ਦਾ ਮੁੱਖ ਪਾਤਰ ਮੇਰੇ ਨਾਲ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀਉਸ ਦਾ ਅਸਲੀ ਨਾਂ ਸੀ ਮੇਵਾ ਸਿੰਘਸਾਡਾ ਗਆਂਢੀ ਤੇ ਸਿਹਤ ਪੱਖੋਂ ਕਾਫ਼ੀ ਕਮਜ਼ੋਰ ਸੀਪੜ੍ਹਾਈ ਵਿੱਚ ਢਿੱਲਾ ਹੋਣ ਕਰਕੇ ਪੜ੍ਹਨਾ ਛੱਡ ਦਿੱਤਾਮੈਂ ਕਾਲਜ ਚਲਿਆ ਗਿਆਕਈ ਸਾਲਾਂ ਪਿੱਛੋਂ ਜਦੋਂ ਪਿੰਡ ਆਇਆ ਤਾਂ ਮੇਵੇ ਬਾਰੇ ਪਤਾ ਲੱਗਿਆ ਕਿ ਉਹ ਵੈਲੀ ਬਣ ਗਿਆਜਦੋ ਮੇਵਾ ਬੱਚਾ ਸੀ ਤਾਂ ਉਸਦੇ ਪਿਉ ਨੂੰ ਕਿਸੇ ਨੇ ਕਤਲ ਕੀਤਾ ਸੀਦੇਖਿਆ ਜਾਵੇ ਤਾਂ ਬੰਦਾ ਕੋਈ ਮਾੜਾ ਨਹੀ ਹੁੰਦਾਉਸਨੂੰ ਹਾਲਾਤ ਬਦਲ ਦਿੰਦੇ ਹਨਕਈ ਵਾਰੀ ਹਾਲਾਤ ਮਾੜੇ ਨੂੰ ਚੰਗਾ ਵੀ ਬਣਾ ਦਿੰਦੇ ਹਨਮੇਵਾ ਨੇਕ ਸੁਭਾਅ ਦਾ ਮੁੰਡਾ ਸੀਪਰ ਪਿਉ ਦੇ ਕਤਲ ਪਿੱਛੋਂ ਉਸਦੇ ਅੰਦਰ ਬਦਲੇ ਦੀ ਭਾਵਨਾ ਪ੍ਰਬਲ ਹੋ ਗਈਜਦੋਂ ਕੋਈ ਬੰਦਾ ਉਸਨੂੰ ਤੰਗ ਕਰਦਾ ਜਾਂ ਉਹ ਕਿਸੇ ਨਾਲ ਧੱਕਾ ਹੁੰਦਾ ਦੇਖਦਾ ਤਾਂ ਉਸ ਤੋਂ ਬਰਦਾਸ਼ਤ ਨਾ ਹੁੰਦਾਉਹ ਧੱਕੇਸ਼ਾਹੀ ਅੱਗੇ ਕੰਧ ਬਣ ਜਾਂਦਾਇਸੇ ਲਈ ਉਸਨੇ ਕਈ ਖ਼ੂਨ ਕੀਤੇ

----

ਸਤਨਾਮ - ਤੁਸੀਂ ਦੇਸ਼ਾ ਵਿਦੇਸ਼ਾਂ ਵਿੱਚ ਵਿਚਰਦਿਆਂ ਕੀ ਮਹਿਸੂਸ ਕੀਤਾ ਕਿ ਪੰਜਾਬੀ ਸਾਹਿਤ ਦੀ ਕਿਹੜੀ ਵੰਨਗੀ ਤੇ ਠੀਕ ਕੰਮ ਹੋ ਰਿਹਾਕਿਹੜੀ ਵੰਨਗੀ ਦੀ ਘਾਟ ਲਗਦੀ ਹੈਕੀ ਨਾਵਲ ਜਾਂ ਸਫ਼ਰਨਾਮਿਆਂ ਦੀ ਘਾਟ ਮਹਿਸੂਸ ਨਹੀ ਕੀਤੀ ਜਾ ਰਹੀ?

ਅਰਪਨ - ਇਹ ਇੱਕ ਮਹੱਤਵਪੂਰਨ ਸਵਾਲ ਹੈਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਹਾਂ ਨਾਵਲ ਘੱਟ ਲਿਖਿਆ ਜਾ ਰਿਹਾ ਹੈਕਹਾਣੀ ਕਾਫ਼ੀ ਲਿਖੀ ਜਾ ਰਹੀ ਹੈਕਵਿਤਾ ਤਾਂ ਥੋਕ ਦੇ ਭਾਅ ਲਿਖੀ ਜਾਂਦੀ ਹੈਕਈ ਨਵੇਂ ਲੇਖਕ ਪੜ੍ਹਦੇ ਘੱਟ ਤੇ ਲਿਖਦੇ ਬਹੁਤ ਹਨਕੁਝ ਵੀ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈਛਪਣ ਦੀ ਤਮੰਨਾ ਤਾਂ ਹਰ ਬੰਦੇ ਦੇ ਮਨ ਵਿੱਚ ਪ੍ਰਬਲ ਹੁੰਦੀ ਹੈਕੇਵਲ ਛਪਣ ਲਈ ਹੀ ਲਿਖਣਾ ਮਾੜੀ ਰੁਚੀ ਹੈਬਾਕੀ ਨਾਵਲ ਘੱਟ ਲਿਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਲੇਖਕਾਂ ਕੋਲ ਨਾਵਲ ਲਿਖਣ ਅਤੇ ਪਾਠਕਾਂ ਕੋਲ ਨਾਵਲ ਪੜ੍ਹਨ ਦਾ ਸਮਾਂ ਘੱਟ ਹੈਹਾਂ, ਕਹਾਣੀ ਪੜ੍ਹਨ ਵੱਲ ਲੋਕਾਂ ਦਾ ਕਾਫ਼ੀ ਰੁਝਾਨ ਹੈਇੱਕ ਤਾਂ ਕਹਾਣੀ ਦਾ ਆਕਾਰ ਛੋਟਾ, ਦੂਜੇ ਜੇ ਕਹਾਣੀਕਾਰ ਕਿਸੇ ਸਮੱਸਿਆ ਨੂੰ ਹੱਥ ਪਾਉਂਦਾ ਤੇ ਉਸਾਰੂ ਸੇਧ ਦਿੰਦਾ ਹੈ, ਤਾਂ ਉਹ ਕਹਾਣੀ ਪੜ੍ਹੀ ਤੇ ਸਰਾਹੀ ਜਾਵੇਗੀਕਹਾਣੀ ਲਿਖਣ ਦੀ ਤਕਨੀਕ ਤੇ ਵੀ ਬਹੁਤ ਨਿਰਭਰ ਕਰਦਾ ਹੈ ਦੂਸਰਾ ਹੈ ਸਫ਼ਰਨਾਮਿਆਂ ਦੀ ਘਾਟਆਮ ਸਫ਼ਰਨਾਮੇ ਇੱਕ ਜਾਂ ਦੋ ਦਿਨਾ ਦੀ ਪੰਛੀ ਝਾਤ ਪਿੱਛੋਂ ਲਿਖੇ ਜਾਂਦੇ ਹਨਸਫ਼ਰਨਾਮਾਂ ਲਿਖਣ ਲਈ ਲੇਖਕ ਨੂੰ ਉਸ ਦੇਸ਼ ਵਿਚ ਕੁੱਝ ਸਮਾਂ ਰਹਿਣਾਂ ਤੇ ਉਥੋ ਦੇ ਸਮਾਜਿਕ, ਰਾਜਨੀਤਕ ਤੇ ਸਭਿਆਚਾਰਕ ਢਾਂਚੇ ਤੋਂ ਜਾਣੂੰ ਹੋਣਾ ਬਹੁਤ ਜ਼ਰੂਰੀ ਹੈਬਹੁਤ ਘੱਟ ਲੇਖਕਾਂ ਨੇ ਬਾਹਰਲੇ ਦੇਸ਼ਾਂ ਦੇ ਭਰਮਣ ਪਿੱਛੋਂ ਉਥੋਂ ਬਾਰੇ ਡੂੰਘਾਈ ਨਾਲ ਅਧਿਅਨ ਕਰਕੇ ਸਫ਼ਰਨਾਮੇ ਲਿਖੇ ਹਨਮੈਨੂੰ ਬਹੁਤ ਸਾਰੇ ਦੋਸਤਾਂ ਨੇ ਸੁਝਾਉ ਦਿੱਤੇ ਹਨ ਕਿ ਮੈਂ ਕਈ ਦੇਸ਼ਾ ਵਿੱਚ ਰਿਹਾ ਹਾਂਇਸ ਲਈ ਮੈਨੂੰ ਉਹਨਾ ਦੇਸ਼ਾਂ ਬਾਰੇ ਲਿਖਣਾ ਚਾਹੀਦਾ ਹੈਮੈਂ ਸਵੈ-ਜੀਵਨੀ ਲਿਖਣ ਦਾ ਯਤਨ ਕਰਾਂਗਾਮੈਂ ਦੋ ਦਰਜਨ ਤੋਂ ਵੱਧ ਮੁਲਕਾਂ ਵਿੱਚ ਰਹਿ ਚੁੱਕਾ ਹਾਂਮੇਰੇ ਕੋਲ ਅਜੇ ਬਹੁਤ ਕੁਝ ਲਿਖਣ ਵਾਲਾ ਬਾਕੀ ਹੈ

----

ਸਤਨਾਮ - ਤੁਸੀਂ ਪੰਜਾਬੀ ਲਿਖਾਰੀ ਸਭਾ ਕੈਲਗਿਰੀ ਵਿੱਚ ਕਾਫ਼ੀ ਸਰਗਰਮੀ ਨਾਲ ਕੰਮ ਕਰ ਰਹੇ ਹੋਕਈ ਲੋਕਾਂ ਦਾ ਵਿਚਾਰ ਹੈ ਕਿ ਇਹ ਇੱਕ ਖੱਬੇ-ਪੱਖੀ ਵਿਚਾਰਧਾਰਾ ਦੇ ਲੋਕਾਂ ਦੀ ਜਥੇਬੰਦੀ ਹੈਕੀ ਲਿਖਾਰੀ ਹੋਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਏ ਹੋਵੋ ?

ਅਰਪਨ - ਲੇਖਕ ਨੂੰ ਕਿਸੇ ਵਿਚਾਰਧਾਰਾ ਨਾਲ ਜੁੜਨਾ ਜ਼ਰੂਰੀ ਨਹੀਪੰਜਾਬੀ ਲਿਖਾਰੀ ਸਭਾ ਵਿੱਚ ਹਰ ਵਿਚਾਰਧਾਰਾ ਦੇ ਲੋਕਾਂ ਦਾ ਸਵਾਗਤ ਹੈ ਲਿਖਣ ਵਾਲਾ ਵਿਅਕਤੀ ਕਿਸੇ ਵੀ ਰੰਗ, ਧਰਮ, ਨਸਲ, ਸਭਿਆਚਾਰ, ਦੇਸ਼ ਜਾਂ ਵਿਚਾਰਧਾਰਾ ਦਾ ਹੋਵੇ, ਉਹ ਪੰਜਾਬੀ ਲਿਖਰੀ ਸਭਾ ਦਾ ਮੈਂਬਰ ਬਣ ਸਕਦਾ ਹੈਮੇਰੇ ਵਿਚਾਰ ਅਨੁਸਾਰ ਜੇਕਰ ਲੇਖਕ ਕਿਸੇ ਇਕ ਵਿਚਾਰਧਾਰਾ ਨਾਲ ਜੁੜਦਾ ਹੈ ਤਾਂ ਉਸਦਾ ਘੇਰਾ ਸੀਮਤ ਹੋ ਜਾਂਦਾ ਹੈਤੁਸੀਂ ਸਾਰੀਆਂ ਵਿਚਾਰਧਾਰਾਵਾਂ ਨੂੰ ਸੁਣੋ, ਪੜ੍ਹੋ ਤੇ ਫੇਰ ਲਿਖੋਪਰ ਲਿਖਣ ਲਈ ਤੁਹਾਡੀ ਆਪਣੀ ਨਿੱਜੀ ਵਿਚਾਰਧਾਰਾ ਹੋਣੀ ਜ਼ਰੂਰੀ ਹੈਜਿੱਥੇ ਕੁੱਝ ਗ਼ਲਤ ਹੋ ਰਿਹਾ ਹੋਵੇ, ਉਸਦੇ ਵਿਰੁੱਧ ਆਵਾਜ਼ ਉਠਾਉਣੀ ਲੇਖਕ ਦਾ ਧਰਮ ਹੈਅੱਜ ਆਪਣੇ ਸਮਾਜ ਵਿੱਚ ਕਰਮ ਕਾਂਡ ਤੇ ਪਾਖੰਡਵਾਦ ਨੇ ਕਿੰਨਾ ਜ਼ੋਰ ਫੜਿਆ ਹੈਹਰ ਚੰਗੇ ਇਨਸਾਨ ਦਾ ਫ਼ਰਜ਼ ਹੈ ਕਿ ਉਹ ਇਹਨਾ ਦਾ ਵਿਰੋਧ ਕਰੇਹੁਣ ਜੇ ਮੈਂ ਇਹਨਾ ਦੇ ਖ਼ਿਲਾਫ਼ ਲਿਖਦਾ ਹਾਂ ਤਾਂ ਲੋਕ ਮੈਨੂੰ ਖੱਬੇਪੱਖੀ ਕਹਿਣ ਜਾਂ ਸੱਜੇ-ਪੱਖੀ, ਮੈਨੂੰ ਕੋਈ ਫ਼ਰਕ ਨਹੀ ਪੈਂਦਾਮੈਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦਾ ਸ਼ਰਧਾਲੂ ਹਾਂਤੁਸੀ ਗੁਰੂ ਨਾਨਕ ਦੇਵ ਜੀ ਨੂੰ ਜਿਸ ਮਰਜੀ ਵਿਚਾਰਧਾਰਾ ਨਾਲ ਜੋੜ ਲਵੋਜਿਹੜਾ ਸੁਧਾਰ ਉਹਨਾ ਨੇ ਆਪਣੇ ਸਮੇਂ ਵਿੱਚ ਕੀਤਾ, ਅਸੀਂ ਉਸਨੂੰ ਅੱਖੋਂ ਪਰੋਖੇ ਕਰੀ ਬੈਠੇ ਹਾਂਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜ ਕੇ ਸਾਨੂੰ ਜਾਤਾਂ ਪਾਤਾਂ ਦੀ ਦਲਦਲ ਚੋਂ ਬਾਹਰ ਕੱਢਿਆਸਾਰੀ ਮਨੁੱਖਤਾ ਨੂੰ ਬਰਾਬਰੀ ਤੇ ਭਰੱਪਣ ਦਾ ਉਪਦੇਸ਼ ਦਿਤਾਪਰ ਅੱਜ ਗੋਲਕ ਤੇ ਕਬਜ਼ੇ ਲਈ ਘੋਲ ਹੋ ਰਿਹੈ ਨਾ ਕਿ ਧਰਮ ਦੇ ਪ੍ਰਚਾਰ ਲਈਸਾਡੇ ਗੁਰੂਘਰ ਵੀ ਜਾਤਾਂ ਪਾਤਾਂ ਦੇ ਆਧਾਰ ਤੇ ਬਣ ਰਹੇ ਹਨਪਾਖੰਡੀ ਸਾਧਾਂ ਦੇ ਡੇਰਿਆਂ ਨੇ ਸਿੱਖ ਧਰਮ ਨੂੰ ਬਹੁਤ ਢਾਅ ਲਾਈ ਹੈਬਾਕੀ ਕਸਰ ਅਖੌਤੀ ਬਾਬਿਆਂ ਨੇ ਕੱਢ ਦਿੱਤੀਮੇਰੇ ਖ਼ਿਆਲ ਵਿੱਚ ਲੇਖਕ ਨੂੰ ਇਹਨਾ ਗੱਲਾਂ ਦਾ ਵਿਰੋਧ ਕਰਨਾ ਚਾਹੀਦਾਮੈਂ ਧਾਰਮਕ ਪਾਖੰਡਵਾਦ ਤੇ ਕਰਮ ਕਾਂਡਾਂ ਦੇ ਬਹੁਤ ਵਿਰੁੱਧ ਹਾਂਇਹ ਸਾਡੀ ਬਦਕਿਸਮਤੀ ਹੈ ਕਿ ਗੁਰਬਾਣੀ ਦਾ ਬਹੁਤਾ ਪਾਠ ਕੇਵਲ ਤੋਤਾ-ਰਟਨ ਬਣ ਕੇ ਰਹਿ ਗਿਆ ਹੈਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਨਹੀਂ ਢਾਲ਼ ਸਕੇਗੁਰਬਾਣੀ ਕੇਵਲ ਮੱਥਾ ਟੇਕਣ ਤੱਕ ਸੀਮਤ ਹੋ ਕੇ ਰਹਿ ਗਈ ਹੈ

----

ਸਤਨਾਮ - ਤੁਸੀਂ ਅਗਾਂਹਵਧੂ ਖਿਆਲਾਂ ਦੇ ਵਿਅਕਤੀ, ਵਧੀਆ ਤੇ ਸਿਹਤਮੰਦ ਸਾਹਿਤ ਰਚਣ ਵਿੱਚ ਯਕੀਨ ਰੱਖਦੇ ਹੋ ? ਕੀ ਤੁਸੀਂ ਸਮਝਦੇ ਹੋ ਕਿ ਸਾਡੇ ਵਿਦੇਸ਼ੀ ਲੇਖਕ ਪ੍ਰਵਾਸੀਆਂ ਦੀਆਂ ਸਭ ਸਮੱਸਿਆਵਾਂ ਪ੍ਰਤੀ ਚਿੰਤਤ ਹਨ ?

ਅਰਪਨ - ਇਹ ਇੱਕ ਮੱਹਤਵਪੂਰਨ ਸਵਾਲ ਹੈਮੈਨੂੰ ਇਹ ਗੱਲ ਗੁਰਦਿਆਲ ਸਿੰਘ ਨਾਵਲਿਸਟ ਨੇ ਕਹੀ ਸੀ ਕਿ ਭਾਰਤ ਦੀਆਂ ਸਮੱਸਿਆਵਾਂ ਬਾਰੇ ਲਿਖਣ ਲਈ ਅਸੀਂ ਬੈਠੇ ਹਾਂਤੁਸੀ ਵਿਦੇਸ਼ੀ ਸਮੱਸਿਆਵਾਂ ਬਾਰੇ ਲਿਖੋ ਜਿੱਥੇ ਤੁਸੀਂ ਬੈਠੇ ਹੋਉਹਨਾ ਦੀ ਪ੍ਰੇਰਨਾ ਸਦਕਾ ਮੈਂ ਆਪਣਾ ਨਾਵਲ ਪਰਾਈ ਧਰਤੀਲਿਖਿਆ ਸੀਮੈਂ ਸੋਚਦਾਂ ਕਿ ਜੇ ਅਸੀ ਬਾਹਰ ਆ ਕੇ ਆਪਣੇ ਪਿੰਡਾਂ ਬਾਰੇ ਲਿਖੀ ਜਾਈਏ ਤਾਂ ਕੋਈ ਖ਼ਾਸ ਪ੍ਰਾਪਤੀ ਨਹੀ ਹੋਵੇਗੀਇਹ ਗੱਲ ਦਰੁਸਤ ਹੈ ਕਿ ਅਸੀ ਬਾਹਰ ਬੈਠੇ ਏਥੋਂ ਦੀਆਂ ਸਮੱਸਿਆਵਾਂ ਤੇ ਜੀਵਨ-ਢੰਗ ਬਾਰੇ ਲਿਖੀਏਇਸ ਦਿਸ਼ਾ ਵੱਲ ਤਸੱਲੀਬਖ਼ਸ਼ ਕੰਮ ਵੀ ਹੋ ਰਿਹੈ

----

ਸਤਨਾਮ - ਤੁਸੀਂ ਕੈਲਗਰੀ ਸਿੱਖਿਆ ਬੋਰਡ ਤੇ ਕਚਹਿਰੀਆਂ ਨਾਲ ਕਾਫੀ ਕੰਮ ਕੀਤਾਮੇਰੇ ਖ਼ਿਆਲ ਵਿੱਚ ਤੁਹਾਨੂੰ ਆਮ ਬੰਦੇ ਨਾਲੋਂ ਸਾਡੇ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਵਧੇਰੇ ਗਿਆਨ ਹੋਵੇਗਾਸੁਣਨ ਵਿੱਚ ਆਇਆ ਹੈ ਕਿ ਸਾਡੇ ਲੋਕ ਕਈ ਸਮੱਸਿਆਵਾਂ ਦਾ ਹੱਲ ਜੰਤਰਾਂ ਮੰਤਰਾਂ ਵਾਲੇ ਬਾਬਿਆਂ ਕੋਲੋਂ ਭਾਲ਼ਦੇ ਨੇਕੀ ਪੰਜਾਬੀ ਮੀਡੀਆ ਵੀ ਕੋਈ ਉਸਾਰੂ ਯੋਗਦਾਨ ਪਾ ਸਕਦਾ ਹੈ ?

