Saturday, September 12, 2009

ਬਲਬੀਰ ਸਿੰਘ ਮੋਮੀ – ਸ਼ਾਇਰ ਸੁਖਿੰਦਰ ਨਾਲ਼ ਖੁੱਲ੍ਹੀਆਂ ਗੱਲਾਂ – (ਭਾਗ – ਦੂਜਾ)

ਲੜੀ ਜੋੜਨ ਲਈ ਪਹਿਲਾ ਭਾਗ ਪੜ੍ਹੋ।

ਮੋਮੀ: ਸੁਖਿੰਦਰ ਜੀ, ਪਹਿਲੇ ਸੁਆਲ ਵਿੱਚ ਵੀ ਮੈਂ ਅਜੇ ਉੱਥੇ ਹੀ ਅੜਿਆ ਹੋਇਆ ਹਾਂ ਕਿ ਉਹ ਕਿਹੜੀ ਗੱਲ ਸੀ ਜਿਸਨੇ ਤੁਹਾਨੂੰ ਇੱਕ ਲੇਖਕ ਬਣਾਇਆਮੈਂ ਸਮਝਦਾ ਹਾਂ ਕਿ ਇੱਕ ਲੇਖਕ ਦੇ ਤੌਰ ਉੱਤੇ ਕਿਤੇ ਵੀ ਜੀਣਾ ਮੁਸ਼ਕਿਲ ਹੈ - ਇੱਥੇ ਵੀ ਉੱਥੇ ਵੀਸੁਆਲ ਹੈ ਲਿਖਤ ਵਿੱਚੋਂ ਪੈਸਾ ਕਮਾ ਕੇ ਜਿਉਣ ਦਾਤੁਸੀਂ ਇਸ ਗੱਲ ਉੱਤੇ ਰੌਸ਼ਨੀ ਪਾਓ ਜ਼ਰਾ?

ਸੁਖਿੰਦਰ: ਲੇਖਕ ਦੇ ਤੌਰ ਉੱਤੇ ... ਦੇਖੋ ਮੋਮੀ ਸਾਹਿਬ, ਤਕਰੀਬਨ 1989 ਵਿੱਚ ਮੈਂ ਸੰਵਾਦ ਮੈਗਜ਼ੀਨ ਸ਼ੁਰੂ ਕੀਤਾ ਸੀਅੱਜ ਤੱਕ ਅਸੀਂ ਸੰਵਾਦ ਮੈਗਜ਼ੀਨ ਨੂੰ ਕਾਇਮ ਰੱਖਿਆ ਹੈਇਹ ਗੱਲ 1989 ਵਿੱਚ ਵੀ ਬੜੀ ਮੁਸ਼ਕਿਲ ਸੀਜਦੋਂ ਇਹ ਮੈਗਜ਼ੀਨ ਮੈਂ ਸ਼ੁਰੂ ਕੀਤਾ ਤਾਂ ਮੇਰੇ ਕੋਲ ਕੇਵਲ 300 ਡਾਲਰ ਸਨਲੰਡਨ, ਓਨਟਾਰੀਓ ਵਿੱਚ ਰਹਿੰਦਾ ਹੁੰਦਾ ਸਾਂਟੋਰਾਂਟੋ ਤੋਂ ਮੈਂ ਮੈਗਜ਼ੀਨ ਸ਼ੁਰੂ ਕੀਤਾਰਹਿੰਦਾ ਭਾਵੇਂ ਮੈਂ ਲੰਡਨ ਹੀ ਸੀਇੱਥੇ ਟੋਰਾਂਟੋ ਆ ਕੇ ਲੋਕਾਂ ਨੂੰ ਮਿਲਿਆਲੋਕਾਂ ਨਾਲ ਗੱਲਬਾਤ ਕੀਤੀ ਮੈਗਜ਼ੀਨ ਦੀ ਡੰਮੀ ਲੈ ਕੇ ਆਇਆ ਮੈਂਮੈਨੂੰ ਪਤਾ ਸੀ ਕਿ ਮੈਗਜ਼ੀਨ ਦੀ ਡੰਮੀ ਕਿਵੇਂ ਤਿਆਰ ਕਰੀਦੀ ਹੈ ... ਕਿਉਂਕਿ ਇੰਡੀਆ ਵਿੱਚ ਏਨੇ ਵਰ੍ਹੇ ਪਰਿੰਟਿੰਗ - ਪਬਲਿਸ਼ਿੰਗ ਦੇ ਖੇਤਰ ਨਾਲ ਜੁੜਿਆ ਰਿਹਾ ਸੀ ... ਉਨ੍ਹਾਂ ਦਿਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬੀ ਦੇ ਜ਼ਿਆਦਾ ਮੈਗਜ਼ੀਨ ਅਖਬਾਰ ਨਹੀਂ ਸੀ ਹੁੰਦੇ ... ਉੱਥੋਂ ਫਿਰ ਮੈਂ ਪਰੋਫੈਸ਼ਨਲ ਤੌਰ ਉੱਤੇ ਮੈਗਜ਼ੀਨ ਦੇ ਖੇਤਰ ਵਿੱਚ ਆ ਗਿਆ ਅਤੇ ਮਾਲਟਨ ਦੇ ਗਰੀਨ ਪਲਾਜ਼ੇ ਵਿੱਚ ਮੈਂ ਸੰਵਾਦ ਦਾ ਬਹੁਤ ਹੀ ਸ਼ਾਨਦਾਰ ਆਫਿਸ ਸਥਾਪਤ ਕਰ ਦਿੱਤਾਮੈਗਜ਼ੀਨ ਵਿੱਚ ਹੀ ਮੈਂ ਆਰਟੀਕਲ ਲਿਖਣੇ, ਸੰਪਾਦਕੀਆਂ ਲਿਖਣੀਆਂ, ਸਭਿਆਚਾਰਕ ਪ੍ਰੋਗਰਾਮਾਂ ਦੀਆਂ ਰਿਪੋਰਟਾਂ ਲਿਖਣੀਆਂ, ਕਿਤਾਬਾਂ ਦੇ ਰੀਵੀਊ ਲਿਖਣੇ ... ਸਾਹਿਤਕ ਪ੍ਰੋਗਰਾਮ ਆਯੋਜਿਤ ਕਰਨੇ - ਸਾਹਿਤਕ ਕਾਨਫਰੰਸਾਂ ਆਯੋਜਿਤ ਕਰਨੀਆਂ - ਇਸ ਤਰ੍ਹਾਂ ਇਹ ਮੇਰੀ ਫੁੱਲ ਟਾਈਮ ਇੱਕ ਲੇਖਕ ਵਾਲੀ ਜ਼ਿੰਦਗੀ ਸੀ ... ਤੁਹਾਡੇ ਸੁਆਲ ਦਾ ਮੈਂ ਫਿਰ ਉਹੀ ਜੁਆਬ ਦੇ ਰਿਹਾ ਹਾਂ ਕਿ ਹਾਲਾਤ ਹੀ ਸੀ ਜਿਹੜੇ ਉਨ੍ਹਾਂ ਨੇ ਹੀ ਮੈਨੂੰ ਲੇਖਕ ਦੇ ਕਿੱਤੇ ਵੱਲ ਲਿਆਂਦਾ ... ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮੈਂ ਜਿਸ ਖੇਤਰ ਵਿੱਚ ਜਾਣਾ ਚਾਹੁੰਦਾ ਸੀ - ਉਸ ਖੇਤਰ ਵਿੱਚ ਸਾਨੂੰ ਉਹੋ ਜਿਹੇ ਕੰਮ ਨਾ ਮਿਲੇਮੈਂ ਸਮਝਦਾ ਹਾਂ ਕਿ ਜਿਹੜੇ ਹਾਲਾਤ ਸੀ ਮੈਨੂੰ ਲੇਖਕ ਦੇ ਕਿੱਤੇ ਵੱਲ ਲੈ ਕੇ ਗਏ ... ਜਿਸ ਚੀਜ਼ ਦਾ ਸਾਨੂੰ ਤਜਰਬਾ ਸੀ ... ਏਨੇ ਸਾਲਾਂ ਦਾ ਅਸੀਂ ਉਸ ਤਜਰਬੇ ਨੂੰ ਹੀ ਵਰਤੋਂ ਵਿੱਚ ਲਿਆਂਦਾ ... ਸੋ ਹਾਲਾਤ ਹੀ ਇਸ ਲਈ ਜਿੰਮੇਵਾਰ ਸਨ ...
-----
ਮੋਮੀ: ਸਾਹਿਤਕ ਜਗਤ ਦੇ ਲੋਕਾਂ ਦਾ ਕਹਿਣਾ ਹੈ ਕਿ ਸੁਖਿੰਦਰ ਦੀ ਲੇਖਣੀ ਵਿੱਚ ਵਿਅੰਗ ਲੋੜ ਨਾਲੋਂ ਜ਼ਿਆਦਾ ਹੈਗ਼ੈਰ ਸਾਹਿਤਕ ਲੋਕ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਸੁਖਿੰਦਰ ਦੀ ਕਲਮ ਜ਼ਹਿਰ ਉਗਲਦੀ ਹੈਕੀ ਤੁਸੀਂ ਇਸ ਨੂੰ ਵਾਜਿਬ ਕਰਾਰ ਦਿੰਦੇ ਹੋ ਜਾਂ ਸਮਝਦੇ ਹੋ ਕਿ ਵਿਅੰਗ ਨਾਲ ਤੁਸੀਂ ਜੋ ਸਮਾਜ ਅਤੇ ਸੰਸਾਰ ਦਾ ਸੁਧਾਰ ਕਰਨਾ ਚਾਹੁੰਦੇ ਹੋ, ਉਹ ਸੁਧਾਰ ਹੋ ਰਿਹਾ ਹੈ ਜਾਂ ਇਹ ਦੱਸੋ ਕਿ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੋ ਗਏ ਹਨ?

ਸੁਖਿੰਦਰ: ਮੋਮੀ ਸਾਹਿਬ, ਤੁਸੀਂ ਇਹ ਗੱਲ ਠੀਕ ਕਹੀ ਹੈ ਅਤੇ ਜਿਹੜੇ ਲੋਕ ਵੀ ਕਹਿੰਦੇ ਹਨ - ਉਹ ਬਿਲਕੁਲ ਠੀਕ ਹੀ ਕਹਿੰਦੇ ਹਨਮੈਂ ਤਾਂ ਕਹਾਂਗਾ ਕਿ ਉਹ 100% ਠੀਕ ਕਹਿੰਦੇ ਹਨਕਿਉਂਕਿ ਮੇਰੀ ਕਵਿਤਾ ਦਾ ਜਿਹੜਾ ਮੀਰੀ ਗੁਣ ਹੈ, ਉਹ ਵਿਅੰਗ ਹੀ ਹੈਮੈਂ ਸਥਿਤੀ ਉੱਤੇ ਵਿਅੰਗ ਕਰਦਾ ਹਾਂਸਥਿਤੀਆਂ ਦੇਖਦਾ ਹਾਂ ਕਿ ਕਿਸੇ ਸਥਿਤੀ ਵਿੱਚ ਕੀ ਹੋ ਰਿਹਾ ਹੈ ਅਤੇ ਉਸ ਵਿਅੰਗ ਨੂੰ ਮੈਂ ਪੋਜ਼ਿਟਿਵ ਤਰੀਕੇ ਨਾਲ ਵਰਤਦਾ ਹਾਂ ਕਿ ਇਹ ਜਿਹੜੀਆਂ ਸਥਿਤੀਆਂ ਹਨ, ਇਹ ਬਦਲਣੀਆਂ ਚਾਹੀਦੀਆਂ ਹਨਵਿਅੰਗ ਦੇ ਰੂਪ ਵਿੱਚ ਮੈਂ ਸਥਿਤੀਆਂ ਦਿਖਾਂਦਾ ਹਾਂ ਕਿ ਦੇਖੋ ਇਹ ਜਿਹੜੀ ਅਸਲੀਅਤ ਤੁਹਾਨੂੰ ਦਿਖਦੀ ਹੈ ਉਹ ਅਸਲੀਅਤ ਨਹੀਂ ਹੈਸਥਿਤੀ ਦਾ ਅਸਲੀ ਚਿਹਰਾ ਲੁਕਿਆ ਹੋਇਆ ਹੈ ... ਵਿਅੰਗ ਵਾਲੇ ਪਾਸੇ ਵੀ ਜਿਹੜਾ ਮੈਂ ਗਿਆ ਉਸਦਾ ਵੀ ਕਾਰਨ ਇਹ ਸੀ ਕਿ ਮੈਂ ਜਿਹੜੇ ਸੁਰਰੀਆਲਿਸਟਿਕ ਚਿਤਰਕਾਰ ਸਨ, ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ - ਮੈਂ ਪਿਕਾਸੋ ਤੋਂ ਵੀ ਬੜਾ ਪ੍ਰਭਾਵਿਤ ਹਾਂ ... ਜਿਸ ਤਰ੍ਹਾਂ ਦੇ ਉਹ ਆਪਣੇ ਚਿਤਰਾਂ ਵਿੱਚ ਇਮੇਜ ਬਣਾਉਂਦਾ ਹੈ ... ਅਤੇ ਇਸੇ ਤਰ੍ਹਾਂ ਵਿਅੰਗ ਦੇ ਜਿਹੜੇ ਸਾਹਿਤਕਾਰ ਹਨ ਉਨ੍ਹਾਂ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ - ਜਿਵੇਂ ਜੋਰਜ ਓਰਵਿਲ ਮੇਰਾ ਸਭ ਤੋਂ ਵੱਧ ਪਸੰਦੀਦਾ ਲੇਖਕ ਹੈ ... ਉਸ ਦਾ ਨਾਵਲ ਐਨੀਮਲ ਫਾਰਮ ... ਇਸੇ ਤਰ੍ਹਾਂ ਮੈਨੂੰ ਕਾਫ਼ਕਾ ਦਾ ਮੈਟਾਮਾਰਫਸਿਸ ਬਹੁਤ ਪਸੰਦ ਸੀ ... ਐਲਡਸ ਹੈਕਸਲੇ ਦਾ ਬਰੇਵ ਨਿਊ ਵਰਲਡ ... ਇਹੋ ਜਿਹੇ ਜਿਹੜੇ ਲੇਖਕ ਸਨ ਜਿਨ੍ਹਾਂ ਦਾ ਮੇਰੇ ਉੱਤੇ ਬਹੁਤ ਪ੍ਰਭਾਵ ਪਿਆ ... ਮੈਂ ਸਮਝਦਾ ਸੀ ਜਿਹੜੇ ਸਾਡੇ ਬਹੁਤ ਸਾਰੇ ਲੇਖਕ ਸਨ ਉਹ ਯਥਾਰਥਵਾਦੀ ਰਚਨਾਵਾਂ ਕਰਦੇ ਸਨਜੋ ਕੁਝ ਹੈ ਉਸ ਨੂੰ ਦਿਖਾ ਦੇਣਾਜੋ ਕੁਝ ਹੋ ਰਿਹਾ ਉਸ ਨੂੰ ਦਿਖਾ ਦੇਣ ਨਾਲ ਗੱਲ ਨਹੀਂ ਬਣਦੀਜੋ ਕੁਝ ਹੋ ਰਿਹਾ ਉਸ ਸਥਿਤੀ ਉੱਤੇ ਵਿਅੰਗ ਕਰ ਕੇ ਉਸ ਦੀ ਤਸਵੀਰ ਪੇਸ਼ ਕਰੋ ਕਿ ਇਹ ਤਾਂ ਨਿਰਾ ਗੰਦ ਹੈਇਸ ਨੂੰ ਜਦ ਤੱਕ ਤੁਸੀਂ ਠੀਕ ਨਹੀਂ ਕਰੋਗੇ - ਸਥਿਤੀ ਨਹੀਂ ਬਦਲੇਗੀਲੋਕਾਂ ਨੂੰ ਜਦ ਤੱਕ ਤੁਸੀਂ ਉਸ ਸਥਿਤੀ ਦਾ ਅਸਲੀ ਚਿਹਰਾ ਨਹੀਂ ਦਿਖਾਂਦੇ ਉਦੋਂ ਤੱਕ ਲੋਕਾਂ ਨੂੰ ਸਮਝ ਨਹੀਂ ਲੱਗਦੀਮੈਂ ਸਮਝਦਾ ਹਾਂ ਕਿ ਵਿਅੰਗ ਦੀ ਤਬਦੀਲੀਆਂ ਲਿਆਉਣ ਵਿੱਚ ਬਹੁਤ ਵੱਡੀ ਦੇਣ ਹੁੰਦੀ ਹੈਇਸੇ ਕਰ ਕੇ ਮੇਰੀਆਂ ਵਿਅੰਗਾਤਮਿਕ ਜਿਹੜੀਆਂ ਰਚਨਾਵਾਂ ਹਨ ... 1993 ਵਿੱਚ ਮੇਰੀ ਕਵਿਤਾ ਦੀ ਕਿਤਾਬ ਛਪੀ ਸ਼ਕਿਜ਼ੋਫਰੇਨੀਆਂਬਹੁਤ ਜ਼ਿਆਦਾ ਚਰਚਿਤ ਹੋਈਜਿਸ ਨੇ ਮੈਨੂੰ ਬਹੁਤ ਜ਼ਿਆਦਾ ਚਰਚਿਤ ਲੇਖਕ ਬਣਾਇਆਉਹ ਜਿਹੜੀ ਟਰਮ ਸੀ ਸ਼ਕਿਜ਼ੋਫਰੇਨੀਆਂ ਉਹ ਇੱਕ ਮੈਡੀਕਲ ਟਰਮ ਹੈਬਹੁਤ ਸਾਰੇ ਲੋਕਾਂ ਨੂੰ ਤਾਂ ਇਹੀ ਸਮਝ ਨਾ ਲੱਗੀ ਕਿ ਕਿਤਾਬ ਦਾ ਨਾਮ ਸ਼ਕਿਜੋਫਰੇਨੀਆਂ ਕਿਉਂ ਰੱਖਿਆ ਗਿਆਇਹ ਤਾਂ ਮੈਡੀਕਲ ਟਰਮ ਹੈਕੈਨੇਡਾ ਦੇ ਲੇਖਕਾਂ ਨੂੰ ਤਾਂ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਉਹ ਤਾਂ ਇਸ ਗੱਲ ਨੂੰ ਲੈ ਕੇ ਮੇਰਾ ਵਿਰੋਧ ਹੀ ਕਰਦੇ ਰਹੇਕੈਨੇਡਾ ਦੇ ਪੰਜਾਬੀ ਲੇਖਕਾਂ ਨੇ ਮੇਰਾ ਬੜਾ ਵਿਰੋਧ ਕੀਤਾਜੀ ਇਹ ਸ਼ਕਿਜ਼ੋਫਰੇਨੀਆਂ ਕਿਤਾਬ ਦਾ ਨਾਮ ਰੱਖ ਕੇ ਜਿਨ੍ਹਾਂ ਲੋਕਾਂ ਨੂੰ ਸ਼ਕਿਜ਼ੋਫਰੇਨੀਆਂ ਹੋਇਆ ਹੁੰਦਾ ਹੈ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ ਹੈਇੱਥੋਂ ਤੱਕ ਮੇਰੇ ਵਿਰੁੱਧ ਪ੍ਰਚਾਰ ਕੀਤਾ ਗਿਆਕਲਮਾਂ ਦਾ ਕਾਫ਼ਲਾ ਨਾਮ ਦੀ ਓਨਟਾਰੀਓ ਦੀ ਸਾਹਿਤ ਸਭਾ ਵਾਲਿਆਂ ਨੇ ਇਸ ਪੁਸਤਕ ਉੱਤੇ ਬਹਿਸ ਕਰਵਾਉਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਇਹ ਕਵਿਤਾ ਹੀ ਨਹੀਂ ਹੈਉਸ ਕਿਤਾਬ ਨੇ ਮੈਨੂੰ ਸਭ ਤੋਂ ਜ਼ਿਆਦਾ ਪਾਪੂਲਰ ਕੀਤਾ ਹਿੰਦੁਸਤਾਨ ਵਿੱਚ ਵੀ ਅਤੇ ਹਿੰਦੁਸਤਾਨ ਤੋਂ ਬਾਹਰਲੇ ਦੇਸ਼ਾਂ ਵਿੱਚ ਵੀਜਿਨ੍ਹਾਂ ਲੋਕਾਂ ਨੇ ਉਸ ਕਵਿਤਾ ਨੂੰ ਸਮਝਿਆ - ਕਿ ਮੈਂ ਜਿਹੜੀ ਜ਼ਿੰਦਗੀ ਦੇ ਵੱਖੋ ਵੱਖ ਖੇਤਰ ਹਨ - ਚਾਹੇ ਉਹ ਇਕਨਾਮਿਕਸ ਹੈ, ਚਾਹੇ ਪੋਲਿਟਿਕਸ ਹੈ, ਚਾਹੇ ਰਿਲੀਜਨ ਹੈ, ਚਾਹੇ ਐਜੂਕੇਸ਼ਨ ਹੈ, ਚਾਹੇ ਸਾਹਿਤ ਹੈ, ਚਾਹੇ ਸਭਿਆਚਾਰ ਹੈ, ਚਾਹੇ ਇਨਵਾਰਿਨਮੈਂਟ ਹੈ - ਸਾਰਿਆਂ ਉੱਤੇ ਵਿਅੰਗ ਕੀਤਾ ਕਿ ਇਨ੍ਹਾਂ ਦਾ ਮੈਂਟਲ ਡਿਸਆਰਡਰ ਹੋ ਗਿਆ - ਇਸ ਕਰ ਕੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨਜਦੋਂ ਤੱਕ ਇਨ੍ਹਾਂ ਸਾਰੇ ਸਿਸਟਮਾਂ ਦਾ ਮੈਂਟਲ ਡਿਸਆਰਡਰ ਠੀਕ ਨਹੀਂ ਕਰਦੇ, ਉਦੋਂ ਤੱਕ ਸਮਾਜ ਤਰੱਕੀ ਨਹੀਂ ਕਰ ਸਕਦਾਸ਼ਕਿਜ਼ੋਫਰੇਨੀਆਂ ਕਾਵਿ ਸੰਗ੍ਰਹਿ ਉੱਤੇ ਮੈਨੂੰ 1993 ਵਿੱਚ ਭਾਸ਼ਾ ਵਿਭਾਗ, ਪੰਜਾਬ ਇੰਡੀਆ ਦਾ ਬਦੇਸ਼ੀ ਲੇਖਕ ਦਾ ਇਨਾਮ ਮਿਲ ਰਿਹਾ ਸੀ ... ਸਵਿਟਜ਼ਰਲੈਂਡ ਵਾਲਾ ਦੇਵ ਅਤੇ ਮੈਂ ਕੈਨੇਡਾ ਤੋਂ ਦੋ ਲੇਖਕ ਫਾਈਨਲ ਲਿਸਟ ਵਿੱਚ ਸਾਂਫਾਈਨਲ ਵਿੱਚ ਜਾ ਕੇ ਵੋਟ ਦੇਵ ਦੇ ਹੱਕ ਵਿੱਚ ਪੈ ਗਈ ਅਤੇ ਸਾਲ 1993 ਦਾ ਐਵਾਰਡ ਦੇਵ ਨੂੰ ਮਿਲ ਗਿਆ1996 ਵਿੱਚ ਮੈਂ ਇੱਕ ਵਾਰ ਫਿਰ ਭਾਸ਼ਾ ਵਿਭਾਗ, ਪੰਜਾਬ ਦੇ ਬਦੇਸ਼ੀ ਲੇਖਕ ਵਾਲੇ ਐਵਾਰਡ ਦੀ ਫਾਈਨਲ ਵਿੱਚ ਪਹੁੰਚ ਗਿਆਫਾਈਨਲ ਵਿੱਚ ਇਸ ਵਾਰ ਮੁਕਾਬਲਾ ਮੇਰੇ ਵਿੱਚ ਅਤੇ ਕੈਲੇਫੋਰਨੀਆਂ ਵਾਲੇ ਡਾ. ਗੁਰੂਮੇਲ ਸਿੱਧੂ ਵਿਚਕਾਰ ਸੀਇਸ ਵਾਰ ਵੀ ਫਾਈਨਲ ਵੋਟ ਡਾ. ਗੁਰੂਮੇਲ ਸਿੱਧੂ ਦੇ ਹੱਕ ਵਿੱਚ ਚਲੀ ਗਈ ਅਤੇ 1996 ਦਾ ਐਵਾਰਡ ਉਸ ਨੂੰ ਮਿਲ ਗਿਆਉਹ ਕਿਤਾਬ ਮੇਰੀ ਅੱਜ ਤੱਕ ਵੀ ਲੋਕ ਮੰਨਦੇ ਹਨ ਕਿ ਬੜੀ ਜ਼ਬਰਦਸਤ ਕਿਤਾਬ ਸੀ ... ਬਹੁਤ ਸਾਰੇ ਲੋਕ ਤਾਂ ਉਸ ਕਿਤਾਬ ਤੋਂ ਬਾਅਦ ਮੈਨੂੰ ਸ਼ਕਿਜ਼ੋਫਰੇਨੀਆਂ ਵਾਲਾ ਸੁਖਿੰਦਰ ਕਹਿ ਕੇ ਹੀ ਯਾਦ ਰੱਖਣ ਲੱਗੇ ... ਹੁਣ ਮੇਰੀ ਜਿਹੜੀ ਕਵਿਤਾ ਦੀ ਨਵੀਂ ਕਿਤਾਬ ਪ੍ਰਕਾਸ਼ਿਤ ਹੋਈ ਹੈ ਗਲੋਬਲੀਕਰਨ - ਇਹ ਫਿਰ ਵਿਅੰਗ ਹੀ ਹੈ ਇਹ ਜਿਹੜਾ ਗਲੋਬਲੀਜ਼ੇਸ਼ਨ ਦਾ ਵਿਸ਼ਾ ਹੈ - ਉਸ ਉੱਤੇ ਬੜਾ ਜ਼ਬਰਦਸਤ ਵਿਅੰਗ ਕੀਤਾ ਗਿਆ ਹੈ ਗਲੋਬਲਾਈਜ਼ੇਸ਼ਨ ਕਹਿੰਦੇ ਹਨ ਕਿ ਦੁਨੀਆਂ ਦੀ ਤਰੱਕੀ ਲਈ ਹੈਗਲੋਬਲਾਈਜ਼ੇਸ਼ਨ ਦੇ ਨਾਮ ਉੱਤੇ ਜਿਹੜਾ ਗੰਦ ਪੈ ਰਿਹਾ ਹੈ - ਉਹਦੇ ਬਾਰੇ ਮੈਂ ਫਿਰ ਸ਼ਕਿਜ਼ੋਫਰੇਨੀਆਂ ਵਾਂਗ ਹੀ ਵਿਅੰਗ ਲਿਖਿਆ ਹੈ - ਇਸ ਨਵੇਂ ਕਾਵਿ ਸੰਗ੍ਰਹਿ ਵਿੱਚ ਗਲੋਬਲਾਈਜ਼ੇਸ਼ਨ ਦੇ ਨਾਮ ਹੇਠ 40 ਕਵਿਤਾਵਾਂ ਹਨਇਹ ਕਿਤਾਬ ਵੀ ਇਸ ਸਮੇਂ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਚਰਚਿਤ ਹੈ - ਪੰਜਾਬੀ ਟ੍ਰਿਬਿਊਨ ਵਿੱਚ ਬੜਾ ਜ਼ਬਰਦਸਤ ਰੀਵੀਊ ਛਪਿਆ, ਨਵਾਂ ਜ਼ਮਾਨਾ ਚ ਬੜਾ ਜ਼ਬਰਦਸਤ ਰੀਵੀਊ ਛਪਿਆ, ਅਜੀਤ ਚ ਬੜਾ ਜ਼ਬਰਦਸਤ ਰੀਵੀਊ ਛਪਿਆ ਅਤੇ ਦੇਸ਼ ਸੇਵਕ ਚ ਵੀ ਬੜਾ ਜ਼ਬਰਦਸਤ ਰੀਵੀਊ ਛਪਿਆ ...
-----
ਮੋਮੀ: ਕਿਸੇ ਪੰਜਾਬੀ ਲੇਖਕ ਦਾ ਵੀ ਨਾਮ ਲਵੋਗੇ ਜਿਸ ਤੋਂ ਤੁਸੀਂ ਪ੍ਰਭਾਵਿਤ ਹੋਏ ਹੋਵੋ?