ਅਰਪਨ - ਇਸਦੇ ਬਾਰੇ ਮੈਂ ਸਮੇਂ ਸਮੇਂ ਲਿਖਿਆ ਵੀ ਹੈਪਿੱਛੇ ਜਿਹੇ ਇੱਕ ਆਰਟੀਕਲ ਲਿੱਖਿਆ ਸੀ ਲੁਟੇਰਿਆਂ ਤੋਂ ਬਚੋਜੰਤਰਾਂ ਮੰਤਰਾਂ ਵੱਲ ਜਾਣ ਨੂੰ ਨਾ ਤਾਂ ਧਰਮ ਕਹਿੰਦਾ ਹੈ ਤੇ ਨਾ ਹੀ ਸਿਹਤਮੰਦ ਸੋਚਮੈਨੂੰ ਇਹ ਸਮਝ ਨਹੀ ਆਉਂਦੀ ਕਿ ਸਾਡੇ ਲੋਕ ਏਨੇ ਕਮਜ਼ੋਰ ਕਿਉਂ ਹਨਆਪਣੀ ਖ਼ੂਨ ਪਸੀਨੇ ਦੀ ਕਮਾਈ ਇਹਨਾ ਲੁਟੇਰਿਆਂ ਦੀ ਝੋਲ਼ੀ ਵਿੱਚ ਪਾਈ ਜਾਂਦੇ ਹਨਜੇਕਰ ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੈ ਤਾਂ ਉਸਦੇ ਗਲ਼ ਵਿੱਚ ਜੋਤਸ਼ੀ ਕੋਲੋਂ ਲਿਆ ਕੇ ਪੱਥਰ ਪਾਉਣ ਨਾਲ ਬੱਚਾ ਹੁਸ਼ਿਆਰ ਨਹੀ ਹੋ ਸਕਦਾਬੱਚੇ ਦੀ ਪੜ੍ਹਾਈ ਦੀ ਸਮੱਸਿਆ ਦਾ ਹੱਲ ਤਾਂ ਬੱਚੇ ਨਾਲ ਗੱਲ ਕਰਕੇ ਹੀ ਲੱਭੇਗਾਇਸੇ ਤਰ੍ਹਾਂ ਪਰਵਾਰਿਕ ਸਮੱਸਿਆਵਾਂ ਦਾ ਹੱਲ ਜੋਤਸ਼ੀ ਬਾਬੇ ਕਿਵੇਂ ਕਰ ਸਕਦੇ ਹਨ? ਉਹ ਤਾਂ ਤੁਹਾਨੂੰ ਲੁੱਟ ਕੇ ਸਮੱਸਿਆ ਵਿੱਚ ਵਾਧਾ ਕਰਨਗੇਜੇਕਰ ਕਿਸੇ ਕੁੜੀ ਮੁੰਡੇ ਦੀ ਆਪਣੇ ਵਿਆਹ ਤੋਂ ਬਾਅਦ ਨਹੀ ਬਣਦੀ ਤਾਂ ਪੱਥਰ ਉਹਨਾ ਨੂੰ ਜੋੜਨਗੇ ਨਹੀਂ, ਸਗੋਂ ਤੋੜਨਗੇਸਾਡੀ ਕਮਿਊਨਿਟੀ ਵਿੱਚ ਅਜਿਹੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ ਜਿਹੜੀਆ ਸਮੱਸਿਆਵਾਂ ਨੂੰ ਸੁਣ ਕੇ ਕੋਈ ਹੱਲ ਲੱਭਣ ਦਾ ਯਤਨ ਕਰਨਜਿਹੜੇ ਵੀ ਵਿਅਕਤੀ ਅਜਿਹੀਆਂ ਜਥੇਬੰਦੀਆਂ ਵਿੱਚ ਅੱਗੇ ਆਉਣ, ਉਹ ਸਾਰੀ ਸਮੱਸਿਆ ਨੂੰ ਬੜੇ ਗਹੁ ਤੇ ਹਮਦਰਦੀ ਨਾਲ ਸੁਣਨਉਸਦਾ ਢੁਕਵਾਂ ਹੱਲ ਲੱਭਣਸਾਰੀ ਗੱਲਬਾਤ ਗੁਪਤ ਰੱਖੀ ਜਾਵੇਸਾਡੀ ਬਦਕਿਸਮਤੀ ਇਹ ਹੈ ਕਿ ਸਾਡੇ ਲੋਕ ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇਖ ਕੇ ਕਿ ਜੰਤਰਾਂ ਮੰਤਰਾਂ ਵਾਲੇ ਬਾਬਿਆਂ ਕੋਲੋਂ 24 ਘੰਟਿਆਂ ਵਿੱਚ ਸਮੱਸਿਆ ਦਾ ਹੱਲ ਭਾਲ਼ਦੇ ਹਨਜਿਉਂ ਜਿਉਂ ਪੈਸੇ ਲੁਟਾਉਂਦੇ ਹਨ, ਸਮੱਸਿਆ ਵਧਦੀ ਤੁਰੀ ਜਾਂਦੀ ਹੈਏਥੇ ਮੀਡੀਏ ਵਾਲੇ ਵੀ ਆਪਣੇ ਪੈਸੇ ਬਣਾਉਣ ਖਾਤਰ ਗ਼ਰੀਬ ਲੋਕਾਂ ਦਾ ਇਹਨਾ ਬਾਬਿਆਂ ਹੱਥੋਂ ਘਾਣ ਕਰਵਾਈ ਜਾਂਦੇ ਹਨਇਹ ਸੋਚਣ ਵਾਲੀ ਗੱਲ ਹੈ ਕਿ ਜੇ ਇਹ ਜੋਤਸ਼ੀ ਸਿੱਧੇ ਸਾਦੇ ਲੋਕਾਂ ਕੋਲੋਂ ਹਜ਼ਾਰ, ਦੋ ਹਜ਼ਾਰ ਡਾਲਰ ਲੈ ਕੇ ਉਹਨਾ ਦਾ ਮਸਲਾ 24 ਘੰਟਿਆਂ ਵਿੱਚ ਹੱਲ ਕਰ ਸਕਦੇ ਹਨ, ਤਾਂ ਇਹ ਬਾਬੇ ਉਸਾਮਾ-ਬਿਨ-ਲਾਦਨ ਨੂੰ ਅਮਰੀਕਾ ਦੇ ਹਵਾਲੇ ਕਰਕੇ 25/30 ਮਿਲੀਅਨ ਅਮਰੀਕਨ ਡਾਲਰ ਕਿਉਂ ਨਹੀਂ ਕਮਾ ਲੈਂਦੇਕੀ ਉਸਾਮਾ-ਬਿਨ-ਲਾਦਨ ਇਹਨਾ ਬਾਬਿਆਂ ਦੀ ਰੇਂਜ ਤੋਂ ਬਾਹਰ ਹੈ? ਇਹ ਸਾਡੇ ਲੋਕਾਂ ਨੂੰ ਸੋਚਣ ਦੀ ਲੋੜ ਹੈਲੋਕਾਂ ਨੇ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਲੱਭਣਾ ਹੈ ਤੁਹਾਡੇ ਮਸਲਿਆਂ ਨੂੰ ਤੁਹਾਡੇ ਨਾਲੋਂ ਵੱਧ ਕੋਈ ਹੋਰ ਨਹੀ ਸਮਝ ਸਕਦਾਬਾਬਿਆਂ ਕੋਲ ਇਹਨਾਂ ਦਾ ਕੋਈ ਇਲਾਜ ਨਹੀਉਹ ਤਾਂ ਅੰਧ-ਵਿਸ਼ਵਾਸ਼ੀ ਲੋਕਾਂ ਦੀ ਕਮਜ਼ੋਰੀ ਦਾ ਲਾਭ ਉਠਾਉਂਦੇ ਹਨਜਿਹੜਾ ਮੀਡੀਆ ਅਜਿਹੇ ਬਾਬਿਆਂ ਦੀਆਂ ਮਸ਼ਹੂਰੀਆਂ ਨੂੰ ਬੜ੍ਹਾਵਾ ਦਿੰਦਾ ਹੈ, ਉਹ ਵੀ ਬਰਾਬਰ ਦਾ ਦੋਸ਼ੀ ਹੈਆਪਣੇ ਨਿੱਜੀ ਸੁਆਰਥ ਲਈ ਲੋਕਾਂ ਨੂੰ ਗੁਮਰਾਹ ਕਰਦਾ ਹੈ

----

ਸਤਨਾਮ - ਤੁਸੀਂ ਕੀ ਕੁਝ ਲਿਖਿਆ ਹੈ? ਹੁਣ ਕੀ ਲਿਖ ਰਹੇ ਹੋ? ਅੱਗੇ ਕੀ ਲਿਖਣ ਦਾ ਪ੍ਰੋਗਰਾਮ ਹੈ? ਤੁਸੀਂ ਕਹਿ ਰਹੇ ਸੀ ਕਿ ਹੁਣ ਮੈਂ ਰਿਟਾਇਰ ਹੋ ਗਿਆ ਹਾਂਲਿਖਣਾ ਸ਼ੁਰੂ ਕਰਨਾ ਹੈਇਸ ਬਾਰੇ ਕੀ ਕਹਿਣਾ ਚਾਹੋਗੇ?

ਅਰਪਨ - ਗੱਲ ਇਉਂ ਹੈ ਕਿ ਇੱਕ ਪ੍ਰਸਿੱਧ ਉਰਦੂ ਦਾ ਲੇਖਕ ਕਾਜ਼ੀ ਅਬਦੁਲ ਸੱਤਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀਇੱਕ ਵਾਰੀ ਅਸੀਂ ਇਕੱਠੇ ਬੈਠੇਉਸਨੂੰ ਇੱਕ ਮੈਗਜ਼ੀਨ ਦੇ ਸੰਪਾਦਕ ਨੇ ਕਿਹਾ ਕਿ ਕਾਜ਼ੀ ਸਾਹਿਬ, ਆਪ ਬਹੁਤ ਅੱਛਾ ਲਿਖਤੇ ਹੋ, ਬੜੇ ਕਮਾਲ ਕੇ ਅਫ਼ਸਾਨੇ ਹੈਂ ਆਪ ਕੇਕਾਜ਼ੀ ਸਾਹਿਬ ਨੇ ਹੱਸ ਕੇ ਜਵਾਬ ਦਿੱਤਾ ਕਿ ਜਨਾਬ, ਅਭੀ ਤੋ ਮੈਂ ਕਲਮ ਸਾਫ ਕਰ ਰਹਾ ਹੂੰਮੈਨੂੰ ਲਗਦਾ ਕਿ ਮੈਂ ਵੀ ਅਜੇ ਕਲਮ ਸਾਫ਼ ਕਰ ਰਿਹਾਂਕਿੰਨਾਂ ਵੀ ਲਿਖ ਲਵਾਂ, ਪਰ ਮਨ ਨੂੰ ਤਸੱਲੀ ਨਹੀਂ ਹੁੰਦੀਮਹਿਸੂਸ ਹੁੰਦਾ ਹੈ ਕਿ ਇਸ ਤੋਂ ਹੋਰ ਵਧੀਆ ਲਿਖਿਆ ਜਾ ਸਕਦਾ ਹੈਹੁਣ ਤੱਕ ਦੋ ਕਾਵਿ-ਸੰਗ੍ਰਿਹ ਸੁਨੱਖਾ ਦਰਦਅਤੇ ਕਬਰ ਦਾ ਫੁੱਲ”, ਤਿੰਨ ਕਹਾਣੀ-ਸੰਗ੍ਰਿਹ ਗੁਆਚੇ ਰਾਹ”, “ਮੌਤ ਦਾ ਸੁਪਨਾਅਤੇ ਆਫਰੇ ਹੋਏ ਲੋਕ”, ਇੱਕ ਨਾਵਲ ਪਰਾਈ ਧਰਤੀਇੱਕ ਅਲੋਚਨਾ ਦੀ ਕਿਤਾਬ ਪੁਸਤਕ ਚਰਚਾਲਿਖੇ ਹਨਇਸੇ ਲਈ ਕਿਹਾ ਸੀ ਕਿ ਮੈਂ ਵੀ ਅਜੇ ਲਿਖਣਾ ਸ਼ੁਰੂ ਕਰਨਾ ਹੈਅੱਜ ਕੱਲ ਸਾਮੋਆ (ਸਾਊਥ ਪੈਸੇਫਿਕ) ਬਾਰੇ ਇੱਕ ਨਾਵਲ ਲਿਖ ਰਿਹਾ ਹਾਂਇੱਕ ਕਵਿਤਾ ਤੇ ਇੱਕ ਕਹਾਣੀਆਂ ਦੀ ਪੁਸਤਕ ਦਾ ਖਰੜਾ ਤਿਆਰ ਹੈਏਥੋਂ ਦੀਆਂ ਸਮੱਸਿਆਵਾਂ ਬਾਰੇ ਇੱਕ ਲੇਖਾਂ ਦੀ ਪੁਸਤਕ ਦਾ ਖਰੜਾ ਵੀ ਤਿਆਰ ਹੈਅਜੇ ਵੀ ਬਹੁਤ ਕੁਝ ਲਿਖਣ ਵਾਲਾ ਹੈਇਸ ਕਰਕੇ ਕਲਮ ਸਾਫ਼ ਕਰਨ ਵਾਲੀ ਗੱਲ ਸਮਝੋਕੈਨੇਡਾ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਬਾਰੇ ਲਿਖਣ ਦੀ ਲੋੜ ਹੈਆਏ ਦਿਨ ਤਲਾਕ ਹੋ ਰਹੇ ਹਨਪਰਿਵਾਰ ਟੁੱਟ ਰਹੇ ਹਨ ਬੱਚੇ ਮਾੜੀ ਸੋਸਾਇਟੀ ਵਿੱਚ ਪੈਰ ਧਰ ਰਹੇ ਹਨਗੈਂਗ ਬਣ ਰਹੇ ਹਨਨਸ਼ੇ ਪੱਤੇ ਦਾ ਧੰਦਾ ਹੋ ਰਿਹੈਬਹੁਤੀ ਸ਼ਰਾਬ ਦਾ ਸੇਵਨ ਅੱਜ ਦਾ ਭਖਦਾ ਮਸਲਾਇਹਨਾ ਬਾਰੇ ਲਿਖਿਆ ਜਾਣਾ ਚਾਹੀਦੈ

----

ਸਤਨਾਮ - ਜਿਹੜੇ ਲੇਖਕਾਂ ਤੋਂ ਤੁਸੀਂ ਪ੍ਰਭਾਵਤ ਹੋਏ, ਉਹਨਾ ਬਾਰੇ ਕੀ ਕਹਿਣਾ ਚਾਹੋਗੇ?

ਅਰਪਨ - ਮੈਂ ਮਿਰਜ਼ਾ ਗ਼ਾਲਿਬ ਦਾ ਫੈਨ ਹਾਂਅੰਮ੍ਰਿਤਾ ਪ੍ਰੀਤਮ ਨੂੰ ਬਹੁਤ ਵੱਡੀ ਲੇਖਕਾ ਮੰਨਦਾ ਹਾਂਤਾਰਾ ਸਿੰਘ ਬਹੁਤ ਵੱਡਾ ਸ਼ਾਇਰ ਸੀਪਰ ਉਸਦੀ ਬਹੁਤੀ ਚਰਚਾ ਨਹੀਂ ਹੋਈਸ਼ਾਇਦ ਉਹ ਕਿਸੇ ਜੁੰਡਲੀ ਨਾਲ ਨਹੀਂ ਸੀ ਜੁੜਿਆਗੁਲਜ਼ਾਰ ਬਹੁਤ ਵਧੀਆ ਕਵਿਤਾ ਤੇ ਕਹਾਣੀ ਲਿਖਦੈਬਾਵਾ ਬਲਵੰਤ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾਜਸਵੰਤ ਸਿੰਘ ਵਿਰਦੀ ਤੋਂ ਮੈ ਬਹੁਤ ਪ੍ਰਭਾਵਤ ਹਾਂਉਹ ਮੇਰਾ ਦੋਸਤ ਵੀ ਹੈਵਿਰਦੀ ਇੱਕ ਐਸਾ ਵਿਅਕਤੀ ਹੈ ਜਿਸ ਨੇ ਮਾਣ-ਸਨਮਾਨਾਂ ਦੀ ਖਾਤਰ ਕਿਸੇ ਦੀ ਚਮਚਾਗਿਰੀ ਨਹੀ ਕੀਤੀਮਸਤ ਮਲੰਗ ਫੱਕਰ ਵਾਂਗ ਮਾਂ ਬੋਲੀ ਦੀ ਸੇਵਾ ਕੀਤੀ ਹੈਇਸੇ ਕਰਕੇ ਉਸਨੂੰ ਅੱਜ ਤੱਕ ਸਾਹਿਤ ਅਕੈਡਮੀ ਦਾ ਐਵਾਰਡ ਨਹੀਂ ਮਿਲਿਆਡਾ. ਜਗਤਾਰ ਕਮਾਲ ਦਾ ਗ਼ਜ਼ਲਗੋ ਹੈਹੁਣ ਕੈਨੇਡਾ ਦੀ ਗੱਲ ਲੈ ਲਉਗਿਆਨੀ ਕੇਸਰ ਸਿੰਘ ਨਾਵਲਿਸਟ ਤੋਂ ਮੈਂ ਸਭ ਤੋ ਵੱਧ ਪ੍ਰਭਾਵਤ ਹਾਂਉਹਨਾ ਦੀ ਪੰਜਾਬੀ ਸਾਹਿਤ ਨੂੰ ਦੇਣ ਦਾ ਕੋਈ ਮੁਕਾਬਲਾ ਹੀ ਨਹੀਜਿੰਨਾ ਕੰਮ ਇਸ ਇਕੱਲੇ ਬੰਦੇ ਨੇ ਕੀਤਾ, ਓਨਾ ਸ਼ਾਇਦ ਕਿਸੇ ਸੰਸਥਾ ਨੇ ਵੀ ਨਹੀਂ ਕੀਤਾਤੁਸੀਂ ਦੇਖੋ, ਉਹਨਾਂ ਦੀ ਕਿੰਨੀ ਕੁ ਕਦਰ ਪਈ ਹੈਪਿਛਲੇ ਦਿਨੀ ਮੈਂ ਉਹਨਾਂ ਨੂੰ ਐਡਮਿੰਟਨ ਮਿਲਕੇ ਆਇਆ ਹਾਂਹੁਣ ਤਾਂ ਆਖ਼ਰੀ ਘੜੀਆਂ ਗਿਣ ਰਹੇ ਹਨਉਹਨਾ ਨੇ ਸਾਡੇ ਲਈ ਇਤਿਹਾਸਕ ਤੱਥਾਂ ਤੇ ਗ਼ਦਰੀਆਂ ਬਾਰੇ ਜਾਣਕਾਰੀ ਦਾ ਏਨਾਂ ਵੱਡਾ ਖ਼ਜ਼ਾਨਾ ਇੱਕਠਾ ਕੀਤਾ ਹੈ ਕਿ ਜਿੰਨੇ ਮਰਜੀ ਸਨਮਾਨ ਦਿੱਤੇ ਜਾਣ ਫੇਰ ਵੀ ਘੱਟ ਹਨਗਿਆਨੀ ਜੀ ਨੇ ਜਾਪਾਨੀ ਸਿੱਖ ਕੇ ਸੁਭਾਸ਼ ਚੰਦਰ ਬੋਸ ਨਾਲ ਵੀ ਕੰਮ ਕੀਤਾਗਿਆਨੀ ਜੀ ਸੁਭਾਸ਼ ਚੰਦਰ ਬੋਸ ਦੇ ਭਾਸ਼ਨ ਨੂੰ ਜਾਪਾਨੀ ਵਿੱਚ ਅਨੁਵਾਦ ਕਰਕੇ ਲੋਕਾਂ ਨੂੰ ਦੱਸਦੇਗਿਆਨੀ ਜੀ ਨੇ ਏਨਾ ਵਧੀਆ ਤੇ ਏਨਾ ਲਿਖਿਆ ਕਿ ਤੁਸੀਂ ਹੈਰਾਨ ਹੋਵੋਗੇਅੱਜ ਉਹ ਬੀਮਾਰੀ ਦੀ ਹਾਲਤ ਵਿੱਚ ਰੁਲ਼ ਰਹੇ ਨੇ, ਪਰ ਉਹਨਾਂ ਦੀ ਮੌਤ ਪਿੱਛੋਂ ਲੈਕਚਰ ਦੇਣ ਵਾਲਿਆਂ ਦੀ ਭੀੜ ਲੱਗ ਜਾਵੇਗੀ

----

ਸਤਨਾਮ - ਆਮ ਸੁਣਿਆ ਕਿ ਪੰਜਾਬੀ ਵਿੱਚ ਲਿਖਣਾ ਬਹੁਤਾ ਲਾਹੇਵੰਦ ਨਹੀ? ਪਾਠਕਾਂ ਦਾ ਘੇਰਾ ਬੜਾ ਸੀਮਤ ਹੈਬਹੁਤੇ ਲੇਖਕਾਂ ਨੂੰ ਆਪਣੇ ਪੈਸੇ ਖ਼ਰਚ ਕੇ ਪੁਸਤਕਾਂ ਛਪਾਉਣੀਆਂ ਪੈਂਦੀਆਂ ਹਨਇਸਦੇ ਬਾਰੇ ਕੀ ਕਹਿਣਾ ਚਾਹੋਗੇ?