ਸੁਖਿੰਦਰ: ਪੰਜਾਬੀ ਲੇਖਕਾਂ ਦੀ ਦੋ ਤਰ੍ਹਾਂ ਦੀ ਗੱਲ ਹੈਇੱਕ ਤਾਂ ਉਹ ਲੇਖਕ ਹਨ - ਜਿਨ੍ਹਾਂ ਨੂੰ ਮੈਂ ਪੜ੍ਹਦਾ ਹਾਂ ਪਸੰਦ ਦੇ ਤੌਰ ਉੱਤੇ - ਇੱਕ ਉਹ ਲੇਖਕ ਹੁੰਦੇ ਹਨ - ਜਿਨ੍ਹਾਂ ਬਾਰੇ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਮੇਰੇ ਉੱਤੇ ਕੋਈ ਪ੍ਰਭਾਵ ਪਾਇਆ ਹੋਵੇ ਜਾਂ ਨਾ - ਪਰ ਉਨ੍ਹਾਂ ਬਾਰੇ ਇਸ ਸਬੰਧ ਵਿੱਚ ਮੈਂ ਕੋਈ ਗੱਲ ਯਕੀਨ ਨਾਲ ਨਹੀਂ ਕਹਿ ਸਕਦਾਪਰ ਉਨ੍ਹਾਂ ਨੂੰ ਮੈਂ ਆਪਣੀ ਪਸੰਦ ਦੇ ਲੇਖਕ ਕਹਿ ਸਕਦਾ ਹਾਂ - ਜਿਨ੍ਹਾਂ ਨੂੰ ਮੈਂ ਸ਼ੌਕ ਨਾਲ ਪੜ੍ਹਦਾ ਰਿਹਾ ਹਾਂ ...
-----

ਮੋਮੀ: ਕੀ ਤੁਸੀਂ ਉਨ੍ਹਾਂ ਦੇ ਨਾਮ ਦੱਸ ਸਕਦੇ ਹੋ?

ਸੁਖਿੰਦਰ: ਉਨ੍ਹਾਂ ਵਿੱਚ ਤਾਂ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਪਰੋਫੈਸਰ ਪੂਰਨ ਸਿੰਘ ਨੂੰ ਪੜ੍ਹਿਆਨਾਨਕ ਸਿੰਘ ਨਾਵਲਿਸਟ ਨੂੰ ਪੜ੍ਹਿਆ ... ਪਰੋਫੈਸਰ ਪੂਰਨ ਸਿੰਘ ਵਿੱਚ ਵਿਅੰਗ ਨਹੀਂ ਹੈ ... ਉਸ ਦੀ ਸ਼ਾਇਰੀ ਵਿੱਚ ਜਿਹੜੀ ਸਭਿਆਚਾਰਕ ਅਮੀਰੀ ਸੀ ... ਉਸ ਗੱਲ ਕਰ ਕੇ ਮੈਂ ਉਸਦੀ ਸ਼ਾਇਰੀ ਪੜ੍ਹਦਾ ਰਿਹਾ ... ਪ੍ਰੋ. ਸੁਜਾਨ ਸਿੰਘ ਨੂੰ ਪੜ੍ਹਿਆ ... ਸੰਤੋਖ ਸਿੰਘ ਧੀਰ ਨੂੰ ਪੜ੍ਹਿਆ ...
-----
ਮੋਮੀ: ਕੁਝ ਹੋਰ ਨਾਂ ਵੀ ਦੱਸੋ?

ਸੁਖਿੰਦਰ: ਮੈਂ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ, ਬਲਵੰਤ ਗਾਰਗੀ, ਅਫਜ਼ਲ ਹਸਨ ਰੰਧਾਵਾ, ਤਾਰਾ ਸਿੰਘ ਕਾਮਿਲ, ਦਲੀਪ ਕੌਰ ਟਿਵਾਣਾ, ਦਵਿੰਦਰ ਸਤਿਆਰਥੀ, ਗੁਰਦਿਆਲ ਸਿੰਘ ਨਾਵਲਿਸਟ, ਸ਼ਿਵ ਕੁਮਾਰ ਬਟਾਲਵੀ, ਸ. ਸ. ਮੀਸ਼ਾ, ਡਾ. ਮੋਹਨਜੀਤ, ਕੁਲਵੰਤ ਸਿੰਘ ਵਿਰਕ, ਮੋਹਨ ਭੰਡਾਰੀ, ਜਗਜੀਤ ਬਰਾੜ, ਪਾਸ਼, ਡਾ. ਜਗਤਾਰ, ਸੁਰਜੀਤ ਪਾਤਰ, ਦੇਵ ਅਤੇ ਪ੍ਰਮਿੰਦਰਜੀਤ ਨੂੰ ਵੀ ਵਿਸਥਾਰ ਵਿੱਚ ਪੜ੍ਹਿਆ
-----
ਮੋਮੀ: ਪਰ ਇਹ ਵੀ ਵਿਅੰਗ ਦੇ ਲੇਖਕ ਨਹੀਂ?

ਸੁਖਿੰਦਰ: ਇਹ ਵਿਅੰਗ ਦੇ ਲੇਖਕ ਨਹੀਂ ... ਮੈਂ ਜਿਹੜੀ ਗੱਲ ਕਹਿ ਰਿਹਾ ਹਾਂ ਕਿ ਪੰਜਾਬੀ ਦੇ ਜਿਹੜੇ ਲੇਖਕ ਮੈਂ ਸ਼ੌਕ ਨਾਲ ਪੜ੍ਹਦਾ ਰਿਹਾ ... ਡਾ. ਹਰਿਭਜਨ ਸਿੰਘ ਵੀ ਮੈਂ ਪੜ੍ਹਿਆ ... ਸ.ਸ. ਮੀਸ਼ਾ ਵੀ ਪੜ੍ਹਿਆ ... ਉਸਦੀ ਸ਼ਾਇਰੀ ਵਿੱਚ ਵੀ ਥੋੜਾ ਜਿਹਾ ਵਿਅੰਗ ਸੀ ... ਪਰ ਇੰਨਾ ਜ਼ਿਆਦਾ ਨਹੀਂ ਸੀ ... ਬਾਕੀ ਜਿਹੜੇ ਮੇਰੇ ਤੋਂ ਥੋੜ੍ਹਾ ਜਿਹਾ ਸੀਨੀਅਰ ਲੇਖਕ ਸਨ ਉਨ੍ਹਾਂ ਵਿੱਚ ਮੈਂ ਡਾ. ਜਗਤਾਰ ਨੂੰ ਵੀ ਆਪਣੀ ਪਸੰਦ ਦੇ ਲੇਖਕਾਂ ਵਿੱਚ ਸ਼ਾਮਿਲ ਕਰਦਾ ਹਾਂ ... ਇਹ ਮੇਰੀ ਪੀੜ੍ਹੀ ਤੋਂ ਪਹਿਲਾਂ ਦੇ ਲੇਖਕ ਹਨ ... ਜਿਹੜੇ ਮੇਰੇ ਸਮਕਾਲੀ ਸ਼ਾਇਰ ਹਨ ... ਜਿਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਨੂੰ ਮੈਂ ਕਾਫੀ ਪਸੰਦ ਕਰਦਾ ਹਾਂ - ਉਨ੍ਹਾਂ ਵਿੱਚ ਮੈਂ ਦੇਵ ਸਵਿਟਜ਼ਰਲੈਂਡ ਵਾਲਾ, ਸੁਰਜੀਤ ਪਾਤਰ ਅਤੇ ਪਾਸ਼ ਨੂੰ ਸ਼ਾਮਿਲ ਕਰਦਾ ਹਾਂ
-----
ਮੋਮੀ: ਤੁਸੀਂ ਜਗਤਾਰ ਪਪੀਹੇ (ਹੁਣ ਡਾ. ਜਗਤਾਰ) ਦੀ ਗੱਲ ਕੀਤੀ ਹੈਉਸਦੀ ਲੇਖਣੀ ਬਾਰੇ ਤੁਹਾਡਾ ਕੀ ਵਿਚਾਰ ਹੈ?

ਸੁਖਿੰਦਰ: ਡਾ. ਜਗਤਾਰ ਨੂੰ ਮੈਂ ਬਹੁਤ ਵਧੀਆ ਸ਼ਾਇਰ ਮੰਨਦਾ ਹਾਂਉਹ ਇੱਕ ਬਹੁਤ ਹੀ ਚੇਤੰਨ ਸ਼ਾਇਰ ਹੈਉਸ ਨੂੰ ਆਪਣੀ ਗੱਲ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣ ਦਾ ਅੰਦਾਜ਼ ਆਉਂਦਾ ਹੈ
-----
ਮੋਮੀ: ਤੁਸੀਂ ਵਿਅੰਗਮਈ ਲੇਖਕਾਂ ਵਿੱਚ ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਦੇ ਲੇਖਕਾਂ ਦਾ ਜ਼ਿਕਰ ਕੀਤਾ ਹੈ; ਪਰ ਪੰਜਾਬੀ ਜਾਂ ਉਰਦੂ ਦੇ ਲੇਖਕਾਂ ਦਾ ਜ਼ਿਕਰ ਨਹੀਂ ਕੀਤਾਜਿਵੇਂ ਕ੍ਰਿਸ਼ਨ ਚੰਦਰ ਬਹੁਤ ਵਧੀਆ ਵਿਅੰਗ ਲਿਖਦਾ ਸੀ, ਆਬਾਸ ਵੀ ਵਧੀਆ ਵਿਅੰਗ ਲਿਖਦਾ ਰਿਹਾ, ਮੰਟੋ ਵੀ ਵਿਅੰਗ ਲਿਖਦਾ ਰਿਹਾ ... ਗੁਰਨਾਮ ਸਿੰਘ ਤੀਰ ਅਤੇ ਸੂਬਾ ਸਿੰਘ ਵੀ ...?

ਸੁਖਿੰਦਰ: ਮੰਟੋ! ਤੁਸੀਂ ਬੜਾ ਯਾਦ ਕਰਾਇਆਮੈਂ ਮੰਟੋ ਦੀਆਂ ਲਿਖਤਾਂ ਵੀ ਬਹੁਤ ਪੜ੍ਹਦਾ ਰਿਹਾਂ ... ਮੰਟੋ ਬਾਰੇ ਮੈਂ ਇਹ ਗੱਲ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸ ਦੀਆਂ ਲਿਖਤਾਂ ਦਾ ਮੇਰੇ ਉੱਤੇ ਕੋਈ ਅਸਰ ਹੋਇਆ ਹੈ? ਹੋ ਸਕਦਾ ਹੈ ਹੋਇਆ ਵੀ ਹੋਵੇ ... ਕਿਉਂਕਿ ਮੰਟੋ ਵੀ ਮੈਂ ਬਹੁਤ ਪੜ੍ਹਿਆ ... ਉਸਦੀ ਵੀ ਮੈਂ ਕੋਈ ਲਿਖਤ ਨਹੀਂ ਸੀ ਛੱਡਦਾ ... ਫਿਰ ਜਦੋਂ ਮੈਂ ਐਮ.ਐਸਸੀ. ਫਿਜ਼ਿਕਸ ਦੀ ਪੜ੍ਹਾਈ ਕਰ ਰਿਹਾ ਸਾਂ ਉਦੋਂ ਮੈਂ ਹਿੰਦੀ ਸਾਹਿਤ ਬਹੁਤ ਪੜ੍ਹਦਾ ਸੀਉਨ੍ਹਾਂ ਦਿਨਾਂ ਵਿੱਚ ਸਾਰੀਕਾ ਮੈਗਜ਼ੀਨ ਹੁੰਦਾ ਸੀ ਕਹਾਣੀਆਂ ਦਾ ... ਮੈਂ ਸਟੂਡੈਂਟ ਹੋਸਟਲ ਵਿੱਚ ਰੈਗੂਲਰ ਲੁਆਇਆ ਹੁੰਦਾ ਸੀਉਹ ਮੈਗਜ਼ੀਨ ਜਦੋਂ ਆਉਂਦਾ ਹੁੰਦਾ ਸੀ ਤਾਂ ਮੈਂ ਜਦੋਂ ਤੱਕ ਸਾਰਾ ਮੈਗਜ਼ੀਨ ਪੜ੍ਹ ਨਹੀਂ ਸੀ ਲੈਂਦਾ ਮੈਂ ਹੋਰ ਕੋਈ ਕੰਮ ਨਹੀਂ ਸੀ ਕਰਦਾ ਹੁੰਦਾ - ਹਿੰਦੀ ਦੇ ਉਸ ਸਮੇਂ ਦੇ ਮੈਂ ਕਾਫੀ ਲੇਖਕ ਪੜ੍ਹੇ ... ਮ੍ਰਿਤੂਬੋਧ ਪੜ੍ਹਿਆ ... ਧੂਮਿਲ ਪੜਿਆ ... ਕੁਮਾਰ ਵਿਕਲ ਪੜ੍ਹਿਆ ... ਮੁਨਸ਼ੀ ਪ੍ਰੇਮ ਚੰਦ ਪੜ੍ਹਿਆ ... ਇੱਦਾਂ ਦੇ ਲੇਖਕਾਂ ਨੇ ਹੋ ਸਕਦੈ ਮੇਰੇ ਉੱਤੇ ਪ੍ਰਭਾਵ ਪਾਇਆ ਹੋਵੇ ... ਅੰਗਰੇਜ਼ੀ ਵਿੱਚ ਟੀ.ਐਸ.ਐਲੀਅਟ ਅਤੇ ਐਲਨ ਗਿਨਜ਼ਬਰਗ - ਇਹ ਜਿਹੜੇ ਲੇਖਕ ਹਨ - ਉਹ ਵਿਅੰਗ ਵੀ ਕਰਦੇ ਹਨਉਹ ਜਿਹੜੀ ਆਲੋਚਨਾ ਵੀ ਕਰਦੇ ਹਨ - ਆਲੋਚਨਾਤਮਿਕ ਵਿਅੰਗ ਹੈਜਿਸਦਾ ਮੇਰੇ ਉੱਤੇ ਬਹੁਤ ਜ਼ਿਆਦਾ ਅਸਰ ਹੈ
-----

ਮੋਮੀ: ਤੁਹਾਡੇ ਅੰਦਰ ਜਿਹੜਾ ਸਮਾਜ ਵਤੀਰੇ ਪ੍ਰਤੀ ਅਤੇ ਕੁਝ ਵਿਸ਼ੇਸ਼ ਕਿਸਮ ਦੇ ਮੁਖੌਟਾਧਾਰੀ ਲੇਖਕਾਂ ਜਾਂ ਕਵੀਆਂ ਪ੍ਰਤੀ ਏਨਾਂ ਜ਼ਹਿਰ ਹੈ, ਆਖਿਰ ਕਿਉਂ ਹੈ?