ਅਰਪਨ - ਜੇ ਬੰਦਾ ਇਹ ਸੋਚ ਕੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰੇ ਕਿ ਮੈਂ ਇਸ ਵਿੱਚੋਂ ਪੈਸੇ ਕਮਾਵਾਂਗਾ, ਤਾਂ ਇਹ ਉਸਦੀ ਭੁੱਲ ਹੋਵੇਗੀਇਹ ਤਾਂ ਇਸ਼ਕ ਦੀ ਖੇਡ ਆਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਸਮਝੋਇਹ ਜਨੂੰਨ ਦਾ ਉਹ ਦੀਵਾ ਜਿਹੜਾ ਜਿਗਰ ਦੇ ਲਹੂ ਨਾਲ਼ ਬਲ਼ਦੈਜਿਸ ਵਿਅਕਤੀ ਨੇ ਵਪਾਰ ਸਮਝ ਕੇ ਇਸ ਮੈਦਾਨ ਵਿੱਚ ਨਿੱਤਰਨਾ, ਉਸਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦੈ ਕਿ ਇਹ ਘਾਟੇ ਦਾ ਸੌਦਾਪੈਸੇ ਕਮਾਉਣ ਲਈ ਤਾਂ ਹੱਟੀ ਪਾਉਣੀ ਚਾਹੀਦੀ ਹੈਪਰ ਜੇ ਤੁਹਾਡੇ ਅੰਦਰ ਕੁਝ ਕਹਿਣ ਲਈ ਅੰਗੜਾਈਆਂ ਲੈ ਰਿਹੈ, ਤਾਂ ਉਸਨੂੰ ਦਬਾਉ ਨਾਲਿਖਣਾ ਸ਼ੁਰੂ ਕਰੋਕਲਮ ਵਰਗਾ ਕੋਈ ਸੱਚਾ ਦੋਸਤ ਨਹੀਂਜਦੋਂ ਤੁਸੀਂ ਚੰਗਾ ਲਿਖੋਗੇ, ਤਾਂ ਲੋਕ ਤੁਹਾਨੂੰ ਪੜ੍ਹਨਗੇ ਵੀ

----

ਸਤਨਾਮ - ਤੁਸੀਂ ਰੁਜ਼ਗਾਰ ਲਈ ਕੰਮ ਕਰਦਿਆਂ ਤੇ ਸਾਹਿਤ ਰਚਦਿਆਂ, ਆਪਣੀ ਕਮਿਊਨਿਟੀ ਲਈ ਵਲੰਟੀਅਰ ਦਾ ਕੰਮ ਵੀ ਕਰਦੇ ਹੋਤੁਸੀ ਇਹ ਕਿਵੇਂ ਮਹਿਸੂਸ ਕੀਤਾ ਕਿ ਆਪਣੀ ਕਮਿਊਨਿਟੀ ਵਿੱਚ ਇਸ ਕੰਮ ਦੀ ਲੋੜ ਹੈ, ਜਦੋ ਕਿ ਸਾਡੀ ਕੁਮਿਊਨਿਟੀ ਵਿੱਚ ਵਲੰਟੀਅਰ ਕੰਮ ਕਰਨ ਦਾ ਰਿਵਾਜ਼ ਘੱਟ ਹੈ ?

ਅਰਪਨ - ਪਹਿਲੀ ਗੱਲ ਇਹ ਕਿ ਜਿਹੜੀ ਮਾਨਸਿਕ ਤੱਸਲੀ ਵਲੰਟੀਅਰ ਕੰਮ ਵਿੱਚੋਂ ਮਿਲਦੀ ਹੈ, ਉਹ ਪੈਸੇ ਕਮਾਉਣ ਵਾਲੇ ਕੰਮ ਵਿੱਚੋਂ ਨਹੀਂਆਈ ਚਲਾਈ ਲਈ ਪੈਸਾ ਵੀ ਜ਼ਰੂਰੀ ਹੈਪਰ ਨਿਰਾ ਪੈਸਾ ਕਮਾਉਣਾ ਜ਼ਿੰਦਗੀ ਦਾ ਮਕਸਦ ਨਹੀਂਸੇਵਾ ਵਾਲੇ ਕੰਮ ਦੀ ਆਪਣੀ ਕਮਿਊਨਿਟੀ ਵਿੱਚ ਘਾਟ ਹੈਜਦੋਂ ਮੈਂ 1995 ਵਿੱਚ ਏਥੇ ਆਇਆ ਤਾਂ ਕੈਲਗਰੀ ਇਮੀਗਰਾਂਟ ਏਡ ਸੋਸਾਇਟੀ ਨਾਲ਼ ਬਹੁਤ ਵਲੰਟੀਅਰ ਕੰਮ ਕੀਤਾਜੌਬ ਦੇ ਤੋਰ ਤੇ ਮੈਂ ਕੈਲਗਰੀ ਸਿੱਖਿਆ ਬੋਰਡ, ਕਚਹਿਰੀਆਂ, ਬਰਿੱਜ ਫਾਊਂਡੇਸ਼ਨ ਅਤੇ ਵਕੀਲਾਂ ਦੀਆਂ ਕੰਪਨੀਆਂ ਨਾਲ਼ ਕੰਮ ਕੀਤਾਪਰ ਜਦੋਂ ਮੈਨੂੰ ਲਗਦੈ ਕਿ ਕੋਈ ਵਿਅਕਤੀ ਮਾਇਕ ਪੱਖੋਂ ਕਮਜ਼ੋਰ ਹੈ ਤਾਂ ਉਸਦਾ ਕੰਮ ਮੈਂ ਮੁਫ਼ਤ ਕਰ ਦਿੰਦਾ ਹਾਂਸਾਡੇ ਘਰਾਂ ਵਿਚ ਪਤੀ ਪਤਨੀ ਦੀ ਤਲਖ਼ੀ ਵੀ ਆਮ ਹੋ ਜਾਂਦੀ ਹੈਜਦੋਂ ਕੋਈ ਮੇਰੇ ਨਾਲ ਸੰਪਰਕ ਕਰਦਾ ਹੈ ਤਾਂ ਮੈਂ ਦੋਹਾਂ ਧਿਰਾਂ ਨੂੰ ਬੁਲਾ ਕੇ ਸਮਝਾਉਣ ਦਾ ਯਤਨ ਕਰਦਾ ਹਾਂਇਸ ਤਰਾਂ ਕਈ ਟੁੱਟਦੇ ਪਰਿਵਾਰਾਂ ਨੂੰ ਜੋੜਿਆ ਹੈ ਜਿਸਦੀ ਮੈਨੂੰ ਬੇਹੱਦ ਖੁਸ਼ੀ ਹੈਅਜਿਹਾ ਕੰਮ ਕਰਕੇ ਮੰਨ ਨੂੰ ਬੜੀ ਤਸੱਲੀ ਮਿਲਦੀ ਹੈਨਵੇਂ ਆਏ ਲੜਕੇ ਲੜਕੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨਮੈਂ ਉਹਨਾਂ ਦੀ ਮੱਦਦ ਕਰਦਾ ਹਾਂਆਪਣੇ ਲੋਕ ਆਪਣੇ ਭਾਈਚਾਰੇ ਵਿੱਚ ਤਾਂ ਬਥੇਰਾ ਕੰਮ ਕਰੀ ਜਾਂਦੇ ਨੇ ਪਰ ਉਸ ਕੰਮ ਦਾ ਮੇਨ ਸਟਰੀਮ ਨੂੰ ਕੋਈ ਪਤਾ ਨਹੀ ਲਗਦਾਸਾਨੂੰ ਲੋੜ ਹੈ ਮੇਨ ਸਟਰੀਮ ਵਿੱਚ ਸ਼ਾਮਲ ਹੋਣ ਦੀ ਤਾਂ ਜੋ ਉਹਨਾ ਨੂੰ ਸਾਡੇ ਬਾਰੇ ਪਤਾ ਲੱਗੇ ਤੇ ਸਾਨੂੰ ਉਹਨਾ ਬਾਰੇ ਹੋਰ ਜਾਨਣ ਦਾ ਮੌਕਾ ਮਿਲੇਕਈ ਵਾਰੀ ਦੂਰੋਂ ਦੂਰੋਂ ਇੱਕ ਦੂਜੇ ਪ੍ਰਤੀ ਅਨਜਾਣਪੁਣੇ ਵਿੱਚ ਗ਼ਲਤ ਕਿਆਸ ਲਾਏ ਜਾਂਦੇ ਹਨਸਾਨੂੰ ਆਪਣੀ ਪੰਜਾਬੀਅਤ ਦੀ ਖੁੱਲ੍ਹੀ ਮਿਲਵਰਤਣ ਨੂੰ ਉਵੇਂ ਕਾਇਮ ਰੱਖਦੇ ਹੋਏ ਕੈਨੇਡੀਅਨ ਲੋਕਾਂ ਨਾਲ ਮਿਲਵਰਤਣ ਵਧਾਉਣੀ ਚਾਹੀਦੀ ਹੈਸਾਡੀ ਨਵੀਂ ਪੀੜ੍ਹੀ ਨੂੰ ਇਸਦਾ ਲਾਭ ਹੋਵੇਗਾ

----

ਸਤਨਾਮ - ਤੁਸੀਂ ਆਪਣੇ ਪਰਵਾਰ ਅਤੇ ਬੱਚਿਆਂ ਬਾਰੇ ਵੀ ਕੁਝ ਦੱਸੋਕਿਸੇ ਹੋਰ ਨੂੰ ਵੀ ਪੰਜਾਬੀ ਸਾਹਿਤ ਨਾਲ ਲਗਾਉ ਹੈ?

ਅਰਪਨ - ਮੇਰੀ ਪਤਨੀ ਹਰਜੀਤ ਲਿਖਦੀ ਤਾਂ ਨਹੀ ਪਰ ਉਸਨੂੰ ਪੜ੍ਹਨ ਦਾ ਬਹੁਤ ਸ਼ੌਕ ਹੈਮੇਰੇ ਨਾਲੋਂ ਵੱਧ ਸਾਹਿਤ ਪੜ੍ਹਦੀ ਹੈਮੈਂ ਆਪਣੀ ਹਰ ਰਚਨਾ ਪਹਿਲਾਂ ਉਸਨੂੰ ਸੁਣਾ ਕੇ ਸੁਝਾਅ ਵੀ ਲੈਂਦਾ ਹਾਂਮੇਰਾ ਇੱਕ ਬੇਟਾ ਜਸਵਿੰਦਰ ਤੇ ਇੱਕ ਬੇਟੀ ਦਲਵਿੰਦਰ ਹੈਬੇਟਾ ਤਕਰੀਬਨ 20 ਸਾਲਾਂ ਤੋ ਅਮਰੀਕਾ ਵਿੱਚ ਰਹਿ ਰਿਹੈਉਹ ਲਿਖਦਾ ਤਾਂ ਨਹੀਂ ਪਰ ਉਸਨੂੰ ਸਾਹਿਤ ਨਾਲ ਬਹੁਤ ਲਗਾਉ ਹੈਮੇਰੀ ਬੇਟੀ ਨੂੰ ਅੰਗਰੇਜ਼ੀ ਸਾਹਿਤ ਪੜ੍ਹਨ ਦਾ ਸ਼ੌਕ ਹੈਪੰਜਾਬੀ ਵਿੱਚ ਮੇਰੇ ਵੱਡੇ ਵੀਰ ਕੇਸਰ ਸਿੰਘ ਨੀਰ ਤੋਂ ਸਿਵਾ ਕੋਈ ਨਹੀਂ ਲਿਖਦਾ

----

ਸਤਨਾਮ - ਆਪਣੇ ਸੁਭਾਅ ਬਾਰੇ ਕੁਝ ਦੱਸਣਾ ਚਾਹੋਗੇ? ਕੀ ਪਸੰਦ ਤੇ ਕੀ ਨਾ-ਪਸੰਦ ਕਰਦੇ ਹੋ? ਤੁਹਾਡੇ ਤਖ਼ੱਲਸ ਅਰਪਨਵਿੱਚੋਂ ਮੈਨੂੰ ਤੁਹਾਡੇ ਸਭਾਉ ਦਾ ਪ੍ਰਤੱਖ ਪ੍ਰਛਾਵਾਂ ਦਿਸਦਾ ਹੈ?

ਅਰਪਨ - ਜਿਹੜਾ ਵਿਅਕਤੀ ਮੇਰੇ ਨਾਲ ਇਮਾਨਦਾਰੀ ਨਾਲ ਪੇਸ਼ ਆਉਂਦਾ ਹੈ, ਮੈਂ ਉਸਦੀ ਬਹੁਤ ਕਦਰ ਕਰਦਾ ਹਾਂਉਹ ਮੇਰਾ ਸੱਚਾ ਦੋਸਤ ਹੁੰਦਾ ਹੈਪਰ ਦੋਗਲੇ ਕਿਰਦਾਰ ਵਾਲੇ ਵਿਅਕਤੀ ਨੂੰ ਮੈਂ ਬਰਦਾਸ਼ਤ ਨਹੀ ਕਰ ਸਕਦਾਅਜਿਹੇ ਸੱਜਣਾਂ ਤੋਂ ਮੈਂ ਦੂਰ ਰਹਿਣਾ ਪਸੰਦ ਕਰਦਾ ਹਾਂਬਲਕਿ ਕੋਈ ਰਾਬਤਾ ਹੀ ਨਹੀਂ ਰੱਖਣਾ ਚਾਹੁੰਦਾਕੁਰਸੀ ਅਤੇ ਚੌਧਰ ਦੀ ਭੁੱਖ ਵਾਲਿਆਂ ਤੋਂ ਮੈਨੂੰ ਸਖ਼ਤ ਨਫ਼ਰਤ ਹੈਮੈਂ ਇਹ ਜਾਣ ਬੁੱਝ ਕੇ ਨਹੀ ਕਰਦਾਇਹ ਮੇਰਾ ਸੁਭਾਓ ਹੈਕਿਸੇ ਤੋਂ ਕੰਮ ਕੱਢਣ ਲਈ ਮੈਂ ਦੋਸਤੀ ਦਾ ਮਖੌਟਾ ਨਹੀਂ ਪਹਿਨ ਸਕਦਾ, ਚਾਪਲੂਸੀਆਂ ਨਹੀਂ ਕਰਦਾਰਹੀ ਗੱਲ ਤਖ਼ੱਲਸ ਦੀ, ਬਹੁਤ ਪਹਿਲਾਂ ਮੈਂ ਆਪਣੇ ਨਾਂ ਨਾਲ ਪਿੰਡ ਦਾ ਨਾਂ ਛੱਜਾਵਾਲਲਿਖਦਾ ਹੁੰਦਾ ਸੀਪਰ ਪਿੱਛੋਂ ਅਰਪਨਰੱਖ ਲਿਆਸ਼ਾਇਦ ਇਹ ਮੇਰੇ ਸੁਭਾਉ ਨਾਲ ਵੀ ਮੇਲ ਖਾਂਦਾ ਹੈ

----

ਸਤਨਾਮ - ਦੇਸ਼ ਵਿਦੇਸ਼ ਵਿੱਚ ਪੰਜਾਬੀ ਸਾਹਿਤ ਦੀ ਸੇਵਾ ਕਰਦਿਆਂ ਕੋਈ ਮਾਨ ਸਨਮਾਨ?

ਅਰਪਨ - ਭਾਰਤ ਵਿੱਚ ਬਹੁਤੇ ਸਨਮਾਨ ਭੱਜ-ਦੌੜ ਦਾ ਸਿੱਟਾ ਹਨਜਿਹੜਾ ਲੇਖਕ ਭੱਜ ਦੌੜ ਨਹੀਂ ਕਰ ਸਕਦਾ, ਉਹ ਅਣਗੌਲਿਆ ਰਹਿ ਜਾਂਦਾ ਹੈਬਹੁਤ ਘੱਟ ਜਥੇਬੰਦੀਆਂ ਹਨ ਜੋ ਸਹੀ ਲੇਖਕ ਦੀ ਚੋਣ ਕਰਦੀਆਂ ਹਨਨਹੀਂ ਤਾਂ ਦੋਸਤੀਆਂ ਅਤੇ ਰਸੂਖ਼ ਚਲਦਾ ਹੈਜਦੋਂ ਕੋਈ ਵਿਅਕਤੀ ਮੇਰੀ ਰਚਨਾ ਪੜ੍ਹ ਕੇ ਫੋਨ ਕਰਦਾ ਹੈ, ਜਾਂ ਮੈਨੂੰ ਖ਼ਤ ਲਿਖਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਮੇਰਾ ਸਨਮਾਨ ਹੋ ਗਿਆਪਾਠਕਾਂ ਦੀ ਹੱਲਾਸ਼ੇਰੀ ਮੇਰਾ ਸਭ ਤੋਂ ਵੱਡਾ ਸਨਮਾਨ ਹੈਵੈਸੇ ਲੇਖਕ ਦਾ ਸਨਮਾਨ ਕਰਨਾ ਵੀ ਅੱਜ ਕਲ੍ਹ ਮਖੌਲ ਜਿਹਾ ਬਣ ਕੇ ਰਹਿ ਗਿਆਪਹਿਲਾਂ ਇੱਕ ਲੱਕੜੀ ਦੀ ਪਲੈਕ ਦਿੱਤੀ ਜਾਂਦੀ ਸੀਹੁਣ ਉਹ ਸ਼ੀਸ਼ੇ ਦੀ ਪਲੈਕ ਵਿੱਚ ਤਬਦੀਲ ਹੋ ਗਈਇਸ ਬਾਰੇ ਰਾਮ ਸਰੂਪ ਅਣਖ਼ੀ ਦੀ ਗੱਲ ਯਾਦ ਆਉਂਦੀ ਹੈ ਕਿ ਲੇਖਕ ਨੂੰ ਸਨਮਾਨ ਵਜੋਂ ਇੱਕ ਲੱਕੜੀ ਦਾ ਫੌਢਾ ਜਿਹਾ ਫੜਾ ਦਿੱਤਾ ਜਾਂਦਾ ਹੈਅਣਖੀ ਨੇ ਇਹ ਵੀ ਕਿਹਾ ਕਿ ਮੇਰੇ ਘਰ ਇਹਨਾਂ ਦੀ ਬੋਰੀ ਭਰੀ ਪਈ ਹੈਮੇਰਾ ਵਿਚਾਰ ਹੈ ਕਿ ਜੇ ਕੋਈ ਮਾਇਕ ਸਾਧਨਾ ਦੇ ਘਾਟ ਵਾਲੀ ਜਥੇਬੰਦੀ ਕਿਸੇ ਲੇਖਕ ਦਾ ਸਨਮਾਨ ਕੇਵਲ ਸਨਮਾਨ ਪੱਤਰ ਨਾਲ ਹੀ ਕਰਦੀ ਹੈ ਤਾਂ ਉਹ ਲੇਖਕ ਦਾ ਅਸਲੀ ਸਨਮਾਨ ਹੈਕੈਲਗਰੀ ਵਿੱਚ ਇੱਕ ਅਜਿਹੀ ਜਥੇਬੰਦੀ ਹੈ ਵਿਰਸਾ ਪੰਜਾਬ ਦਾਜਿਸਨੇ ਇਸ ਵਰ੍ਹੇ ਮੇਰਾ ਸਨਮਾਨ ਕੀਤਾਮੇਰੇ ਲਈ ਸਨਮਾਨ ਵਿੱਚ ਭੇਂਟ ਕੀਤੀ ਉਹਨਾਂ ਦੀ ਪਲੈਕ ਬਹੁਤ ਅਜ਼ੀਜ਼ ਹੈਪਰ ਜੇ ਕੋਈ ਪੈਸੇ ਵਾਲੀ ਜਥੇਬੰਦੀ ਲੇਖਕ ਦਾ ਸਨਮਾਨ ਕਰਦੀ ਹੈ ਤਾਂ ਲੇਖਕ ਨੂੰ ਘੱਟੋ ਘੱਟ ਉਸਦੀ ਇੱਕ ਪੁਸਤਕ ਦੀ ਛਪਾਈ ਦੇ ਪੈਸੇ ਜ਼ਰੂਰ ਮਿਲਣੇ ਚਾਹੀਦੇ ਹਨਕੈਲਗਿਰੀ ਵਿੱਚ ਪੰਜਾਬੀ ਸਟਾਰਮੈਗਜ਼ੀਨ ਹਰ ਸਾਲ ਮੇਵਾ ਸਿੰਘ ਲੋਪੋਕੇਐਵਾਰਡ ਕਿਸੇ ਇੱਕ ਵਿਅਕਤੀ ਨੂੰ ਦਿੰਦਾ ਹੈ2001 ਵਿੱਚ ਇਹ ਐਵਾਰਡ ਮੈਨੂੰ ਦਿੱਤਾ, ਜਿਸ ਵਿੱਚ ਪਲੈਕ ਦੇ ਨਾਲ 500 ਡਾਲਰ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ

----

ਸਤਨਾਮ - ਪਾਠਕਾਂ, ਨਵੇਂ ਲੇਖਕਾਂ ਲਈ ਜਾਂ ਆਪਣੇ ਲੋਕਾਂ ਲਈ ਕੋਈ ਸੰਦੇਸ਼ ?

ਅਰਪਨ - ਸੰਦੇਸ਼ ਤਾਂ ਨੇਤਾ ਲੋਕ ਦਿੰਦੇ ਨੇਮੈਂ ਤਾਂ ਕਲਮ ਵਾਹਕ ਹਾਂਪਾਠਕ ਬਹੁਤ ਸਿਆਣੇ ਹਨ ਬੇਨਤੀ ਜ਼ਰੂਰ ਕਰਾਂਗਾ ਕਿ ਪੰਜਾਬੀ ਦਾ ਵਧੀਆ ਸਾਹਿਤ ਜ਼ਰੂਰ ਖ਼ਰੀਦੋਨਵੇਂ ਲੇਖਕਾਂ ਨੂੰ ਕਹਾਂਗਾ ਕਿ ਜੇ ਤੁਹਾਡੇ ਅੰਦਰ ਇੱਕ ਲਿਖਾਰੀ ਸੁੱਤਾ ਪਿਆ ਹੈ ਤਾਂ ਉਸਨੂੰ ਜਗਾਓਤੁਸੀਂ ਲਿਖਣਾ ਸ਼ੁਰੂ ਕਰੋਲਿਖਣ ਤੋਂ ਪਹਿਲਾਂ ਵਧੀਆ ਲੇਖਕਾਂ ਨੂੰ ਜ਼ਰੂਰ ਪੜ੍ਹੋਹੋਰ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਨਾ ਚਾਹੀਦੈਗ਼ਲਤ ਢੰਗ ਅਪਣਾ ਕੇ ਮਸ਼ਹੂਰੀ ਖੱਟਣ ਦਾ ਯਤਨ ਨਾ ਕਰੋਆਪਣੀਆਂ ਪੁਸਤਕਾਂ ਨੂੰ ਚੂਰਨ ਦੀਆਂ ਸ਼ੀਸ਼ੀਆਂ ਵਾਂਗੂੰ ਲੋਕਾਂ ਦੇ ਤਰਲ਼ੇ ਕਰਕੇ ਨਾ ਵੇਚੋਲੇਖਕ ਦੀ ਕਦਰ ਮਿੱਟੀ ਵਿੱਚ ਨਾ ਮਿਲਾਓਅਜਿਹਾ ਨਾ ਹੋਵੇ ਕਿ ਲੋਕ ਲੇਖਕਾਂ ਨੂੰ ਟਿੱਚਰਾਂ ਕਰਨਲੇਖਕ ਨੂੰ ਚੰਗੀਆਂ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਚਾਹੀਦਾ ਹੈਅਜਿਹੀਆਂ ਰਚਨਾਵਾਂ ਰਚੋ ਜਿਨ੍ਹਾਂ ਚੋਂ ਸਹੁਜ ਉਪਜੇ, ਪਿਆਰ ਦੀ ਮਹਿਕ ਆਵੇ, ਮਨੁੱਖੀ ਸਮਾਜ ਨੂੰ ਕੋਈ ਸੇਧ ਮਿਲੇ ਤੇ ਸਰਬੱਤ ਦੇ ਭਲੇ ਦੀ ਗੱਲ ਹੋਵੇਕਲਮ ਇੱਕ ਹਥਿਆਰ ਹੈਇਸਨੂੰ ਕਿਸੇ ਵੀ ਜ਼ੁਲਮ ਵਿਰੁੱਧ ਜ਼ਰੂਰ ਵਰਤੋ ਇਹ ਹੀ ਲੇਖਕ ਦਾ ਧਰਮ ਹੈਪੰਜਾਬੀ ਭਾਈਚਾਰੇ ਨੂੰ ਬੇਨਤੀ ਹੈ ਕਿ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਲਈ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਜ਼ਰੂਰ ਬੋਲੋਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਲਈ ਖੇਡਾਂ ਵਿੱਚ ਪਾਉ, ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਨੂੰ ਦਿਉਮਾਪੇ ਹੋਣ ਦੇ ਨਾਲ ਨਾਲ ਬੱਚਿਆਂ ਦੇ ਚੰਗੇ ਦੋਸਤ ਵੀ ਬਣੋਫੇਰ ਉਹ ਤੁਹਾਡੇ ਕੋਲੋਂ ਕੋਈ ਵੀ ਲਕੋ ਨਹੀ ਰੱਖਣਗੇਆਪਣੇ ਘਰਾਂ ਵਿੱਚ ਪੰਜਾਬੀ ਦੀਆਂ ਵਧੀਆ ਕਿਤਾਬਾਂ ਜ਼ਰੂਰ ਰੱਖੋਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਪ੍ਰੇਰਨਾ ਦਿਉਗ਼ਲਤ ਰੀਤੀ ਰਿਵਾਜਾਂ ਨੂੰ ਤਿਲਾਂਜਲੀ ਦਿਉਬਜ਼ੁਰਗਾਂ ਦੀ ਇੱਜ਼ਤ ਕਰੋਨਿੱਜੀ ਸੁਆਰਥਾਂ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਆਉ

----

ਸਤਨਾਮ: ਅਰਪਨ ਜੀ, ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਪਾਠਕਾਂ ਨਾਲ ਆਪਣੀ ਜ਼ਿੰਦਗੀ ਦੀ ਖੁੱਲ੍ਹੀ ਕਿਤਾਬ ਦੇ ਪੰਨੇ ਸਾਂਝੇ ਕੀਤੇ ਹਨਦੇਸ਼ ਵਿਦੇਸ਼ ਵਿੱਚ ਵਿਚਰਦਿਆਂ ਆਪਣੇ ਤਜ਼ਰਬੇ ਸਾਡੇ ਨਾਲ਼ ਸਾਂਝੇ ਕਰਨ ਲਈ ਆਪ ਦਾ ਬਹੁਤ ਬਹੁਤ ਧੰਨਵਾਦਸਾਡੀ ਦੁਆ ਹੈ ਕਿ ਤੁਸੀਂ ਇਸ ਤੋਂ ਵਧ ਚੜ੍ਹ ਕੇ ਪੰਜਾਬੀ ਬੋਲ਼ੀ ਦੀ ਸੇਵਾ ਕਰਦੇ ਰਹੋ

******










Sunday, March 15, 2009

ਸਾਗਰ ਸਰਹੱਦੀ ਨਾਲ਼ ਇੱਕ ਮੁਲਾਕਾਤ

ਮੈਂ ਵਧੀਆ ਕਿਤਾਬਾਂ ਖਰੀਦਕੇ ਐਸ਼ ਕਰਦਾ ਹਾਂ ਸਾਗਰ ਸਰਹੱਦੀ

ਮੁਲਾਕਾਤੀ - ਦਰਸ਼ਨ ਦਰਵੇਸ਼


ਮੈਂ ਪਿਛਲੇ ਦਿਨੀਂ ਮਨਮੋਹਨ ਸਿੰਘ ਦੀ ਫਿਲਮ ਮੇਰਾ ਪਿੰਡਤੋਂ ਵਿਹਲਾ ਹੋ ਕੇ ਮੁੰਬਈ ਵਿੱਚ ਸਾਂ, ਕਿਉਂਕਿ ਇਹੋ ਵਕਤ ਸੀ ਜਦੋਂ ਮੈਂ ਹੋਰ ਕੰਮ ਧੰਦੇ ਦੇ ਲੋਕਾਂ ਨੂੰ ਮਿਲ਼ਣ ਦੇ ਨਾਲ ਨਾਲ ਸਾਗਰ ਸਰਹੱਦੀ ਜੀ ਤੋਂ ਵਾਅਦਾ ਲਿਆ ਹੋਇਆ ਸੀ ਕਿ ਉਹ ਆਪਣੀ ਜ਼ਿੰਦਗੀ ਦੇ ਕੁੱਝ ਪਲ ਮੇਰੇ ਨਾਲ਼ ਬਿਤਾਉਣਗੇ ਇਸ ਤੋਂ ਬਾਅਦ ਤਾਂ ਪਤਾ ਨਹੀਂ ਕਦੋਂ ਅਤੇ ਕਿਸ ਵੇਲੇ ਉਹਨਾਂ ਨੂੰ ਆਪਣੇ ਬਿਨ ਬੁਲਾਏ ਮਹਿਮਾਨਾਂ ਵਰਗੇ ਰੁਝੇਵਿਆਂ ਨੇ ਘੇਰ ਲੈਣਾ ਸੀ

----

ਬਹੁਤ ਸਾਰੇ ਲੋਕ ਜਾਣਦੇ ਵੀ ਨੇ ਅਤੇ ਨਹੀਂ ਵੀ ਜਾਣਦੇ ਕਿ ਸਾਗਰ ਸਾਹਿਬ ਦੀ ਚਰਚਾ ਹਮੇਸ਼ਾ ਨੁੱਕੜ ਨਾਟਕਾਂ ਅਤੇ ਜਾਂ ਫਿਰ ਕਭੀ ਕਭੀ’, ‘ਸਿਲਸਿਲਾ’, ‘ਚਾਂਦਨੀ’, ‘ਨੂਰੀ’ , ‘ਬਾਜ਼ਾਰ’, ਆਦਿ ਫਿਲਮਾਂ ਦੇ ਸਫ਼ਲ ਲੇਖਕ ਵਜੋਂ ਕਿਧਰੇ ਨਾ ਕਿਧਰੇ ਹੁੰਦੀ ਹੀ ਰਹਿੰਦੀ ਹੈ ਲੇਖਕ -ਨਿਰਦੇਸ਼ਕ ਵਜੋਂ ਬਾਜ਼ਾਰ ਉਹਨਾਂ ਪਹਿਲੀ ਫਿਲਮ ਸੀ ਇਹ ਫਿਲਮ ਬਾਕਸ ਆਫਿਸ ਉਪਰ ਤਾਂ ਬੇਸ਼ੱਕ ਬਹੁਤੀ ਕਾਮਯਾਬ ਨਹੀਂ ਰਹੀ ਪਰ ਇਸ ਨਾਲ ਉਹ ਫਿਲਮ ਨਿਰਦੇਸ਼ਕ ਵਜੋਂ ਜ਼ਰੂਰ ਰੌਸ਼ਨੀ ਵਿੱਚ ਆ ਗਏ ਦੂਸਰਾ ਆਦਮੀ, ਅਨੁਭਵ, ਸਵੇਰਾ, ਕਰਮਯੋਗੀ, ਦੀਵਾਨਾ, ਕਹੋ ਨਾ ਪਿਆਰ ਹੈ, ਵਰਗੀਆਂ ਫਿਲਮਾਂ ਦੇ ਸਫਲ ਲੇਖਕ ਸਾਗਰ ਸਰਹੱਦੀ ਨੇ ਅਗਲਾ ਮੌਸਮ, ਤੇਰੇ ਸ਼ਹਿਰ ਮੇਂ, ਅਤੇ ਵਗਦੇ ਪਾਣੀ (ਪੰਜਾਬੀ) ਵਰਗੀਆਂ ਫਿਲਮਾਂ ਵੀ ਨਿਰਦੇਸ਼ਿਤ ਕੀਤੀਆਂ ਜਿਨ੍ਹਾਂ ਦੇ ਰਿਲੀਜ਼ ਨਾ ਹੋਣ ਦਾ ਉਹਨਾਂ ਨੂੰ ਬਹੁਤ ਦੁੱਖ ਹੈ

----

ਤਨਹਾਈ (ਨਾਟਕ) ਖ਼ਿਆਲ ਦਸਤਕ (ਛੇ ਇਕਾਂਗੀ) ,ਆਵਾਜ਼ੋਂ ਕਾ ਮਿਊਜ਼ੀਅਮ (20ਮਿੰਨੀ ਕਹਾਣੀਆਂ ) , ਜੀਵ ਜਾਨਵਰ (ਕਹਾਣੀ ਸੰਗ੍ਰਹਿ ) ਭਗਤ ਸਿੰਘ ਦੀ ਵਾਪਸੀ , ਮਸੀਹਾ (ਪੰਜਾਬੀ ਨਾਟਕ) ਕਿਤਾਬਾਂ ਦੇ ਲੇਖਕ ਸਾਗਰ ਸਰਹੱਦੀ ਜਦੋਂ ਵੀ ਕੋਈ ਨਵੀਂ ਫਿਲਮ ਲਿਖਦੇ ਹਨ, ਤਾਂ ਉਸ ਫਿਲਮ ਦੀ ਆਪਣੀ ਇੱਕ ਅਲੱਗ ਪਹਿਚਾਣ ਬਣ ਜਾਂਦੀ ਹੈ

----

ਮੈਰੀਨ ਡਰਾਈਵ ਦੇ ਸਭ ਤੋਂ ਆਖਰੀ ਤੋਂ ਪਹਿਲਾਂ ਵਾਲ਼ੇ ਅੱਧਘੜੇ ਜਿਹੇ ਪੱਥਰ ਉੱਤੇ ਤੱਤੀ ਕੌਫੀ ਦਾ ਕੱਪ ਲਈ ਬੈਠੇ ਸਾਗਰ ਸਾਹਿਬ ਇੱਕ ਦਿਨ ਰੱਬ ਸਬੱਬੀਂ ਹੀ ਮਿਲ ਗਏ ਅਤੇ ਮੈਂ ਉਹਨਾਂ ਦੇ ਗੀਝੇ ਵਿੱਚ ਹੱਥ ਪਾਕੇ ਥੋੜ੍ਹੀ ਜਿਹੀ ਚੁੰਗ ਭਰ ਲਈ ਅਤੇ ਉਸ ਚੁੰਗ ਵਿੱਚ ਜਿੰਨੇ ਕੁ ਦਾਣੇ ਮਿਲਦੇ ਸੀ ਉਹ ਸਾਗਰ ਸਾਹਿਬ ਲਈ ਇਕੱਠੇ ਕਰ ਲਏ ਅਤੇ ਉਹਨਾਂ ਦੀ ਇਜਾਜ਼ਤ ਨਾਲ ਹੀ ਖਿਲੇਰਨ ਲੱਗਿਆ ਹਾਂ, ਓਵੇਂ ਹੀ, ਜਿਵੇਂ ਦਾਣੇ ਖਿਲਰਦੇ ਨੇ..

----

ਦਰਵੇਸ਼ - ਤੁਹਾਡੇ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਕਿਹੜੀ ਹੈ ?

ਸਰਹੱਦੀ - ਲੋਕਾਂ ਲਈ ,ਆਮ ਲੋਕਾਂ ਲਈ ਕੰਮ ਕਰਕੇ ਮੈਂ ਆਤਮਿਕ ਖੁਸ਼ੀ ਮਹਿਸੂਸ ਕਰਦਾ ਹਾਂ

----

ਦਰਵੇਸ਼ -ਆਪਣੇ ਜੀਵਨ ਵਿੱਚ ਤੁਸੀਂ ਕਿਸ ਵਿਅਕਤੀ ਜਾਂ ਘਟਨਾ ਤੋਂ ਪ੍ਰਭਾਵਿਤ ਹੋਏ ਹੋ?

ਸਰਹੱਦੀ - ਵਿਅਕਤੀ ਦੇ ਤੌਰ ਤੇ ਮੈਨੂੰ ਮੇਘਾ ਪਾਟਕਰ ਕੰਮਾਂ ਨੇ ਅਤੇ ਘਟਨਾ ਦੇ ਤੌਰ ਤੇ ਮੈਨੂੰ 1947 ਦੀ ਵੰਡ ਨੇ ਬਹੁਤ ਪ੍ਰਭਾਵਿਤ ਕੀਤਾ ਹੈ

----

ਦਰਵੇਸ਼ - ਤੁਸੀਂ ਕਦੇ ਸੋਚਿਆ ਹੈ ਕਿ ਆਖ਼ਿਰ ਤੁਹਾਡਾ ਜਨਮ ਕਿਹੜੇ ਕੰਮਾਂ ਵਾਸਤੇ ਹੋਇਆ ਹੈ ?