ਸੁਖਿੰਦਰ: ਮੋਮੀ ਸਾਹਿਬ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਕੇ ਹਟਿਆ ਹਾਂ ਕਿ ਮੈਂ ਬਹੁਤ ਸਾਰੇ ਅਜਿਹੇ ਲੇਖਕ ਪੜ੍ਹੇ ਜੋ ਬੜੀ ਜੁਰਅਤ ਨਾਲ ਲਿਖਦੇ ਸਨਮੈਂ ਵੀ ਬੜਾ ਜੁਰਅਤ ਵਾਲਾ ਲੇਖਕ ਹੀ ਬਨਣਾ ਚਾਹੁੰਦਾ ਸਾਂ ਅਤੇ ਮੈਨੂੰ ਅੱਜ ਤੱਕ ਵੀ ਇਸ ਗੱਲ ਦਾ ਮਾਣ ਹੈ ਕਿ ਮੈਂ ਬੜੀ ਜੁਰਅਤ ਨਾਲ ਲਿਖਦਾ ਹਾਂਬਹੁਤ ਸਾਰੇ ਲੇਖਕ ਜੁਰਅਤ ਨਾਲ ਨਹੀਂ ਲਿਖ ਸਕਦੇਜਿਹੜੇ ਲੇਖਕ ਕਿਸੇ ਵਿਸ਼ੇ ਬਾਰੇ ਜੁਰਅਤ ਨਾਲ ਗੱਲ ਨਹੀਂ ਕਰ ਸਕਦੇ ਮੈਂ ਉਨ੍ਹਾਂ ਨੂੰ ਲੇਖਕ ਹੀ ਨਹੀਂ ਮੰਨਦਾਤੁਸੀਂ ਬਹੁਤ ਸਾਰੇ ਲੇਖਕਾਂ ਦੀਆਂ ਰਚਨਾਵਾਂ ਪੜ੍ਹੋ ਤਾਂ ਉਹ ਸ਼ਬਦਾਂ ਦਾ ਚੋਹਲਪਣ ਹੀ ਕਰਦੇ ਰਹਿੰਦੇ ਹਨ ਗੱਲ ਨੂੰ ਘੁੰਮਾ ਫਿਰਾ ਕੇ ਇੱਧਰ ਉੱਧਰ ਕਰਦੇ ਰਹਿੰਦੇ ਹਨਜਿਹੜੀ ਅਸਲੀ ਗੱਲ ਹੁੰਦੀ ਹੈ ਉਸ ਉੱਤੇ ਆਂਦੇ ਹੀ ਨਹੀਂਕਿਉਂ ਨਹੀਂ ਆਂਦੇ? ਕਿਉਂਕਿ ਜਦੋਂ ਤੁਸੀਂ ਕਿਸੇ ਵਿਸ਼ੇ ਬਾਰੇ ਜੁਰਅਤ ਨਾਲ ਗੱਲ ਕਰਨੀ ਹੈ ਤਾਂ ਤੁਹਾਨੂੰ ਇੱਕ ਸਟੇਟਮੈਂਟ ਦੇਣੀ ਪੈਂਦੀ ਹੈਆਪਣਾ ਵਿਸ਼ਵਾਸ਼ ਦੱਸਣਾ ਪੈਂਦਾ ਹੈ ਕਿ ਇਸ ਵਿਸ਼ੇ ਬਾਰੇ ਤੁਹਾਡਾ ਇਹ ਵਿਸ਼ਵਾਸ਼ ਹੈ - ਉਹ ਦੱਸਣਾ ਹੀ ਨਹੀਂ ਚਾਹੁੰਦੇ ਕਿ ਕਿਸੇ ਵਿਸ਼ੇ ਬਾਰੇ ਉਨ੍ਹਾਂ ਦਾ ਕੀ ਵਿਸ਼ਵਾਸ ਹੈ ... ਜਿਵੇਂ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਹਾਂ ਕਿ ਮੈਂ ਜੋਰਜ ਓਰਵਿਲ ਤੋਂ ਬੜਾ ਪ੍ਰਭਾਵਿਤ ਹਾਂ, ਕਾਫ਼ਕਾ ਤੋਂ ਬੜਾ ਪ੍ਰਭਾਵਿਤ ਹਾਂ, ਸਾਰਤਰ ਤੋਂ ਬੜਾ ਪ੍ਰਭਾਵਿਤ ਹਾਂ, ਅਲੈਗਜ਼ੈਂਡਰ ਸੋਲਿਜ਼ਨਿਤਸਨ ਤੋਂ ਪ੍ਰਭਾਵਿਤ ਹੋਇਆ ਹਾਂ, ਟੀ.ਐਸ. ਐਲੀਅਟ ਤੋਂ ਪ੍ਰਭਾਵਿਤ ਹੋਇਆ ਹਾਂ, ਅਮਰੀਕਾ ਦੇ ਬੀਟ ਸ਼ਾਇਰ ਐਲਨ ਗਿਨਜ਼ਬਰਗ ਤੋਂ ਪ੍ਰਭਾਵਿਤ ਹੋਇਆ ਹਾਂ, ਸੈਕਸ਼ਪੀਅਰ ਤੋਂ ਪ੍ਰਭਾਵਿਤ ਹੋਇਆ ਹਾਂ ... ਕੈਨੇਡਾ ਦੇ ਸ਼ਾਇਰ ਅਲ ਪਰਡੀ ਤੋਂ ਵੀ ਮੈਂ ਪ੍ਰਭਾਵ ਕਬੂਲਿਆ ਹੈ, ਕਾਮੂੰ ਤੋਂ ਵੀ ਮੈਂ ਕਈ ਗੱਲਾਂ ਵਿੱਚ ਪ੍ਰਭਾਵਿਤ ਹੋਇਆ ਹਾਂ ... ਵਿਕਟਰ ਹਿਊਗੋ ਨੇ ਵੀ ਮੈਨੂੰ ਪ੍ਰਭਾਵਿਤ ਕੀਤਾ ... ਇਹੋ ਜਿਹੇ ਲੇਖਕ ਸਨ ਜੋ ਉਹ ਬੜੀ ਜੁਰਅਤ ਨਾਲ ਗੱਲ ਕਰਦੇ ਸਨਉਹੋ ਜਿਹੀਆਂ ਹੀ ਮੈਂ ਲਿਖਤਾਂ ਲਿਖਣੀਆਂ ਚਾਹੁੰਦਾ ਸਾਂ ਕਿ ਜਿਹੜੀਆਂ ਮੇਰੀਆਂ ਲਿਖਤਾਂ ਹੋਣ ਉਹ ਬੜੀ ਜੁਰਅਤ ਨਾਲ ਗੱਲ ਕਰਨਮੈਂ ਡਰਾਂ ਨਾਤੁਸੀਂ ਮੇਰੀਆਂ ਲਿਖਤਾਂ ਪੜ੍ਹੋ ਤਾਂ ਤੁਹਾਨੂੰ ਝੱਟ ਪਤਾ ਲੱਗ ਜਾਵੇਗਾ ਕਿ ਮੈਂ ਕਿਸੇ ਦਾ ਵੀ ਲਿਹਾਜ਼ ਨਹੀਂ ਕਰਦਾਮੈਂ ਆਪਣੇ ਆਪ ਦਾ ਵੀ ਲਿਹਾਜ਼ ਨਹੀਂ ਕਰਦਾਮੈਂ ਆਪਣੀ ਫੈਮਿਲੀ ਵਿੱਚ ਵੀ ਕਿਸੇ ਦਾ ਲਿਹਾਜ਼ ਨਹੀਂ ਕਰਦਾ ... ਮੈਂ ਸਮਝਦਾ ਹਾਂ ਕਿ ਮੈਂ ਸਭ ਕੁਝ ਬੜਾ ਸੋਚ ਸਮਝ ਕੇ ਲਿਖਦਾ ਹਾਂਮੈਂ ਡਰਦਾ ਨਹੀਂ ਕਿਸੀ ਤੋਂ ਲਿਖਣ ਲੱਗਾ ... ਮੈਂ ਆਪਣੇ ਸਟੈਂਡ ਉੱਤੇ ਜੁਰਅਤ ਨਾਲ ਖੜ੍ਹਦਾ ਹਾਂਹਰ ਗੱਲ ਉੱਤੇ ... ਕਵਿਤਾ ਲਿਖਣ ਵੇਲੇ ਮੇਰੀ ਹਾਲਤ ਉਹੀ ਹੁੰਦੀ ਹੈ ਜੋ ਕੁਰੂਕਸ਼ੇਤਰਾ ਦੇ ਮੈਦਾਨ ਵਿੱਚ ਕ੍ਰਿਸ਼ਨ ਅਤੇ ਅਰਜੁਨ ਦਰਮਿਆਨ ਹੋਏ ਸੰਵਾਦ ਤੋਂ ਬਾਅਦ ਅਰਜੁਨ ਦੀ ਸੀਮੈਂ ਆਪਣੀ ਹੀ ਕਵਿਤਾ ਰਾਹੀਂ ਇਸ ਸਥਿਤੀ ਨੂੰ ਇਸ ਤਰ੍ਹਾਂ ਬਿਆਨ ਕਰ ਸਕਦਾ ਹਾਂ:
ਮੈਂ ਤੇ ਮੈਂ ਵਿਚ
ਘੋਰ ਅਯੁੱਧ ਛਿੜਦਾ ਹੈ ਜਦ ਵੀ
-
ਪੈਰ ਮੇਰੇ ਜਦ
ਦਲਦਲ ਦੇ ਵਿਚ ਫਸ ਜਾਂਦੇ ਨੇ
ਮੇਰੇ ਤਰਕਸ਼ ਚੋਂ ਹੈ
ਇਕ ਬਾਣ ਨਿਕਲਦਾ
ਕੌਰਵ ਤੇ ਪਾਂਡਵ ਦਾ ਯੁੱਧ ਛਿੜਦਾ ਹੈ
ਇੱਥੇ ਮੈਂ ਇਹ ਗੱਲ ਦੱਸਣੀ ਵੀ ਜ਼ਰੂਰੀ ਸਮਝਦਾ ਹਾਂ ਕਿ ਮੇਰੀਆਂ ਲਿਖਤਾਂ ਅਤੇ ਮੇਰੇ ਵਿਚਾਰਾਂ ਵਿੱਚ ਏਨੀ ਜੁਰਅਤ ਪੈਦਾ ਕਰਨ ਵਿੱਚ ਬਹੁਤ ਸਾਰੀਆਂ ਮਹਾਨ ਰਾਜਨੀਤਿਕ ਸਖਸ਼ੀਅਤਾਂ ਦੇ ਵਿਚਾਰਾਂ ਦਾ ਵੀ ਪ੍ਰਭਾਵ ਹੈਜਿਨ੍ਹਾਂ ਅਜਿਹੀਆਂ ਸਖਸ਼ੀਅਤਾਂ ਦੇ ਵਿਚਾਰਾਂ ਨੇ ਮੈਨੂੰ ਜੁਰਅਤ ਵਾਲਾ ਵਿਅਕਤੀ ਬਣਾਇਆ ਉਨ੍ਹਾਂ ਵਿੱਚ ਮੁੱਖ ਤੌਰ ਉੱਤੇ ਮੈਂ ਸ਼ਹੀਦ ਭਗਤ ਸਿੰਘ, ਨੈਲਸਨ ਮੰਡੈਲਾ, ਮਾਰਟਿਨ ਲੂਥਰ ਕਿੰਗ, ਕਾਰਲ ਮਾਰਕਸ, ਲੈਨਨ ਅਤੇ ਮਾਓ-ਜ਼ੇ-ਤੁੰਗ ਨੂੰ ਸ਼ਾਮਿਲ ਕਰਦਾ ਹਾਂਮੇਰੇ ਵਿਚਾਰਾਂ ਨੂੰ ਜੁਰਅਤ ਵਾਲਾ ਬਣਾਉਣ ਵਿੱਚ ਗੀਤਾ ਵਿੱਚ ਅਰਜੁਨ ਅਤੇ ਕ੍ਰਿਸ਼ਨ ਦਰਮਿਆਨ ਹੋਏ ਸੰਵਾਦ ਨੇ ਵੀ ਬਹੁਤ ਮਹੱਤਵ-ਪੂਰਨ ਰੋਲ ਨਿਭਾਇਆ ਹੈਮੇਰੇ ਵਿਚਾਰਾਂ ਨੂੰ ਜੁਰਅਤ ਵਾਲਾ ਬਣਾਉਣ ਵਿੱਚ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਪੰਜਾਬੀ ਮੈਗਜ਼ੀਨਾਂ ਸੁਰਖ਼ ਰੇਖਾ, ਜਨਤਕ ਲੀਹ,ਸਮਤਾ ਅਤੇ ਸਰਦਲ ਵਿੱਚ ਛਪੀਆਂ ਲਿਖਤਾਂ ਅਤੇ ਸੰਪਾਦਕੀਆਂ ਨੇ ਵੀ ਭੂਮਿਕਾ ਨਿਭਾਈ ਹੈ
-----
ਮੋਮੀ: ਸੁਖਿੰਦਰ ਜੀ, ਤੁਸੀਂ ਜੋ ਸੁਰਖ ਰੇਖਾ, ਜਨਤਕ ਲੀਹ, ਸਮਤਾ ਜਾਂ ਸਰਦਲ ਦੀ ਗੱਲ ਕਰਦੇ ਹੋ; ਮੈਂ ਸਮਝਦਾ ਹਾਂ ਕਿ ਇਹ ਇਕ ਪਾਸੜ ਗੱਲ ਹੈਸਾਹਿਤਕਾਰ ਨੂੰ ਕਿਸੇ ਇੱਕ ਲਹਿਰ ਨਾਲ ਬੱਝਣਾ ਨਹੀਂ ਚਾਹੀਦਾ; ਸਗੋਂ ਇਸ ਤੋਂ ਬਹੁਤ ਉੱਚਾ ਉੱਠ ਕੇ ਲਿਖਣਾ ਚਾਹੀਦਾ ਹੈਲਹਿਰਾਂ ਤਾਂ ਔਂਦੀਆਂ ਜਾਂਦੀਆਂ ਰਹਿੰਦੀਆਂ ਹਨ?