ਸਰਹੱਦੀ - ਅੱਛੇ ਨਾਟਕ ਲਿਖਣ, ਖੇਡਣ ਅਤੇ ਵਧੀਆ ਫਿਲਮਾਂ ਬਣਾਉਣ ਵਾਸਤੇ

----

ਦਰਵੇਸ਼ - ਤੁਹਾਡੀ ਜ਼ਿੰਦਗੀ ਵਿੱਚ ਕਦੇ ਕੋਈ ਮਰਦ ਜਾਂ ਕੋਈ ਔਰਤ ਤੁਹਾਥੋਂ ਪ੍ਰਭਾਵਿਤ ਹੋਇਆ ਹੈ ਜਾਂ ਨਹੀਂ ?

ਸਰਹੱਦੀ - ਇਸ ਬਾਰੇ ਮੈਂ ਕੋਈ ਬਹੁਤੇ ਯਕੀਨ ਨਾਲ ਨਹੀਂ ਕਹਿ ਸਕਦਾ ਹਾਂਕਈ ਲੋਕ ਖ਼ੁਦ ਹੀ ਕਹਿ ਦਿੰਦੇ ਨੇ ਕਿ ਅਸੀਂ ਤੁਹਾਥੋਂ ਪ੍ਰਭਾਵਿਤ ਹਾਂ

----

ਦਰਵੇਸ਼ - ਤੁਸੀਂ ਕਿਸ ਗੱਲ ਤੋਂ ਸਭ ਤੋਂ ਵੱਧ ਡਰਦੇ ਹੋ ?

ਸਰਹੱਦੀ - ਕਿ ਕਿਧਰੇ ਜ਼ਿੰਦਗੀ ਚ ਆਲਸੀ, ਸੁਸਤ ਨਿਕੰਮਾ ਨਾ ਹੋ ਜਾਵਾਂ

----

ਦਰਵੇਸ਼ - ਉਹ ਕਿਹੜਾ ਲੇਖਕ ਹੈ, ਜਿਸਤੋਂ ਤੁਸੀਂ ਕਦੇ ਪ੍ਰਭਾਵਿਤ ਹੋਏ ਅਤੇ ਕਿਉਂ ਹੋਏ ?

ਸਰਹੱਦੀ - ਰੂਸੀ ਲੇਖਕ ਦੋਸਤੋਵਸਕੀ ,ਉਹਨਾਂ ਦੀ ਰਚਨਾਵਾਂ ਵਿੱਚ ਕਰਾਈਮ ਅਤੇ ਮਨੋਵਿਗਿਆਨ ਦਾ ਤਾਲਮੇਲ ਲਾਜਵਾਬ ਹੁੰਦਾ ਸੀ

----

ਦਰਵੇਸ਼ - ਉਹ ਕਿਹੜਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਲਈ ਤੁਸੀਂ ਅੱਜ ਤੱਕ ਲੜ ਰਹੇ ਹੋ ?

ਸਰਹੱਦੀ - ਆਮ ਆਦਮੀ ਦੀ ਖੁਸ਼ੀ ਲਈ ਮੈਂ ਆਖਰੀ ਦਮ ਤੱਕ ਲੜਦਾ ਰਹਾਂਗਾ

----

ਦਰਵੇਸ਼ - ਤਹਾਨੂੰ ਵੱਡਾ ਝੂਠ ਬੋਲਣ ਦੀ ਜ਼ਰੂਰਤ ਕਦੋਂ ਪੈਂਦੀ ਹੈ ?

ਸਰਹੱਦੀ - ਜਦੋਂ ਸਾਹਮਣੇ ਵਾਲੇ ਨੂੰ ਕੋਈ ਤਕਲੀਫ਼ ਨਾ ਹੋਵੇ ਅਤੇ ਮੈਂ ਕਿਸੇ ਕਿਸਮ ਦਾ ਸਮਝੌਤਾ ਕਰਨ ਤੋਂ ਬਚ ਜਾਵਾਂ

----

ਦਰਵੇਸ਼ - ਉਹ ਕਿਹੜਾ ਸ਼ਰਮਨਾਕ ਹਾਦਸਾ ਸੀ, ਜਿਸ ਨੇ ਤਹਾਨੂੰ ਬੁਰੀ ਤਰ੍ਹਾਂ ਤੋੜਿਆ ਹੋਵੇ ?

ਸਰਹੱਦੀ - ਕਚਹਿਰੀ ਵਿੱਚ ਲੰਮੀ ਖੱਜਲ ਖੁਆਰੀ ਤੋਂ ਬਾਅਦ ਇੱਕ ਕੇਸ ਹਾਰ ਜਾਣਾ ਅਤੇ ਆਪਣੀ ਫਿਲਮ ਤੇਰੇ ਸ਼ਹਿਰ ਮੇਂਰਿਲੀਜ਼ ਨਾ ਕਰ ਸਕਣਾ

----

ਦਰਵੇਸ਼ - ਆਪਣੇ ਵਿਅਕਤਿੱਤਵ ਵਿੱਚ ਤੁਸੀਂ ਕੀ ਪਸੰਦ ਕਰਦੇ ਹੋ ਅਤੇ ਕੀ ਨਾ-ਪਸੰਦ ?

ਸਰਹੱਦੀ - ਮਨਪਸੰਦ ਖਾਣਾ, ਸ਼ਰਾਬ ,ਔਰਤ ਅਤੇ ਕੁਦਰਤ ਨੂੰ ਬਹੁਤ ਪਸੰਦ ਕਰਦਾ ਹਾਂ ਰੁਕਣਾ, ਠਹਿਰ ਜਾਣਾ ਅਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਮੈਂ ਕਦੇ ਵੀ ਆਪਣੇ ਉਪਰ ਲਾਗੂ ਨਹੀਂ ਹੋਣ ਦਿੰਦਾ

----

ਦਰਵੇਸ਼ - ਜ਼ਿੰਦਗੀ ਦਾ ਕੋਈ ਕੋਈ ਕੌੜਾ ਸੱਚ, ਜਿਸਨੂੰ ਤੁਸੀਂ ਕਦੇ ਭੁਲਾ ਨਹੀਂ ਸਕੇ ?

ਸਰਹੱਦੀ - ਲੋਰੀਫਿਲਮ ਦਾ ਫਲਾਪ ਹੋ ਜਾਣਾ ਅਗਲਾ ਮੌਸਮਅਤੇ ਅੱਜ ਤੇਰੇ ਸ਼ਹਿਰ ਮੇਂ’ (ਜਿਹੜੀ ਸਮਿਤਾ ਪਾਟਿਲ ਦੀ ਆਖਰੀ ਫਿਲਮ ਸੀ) ਦਾ ਰਿਲੀਜ਼ ਨਾ ਹੋ ਸਕਣਾ

----

ਦਰਵੇਸ਼ - ਅੱਜ ਤੱਕ ਪੜ੍ਹੇ ਅਤੇ ਲਿਖੇ ਨਾਟਕਾਂ ਵਿੱਚੋਂ ਤਹਾਨੂੰ ਸਭ ਤੋਂ ਵਧੀਆ ਨਾਟਕ ਕਿਹੜਾ ਅਤੇ ਕਿਉਂ ਲੱਗਿਆ ?

ਸਰਹੱਦੀ - ਅੰਧਾ ਯੁੱਗ ਕਿਉਂਕਿ ਇਸ ਨਾਟਕ ਵਿੱਚ ਆਦਮੀ ਦੀ ਬੇਵਸੀ ਅਤੇ ਇਸ ਤੋਂ ਪੈਦਾ ਹੋਏ ਦਰਦ ਨੂੰ ਬਹੁਤ ਹੀ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ

----

ਦਰਵੇਸ਼ - ਕਿਹੋ ਜਿਹੇ ਕੱਪੜੇ ਪਹਿਨਕੇ ਤੁਸੀਂ ਆਪਣੇ ਆਪ ਨੂੰ ਰੁਮਾਂਟਿਕ ਮਹਿਸੂਸ ਕਰਦੇ ਹੋ ?

ਸਰਹੱਦੀ - ਸਫੈਦ ਕੱਪੜੇ ਪਹਿਨ ਕੇ ਜਿਵੇਂ ਮੈਂ ਉਡੂੰ-ਉਡੂੰ ਹੀ ਕਰਨ ਲੱਗ ਜਾਂਦਾ ਹਾਂ

----

ਦਰਵੇਸ਼ - ਆਪਣੀ ਮਿਹਨਤ ਦੇ ਪੈਸੇ ਨਾਲ ਤੁਸੀਂ ਕਿਸ ਕਿਸਮ ਦੀ ਐਸ਼ ਕਰਦੇ ਹੋ ?

ਸਰਹੱਦੀ - ਮੈਂ ਕੁਦਰਤ ਨੂੰ ਬਹੁਤ ਨੇੜਿਓ ਹੋ ਕੇ ਵੇਖਦਾ ਹਾਂ ਅਤੇ ਬਹੁਤ ਸਾਰੀਆਂ ਵਧੀਆ ਕਿਤਾਬਾਂ ਖਰੀਦ ਲੈਂਦਾ ਹਾਂ

----

ਦਰਵੇਸ਼ - ਜੇਕਰ ਤੁਹਾਥੋਂ ਕਲਮ ਅਤੇ ਮੰਚ ਖੋਹ ਲਿਆ ਜਾਵੇ ਤਾਂ ਤੁਸੀਂ ਕੀ ਕਰੋਗੇ ?

ਸਰਹੱਦੀ - ਮੈਂ ਖੋਹਣ ਵਾਲੇ ਦਾ ਖ਼ੂਨ ਕਰ ਦਿਆਂਗਾ

----

ਦਰਵੇਸ਼ - ਤੁਸੀਂ ਆਪਣੀਆਂ ਗ਼ਲਤੀਆਂ ਨੂੰ ਕਿਸ ਤਰ੍ਹਾਂ ਨਜ਼ਰ ਅੰਦਾਜ਼ ਕਰਦੇ ਹੋ ?

ਸਰਹੱਦੀ - ਨਜ਼ਰ ਅੰਦਾਜ਼ ਨਹੀਂ ਕਰਦਾ ,ਬਲਕਿ ਉਨ੍ਹਾਂ ਤੋਂ ਕੁਝ ਸਿੱਖਦਾ ਹਾਂ

----

ਦਰਵੇਸ਼ - ਭਾਰਤੀ ਇਤਿਹਾਸ ਵਿੱਚੋਂ ਤਹਾਨੂੰ ਕਿਹੜਾ ਕਿਰਦਾਰ ਸਭ ਤੋਂ ਜ਼ਿਆਦਾ ਪਸੰਦ ਹੈ ?

ਸਰਹੱਦੀ - ਭਗਤ ਸਿੰਘ

----

ਦਰਵੇਸ਼ - ਕਿਸੇ ਜ਼ਬਰਦਸਤੀ ਦੇ ਖ਼ਿਲਾਫ਼ ਤੁਹਾਡੇ ਵਿਰੋਧ ਦੀ ਸੁਰ ਕਿਹੋ ਜਿਹੀ ਹੁੰਦੀ ਹੈ ?

ਸਰਹੱਦੀ - ਮੈਂ ਆਪਣੀ ਤਰਕਪੂਰਣ ਆਵਾਜ਼ ਬੁਲੰਦ ਕਰਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਅਜਿਹੀ ਜ਼ਬਰਦਸਤੀ ਦੋਬਾਰਾ ਨਾ ਹੋਵੇ

----

ਦਰਵੇਸ਼ - ਨਾਟਕ ਜਾਂ ਫਿਲਮ ਦੇ ਖੇਤਰ ਵਿੱਚ ਤੁਸੀਂ ਆਪਣਾ ਦਖਲ ਕਿਸ ਹੱਦ ਤੱਕ ਮਹਿਸੂਸ ਕਰਦੇ ਹੋ ?

ਸਰਹੱਦੀ - ਕਦੇ ਘੱਟ, ਕਦੇ ਜ਼ਿਆਦਾ ਇਹ ਤਾਂ ਸਭ ਰੁਝੇਵਿਆਂ ਉਪਰ ਹੀ ਨਿਰਭਰ ਕਰਦਾ ਹੈ

----

ਦਰਵੇਸ਼ - ਬਾਲੀਵੁੱਡ ਦੀ ਵਧੀਆ ਫਿਲਮ ?

ਸਰਹੱਦੀ - ਮਦਰ ਇੰਡੀਆ

----

ਦਰਵੇਸ਼ - ਤੁਸੀਂ ਲਗਾਤਾਰ ਸੁਰਖੀਆਂ ਵਿੱਚ ਰਹਿਣਾ ਕਿਉਂ ਪਸੰਦ ਨਹੀਂ ਕਰਦੇ ?

ਸਰਹੱਦੀ - ਇਹੋ ਜਿਹਾ ਕੁੱਝ ਵੀ ਕਰਨਾ ਵਲਗਰ ਲੱਗਦਾ ਹੈ

----

ਦਰਵੇਸ਼ - ਤੁਸੀਂ ਅਜਿਹਾ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਕੁੱਝ ਖ਼ਾਸ ਲੋਕਾਂ ਨੂੰ ਜਲਨ ਹੋਈ ਹੋਵੇ ?

ਸਰਹੱਦੀ - ਬਾਜ਼ਾਰਫਿਲਮ ਬਣਨ ਨਾਲ ਬਹੁਤ ਸਾਰੇ ਖ਼ਾਸ ਨੇ ਖਾਸ-ਖਾਸ ਮੀਟਿੰਗਾਂ ਅਮਲ ਵਿੱਚ ਲਿਆਂਦੀਆਂ ਸਨ

----

ਦਰਵੇਸ਼ - ਤੁਸੀਂ ਕਿਹੋ ਜਿਹੀ ਕੁੜੀ ਨਾਲ ਸਬੰਧ ਬਣਾਉਣਾ ਚਾਹੁੰਦੇ ਹੋ ?

ਸਰਹੱਦੀ - ਜਿਹੜੀ ਮੇਰੀਆਂ ਸਾਰੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦੇਵੇ

----

ਦਰਵੇਸ਼ - ਤੁਸੀਂ ਸੰਘਰਸ਼ ਨੂੰ ਕਿਸ ਤਰ੍ਹਾਂ ਪ੍ਰੀਭਾਸ਼ਿਤ ਕਰੋਗੇ?

ਸਰਹੱਦੀ - ਕ੍ਰਾਂਤੀਕਾਰੀ ਸਾਹਿਤ ਪੜ੍ਹਨਾ ਅਤੇ ਲਿਖਣਾ ਅਤੇ ਵਿਵਸਥਾ ਨਾਲ ਲੜਨਾ

----

ਦਰਵੇਸ਼ - ਤੁਸੀਂ ਸਬੰਧਾਂ ਨੂੰ ਕਿਸ ਤਰ੍ਹਾਂ ਵਿਸ਼ਲੇਸ਼ਿਤ ਕਰੋਗੇ ?

ਸਰਹੱਦੀ - ਦੇਖਣ, ਸੁਣਨ ਅਤੇ ਜੀਅ ਕੇ ਵੇਖਣ ਤੋਂ ਬਿਨਾਂ ਸਬੰਧ ਵਿਸ਼ਲੇਸ਼ਿਤ ਕੀਤੇ ਨਹੀਂ ਜਾ ਸਕਦੇ।

----

ਦਰਵੇਸ਼ - ਤੁਸੀਂ ਕਿਹੜਾ ਕੰਮ ਪੂਰਾ ਨਾ ਹੋਣ ਤੱਕ ਜਿਉਂਦੇ ਰਹਿਣਾ ਚਾਹੋਗੇ ?

ਸਰਹੱਦੀ - ਹਜ਼ਾਰੋਂ ਖ਼ਾਹਿਸ਼ੇ ਐਸ਼ੀ ਕਿ ਹਰ ਇੱਕ ਖ਼ਾਹਿਸ਼ ਪੇ ਦਮ ਨਿਕਲੇ

**************************




Tuesday, February 10, 2009

ਨਾਵਲਿਸਟ ਬੂਟਾ ਸਿੰਘ ਸ਼ਾਦ ਨਾਲ਼ ਇੱਕ ਮੁਲਾਕਾਤ

ਮੇਰੇ ਕਿਰਦਾਰ ਹਰ ਪਲ ਮੇਰੇ ਨਾਲ ਖਾਂਦੇ, ਪੀਂਦੇ, ਸੌਂਦੇ, ਜਾਗਦੇ ਹਨ ਬੂਟਾ ਸਿੰਘ ਸ਼ਾਦ

ਮੁਲਾਕਾਤੀ ਦਰਸ਼ਨ ਦਰਵੇਸ਼

ਨੱਕੋ-ਨੱਕ ਭਰੇ ਹੋਏ ਸ਼ੁੱਧ ਪਾਣੀਆਂ ਵਾਲੇ ਤਲਾਅ ਦਾ ਨਾਮ ਹੈ........... ਬੂਟਾ ਸਿੰਘ ਸ਼ਾਦ

..........................

ਸੰਘਣੇ ਜੰਗਲ ਨੂੰ ਚੀਰ ਕੇ ਫੈਲ ਜਾਣ ਵਾਲੀ ਨਿਰਮਲ ਪੌਣ ਵਰਗੀ ਸ਼ਖ਼ਸੀਅਤ ਹੈ............... ਬੂਟਾ ਸਿੰਘ ਸ਼ਾਦ

........................

ਕਿਸੇ ਚਿਹਰੇ ਦੇ ਅੱਥਰੂਆਂ ਦਾ ਆਪਣੀਆਂ ਅੱਖਾਂ ਚ ਇਤਿਹਾਸ ਸਾਂਭ ਲੈਣ ਦਾ ਦਸਤਾਵੇਜ਼ ਹੈ............ ਬੂਟਾ ਸਿੰਘ ਸ਼ਾਦ

.....................

ਬੂਟਾ ਸਿੰਘ ਸ਼ਾਦ ਦੀ ਤੱਕਣੀ ਚ ਤੱਕਦਿਆਂ ਤਹਾਨੂੰ ਮਹਿਸੂਸ ਹੋਵੇਗਾ , ਜਿਵੇਂ ਤੁਸੀਂ ਸੁਪਨਿਆਂ ਵਾਲੀਆਂ ਅੱਖਾਂ ਦੇ ਰੂ-ਬ-ਰੂ ਹੋਵੇ

.......................