ਸੁਖਿੰਦਰ: ਮੋਮੀ ਸਾਹਿਬ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਲੇਖਕ ਨੂੰ ਕਿਸੇ ਵੀ ਲਹਿਰ ਵੱਲੋਂ ਪ੍ਰਚਾਰੀ ਜਾ ਰਹੀ ਵਿਚਾਰਧਾਰਾ ਨੂੰ ਅੰਧ-ਵਿਸ਼ਵਾਸ਼ ਦੀ ਪੱਧਰ ਤੱਕ ਜਾ ਕੇ ਇੱਕ ਜਨੂੰਨੀ ਵਾਂਗ ਨਹੀਂ ਮੰਨਣਾ ਚਾਹੀਦਾਇਸੇ ਕਰਕੇ ਹੀ ਮੈਂ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਵੀ ਕਦੀ ਵੀ ਅੰਧ-ਵਿਸ਼ਵਾਸ਼ੀ ਜਾਂ ਜਨੂੰਨੀ ਬਣਕੇ ਨਹੀਂ ਜੁੜਿਆਇਸ ਵਿਚਾਰਧਾਰਾ ਨਾਲ ਜੁੜੀਆਂ ਲੋਕ-ਪੱਖੀ ਅਤੇ ਲੋਕ-ਕਲਿਆਣ ਨਾਲ ਜੁੜੀਆਂ ਹੋਈਆਂ ਕਦਰਾਂ-ਕੀਮਤਾਂ ਨਾਲ ਹੀ ਮੈਂ ਜੁੜਿਆ ਰਿਹਾ ਹਾਂਪ੍ਰਗਤੀਵਾਦੀ ਲਹਿਰ ਨਾਲ ਜੁੜੇ ਲੋਕਾਂ ਦੀਆਂ ਕਮਜ਼ੋਰੀਆਂ ਬਾਰੇ ਵੀ ਮੈਂ ਆਪਣੀਆਂ ਕਵਿਤਾਵਾਂ ਵਿੱਚ ਵਿਅੰਗ ਲਿਖਦਾ ਰਿਹਾ ਹਾਂ
-----
ਮੋਮੀ: ਸੁਖਿੰਦਰ ਜੀ, ਤੁਸੀਂ ਜੀਵਨ ਵਿੱਚ ਇਕੱਲੇ ਹੀ ਵਿਚਰੇ ਹੋਇਸਦਾ ਕੀ ਕਾਰਨ ਹੈ? ਕੀ ਤੁਸੀਂ ਇੱਕ ਜੀਵਨ ਸਾਥੀ ਦੀ ਘਾਟ ਮਹਿਸੂਸ ਨਹੀਂ ਕੀਤੀ? ਜੇਕਰ ਤੁਹਾਡੇ ਵਿਚਾਰਾਂ ਨਾਲ ਸਾਂਝ ਪੈਦਾ ਕਰਦੀ ਕੋਈ ਸਿਨਫ ਤੁਹਾਨੂੰ ਹੁਣ ਵੀ ਮਿਲ ਜਾਵੇ ਤਾਂ ਤੁਸੀਂ ਉਸਦਾ ਜੀਵਨ ਸਾਥ ਪਸੰਦ ਕਰੋਗੇ? ਸ਼ਾਇਦ ਤੁਹਾਨੂੰ ਇਹ ਗੱਲ ਕਿਸੀ ਨੇ ਪਹਿਲਾਂ ਕਦੀ ਨਾ ਪੁੱਛੀ ਹੋਵੇ? ਮੈਂ ਸਮਝਦਾ ਹਾਂ ਕਿ ਤੁਹਾਡੀ ਸਾਹਿਤਕ ਜ਼ਿੰਦਗੀ ਨਾਲ ਜੁੜੇ ਸੁਆਲਾਂ ਦੇ ਨਾਲ ਨਾਲ ਇਹ ਵੀ ਇੱਕ ਮਹੱਤਵਪੂਰਨ ਸੁਆਲ ਹੈਕੀ ਤੁਸੀਂ ਇਸ ਬਾਰੇ ਵੀ ਗੱਲ ਕਰਨੀ ਮੁਨਾਸਿਬ ਸਮਝੋਗੇ?

ਸੁਖਿੰਦਰ: ਦੇਖੋ ਮੋਮੀ ਜੀ, ਮੈਨੂੰ ਇਸ ਸੁਆਲ ਦਾ ਉੱਤਰ ਦੇਣ ਵਿੱਚ ਕੋਈ ਝਿਜਕ ਨਹੀਂਕਈ ਲੋਕਾਂ ਨੂੰ ਭੁਲੇਖਾ ਹੋਵੇਗਾ ਕਿ ਸ਼ਾਇਦ ਔਰਤਾਂ ਨਾਲ ਮੇਰੇ ਸਬੰਧ ਠੀਕ ਨਹੀਂ ਰਹੇ ਜਾਂ ਮੈਂ ਔਰਤਾਂ ਨੂੰ ਨਫ਼ਰਤ ਕਰਦਾ ਹਾਂ ... ਪਰ ਮੈਂ ਤੁਹਾਨੂੰ ਇਹ ਗੱਲ ਬੜੇ ਸਪਸ਼ਟ ਸ਼ਬਦਾਂ ਵਿੱਚ ਅਤੇ ਬੜੇ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਰੀ ਉਮਰ ਔਰਤਾਂ ਨਾਲ ਮੇਰੇ ਬਹੁਤ ਵਧੀਆ ਸਬੰਧ ਰਹੇ ਹਨਮੇਰੀ ਜ਼ਿੰਦਗੀ ਵਿੱਚ ਜਿੰਨੀ ਮਦਦ ਔਰਤਾਂ ਨੇ ਕੀਤੀ ਹੈ ਓਨੀ ਮਦਦ ਆਦਮੀਆਂ ਨੇ ਨਹੀਂ ਕੀਤੀਅੱਜ ਤੱਕ ਵੀ ਬਹੁਤ ਸਾਰੀਆਂ ਔਰਤਾਂ ਮੇਰੀਆਂ ਬੜੀਆਂ ਚੰਗੀਆਂ ਦੋਸਤ ਹਨਮੈਂ ਜਿਨ੍ਹਾਂ ਨੂੰ ਆਪਣੇ ਕਰੀਬੀ ਦੋਸਤ ਕਹਿੰਦਾ ਹਾਂ ਉਨ੍ਹਾਂ ਕਰੀਬੀ ਦੋਸਤਾਂ ਵਿੱਚ ਵੀ ਜ਼ਿਆਦਾ ਔਰਤਾਂ ਹੀ ਹਨਬਚਪਨ ਤੋਂ ਹੀ ਮੈਂ ਤਾਂ ਕਹਿ ਸਕਦਾ ਹਾਂ ਕਿ ਔਰਤਾਂ ਨੇ ਮੇਰੀ ਬਹੁਤ ਜ਼ਿਆਦਾ ਮੱਦਦ ਕੀਤੀ - ਔਰਤਾਂ ਤੋਂ ਮੈਨੂੰ ਬਹੁਤ ਜ਼ਿਆਦਾ ਪਿਆਰ ਮਿਲਿਆਇਹੀ ਨਹੀਂ ਕਿ ਜਿਹੜੀਆਂ ਫੈਮਿਲੀ ਦੀਆਂ ਔਰਤਾਂ ਸਨ - ਫੈਮਿਲੀ ਤੋਂ ਬਾਹਰ ਦੀਆਂ ਔਰਤਾਂ ਵੀ ਸਨ ਜਿਹੜੀਆਂ ਉਨ੍ਹਾਂ ਤੋਂ ਵੀ ਬਹੁਤ ਜ਼ਿਆਦਾ ਪਿਆਰ ਮਿਲਿਆਬਾਕੀ ਸੀ ਜਿਹੜੀ ਵਿਆਹ ਵਗੈਰਾ ਕਰਨ ਵਾਲੀ ਗੱਲ ਉਸ ਬਾਰੇ ਨਾ ਤਾਂ ਕਦੀ ਮੈਂ ਬਹੁਤੀ ਗੰਭੀਰਤਾ ਨਾਲ ਉਸ ਨੂੰ ਨਾਂਹ ਹੀ ਕੀਤੀ ਅਤੇ ਨਾ ਹੀ ਕਦੀ ਗੰਭੀਰਤਾ ਨਾਲ ਹਾਂ ਹੀ ਕੀਤੀਕਦੀ ਕੋਈ ਨਿਰਣਾ ਨਹੀਂ ਲਿਆ ... ਹੁਣ ਵੀ ਬਹੁਤ ਸਾਰੀਆਂ ਔਰਤਾਂ ਮੇਰੀਆਂ ਬੜੀਆਂ ਚੰਗੀਆਂ ਦੋਸਤ ਹਨ ... ਮੇਰੀਆਂ ਚੰਗੀਆਂ ਦੋਸਤ ਔਰਤਾਂ ਵਿੱਚ ਕਦੀ ਧਰਮ ਜਾਂ ਸਭਿਆਚਾਰ ਦੀ ਵੀ ਕੋਈ ਬੰਦਿਸ਼ ਨਹੀਂ ਰਹੀ ... ਮੇਰੀਆਂ ਚੰਗੀਆਂ ਦੋਸਤ ਔਰਤਾਂ ਵਿੱਚ ਸਿੱਖ, ਹਿੰਦੂ, ਮੁਸਲਮਾਨ, ਯਹੂਦੀ ਅਤੇ ਈਸਾਈ ਔਰਤਾਂ ਵੀ ਸਦਾ ਹੀ ਸ਼ਾਮਿਲ ਰਹੀਆਂ ਹਨ ...
-----
ਮੋਮੀ: ਸਮਾਜ ਦਾ ਕੋਹੜ ਤੁਹਾਥੋਂ ਬਰਦਾਸ਼ਿਤ ਨਹੀਂ ਹੁੰਦਾਤੁਸੀਂ ਯਥਾਰਥ ਨੂੰ ਵੀ ਕਿਹਾ ਹੈ ਕਿ ਨਿਰਾ ਯਥਾਰਥ ਵੀ ਕੁਝ ਨਹੀਂ, ਜਦੋਂ ਤੱਕ ਕਿ ਉਸ ਉੱਤੇ ਵਿਅੰਗ ਨਾ ਕੀਤਾ ਜਾਵੇਜੇਕਰ ਇਸ ਸ਼ਬਦ ਨੂੰ ਅਸੀਂ ਜ਼ਹਿਰ ਵਰਗਾ ਕਹਿ ਦੇਈਏ ਤਾਂ ਵਿਅੰਗ ਹੈ ਜਿਹੜਾ ਜਿਸ ਕਿਸੇ ਨੂੰ ਵੀ ਲੱਗਦਾ ਹੈ ਉਹ ਤਰਲੋ ਮੱਛੀ ਹੁੰਦਾ ਹੈਵਿਅੰਗ ਨੂੰ ਵੀ ਜਿਵੇਂ ਚੂੰਢੀ ਵੱਢਣਾ ਹੁੰਦਾ ਹੈ - ਕੋਈ ਵੀ ਪਸੰਦ ਨਹੀਂ ਕਰਦਾਤੁਸੀਂ ਇਸ ਨੂੰ ਇੱਕ ਸੰਕਲਪ ਦੇ ਤੌਰ ਉੱਤੇ ਜਿਵੇਂ ਇੱਕ ਸੱਪ ਪਾਲੀ ਦਾ ਹੈ - ਪਾਲਿਆ ਹੈਇਸ ਦੀ ਪ੍ਰੋੜਤਾ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਬਹੁਤ ਘੱਟ ਲੇਖਕ ਹਨ - ਜਿਹੜੇ ਸਾਰੀ ਉਮਰ ਵਿਅੰਗ ਹੀ ਲਿਖਦੇ ਰਹੇ ਹਨਪੰਜਾਬੀ ਵਿੱਚ ਤਾਂ ਮੈਨੂੰ ਕੋਈ ਲੱਭਦਾ ਹੀ ਨਹੀਂ ਹੈ?