ਬੜੇ ਮਾਣ ਨਾਲ ਇਹ ਗੱਲ ਅਸੀਂ ਆਖ ਸਕਦੇ ਹਾਂ ਕਿ ਇਹਨਾਂ, ਦਾਨ ਸਿੰਘ ਵਾਲਾ ਦੀ ਮਿੱਟੀ ਦੀ ਮਹਿਕ ਨਾਲ ਨੱਕੋ ਨੱਕ ਭਰੀਆਂ ਅੱਖਾਂ ਨੇ ਜਿਹੜੇ ਵੀ ਸੁਪਨੇ ਆਪਣੇ ਤਜਰਬਿਆਂ ਦੇ ਗਰਭ ਚੋਂ ਜੰਮੇ ,ਬੜੀ ਛੇਤੀ ਸਾਰੇ ਦੇ ਸਾਰੇ ਜੁਆਨ ਹੋ ਕੇ ਕੁਝ ਨਾਵਲਾਂ ਦੀ ਹਿੱਕ ਉੱਤੇ ਖੇਡਣ ਲੱਗ ਪਏ ਅਤੇ ਕੁਝ ਫਿਲਮਾਂ ਦੇ ਜੰਗਲ ਦੀਆਂ ਸੁਰਖੀਆਂ ਬਣ ਗਏ

-----

ਬੂਟਾ ਸਿੰਘ ਬਾਰੇ ਜ਼ਿਆਦਾ ਵਿਸਤਾਰਿਤ ਵੇਰਵੇ ਦੇਣੇ ਸ਼ਾਇਦ ਉਹਨਾਂ ਦੀ ਤੌਹੀਨ ਹੋਵੇਗੀ ਕਿਉਂਕਿ ਹਰ ਪੰਜਾਬੀ ਪਾਠਕ ਜਾਣਦਾ ਹੈ ਕਿ ਬੀਤੇ ਬਹੁਤ ਵਰ੍ਹਿਆਂ ਤੋਂ ਉਹ ਪੰਜਾਬੀ ਦਾ ਸਭ ਤੋਂ ਵੱਧ ਲੋਕ ਮਨਾਂ ਦੇ ਘਰਾਂ ਅੰਦਰ ਥੰਦਿਆਈ ਵਾਂਗ ਫੈਲ ਜਾਣ ਵਾਲਾ ਨਾਵਲਕਾਰ ਹੈ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਦੇ ਕਿਰਦਾਰ ਆਪਣੇ ਪਾਠਕਾਂ ਨਾਲ ਏਨੀ ਗੂੜ੍ਹੀ ਯਾਰੀ ਪਾ ਲੈਂਦੇ ਹਨ ਕਿ ਅੱਜ ਦੇ ਸਾਹਿਤ-ਮਾਰਕੀਟਿੰਗ ਦੇ ਯੁੱਗ ਵਿੱਚ ਵੀ ਕਦੇ ਸ਼ਾਦ ਨੂੰ ਸਾਹਿਤਕ-ਗੋਸ਼ਟੀਆਂ ਅਤੇ ਪਰਚੇ ਆਦਿ ਲਿਖਵਾਉਂਣ ਦਾ ਸਹਾਰਾ ਨਹੀਂ ਲੈਣਾ ਪਿਆ

----

ਕਿਸੇ ਵੀ ਮੁੱਖ ਬੰਦ ਤੋਂ ਬਿਨਾਂ ਸ਼ਾਦ ਦੇ ਨਾਵਲਾਂ ਦੇ ਜ਼ਾਂਬਾਜ਼ ਪਾਤਰ ਆਪਣੀ ਉਡਾਣ ਆਪ ਭਰਨ ਦੀ ਮੁਹਾਰਤ ਚੰਗੀ ਤਰ੍ਹਾਂ ਜਾਣਦੇ ਹਨ ਉਂਝ ਜੇ ਸ਼ਾਦ ਚਾਹੇ ਉਸ ਅੰਦਰ ਏਨੀ ਕੁ ਸਮਰੱਥਾ ਹੈ ਕਿ ਉਹ ਅੱਜ ਵੀ ਉਬਰਾਏ ਸ਼ੈਟਰਨ ਤੋਂ ਲੈ ਕੇ ਰੋਇਲ ਪਾਮ ਵਰਗੇ ਮਹਿੰਗੇ ਹੋਟਲਾਂ ਅੰਦਰ ਗੋਸ਼ਟੀਆਂ ਦਾ ਪ੍ਰਬੰਧ ਇੱਕ ਇਸ਼ਾਰੇ ਉਪਰ ਕਰਵਾ ਸਕਦਾ ਹੈ ਪਰ ਅਜਿਹਾ ਕਰਕੇ ਉਹ ਆਪਣੇ ਸਾਹਾਂ ਜਿੰਨੇ ਪਿਆਰੇ ਪਾਠਕਾਂ ਦੀਆਂ ਨਜ਼ਰਾਂ ਦਾ ਸੇਕ ਨਹੀਂ ਝੱਲ ਸਕਦਾ

----

ਅੱਧੀ ਰਾਤ ਪਹਿਰ ਦਾ ਤੜਕਾਸ਼ਾਦ ਸਾਹਿਬ ਦਾ ਅਸਲੋਂ ਪਲੇਠਾ ਨਾਵਲ ਸੀ ਅਤੇ ਹੁਣ ਕਾਲੀ ਬੋਲ਼ੀ ਰਾਤਅਤੇ ਸੰਧੂਰੀ ਅੰਬੀਆਂਉਹਨਾਂ ਦੀਆਂ ਹੋਰ ਆਉਂਣ ਵਾਲੀਆਂ ਰਚਨਾਵਾਂ ਤੋਂ ਪਹਿਲਾਂ ਦੇ ਨਾਵਲ ਹਨ

ਬੂਟਾ ਸਿੰਘ ਸ਼ਾਦ ਉਹ ਨਾਵਲਕਾਰ ਹੈ ਜਿਸ ਦੀ ਹਰ ਨਵੀਂ ਰਚਨਾ ਦੀ ਉਸਦੇ ਪਾਠਕ ਤੇ ਪ੍ਰਕਾਸ਼ਕ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨਬੈਸਾਖੀਆਂ ਤੋਂ ਬਗੈਰ ਆਪਣੀ ਕਲਮ ਦੀ ਤਾਕਤ ਦੇ ਜ਼ੋਰ ਉੱਤੇ ਚੱਲਣ ਵਾਲੇ ਇਸ ਨਾਵਲਕਾਰ ਅਤੇ ਫਿਲਮਕਾਰ ਬੂਟਾ ਸਿੰਘ ਸ਼ਾਦ ਨਾਲ ਉਹਨਾਂ ਦੇ ਸੀਸਾਈਡ ਵਾਲੇ ਫਲੈਟ ਅੰਦਰ ਸਮੁੰਦਰ ਵੱਲ ਦੇ ਘਸਮੈਲ਼ੇ ਜਿਹੇ ਚਾਨਣ ਵਿੱਚ ਪਿਛਲ਼ੇ ਦਿਨੀਂ ਕਿੰਨੀ ਦੇਰ ਬੇਬਾਕ ਜਿਹੀਆਂ ਗੱਲਾਂ ਦਾ ਇੱਕ ਰਿਸ਼ਤਾ ਸਾਡੇ ਦਰਮਿਆਨ ਬਣਿਆ ਰਿਹਾ ਤੇ ਉਹੀ ਗੱਲਾਂ ਹਾਜ਼ਰ ਨੇ ਸਾਡੇ ਤੇ ਉਹਨਾਂ ਦੇ ਪਾਠਕਾਂ ਲਈ :

*****

ਦਰਵੇਸ਼: ਸ਼ਾਦ ਸਾਹਿਬ ਪਹਿਲਾਂ ਇਹ ਦੱਸੋ ਕਿ ਪੰਜਾਬੀ ਨਾਵਲਕਾਰਾਂ ਦੀ ਕਤਾਰ ਵਿੱਚ ਜੇ ਤਹਾਨੂੰ ਖੜ੍ਹਾ ਕਰਨਾ ਹੋਵੇ ਤਾਂ ਤੁਸੀਂ ਖ਼ੁਦ ਨੂੰ ਕਿੱਥੇ ਕੁ ਖੜ੍ਹਾ ਕਰਕੇ ਵੇਖਦੇ ਹੋ?

ਸ਼ਾਦ: ਮੇਰੀ ਇਸ ਗੱਲ ਨੂੰ ਕਿਤੇ ਫਖ਼ਰ ਵਾਲੀ ਗੱਲ ਨਾ ਸਮਝ ਲਿਆ ਜਾਵੇ ਪਰ ਫਿਰ ਵੀ ਮੈਂ ਕਹਾਂਗਾ ਕਿ ਮੈਨੂੰ ਤੁਸੀਂ ਕਿਸੇ ਕਤਾਰ ਵਿੱਚ ਨਹੀਂ ਖੜ੍ਹਾ ਕਰ ਸਕਦੇ ਮੈਂ ਬਿਲਕੁਲ ਨਵੇਕਲੀ ਪਹਿਚਾਣ ਬਣਾਈ ਹੈ ਆਪਣੀਮੇਰੇ ਹਿੱਸੇ ਜੋ ਵੀ ਫੇਮ ਆਇਆ ਹੈ ਆਲੋਚਕਾਂ ਤੋਂ ਨਹੀਂ ਸਿਰਫ਼ ਤੇ ਸਿਰਫ਼ ਪਾਠਕਾਂ ਤੋਂ ਆਇਆ ਹੈ ਮੇਰੇ ਬਹੁਤ ਸਾਰੇ ਪਾਠਕਾਂ ਨੇ ਹੀ ਮੈਨੂੰ ਮੇਰੀ ਵੱਖਰੀ ਹੋਂਦ ਦਾ ਅਹਿਸਾਸ ਕਰਵਾਇਆ ਹੈ

-----

ਦਰਵੇਸ਼: ਤੁਹਾਡੀ ਨਜ਼ਰ ਵਿੱਚ ਅੱਜ ਲਿਖੇ ਜਾ ਰਹੇ ਪੰਜਾਬੀ ਨਾਵਲ ਦੀ ਸਥਿਤੀ ਕਿਹੋ ਜਿਹੀ ਹੈ ?

ਸ਼ਾਦ: ਇਸ ਵੇਲੇ ਜਿੰਨੇ ਵੀ ਨਾਵਲ ਲਿਖੇ ਜਾ ਰਹੇ ਹਨ, ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ, ਜਿਵੇਂ ਉਹ ਸੱਚ ਤੋਂ ਬਹੁਤ ਦੂਰ ਖੜ੍ਹ ਕੇ ਲਿਖੇ ਜਾ ਰਹੇ ਹਨ ਲੇਖਕ ਨੂੰ ਜਿੰਦਗੀ ਦੇ ਸੱਚ ਤੋਂ ਦੂਰ ਰਹਿ ਕੇ ਕਦੇ ਵੀ ਰਚਨਾ ਨਹੀਂ ਕਰਨੀ ਚਾਹੀਦੀ ਹਾਂ.... ਕਹਾਣੀਆਂ ਵਿੱਚ ਜਰੂਰ ਸਾਡੀ ਅੱਜ ਦੀ ਜ਼ਿੰਦਗੀ ਦਾ ਚਿਤਰਣ ਮਿਲਦਾ ਹੈ ਜਿਵੇਂ ਦਲੀਪ ਕੌਰ ਟਿਵਾਣਾ ਹੈ ,ਜਸਵੰਤ ਸਿੰਘ ਕੰਵਲ ਹਨਉਹਨਾਂ ਦੇ ਨਾਵਲਾਂ ਵਿੱਚ ਯਥਾਰਥ ਤੋਂ ਦੂਰ ਉਹਨਾਂ ਦਾ ਬਣਾਇਆ ਹੋਇਆ ਆਪਣਾ ਹੀ ਅੱਜਵੇਖਣ ਨੂੰ ਮਿਲਦਾ ਹੈ ਟਿਵਾਣਾ ਤਾਂ ਆਪਣੀ ਜ਼ਿੰਦਗੀ ਦੇ ਦੁੱਖ ਤੋਂ ਹੀ ਦੂਰ ਨਹੀਂ ਆ ਸਕੀ ਅਤੇ ਕੰਵਲ ਸਾਹਿਬ ਵਾਦ ਦੀ ਤਾਣੀ ਵਿੱਚ ਹੀ ਉਲਝੇ ਰਹੇ ਹਨਜਾਣੀ ਬਹੁਤ ਸਾਰੇ ਸਮਕਾਲੀ ਨਾਵਲਕਾਰਾਂ ਦੇ ਨਾਵਲ ਜਦੋਂ ਮੈਂ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਉਹ ਜਿੱਥੋਂ ਤੁਰੇ ਸਨ ਅੱਜ ਵੀ ਉਸੇ ਥਾਂ ਉਪਰ ਹੀ ਤੁਰ ਰਹੇ ਹਨ

----

ਦਰਵੇਸ਼: ਪੰਜਾਬੀ ਲੇਖਕ ਇਹ ਕਿਉਂ ਸੋਚਦੇ ਹਨ ਕਿ ਪੰਜਾਬੀ ਦਾ ਪਾਠਕ ਵਰਗ ਬਹੁਤ ਹੀ ਸੀਮਤ ਹੋ ਗਿਆ ਹੈ ?

ਸ਼ਾਦ: ਜੇ ਮੇਰੇ ਨਾਵਲਾਂ ਦੇ ਪਾਠਕਾਂ ਦੀ ਗਿਣਤੀ ਕਰਨੀ ਹੋਵੇ ਤਾਂ ਮੈਨੂੰ ਤਾਂ ਬਿਲਕੁਲ ਹੀ ਅਜਿਹਾ ਮਹਿਸੂਸ ਨਹੀਂ ਹੁੰਦਾ ਮੈਨੂੰ ਤਾਂ ਕਦੇ ਮੇਰੇ ਪਾਠਕਾਂ ਨੇ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਪਾਠਕਾਂ ਦਾ ਘੇਰਾ ਸੀਮਿਤ ਹੋ ਰਿਹਾ ਹੈ ਮੇਰੇ ਪਾਠਕ ਅਤੇ ਮੇਰੇ ਪ੍ਰਕਾਸ਼ਕ ਹਰ ਸਮੇ ਮੈਥੋਂ ਮੇਰੀ ਨਵੀਂ ਰਚਨਾ ਦੀ ਮੰਗ ਕਰਦੇ ਰਹਿੰਦੇ ਹਨ

ਬਾਕੀ ਜਿਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਉਹ ਆਪਣੀ ਰਚਨਾ, ਆਪਣੇ ਪਾਠਕਾਂ ਤੇ ਜਾਂ ਫਿਰ ਆਪਣੇ ਆਲੋਚਕਾਂ ਤੋਂ ਪੁੱਛ ਸਕਦੇ ਹਨ, ਕਿ ਉਹਨਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ

----

ਦਰਵੇਸ਼: ਤੁਹਾਡੇ ਨਾਵਲਾਂ ,ਕਹਾਣੀਆਂ ਦੇ ਮੁਕਾਬਲੇ ਹੋਰਨਾਂ ਲੇਖਕਾਂ ਦੇ ਹਿੱਸੇ ਏਨਾ ਵਿਸ਼ਾਲ ਪਾਠਕ ਵਰਗ ਕਿਉਂ ਨਹੀਂ ਆਇਆ

ਸ਼ਾਦ: ਤੁਹਾਡੀ ਗੱਲ ਬਿਲਕੁਲ ਸੱਚ ਹੈ ਅਤੇ ਮੇਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੇਰੇ ਨਾਵਲਾਂ ਦੇ ਪਾਠਕਾਂ ਦਾ ਘੇਰਾ ਬਹੁਤ ਹੀ ਵਸੀਹ ਹੈ ਮੇਰੇ ਪਾਠਕ ਦੇਸ ਵਿਦੇਸ਼ ,ਸਰਕਾਰੇ ਦਰਬਾਰੇ ਹਰ ਜਗ੍ਹਾ ਹਨਇਸ ਦਾ ਕਾਰਨ ਮੈਂ ਸਮਝਦਾ ਹਾਂ ਕਿ ਮੈਂ ਬਿਨਾਂ ਕਿਸੇ ਸੰਕੋਚ ਦੇ ਰਚਨਾ ਕਰਦਾ ਹਾਂ ਸੰਕੋਚ ਕਰਕੇ ਲਿਖਿਆ ਸਾਹਿਤ ਹਮੇਸ਼ਾਂ ਪਾਠਕਾਂ ਨੂੰ ਮਾਯੂਸ ਕਰਦਾ ਹੈਮੇਰੇ ਨਾਵਲ ਸ਼ਾਇਦ ਏਸ ਕਰਕੇ ਵੀ ਜਿਆਦਾ ਪੜ੍ਹੇ ਜਾਂਦੇ ਹੋਣਗੇਕਿਉਂਕਿ ਉਹਨਾਂ ਵਿੱਚ ਜਿੰਦਗੀ ਦੇ ਸੱਚ ਨੂੰ ਬਹੁਤ ਹੀ ਈਮਾਨਦਾਰੀ ਨਾਲ ਚਿਤਰਿਆ ਹੁੰਦਾ ਹੈ ਆਪਣੇ ਨਾਵਲਾਂ ਵਿੱਚ ਮੈਂ ਜ਼ਿੰਦਗੀ ਦੇ ਕੁਹਜ ਅਤੇ ਸੁਹਜ ਨੂੰ ਲਿਖਦਾ ਕਦੇ ਵੀ ਨਹੀਂ ਝਿਜਕਦਾ ਜਿਹੜੀ ਵੀ ਰਚਨਾ ਵਿੱਚ ਪਾਠਕਾਂ ਨੂੰ ਆਪਣੀ ਜਿੰਦਗੀ ਦੇ ਹਰ ਪੱਖ ਦਾ ਚਿਤਰਣ ਮਿਲੇਗਾ ਉਹ ਨਿਸ਼ਚੇ ਹੀ ਜਿਆਦਾ ਪੜ੍ਹੀ ਜਾਵੇਗੀਹਾਂ... ਨਾਲ ਇੱਕ ਗੱਲ ਇਹ ਵੀ ਹੈ ਕਿ ਜਿਹੜਾ ਸੋ ਕਾਲਡ ਜੀਨੀਅਸ ਰੀਡਰ ਹੈ ਉਸ ਨੇ ਅੱਜ ਤੱਕ ਮੇਰੇ ਨਾਵਲਾਂ ਨੂੰ ਪਸੰਦ ਨਹੀਂ ਕੀਤਾ

----

ਦਰਵੇਸ਼: ਪ੍ਰਸਿੱਧੀ ਦੇ ਇਸ ਮੁਕਾਮ ਉੱਤੇ ਪਹੁੰਚਣ ਤੀਕ ਤੁਹਾਡੇ ਨਿੰਦਕ ਵੀ ਤਾਂ ਬੇਸ਼ੁਮਾਰ ਹੋਣਗੇ ?

ਸ਼ਾਦ: ਨਿੰਦਕ? ਮੈਂ ਤਾਂ ਪੈਦਾਵਾਰ ਹੀ ਆਪਣੇ ਨਿੰਦਕਾਂ ਦੀ ਹਾਂਮੇਰੇ ਨਿੰਦਕਾਂ ਨੇ ਹਰ ਥਾਂ ਉੱਤੇ ਮੈਨੂੰ ਜ਼ਹਿਰ ਦੇਣ ਦੀ ਕੋਸਿਸ ਕੀਤੀ ਜਿਹੜਾ ਮੇਰੇ ਲਈ ਅੰਮ੍ਰਿਤ ਬਣਦਾ ਰਿਹਾਨਿੰਦਿਆ ਹਮੇਸ਼ਾ ਇਨਸਾਨ ਅੰਦਰ ਇੱਕ ਵਿਰੋਧ ਪੈਦਾ ਕਰਦੀ ਹੈਮੇਰੀ ਨਿੰਦਿਆ ਕਰਦਿਆਂ ਕਰਦਿਆਂ ਮੇਰੇ ਨਿੰਦਕਾਂ ਦੀ ਜ਼ੁਬਾਨ ਥੱਕਦੀ ਨਹੀਂ ਅਤੇ ਮੇਰੀ

ਕਲਮ ਚੱਲਣੋਂ ਰੁਕਦੀ ਨਹੀਂਮੇਰੇ ਪਾਠਕ ਉਹਨਾਂ ਦੀ ਕੋਈ ਵੀ ਗੱਲ ਗੌਲੇ ਬਗੈਰ ਮੇਰੇ ਨਾਵਲ ਪੜ੍ਹਦੇ ਨੇਅਸਲ ਵਿੱਚ ਤੁਹਾਡੀ ਪ੍ਰਸ਼ੰਸ਼ਾ ਹੀ ਕੀ ਹੋਈ ਜੇਕਰ ਤੁਹਾਡਾ ਵਿਰੋਧ ਹੀ ਨਹੀਂਤੁਹਾਡੀ ਮਾਯੂਸੀ ਹੀ ਕੀ ਹੋਈ ਜੇ ਤੁਹਾਡੀ ਖੁਸ਼ੀ ਨਹੀਂਇਸ ਲਈ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਆਪਣੇਂ ਨਿੰਦਕਾਂ ਦਾ, ਜਿਹਨਾਂ ਕਾਰਨ ਮੇਰੇ ਪਾਠਕ

ਹੀ ਪਾਠਕ ਪੈਦਾ ਹੁੰਦੇ ਗਏਹਰ ਨਿੰਦਕ ਆਖ ਦਿੰਦੈ ਕਿ ਸ਼ਾਦ ਤਾਂ ਗੰਦਾ ਲਿਖਦੈਉਏ ਭਲਿਓ ਲੋਕੋ !!....ਮੈਂ ਗੰਦਾ ਨਹੀਂ ਲਿਖਦਾ,ਮੈਂ ਤਾਂ ਜ਼ਿੰਦਗੀ ਬਾਰੇ ਲਿਖਦਾਂਜ਼ਿੰਦਗੀ ਸੋਹਣੀ ਵੀ ਹੈ ਅਤੇ ਗੰਦੀ ਵੀਮੈਂ ਕੁਰਪਟ ਪੁਲਸ ਵਾਲੇ ਨੂੰ ਕੁਰਪਟ ਆਖਣ ਦੀ ਜ਼ੁਅੱਰਤ ਰੱਖਦਾਂਮੈਂ ਜ਼ਿੰਦਗੀ ਦੇ ਹਰ ਪੱਖ ਨੂੰ ਇਮਾਨਦਾਰੀ ਨਾਲ ਚਿਤਰਦਾਂ

----

ਦਰਵੇਸ਼: ਤੁਹਾਡੇ ਸਾਹਿਤ ਰਚਨਾ ਦੇ ਸ਼ੁਰੂਆਤੀ ਦਿਨ ਕਿਹੋ ਜਿਹੇ ਸਨਕਿਹੋ ਜਿਹਾ ਲੱਗਦਾ ਸੀ ਸਾਹਿਤ ਦੇ ਵਿਹੜੇ ਅੰਦਰ ਨਵਾਂ-ਨਵਾਂ ਪ੍ਰਵੇਸ਼ ਕਰਕੇ ?

ਸ਼ਾਦ: ਕੋਈ ਚੀਜ਼ ਲਿਖਦਾ ਸੀ ਤਾਂ ਲੋਕਾਂ ਨੂੰ ਪਸੰਦ ਆਉਂਦੀ ਸੀਅਸੀਂ ਪਿੰਡਾਂ ਦੇ ਜੰਮੇ-ਜਾਏ ਹਾਂ ਨਵਾਂ ਝੱਗਾ ਵੀ ਪਾਉਂਦੇ ਸੀ ਤਾਂ ਏਨੀ ਜ਼ਿਆਦਾ ਖ਼ੁਸ਼ੀ ਹੁੰਦੀ ਸੀ, ਜਿਵੇਂ ਲੱਖਾਂ ਕਰੋੜਾਂ ਹਾਸਿਲ ਕਰ ਲਿਆ ਹੋਵੇਇਹੋ ਹਾਲ ਸਾਹਿਤ ਰਚਨਾ ਦਾ ਸੀਮੇਰੇ ਸ਼ੁਰੂਆਤੀ ਦਿਨਾਂ ਵਿੱਚ ਹੀ ਮੈਨੂੰ ਇਹ ਖ਼ੁਸ਼ੀ ਹਾਸਿਲ ਹੋਈ ਸੀ ਕਿ ਲੋਕਾਂ ਨੂੰ ਮੇਰੀਆਂ ਕਹਾਣੀਆਂ ਪਸੰਦ ਆਈਆਂਮੈਨੂੰ ਯਾਦ ਹੈ ਕਿ ਇੱਕ ਕਹਾਣੀਂ ਮੈਂ ਰਾਖੇਲਿਖੀ ਸੀ ਜਿਹੜੀ ਸਾਹਿਤ ਸਭਾ ਬਰਨਾਲਾ ਅੰਦਰ ਪੜ੍ਹੀ ਗਈ ਸੀ ਉੱਥੇ ਹਾਜ਼ਰ ਬਹੁਤ ਸਾਰੇ ਸਾਹਿਤਕਾਰਾਂ ਏਥੋਂ ਤੱਕ ਕਿ ਸੁਰਜੀਤ ਸਿੰਘ ਬਰਨਾਲਾ ਨੇ ਵੀ ਇਸਦੀ ਤਾਰੀਫ਼ ਕੀਤੀ ਸੀਫਿਰ ਆਰਸੀ ਵਿੱਚ ਮੇਰੀ ਕਹਾਣੀਂ ਮੋਰਨੀਛਪੀਉਸ ਉੱਪਰ ਤਾਂ ਪਾਠਕਾਂ ਨੇ ਜਿਵੇਂ ਆਪਣੀ ਜਾਨ ਹੀ ਨਿਛਾਵਰ ਕਰ ਦਿੱਤੀ ਮੈਂ ਦਿੱਲੀ ਵਿੱਚ ਮੋਰਨੀ ਵਾਲਾ ਸ਼ਾਦਕਰਕੇ ਜਾਣਿਆ ਜਾਣ ਲੱਗ ਪਿਆ ਇਹੋ ਜਿਹੇ ਹੌਸਲਿਆਂ ਨੇ ਮੈਨੂੰ ਲਿਖਣ ਲਈ ਹੋਰ ਉਤਸਾਹਿਤ ਕੀਤਾ ਮੈਂ ਸਾਹਿਤ ਸਿਰਜਣਾ ਦੇ ਰਾਹਾਂ ਉੱਤੇ ਨਿਕਲ਼ ਪਿਆ ਜਿਹੜਾ ਅੱਜ ਵੀ ਨਿਰੰਤਰ ਲਿਖ ਰਿਹਾ ਹਾਂ

----

ਦਰਵੇਸ਼: ਤਹਾਨੂੰ ਕੋਈ ਵੀ ਰਚਨਾ ਲਿਖਣ ਦੀ ਜ਼ਰੂਰਤ ਕਦੋਂ ਮਹਿਸੂਸ ਹੁੰਦੀ ਹੈ ?

ਸ਼ਾਦ : ਮੈਂ ਕਦੇ ਵੀ ਵਿਉਂਤਬੱਧ ਢੰਗ ਨਾਲ ਸੋਚ ਕੇ ਨਹੀਂ ਲਿਖਦਾ ਮੈਨੂੰ ਹਲਕਾ-ਹਲਕਾ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਜਿਵੇਂ ਮੇਰੇ ਦਿਮਾਗ ਵਿੱਚ ਕੋਈ ਨਵੀਂ ਰਚਨਾ , ਕੋਈ ਨਵਾਂ ਵਿਸ਼ਾ ਘੁੰਮਣ ਲੱਗ ਪਿਆ ਹੈ ਉਦੋਂ ਮੈਨੂੰ ਲਿਖਣ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪੈਂਦੀ ਹੈ ਮੈਂ ਦਿਲ ਦਿਮਾਗ ਤੋਂ ਕਾਫ਼ੀ ਗੁਰਸਿੱਖ ਹਾਂ ਮੈਂ ਲਿਖਣ ਬੈਠਦਾ ਹਾਂ ਤਾਂ ਜਾਪਦਾ ਹੈ ਕਿ ਸਾਹਿਬੇ-ਕਮਾਲ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮੇਰੇ ਅੰਗ ਸੰਗ ਨੇ ਮੈਨੂੰ ਉਹਨਾਂ ਉਪਰ ਬਹੁਤ ਵੱਡਾ ਭਰੋਸਾ ਹੈ ਮੈਨੂੰ ਤਾਂ ਬੱਸ ਇਉਂ ਲੱਗਦੈ ਕਿ ਜਦੋਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਦਾਤਾ ਮੈਨੂੰ ਲਿਖਵਾ ,ਫਿਰ ਤਾਂ ਬੱਸ ਜਿਵੇਂ ਖ਼ੁਦ ਲਿਖਣ ਲੱਗ ਪੈਂਦੇ ਹਨ ਅਤੇ ਮਾਣ ਮੈਨੂੰ ਮਿਲ ਜਾਂਦਾ ਹੈ ।( ਬੂਟਾ ਸਿੰਘ ਸ਼ਾਦ ਨੇ ਕੁੱਤਿਆ ਵਾਲੇ ਸਰਦਾਰ’,’ਰੋਹੀ ਦਾ ਫੁੱਲ’, ‘ਅੱਧੀ ਰਾਤ ਪਹਿਰ ਦਾ ਤੜਕਾ’,’ਬੰਜਰ ਧਰਤੀ ਟਹਿਕਦਾ ਫੁੱਲ’,‘ਬਾਝ ਭਰਾਵਾਂ ਸਕਿਆਂ’,ਮੇਰੀ ਮਹਿੰਦੀ ਦਾ ਰੰਗ ਉਦਾਸ’,’ਦਿਲ ਦਰਿਆ ਸਮੁੰਦਰੋਂ ਡੂੰਘੇ’,’ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ’,’ਰੂਹ ਦੇ ਹਾਣੀ ’,’ਤੇਰਾ ਕੀਆ ਮੀਠਾ ਲਾਗੇ’, ‘ਪਾਪੀ ਪਾਪ ਕਮਾਂਵਦੇ’,’ਨੂਰੀ’,ਮੁੱਲ ਵਿਕਦਾ ਸੱਜਣ’, ‘ਲਾਲੀ’, ਧਰਤੀ ਧੱਕ ਸਿੰਘ’,’ਇਸ਼ਕ’,ਅਤੇ ਸਿੱਖਸਾਰੇ ਦੇ ਸਾਰੇ ਇੱਕੋ ਬੈਠਕ ਵਿੱਚ ਸੱਤ ਤੋਂ ਦਸ ਦਿਨਾਂ ਦੇ ਸ਼ੈਡਿਊਲ ਵਿੱਚ ਹੀ ਲਿਖੇ ਹਨ ਅਤੇ ਸਾਰੇ ਇੱਕ ਇੱਕ ਵਾਰ ਰੀ-ਰਾਈਟ ਕਰਕੇ ਹੀ ਛਪਵਾਏ ਹਨ )

----

ਦਰਵੇਸ਼: ਸਾਹਿਤ ਰਚਨਾ ਨੂੰ ਤੁਸੀਂ ਕੋਈ ਪ੍ਰਤੀਬੱਧ ਕੰਮ ਸਮਝਦੇ ਹੋ ਜਾਂ ਸਿਰਫ ਸ਼ੌਕ?

ਸ਼ਾਦ: ਇਹ ਨਾ ਕੰਮ ਹੈ ਨਾ ਹੀ ਸ਼ੌਕ ਇਹ ਤਾਂ ਇੱਕ ਫ਼ਰਜ਼ ਹੈ ਸਾਹਿਤਕਾਰ ਜਿੰਦਗੀ ਦਾ ਇੱਕ ਜ਼ਿੰਮੇਵਾਰ ਅੰਗ ਹੁੰਦਾ ਹੈ ਉਹ ਖ਼ੁਸ਼ੀ ਦੇਵੇ, ਗ਼ਮੀ ਦੇਵੇ, ਉਹ ਸੇਧ ਦੇਵੇ,ਵਖਿਆਨ ਕਰੇ, ਉਹ ਸਮਝਾਵੇ, ਗੁਮਰਾਹ ਕਰੇ ਜਾਂ ਗੁਮਰਾਹ ਹੋਇਆ ਨੂੰ ਸਿੱਧੇ ਰਸਤੇ ਪਾਵੇਸੋ ਹਰ ਸਾਹਿਤਕਾਰ ਨੂੰ ਸਾਹਿਤ ਰਚਨਾ ਇੱਕ ਫ਼ਰਜ ਵਜੋਂ ਹੀ ਅਪਨਾਉਣੀ ਚਾਹੀਦੀ ਹੈ

----

ਦਰਵੇਸ਼: ਮੁੰਬਈ ਮਹਾਂਨਗਰੀ ਦੀ ਲੰਮੇ ਸਮੇਂ ਤੋਂ ਬਾਸ਼ਿੰਦਗੀ ਹੰਢਾਉਂਦਿਆਂ ਤੁਸੀਂ ਆਪਣੇ ਨਾਵਲਾਂ ਦੇ ਪੰਜਾਬ ਦੇ ਕਿਰਦਾਰਾਂ ਦਾ ਏਨੀ ਬਾਖ਼ੂਬੀ ਨਾਲ ਕਿਵੇਂ ਨਿਭਾਅ ਕਰ ਲੈਂਦੇ ਹੋ?

ਸ਼ਾਦ: ਮੈਂ ਮੁੰਬਈ ਨਹੀਂ ਹੁਣ ਵੀ ਪੰਜਾਬ ਵਿੱਚ ਹੀ ਰਹਿੰਦਾ ਹਾਂਮੁੰਬਈ ਤਾਂ ਮੈਂ ਹਰ ਫਿਲਮੀ ਪਰਿੰਦੇ ਵਾਂਗ ਫੇਰੀ ਪਾਉਣ ਹੀ ਆਉਂਦਾ ਹਾਂਮੇਰਾ ਦਿਲ ਦਿਮਾਗ, ਮੇਰਾ ਪਿਆਰ, ਮੇਰੇ ਦੁੱਖ-ਸੁੱਖ, ਮੇਰੇ ਰਿਸ਼ਤੇ-ਨਾਤੇ, ਸਭ ਪੰਜਾਬ ਦੀ ਧਰਤੀ ਉਪਰ ਹਨ ਮੈਨੂੰ ਪੰਜਾਬ ਦੀ ਹਰ ਵਸਤੂ ਨਾਲ ਲੋਹੜੇ ਦਾ ਪਿਆਰ ਹੈ ਮੇਰੇ ਨਾਵਲਾਂ ਦੇ ਕਿਰਦਾਰ ,ਹਰ ਸਮੇਂ ਮੇਰੇ ਨਾਲ ਰਹਿੰਦੇ ਹਨ ਮੇਰੇ ਨਾਲ ਸੌਂਦੇ ਹਨ ਮੇਰੇ ਨਾਲ ਖਾਂਦੇ ਪੀਂਦੇ ਹਨ ਉਹਨਾਂ ਦੀਆਂ ਹੋਣੀਆਂ ,ਉਹਨਾਂ ਦੇ ਹਾਸੇ ਵਰ੍ਹਿਆਂ ਤੋਂ ਮੇਰੀ ਜ਼ਿੰਦਗੀ ਨਾਲ ਜੁੜੇ ਹੋਏ ਹਨ ਉਹਨਾਂ ਤੋਂ ਬਗੈਰ ਤਾਂ ਮੈਂ ਆਪਣੇ ਆਪ ਨੂੰ ਕਦੇ ਮਹਿਸੂਸ ਹੀ ਨਹੀਂ ਕੀਤਾਜ਼ਿੰਦਗੀ ਦਾ ਤਜਰਬਾ ਏਨਾ ਲੰਮਾ ਹੋ ਚੁੱਕੈ ਕਿ ਹੁਣ ਮੇਰੇ ਲਈ ਜ਼ਰੂਰੀ ਨਹੀਂ ਕਿ ਕੁਝ ਵੀ ਮੇਰੇ ਦਿਮਾਗ ਚੋਂ ਓਝਲ ਹੋ ਸਕੇ ਮੇਰੇ ਕਿਰਦਾਰਾਂ ਦੀਆਂ ਏਨੀਆਂ ਘਟਨਾਵਾਂ ਮੇਰੇ ਕੋਲ ਹਨਫਿਰ ਮੈਂ ਮੁੰਬਈ ਰਵਾਂ ਜਾਂ ਪੈਰਿਸ ਕੋਈ ਫ਼ਰਕ ਨਹੀਂ ਪੈਂਦਾ ,ਰਿਸ਼ਤੇ ਉਹੀ ਰਹਿੰਦੇ ਹਨ ਉਹਨਾਂ ਦਾ ਦੁੱਖ-ਸੁੱਖ ਕੁਝ ਵੀ ਤਾਂ ਨਹੀਂ ਬਦਲਦਾ ਇਸ ਲਈ ਮੈਂ ਆਪਣੇ ਪੰਜਾਬ ਆਪਣੇਂ ਕਿਰਦਾਰਾਂ ਤੋਂ ਕਦੇ ਵੀ ਟੁੱਟ ਨਹੀਂ ਸਕਦਾ ਇਹਨਾਂ ਕਿਰਦਾਰਾਂ ਨਾਲ ਮੈਂ ਬਚਪਨ ਤੋਂ ਲੈ ਕੇ ਜੁਆਨ ਹੋਇਆ ਹਾਂ ਕਿੰਨਾ ਕੁਝ ਹੈ ਜੋ ਉਹਨਾਂ

ਨਾਲ ਸਾਂਝਾਂ ਹੈ ਅਤੇ ਉਹ ਸਾਂਝਾਂ ਹਰ ਪਲ ਮੇਰੇ ਸਾਹਾ ਥਾਈਂ ਹੋ ਕੇ ਮੇਰੀਆਂ ਰਚਨਾਵਾਂ ਅੰਦਰ ਜਿਉਂਦੀਆਂ ਵਸਦੀਆਂ ਹਨ (ਫਿਰ ਸ਼ਾਦ ਸਾਹਿਬ ਨੇ ਆਪਣੇ ਨਵੇਂ ਨਾਵਲਾਂ ਦੇ ਕਿਰਦਾਰਾਂ ਦੀਆਂ ਕੁਝ ਕਹਾਣੀਆਂ ,ਕੁਝ ਵਾਰਤਾਲਾਪ ਸੁਣਾਏਜਿਹੜੇ ਕਿ ਕਿਤੋਂ ਬਹੁਤ ਡੂੰਘੇ ਉਹਨਾਂ ਆਪਣੇ ਜਿਸਮ ਉੱਤੇ ਹੰਢਾਏ ਹਨਇਹਨਾਂ ਕਿਰਦਾਰਾਂ ਦੀ ਕਹਾਣੀ ਸੁਣਦਿਆਂ ਮੈਂ ਸ਼ਾਦ ਸਾਹਿਬ ਦੀਆਂ ਨਮ ਅੱਖਾਂ ਅੰਦਰ ਜਿਉਂਦੇ ਇਤਿਹਾਸ ਨੂੰ ਸਲਾਮ ਕਰਨੋਂ ਨਹੀਂ ਰਹਿ ਸਕਿਆ)

----

ਦਰਵੇਸ਼: ਅੱਛਾ... ਤੁਹਾਡੀਆਂ ਆਪਣੀਆਂ ਰਚਨਾਵਾਂ ਅੰਦਰ ਖ਼ੁਦ ਬੂਟਾ ਸਿੰਘ ਸ਼ਾਦ ਕਿੱਥੇ-ਕਿੱਥੇ ਹਾਜ਼ਰ ਹੈ ?

ਸ਼ਾਦ: ਕਿਹੜੀ ਥਾਂ ਹੈ ਜਿੱਥੇ ਸ਼ਾਮਲ ਨਹੀਂ ਹਾਂ ਮੈਂਬਹੁਤ ਥਾਈਂ ਹਾਜ਼ਰ ਹਾਂਜਿਹੜੇ ਮੇਰੇ ਪਾਠਕ , ਦੋਸਤ ਮੈਨੂੰ ਨਿੱਜੀ ਤੌਰ ਉੱਤੇ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਮੈਂ ਖ਼ੁਦ ਆਪਣੇ ਨਾਵਲਾਂ ਅੰਦਰ ਜਿਉਂ ਰਿਹਾ ਹਾਂ ਕਹਾਣੀ ਦੀ ਅਗਵਾਈ ਕਰਦੇ ਮੇਰੇ ਬਹੁਤ ਸਾਰੇ ਕਿਰਦਾਰਾਂ ਦੇ ਗੁਣਾਂ ਵਿੱਚ ਵੀ ਮੈਂ ਹੁੰਦਾ ਹਾਂ ਅਤੇ ਔਗੁਣਾਂ ਵਿੱਚ ਵੀਉਹਨਾਂ ਦੇ ਹਰ ਕਿਸੇ ਸੁਭਾਅ ਵਿੱਚ ,ਚਾਹੇ ਉਹ ਦੁਖੀ ਹੈ ਜਾਂ ਸੁਖੀ ਮੈਂ ਹਾਜ਼ਰ ਹੁੰਦਾ ਹਾਂ

----

ਦਰਵੇਸ਼: ਏਨੇ ਲੰਮੇ ਸਮੇਂ ਤੋਂ ਮਹਾਂਨਗਰ ਵਿੱਚ ਰਹਿੰਦਿਆਂ ਮਹਾਂਨਗਰ ਦੇ ਕਿਰਦਾਰਾਂ ਬਾਰੇ ਕੋਈ ਰਚਨਾ ਕਰਨ ਦਾ ਖਿਆਲ ਕਦੇ ਕਿਉਂ ਨਹੀਂ ਆਇਆ ?

ਸ਼ਾਦ: ਮੈਂ ਪਹਿਲਾਂ ਵੀ ਕਿਹਾ ਹੈ ਕਿ ਏਥੇ ਤਾਂ ਹਰ ਕੋਈ ਫੇਰੀ ਪਾਉਣ ਵਾਸਤੇ ਹੀ ਆਉਂਦਾ ਹੈ ਉਹਦੀਆਂ ਜੜ੍ਹਾਂ ਕਿਧਰੇ ਹੋਰ ਹਨ ਜਦੋਂ ਉਹਨਾਂ ਦਾ ਕੋਈ ਸੱਚ ਮੇਰੇ ਨਾਲ ਸਾਂਝਾਂ ਹੀ ਨਹੀਂ,ਮੈਂ ਉਹਨਾਂ ਨਾਲ ਕੁਝ ਹੱਡੀਂ ਹੰਢਾਇਆ ਹੀ ਨਹੀਂਫਿਰ ਮੈਂ ਭਲਾ ਉਹਨਾਂ ਬਾਰੇ ਕਿਵੇਂ ਲਿਖ ਸਕਦਾ ਹਾਂਇਹ ਮਾਇਆ ਨਗਰੀ ਤਾਂ ਇੱਕ ਮੇਲਾ ਹੈ ਅਤੇ ਮੇਲੇ ਵਿੱਚ ਕੁਝ ਕੁ ਘੜੀਆਂ ਮਿਲ ਕੇ ਕਿਸੇ ਦਾ ਕਿਰਦਾਰ ਜਾਣਿਆਂ ਹੀ ਨਹੀਂ ਜਾ ਸਕਦਾ ਮੈਂ ਤਾਂ ਇਸ ਮੇਲੇ ਦੇ ਕਿਰਦਾਰਾਂ ਨੂੰ ਸਿਰਫ ਓਪਰੇ ਕਿਰਦਾਰ ਸਮਝਦਾ ਹਾਂ ਇਸ ਲਈ ਮੈਂ ਇਹਨਾਂ ਉਪਰ ਕਲਮ ਚਲਾ ਹੀ ਨਹੀਂ ਸਕਦਾ

-----

ਦਰਵੇਸ਼: ਤੁਸੀਂ ਪਹਿਲਾਂ ਇੱਕ ਨਾਵਲਕਾਰ ਹੋ, ਫਿਰ ਫਿਲਮਕਾਰਜਦੋਂ ਉਸੀਂ ਆਪਣੇ ਇਹਨਾਂ ਨਾਵਲਾਂ ਦੇ ਕਿਰਦਾਰਾਂ ਨੂੰ ਫਿਲਮ ਦੇ ਕੈਨਵਸ ਉਪਰ ਖੜ੍ਹਾ ਕਰਕੇ ਵੇਖਦੇ ਹੋ ਤਾਂ ਤਹਾਨੂੰ ਇਹਨਾਂ ਦੇ ਨਾਵਲ ਅੰਦਰਲੇ ਅਤੇ ਪਰਦੇ ਉਤਲੇ ਨਿਭਾਅ ਵਿੱਚ ਕਿੱਥੇ-ਕਿੱਥੇ ਵਖਰੇਵਾਂ ਅਤੇ ਕਿੱਥੇ ਸਮਾਨਤਾ ਨਜ਼ਰ ਆਉਂਦੀ ਹੈ?

ਸ਼ਾਦ: ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਮੈਂ ਕਦੇ ਆਪਸੀ ਮੇਲ ਮਿਲਾਪ ਰੱਖਿਆ ਹੀ ਨਹੀਂਮੇਰਾ ਸਾਹਿਤ ਅਤੇ ਮੇਰੀ ਫਿਲਮ ਮੇਕਿੰਗ ਦੋਨੋਂ ਇੱਕ ਦੂਜੇ ਦੇ ਨੇੜੇ ਤੇੜੇ ਵੀ ਨਹੀਂਸਾਹਿਤ ਮੇਰਾ ਫ਼ਰਜ਼ ਹੈ ਅਤੇ ਫਿਲਮ ਮੇਰਾ ਵਪਾਰ ਹੈਵਪਾਰ ਵਾਸਤੇ ਜੋ ਵੀ ਮਿਰਚ ਮਸਾਲਾ ਚਾਹੀਦਾ ਹੁੰਦੈ ,ਉਹ ਸਮੱਗਰੀ ਸਾਧਨਾ

ਰਾਹੀਂ ਇਕੱਠੀ ਕਰ ਲਈਦੀ ਐ ਅਤੇ ਉਸਨੂੰ ਵੇਚ ਛੱਡੀਦੈ ਇਸ ਤੋਂ ਵੱਧ ਮੇਰੇ ਲਈ ਇਸ ਗੱਲ ਦੀ ਕੋਈ ਅਹਿਮੀਅਤ ਨਹੀਂਹਾਂ ਇਸ ਗੱਲ ਦੀ ਕੋਸ਼ਿਸ਼ ਜ਼ਰੂਰ ਕਰੀਦੀ ਐ ਕਿ ਫਿਲਮ ਰਾਹੀ ਕੋਈ ਸਿਹਤਮੰਦ ਸੁਨੇਹਾ ਜ਼ਰੂਰ ਦਿੱਤਾ ਜਾ ਸਕੇਤੇ ਸਾਹਿਤ, ਸਾਹਿਤ ਇੱਕ ਚਿਰ ਸਦੀਵੀ ਚੀਜ਼ ਹੈਇਹ ਵੀ ਸੱਚ ਹੈ ਕਿ ਫਿਲਮ ਵਿੱਚ ਵੀ ਉਹੀ ਕੁਝ ਹੁੰਦਾ ਹੈ ਪਰ ਇਹ ਬਹੁਤ ਸਾਰੇ ਦਿਮਾਗਾਂ ਦਾ ਕੰਬੀਨੇਸ਼ਨ ਹੁੰਦਾ ਹੈਮੈਂ ਸਾਰੀਆਂ ਫਿਲਮਾਂ ਹੀ ਸਿਰਫ਼ ਵਪਾਰਕ ਨਜ਼ਰੀਏ ਤੋਂ ਬਣਾਈਆਂ ਹਨ ਪਰ ਸਾਹਿਤ ਇਸ ਨਜ਼ਰੀਏ ਤੋਂ ਕਦੇ ਨਹੀਂ ਲਿਖਿਆ

----

ਦਰਵੇਸ਼: ਇੱਕ ਨਾਵਲਕਾਰ ਤੋਂ ਫਿਲਮਕਾਰ ਬਣਨ ਦਾ ਸਬੱਬ ਕਿਵੇਂ ਬਣਿਆ ?

ਸ਼ਾਦ: ਫਿਲਮ ਲਾਈਨ ਗਲੈਮਰ ਦੀ ਲਾਈਨ ਹੈ ਜਿਸ ਵਿੱਚ ਆਦਮੀ ਹਰ ਇੱਛਾ ਦੀ ਪੂਰਤੀ ਹੁੰਦੀ ਹੈ ਤੁਸੀਂ ਏਥੋਂ ਪੈਸਾ, ਸ਼ੋਹਰਤ ਤੇ ਹੋਰ ਬਹੁਤ ਕੁੱਝ ਕਮਾ ਸਕਦੇ ਓ...ਇਸ ਲਈ ਮੈਨੂੰ ਇਸ ਸਭ ਕਾਸੇ ਦੀ ਖਿੱਚ ਹੀ ਇਸ ਫਿਲਮ ਲਾਈਨ ਵਿੱਚ ਲੈ ਆਈ ਅਤੇ ਇੱਥੇ ਆ ਕੇ ਮੈਂ ਸਭ ਕੁਝ ਬਣਾਇਐ, ਕਮਾਇਐ

----

ਦਰਵੇਸ਼: ਕੀ ਤੁਸੀਂ ਸਮਝਦੇ ਹੋ ਕਿ ਇਸ ਮਾਇਆ ਨਗਰੀ ਵਿੱਚ ਤੁਹਾਡੇ ਸੁਪਨਿਆਂ ਦੀ ਪੂਰਤੀ ਹੋਈ ਹੈ

ਸ਼ਾਦ : ਮੇਰੇ ਸੁਪਨੇ ਦੋ ਕਿਸਮ ਦੇ ਹੋ ਸਕਦੇ ਨੇ ਇੱਕ ਨਾਵਲਕਾਰ ਦੇ ਤੌਰ ਉੱਤੇ ਅਤੇ ਦੂਜਾ ਫਿਲਮਕਾਰ ਦੇ ਤੌਰ ਤੇ ਮੇਰੇ ਦੋਨਾਂ ਹੀ ਰੂਪਾਂ ਦੀਆਂ ਇਛਾਵਾਂ ਪੂਰੀਆਂ ਹੋਈਆਂ ਨੇ ਨਾਵਲਕਾਰ ਦੇ ਤੌਰ ਉਤੇ ਮੈਨੂੰ ਪਾਠਕਾਂ ਦਾ ਅਥਾਹ ਪਿਆਰ ਮਿਲਿਐ ਅਤੇ ਫਿਲਮਕਾਰ ਦੇ ਤੌਰ ਉੱਤੇ ਮੇਰੀਆਂ ਸਾਰੀਆਂ ਫਿਲਮਾਂ ਵਪਾਰਕ ਪੱਖ ਤੋਂ ਸਫ਼ਲ ਹੋਈਆਂ ਨੇ ਬਾਕੀ ਅੰਤ ਤਾਂ ਕਿਸੇ ਚੀਜ਼ ਦਾ ਹੈ ਨਹੀਂਜੋ ਚਾਹੋਗੇ, ਪਾਈ ਜਾਉਗੇ ਸੋ ਮੈਂ ਸਮਝਦਾ ਹਾਂ ਕਿ ਪੂਰੀ ਤਰਾਂ ਸੰਤੁਸ਼ਟ ਹਾਂ ਪਰ ਹਾਂ,ਕੰਮ ਕਰਨ ਦੀ ਤੀਬਰ ਇੱਛਾ ਅੱਜ ਉਵੇਂ ਹੀ ਜਿਊਂਦੀ ਹੈ ਜਿਵੇਂ ਤੀਹ ਸਾਲ ਪਹਿਲਾਂ ਸੀਲਿਖਣ ਚ ਅੱਜ ਵੀ ਓਨੀ ਗਹਿਰੀ ਰੁਚੀ ਹੈ ,ਜਿਹੜੀ ਪਹਿਲਾਂ ਸੀ

----

ਦਰਵੇਸ਼: ਤੁਹਾਡੀਆਂ ਸਾਰੀਆਂ ਫਿਲਮਾਂ ਵਿੱਚੋਂ ਉਹ ਕਿਹੜੀ ਫਿਲਮ ਹੈ ਜਿਸ ਨੂੰ ਤੁਹਾਡਾ ਆਪਣਾ ਵਾਰਵਾਰ ਦੇਖਣ ਨੂੰ ਦਿਲ ਕਰਦਾ ਹੈ ?

ਸ਼ਾਦ: ਹਿੰਦੀ ਵਿੱਚ ਪਹਿਲਾ ਪਹਿਲਾ ਪਿਆਰਅਤੇ ਪੰਜਾਬੀ ਵਿੱਚ ਮਿੱਤਰ ਪਿਆਰੇ ਨੂੰਕਿਉਂਕਿ ਇਹ ਦੋਵੇਂ ਫਿਲਮਾਂ ਹੀ ਵੈਰੀ ਸਮੂਥ ਪਾਲਿਸ਼ਡ ਪ੍ਰੋਡਕਟ ਹਨਹਰ ਪੱਖ ਤੋਂ ਜੋ ਵੀ ਮਜ਼ਬੂਤ ਫਿਲਮੀ ਪੱਖ ਹੁੰਦੇ ਹਨ ,ਇਹ ਸੰਪੂਰਨ ਫਿਲਮਾਂ ਹਨ

----

ਦਰਵੇਸ਼ : ਤੁਹਾਡੇ ਹਿੰਦੀ ਦੇ ਸਭ ਤੋਂ ਮਨਪਸੰਦ ਫਿਲਮਕਾਰ ਕਿਹੜੇ-ਕਿਹੜੇ ਹਨ?

ਸ਼ਾਦ: ਸਭ ਤੋਂ ਵੱਧ ਯਸ਼ ਚੋਪੜਾ ਅਤੇ ਬੀ. ਆਰ. ਚੋਪੜਾਯਸ਼ ਚੋਪੜਾ ਮੈਨੂੰ ਇਸ ਕਰਕੇ ਵੀ ਸਭ ਤੋਂ ਵਧੀਆ ਲੱਗਦੇ ਹਨ ਕਿ ਉਹਨਾਂ ਨੇ ਇੱਕੋ ਹੀ ਵਿਸ਼ੇ ਨੂੰ ਆਪਣੀਆਂ ਸਾਰੀਆਂ ਫਿਲਮਾਂ ਰਾਹੀਂ ਵੱਖੋ-ਵੱਖਰੇ ਨਜ਼ਰੀਆਂ ਤੋਂ ਪੇਸ਼ ਕੀਤਾ ਹੈ ਹਾਂ ਕਦੇ-ਕਦੇ ਮਣੀ ਰਤਨਮ ਵੀ ਇਹਨਾਂ ਦੇ ਬਰਾਬਰ ਆ ਖੜਾ ਹੁੰਦੈ ਬਾਕੀ ਆਪਣੇ-ਆਪਣੇ ਦੌਰ ਵਿੱਚ ਰਾਜ ਕਪੂਰ ਸਾਹਿਬ, ਮਹਿਬੂਬ ਸਾਹਿਬ ਅਤੇ ਗੁਰੂ ਦੱਤ ਨੇ ਵੀ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ ਹਨ

----

ਦਰਵੇਸ਼: ਅੱਜ-ਕੱਲ ਕਿਹੜੀ ਨਵੀਂ ਰਚਨਾ ਵਿੱਚ ਰੁੱਝੇ ਹੋ ਨਾਵਲਕਾਰ ਤੇ ਫਿਲਮਕਾਰ ਦੇ ਰੂਪ ਵਿੱਚ?

ਸ਼ਾਦ: ਇੱਕ ਵੱਡੇ ਨਾਵਲ ਦੇ ਕਿਰਦਾਰ ਅੱਜ ਕੱਲ ਮੇਰੇ ਨਾਲ ਵਾਰਤਾਲਾਪ ਕਰ ਰਹੇ ਹਨਬਾਕੀ ਫਿਲਮ ਦੀ ਵੀ ਤਿਆਰੀ ਹੈ ਜਿਸ ਵਿੱਚ ਅੱਜ ਦਾ ਟੌਪ ਦਾ ਸਟਾਰ ਹੋਵੇਗਾ ਟੌਪ ਦਾ ਹੀ ਨਿਰਦੇਸ਼ਕ ,ਟੌਪ ਦਾ ਹੀ ਲੇਖਕ ,ਟੌਪ ਦਾ ਹੀ ਕੈਮਰਾਮੈਨ, ਟੌਪ ਦਾ ਹੀ ਗੀਤਕਾਰਅਤੇ ਟੌਪ ਦੇ ਹੀ ਗਾਇਕ ਹੋਣਗੇ

-----

ਦਰਵੇਸ਼: ਅੱਛਾ ਇੱਕ ਪਾਸੇ ਤੁਸੀਂ ਨਿਰਮਾਤਾ ਹੋ ਅਤੇ ਇਕ ਪਾਸੇ ਲੇਖਕ, ਆਪਣੀਆਂ ਫਿਲਮਾਂ ਖ਼ੁਦ ਕਿਉਂ ਨਹੀਂ ਲਿਖਦੇ ?

ਸ਼ਾਦ : ਪੰਜਾਬੀ ਦੀਆਂ ਆਪਣੀਆਂ ਸਾਰੀਆਂ ਫਿਲਮਾਂ ਮੈਂ ਖ਼ੁਦ ਲਿਖੀਆਂ ਨੇ ਕਿਉਂਕਿ ਉਹ ਮੇਰਾ ਸ਼ੌਕ ਸੀ ਇੱਕ ਫ਼ਰਜ਼ ਸੀ ਪਰ ਹਿੰਦੀ ਲਈ ਵਿੱਚ ਮੈਂ ਸਿਰਫ਼ ਵਪਾਰ ਕੀਤਾ ਹੈ ਇਸ ਲਈ ਕੁਝ ਵੀ ਬਾਜ਼ਾਰੋਂ ਖ੍ਰੀਦਿਆ ਜਾ ਸਕਦ ਹੈ ਅਤੇ ਮੈਂ ਖਰੀਦ ਰਿਹਾਂ ਹਾਂ

----

ਦਰਵੇਸ਼: ਕਹਿੰਦੇ ਹਨ ਕਿ ਮੁੰਬਈ ਵਾਲਿਆਂ ਕੋਲ ਵਕਤ ਦੀ ਬਹੁਤ ਘਾਟ ਹੁੰਦੀ ਹੈ ,ਤੁਹਾਡੇ ਕੋਲ ਵੀ ਹੋਵੇਗੀ ਪਰ ਜਦੋਂ ਵੀ ਵਿਹਲ ਮਿਲਦੀ ਹੈ ਤਾਂ ਉਸ ਵਿਹਲ ਦਾ ਆਨੰਦ ਕਿਸ ਤਰ੍ਹਾਂ ਮਾਣਦੇ ਹੋ?

----

ਸ਼ਾਦ: ਕਈ ਵੇਰ ਹੀ ਨਹੀਂ, ਮੈਨੂੰ ਹਰ ਰੋਜ਼ ਦੇ ਆਪਣੇ ਰੋਜ਼-ਨਾਮਚੇ ਵਿੱਚ ਇਕੱਲਿਆਂ ਬੈਠਣਾ ਬਹੁਤ ਪਸੰਦ ਹੈਮੈਂ 24 ਘੰਟਿਆਂ ਵਿੱਚ ਰੋਜ਼ਾਨਾ ਦੋ ਤਿੰਨ ਘੰਟੇ ਇਕੱਲਤਾ ਦਾ ਆਨੰਦ ਮਾਨਣ ਲਈ ਕੱਢਦਾ ਹੀ ਹਾਂ ਉਸ ਵੇਲੇ ਮੈਂ ਪ੍ਰਮਾਤਮਾ ਬਾਰੇ, ਉਸਦੀ ਸ੍ਰਿਸ਼ਟੀ ਬਾਰੇ, ਆਵਾਗੋਣ ਚੱਕਰ ਬਾਰੇ ਸੋਚਦਾ ਹਾਂ ਜਾਂ ਫਿਰ ਮੈਂ ਜਾਗਦਾ ਹੀ

ਸੁਪਨਿਆਂ ਦੀ ਬਸਤੀ ਵਿੱਚ ਗੁਆਚ ਜਾਂਦਾ ਹਾਂ ਕਿਉਂਕਿ ਮੈਂ ਬਹੁਤ ਵੱਡਾ ਸੁਪਨਸਾਜ਼ ਹਾਂ ਸੁਪਨੇ ਮੈਨੂੰ ਬਹੁਤ ਹੀ ਪਿਆਰੇ ਲੱਗਦੇ ਹਨ ਇਸ ਲਈ ਮੈਂ ਅਕਸਰ ਸੁਪਨੇ ਸਾਜਦਾ ਰਹਿੰਦਾ ਹਾਂ ਅਤੇ ਕਈ ਵੇਰ ਉਹ ਸੁਪਨੇ ਮੇਰੀਆਂ ਕਿਰਤਾਂ ਬਣ ਜਾਂਦੇ ਹਨ

******************