ਸੁਖਿੰਦਰ: ਦੇਖੋ ਇਹ ਤਾਂ ਸਾਹਿਤ ਦਾ ਇੱਕ ਰੂਪ ਹੈ ਮੋਮੀ ਸਾਹਿਬਤੁਸੀਂ ਵੀ ਇੱਕ ਸਾਹਿਤਕਾਰ ਹੋ - ਕਰੀਏਟਿਵ ਰਾਈਟਰ ਹੋ ... ਇਹ ਤਾਂ ਸਾਹਿਤ ਦਾ ਇੱਕ ਰੂਪ ਹੈ ... ਹੌਲੀ, ਹੌਲੀ ਸਾਹਿਤ ਦੇ ਇੱਕ ਰੂਪ ਨਾਲ ਤੁਸੀਂ ਜੁੜ ਜਾਂਦੇ ਹੋਜਿਸ ਵਿੱਚ ਤੁਸੀਂ ਕਮਫਰਟੇਬਲ ਫੀਲ ਕਰਦੇ ਹੋ ... ਕਿਉਂਕਿ ਜਿਵੇਂ ਮੈਂ ਗੱਲਬਾਤ ਦੇ ਦੌਰਾਨ ਵੀ ਕਹਿ ਕੇ ਹਟਿਆ ਹਾਂ ਕਿ ਮੈਂ ਉਹੋ ਜਿਹੇ ਲੇਖਕ ਜ਼ਿਆਦਾ ਪੜ੍ਹੇ ਜਿਹੜੇ ਕਿ ਸਿਰਫ ਯਥਾਰਵਾਦੀ ਲੇਖਕ ਨਹੀਂ ਸਨ ਜਿਹੜੇ ਯਥਾਰਵਾਦੀ ਆਲੋਚਨਾਤਮਿਕ ਲੇਖਕ ਸਨਉਨ੍ਹਾਂ ਲੇਖਕਾਂ ਦਾ ਮੇਰੇ ਉੱਤੇ ਜ਼ਿਆਦਾ ਪ੍ਰਭਾਵ ਪਿਆ ਅਤੇ ਹੌਲੀ ਹੌਲੀ ਮੇਰਾ ਲਿਖਣ ਦਾ ਸਟਾਈਲ ਵੀ ਉਨ੍ਹਾਂ ਲੇਖਕਾਂ ਦੇ ਲਿਖਣ ਦੇ ਸਟਾਈਲ ਵਰਗਾ ਹੀ ਬਣ ਗਿਆ
-----
ਮੋਮੀ: ਸੁਖਿੰਦਰ ਜੀ, ਅਸੀਂ ਜਿਸ ਯੁਗ ਵਿੱਚ ਰਹਿ ਰਹੇ ਹਾਂ, ਭਾਵੇਂ ਕਿ ਇਹ ਨਵਾਂ ਯੁਗ ਹੈ, ਆਧੁਨਿਕ ਯੁਗ ਹੈ, ਮਾਡਰਨ ਹੈ, ਲਿਟਰੇਚਰ ਨੇ ਬੜੀ ਤਰੱਕੀ ਕੀਤੀ ਹੈ, ਪਰ ਫਿਰ ਵੀ ਜਿਹੜੇ ਪੁਰਾਣੇ ਲੇਖਕ ਹੋਏ ਹਨ ਜਿਨ੍ਹਾਂ ਵਿੱਚ ਤਿੰਨ ਯੂਨਾਨੀ ਲੇਖਕਾਂ ਦਾ ਨਾਮ ਵੀ ਬਹੁਤ ਆਉਂਦਾ ਹੈ; ਉਨ੍ਹਾਂ ਦਾ ਪ੍ਰਭਾਵ ਹੈ ਹਿੰਦੁਸਤਾਨ ਦੇ ਲੇਖਕਾਂ ਉੱਤੇ ਵਿਸ਼ਵ ਦੀਆਂ ਯੂਨੀਵਰਸਿਟੀਆਂ ਵਿੱਚ ਉਨ੍ਹਾਂ ਦੀਆਂ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਹਨਉਨ੍ਹਾਂ ਦੀਆਂ ਲਿਖੀਆਂ ਅਨੇਕਾਂ ਪੁਸਤਕਾਂ ਨੂੰ ਆਲੋਚਨਾ ਦਾ ਆਧਾਰ ਵੀ ਮੰਨਿਆਂ ਜਾਂਦਾ ਹੈਜਿਵੇਂ ਪਲੈਟੋ ਦੀ ਪੁਸਤਕ ਹੈ ਦ ਰਿਪਬਲਿਕਉਸਨੇ ਜਿਹੜੀ ਕਿਤਾਬ ਢਾਈ ਹਜ਼ਾਰ ਸਾਲ ਪਹਿਲੇ ਲਿਖੀ - ਉਸ ਪੁਸਤਕ ਵਿੱਚ ਉਸਨੇ ਹਰ ਬੰਦੇ ਦਾ ਸਥਾਨ ਨਿਸ਼ਚਿਤ ਕੀਤਾ ਹੈ - ਜਿਵੇਂ ਕਿਸਾਨ, ਮਜ਼ਦੂਰ, ਤਖਾਣ ਆਦਿ ਦਾ - ਪਰ ਉਸ ਨੇ ਉਸ ਪੁਸਤਕ ਵਿੱਚ - ਸ਼ਾਇਰਾਂ ਦਾ, ਅਦੀਬਾਂ ਦਾ, ਲੇਖਕਾਂ ਦਾ, ਸਮਾਜ ਵਿੱਚ ਕੋਈ ਸਥਾਨ ਨਿਸ਼ਚਿਤ ਨਹੀਂ ਕੀਤਾਉਹ ਕਹਿੰਦਾ ਹੈ ਕਿ ਇਨ੍ਹਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂਉਸ ਨੇ ਕਿਹਾ ਕਿ ਇਹ ਲੋਕ ਸਮਾਜ ਨੂੰ ਭਰਿਸ਼ਟ ਕਰਦੇ ਹਨਇਹ ਗੱਲ ਮੈਨੂੰ ਸਦਾ ਹੀ ਬਹੁਤ ਚੁੱਭਦੀ ਰਹੀ ਹੈਤੁਸੀਂ ਇੱਕ ਡੂੰਘੇ ਵਿੱਦਵਾਨ ਲੇਖਕ ਤੇ ਚਿੰਤਕ ਹੋਤੁਸੀਂ ਪਲੈਟੋ ਦੇ ਅਜਿਹੇ ਵਿਚਾਰਾਂ ਬਾਰੇ ਕਿਵੇਂ ਸੋਚਦੇ ਹੋ?
------
ਸੁਖਿੰਦਰ: ਮੋਮੀ ਸਾਹਿਬ, ਤੁਸੀਂ ਬਹੁਤ ਹੀ ਮਹੱਤਵ-ਪੂਰਨ ਸਵਾਲ ਪੁੱਛਿਆ ਹੈਹਰੇਕ ਲੇਖਕ ਲਈ ਇਹ ਬਹੁਤ ਹੀ ਮਹੱਤਵ-ਪੂਰਨ ਸਵਾਲ ਹੈਲੇਖਕਾਂ ਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਉਹ ਕਿਉਂ ਲਿਖਦੇ ਹਨ? ... ਇਹ ਬਿਲਕੁਲ ਹੀ ਉਸ ਨਾਲ ਜੁੜਦਾ ਸਵਾਲ ਹੈ ... ਬਈ ਜਿਹੜਾ ਚੇਤੰਨ ਲੇਖਕ ਹੈ ਉਹ ਚੇਤੰਨ ਹੋ ਕੇ ਹੀ ਲਿਖਦਾ ਹੈਜਿਹੜਾ ਲੇਖਕ ਚੇਤੰਨ ਨਹੀਂ, ਮੈਂ ਉਸਨੂੰ ਲੇਖਕ ਹੀ ਨਹੀਂ ਸਮਝਦਾਜਿਵੇਂ ਮੈਂ ਪਹਿਲਾਂ ਵੀ ਤੁਹਾਡੇ ਕੁਝ ਸਵਾਲਾਂ ਦੇ ਉੱਤਰ ਵਿੱਚ ਕਿਹਾ ਸੀ ਕਿ ਜਿਹੜਾ ਲੇਖਕ ਆਪਣੀ ਲੇਖਣੀ ਬਾਰੇ ਚੇਤੰਨ ਨਹੀਂ - ਉਸਨੂੰ ਮੈਂ ਲੇਖਕ ਹੀ ਨਹੀਂ ਮੰਨਦਾ ਜਿਸ ਲੇਖਕ ਨੂੰ ਇਹੀ ਨਹੀਂ ਪਤਾ ਕਿ ਉਸਨੇ ਆਪਣੀ ਲਿਖ ਵਿੱਚ ਕੀ ਲਿਖਣਾ ਹੈ ਤਾਂ ਉਸਦੀ ਲਿਖਤ ਵੀ ਕੋਈ ਅਰਥ ਨਹੀਂ ਰੱਖਦੀ ... ਜਿੱਥੋਂ ਤੱਕ ਤੁਹਾਡੇ ਵੱਲੋਂ ਦੱਸੇ ਗਏ ਯੂਨਾਨੀ ਫਿਲਾਸਫਰ ਦੇ ਵਿਚਾਰਾਂ ਦਾ ਸਬੰਧ ਹੈ - ਮੈਂ ਉਨ੍ਹਾਂ ਵਿਚਾਰਾਂ ਨਾਲ ਬਿਲਕੁਲ ਹੀ ਸਹਿਮਤ ਨਹੀਂਸਹਿਮਤ ਇਸ ਕਰ ਕੇ ਨਹੀਂ ਕਿ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਹਿਣੀ ਚਾਹਾਂਗਾ ਕਿ ਜਿਸ ਯੂਨਾਨੀ ਫਿਲਾਸਫਰ ਨੇ ਇਹ ਗੱਲਾਂ ਕਹੀਆਂ ਸਭ ਤੋਂ ਪਹਿਲਾਂ ਤਾਂ ਉਹ ਆਪ ਹੀ ਬਹੁਤ ਵੱਡਾ ਫਿਲਾਸਫਰ ਹੈਉਸ ਦੀਆਂ ਲਿਖਤਾਂ ਅਸੀਂ ਅੱਜ ਹਜ਼ਾਰਾਂ ਸਾਲ ਬਾਅਦ ਵੀ ਪੜ੍ਹਦੇ ਹਾਂਇਸ ਦਾ ਮਤਲਬ ਹੈ ਕਿ ਉਸ ਦੀ ਕਹੀ ਹੋਈ ਆਪਣੀ ਹੀ ਗੱਲ ਵਿੱਚ ਕਾਂਟਰਾਡਿਕਸ਼ਨ ਆ ਜਾਂਦੀ ਹੈਕਿਉਂਕਿ ਉਹ ਕਹਿੰਦਾ ਹੈ ਕਿ ਜਿਹੜੇ ਲੇਖਕ ਹਨ, ਬੁੱਧੀਜੀਵੀ ਹਨ, ਸ਼ਾਇਰ ਹਨ - ਉਨ੍ਹਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ - ਪਰ ਉਸਦੇ ਉਲਟ ਯੂਨਾਨ ਦੇ ਜਿਹੜੇ ਮਹਾਨ ਫਿਲਾਸਫਰ ਹਨ, ਜਿਨ੍ਹਾਂ ਵਿੱਚ ਪਲੈਟੋ ਵੀ ਸ਼ਾਮਿਲ ਹੈ ਜਿਸ ਨੇ ਦ ਰਿਪਬਲਿਕ ਲਿਖੀ ਹੈ - ਉਸਦਾ ਅਸੀਂ ਬੜਾ ਮਾਣ-ਸਤਿਕਾਰ ਕਰਦੇ ਹਾਂ - ਹਜ਼ਾਰਾਂ ਸਾਲ ਬਾਅਦ ਵੀ - ਜਦੋਂ ਕਿ ਉਹ ਅੱਜ ਸਾਡੇ ਵਿੱਚ ਮੌਜੂਦ ਨਹੀਂਉਸਦੀਆਂ ਜਿਹੜੀਆਂ ਲਿਖਤਾਂ ਹਨ ਉਸਦੇ ਜਿਹੜੇ ਵਿਚਾਰ ਹਨ - ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹਾਂ - ਉਨ੍ਹਾਂ ਵਿਚਾਰਾਂ ਨੇ ਹਜ਼ਾਰਾਂ ਸਾਲਾਂ ਤੱਕ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ ... ਉੱਥੋਂ ਹੀ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਜਿਹੜੀ ਉਹ ਇਹ ਗੱਲ ਕਹਿੰਦਾ ਹੈ ਕਿ ਚਿੰਤਕਾਂ, ਲੇਖਕਾਂ, ਸ਼ਾਇਰਾਂ ਦਾ ਸਮਾਜ ਵਿੱਚ ਕੋਈ ਸਥਾਨ ਨਹੀਂ - ਬਈ ਉਹ ਸਮਾਜ ਨੂੰ ਕੁਰੱਪਟ ਕਰਦੇ ਹਨ - ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂਕਿਉਂਕਿ ਜਿਹੜੀ ਗੱਲ ਉਹ ਕਹਿੰਦਾ ਹੈ ਕਿ ਸ਼ਾਇਰ, ਲੇਖਕ, ਚਿੰਤਕ ਕੁਰੱਪਟ ਹੁੰਦੇ ਹਨ ਅਤੇ ਉਹ ਸਮਾਜ ਨੂੰ ਵੀ ਕੁਰੱਪਟ ਕਰ ਦਿੰਦੇ ਹਨ ਉਹ ਸਾਰੇ ਨਹੀਂ ਹੁੰਦੇਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਪਲੈਟੋ ਦੇ ਇਹ ਵਿਚਾਰ ਕੁਝ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਸ਼ਾਇਰਾਂ ਉੱਤੇ ਤਾਂ ਲਾਗੂ ਹੋ ਸਕਦੇ ਹਨ - ਪਰ ਸਾਰਿਆਂ ਉੱਤੇ ਨਹੀਂ ...
*******

ਅੱਗੇ ਲੜੀ ਜੋੜਨ ਲਈ ਤੀਜਾ ਭਾਗ ਪੜ੍ਹੋ।

No comments: