Friday, December 11, 2009

ਗੁਰਮੀਤ ਸਿੰਘ ਸਿੰਗਲ - ‘ਅੰਗ ਸੰਗ’ ਵਾਲੇ ਸ਼ਾਮ ਸਿੰਘ ਨਾਲ ਇਕ ਮੁਲਾਕਾਤ

....ਮੈਨੂੰ ਸ੍ਰਿਸ਼ਟੀ ਬਾਰੇ ਪੜ੍ਹਨ ਦਾ ਮੌਕਾ ਮਿਲਿਆਮੈਨੂੰ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਵਰਡਜ਼ਵਰਥ, ਟੈਗੋਰ ਤੇ ਹੋਰ ਅਜਿਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ-ਗੁੜ੍ਹਨ ਦਾ ਮੌਕਾ ਮਿਲਿਆ ......ਸਾਰਤਰ, ਕਾਮੂ, ਕਾਫਕਾ, ਪਲੈਟੋ ਅਤੇ ਸੁਕਰਾਤ ਜਿਹੇ ਲੇਖਕਾਂ ਦੇ ਵਿਚਾਰਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਛਤਰੀ ਮੇਰੀਆਂ ਸੋਚਾਂ ਉੱਤੇ ਤਣ ਗਈ......ਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥ ਮੇਰੀ ਨਜ਼ਰ ਵਿਚੋਂ ਪਹਿਲਾਂ ਹੀ ਲੰਘ ਚੁੱਕੇ ਸਨ ਪਰ ਮੇਰੀ ਰੂਹ ਤੱਕ ਨਹੀਂ ਸਨ ਪਹੁੰਚੇ ਇਸ ਲਈ ਮੈਂ ਜ਼ਿੰਦਗੀ ਦੇ ਸਮੁੱਚ ਨੂੰ ਜਾਨਣ ਵੱਲ ਰੁਚਿਤ ਹੋ ਗਿਆਇਹੋ ਕਾਰਨ ਸੀ ਕਿ ਮੈਂ ਖੱਬੇ ਪੱਖੀ ਸੋਚ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਮੋਢੇ ਚੁੱਕੀ ਰੱਖਿਆ ਅਤੇ ਨਾਲ ਦੀ ਨਾਲ ਧਰਮ ਦੀ ਗਹਿਰਾਈ ਨੂੰ ਜਾਨਣ ਲਈ ਵੀ ਤਤਪਰ ਹੋ ਗਿਆ...: ਸ਼ਾਮ ਸਿੰਘ

*****

ਮੁਲਾਕਾਤੀ ਗੁਰਮੀਤ ਸਿੰਘ ਸਿੰਗਲ

ਭਾਗ ਪਹਿਲਾ

ਸ਼ਾਮ ਸਿੰਘ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂਉਹ ਇਕੋ ਸਮੇਂ ਪੱਤਰਕਾਰ, ਕਾਲਮ ਨਵੀਸ ਤੇ ਸ਼ਾਇਰ ਹੈਉਨ੍ਹਾਂ ਦਾ ਹਫ਼ਤਾਵਾਰੀ ਕਾਲਮ ਅੰਗ-ਸੰਗ ਲੱਗਭੱਗ ਡੇਢ ਦਹਾਕਾ ਪੰਜਾਬੀ ਟ੍ਰਿਬਿਊਨ’ ’ਚ ਛਪਦਾ ਰਿਹਾਇਸ ਕਰਕੇ ਹੀ ਉਨ੍ਹਾਂ ਦੇ ਨਾਂ ਨਾਲ ਅੰਗ ਸੰਗਸਦਾ ਲਈ ਜੁੜ ਗਿਆਉਹ ਸ਼ਾਮ ਸਿੰਘ ਅੰਗ-ਸੰਗ ਦੇ ਨਾਂ ਨਾਲ ਜਾਣੇ ਜਾਣ ਲੱਗੇਉਹ ਆਪਣੀ ਕਲਮ ਨਾਲ ਸਮਾਜ ਦੇ ਹਨੇਰੇ ਕੋਨਿਆਂ ਵਿਚ ਦੀਵੇ ਜਗਾਉਂਦੇ ਅਤੇ ਆਪਣੀ ਸੋਚ ਦੇ ਅੰਬਰਾਂ ਉੱਤੇ ਹਮੇਸ਼ਾ ਹੀ ਵੱਡੀਆਂ ਲੀਕਾਂ ਵਾਹੁਣ ਦੀ ਚਾਹਤ ਰੱਖਦੇ ਹਨਉਨ੍ਹਾਂ ਦੀ ਕਾਵਿ ਪੁਸਤਕ ਰੂਹ ਦੇ ਬੋਲਅਨੁਸਾਰ :-

ਉਹੀਓ ਜ਼ਾਲਮ, ਜ਼ੁਲਮ, ਤਸ਼ੱਦਦ

ਉਹੀਓ ਰੁੱਤ ਕਰਾਰੀ

ਕਾਲਾ ਸੂਰਜ, ਧੁੱਪ ਕਾਲੀ ਹੈ

ਹਰ ਪਾਸੇ ਅੰਧਕਾਰੀ

------

ਇਨ੍ਹਾਂ ਨੇ ਆਪਣੇ ਸਿਰ ਉੱਤੇ ਜਿਹੜਾ ਅਸਮਾਨ ਸਿਰਜਿਆ ਉਹ ਕਿਸੇ ਦੀ ਮੱਦਦ ਨਾਲ ਨਹੀਂ ਸਗੋਂ ਆਪਣੀ ਮਿਹਨਤ ਅਤੇ ਅਭਿਆਸ ਨਾਲ ਸਿਰਜਿਆ ਜਿਸ ਵਿਚ ਉਨ੍ਹਾਂ ਨੂੰ ਰੂਹਾਨੀਅਤ ਦੇ ਮਿਲੇ ਮੌਲਿਕ ਖ਼ਿਆਲਾਂ ਦੀ ਭੂਮਿਕਾ ਵੀ ਹੈ ਅਤੇ ਕਲਪਨਾ ਦੀਆਂ ਵਿਸ਼ਾਲ ਉਡਾਰੀਆਂ ਦਾ ਯੋਗਦਾਨ ਵੀਇਸ ਅਲਬੇਲੇ ਸ਼ਾਇਰ, ਪੱਤਰਕਾਰ ਤੇ ਕਾਲਮ ਨਵੀਸ ਨਾਲ ਹੋਈਆਂ ਕੁੱਝ ਗੱਲਾਂ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ

-----

ਗੁਰਮੀਤ : ਤੁਸੀਂ ਆਪਣੀ ਪੜ੍ਹਾਈ ਕਿਥੋਂ ਤੱਕ ਅਤੇ ਕਿਵੇਂ ਪੂਰੀ ਕੀਤੀ? ਇਸ ਬਾਰੇ ਚਾਨਣਾ ਪਾਉ

ਸ਼ਾਮ ਸਿੰਘ : ਮੈਂ ਮੈਟ੍ਰਿਕ 1962 ਵਿਚ ਗੁਰੂ ਨਾਨਕ ਖਾਲਸਾ ਹਾਈ ਸਕੂਲ ਮਜਾਰੀ, ਜਿਲਾ ਹੁਸ਼ਿਆਰਪੁਰ ਵਿਚੋਂ ਕੀਤੀਮੈਟ੍ਰਿਕ ਵਿਚੋਂ ਮੈਂ ਫੇਲ੍ਹ ਹੋ ਜਾਣਾ ਸੀ ਜੇ ਕਰ ਉਸ ਵਕਤ ਹਿਸਾਬ ਵਿਚੋਂ ਪਾਸ ਹੋਣਾ ਜ਼ਰੂਰੀ ਹੁੰਦਾ, ਕਿਉਂਕਿ ਮੈਂ ਹਿਸਾਬ ਵਿਚੋਂ ਬਹੁਤ ਹੀ ਕਮਜ਼ੋਰ ਸਾਂਮੇਰੇ ਹਿਸਾਬ ਵਿਚੋਂ 29 ਨੰਬਰ ਸਨ, ਜਦ ਕਿ ਪਾਸ ਹੋਣ ਲਈ 33 ਨੰਬਰਾਂ ਦਾ ਹੋਣਾ ਜਰੂਰੀ ਸੀਮੇਰੇ ਹਿਸਾਬ ਦੇ ਮਾਸਟਰ ਦਰਬਾਰਾ ਸਿੰਘ ਦੀ ਇੱਛਾ ਸੀ ਕਿ ਉਹ ਸਾਰੀ ਜਮਾਤ ਨੂੰ ਡੰਡੇ ਨਾਲ ਹਿਸਾਬ ਸਿਖਾਏਗਾਸਿਆਲਾਂ ਦੇ ਦਿਨਾਂ ਵਿਚ ਉਹ ਸਾਡੇ ਠੰਢੇ ਹੱਥਾਂ ਉੱਤੇ ਇੰਨੀ ਗਰਮੀ ਨਾਲ ਸੋਟੀਆਂ ਮਾਰਦਾ ਕਿ ਹਿਸਾਬ ਸਾਥੋਂ ਦੂਰ ਹੁੰਦਾ ਚਲਾ ਗਿਆਬਹੁਤ ਸਾਰੇ ਵਿਦਿਆਰਥੀ ਹਿਸਾਬ ਵਿਚੋਂ ਫੇਲ੍ਹ ਹੋ ਗਏਮੈਂ ਉਦੋਂ ਹੀ ਇਹ ਸੋਚਿਆ ਕਿ ਜੇ ਕਦੇ ਮੈਂ ਅਧਿਆਪਕ ਬਣਿਆ ਤਾਂ ਸਕੂਲ ਵਿਚ ਪੁਲੀਸ ਵਾਲਾ ਕੰਮ ਵਿਦਿਆਰਥੀਆਂ ਨਾਲ ਨਹੀਂ ਕਰਾਂਗਾ

----

ਗੁਰਮੀਤ : ਡੰਡੇ ਦੀ ਮਾਰ ਤੋਂ ਡਰਦਿਆਂ ਤੁਸੀਂ ਪੜ੍ਹਾਈ ਬੰਦ ਕਰਨ ਬਾਰੇ ਨਹੀਂ ਸੀ ਸੋਚਿਆ?

ਸ਼ਾਮ ਸਿੰਘ : ਬਿਲਕੁਲ ਨਹੀਂ, ਸਗੋਂ ਮੈਂ ਸਾਇੰਸ ਦੇ ਵਿਸ਼ੇ ਲੈ ਕੇ ਕਾਲਜ ਵਿਚ ਦਾਖਲਾ ਲਿਆ, ਪਰ ਉੱਥੇ ਵੀ ਹਿਸਾਬ ਦੇ ਵਿਸ਼ੇ ਵਿਚ ਆਉਂਦੇ ਕੀਤੇ-ਬੀਤਿਆਂ ਨੇ ਮੇਰੀ ਪੇਸ਼ ਨਾ ਜਾਣ ਦਿੱਤੀ ਤੇ ਮੈਂ ਆਰਟਸ ਦੇ ਸਬਜੈਕਟ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਲਪੁਰ ਤੋਂ 1969 ਵਿਚ ਬੀ.ਏ ਕੀਤੀਉਨ੍ਹਾਂ ਦਿਨਾਂ ਵਿਚ ਐਨ. ਸੀ. ਸੀ ਲਾਜ਼ਮੀ ਹੁੰਦੀ ਸੀ ਤੇ ਕਮਾਲ ਇਹ ਸੀ ਕਿ ਸਰੀਰ ਪੱਖੋਂ ਕਮਜ਼ੋਰ ਤੇ ਪਤਲਾ ਹੋਣ ਦੇ ਬਾਵਜੂਦ ਮੈਨੂੰ ਕਾਲਜ ਦੇ 900 ਵਿਦਿਆਰਥੀਆਂ ਵਿਚੋਂ ਸੀਨੀਅਰ ਅੰਡਰ ਅਫ਼ਸਰ ਹੋਣ ਦਾ ਮਾਣ ਪ੍ਰਾਪਤ ਹੋਇਆਇਸ ਤੋਂ ਬਾਅਦ ਮੈਂ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਅੰਗਰੇਜ਼ੀ ਦੀ ਐਮ. ਏ ਕਰਨ ਬਾਰੇ ਸੋਚਿਆ ਪਰ ਮੈਨੂੰ ਦਾਖਲਾ ਨਾ ਮਿਲ ਸਕਿਆ

-----

ਗੁਰਮੀਤ : ਕਾਲਜ ਵਿਚ ਦਾਖਲਾ ਨਾ ਮਿਲਣ ਕਰਕੇ ਤੁਸੀਂ ਭਵਿੱਖ ਬਾਰੇ ਕੀ ਸੋਚਿਆ?

ਸ਼ਾਮ ਸਿੰਘ : 1969 ਵਿਚ ਮੈਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਦੀ ਐਮ. ਏ ਵਿਚ ਦਾਖਲਾ ਲੈ ਲਿਆਜਿੱਥੇ ਨਿਰੰਜਨ ਸਿੰਘ ਢੇਸੀ ਤੇ ਕੇਵਲ ਪਰਵਾਨਾ ਮੇਰੇ ਬਹੁਤ ਕਰੀਬੀ ਮਿੱਤਰ ਬਣ ਗਏ ਜਿਹੜੇ ਕਿ ਖੱਬੀ ਪੱਖੀ ਸੋਚ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨਮੈਂ ਮਾਹਲਪੁਰ ਰਹਿੰਦੇ ਹੋਇਆਂ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਦੀ ਅਗਵਾਈ ਵਿਚ ਖੱਬੇ ਪੱਖੀ ਸੋਚ ਨੂੰ ਅਪਣਾਇਆ ਸੀ, ਜਿਹੜੀ ਮੇਰੇ ਅੰਦਰ ਨਹੀਂ ਸੀ ਉਤਰ ਸਕੀਪਰ ਇੱਥੇ ਵੀ (ਜਲੰਧਰ) ਮਾਹੌਲ ਖੱਬੇ ਪੱਖੀਆਂ ਨੇ ਗਰਮਾਇਆ ਹੋਇਆ ਸੀਇੱਥੋਂ ਤੱਕ ਕਿ ਨਕਸਲੀ ਵੀ ਮੈਦਾਨ ਵਿਚ ਕੁੱਦ ਪਏ ਸਨਪੰਜਾਬੀ ਦੀ ਐਮ. ਏ ਕਰਨ ਤੋਂ ਬਾਅਦ ਫੇਰ ਇੱਥੋਂ ਮੈਂ 1973 ਵਿਚ ਰਿਲੀਜਨ ਦੀ ਐਮ. ਏ ਕਰਨ ਪਟਿਆਲੇ ਚਲਾ ਗਿਆ

-----

ਗੁਰਮੀਤ : ਕਿੱਥੇ ਖੱਬੇ ਪੱਖੀ ਸੋਚ ਅਤੇ ਕਿੱਥੇ ਧਾਰਮਿਕ ਵਿਚਾਰਧਾਰਾ, ਅਜਿਹੀ ਆਪਾ-ਵਿਰੋਧੀ ਸੋਚ ਦੇ ਧਾਰਨੀ ਕਿਵੇਂ ਬਣੇ?

ਸ਼ਾਮ ਸਿੰਘ : ਮੈਨੂੰ ਸ੍ਰਿਸ਼ਟੀ ਬਾਰੇ ਪੜ੍ਹਨ ਦਾ ਮੌਕਾ ਮਿਲਿਆਮੈਨੂੰ ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਵਰਡਜ਼ਵਰਥ, ਟੈਗੋਰ ਤੇ ਹੋਰ ਅਜਿਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ-ਗੁੜ੍ਹਨ ਦਾ ਮੌਕਾ ਮਿਲਿਆਇਨ੍ਹਾਂ ਨੇ ਮੈਨੂੰ ਆਪਣੇ ਬਾਰੇ ਸੋਚਣ ਵੱਲ ਮੋੜਾ ਦੇ ਦਿੱਤਾਸਾਰਤਰ, ਕਾਮੂ, ਕਾਫਕਾ, ਪਲੈਟੋ ਅਤੇ ਸੁਕਰਾਤ ਜਿਹੇ ਲੇਖਕਾਂ ਦੇ ਵਿਚਾਰਾਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਛਤਰੀ ਮੇਰੀਆਂ ਸੋਚਾਂ ਉੱਤੇ ਤਣ ਗਈਹਿੰਦੀ ਅਤੇ ਉਰਦੂ ਦੇ ਨਾਮਵਰ ਲੇਖਕਾਂ ਨੇ ਵੀ ਮੈਨੂੰ ਮੇਰੀ ਉਂਗਲ ਫੜ ਕੇ ਅਗਵਾਈ ਦਿੱਤੀਗੁਰਬਾਣੀ ਅਤੇ ਹੋਰ ਧਾਰਮਿਕ ਗ੍ਰੰਥ ਮੇਰੀ ਨਜ਼ਰ ਵਿਚੋਂ ਪਹਿਲਾਂ ਹੀ ਲੰਘ ਚੁੱਕੇ ਸਨ ਪਰ ਮੇਰੀ ਰੂਹ ਤੱਕ ਨਹੀਂ ਸਨ ਪਹੁੰਚੇ ਇਸ ਲਈ ਮੈਂ ਜ਼ਿੰਦਗੀ ਦੇ ਸਮੁੱਚ ਨੂੰ ਜਾਨਣ ਵੱਲ ਰੁਚਿਤ ਹੋ ਗਿਆਇਹੋ ਕਾਰਨ ਸੀ ਕਿ ਮੈਂ ਖੱਬੇ ਪੱਖੀ ਸੋਚ ਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਮੋਢੇ ਚੁੱਕੀ ਰੱਖਿਆ ਅਤੇ ਨਾਲ ਦੀ ਨਾਲ ਧਰਮ ਦੀ ਗਹਿਰਾਈ ਨੂੰ ਜਾਨਣ ਲਈ ਵੀ ਤਤਪਰ ਹੋ ਗਿਆ

-----

ਗੁਰਮੀਤ : ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਆਪਣੇ ਅਗਲੇ ਸਫਰ ਬਾਰੇ ਦੱਸੋ?

ਸ਼ਾਮ ਸਿੰਘ : ਜਦੋਂ ਮੈਂ ਰਿਲੀਜਨ ਦੀ ਐਮ. ਏ ਕਰ ਰਿਹਾ ਸਾਂ ਤਾਂ ਸਾਡੀ ਸਾਰੀ ਜਮਾਤ ਨੂੰ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਬਹੁਤ ਸਬਜ਼-ਬਾਗ਼ ਵਿਖਾਏਦੇਸ਼ ਅਤੇ ਵਿਦੇਸ਼ ਵਿਚ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਗਏ, ਪਰ ਨਤੀਜਾ ਸਿਫ਼ਰ ਵਿਚ ਨਿਕਲਿਆਪਟਿਆਲੇ ਵਿਚ ਰਹਿੰਦਿਆ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੈਂ ਉੱਥੋਂ ਨਿਕਲਦੇ ਰੋਜ਼ਾਨਾ ਰਣਜੀਤਅਖ਼ਬਾਰ ਵਿਚ ਕੁੱਝ ਅਰਸੇ ਲਈ ਸਬ-ਐਡੀਟਰ ਵਜੋਂ ਕੰਮ ਕੀਤਾਅਕਸਰ ਮੇਰੀ ਜਲੰਧਰ ਦੀ ਫੇਰੀ ਲਗਦੀ ਰਹਿੰਦੀ ਸੀ ਜਿੱਥੇ ਮੇਰਾ ਮਿੱਤਰ ਜਨਕ ਰਾਜ ਸਿੰਘ ਰਹਿੰਦਾ ਸੀਇਕ ਵਾਰ ਮੈਂ ਉਸ ਕੋਲ ਗਿਆ ਹੋਇਆ ਸਾਂ ਤੇ ਉਹ ਮੈਨੂੰ ਆਪਣੇ ਘਰ ਦੇ ਨੇੜਲੇ ਸੈਂਟਰਲ ਟਾਊਨ ਦੇ ਗੁਰਦੁਆਰੇ ਲੈ ਗਿਆਇਕ ਬਜ਼ੁਰਗ ਜਿਨ੍ਹਾਂ ਦਾ ਨਾਂ ਗਿਆਨੀ ਰਘਬੀਰ ਸਿੰਘ ਸੀ ਨਾਲ ਮੈਨੂੰ ਮਿਲਾਇਆ ਗਿਆਜਨਕ ਰਾਜ ਸਿੰਘ ਦੇ ਕਹਿਣ ਤੇ ਗੁਰਦੁਆਰੇ ਦੇ ਪੰਡਾਲ ਵਿਚ ਵਿਛੀਆਂ ਦਰੀਆਂ ਦੇ ਹੇਠੋਂ ਇਕ ਭੱਦਾ ਜਿਹਾ ਕਾਗਜ਼ ਚੁੱਕ ਕੇ ਗਿਆਨੀ ਰਘਬੀਰ ਸਿੰਘ ਹੋਰਾਂ ਨੇ ਉਸ ਉੱਤੇ ਮੇਰੀ ਸਿਫ਼ਾਰਿਸ਼ ਕਰਨ ਬਾਰੇ ਲਿਖ ਦਿੱਤਾਜਿਸ ਵਿਚ ਲਿਖਿਆ ਸੀ ਸ. ਸ਼ਾਮ ਸਿੰਘ ਨੂੰ ਭੇਜ ਰਿਹਾ ਹਾਂ, ਇਨ੍ਹਾਂ ਨੂੰ ਪ੍ਰੋਫੈਸਰ ਰੱਖ ਲੈਣਾ ਜੀਮੈਂ ਕਦੇ ਕਾਗਜ਼ ਵੱਲ ਦੇਖਦਾ ਸਾਂ ਕਦੇ ਗਿਆਨੀ ਜੀ ਵੱਲਖ਼ੈਰ ਮੈਂ ਉਨ੍ਹਾਂ ਦੇ ਦੱਸੇ ਮੁਤਾਬਿਕ ਗੁਰੂ ਨਾਨਕ ਖਾਲਸਾ ਕਾਲਜ ਸਿਵਲ ਲਾਈਨਜ਼ ਲੁਧਿਆਣਾ ਪਹੁੰਚ ਕੇ ਪ੍ਰੋ: ਢੋਡੀ ਬਾਰੇ ਪੁੱਛਿਆਜਿਹੜਾ ਤੁਰੰਤ ਹੀ ਮੈਨੂੰ ਗੁਰਮੁਖੋ ਕਹਿ ਕੇ ਪ੍ਰਿੰਸੀਪਲ ਦੇ ਦਫ਼ਤਰ ਵਿਚ ਲੈ ਗਿਆਜਿਨ੍ਹਾਂ ਨੇ ਮੈਨੂੰ ਉਸੇ ਹੀ ਦਿਨ, ਉਸੇ ਹੀ ਘੜੀ ਨਿਯੁਕਤੀ ਪੱਤਰ ਦੇ ਦਿੱਤਾਕ੍ਰਿਪਾ ਮੇਰੇ ਤੇ ਇਹ ਹੋਈ ਕਿ ਮੈਨੂੰ ਕਾਲਜ ਕੈਂਪਸ ਵਿਚ ਰਹਿਣ ਲਈ ਕਮਰਾ ਵੀ ਦੇ ਦਿੱਤਾ ਗਿਆਜਿਹੜਾ ਕਿ ਸਾਜ਼ੋ-ਸਾਮਾਨ ਨਾਲ ਸਜਿਆ ਹੋਇਆ ਸੀਇੱਥੇ ਦੱਸਣਾ ਕੁਥਾਂ ਨਹੀਂ ਹੋਵੇਗਾ ਜਿਸਦਾ ਮੈਨੂੰ ਬਾਅਦ ਵਿਚ ਪਤਾ ਲੱਗਾ ਕਿ ਗਿਆਨੀ ਰਘਬੀਰ ਸਿੰਘ ਜੀ, ਡਾ: ਐਸ. ਪੀ. ਸਿੰਘ ਦੇ ਪਿਤਾ ਸਨ ਜਿਹੜੇ ਇਸੇ ਕਾਲਜ ਵਿਚ ਪੰਜਾਬੀ ਦੇ ਪ੍ਰੋਫੈਸਰ ਸਨ ਅਤੇ ਉਹ ਬਾਅਦ ਵਿਚ ਗੁਰੂ ਨਾਨਕ ਦੇਵ ਯੂਨੀਵਰਸਟੀ, ਅਮ੍ਰਿਤਸਰ ਦੇ ਵਾਈਸ ਚਾਂਸਲਰ ਬਣੇ

-----

ਗੁਰਮੀਤ : ਅਧਿਆਪਨ ਦੇ ਕਿੱਤੇ ਵਿਚ ਪੜ੍ਹਾਉਂਦਿਆਂ ਆਪਣੇ ਕੌੜੇ-ਮਿੱਠੇ ਤਜਰਬਿਆਂ ਬਾਰੇ ਦੱਸੋ?

ਸ਼ਾਮ ਸਿੰਘ : ਮੈਂ ਕਾਲਜ ਵਿਚ ਇਕੱਲਾ ਹੀ ਅਜਿਹਾ ਅਧਿਆਪਕ ਸਾਂ ਜਿਹੜਾ ਐਡਹਾਕ ਤੇ ਹੋਣ ਕਰਕੇ ਸਭ ਤੋਂ ਘੱਟ ਤਨਖਾਹ ਲੈਂਦਾ ਸਾਂ ਜਾਣੀ ਕਿ ਅੱਧੀਮੈਂ ਅਤੇ ਐਸ. ਪੀ. ਸਿੰਘ ਇੰਨੇ ਨੇੜੇ ਹੋ ਗਏ ਇਕੱਠੇ ਹੀ ਕੈਨਟੀਨ ਵਿਚ ਚਾਹ ਪੀਣ ਜਾਂਦੇ ਅਤੇ ਵਿਹਲੇ ਸਮੇਂ ਆਏ ਗਏ ਹਰ ਪ੍ਰੋਫੈਸਰ ਨੂੰ ਕਿਸੇ ਨਾ ਕਿਸੇ ਵਿਸ਼ੇ ਤੇ ਬਹਿਸ ਵਿਚ ਉਲਝਾ ਲੈਂਦੇਸੁ਼ਗਲ ਮੇਲਾ ਵੀ ਚੱਲਦਾ ਰਹਿੰਦਾ ਤੇ ਗੰਭੀਰਤਾ ਵੀ ਬਣੀ ਰਹਿੰਦੀਇਕ ਵਾਰ ਡਾ: ਐਸ. ਪੀ. ਸਿੰਘ ਮੈਨੂੰ ਕਹਿਣ ਲੱਗੇ ਕਿ ਦੇਖਿਆ ਜਾਏ ਸ਼ਾਮ ਸਿੰਘ ਤੂੰ ਮੁਫ਼ਤ ਦੀ ਤਨਖਾਹ ਲੈਂਦੈਂ ਸਾਰਾ ਦਿਨ ਕੈਨਟੀਨ ਵਿਚ ਮੇਰੇ ਨਾਲ ਬੈਠਾ ਦੂਜਿਆਂ ਨਾਲ ਬਹਿਸ-ਮੁਬਾਹਸਾ ਕਰਦਾ ਰਹਿੰਦੈਂਮੈਂ ਉਸ ਨੂੰ ਕਿਹਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਮੈਨੂੰ ਇਤਰਾਜ਼ ਇਹ ਹੈ ਕਿ ਤੁਹਾਨੂੰ ਤਨਖਾਹ ਪੂਰੀ ਮਿਲਦੀ ਹੈ ਜਦੋਂ ਕਿ ਤੁਸੀਂ ਵੀ ਮੇਰੇ ਨਾਲ ਹੀ ਬੈਠੇ ਹੁੰਦੇ ਹੋਉਹ ਮੇਰੀ ਸ਼ਾਇਰੀ ਬਾਰੇ ਵੀ ਥੋੜ੍ਹਾ ਥੋੜ੍ਹਾ ਜਾਣਦੇ ਸਨ, ਕਿਉਂਕਿ ਜਲੰਧਰ ਅਜੀਤਦੇ ਦਫਤਰ ਸਾਧੂ ਸਿੰਘ ਹਮਦਰਦ ਕਦੇ ਕਦੇ ਕਵੀ ਦਰਬਾਰ ਰਚਾਉਂਦੇ ਸਨ ਤਾਂ ਮੈਂ ਉੱਥੇ ਹਾਜ਼ਰ ਹੁੰਦਾ ਅਤੇ ਕੋਈ ਰਚਨਾ ਪੜ੍ਹ ਦਿੰਦਾਇਕ ਦਿਨ ਅਸੀਂ ਕਾਲਜ ਦੀ ਕੈਨਟੀਨ ਵਿਚ ਬੈਠੇ ਸਾਂ ਕਿ ਐਸ. ਪੀ. ਸਿੰਘ ਪੰਜਾਬੀ ਦੀ ਅਖਬਾਰ ਪੜ੍ਹ ਰਹੇ ਸਨ ਉਨ੍ਹਾਂ ਇਕ ਸ਼ਿਅਰ ਵਾਰ-ਵਾਰ ਸੁਣਾਇਆ ਅੱਗੋਂ ਮੈਂ ਕਹੀ ਜਾਵਾਂ ਕਿ ਬਹਿਰ ਗ਼ਲਤ ਹੈਉਨ੍ਹਾਂ ਮੇਰੇ ਕਈ ਵਾਰ ਜਵਾਬ ਸੁਣਨ ਤੋਂ ਬਾਅਦ ਕਿਹਾ ਕਿ ਇਹ ਗਜ਼ਲ ਸਾਧੂ ਸਿੰਘ ਹਮਦਰਦ ਦੀ ਹੈਮੈਂ ਫੇਰ ਸ਼ਿਅਰ ਸੁਣਨ ਤੋਂ ਪਹਿਲਾਂ ਹੀ ਕਿਹਾ ਕਿ ਬਹਿਰ ਠੀਕ ਹੈ

-----

ਗੁਰਮੀਤ : ਤੁਸੀਂ ਧਾਰਮਿਕ ਖ਼ਿਆਲਾਂ ਦੇ ਹੋਣ ਦੇ ਨਾਤੇ ਪੰਜਾਬ ਵਿਚ ਚੱਲੇ ਖ਼ੂਨੀ ਦੌਰ ਦਾ ਤੁਹਾਡੇ ਮਨ ਉੱਤੇ ਕੀ ਅਸਰ ਹੋਇਆ?

ਸ਼ਾਮ ਸਿੰਘ : ਕੋਈ ਵੀ ਧਰਮ ਨਫ਼ਰਤ ਨਹੀਂ ਸਿਖਾਉਂਦਾਪੱਖ-ਪਾਤ ਦਾ ਸੰਦੇਸ਼ ਨਹੀਂ ਦਿੰਦਾ ਪਰ ਫੇਰ ਵੀ ਧਰਮਾਂ ਦੇ ਪੁਆੜੇ ਸਮਾਜ ਤੋਂ ਸਾਂਭੇ ਨਹੀਂ ਜਾਂਦੇਮੈਨੂੰ ਲਗਦਾ ਹੈ ਕਿ ਬੰਦੇ ਹੀ ਬਘਿਆੜ ਬਣ ਜਾਂਦੇ ਹਨ ਕਿ ਉਨ੍ਹਾਂ ਨੂੰ ਧਰਮ ਦੀ ਸਾਰੀ ਮਰਿਆਦਾ ਭੁੱਲ-ਭੁਲਾ ਜਾਂਦੀ ਹੈਜਦੋਂ ਉਹ ਦਰਿੰਦੇ ਬਣਕੇ ਆਪਣੇ ਹੀ ਭਰਾਵਾਂ ਉੱਤੇ ਵਾਰ ਕਰਦੇ ਹਨਤਕਰੀਬਨ ਮੈਂ ਸਾਰੇ ਧਾਰਮਿਕ ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ, ਬਾਈਬਲ, ਧੰਮਪਦ ਅਤੇ ਹੋਰ ਪੜ੍ਹੇ ਹਨ, ਵਿਚਾਰੇ ਹਨ, ਉਨ੍ਹਾਂ ਵਿਚ ਮਨੁੱਖ ਨੂੰ ਦੂਜੇ ਮਨੁੱਖ ਨਾਲ ਲੜਨ ਦੀ ਕਿਧਰੇ ਵੀ ਸਿੱਖਿਆ ਨਹੀਂ ਦਿੱਤੀ ਗਈਫੇਰ ਵੀ ਧਰਮਾਂ ਵਾਲੇ ਅਜਿਹਾ ਕਰਦੇ ਹਨਜਿਹੜੇ ਮਾਨਵਤਾ ਨੂੰ ਹੀ ਨਹੀਂ ਸਗੋਂ ਧਾਰਮਿਕ ਗ੍ਰੰਥਾਂ ਨੂੰ ਵੀ ਸ਼ਰਮਿੰਦਾ ਕਰਦੇ ਹਨਮੇਰਾ ਮਨ ਬਹੁਤ ਵਾਰ ਵਲੂੰਧਰਿਆ ਗਿਆ1965 ਤੇ 1971 ਦੀਆਂ ਜੰਗਾਂ ਨੇ ਵੀ ਮੇਰੇ ਮਨ ਨੂੰ ਵਲੂੰਧਰਿਆ ਅਤੇ 1978 ਤੇ 1984 ਨੇ ਵੀ ਮੈਨੂੰ ਸਮੇਂ ਦੇ ਨੇਜ਼ੇ ਤੇ ਟੰਗੀ ਰੱਖਿਆਮੈਂ ਆਪਣੇ ਵਿਦਿਆਰਥੀਆਂ ਨੂੰ ਆਪੋ-ਆਪਣੇ ਧਰਮਾਂ ਵਿਚ ਪ੍ਰਪੱਕ ਹੋਣ ਲਈ ਕਿਹਾ ਪਰ ਨਾਲ ਹੀ ਨਾਲ ਇਨਸਾਨੀਅਤ ਵਿਚ ਪ੍ਰਪੱਕ ਹੋਣ ਦੀ ਸਿੱਖਿਆ ਦਿੱਤੀ

-----

ਗੁਰਮੀਤ : ਪੰਜਾਬ ਵਿਚ ਨੈਕਸਲਾਈਟ ਅਤੇ ਸਿੱਖ ਮੂਵਮੈਂਟ ਚੱਲੀਆਂ, ਦੋਵਾਂ ਵਿਚ ਕੀ ਅੰਤਰ ਸੀ?

ਸ਼ਾਮ ਸਿੰਘ : ਦੋਵਾਂ ਹੀ ਲਹਿਰਾਂ ਵਿਚ ਇਕ ਗੱਲ ਸਾਂਝੀ ਸੀ, ਪਰ ਮਾੜੀ ਵੀ ਸੀ ਕ਼ਤਲ ਕਰਨ ਦੀਦੋਵੇਂ ਹੀ ਮਨੁੱਖ ਤੋਂ ਉਸ ਦੇ ਜਿਊਣ ਦਾ ਅਧਿਕਾਰ ਬਿਨਾ ਕਿਸੇ ਅਧਿਕਾਰ ਤੋਂ ਖੋਹ ਰਹੇ ਸਨਨਕਸਲੀ ਇਹ ਦਾਅਵਾ ਕਰਦੇ ਸਨ ਕਿ ਉਹ ਸਮਾਜ ਵਿਚ ਬਰਾਬਰਤਾ ਪੈਦਾ ਕਰਨ ਦੀ ਇੱਛਾ ਰੱਖਦੇ ਹਨ ਅਤੇ ਲੁੱਟ-ਖਸੁੱਟ ਬੰਦ ਕਰਨੀ ਚਾਹੁੰਦੇ ਹਨ ਅਤੇ ਆਮ ਲੋਕਾਂ ਨਾਲ ਖੜ੍ਹੇ ਹਨਇਨ੍ਹਾਂ ਦੇ ਦੁੱਖ-ਸੁੱਖ ਵਿਚ ਭਾਈਵਾਲ ਬਣਨ ਦੇ ਇਛੁੱਕ ਹਨਪਰ ਜਦੋਂ ਉਨ੍ਹਾਂ ਨੇ ਬਿਨਾ ਕਿਸੇ ਵੱਡੀ ਤਿਆਰੀ ਤੋਂ ਵਿਰੋਧੀਆਂ ਦੇ ਕ਼ਤਲ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਰੀ ਖੇਡ ਵਿਗੜ ਗਈਸਿੱਖ ਲਹਿਰ ਦਾ ਮੰਤਵ ਮੋਟੇ ਤੌਰ ਤੇ ਖ਼ਾਲਿਸਤਾਨ ਕਾਇਮ ਕਰਨਾ ਸੀ ਜਿਸ ਬਾਰੇ ਕਹਿਣਾ ਤਾਂ ਬਹੁਤ ਸੌਖਾ ਹੈ, ਪਰ ਇਸ ਨੂੰ ਸਾਕਾਰ ਕਰਨਾ ਸ਼ਾਇਦ ਬਹੁਤ ਵੱਡਾ ਕੰਮ ਹੈ, ਜੋ ਸ਼ਾਇਦ ਕਦੇ ਵੀ ਸਿਰੇ ਨਹੀਂ ਚੜ੍ਹ ਸਕਦਾਉਨ੍ਹਾਂ ਨੇ ਜਦੋਂ ਇਕ ਫਿਰਕੇ ਦੇ ਲੋਕ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਮੈਨੂੰ ਲੱਗਿਆ ਕਿ ਇਹ ਤਾਂ ਰੱਬ ਦੇ ਦੁਸ਼ਮਣ ਹੋ ਗਏ ਹਨ ਕਿਉਂਕਿ ਜਿਹੜੀ ਜਾਨਦਾਰ ਚੀਜ਼ ਇਨ੍ਹਾਂ ਨੇ ਬਣਾਈ ਹੀ ਨਹੀਂ ਉਸ ਨੂੰ ਖ਼ਤਮ ਕਰਨ ਲੱਗ ਪਏ

-----

ਗੁਰਮੀਤ : ਅਧਿਆਪਨ ਦਾ ਕਿੱਤਾ ਕਰਦਿਆਂ ਤੁਸੀਂ ਪੱਤਰਕਾਰੀ ਦੇ ਖੇਤਰ ਵਿਚ ਕਿਵੇਂ ਆਏ?

ਸ਼ਾਮ ਸਿੰਘ : ਗੱਲ ਏਦਾਂ ਹੋਈ ਕਿ ਆਰ. ਕੇ . ਆਰੀਆ ਕਾਲਜ ਲੁਧਿਆਣਾ ਵਿਚ ਮੈਂ ਸਾਲਾਨਾ ਇਮਤਿਹਾਨਾਂ ਵਿੱਚ ਡਿਪਟੀ ਸੁਪਰਡੈਂਟ ਲੱਗ ਗਿਆਉੱਥੇ ਇਕ ਕਮਰੇ ਵਿਚ ਡਿਊਟੀ ਦੇ ਰਿਹਾ ਸਾਂ ਕਿ ਇਕ ਮੁੰਡੇ ਨੇ ਡੈਸਕ ਉੱਤੇ ਹੀ ਰੁਮਾਲ ਥੱਲੇ ਚਾਕੂ ਲੁਕੋਇਆ ਹੋਇਆ ਸੀ, ਮੇਰੀ ਨਜ਼ਰ ਨੇ ਉਸ ਨੂੰ ਫੜ ਲਿਆਮੈਂ ਉਸ ਮੁੰਡੇ ਨੂੰ ਖੜ੍ਹਾ ਹੋਣ ਲਈ ਕਿਹਾ ਪਰ ਉਸਨੇ ਮੇਰਾ ਕਹਿਣਾ ਨਾ ਮੰਨਿਆਂਮੈਂ ਸੁਪਰਡੈਂਟ ਕੋਲ ਸੁਨੇਹਾ ਪਹੁੰਚਾਇਆ ਤਾਂ ਉਸ ਨੇ ਕਮਰੇ ਵਿਚ ਦਾਖਲ ਹੁੰਦਿਆਂ ਹੀ ਮੁੰਡੇ ਦੇ ਵੱਟ ਕੇ ਚਮੇੜ ਮਾਰੀ ਅਤੇ ਪੇਪਰ ਖੋਹ ਕੇ ਕਮਰਿਉਂ ਬਾਹਰ ਕਰ ਦਿੱਤਾਮੈਨੂੰ ਇਹ ਚੰਗਾ ਵੀ ਲੱਗਾ ਪਰ ਨਾਲ ਹੀ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਮੇਰੇ ਕਾਰਨ ਇਕ ਮੁੰਡੇ ਦਾ ਭਵਿੱਖ ਖ਼ਰਾਬ ਹੋ ਗਿਆਪਰ ਉੱਥੋਂ ਮੇਰੇ ਮਨ ਵਿਚ ਇਹ ਗੱਲ ਜ਼ਰੂਰ ਪੈਦਾ ਹੋ ਗਈ ਕਿ ਮੈਂ ਇਸ ਪਿਆਰੇ ਕਿੱਤੇ ਵਿਚ ਨਹੀਂ ਰਹਿ ਸਕਾਂਗਾਮੈਨੂੰ ਅਧਿਆਪਨ ਦਾ ਕੰਮ ਛੱਡਣਾ ਹੀ ਪਵੇਗਾਇੱਥੇ ਵੀ ਡਾ: ਐਸ. ਪੀ. ਸਿੰਘ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਜਿਨ੍ਹਾਂ ਨੇ ਮੈਨੂੰ ਨਵੇਂ ਸ਼ੁਰੂ ਹੋਏ ਪੰਜਾਬੀ ਟ੍ਰਿਬਿਊਨਵਿਚ ਬਤੌਰ ਸਬ-ਐਡੀਟਰ ਦੀ ਪੋਸਟ ਦਿਵਾ ਦਿੱਤੀਮੇਰੀ ਇੰਟਰਵਿਊ ਤੱਕ ਨਹੀਂ ਸੀ ਲਈ ਗਈਮੈਂ ਛੇਤੀ ਹੀ ਚੰਡੀਗੜ੍ਹ ਟ੍ਰਿਬਿਊਨ ਦਫ਼ਤਰ ਵਿਚ ਹਾਜ਼ਰ ਹੋ ਗਿਆ

-----

ਗੁਰਮੀਤ : ਪੱਤਰਕਾਰ ਹੋਣ ਦੇ ਨਾਤੇ ਤੁਸੀਂ ਇਨ੍ਹਾਂ ਲਹਿਰਾਂ ਬਾਰੇ ਅਖ਼ਬਾਰਾਂ ਵਿਚ ਕੀ ਕੁੱਝ ਲਿਖਿਆ?

ਸ਼ਾਮ ਸਿੰਘ : ਅਖ਼ਬਾਰ ਦਾ ਹਰ ਬੰਦਾ ਹਰ ਚੀਜ਼ ਬਾਰੇ ਨਹੀਂ ਲਿਖਦਾ, ਹਰ ਘਟਨਾ ਬਾਰੇ ਨਹੀਂ ਲਿਖਦਾ ਅਤੇ ਹਰ ਤਰ੍ਹਾਂ ਦੀ ਰਾਜਨੀਤੀ ਬਾਰੇ ਨਹੀਂ ਲਿਖਦਾਪਰ ਫੇਰ ਵੀ ਇੱਥੇ ਦੱਸਣਾ ਬੜਾ ਹੀ ਦਿਲਚਸਪ ਹੋਵੇਗਾ ਕਿ ਮੈਂ ਅਤੇ ਮੇਰਾ ਅਖ਼ਬਾਰੀ ਸਾਥੀ ਜਗਤਾਰ ਸਿੰਘ ਸਿੱਧੂ ਅਮ੍ਰਿਤਸਰ ਦੇ ਗੁਰੂ ਨਾਨਕ ਨਿਵਾਸ ਵਿਚ ਸੰਤ ਭਿੰਡਰਾਂਵਾਲਿਆਂ ਦੀ ਇੰਟਰਵਿਊ ਲੈਣ ਗਏਭਿੰਡਰਾਂਵਾਲੇ ਦੇ ਚਹੇਤੇ ਭਾਈ ਅਮਰੀਕ ਸਿੰਘ ਮੇਰੇ ਮਿੱਤਰ ਸਨ ਅਤੇ ਬੁੱਧੀਮਾਨ ਸਨ, ਉਨ੍ਹਾਂ ਕਰਕੇ ਸਾਨੂੰ ਛੇਤੀ ਸਮਾਂ ਮਿਲ ਗਿਆਅਕਾਲੀ ਆਗੂ ਬਲਵੰਤ ਸਿੰਘ ਅਤੇ ਸੁਰਜੀਤ ਸਿੰਘ ਮਿਨਹਾਸ ਸੰਤਾ ਦੇ ਮੰਜੇ ਸਾਹਮਣੇ ਭੁੰਜੇ ਹੀ ਬੈਠੇ ਸਨਸੰਤਾਂ ਨੇ ਸਾਡਾ ਮਨੋਰਥ ਜਾਨਣ ਤੋਂ ਬਾਅਦ ਜਗਤਾਰ ਸਿੰਘ ਸਿੱਧੂ ਨੂੰ ਕਿਹਾ ਕਿ ਤੂੰ ਦਾਹੜੀ ਮੁੰਨੀ ਹੋਈ ਹੈਜਿਸ ਦਾ ਸਿੱਧੂ ਨੇ ਤੁਰੰਤ ਹੀ ਜਵਾਬ ਦਿੱਤਾ ਕਿ ਬਾਬਾ ਜੀ ਰੱਖ ਲਵਾਂਗੇਫਿਰ ਭਿੰਡਰਾਂਵਾਲਿਆਂ ਦੀ ਨਜ਼ਰ ਮੇਰੇ ਤੇ ਮਿਹਰਬਾਨ ਹੋਈ ਤੇ ਕਹਿਣ ਲੱਗੇ ਕਿ ਤੂੰ ਤੁੰਨੀ ਹੋਈ ਹੈਮੈਂ ਤੁਰੰਤ ਕਿਹਾ ਕਿ ਬਲਵੰਤ ਸਿੰਘ ਤੇ ਮਿਨਹਾਸ ਦੀ ਵੀ ਤੁੰਨ੍ਹੀ ਹੋਈ ਦਾਹੜੀ ਖੁਲ੍ਹਵਾ ਦਿਉ ਮੈਂ ਵੀ ਖੋਲ੍ਹ ਦੇਵਾਂਗਾਉੱਥੇ ਤਣੀਆਂ ਹੋਈਆ ਅਸਾਲਟਾਂ ਦੀ ਛਾਂ ਥੱਲੇ ਸੰਤਾਂ ਦੀ ਇੰਟਰਵਿਊ ਲਈ ਗਈਬੜੇ ਤਿੱਖੇ ਸਵਾਲ ਸਨ ਤੇ ਸੰਤਾਂ ਨੇ ਜਵਾਬ ਵੀ ਪੂਰੀ ਗਰਮੀ ਨਾਲ ਦਿੱਤੇਪਰ ਦੁੱਖ ਦੀ ਗੱਲ ਹੈ ਕਿ ਸ਼ਾਇਦ ਤਿੱਖੇ ਸਵਾਲਾਂ ਦੀ ਹੋੜ ਕਾਰਨ ਉਸ ਇੰਟਰਵਿਊ ਨੂੰ ਅਖ਼ਬਾਰ ਵਿਚ ਥਾਂ ਨਹੀਂ ਮਿਲ ਸਕੀ

-----

ਲੜੀ ਜੋੜਨ ਲਈ ਮੁਲਾਕਾਤ ਦਾ ਦੂਜਾ ਭਾਗ ਹੇਠਲੀ ਪੋਸਟ ਚ ਦੇਖੋ ਜੀ।


ਗੁਰਮੀਤ ਸਿੰਘ ਸਿੰਗਲ - ‘ਅੰਗ ਸੰਗ’ ਵਾਲੇ ਸ਼ਾਮ ਸਿੰਘ ਨਾਲ਼ ਇਕ ਮੁਲਾਕਾਤ - ਭਾਗ ਦੂਜਾ

ਮੁਲਾਕਾਤੀ ਗੁਰਮੀਤ ਸਿੰਘ ਸਿੰਗਲ

ਭਾਗ ਦੂਜਾ

ਲੜੀ ਜੋੜਨ ਲਈ ਮੁਲਾਕਾਤ ਦਾ ਪਹਿਲਾ ਭਾਗ ਉਪਰਲੀ ਪੋਸਟ ਚ ਦੇਖੋ ਜੀ।

******

ਗੁਰਮੀਤ : ਤੁਹਾਨੂੰ ਪੱਤਰਕਾਰ ਦੇ ਤੌਰ ਤੇ ਪੇਸ਼ ਆਈਆਂ ਮੁਸ਼ਕਿਲਾਂ ਬਾਰੇ ਦੱਸੋ?

ਸ਼ਾਮ ਸਿੰਘ : ਪਹਿਲਾਂ ਪਹਿਲ ਤਾਂ ਕੰਮ ਠੀਕ ਚੱਲਦਾ ਰਿਹਾ, ਬੜਾ ਹੀ ਰੌਚਕ ਕਿੱਤਾ ਹੈ ਪੱਤਰਕਾਰੀ, ਜਿਸ ਵਿਚ ਕੰਮ ਕਰਨ ਵਾਲਾ ਹਰ ਕੋਈ ਸੂਚਨਾ ਦੇ ਤਾਜ਼ਾ ਤੇ ਵਚਿੱਤਰ ਸੰਸਾਰ ਨਾਲ ਜੁੜਿਆ ਰਹਿੰਦਾ ਹੈਸੰਨ1990 ਤੋਂ ਬਾਅਦ ਸਿੱਖ ਅਤਿਵਾਦੀਆਂ ਦਾ ਪੰਜਾਬ ਵਿਚ ਬੋਲ-ਬਾਲਾ ਹੋ ਗਿਆਜਿਨ੍ਹਾਂ ਨੇ ਪੱਤਰਕਾਰਾਂ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾਉਸ ਸਮੇਂ ਅਖਬਾਰ ਵਿਚਲੇ ਸਾਥੀਆਂ ਦੀ ਈਰਖਾ ਕਾਰਨ ਮੈਂ ਵੀ ਇਸ ਲਹਿਰ ਦਾ ਮਾਨਸਿਕ ਤੌਰ ਤੇ ਥੋੜਾ-ਬਹੁਤ ਸ਼ਿਕਾਰ ਹੋਇਆਮੈਨੂੰ ਧਮਕੀਆਂ ਵੀ ਮਿਲੀਆਂ ਤੇ ਜਾਨੀ ਨੁਕਸਾਨ ਦੇ ਡਰਾਵੇ ਵੀਸੁਖਦੇਵ ਸਿੰਘ ਬੱਬਰ, ਧਰਮ ਸਿੰਘ ਕਾਸ਼ਤੀਵਾਲ ਤੇ ਹੋਰਨਾਂ ਦੇ ਧਮਕੀ ਭਰੇ ਡਰਾਵਿਆਂ ਨੇ ਕਈ ਸਾਲਾਂ ਤੱਕ ਪ੍ਰੇਸ਼ਾਨ ਕਰੀ ਰੱਖਿਆਉਨ੍ਹਾਂ ਵਲੋਂ ਭੇਜੇ ਬੰਦਿਆਂ ਨਾਲ ਆਪਣੇ ਹੀ ਘਰ ਵਿਚ ਦਲੀਲ ਨਾਲ ਗੱਲਾਂ ਕੀਤੀਆਂਉਨ੍ਹਾਂ ਨੂੰ ਦੱਸਿਆ ਕਿ ਅਖਬਾਰ ਵਿਚ ਮੈਂ ਤਾਂ ਮਾਮੂਲੀ ਜਿਹਾ ਕਰਿੰਦਾ ਹਾਂ ਜਿਸ ਦਾ ਪ੍ਰਬੰਧ ਇਕ ਵੱਡਾ ਮੈਨੇਜਮੈਂਟ ਅਦਾਰਾ ਕਰਦਾ ਹੈਸੋ ਤੁਸੀਂ ਮੇਰੇ ਵਰਗਿਆਂ ਨੂੰ ਧਮਕਾਉਣ ਦੀ ਬਜਾਏ ਉਹ ਕੰਮ ਕਰੋ ਜਿਹੜਾ ਸਹੀ ਹੋਵੇ ਤੇ ਸਾਡੇ ਵਰਗੇ ਰਹਿਮ ਦੇ ਪਾਤਰ ਬਣਕੇ ਨਾ ਰਹਿ ਜਾਣਉਨ੍ਹਾਂ ਕੁੱਝ ਇਕ ਨੇ ਗੱਲ ਸਮਝੀ ਅਤੇ ਮੇਰਾ ਪਿੱਛਾ ਛੱਡ ਦਿੱਤਾ

-----

ਗੁਰਮੀਤ : ਕੀ ਸਰਕਾਰੀ ਪੱਧਰ ਤੇ ਵੀ ਤੁਹਾਡੇ ਉੱਤੇ ਕੋਈ ਦਬਾਉ ਰਿਹਾ?

ਸ਼ਾਮ ਸਿੰਘ : ਕਿਉਂਕਿ ਉਦੋਂ ਮੈਂ ਚੀਫ਼ ਸਬ-ਐਡੀਟਰ ਬਣ ਗਿਆ ਸਾਂ ਜਿਸ ਕੋਲ ਅਖ਼ਬਾਰ ਦਾ ਕਾਫ਼ੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈਟ੍ਰਿਬਿਊਨ ਦੀ ਨੀਤੀ ਮੁਤਾਬਿਕ ਮੈਂ ਹਮੇਸ਼ਾ ਹੀ ਸੰਤੁਲਨ ਕਾਇਮ ਰੱਖਿਆਨਾ ਸਰਕਾਰ ਦਾ ਨਾ ਹੀ ਧਮਕੀਆਂ ਵਾਲਿਆਂ ਦਾ ਕਹਿਣਾ ਮੰਨਿਆ ਸਗੋਂ ਉਹ ਕੁੱਝ ਕਰਦਾ ਰਿਹਾ ਜੋ ਲੋਕ ਹਿਤ ਵਿਚ ਸੀ

-----

ਗੁਰਮੀਤ : ਤੁਸੀਂ ਰਾਜਨੀਤਕ ਲੋਕਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੇ, ਪਰ ਫੇਰ ਵੀ ਤੁਸੀਂ ਸਾਬਕਾ ਮੁੱਖ ਮੰਤਰੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਦੇ ਮੀਡੀਆ ਸਲਾਹਕਾਰ ਬਣੇਕੀ ਇਹ ਆਪਾ-ਵਿਰੋਧੀ ਕਾਰਜ ਨਹੀਂ ਸੀ?

ਸ਼ਾਮ ਸਿੰਘ : ਇਹ ਗੱਲ ਠੀਕ ਹੈ ਕਿ ਮੈਂ ਸਿਆਸਤਦਾਨਾਂ ਨੂੰ ਇਕ ਦੂਰੀ ਤੇ ਰੱਖਿਆ ਹੈ ਤੇ ਮੈਨੂੰ ਉਨ੍ਹਾਂ ਨੇ ਕਦੇ ਵੀ ਆਪਣੇ ਵੱਲ ਨਹੀਂ ਖਿੱਚਿਆਆਮ ਤੌਰ ਤੇ ਸਿਆਸਤਦਾਨਾਂ ਵਿਚ ਦੋਗਲਾਪਣ ਹੁੰਦਾ ਹੈ, ਜਿਸ ਨੂੰ ਅਸਲੋਂ ਹੀ ਸਵੀਕਾਰ ਨਹੀਂ ਕੀਤਾ ਜਾ ਸਕਦਾਮੈਂ ਚੈਨਲ ਨੰਬਰ 1 ਤੋਂ ਐਡੀਟਰ ਦੀ ਨੌਕਰੀ ਛੱਡ ਕੇ ਆਇਆ ਸਾਂ ਤੇ ਕੁੱਝ ਮਿੱਤਰਾਂ ਨੇ ਸਬਜ਼ਬਾਗ਼ ਵਿਖਾਏ ਜਿਹੜੇ ਰਾਜਿੰਦਰ ਕੌਰ ਭੱਠਲ ਦੇ ਘਰ ਲੈ ਗਏਉੱਥੇ ਕਈ ਮੋਹਤਬਰ ਸੱਜਣਾਂ ਦੀ ਹਾਜ਼ਰੀ ਵਿਚ ਤਨਖਾਹ ਅਤੇ ਹੋਰ ਸ਼ਰਤਾਂ ਤੈਅ ਹੋਈਆਂਮੈਂ ਉੱਥੇ ਤਿੰਨ ਮਹੀਨੇ ਕੰਮ ਕੀਤਾਪਰ ਉਹ ਸ਼ਰਤਾਂ ਅਤੇ ਤਨਖਾਹ ਸਿਫ਼ਰ ਹੋ ਕੇ ਰਹਿ ਗਈਆਂਜਿਸ ਕਰਕੇ ਮੈਂ ਉਹ ਛੱਡ ਕੇ ਆ ਗਿਆਮੈਨੂੰ ਤਲਖ਼ ਤਜਰਬਾ ਇਹ ਹੋਇਆ, ਜਿਸ ਤੋਂ ਮੈਨੂੰ ਸਬਕ ਇਹ ਮਿਲਿਆ ਕਿ ਸਿਆਸਤਦਾਨਾਂ ਵੱਲ ਹਮੇਸ਼ਾ ਹੀ ਪਿੱਠ ਕਰਕੇ ਤੁਰੋਦੂਜਾ ਮੈਂ ਆਪਣੇ ਸੁਭਾਅ ਦੇ ਖ਼ਿਲਾਫ਼ ਤੁਰਿਆ ਸਾਂ ਮੈਨੂੰ ਹਾਰ ਦਾ ਮੂੰਹ ਦੇਖਣਾ ਹੀ ਪੈਣਾ ਸੀ

-----

ਗੁਰਮੀਤ : ਤੁਸੀਂ ਚੈਨਲ ਨੰਬਰ 1 ਦਾ ਜ਼ਿਕਰ ਕੀਤਾ ਹੈ ਇਸ ਵਿਚ ਜਾਣ ਦਾ ਕਿਵੇਂ ਮੌਕਾ ਮਿਲਿਆ?

ਸ਼ਾਮ ਸਿੰਘ : ਮੈਂ 31 ਦਸੰਬਰ 2006 ਨੂੰ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਇਆਅਤੇ 3 ਜਨਵਰੀ 2007 ਨੂੰ ਚੈਨਲ ਨੰ: 1 ਵਿਚ ਸੰਪਾਦਕ ਬਣ ਗਿਆਲੁਧਿਆਣੇ ਪਹੁੰਚਿਆ ਤਾਂ ਠੰਢ ਬੜੀ ਸੀ, ਪਰ ਫੇਰ ਵੀ ਸਵੇਰੇ 7 ਵਜੇ ਤੋਂ ਰਾਤ ਦੇ ਸਾਢੇ ਗਿਆਰਾਂ ਵਜੇ ਤੱਕ ਸਕਰਿਪਟਾਂ ਲਿਖਾਉਣੀਆਂ, ਸ਼ੂਟਿੰਗ ਕਰਾਉਣੀ ਅਤੇ ਫੇਰ ਕੰਪਿਊਟਰ ਤੇ ਖਬਰਾਂ ਦਾ ਸੰਪਾਦਨ ਕਰਾਉਣਾ ਕਠਿਨ ਕੰਮ ਸੀਸੇਵਾ ਮੁਕਤ ਹੋਣ ਤੋਂ ਬਾਅਦ ਏਨੇ ਲੰਮੇ ਸਮੇਂ ਲਈ ਕੰਮ ਕਰਦੇ ਰਹਿਣਾ ਮੇਰੀ ਸਿਹਤ ਲਈ ਵੀ ਠੀਕ ਨਹੀਂ ਸੀਦੂਜਾ ਚੈਨਲ ਨੰ: 1 ਦੇ ਮਾਲਕਾਂ ਨੂੰ ਨਾ ਕੰਮ ਕਾਜ ਦੀ ਜਾਣਕਾਰੀ ਸੀ ਨਾ ਹੀ ਉਹ ਸਿਆਣੇ ਸਨ ਪਤਾ ਨਹੀਂ ਕਿਉਂ ਉਨ੍ਹਾਂ ਨੇ ਇਹ ਚੈਨਲ ਚਲਾਇਆ? ਪਰ ਮੈਂ ਬਿਨਾ ਤਨਖਾਹ ਲਏ ਹੀ 31 ਜਨਵਰੀ ਨੂੰ ਮਹੀਨੇ ਬਾਅਦ ਹੀ ਆਪਣੇ ਘਰ ਚੰਡੀਗੜ੍ਹ ਆ ਗਿਆ

-----

ਗੁਰਮੀਤ : ਉਸ ਤੋਂ ਬਾਅਦ ਤੁਸੀਂ ਦੇਸ਼ ਸੇਵਕਅਖ਼ਬਾਰ ਵਿਚ ਵੀ ਥੋੜ੍ਹਾ ਚਿਰ ਕੰਮ ਕੀਤਾ ਤੇ ਫੇਰ ਇਹ ਵੀ ਛੱਡ ਦਿੱਤਾ ਇਸ ਦਾ ਕੀ ਕਾਰਨ ਸੀ?

ਸ਼ਾਮ ਸਿੰਘ : ਉੱਥੇ ਮੈਂ ਡਾ: ਜੋਗਿੰਦਰ ਸਿੰਘ ਪੁਆਰ ਹੋਰਾਂ ਦੇ ਕਹਿਣ ਤੇ ਗਿਆ ਸਾਂਇਹ ਮੇਰੀ ਬਹੁਤ ਵੱਡੀ ਗ਼ਲਤੀ ਸੀਉੱਥੇ ਵੀ ਮੇਰਾ 15 ਕੁ ਦਿਨਾਂ ਬਾਅਦ ਦਿਲ ਉਚਾਟ ਹੋ ਗਿਆ ਤੇ ਮੈਂ ਇਹ ਵੀ ਛੱਡਣ ਦਾ ਮਨ ਬਣਾ ਲਿਆਫੇਰ ਵੀ ਮੈਂ ਉੱਥੇ ਦੇ ਸਬ-ਐਡੀਟਰਾਂ ਨੂੰ ਪੱਤਰਕਾਰੀ ਬਾਰੇ ਕਾਫੀ ਕੁੱਝ ਸਿਖਾਇਆ ਜੋ ਉਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾਅਖ਼ਬਾਰ ਦੀ ਲੇ-ਆਊਟ (ਦਿੱਖ-ਪੱਖ) ਬਾਰੇ ਉਨ੍ਹਾਂ ਨੂੰ ਨਹੀਂ ਸੀ ਪਤਾਇਹ ਕੰਮ ਵੀ ਮੈਂ ਉਨ੍ਹਾਂ ਨੂੰ ਸਿਖਾਇਆਉੱਥੇ ਕੰਮ ਕਰਨ ਦਾ ਮੇਰਾ ਤਜਰਬਾ ਕੋਈ ਬਹੁਤਾ ਚੰਗਾ ਨਹੀਂ ਰਿਹਾਜਿਸ ਕਰਕੇ ਮੈਂ ਇਸ ਅਖ਼ਬਾਰ ਨੂੰ ਛੱਡ ਦਿੱਤਾ

-----

ਗੁਰਮੀਤ : ਇਕ ਅਧਿਆਪਕ, ਪੱਤਰਕਾਰ ਹੋਣ ਦੇ ਨਾਲ ਤੁਸੀਂ ਲੇਖਕ ਵੀ ਹੋ ਤੁਹਾਨੂੰ ਲਿਖਣ ਦੀ ਚੇਟਕ ਕਦੋਂ ਤੋਂ ਲੱਗੀ?

ਸ਼ਾਮ ਸਿੰਘ : ਮੈਂ ਦਸਵੀਂ ਵਿਚ ਪੜ੍ਹਦਾ ਸਾਂ ਜਦੋਂ ਮੈਂ ਇਕ ਕਵਿਤਾ ਲਿਖੀ ਉਹ ਗੱਡੇ ਵਾਲੇਉਦੋਂ ਲਾਰੀਆਂ, ਟਰੱਕ ਤੇ ਕਾਰਾਂ ਚੱਲੀਆਂ ਸਨ ਜੋ ਗੱਡੇ ਨਾਲੋਂ ਬਹੁਤ ਤੇਜ਼ ਗਤੀ ਨਾਲ ਚੱਲਦੀਆਂ ਸਨਸ਼ਾਇਦ ਇਹ ਕਵਿਤਾ ਮਸ਼ੀਨੀ ਯੁੱਗ ਬਾਰੇ ਮੇਰੀ ਜਾਗ ਸੀਉਸ ਤੋਂ ਬਾਅਦ ਮੈਂ ਕਾਫੀ ਕਵਿਤਾਵਾਂ ਲਿਖੀਆਂ ਪਰ ਮੰਚ ਤੇ ਸੁਣਾਉਣ ਤੋਂ ਬਿਨਾ ਕਿਧਰੇ ਛਪਵਾਈਆਂ ਨਹੀਂਐਮ.ਏ ਵਿਚ ਪੜ੍ਹਦਿਆਂ ਕੁੱਝ ਪਰਚਿਆਂ ਵਿਚ ਕਵਿਤਾਵਾਂ ਛਪੀਆਂ ਵੀਮੈਨੂੰ ਮੇਰੀ ਇਕ ਕਵਿਤਾ ਅਜੇ ਵੀ ਯਾਦ ਹੈ ਉੱਚਾ ਪੁਲ਼ਇਹ ਲੁਧਿਆਣੇ ਰੇਲਵੇ ਲਾਈਨ ਕੋਲ ਲੰਘਦੇ ਲੱਕੜ ਦੇ ਪੁਲ਼ ਬਾਰੇ ਸੀਇਸ ਕਵਿਤਾ ਨੂੰ ਬੜੀ ਮਾਨਤਾ ਮਿਲੀਕਾਫੀ ਦੇਰ ਬਾਅਦ ਚੰਡੀਗੜ੍ਹ ਆ ਕੇ ਵੱਖ ਵੱਖ ਸਮਿਆਂ ਤੇ ਲਿਖੀਆਂ ਕਵਿਤਾਵਾਂ ਤੇ ਗ਼ਜ਼ਲਾਂ ਦੀ ਕਿਤਾਬ ਛਪਾਈ ਰੂਹ ਦੇ ਬੋਲਜਿਸ ਨੂੰ ਜਸਪਾਲ ਭੱਟੀ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਰਿਲੀਜ਼ ਕੀਤਾ

-----

ਗੁਰਮੀਤ : ਤੁਸੀਂ ਹੋਰ ਕਿਹੜੀਆਂ ਕਿਤਾਬਾਂ ਲਿਖੀਆਂ?

ਸ਼ਾਮ ਸਿੰਘ : ਵਕਤ ਦੇ ਸਫ਼ੇ ਤੇਅਤੇ ਮੇਰੀ ਦਿਹਲੀ ਅੱਗੇ ਦਗਦਾ ਸੂਰਜਵਾਰਤਕ ਦੀਆਂ ਕਿਤਾਬਾਂ ਹਨਸੰਪਾਦਤ ਕੀਤੀ ਪੁਸਤਕ ਮੇਰੀਆਂ ਪੈੜਾਂ ਮੇਰਾ ਸਫ਼ਰ’, ਇੰਜਨੀਅਰ ਗੁਰਨਾਮ ਸਿੰਘ ਡੇਰਾ ਬਸੀ ਦੀ ਸਵੈ ਜੀਵਨੀ ਹੈਇਸ ਤੋਂ ਇਲਾਵਾ ਮੈਂ ਕੁਝ ਪੁਸਤਕਾਂ ਅਨੁਵਾਦ ਵੀ ਕੀਤੀਆਂ ਅਤੇ ਅਜ ਕਲ ਵੀ ਉਰਦੂ ਕੀ ਨਈ ਕਹਾਨੀਆਂਅਨੁਵਾਦ ਕਰ ਰਿਹਾ ਹਾਂ

-----

ਗੁਰਮੀਤ : ਕੀ ਤੁਸੀਂ ਆਪਣੇ ਛੋਟੇ ਭਰਾ ਕੇਹਰ ਸ਼ਰੀਫ਼ ਨੂੰ ਵੀ ਸਾਹਿਤਕ ਖੇਤਰ ਵਿਚ ਲਿਆਂਦਾ?

ਸ਼ਾਮ ਸਿੰਘ : ਕੇਹਰ ਸ਼ਰੀਫ਼ ਮੇਰਾ ਛੋਟਾ ਭਰਾ ਹੈਜਿਹੜਾ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਖੱਬੇ ਪੱਖੀ ਸੋਚ ਨਾਲ ਜੁੜ ਗਿਆ ਸੀਮੈਂ ਉਸ ਨਾਲ ਸਿੱਖਵਾਦ ਅਤੇ ਮਾਰਕਸਵਾਦ ਦੇ ਬਾਰੇ ਬਹੁਤ ਗਹਿਰੀਆਂ ਗੱਲਾਂ/ਬਹਿਸਾਂ ਕੀਤੀਆਂਉਹ ਉਦੋਂ ਵੀ ਮੇਰੇ ਨਾਲੋਂ ਜ਼ਿਆਦਾ ਸੁਚੇਤ ਤੇ ਜਾਗਦਾ ਸੀਸ਼ਾਇਦ ਮੇਰਾ ਯੋਗਦਾਨ ਇਹ ਰਿਹਾ ਹੋਵੇ ਕਿ ਘਰ ਵਿਚ ਕਿਤਾਬਾਂ, ਅਖ਼ਬਾਰਾਂ ਤੇ ਸਾਹਿਤਕ ਰਸਾਲੇ ਲਿਆਉਂਦਾ ਰਹਿੰਦਾ ਸਾਂ ਜਿਹੜੇ ਉਹ ਵੀ ਪੜ੍ਹ ਲੈਂਦਾ ਸੀਇਸ ਤੋਂ ਵੱਧ ਉਸ ਦੇ ਲਿਖਣ ਵਿਚ ਮੇਰਾ ਕੋਈ ਯੋਗਦਾਨ ਨਹੀਂ

-----

ਗੁਰਮੀਤ : ਕੀ ਉਨ੍ਹਾਂ ਦੀ ਵੀ ਕੋਈ ਕਿਤਾਬ ਛਪੀ?

ਸ਼ਾਮ ਸਿੰਘ : ਮੇਰੇ ਕਹਿਣ ਤੇ ਹੀ ਉਸਨੇ ਆਪਣੇ ਛਪੇ ਅਤੇ ਅਣਛਪੇ ਲੇਖਾਂ ਦੀ ਕਿਤਾਬ ਸਮੇਂ ਨਾਲ ਸੰਵਾਦਛਪਵਾਈ ਹੈਜੋ ਤਰਲੋਚਨ ਪਬਲਿਸ਼ਰ ਚੰਡੀਗੜ੍ਹ ਨੇ ਛਾਪੀ ਹੈਇਸ ਵਿਚ ਬੜੇ ਹੀ ਸੂਝ ਵਾਲੇ ਅਤੇ ਗਹਿਰੇ ਲੇਖ ਹਨਜਿਨ੍ਹਾਂ ਵਿਚ ਆਰਥਿਕ ਅਤੇ ਸਮਾਜਿਕ ਮਸਲਿਆਂ ਤੇ ਰੋਸ਼ਨੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ

-----

ਗੁਰਮੀਤ : ਤੁਸੀਂ ਰਾਈਟਰਜ਼ ਕਲੱਬ ਚੰਡੀਗੜ੍ਹ (ਰਜਿ:) ਦੇ ਵੀ ਸੰਸਥਾਪਕ ਹੋਇਸ ਦੀਆਂ ਗਤੀਵਿਧੀਆਂ ਬਾਰੇ ਦੱਸੋ?

ਸ਼ਾਮ ਸਿੰਘ : ਇਹ ਗੱਲ 2003 ਦੀ ਹੈਸ: ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ ਵਾਲਿਆਂ ਦੀ ਉਪਰਲੀ ਮੰਜ਼ਿਲ ਉਦੋਂ ਖ਼ਾਲੀ ਪਈ ਸੀਬਲਵਿੰਦਰ ਸਿੰਘ (ਉੱਤਮ ਰੈਸਟੋਰੈਂਟ ਵਾਲੇ), ਮੈਂ ਅਤੇ ਦੇਵ ਭਾਰਦਵਾਜ ਨੇ ਇਸ ਖਾਲੀ ਪਏ ਵੱਡੇ ਹਾਲ ਵਿਚ ਸਾਹਿਤਕ ਸਮਾਗਮ ਕਰਵਾਉਣੇ ਸ਼ੁਰੂ ਕਰ ਦਿੱਤੇਖ਼ੁਸ਼ੀ ਵਾਲੀ ਗੱਲ ਇਹ ਸੀ ਕਿ ਉੱਤਮ ਰੈਸਟੋਰੈਂਟ ਦੇ ਮਾਲਕ ਸ. ਬਲਵਿੰਦਰ ਸਿੰਘ ਨੇ ਸਮਾਗਮਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਮਹਿਮਾਨਾਂ ਨੂੰ ਚਾਹ-ਪਾਣੀ ਆਦਿ ਮੁਫ਼ਤ ਵਰਤਾਉਣ ਦਾ ਐਲਾਨ ਕਰ ਦਿੱਤਾਇਸ ਤਰ੍ਹਾਂ ਸਾਲ 2003 ਵਿਚ ਰਾਈਟਰਜ਼ ਕਲੱਬ ਚੰਡੀਗੜ੍ਹ (ਰਜਿ:) ਦੀ ਸਥਾਪਨਾ ਕੀਤੀ ਗਈਇਸ ਵਿਚ ਹੁਣ ਤੱਕ 250 ਦੇ ਕਰੀਬ ਮਿਆਰੀ ਸਾਹਿਤਕ ਸਮਾਗਮ ਹੋ ਚੁੱਕੇ ਹਨ, ਜਿਨ੍ਹਾਂ ਵਿਚ ਦੇਸ਼-ਵਿਦੇਸ਼ ਦੇ ਲੇਖਕਾਂ/ਕਲਾਕਾਰਾਂ ਨੇ ਹਿੱਸਾ ਲਿਆਭਵਿੱਖ ਵਿਚ ਵੀ ਇਸ ਰੈਸਟੋਰੈਂਟ ਵਿਚ ਮਿਆਰੀ ਸਾਹਿਤਕ ਪ੍ਰੋਗਰਾਮ ਚਲਦੇ ਰਹਿਣਗੇ

-----

ਗੁਰਮੀਤ : ਹੁਣ ਤੱਕ ਮਿਲੇ ਮਾਣ-ਸਨਮਾਨਾਂ ਬਾਰੇ ਦੱਸੋ?

ਸ਼ਾਮ ਸਿੰਘ : ਮੈਨੂੰ ਹੁਣ ਤੱਕ ਛੋਟੇ-ਵੱਡੇ ਬਹੁਤ ਮਾਣ-ਸਨਮਾਨ ਮਿਲੇ ਹਨਕੋਈ 15-18 ਸਾਲ ਪਹਿਲਾਂ ਡਾਂ: ਸਤੀਸ਼ ਵਰਮਾ ਨੇ ਮੇਰੇ ਕਾਲਮ ਅੰਗ-ਸੰਗ ਨੂੰ ਇਕ ਕਾਲਮ ਦਾ ਸਨਮਾਨਕਹਿ ਕੇ ਸਨਮਾਨਿਆ ਜੋ ਸ਼ਾਇਦ ਮੇਰੇ ਲਈ ਉਤਸ਼ਾਹ ਦਾ ਸੋਮਾ ਬਣਿਆਬਾਕੀਆਂ ਦਾ ਜ਼ਿਕਰ ਛੱਡਦੇ ਹੋਏ ਮੈਨੂੰ ਸਾਲ 2003 ਵਿਚ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਦਿੱਤਾ ਗਿਆ ਜਿਸ ਵਿਚ ਇੱਕ ਲੱਖ ਰੁਪਏ ਦੀ ਰਾਸ਼ੀ ਮਿਲੀ

-----

ਗੁਰਮੀਤ : ਬਤੌਰ ਸ਼ਾਇਰ ਤੁਹਾਡੇ ਮਨ ਦੀਆਂ ਅੰਤ੍ਰੀਵ ਡੂੰਘਾਈਆਂ ਵਿਚ ਛੁਪੇ ਦਰਦ ਬਾਰੇ ਦੱਸੋ?

ਸ਼ਾਮ ਸਿੰਘ : ਅਸਲ ਵਿਚ ਭਾਵੇਂ ਸਮਾਜਿਕ ਹੋਵੇ ਭਾਵੇਂ ਰੂਹਾਨੀ, ਪਿਆਰ ਦਾ ਜਜ਼ਬਾ ਹਰ ਇਕ ਦੇ ਦਿਲ ਅੰਦਰ ਹੁੰਦਾ ਹੈਮੈਂ ਆਪਣੇ ਜਮਾਤੀ ਮੁੰਡਿਆਂ ਕਰਮਜੀਤ , ਹਰਭਜਨ ਕਾਹਲੋਂ, ਮਨਜੀਤ, ਕੁਲਬੀਰ ਸਿੰਘ ਤੇ ਹੋਰਨਾ ਨਾਲ ਏਨੀ ਦੋਸਤੀ ਕੀਤੀ ਕਿ ਉਹ ਮੇਰੇ ਪਿਆਰ ਦਾ ਅਧਾਰ ਬਣੇਪਰ ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਹੋ ਉਹ ਇਹ ਕਿ ਇਕ ਕੁੜੀ ਜਿਹੜੀ ਮੇਰੇ ਮਿੱਤਰ ਦੀ ਮਹਿਬੂਬਾ ਸੀ ਤੇ ਡਾਕਟਰੀ ਕਰਦੀ ਸੀ ਉਹ ਮਿੱਤਰ ਨੂੰ ਛੱਡ ਕੇ ਮੇਰੇ ਵੱਲ ਹੋ ਗਈਪਰ ਮੈਂ ਉਸ ਨਾਲੋਂ ਕਾਫ਼ੀ ਸੀਨੀਅਰ ਸਾਂਭਾਵੇਂ ਮੈਂ ਮੁਹੱਬਤ ਦੇ ਰੰਗੀਨ ਪਲ ਉਸ ਨਾਲ ਕੁੱਝ ਸਾਲ ਹੰਢਾਉਂਦਾ ਰਿਹਾ ਪਰ ਮੈਨੂੰ ਆਪਣੀ ਵੱਡੀ ਉਮਰ ਦਾ ਅਹਿਸਾਸ ਜ਼ਿੰਮੇਵਾਰੀ ਵੱਲ ਮੋੜਦਾ ਰਿਹਾਆਖਰ ਮੈਂ ਇਹ ਰਾਹ ਹੀ ਛੱਡ ਦਿੱਤਾ ਜਿਹੜਾ ਫੇਰ ਦਰਦ ਦਾ ਦਰਿਆ ਬਣਕੇ ਵਗਿਆ, ਜਿਸ ਵਿਚੋਂ ਮੈਨੂੰ ਅਨੁਭਵ ਮਿਲਿਆ ਅਤੇ ਸ਼ਬਦ ਲੱਭੇ ਜੋ ਸ਼ਾਇਰੀ ਬਣ ਗਏ

-----

ਗੁਰਮੀਤ : ਆਪਣੇ ਪਰਿਵਾਰ ਬਾਰੇ ਵੀ ਕੁੱਝ ਦੱਸੋ?

ਸ਼ਾਮ ਸਿੰਘ : ਮੇਰੀ ਪਤਨੀ ਕੰਵਲਜੀਤ ਕੌਰ ਪੰਜਾਬੀ ਸਾਹਿਤ ਦੀ ਵਿਦਿਆਰਥਣ ਰਹੀ ਹੈਜਿਸ ਕਰਕੇ ਕਵਿਤਾ ਲਿਖਦਿਆਂ ਮੈਨੂੰ ਉਸ ਤੋਂ ਕਾਫੀ ਮੱਦਦ ਵੀ ਮਿਲਦੀ ਰਹੀ ਤੇ ਹੁੰਗਾਰਾ ਵੀਤਿੰਨ ਬੇਟੀਆਂ ਹਨ ਲਵਲੀਨ, ਜਸਕੀਰਤ ਤੇ ਰਮਣੀਕ ਇਨ੍ਹਾਂ ਤਿੰਨਾਂ ਦਾ ਹੀ ਪੰਜਾਬੀ ਸਾਹਿਤ ਨਾਲ ਕੋਈ ਲਗਾਅ ਨਹੀਂ ਕਿਉਂਕਿ ਉਹ ਹਿੰਦੀ, ਅੰਗਰੇਜ਼ੀ ਅਤੇ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰਦੀਆਂ ਰਹੀਆਂ

-----

ਗੁਰਮੀਤ : ਆਪਣੇ ਪਾਠਕਾਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ?

ਸ਼ਾਮ ਸਿੰਘ : ਅੰਗ-ਸੰਗਕਾਲਮ ਪੰਜਾਬੀ ਟ੍ਰਿਬਿਊਨ ਵਿਚ 1986 ਵਿਚ ਸ਼ੁਰੂ ਹੋਇਆ ਸੀ, ਜੋ 2006 ਤੱਕ ਚੱਲਦਾ ਰਿਹਾਪਰ ਉਸਤੋਂ ਬਾਅਦ ਪ੍ਰਵਾਸੀ, ਹਮਦਰਦ, ਚੇਤਨਾ ਸ਼ਕਤੀ ਵਿਚ ਵੀ ਛਪਦਾ ਰਿਹਾਹੁਣ ਵੀ, ਨਵਾਂ ਜ਼ਮਾਨਾ, ਦੇਸ਼ ਸੇਵਕ, ਲਿਖਾਰੀ (ਇੰਗਲੈਂਡ), ਪੰਜਾਬੀ ਆਰਸੀ (ਕੈਨੇਡਾ), ਮੀਡੀਆ ਪੰਜਾਬ (ਜਰਮਨੀ) ਆਦਿ ਵਿਚ ਛਪ ਰਿਹਾ ਹੈਸ਼ਾਇਦ ਹੀ ਏਨੇ ਲੰਮੇ ਅਰਸੇ ਤੱਕ ਪੰਜਾਬੀ ਦਾ ਕੋਈ ਕਾਲਮ ਇਕੋ ਨਾਂ ਨਾਲ ਛਪਦਾ ਰਿਹਾ ਹੋਵੇ ਮੈਨੂੰ ਇਸ ਤੇ ਮਾਣ ਹੈਨਾਲ ਹੀ ਮੈ ਆਪਣੇ ਜਾਗਦੇ, ਸੁਚੇਤ ਅਤੇ ਸਰਗਰਮ ਹੁੰਗਾਰਾ ਭਰਨ ਵਾਲੇ ਪਾਠਕਾਂ ਦੇ ਬਲਿਹਾਰੇ ਜਾਂਦੇ ਹਾਂ ਜਿਨ੍ਹਾਂ ਨੇ ਮੈਨੂੰ ਉਤਸ਼ਾਹ ਵੀ ਦਿੱਤਾ ਅਤੇ ਕਈ ਵਾਰ ਕੌੜਾ ਕੁਸੈਲ਼ਾ ਵੀ ਸੁਣਾਇਆ, ਜਿਸ ਕਾਰਨ ਮੈਂ ਹੋਰ ਵੀ ਚੰਗਾ ਲਿਖਦਾ ਰਿਹਾ

(ਕਲਾਕਾਰਦੇ ਧੰਨਵਾਦ ਸਹਿਤ)

ਸਮਾਪਤ


Monday, November 30, 2009

ਸੁਖਿੰਦਰ - ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹਰਭਜਨ ਪਵਾਰ ਨਾਲ਼ ਇੱਕ ਮੁਲਾਕਾਤ

.....ਮੇਰੀਆਂ ਕਹਾਣੀਆਂ ਦੇ ਵਿਸ਼ੇ ਵੀ ਮੇਰੇ ਦੋਸਤਾਂ-ਯਾਰਾਂ, ਵਾਕਿਫ਼ਕਾਰਾਂ ਬਾਰੇ ਹੀ ਹੁੰਦੇ ਹਨਮੈਨੂੰ ਉਹ ਲੋਕ ਬਹੁਤ ਭੈੜੇ ਲੱਗਦੇ ਹਨ ਜੋ ਤੁਹਾਨੂੰ ਲੁੱਟਦੇ ਹਨ ਅਤੇ ਜੋ ਤੁਹਾਨੂੰ ਬਰਬਾਦ ਕਰਨ ਉੱਤੇ ਤੁਲੇ ਰਹਿੰਦੇ ਹਨਅਜਿਹੇ ਭ੍ਰਿਸ਼ਟ ਲੋਕਾਂ ਬਾਰੇ ਹੀ ਮੈਂ ਕਹਾਣੀਆਂ ਲਿਖਦਾ ਹਾਂਇੱਥੇ ਸੱਚੇ ਦੋਸਤ ਬਹੁਤ ਹੀ ਘੱਟ ਹਨ, ਦੁਸ਼ਮਣ ਜ਼ਿਆਦਾ ਹਨਈਰਖਾਲੂ ਦੋਸਤ ਜ਼ਿਆਦਾ ਹਨ... ਹਰਭਜਨ ਪਵਾਰ

********

ਮੁਲਾਕਾਤੀ: - ਸੁਖਿੰਦਰ

ਸੁਖਿੰਦਰ: - ਹਰਭਜਨ ਪਵਾਰ, ਤੁਸੀਂ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਦੇ ਤੌਰ ਉੱਤੇ ਚਰਚਾ ਵਿੱਚ ਰਹੇ ਹੋਕੀ ਤੁਸੀਂ ਦੱਸਣਾ ਚਾਹੋਗੇ ਕਿ ਤੁਸੀਂ ਲਿਖਣ ਦੇ ਖੇਤਰ ਵਿੱਚ ਕਦੋਂ ਕੁ ਪ੍ਰਵੇਸ਼ ਕੀਤਾ?

ਹਰਭਜਨ: - ਸੁਖਿੰਦਰ ਜੀ, ਜਿੱਥੋਂ ਤੱਕ ਤਾਂ ਮੇਰੇ ਲਿਖਣ ਦੀ ਸ਼ੁਰੁਆਤ ਦੀ ਗੱਲ ਹੈ ਉਹ ਤਾਂ ਜਦੋਂ ਮੈਂ ਇੰਡੀਆ ਵਿੱਚ ਅਜੇ ਕਾਲਿਜ ਵਿੱਚ ਹੀ ਪੜ੍ਹਦਾ ਸੀ ਉਦੋਂ ਹੀ ਹੋ ਗਈ ਸੀਇਹ ਸਮਾਂ ਤੁਸੀਂ 1968-69 ਦੇ ਆਸ ਪਾਸ ਹੀ ਸਮਝ ਸਕਦੇ ਹੋਉਦੋਂ ਮੇਰੇ ਮਨ ਵਿੱਚ ਅਜੇ ਇਹੋ ਜਿਹੀ ਕੋਈ ਗੱਲ ਨਹੀਂ ਸੀ ਕਿ ਮੈਂ ਕੋਈ ਬਹੁਤ ਵੱਡਾ ਜਾਂ ਵਧੀਆ ਲੇਖਕ ਬਣਨਾ ਹੈ...ਭਾਵੇਂ ਕਿ ਇਸ ਗੱਲ ਦਾ ਫੈਸਲਾ ਤਾਂ ਪਾਠਕਾਂ ਨੇ ਹੀ ਕਰਨਾ ਹੁੰਦਾ ਹੈ ਕਿ ਕੋਈ ਲੇਖਕ ਕਿੰਨਾ ਕੁ ਵੱਡਾ ਹੈ ਜਾਂ ਵਧੀਆ ਲਿਖ ਰਿਹਾ ਹੈ.... ਫਿਰ ਹੋਰਨਾਂ ਵਾਂਗ ਹੀ ਵਿਦੇਸ਼ ਜਾਣ ਦੇ ਸੁਪਣੇ ਲੈਂਦਾ ਲੈਂਦਾ ਇੱਕ ਦਿਨ ਮੈਂ ਵੀ ਜਰਮਨ ਚਲਾ ਗਿਆਉੱਥੇ ਵੀ ਮੈਂ ਆਪਣਾ ਲਿਖਣ ਦਾ ਸ਼ੌਕ ਜਾਰੀ ਰੱਖਿਆਕੁਝ ਦੇਰ ਜਰਮਨ ਰਹਿਕੇ ਮੈਂ ਕੈਨੇਡਾ ਆ ਗਿਆਇੱਥੇ ਆ ਕੇ ਮੈਨੂੰ ਪਤਾ ਲੱਗਾ ਕਿ ਇੱਥੇ ਕੁਝ ਪੰਜਾਬੀ ਸਾਹਿਤ ਸਭਾਵਾਂ ਹਨ ਜਿਨ੍ਹਾਂ ਦੀਆਂ ਮੀਟਿੰਗਾਂ ਵਿੱਚ ਲੇਖਕ ਇੱਕ ਦੂਜੇ ਨਾਲ ਆਪਣੀਆਂ ਲਿਖਤਾਂ ਸਾਂਝੀਆਂ ਕਰਦੇ ਹਨ.. ਇੱਥੇ ਟੋਰਾਂਟੋ ਤੋਂ ਇੱਕ ਅਖ਼ਬਾਰ ਛਪਦਾ ਸੀ ਪ੍ਰਦੇਸੀ ਪੰਜਾਬਜਿਸਦਾ ਸੰਪਾਦਕ ਗੁਰਦੀਪ ਚੌਹਾਨ ਹੁੰਦਾ ਸੀਉਸ ਅਖਬਾਰ ਵੱਲੋਂ ਇੱਕ ਸਾਹਿਤ ਸਭਾ ਵੀ ਚਲਾਈ ਜਾ ਰਹੀ ਸੀ - ਪ੍ਰਦੇਸੀ ਪੰਜਾਬ ਸਾਹਿਤ ਸਭਾਉਸ ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਮੈਂ ਜਾਣਾ ਸ਼ੁਰੂ ਕਰ ਦਿੱਤਾਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਮੈਂ ਵੀ ਕਹਾਣੀਆਂ ਪੜ੍ਹਦਾ ਹੁੰਦਾ ਸੀਇਸ ਤਰ੍ਹਾਂ ਬਸ ਸਮਝੋ ਮੈਂ ਲਿਖਣ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ

------

ਸੁਖਿੰਦਰ: - ਕੀ ਲੇਖਕ ਬਣਨ ਲਈ ਤੁਹਾਨੂੰ ਕਿਸੀ ਖ਼ਾਸ ਗੱਲ ਜਾਂ ਘਟਨਾ ਨੇ ਪ੍ਰੇਰਤ ਕੀਤਾ ਜਾਂ ਕਿ ਇਹ ਸਭ ਕੁਝ ਸਹਿਜ ਸੁਭਾਅ ਹੀ ਵਾਪਰ ਗਿਆ?

ਹਰਭਜਨ: - ਦੇਖੋ, ਕਾਲਿਜ ਵਿੱਚ ਪੜ੍ਹਨ ਦੇ ਦਿਨਾਂ ਤੋਂ ਹੀ ਇਹ ਮੇਰੇ ਮਨ ਵਿੱਚ ਸੀ ਕਿ ਮੈਂ ਇੱਕ ਲੇਖਕ ਬਣਾਂਇਸ ਤਰ੍ਹਾਂ ਮੈਂ ਲਿਖਣਾ ਸ਼ੁਰੂ ਕਰ ਦਿੱਤਾਪਰ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਵਾਪਰੀਆਂ ਤਿੰਨ ਗੱਲਾਂ ਨੇ ਮੇਰੇ ਲਿਖਣ ਦੇ ਸ਼ੌਕ ਨੂੰ ਜ਼ਰੂਰ ਵਧਾਇਆ...ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਵਿੱਚ ਰਹਿੰਦਿਆਂ ਆਪਣੀ ਕਾਲਿਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਹਦ ਮੈਂ ਚੰਡੀਗੜ੍ਹ ਪੁਲਿਸ ਵਿੱਚ ਅਸਿਸਟੈਂਟ ਸਬ ਇਨਸਪੈਕਟਰ ਦੇ ਤੌਰ ਉੱਤੇ ਭਾਰਤੀ ਹੋ ਗਿਆਮੈਂ ਉਦੋਂ ਵੀ ਕਹਾਣੀਆਂ ਲਿਖਦਾ ਹੁੰਦਾ ਸੀਮੈਂ ਇੱਕ ਕਹਾਣੀ ਲਿਖੀਸਾਡਾ ਜਿਹੜਾ ਪੁਲਿਸ ਇਨਚਾਰਜ ਹੁੰਦਾ ਸੀ ਉਸਨੇ ਮੇਰੀ ਕਹਾਣੀ ਪੜ੍ਹੀ ਤਾਂ ਉਹ ਕਹਿਣ ਲੱਗਾ ਕਿ ਹਰਭਜਨ ਸਿੰਘ ਤੂੰ ਇੱਕ ਦਿਨ ਬਹੁਤ ਵਧੀਆ ਲੇਖਕ ਬਣੇਂਗਾ....ਦੂਜੀ ਗੱਲ ਹੈ ਉਨ੍ਹਾਂ ਹੀ ਦਿਨਾਂ ਵਿੱਚ ਜਦੋਂ ਅਜੇ ਮੈਂ ਪੁਲਿਸ ਵਿਭਾਗ ਵਿੱਚ ਹੀ ਚੰਡੀਗੜ੍ਹ ਕੰਮ ਕਰ ਰਿਹਾ ਸਾਂ ਤਾਂ ਇੱਕ ਦਿਨ ਮੇਰੇ ਮਾਮੇ ਦੀ ਕੁੜੀ ਸਤਿਨਾਮ ਕੌਰ ਨਾਲ ਉਸ ਦੀ ਇੱਕ ਸਹੇਲੀ ਮੈਨੂੰ ਮਿਲਣ ਆਈਉਹ ਇੱਕ ਰਾਤ ਸਾਡੇ ਕੋਲ ਠਹਿਰੇਉਨ੍ਹਾਂ ਨੂੰ ਮੈਂ ਚੰਡੀਗੜ੍ਹ ਘੁੰਮਣ-ਫਿਰਨ ਵੀ ਲੈ ਕੇ ਗਿਆਉਸ ਕੁੜੀ ਦਾ ਨਾਮ ਸੀ ਚਿਤਰਲੇਖਾਫਿਰ ਉਸ ਕੁੜੀ ਦਾ ਵਿਆਹ ਹੋ ਗਿਆਵਿਆਹ ਉੱਤੇ ਵੀ ਚਿਤਰਲੇਖਾ ਨੇ ਮੈਨੂੰ ਬੁਲਾਇਆਉੱਥੇ ਮੇਰੇ ਜਾਣ ਉੱਤੇ ਮੈਨੂੰ ਬੜਾ ਇੱਜ਼ਤ-ਮਾਨ ਦਿੱਤਾ ਗਿਆਉਹ ਮੈਨੂੰ ਆਪਣਾ ਭਰਾ ਸਮਝਦੀ ਸੀਫਿਰ ਚਿਤਰਲੇਖਾ ਆਪਣੇ ਪਤੀ ਨਾਲ ਨੈਰੋਬੀ ਚਲੀ ਗਈ.....ਇਸ ਸਮੇਂ ਦੌਰਾਨ ਹੀ ਮੈਂ ਵੀ ਜਰਮਨ ਚਲਾ ਗਿਆਚਿਤਰਲੇਖਾ ਮੈਨੂੰ ਜਰਮਨ ਵੀ ਚਿੱਠੀਆਂ ਲਿਖਦੀ ਰਹੀਉਸ ਨੇ ਮੈਨੂੰ ਬੜੀਆਂ ਚਿੱਠੀਆਂ ਲਿਖੀਆਂਮੈਂ ਵੀ ਉਸਦੀਆਂ ਚਿੱਠੀਆਂ ਦੇ ਜਵਾਬ ਦਿੰਦਾ ਰਿਹਾਮੈਂ ਉਸ ਕੁੜੀ ਚਿਤਰਲੇਖਾ ਬਾਰੇ ਵੀ ਇੱਕ ਕਹਾਣੀ ਲਿਖੀ ਸੀਜੋ ਮੇਰੇ ਕਹਾਣੀ ਸੰਗ੍ਰਹਿ ਪਿਆਸਾ ਦਰਿਆਵਿੱਚ ਸ਼ਾਮਿਲ ਹੈ...ਤੀਸਰੀ ਗੱਲ, ਮਰੀਸਾ ਮਰੋਲਾ ਨਾਮ ਦੀ ਇੱਕ ਇਟਾਲੀਅਨ ਕੁੜੀ ਮੈਨੂੰ ਜਰਮਨ ਵਿੱਚ ਮਿਲੀਉਸ ਕੁੜੀ ਨਾਲ ਵੀ ਮੈਨੂੰ ਮੁਹੱਬਤ ਹੋ ਗਈਉਸ ਨਾਲ ਵੀ ਮੇਰਾ ਕਾਫੀ ਸਮਾਂ ਖ਼ਤਾਂ ਦਾ ਸਿਲਸਿਲਾ ਚਲਦਾ ਰਿਹਾਬਸ ਮੇਰੇ ਇਸ ਚਿੱਠੀਆਂ ਦੇ ਸਿਲਸਿਲੇ ਨਾਲ ਹੀ ਮੇਰੇ ਅੰਦਰ ਇੱਕ ਐਸੀ ਚਿਣਗ ਪੈਦਾ ਹੋ ਗਈ ਕਿ ਮੈਂ ਇੱਕ ਕਹਾਣੀਕਾਰ ਬਣ ਗਿਆ ਅਤੇ ਤੇਜ਼ੀ ਨਾਲ ਕਹਾਣੀਆਂ ਲਿਖਣ ਲੱਗ ਪਿਆ ਫਿਰ ਮੈਂ ਜਦੋਂ 1984 ਵਿੱਚ ਇੰਡੀਆ ਦਾ ਚੱਕਰ ਲਗਾਉਂਣ ਗਿਆ ਤਾਂ ਮੇਰੀ ਪਹਿਲੀ ਕਹਾਣੀਆਂ ਦੀ ਕਿਤਾਬ ਛਪੀ ਪੱਛਮ ਦਾ ਜਾਲਇਸ ਪੁਸਤਕ ਤੋਂ ਬਾਹਦ ਮੈਂ ਪਿਆਸਾ ਦਰਿਆ’ (ਕਹਾਣੀ ਸੰਗ੍ਰਹਿ), ‘ਦੁੱਖ ਸਮੁੰਦਰੋਂ ਪਾਰ ਦੇ’ (ਨਾਟਕ), ਅਤੇ ਦੂਰ ਨਹੀਂ ਮੰਜ਼ਿਲ’ (ਨਾਵਲ) ਪ੍ਰਕਾਸ਼ਿਤ ਕੀਤਾ

------

ਸੁਖਿੰਦਰ: - ਤੁਸੀਂ ਕਵਿਤਾ ਵੀ ਲਿਖਦੇ ਹੋ, ਨਾਵਲ ਵੀ ਪ੍ਰਕਾਸ਼ਿਤ ਕੀਤਾ ਹੈ, ਨਾਟਕ ਵੀ ਪ੍ਰਕਾਸ਼ਿਤ ਕੀਤਾ ਹੈ ਅਤੇ ਕਹਾਣੀਆਂ ਦੀਆਂ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨਸਭ ਤੋਂ ਪਹਿਲਾਂ ਤੁਸੀਂ ਕਿਹੜੇ ਖੇਤਰ ਵਿੱਚ ਲਿਖਣਾ ਸ਼ੁਰੂ ਕੀਤਾ?

ਹਰਭਜਨ: - ਸਭ ਤੋਂ ਪਹਿਲਾਂ ਤਾਂ ਮੈਂ ਕਹਾਣੀਆਂ ਹੀ ਲਿਖਣੀਆਂ ਸ਼ੁਰੂ ਕੀਤੀਆਂ ਸਨ

-----

ਸੁਖਿੰਦਰ: - ਕੀ ਤੁਸੀਂ ਕਿਸੀ ਲੇਖਕ ਤੋਂ ਵੀ ਪ੍ਰਭਾਵਤ ਹੋ?

ਹਰਭਜਨ: - ਮੈਂ ਜ਼ਿਆਦਾ ਕਰਕੇ ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜੀਤ ਕੌਰ, ਕਰਤਾਰ ਸਿੰਘ ਦੁੱਗਲ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨੂੰ ਹੀ ਪੜ੍ਹਿਆ ਹੈਇਸ ਲਈ ਹੋ ਸਕਦੈ ਇਨ੍ਹਾਂ ਦੀਆਂ ਲਿਖਤਾਂ ਦਾ ਮੇਰੀਆਂ ਲਿਖਤਾਂ ਉੱਤੇ ਕੁਝ ਨਾ ਕੁਝ ਪ੍ਰਭਾਵ ਪਿਆ ਹੋਵੇ

-----

ਸੁਖਿੰਦਰ: - ਹੁਣ ਤੱਕ ਦੱਸੇ ਗਏ ਲੇਖਕਾਂ ਦੇ ਨਾਵਾਂ ਤੋਂ ਬਿਨ੍ਹਾਂ ਤੁਹਾਡੀ ਪਸੰਦ ਦੇ ਹੋਰ ਕਿਹੜੇ ਲੇਖਕ ਹਨ ਜਿਨ੍ਹਾਂ ਦੀਆਂ ਲਿਖਤਾਂ ਤੁਸੀਂ ਪੜ੍ਹਨੀਆਂ ਪਸੰਦ ਕਰਦੇ ਹੋ?

ਹਰਭਜਨ: - ਦੇਖੋ, ਮੈਂ ਕੋਈ ਬਹੁਤ ਜ਼ਿਆਦਾ ਨਹੀਂ ਪੜ੍ਹਦਾਫਿਰ ਵੀ ਮੈਨੂੰ ਰਵਿੰਦਰ ਰਵੀ, ਬਚਿੰਤ ਕੌਰ, ਬਲਬੀਰ ਕੌਰ ਸੰਘੇੜਾ, ਸੁਖਿੰਦਰ, ਗੁਰਦਿਆਲ ਕੰਵਲ, ਮਿੱਤਰ ਰਾਸ਼ਾ, ਇਕਬਾਲ ਰਾਮੂਵਾਲੀਆ, ਬਲਬੀਰ ਮੋਮੀ ਅਤੇ ਤ੍ਰਿਲੋਚਨ ਸਿੰਘ ਗਿੱਲ ਦੀਆਂ ਲਿਖਤਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ

-----

ਸੁਖਿੰਦਰ: - ਤੁਹਾਨੂੰ ਕਿਸ ਤਰ੍ਹਾਂ ਦੀਆਂ ਲਿਖਤਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ?

ਹਰਭਜਨ: - ਜਿਹੜੀਆਂ ਲਿਖਤਾਂ ਯਥਾਰਥਵਾਦੀ ਹੋਣਜਿਨ੍ਹਾਂ ਵਿੱਚ ਜ਼ਿੰਦਗੀ ਦਾ ਕੋਈ ਸੱਚ ਪੇਸ਼ ਕੀਤਾ ਗਿਆ ਹੋਵੇਜਿਹੜੀਆਂ ਲਿਖਤਾਂ ਤੋਂ ਕੋਈ ਸਿੱਖਿਆ ਮਿਲਦੀ ਹੋਵੇ....ਮੈਨੂੰ ਇਹੋ ਜਿਹੀਆਂ ਲਿਖਤਾਂ ਚੰਗੀਆਂ ਨਹੀਂ ਲੱਗਦੀਆਂ ਜੋ ਸੈਕਸ ਬਾਰੇ ਹੀ ਗੱਲਾਂ ਕਰਦੀਆਂ ਹੋਣਜਿਵੇਂ ਕਿ ਕਈ ਵਾਰ ਕੋਈ ਨਾਟਕ, ਨਾਵਲ ਜਾਂ ਕਹਾਣੀ ਸੈਕਸ ਨਾਲ ਸਬੰਧਤ ਘਟਨਾਵਾਂ ਦੇ ਹੀ ਬੇਲੋੜੇ ਵਿਸਥਾਰ ਨਾਲ ਭਰੇ ਹੁੰਦੇ ਹਨਮੈਂ ਤਾਂ ਉਹੀ ਲਿਖਤਾਂ ਪੜ੍ਹਨੀਆਂ ਪਸੰਦ ਕਰਦਾ ਹਾਂ ਜਿਨ੍ਹਾਂ ਨੂੰ ਪੜ੍ਹਕੇ ਕੋਈ ਵਿਅਕਤੀ ਇੱਕ ਵਧੀਆ ਇਨਸਾਨ ਬਣ ਸਕੇ

-----

ਸੁਖਿੰਦਰ: - ਤੁਸੀਂ ਆਪਣੀਆਂ ਲਿਖਤਾਂ ਵਿੱਚ ਕੀ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ? ਮੇਰਾ ਕਹਿਣ ਤੋਂ ਭਾਵ ਹੈ ਕਿ ਕੋਈ ਵੀ ਲਿਖਤ ਲਿਖਣ ਵੇਲੇ ਕੀ ਤੁਹਾਡਾ ਕੋਈ ਸਪੱਸ਼ਟ ਉਦੇਸ਼ ਹੁੰਦਾ ਹੈ?

ਹਰਭਜਨ: - ਮੇਰਾ ਉਦੇਸ਼ ਇਹੀ ਹੁੰਦਾ ਹੈ ਕਿ ਮੇਰੀ ਕਹਾਣੀ ਪੜ੍ਹਕੇ ਪਾਠਕ ਨੂੰ ਕੋਈ ਸਿੱਖਿਆ ਮਿਲ਼ ਸਕੇ; ਉਹ ਇਸ ਸਿੱਖਿਆ ਅਨੁਸਾਰ ਚੱਲਕੇ ਵਧੀਆ ਮਨੁੱਖ ਬਣ ਸਕੇਦੇਖੋ, ਕੈਨੇਡਾ ਵਿੱਚ ਜਿਹੜੇ ਯਾਰ ਦੋਸਤ ਹੁੰਦੇ ਹਨ ਉਨ੍ਹਾਂ ਵਿੱਚੋਂ ਕੋਈ ਕੋਈ ਹੀ ਵਧੀਆ ਬੰਦਾ ਨਿਕਲਦਾਬਹੁਤੇ ਯਾਰ ਦੋਸਤ ਵੀ ਬਸ ਮਤਲਬੀ ਹੀ ਹੁੰਦੇ ਹਨ ਅਤੇ ਸੋਚਦੇ ਰਹਿੰਦੇ ਹਨ ਕਿ ਤੁਹਾਨੂੰ ਕਿਵੇਂ ਖ਼ਰਾਬ ਸਕਦੇ ਹਨਜਿੰਨਾ ਵੀ ਤੁਹਾਨੂੰ ਲੁੱਟ ਸਕਦੇ ਹਨ ਲੁੱਟਣ ਦੀ ਕੋਸ਼ਿਸ਼ ਕਰਦੇ ਹਨਮੈਂ ਆਪਣੀਆਂ ਕਹਾਣੀਆਂ ਵੀ ਐਸੇ ਲੋਕਾਂ ਬਾਰੇ ਹੀ ਲਿਖਦਾ ਹਾਂਮੇਰੀਆਂ ਕਹਾਣੀਆਂ ਦੇ ਵਿਸ਼ੇ ਵੀ ਮੇਰੇ ਦੋਸਤਾਂ-ਯਾਰਾਂ, ਵਾਕਿਫ਼ਕਾਰਾਂ ਬਾਰੇ ਹੀ ਹੁੰਦੇ ਹਨਮੈਨੂੰ ਉਹ ਲੋਕ ਬਹੁਤ ਭੈੜੇ ਲੱਗਦੇ ਹਨ ਜੋ ਤੁਹਾਨੂੰ ਲੁੱਟਦੇ ਹਨ ਅਤੇ ਜੋ ਤੁਹਾਨੂੰ ਬਰਬਾਦ ਕਰਨ ਉੱਤੇ ਤੁਲੇ ਰਹਿੰਦੇ ਹਨਅਜਿਹੇ ਕੁਰੱਪਟ ਲੋਕਾਂ ਬਾਰੇ ਹੀ ਮੈਂ ਕਹਾਣੀਆਂ ਲਿਖਦਾ ਹਾਂਇੱਥੇ ਸੱਚੇ ਦੋਸਤ ਬਹੁਤ ਹੀ ਘੱਟ ਹਨ, ਦੁਸ਼ਮਣ ਜ਼ਿਆਦਾ ਹਨਈਰਖਾਲੂ ਦੋਸਤ ਜ਼ਿਆਦਾ ਹਨ...ਇਸੇ ਤਰ੍ਹਾਂ ਹੀ ਮੇਰੀਆਂ ਕਹਾਣੀਆਂ ਕੁਝ ਇਸ ਕਿਸਮ ਦੀਆਂ ਮਤਲਬਪ੍ਰਸਤ ਲੇਡੀਜ਼ ਬਾਰੇ ਵੀ ਹਨਬਹੁਤ ਸਾਰੀਆਂ ਲੇਡੀਜ਼ ਦੀ ਵੀ ਦੋਸਤੀ ਇਸ ਗੱਲ ਦੀ ਹੁੰਦੀ ਹੈ ਕਿ ਤੂੰ ਮੇਰੇ ਇਸ ਰਿਸ਼ਤੇਦਾਰ ਨੂੰ ਇੰਡੀਆ ਤੋਂ ਸਪਾਂਸਰ ਕਰਕੇ ਕੈਨੇਡਾ ਬੁਲਾ ਦੇ ਮੈਂ ਤੇਰੇ ਕਿਸੇ ਰਿਸ਼ਤੇਦਾਰ ਨੂੰ ਇੰਡੀਆ ਤੋਂ ਸਪਾਂਸਰ ਕਰਕੇ ਕੈਨੇਡਾ ਮੰਗਾ ਦਿੰਦੀ ਹਾਂਸਭ ਇਮੀਗਰੇਸ਼ਨ ਦੀਆਂ ਠੱਗੀਆਂ ਮਾਰ ਰਹੀਆਂ ਹਨਇਹ ਗੱਲਾਂ ਵੀ ਮੇਰੀਆਂ ਲਿਖਤਾਂ ਦੇ ਵਿਸ਼ੇ ਹੁੰਦੇ ਹਨ

-----

ਸੁਖਿੰਦਰ: - ਸਾਹਿਤ ਦੇ ਕਿਹੜੇ ਰੂਪ ਵਿੱਚ ਲਿਖਣਾ ਤੁਹਾਨੂੰ ਵਧੇਰੇ ਚੰਗਾ ਲੱਗਦਾ ਹੈ?

ਹਰਭਜਨ: - ਕਹਾਣੀ ਲਿਖਣੀ ਹੀ ਚੰਗੀ ਲੱਗਦੀ ਹੈਹੁਣ ਮੈਂ ਕਹਾਣੀਕਾਰ ਹੀ ਬਣਾਂਗਾ

-----

ਸੁਖਿੰਦਰ: - ਤੁਸੀਂ ਕੈਨੇਡਾ ਦੇ ਸਾਹਿਤਕ ਖੇਤਰ ਵਿੱਚ ਪਿਛਲੇ ਤਕਰੀਬਨ ਤਿੰਨ ਦਹਾਕੇ ਤੋਂ ਸਰਗਰਮ ਹੋਕੈਨੇਡਾ ਦੀਆਂ ਸਾਹਿਤ ਸਭਾਵਾਂ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਕੀ ਇਨ੍ਹਾਂ ਦਾ ਲੇਖਕਾਂ ਨੂੰ ਕੋਈ ਲਾਭ ਵੀ ਹੁੰਦਾ ਹੈ ਜਾਂ ਕਿ ਇਹ ਸਭ ਕੁਰਸੀਆਂ ਦੀ ਹੀ ਦੌੜ ਹੈ?

ਹਰਭਜਨ: - ਇਹ ਜਿਹੜੇ ਕਲਮਾਂ ਦੇ ਕਾਫ਼ਲੇ ਹਨ, ਇਨ੍ਹਾਂ ਦੀ ਬਸ ਇੰਨੀ ਗੱਲ ਹੈ ਕਿ ਉਹ ਬੰਦੇ ਇਕੱਠੇ ਕਰ ਲੈਂਦੇ ਹਨਬਾਕੀ ਹਰ ਕਿਸੀ ਨੂੰ ਇਹੀ ਹੁੰਦਾ ਹੈ ਕਿ ਮੈਨੂੰ ਇਹ ਕੁਰਸੀ ਮਿਲ਼ ਜਾਵੇ, ਉਹ ਕੁਰਸੀ ਮਿਲ਼ ਜਾਵੇਜਿਸ ਲੇਖਕ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾਂਦਾ ਉਹ ਮੁੜ ਕੇ ਕਲਮਾਂ ਦੇ ਕਾਫ਼ਲੇ ਦੀਆਂ ਮੀਟਿੰਗਾਂ ਵਿੱਚ ਨਹੀਂ ਜਾਂਦਾਸਾਹਿਤ ਸਭਾਵਾਂ ਵਿੱਚ ਅਹੁਦੇ ਤੋਂ ਬਿਨ੍ਹਾਂ ਕੋਈ ਵੀ ਬੰਦਾ ਕੋਈ ਕੰਮ ਨਹੀਂ ਕਰਨਾ ਚਾਹੁੰਦਾਬੱਸ ਕੁਰਸੀਆਂ ਦੀ ਹੀ ਦੌੜ ਹੈ, ਕੁਰਸੀਆਂ ਦੀ ਹੀ ਭੁੱਖ ਹੈ

-----

ਸੁਖਿੰਦਰ: - ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਅਜੇ ਤੀਕ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਕੋਈ ਬਹੁਤ ਜ਼ਿਕਰਯੋਗ ਆਲੋਚਨਾ ਨਹੀਂ ਕੀਤੀਕੀ ਤੁਸੀਂ ਵੀ ਅਜਿਹਾ ਅਨੁਭਵ ਕਰਦੇ ਹੋ?

ਹਰਭਜਨ: - ਦੇਖੋ, ਆਲੋਚਨਾ ਤਾਂ ਹੀ ਬਣਦੀ ਹੈ ਜੇਕਰ ਕੋਈ ਠੋਸ ਗੱਲ ਕੀਤੀ ਗਈ ਹੋਵੇਜਿਸ ਕਿਸੀ ਨੇ ਕੁਝ ਖੁਆ ਪਿਆ ਦਿੱਤਾ, ਜਲ ਪਾਣੀ ਨਾਲ ਕੁਝ ਸੇਵਾ ਕਰ ਦਿੱਤੀ, ਬਿਨ੍ਹਾਂ ਉਸਦੀ ਕੋਈ ਲਿਖਤ ਪੜ੍ਹੇ ਹੀ ਉਸ ਬਾਰੇ ਝੂਠੀ ਪ੍ਰਸ਼ੰਸ਼ਾ ਭਰੇ ਐਵੇਂ ਅਖ਼ਬਾਰਾਂ ਵਿੱਚ ਆਰਟੀਕਲ ਜਿਹੇ ਲਿਖ ਦਿੰਦੇ ਹਨਜਿਨ੍ਹਾਂ ਵਿੱਚ ਆਲੋਚਨਾ ਵਾਲੀ ਕੋਈ ਖ਼ਾਸ ਗੱਲ ਨਹੀਂ ਹੁੰਦੀ

-----

ਸੁਖਿੰਦਰ: - ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਮੈਂ ਸਮਝਦਾ ਹਾਂ ਕਿ ਕੈਨੇਡੀਅਨ ਪੰਜਾਬੀ ਆਲੋਚਕ ਹੀ ਸੰਤੁਲਿਤ ਵਿਚਾਰ ਦੇ ਸਕਦੇ ਹਨਕਿਉਂਕਿ ਉਨ੍ਹਾਂ ਨੂੰ ਕੈਨੇਡੀਅਨ ਰਾਜਨੀਤਕ, ਸਭਿਆਚਾਰਕ, ਸਮਾਜਿਕ, ਧਾਰਮਿਕ, ਵਿੱਦਿਅਕ ਹਾਲਤ ਬਾਰੇ ਸਹੀ ਜਾਣਕਾਰੀ ਹੁੰਦੀ ਹੈ? ਇਸ ਵਿਸ਼ੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ?

ਹਰਭਜਨ: - ਸੁਖਿੰਦਰ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋਅਸੀਂ ਕੈਨੇਡਾ ਰਹਿੰਦੇ ਹਾਂਜਿਹੜੇ ਕੈਨੇਡੀਅਨ ਪੰਜਾਬੀ ਆਲੋਚਕ ਹਨ ਉਨ੍ਹਾਂ ਨੂੰ ਕੈਨੇਡਾ ਬਾਰੇ ਪਤਾ ਹੈਇੰਡੀਆ ਵਾਲੇ ਵੀ ਕੈਨੇਡੀਅਨ ਪੰਜਾਬੀ ਸਾਹਿਤ ਦੀ ਆਲੋਚਨਾ ਤਾਂ ਕਰ ਸਕਦੇ ਹਨ; ਪਰ ਕੈਨੇਡੀਅਨ ਪੰਜਾਬੀ ਆਲੋਚਕ ਹੀ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਵਧੀਆ ਆਲੋਚਨਾ ਕਰ ਸਕਦੇ ਹਨ

-----

ਸੁਖਿੰਦਰ: - ਤੁਹਾਡੀਆਂ ਲਿਖਤਾਂ ਬਾਰੇ ਹੁਣ ਤੱਕ ਜੋ ਆਲੋਚਨਾ ਹੋਈ ਹੈ ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ?

ਹਰਭਜਨ: - ਮੇਰੀਆਂ ਲਿਖਤਾਂ ਬਾਰੇ ਸਹੀ ਆਲੋਚਨਾ ਕੀਤੀ ਗਈ ਹੈਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ

-----

ਸੁਖਿੰਦਰ: - ਤੁਸੀਂ ਦੁੱਖ ਸਮੁੰਦਰੋਂ ਪਾਰ ਦੇਅਤੇ ਪੱਛਮ ਦਾ ਜਾਲ਼ਨਾਮ ਦੀਆਂ ਦੋ ਪੰਜਾਬੀ ਫਿਲਮਾਂ ਵੀ ਬਣਾਈਆਂ ਹਨਕੀ ਤੁਸੀਂ ਦੱਸਣਾ ਚਾਹੋਗੇ ਕੀ ਤੁਹਾਨੂੰ ਇਹ ਫਿਲਮਾਂ ਬਣਾ ਕੇ ਸਿਰਫ਼ ਮਾਨਸਿਕ ਤਸੱਲੀ ਹੀ ਮਿਲੀ ਜਾਂ ਕਿ ਆਰਥਿਕ ਤੌਰ ਉੱਤੇ ਵੀ ਤੁਸੀਂ ਇਨ੍ਹਾਂ ਫਿਲਮਾਂ ਤੋਂ ਕਮਾਈ ਕਰਨ ਵਿੱਚ ਸਫ਼ਲ ਹੋਏ ਹੋ?

ਹਰਭਜਨ: - ਸਿਰਫ਼ ਮਾਨਸਿਕ ਤਸੱਲੀ ਹੀ ਮਿਲੀ ਹੈਫਿਲਮ ਦੁੱਖ ਸਮੁੰਦਰੋਂ ਪਾਰ ਦੇਬਹੁਤ ਚੱਲੀ ਸੀ ਇਸ ਵਿੱਚੋਂ ਖਰਚੇ ਕੱਢ ਕੇ ਕੁਝ ਆਮਦਨ ਵੀ ਹੋ ਗਈ ਸੀਪਰ ਦੂਜੀ ਫਿਲਮ ਵਿੱਚ ਮੈਨੂੰ ਕੋਈ ਬਚਤ ਨਹੀਂ ਹੋ ਸਕੀਕੁਝ ਲੋਕਾਂ ਦੇ ਘਰਾਂ ਵਿੱਚ ਲੜਾਈ ਹੋ ਰਹੀ ਸੀਕਿਸੀ ਨੇ ਮੇਰੀ ਫਿਲਮ ਦੁੱਖ ਸਮੁੰਦਰੋਂ ਪਾਰ ਦੇਲਿਜਾ ਕੇ ਉਨ੍ਹਾਂ ਨੂੰ ਦਿਖਾਈਉਨ੍ਹਾਂ ਲੋਕਾਂ ਨੇ ਫੌਰਨ ਲੜਨਾ ਬੰਦ ਕਰ ਦਿੱਤਾਉਨ੍ਹਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਆ ਗਈਮੈਂ ਇਹੋ ਜਿਹੀਆਂ ਗੱਲਾਂ ਨੂੰ ਹੀ ਆਪਣੀ ਅਸਲ ਪ੍ਰਾਪਤੀ ਸਮਝਦਾ ਹਾਂ

-----

ਸੁਖਿੰਦਰ: - ਤੁਹਾਡੀਆਂ ਫਿਲਮਾਂ ਵਿੱਚ ਕਿਸ ਤਰ੍ਹਾਂ ਦੇ ਵਿਸ਼ੇ ਪੇਸ਼ ਕੀਤੇ ਗਏ ਹਨ?

ਹਰਭਜਨ: - ਮੇਰੀਆਂ ਫਿਲਮਾਂ ਦੇ ਵਿਸ਼ੇ ਵੀ ਇਮੀਗਰੇਸ਼ਨ ਦੀਆਂ ਠੱਗੀਆਂ ਬਾਰੇ ਅਤੇ ਪਰਿਵਾਰਕ ਝਗੜਿਆਂ ਬਾਰੇ ਹੁੰਦੇ ਹਨਜਿਵੇਂ ਕਿ ਕੋਈ ਕੈਨੇਡਾ ਆ ਕੇ ਕੁਝ ਸਾਲਾਂ ਬਾਹਦ ਆਪਣੀ ਹੀ ਪਤਨੀ ਨੂੰ ਝੂਠਾ ਸਿਰਫ ਕਾਗਜ਼ਾਂ ਵਿੱਚ ਤਲਾਕ ਦੇ ਕੇ ਉਸ ਕੋਲੋਂ ਆਪਣੇ ਹੀ ਕਿਸੇ ਚਾਚੇ, ਮਾਮੇ, ਤਾਏ ਦੇ ਪੁੱਤਰ ਨੂੰ ਸਪਾਂਸਰ ਕਰਵਾ ਦਿੰਦਾ ਹੈਜਦੋਂ ਚਾਚੇ, ਮਾਮੇ, ਤਾਏ ਦਾ ਪੁੱਤਰ ਕੈਨੇਡਾ ਸੈਟਲ ਹੋ ਜਾਂਦਾ ਹੈ ਤਾਂ ਉਸ ਤੋਂ ਉਸਦੀ ਪਤਨੀ ਦਾ ਕਾਗਜ਼ੀ ਤਲਾਕ ਕਰਵਾਕੇ ਅਪਣੀ ਕਿਸੀ ਹੋਰ ਰਿਸ਼ਤੇਦਾਰ ਕੁੜੀ ਨੂੰ ਕੈਨੇਡਾ ਸਪਾਂਸਰ ਕਰਵਾ ਦਿੱਤਾ ਜਾਂਦਾ ਹੈਇਸ ਤਰ੍ਹਾਂ ਇਹ ਸਿਲਸਿਲਾ ਸਾਰੇ ਪ੍ਰਵਾਰ ਵਿੱਚ ਚਲਦਾ ਜਾਂਦਾ ਹੈ ਅਤੇ ਕੈਨੇਡਾ ਦੇ ਇਮੀਗਰੇਸ਼ਨ ਕਾਨੂੰਨ ਦੀਆਂ ਧੱਜੀਆਂ ਉਡਾਈ ਜਾਂਦੇ ਹਨਬਸ ਇਸ ਤਰ੍ਹਾਂ ਦੀਆਂ ਪਰਵਾਸੀ ਪੰਜਾਬੀਆਂ ਵੱਲੋਂ ਮਾਰੀਆਂ ਜਾ ਰਹੀਆਂ ਇਮੀਗਰੇਸ਼ਨ ਦੀਆਂ ਠੱਗੀਆਂ ਅਤੇ ਉਨ੍ਹਾਂ ਕਾਰਨ ਹੋ ਰਹੇ ਪਰਿਵਾਰਕ ਝਗੜਿਆਂ ਨੂੰ ਮੈਂ ਆਪਣੀਆਂ ਫਿਲਮਾਂ ਵਿੱਚ ਵਿਸ਼ੇ ਵਜੋਂ ਪੇਸ਼ ਕੀਤਾ ਹੈ

-----

ਸੁਖਿੰਦਰ: - ਆਮ ਤੌਰ ਉੱਤੇ ਲੋਕਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲਿਆ?

ਹਰਭਜਨ: - ਆਮ ਲੋਕਾਂ ਦਾ ਕਹਿਣਾ ਹੈ ਕਿ ਮੇਰੀ ਮੂਵੀ ਦੁੱਖ ਸਮੁੰਦਰੋਂ ਪਾਰ ਦੇਏਨੀ ਚੱਲੀ ਹੈ ਕਿ ਦੋ ਵੀਕ ਤਾਂ ਉਨ੍ਹਾਂ ਨੂੰ ਵੀਡੀਓ ਸਟੋਰਾਂ ਤੋਂ ਮੂਵੀ ਮਿਲੀ ਹੀ ਨਹੀਂਅਮਿਤਾਬ ਬਚਨ ਦੀਆਂ ਫਿਲਮਾਂ ਨਾਲੋਂ ਵੀ ਇਹ ਫਿਲਮ ਵੱਧ ਚੱਲੀ ਹੈ

------

ਸੁਖਿੰਦਰ: - ਹਰਭਜਨ ਪਵਾਰ, ਕੀ ਤੁਸੀਂ ਇੱਕ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਹੋਣ ਤੋਂ ਬਿਨ੍ਹਾਂ ਕੈਨੇਡਾ ਵਿੱਚ ਕਿਸੇ ਹੋਰ ਖੇਤਰ ਵਿੱਚ ਵੀ ਸਰਗਰਮ ਰਹੇ ਹੋ?

ਹਰਭਜਨ: - ਸੁਖਿੰਦਰ ਜੀ, ਮੈਂ ਪੱਤਰਕਾਰੀ ਦੇ ਖੇਤਰ ਵਿੱਚ ਵੀ ਕਾਫ਼ੀ ਸਰਗਰਮ ਰਿਹਾ ਹਾਂਮੈਂ 1980 ਤੋਂ 1985 ਤੱਕ ਹਫਤਾਵਾਰੀ ਪੰਜਾਬੀ ਪੱਤ੍ਰਿਕਾ ਅਖ਼ਬਾਰ ਦਾ ਸੰਪਾਦਕ ਰਿਹਾ ਹਾਂਇਸ ਤੋਂ ਬਿਨ੍ਹਾਂ ਮੈਂ ਕੈਨੇਡਾ ਦੀ ਪ੍ਰਸਿੱਧ ਪੰਜਾਬੀ ਹਫਤਾਵਾਰੀ ਅਖਬਾਰ ਇੰਡੋ-ਕੈਨੇਡੀਅਨ ਟਾਈਮਜ਼, ਵੈਨਕੂਵਰ ਦਾ ਕਈ ਵਰ੍ਹੇ ਪੱਤਰ ਪ੍ਰੇਰਕ ਵੀ ਰਿਹਾ ਹਾਂਉਨ੍ਹਾਂ ਸਮਿਆਂ ਵਿੱਚ ਟੋਰਾਂਟੋ ਵਿੱਚ ਇੱਕ ਪੰਜਾਬੀ ਮੀਡੀਆ ਐਸੋਸੀਏਸ਼ਨ ਵੀ ਬਣੀ ਸੀਮੈਂ ਉਸਦਾ ਸਕੱਤਰ ਹੁੰਦਾ ਸਾਂਇਸ ਐਸੋਸੀਏਸ਼ਨ ਵਿੱਚ ਪੰਜਾਬੀ ਅਖਬਾਰਾਂ, ਰੇਡੀਓ ਅਤੇ ਟੀਵੀ ਨਾਲ ਸਬੰਧਤ ਲੋਕ ਸ਼ਾਮਿਲ ਸਨਇਸ ਮੀਡੀਆ ਐਸੋਸੀਏਸ਼ਨ ਵਿੱਚ ਪੰਜਾਬੀ ਮੀਡੀਏ ਦੇ ਜਿਹੜੇ ਹੋਰ ਚਰਚਿਤ ਲੋਕ ਸ਼ਾਮਿਲ ਸਨ ਉਨ੍ਹਾਂ ਦੇ ਨਾਮ ਹਨ : ਜੁਗਿੰਦਰ ਬਾਸੀ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਗਾਉਂਦਾ ਪੰਜਾਬਰੇਡੀਓ), ਬੇਅੰਤ ਮਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਧੁਰ ਕੀ ਬਾਣੀਟੀਵੀ), ਜਗਦੇਵ ਰੰਧਾਵਾ, ਪ੍ਰਧਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਪੰਜਾਬੀ ਟੈਲੀਵੀਯਨ ਪ੍ਰੋਗਰਾਮ), ਕੁਲਦੀਪ ਦੀਪਕ, ਮੀਤ ਪ੍ਰਧਾਨ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਪੰਜਾਬ ਦੀ ਗੂੰਜਰੇਡੀਓ ਪ੍ਰੋਗਰਾਮ), ਸਤਿੰਦਰਪਾਲ ਸਿੰਘ ਸਿੱਧਵਾਂ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਪੰਜਾਬੀ ਲਹਿਰਾਂਰੇਡੀਓ ਪ੍ਰੋਗਰਾਮ), ਰਵਿੰਦਰ ਪੰਨੂੰ (ਪ੍ਰੋਡੀਊਸਰ, ਡਾਇਰੈਕਟਰ ਅਤੇ ਹੋਸਟ ਸੁਰ ਸਾਗਰਰੇਡੀਓ ਅਤੇ ਟੀਵੀ) ਅਤੇ ਬਲਤੇਜ ਪਨੂੰ (ਫਰੀਲਾਂਸ ਪੱਤਰਕਾਰ)1982 ਵਿੱਚ ਕੈਨੇਡਾ ਵਿੱਚ ਦੂਜੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਮੈਂ ਬਤੌਰ ਫਾਇਨੈਂਸ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾਈ ਸੀ1990 ਵਿੱਚ ਜਦੋਂ ਟਰਾਂਟੋ ਵਿੱਚ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਤਾਂ ਮੈਂ ਬਤੌਰ ਜਨਰਲ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਈ ਸੀ

-----

ਸੁਖਿੰਦਰ: - ਪਿਛਲੇ ਤਕਰੀਬਨ 10 ਵਰ੍ਹਿਆਂ ਤੋਂ ਤੁਸੀਂ ਸਾਹਿਤਕ ਖੇਤਰ ਤੋਂ ਅਤੇ ਫਿਲਮਾਂ ਬਣਾਉਣ ਦੇ ਖੇਤਰ ਚੋਂ ਬਾਹਰ ਹੋਕੀ ਇਸਦਾ ਕੋਈ ਵਿਸ਼ੇਸ਼ ਕਾਰਨ ਸੀ?

ਹਰਭਜਨ: - ਕਾਰਨ ਇਹ ਹੈ ਕਿ ਹੁਣ ਮੇਰੀ ਸਿਹਤ ਠੀਕ ਨਹੀਂ ਰਹਿੰਦੀਇਹ ਕੰਮ ਮੈਂ ਤਕਰੀਬਨ ਛੱਡੇ ਹੋਏ ਸਨਪਰ ਹੁਣ ਫਿਰ ਮੇਰੇ ਮਨ ਵਿੱਚ ਆਇਆ ਹੈ ਕਿ ਮੈਂ ਜਿਹੜੀਆਂ ਚੀਜ਼ਾਂ ਅਧੂਰੀਆਂ ਛੱਡੀਆਂ ਹੋਈਆਂ ਹਨ ਉਨ੍ਹਾਂ ਨੂੰ ਮੁਕੰਮਲ ਕਰਾਂਮੈਂ ਆਪਣੀਆਂ ਕਹਾਣੀਆਂ ਦੀ ਕਿਤਾਬ ਟੋਰਾਂਟੋ ਦੀਆਂ ਗਲ਼ੀਆਂਜੋ ਅਜੇ ਅਧੂਰੀ ਪਈ ਸੀ, ਉਸ ਕਿਤਾਬ ਨੂੰ ਹੁਣ ਮੈਂ ਮੁਕੰਮਲ ਕਰ ਰਿਹਾ ਹਾਂਉਮੀਦ ਹੈ ਕਿ ਅਗਲੇ ਤਿੰਨ ਚਾਰ ਮਹੀਨੇ ਵਿੱਚ ਮੈਂ ਟੋਰਾਂਟੋ ਦੀਆਂ ਗਲੀਆਂਕਹਾਣੀ ਸੰਗ੍ਰਹਿ ਮੁਕੰਮਲ ਕਰਕੇ ਪ੍ਰਕਾਸ਼ਿਤ ਕਰ ਦਿਆਂਗਾ

-----

ਸੁਖਿੰਦਰ: - ਭਵਿੱਖ ਵਿੱਚ ਤੁਹਾਡੀਆਂ ਕੀ ਯੋਜਨਾਵਾਂ ਹਨ?

ਹਰਭਜਨ: - ਕਹਾਣੀਕਾਰ ਹੀ ਬਣਾਂਗਾਹੁਣ ਮੈਂ ਕਹਾਣੀਆਂ ਹੀ ਲਿਖਾਂਗਾ - ਨਵੇਂ, ਨਵੇਂ ਵਿਸ਼ਿਆਂ ਉੱਤੇ

-----

ਸੁਖਿੰਦਰ: - ਹਰਭਜਨ ਪਵਾਰ, ਮੁਲਾਕਾਤ ਦੇ ਅੰਤ ਉੱਤੇ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੋ ਜੋ ਤੁਸੀਂ ਅਜੇ ਤੱਕ ਮੁਲਾਕਾਤ ਦੌਰਾਨ ਨਾ ਕਹੀ ਹੋਵੇ?

ਹਰਭਜਨ: - ਬੱਸ, ਠੀਕ ਹੈਜੋ ਮੈਂ ਕਹਿਣਾ ਸੀ ਕਹਿ ਦਿੱਤਾਸੰਵਾਦਲਈ ਮੁਲਾਕਾਤ ਵਾਸਤੇ ਸਮਾਂ ਦੇਣ ਲਈ ਤੁਹਾਡਾ ਸ਼ੁਕਰੀਆਮੈਂ ਆਪਣੀ ਪਤਨੀ ਮੋਹਨਜੀਤ ਦਾ ਸਭ ਤੋਂ ਵੱਧ ਧੰਨਵਾਦ ਕਰਨਾ ਚਾਹੁੰਦਾ ਹਾਂਜਿਸਨੇ ਮੈਨੂੰ ਇੱਕ ਲੇਖਕ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਅਦਾਕਾਰ ਵਜੋਂ ਕੰਮ ਕਰਨ ਦਾ ਉਤਸ਼ਾਹ ਦਿੱਤਾਜੇਕਰ ਮੈਨੂੰ ਮੇਰੀ ਪਤਨੀ ਦਾ ਇੰਨਾ ਜ਼ਿਆਦਾ ਸਾਥ ਨਾ ਮਿਲਦਾ ਤਾਂ ਸ਼ਾਇਦ ਮੈਂ ਨਾ ਤਾਂ ਲੇਖਕ ਹੀ ਬਣ ਸਕਦਾ, ਨਾ ਹੀ ਕੋਈ ਕਲਾਕਾਰ ਅਤੇ ਨਾ ਕੋਈ ਫਿਲਮਾਂ ਹੀ ਬਣਾ ਸਕਦਾਫਿਲਮਾਂ ਬਣਾਉਣ ਵੇਲੇ ਮੈਨੂੰ ਕਦੀ ਕੋਈ ਆਰਥਿਕ ਔਕੜ ਆਈ ਤਾਂ ਮੇਰੀ ਪਤਨੀ ਨੇ ਕਿਹਾ ਇਹ ਲਓ ਪੈਸੇ ਤੁਹਾਡਾ ਕੰਮ ਨਹੀਂ ਰੁਕਣਾ ਚਾਹੀਦਾਮੈਂ ਜਦੋਂ ਆਪਣੀਆਂ ਫਿਲਮਾਂ ਬਣਾ ਰਿਹਾ ਸੀ ਤਾਂ ਅਦਾਕਾਰਾਂ ਦੀ ਮੇਕਅਪ ਦੀ ਸਾਰੀ ਜ਼ਿੰਮੇਵਾਰੀ ਮੇਰੀ ਪਤਨੀ ਮੋਹਨਜੀਤ ਨੇ ਬੜੀ ਹੀ ਕਾਮਯਾਬੀ ਨਾਲ ਨਿਭਾਈ ਸੀਮੋਹਨਜੀਤ ਦੇ ਪਿਤਾ ਐਮ.ਐਸ.ਕੈਲੇ (ਆਈ.ਏ.ਐਸ.) ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਵਿੱਚ ਡਿਪਟੀ ਕਮਿਸ਼ਨਰ ਰਹੇ ਸਨ




Thursday, September 24, 2009

ਸ਼ਾਇਰ ਅਜਾਇਬ ਕਮਲ ਨਾਲ਼ ਇੱਕ ਮੁਲਾਕਾਤ - ਸੁਖਿੰਦਰ

....ਭਾਰਤ ਵਿੱਚ ਰਹਿੰਦੇ ਲੇਖਕ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਸਾਹਿਤ ਨਾਲ ਇਨਸਾਫ਼ ਨਹੀਂ ਕਰ ਸਕਦੇਜੇਕਰ ਉਹ ਇਸਦਾ ਮੁਲਅੰਕਣ ਕਰਨਵਿਦੇਸ਼ਾਂ ਵਿੱਚ ਰਹਿ ਰਹੇ ਲੇਖਕ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਲਿਖ ਰਹੇ ਲੇਖਕਾਂ ਚੋਂ ਹੀ ਆਲੋਚਕ ਪੈਦਾ ਕਰਨੇ ਪੈਣਗੇਜੋ ਉੱਥੇ ਦੇ ਹਾਲਾਤ ਨੂੰ, ਉੱਥੇ ਦੇ ਜੀਵਨ, ਸਭਿਆਚਾਰ ਨੂੰ, ਉੱਥੇ ਦੇ ਕਰਾਸਕਲਚਰ ਨੂੰ ਸਮਝਦੇ ਹੋਣ - ਸਾਹਿਤ ਦੀ ਪੂਰੀ ਰੂਪਰੇਖਾ ਨੂੰ ਸਮਝਦੇ ਹੋਣਉਹ ਹੀ ਵਿਦੇਸ਼ਾਂ ਵਿੱਚ ਲਿਖੇ ਜਾ ਰਹੇ ਪੰਜਾਬੀ ਸਾਹਿਤ ਨਾਲ ਪੂਰਾ ਇਨਸਾਫ਼ ਕਰ ਸਕਣਗੇਭਾਰਤ ਵਿੱਚ ਰਹਿੰਦੇ ਲੇਖਕ ਨਹੀਂ.. ਅਜਾਇਬ ਕਮਲ

*******

ਮੁਲਾਕਾਤੀ: ਸੁਖਿੰਦਰ

-----

ਸੁਖਿੰਦਰ: ਅਜਾਇਬ ਕਮਲ ਸਾਹਿਬ, ਪੰਜਾਬੀ ਕਵਿਤਾ ਨਾਲ ਸਬੰਧਤ ਰਹੀ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚ ਤੁਹਾਡਾ ਨਾਮ ਸ਼ਾਮਿਲ ਕੀਤਾ ਜਾਂਦਾ ਹੈਕਵਿਤਾ ਦੇ ਖੇਤਰ ਵਿੱਚ ਤੁਸੀਂ ਜਦੋਂ ਪ੍ਰਵੇਸ਼ ਕੀਤਾ ਤਾਂ ਉਸ ਸਮੇਂ ਸਾਹਿਤਕ ਮਾਹੌਲ ਕਿਹੋ ਜਿਹਾ ਸੀ?

ਅਜਾਇਬ: ਸੁਖਿੰਦਰ ਜੀ, ਜਦੋਂ ਅਸੀਂ ਕਵਿਤਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ 55,56 ਜਾਂ 60ਵਿਆਂ ਵਿੱਚ ਤਾਂ ਉਸ ਵੇਲੇ ਪ੍ਰਗਤੀਵਾਦੀ ਕਵਿਤਾ ਜਾਂ ਰੋਮਾਂਸਵਾਦੀ ਪ੍ਰਗਤੀਵਾਦੀ ਕਵਿਤਾ ਆਪਣੇ ਸਿਖ਼ਰਾਂ ਉੱਤੇ ਸੀਇਸਦਾ ਆਰੰਭ ਤਕਰੀਬਨ 1935 ਤੋਂ ਹੋ ਚੁੱਕਾ ਸੀਇਸਦਾ ਭਾਵ ਹੈ ਕਿ ਉਹ ਲਹਿਰ ਲੱਗ ਭੱਗ 25 ਕੁ ਵਰ੍ਹੇ ਚਾਲੂ ਰਹੀ ਤੇ ਉਸਦਾ ਬੋਲਬਾਲਾ ਰਿਹਾਉਦੋਂ ਇਨ੍ਹਾਂ ਸਾਲਾਂ ਬਾਹਦ ਉਹ ਤਕਰੀਬਨ ਆਪਣੀਆਂ ਸਾਰੀਆਂ ਵਿਕਾਸਮੁਖੀ ਸੰਭਾਵਨਾਵਾਂ ਹੰਢਾ ਚੁੱਕੀ ਸੀਉਸਦੇ ਬਿੰਬ ਤੇ ਪ੍ਰਤੀਕ ਵੀ ਪੁਰਾਣੇ ਹੋ ਚੁੱਕੇ ਸਨ - ਸ਼ਬਦਾਵਲੀ ਤੇ ਮੁਹਾਵਰਾ ਵੀਉਨ੍ਹਾਂ ਵਿੱਚ ਵਿਕਾਸ ਦਾ ਕੋਈ ਲੱਛਣ ਬਾਕੀ ਨਹੀਂ ਸੀ ਰਿਹਾਲੋੜ ਸੀ ਉਸ ਤਰ੍ਹਾਂ ਦੀ ਰੂੜ੍ਹ ਕਵਿਤਾ ਨੂੰ ਵਿਸਥਾਪਤ ਕਰਕੇ ਨਵੀਂ ਤਰ੍ਹਾਂ ਦੀ ਕਵਿਤਾ ਨੂੰ ਪਰਚਲਤ ਕੀਤਾ ਜਾਵੇ ਜਿਸਦਾ ਵਿਸ਼ਾ ਵੀ ਨਵਾਂ ਹੋਵੇ ਅਤੇ ਤਰਜ਼ੇ-ਬਿਆਨ ਵੀ ਨਵਾਂ ਹੋਵੇਸੋ ਅਸੀਂ ਉਸ ਤਰ੍ਹਾਂ ਦੀ ਨਵੀਨ ਭਾਂਤੀ ਕਵਿਤਾ ਦੀ ਤਲਾਸ਼ ਸ਼ੁਰੂ ਕੀਤੀਜਿਸ ਨੂੰ ਅਸੀਂ ਪ੍ਰਯੋਗਵਾਦ ਦਾ ਨਾਮ ਦਿੱਤਾ; ਪ੍ਰਯੋਗਵਾਦ ਦਾ ਮਤਲਬ ਅਕਸਪੈਰੀਮੈਂਟਲਿਜ਼ਮ ਹੀ ਹੈਸੋ ਇਹ ਨਵੀਂ ਕਵਿਤਾ ਦੀ ਤਲਾਸ਼ ਦੀ ਲਹਿਰ ਸੀ - ਪ੍ਰਯੋਗਵਾਦੀ ਕਵਿਤਾ

-----

ਸੁਖਿੰਦਰ: ਤੁਸੀਂ ਆਪਣੀ ਕਵਿਤਾ ਵਿੱਚ ਆਪਣੇ ਸਮੇਂ ਵਿੱਚ ਪਰਚਲਤ ਕਵਿਤਾ ਨਾਲੋਂ ਕਿਹੜੀ ਵੱਖਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ? ਕੀ ਤੁਹਾਨੂੰ ਇਸ ਯਤਨ ਵਿੱਚ ਸਫਲਤਾ ਵੀ ਮਿਲੀ ਜਾਂ ਕਿ ਪ੍ਰਯੋਗਸ਼ੀਲ ਲਹਿਰ ਨੂੰ ਇੱਕ ਸ਼ੌਸ਼ਾ ਸਮਝ ਕੇ ਹੀ ਲੋਕਾਂ ਨੇ ਨਜ਼ਰਅੰਦਾਜ਼ ਕਰ ਦਿੱਤਾ?

ਅਜਾਇਬ: ਨਹੀਂ! ਇਹ ਸ਼ੌਸ਼ਾ ਨਹੀਂ ਸੀ ਅਤੇ ਨਾ ਹੀ ਕਿਸੀ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾਜਿਹੜੀ ਇਸਦੀ ਵਿਰੋਧਤਾ ਹੋਈ ਉਹ ਪ੍ਰਗਤੀਵਾਦੀਆਂ ਵੱਲੋਂ ਹੋਈਇਹ ਬੜੀ ਸੋਲਿਡ ਲਹਿਰ ਸੀਨਵੀਂ ਕਵਿਤਾ ਵਿੱਚ ਅਸੀਂ ਵਿਸ਼ੇ ਵੀ ਨਵੇਂ ਲਏ ਅਤੇ ਤਰਜ਼ੇ-ਬਿਆਨ ਵੀ ਬਿਲਕੁਲ ਬਦਲ ਦਿੱਤਾਬਿੰਬ, ਚਿੰਨ, ਭਾਸ਼ਾ - ਸਭ ਕੁਝ ਅਸੀਂ ਨਵਾਂ ਲਿਆਂਦਾਪੰਜਾਬੀ ਕਵਿਤਾ ਦੀ ਨੁਹਾਰ ਹੀ ਬਿਲਕੁਲ ਬਦਲ ਦਿੱਤੀਇਸ ਵਿੱਚ ਸਾਨੂੰ ਸਫਲਤਾ ਮਿਲੀ ਅਤੇ ਦਿਨੋਂ ਦਿਨ ਸਫ਼ਲਤਾ ਹੀ ਮਿਲਦੀ ਗਈਅੰਤ, ਇਹੀ ਨਵੀਂ ਕਵਿਤਾ, ਪੰਜਾਬੀ ਦੀ ਸ਼ਿਰੋਮਣੀ ਕਵਿਤਾ ਵਜੋਂ ਹੀ ਜਾਣੀ ਜਾਣ ਲੱਗੀ

-----

ਸੁਖਿੰਦਰ: ਤੁਸੀਂ ਇੱਕ ਲੰਬੇ ਸਮੇਂ ਤੋਂ ਪੰਜਾਬੀ ਕਵਿਤਾ ਦੇ ਖੇਤਰ ਨਾਲ ਜੁੜੇ ਹੋਏ ਹੋ ਇੰਨੇ ਲੰਬੇ ਸਮੇਂ ਵਿੱਚ ਤੁਹਾਨੂੰ ਕਿਹੜੇ ਪੰਜਾਬੀ ਕਵੀਆਂ ਦੀ ਕਵਿਤਾ ਨੇ ਟੁੰਬਿਆ ਹੈ?

ਅਜਾਇਬ: ਦੇਖੋ ਜੀ, ਜਿਹੜੇ ਸੀਨੀਅਰ ਲੇਖਕ ਹੁੰਦੇ ਹਨ ਉਨ੍ਹਾਂ ਨੂੰ ਸਾਰੇ ਹੀ ਸਟੱਡੀ ਕਰਦੇ ਹਨਉਰਦੂ ਵਿੱਚ ਇੱਕ ਕਹਾਵਤ ਸੀ ਕਿ ਜਿਸ ਨੇ ਵੀ ਗ਼ਜ਼ਲ ਲਿਖਣੀ ਸ਼ੁਰੂ ਕਰਨੀ ਹੈ ਉਸਨੂੰ ਘੱਟ ਤੋਂ ਘੱਟ 60,000 ਸ਼ੇਅਰ ਆਪਣੇ ਤੋਂ ਪਹਿਲਾਂ ਆਏ ਸ਼ਾਇਰਾਂ ਦੇ ਯਾਦ ਹੋਣੇ ਚਾਹੀਦੇ ਹਨਮੈਂ ਵੀ ਆਪਣੇ ਤੋਂ ਪਹਿਲਾਂ ਆਏ ਕਵੀਆਂ ਨੂੰ ਚੰਗੀ ਤਰ੍ਹਾਂ ਪੜ੍ਹਿਆਉਨ੍ਹਾਂ ਦੀ ਕਵਿਤਾ ਵਿੱਚੋਂ ਉਨ੍ਹਾਂ ਦੇ ਵਿਚਾਰਾਂ ਵਿੱਚੋਂ ਜੋ ਕੁਝ ਮੈਨੂੰ ਚਾਹੀਦਾ ਸੀ ਮੈਂ ਉਹ ਲਿਆ, ਬਾਕੀ ਮੈਂ ਤਿਆਗ ਦਿੱਤਾ

-----

ਸੁਖਿੰਦਰ: ਮੈਂ ਫਿਰ ਵੀ ਚਾਹਾਂਗਾ ਕਿ ਤੁਸੀਂ ਕੁਝ ਨਾਮ ਜ਼ਰੂਰ ਲਵੋ?

ਅਜਾਇਬ: ਮੈਂ ਕਿੰਨ੍ਹੇ ਕੁ ਨਾਮ ਲਵਾਂਗਾ? ਅਨੇਕਾਂ ਭਾਸ਼ਾਵਾਂ ਦੇ ਬਹੁਤ ਸਾਰੇ ਕਵੀ ਹਨਬਹੁਤ ਨਾਮ ਹਨ...

-----

ਸੁਖਿੰਦਰ: ਅਜੋਕੇ ਸਮਿਆਂ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਬਾਰੇ ਤੁਸੀਂ ਕਿਵੇਂ ਸੋਚਦੇ ਹੋ?

ਅਜਾਇਬ: ਜਿਹੜੀ ਨਵੀਂ ਪੰਜਾਬੀ ਕਵਿਤਾ ਅੱਜ ਲਿਖੀ ਜਾ ਰਹੀ ਹੈ ਉਹ ਬੜੀ ਸੰਭਾਵਨਾ ਭਰਪੂਰ ਹੈਮੈਂ ਸਮੁੱਚੀ ਕਵਿਤਾ ਦੀ ਗੱਲ ਕਰ ਰਿਹਾ ਹਾਂਅੱਜ ਦੇ ਜੀਵਨ ਨਾਲ ਸਬੰਧਤ ਕਿਸੀ ਵੀ ਵਿਸ਼ੇ ਬਾਰੇ ਕਵਿਤਾ ਲਿਖੀ ਜਾ ਸਕਦੀ ਹੈਅੱਜ ਦੇ ਜਿੰਨੇ ਵੀ ਕਵੀ ਹਨ - ਜਿਹੜੇ ਸਥਾਪਤ ਹੋ ਚੁੱਕੇ ਹਨ ਜਾਂ ਜਿਹੜੇ ਸਥਾਪਤ ਹੋਣ ਦੇ ਯਤਨ ਕਰ ਰਹੇ ਹਨ ਉਹ ਜੀਵਨ ਦੇ ਨਵੇਂ ਨਵੇਂ ਵਿਸ਼ੇ ਅਕਸਪਲੋਰ ਕਰ ਰਹੇ ਹਨਨਵੀਂ ਨਵੀਂ ਤਰ੍ਹਾਂ ਦੀ ਨਵੀਂ ਕਵਿਤਾ ਲਿਖਕੇ ਪੰਜਾਬੀ ਕਵਿਤਾ ਦੇ ਭੰਡਾਰ ਨੂੰ ਭਰਪੂਰ ਕਰ ਰਹੇ ਹਨਨਵੇਂ ਸਿਖਾਂਦਰੂ ਕਵੀਆਂ ਦੀ ਮੈਂ ਗੱਲ ਨਹੀਂ ਕਰਦਾ

-----

ਸੁਖਿੰਦਰ: ਨਵੇਂ ਕਵੀਆਂ ਚੋਂ ਕਿਹੜੇ ਕਵੀਆਂ ਦੀ ਕਵਿਤਾ ਤੋਂ ਤੁਸੀਂ ਸੰਤੁਸ਼ਟੀ ਮਹਿਸੂਸ ਕਰਦੇ ਹੋ?

ਅਜਾਇਬ: ਯਾਰ, ਤੇਰਾ ਜਿਹੜਾ ਇਹ ਸੁਆਲ ਹੈ ਬਈ ਨਾਮ ਲਵੋ?...ਏਨੇ ਨਾਮ ਹਨ? ਬਈ ਮੈਨੂੰ ਨਾਮ ਯਾਦ ਨਹੀਂ ਰਹਿੰਦੇਮੇਰੀ ਯਾਦਾਸ਼ਤ ਬਹੁਤ ਕਮਜ਼ੋਰ ਹੋ ਚੁੱਕੀ ਹੈਲੱਗਭਗ ਸਾਰੇ ਹੀ ਜਿਹੜੇ ਅੱਜਕੱਲ੍ਹ ਚਰਚਿਤ ਕਵੀ ਹਨ - ਉਹ ਵਧੀਆ ਕਵਿਤਾ ਲਿਖਦੇ ਹਨ ਅਤੇ ਪੰਜਾਬੀ ਕਵਿਤਾ ਦੇ ਭੰਡਾਰੇ ਨੂੰ ਭਰਪੂਰ ਕਰ ਰਹੇ ਹਨ

-----

ਸੁਖਿੰਦਰ: ਪੰਜਾਬੀ ਆਲੋਚਨਾ ਉੱਤੇ ਅਕਸਰ ਇਹ ਦੋਸ਼ ਲੱਗਦਾ ਰਹਿੰਦਾ ਹੈ ਕਿ ਇਹ ਧੜੇਬੰਦੀਆਂ ਵਿੱਚ ਵੰਡੀ ਹੋਈ ਹੈਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ?

ਅਜਾਇਬ: ਦਿੱਲੀ ਤੇ ਪੰਜਾਬ ਵਿੱਚ ਕੁਝ ਬਹੁਤ ਚੰਗੇ ਆਲੋਚਕ ਹਨ ਪਰ ਮੈਂ ਤੁਹਾਡੇ ਇਸ ਵਿਚਾਰ ਨਾਲ ਵੀ ਸਹਿਮਤ ਹਾਂਮੈਂ ਦੇਖਦਾ ਹਾਂ ਕਿ ਜਿਹੜੇ ਸਥਾਪਿਤ ਆਲੋਚਕਾਂ ਦੇ ਸ਼ਰਧਾਲੂ ਹੁੰਦੇ ਹਨ ਜਾਂ ਉਨ੍ਹਾਂ ਦੇ ਧੜੇ ਦੇ ਹੁੰਦੇ ਹਨ ਉਹ ਅਪਣੀ ਪੱਖਪਾਤੀ ਆਲੋਚਨਾ ਚ ਉਨ੍ਹਾਂ ਨੂੰ ਅਸਮਾਨ ਉੱਤੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ - ਜਿਹੜੇ ਉਨ੍ਹਾਂ ਦੇ ਵਿਰੋਧੀ ਹੁੰਦੇ ਹਨ ਜਾਂ ਤਾਂ ਉਹ ਉਨ੍ਹਾਂ ਦੇ ਵਿਰੁੱਧ ਲਿਖਦੇ ਹਨ ਜਾਂ ਉਨ੍ਹਾਂ ਨੂੰ ਉੱਕਾ ਹੀ ਨਜ਼ਰ-ਅੰਦਾਜ਼ ਕਰ ਦਿੰਦੇ ਹਨਇਸ ਦੇ ਨਾਲ ਹੀ ਮੇਰੀ ਇੱਕ ਹੋਰ ਧਾਰਨਾ ਵੀ ਬਣੀ ਹੈ ਕਿ ਆਲੋਚਨਾ ਹੁਣ ਕੋਈ ਸਮੱਗਰ ਜਾਂ ਸਟੈਂਡਰਡ ਵਸਤੂ ਨਹੀਂ ਰਹੀਇਹ ਇੱਕ ਵਿਅਕਤੀਗਤ ਸ਼ੈਅ ਬਣ ਗਈ ਹੈਅੱਜ ਦਾ ਹਰ ਲੇਖਕ ਪੜ੍ਹਿਆ ਲਿਖਿਆ ਹੈ ਅਤੇ ਨਾਲ ਹੀ ਉਹ ਇੱਕ ਆਲੋਚਕ ਵੀ ਹੈਹਰੇਕ ਰਚਨਾ ਵੱਲ ਉਸਦਾ ਆਪਣਾ ਹੀ ਪ੍ਰਤੀਕਰਮ ਹੁੰਦਾ ਹੈਇਸ ਲਈ ਆਲੋਚਨਾ ਦਾ ਮਸਲਾ ਹੁਣ ਧੜੇਬੰਦੀ ਤੋਂ ਹਟ ਕੇ ਵਿਅਕਤੀਗਤ ਮਸਲਾ ਬਣ ਗਿਆ ਹੈ

------

ਸੁਖਿੰਦਰ: ਕੀ ਤੁਸੀਂ ਕੁਝ ਆਲੋਚਕਾਂ ਦੇ ਨਾਮ ਲੈਣੇ ਚਾਹੋਗੇ ਜਿਨ੍ਹਾਂ ਦੇ ਕੰਮ ਤੋਂ ਤੁਹਾਨੂੰ ਸੰਤੁਸ਼ਟੀ ਮਿਲੀ ਹੈ?

ਅਜਾਇਬ: ਤੁਸੀਂ ਫਿਰ ਆਪਣੇ ਸੁਆਲ ਨੂੰ ਹੀ ਇੱਕ ਤਰ੍ਹਾਂ ਦੁਹਰਾ ਰਹੇ ਹੋਇਸਦੇ ਜੁਆਬ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਮੈਂ ਲਿਖੀ ਜਾ ਰਹੀ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ ਜਾਂ ਸਾਹਿਤਾਂ ਵੱਲ ਨਜ਼ਰ ਮਾਰੋ ਜਿੱਥੇ -ਆਲੋਚਨਾ ਦਾ ਨਾਂ ਨਿਸ਼ਾਨ ਬਿਲਕੁਲ ਹੀ ਮਿਟ ਚੁੱਕਾ ਹੈ

-----

ਸੁਖਿੰਦਰ: ਹਿੰਦੁਸਤਾਨ ਤੋਂ ਬਾਹਰ ਰਹਿ ਰਹੇ ਪੰਜਾਬੀ ਲੇਖਕਾਂ ਵਿੱਚੋਂ ਅਜੇ ਵਧੇਰੇ ਲੇਖਕ ਆਲੋਚਨਾ ਦੇ ਖੇਤਰ ਵੱਲ ਨਹੀਂ ਗਏਇਸ ਲਈ ਉਨ੍ਹਾਂ ਨੂੰ ਆਪਣੀਆਂ ਲਿਖਤਾਂ ਦੀ ਆਲੋਚਨਾ ਲਈ ਹਿੰਦੁਸਤਾਨ ਦੇ ਆਲੋਚਕਾਂ ਵੱਲ ਹੀ ਦੇਖਣਾ ਪੈਂਦਾ ਹੈਉਨ੍ਹਾਂ ਆਲੋਚਕਾਂ ਨੂੰ ਬਾਹਰਲੇ ਦੇਸ਼ਾਂ ਦੀਆਂ ਪ੍ਰਸਥਿਤੀਆਂ ਦੀ ਵਧੇਰੇ ਜਾਣਕਾਰੀ ਨਾ ਹੋਣ ਕਾਰਨ ਉਹ ਬਾਹਰਲੇ ਦੇਸ਼ਾਂ ਦੇ ਲੇਖਕਾਂ ਦੀਆਂ ਲਿਖਤਾਂ ਨਾਲ ਵੀ ਪੂਰੀ ਤਰ੍ਹਾਂ ਇਨਸਾਫ ਨਹੀਂ ਕਰ ਸਕਦੇਤੁਸੀਂ ਵੀ ਜ਼ਿੰਦਗੀ ਦਾ ਕਾਫੀ ਹਿੱਸਾ ਹਿੰਦੁਸਤਾਨ ਤੋਂ ਬਾਹਰ ਹੀ ਬਿਤਾਇਆ ਹੈਕੀ ਤੁਹਾਡੇ ਮਨ ਵਿੱਚ ਵੀ ਕਦੀ ਅਜਿਹਾ ਵਿਚਾਰ ਆਇਆ ਸੀ?

ਅਜਾਇਬ: ਸੁਖਿੰਦਰ, ਮੈਂ ਤੇਰੇ ਵਿਚਾਰਾਂ ਨਾਲ ਬਿਲਕੁਲ ਸਹਿਮਤ ਹਾਂਮੇਰੇ ਮਨ ਵਿੱਚ ਬਹੁਤ ਵਾਰੀ ਇਹ ਵਿਚਾਰ ਆਇਆ ਹੈਬਈ ਵਿਦੇਸ਼ਾਂ ਦੀ ਸਥਿਤੀ ਹੋਰ ਹੈ - ਭਾਰਤ ਦੀ ਸਥਿਤੀ ਹੋਰ ਹੈਭਾਰਤ ਵਿੱਚ ਰਹਿੰਦੇ ਲੇਖਕ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਸਾਹਿਤ ਨਾਲ ਇਨਸਾਫ਼ ਨਹੀਂ ਕਰ ਸਕਦੇਜੇਕਰ ਉਹ ਇਸਦਾ ਮੁਲਅੰਕਣ ਕਰਨਵਿਦੇਸ਼ਾਂ ਵਿੱਚ ਰਹਿ ਰਹੇ ਲੇਖਕ, ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਲਿਖ ਰਹੇ ਲੇਖਕਾਂ ਚੋਂ ਹੀ ਆਲੋਚਕ ਪੈਦਾ ਕਰਨੇ ਪੈਣਗੇਜੋ ਉੱਥੇ ਦੇ ਹਾਲਾਤ ਨੂੰ, ਉੱਥੇ ਦੇ ਜੀਵਨ, ਸਭਿਆਚਾਰ ਨੂੰ, ਉੱਥੇ ਦੇ ਕਰਾਸਕਲਚਰ ਨੂੰ ਸਮਝਦੇ ਹੋਣ - ਸਾਹਿਤ ਦੀ ਪੂਰੀ ਰੂਪਰੇਖਾ ਨੂੰ ਸਮਝਦੇ ਹੋਣਉਹ ਹੀ ਵਿਦੇਸ਼ਾਂ ਵਿੱਚ ਲਿਖੇ ਜਾ ਰਹੇ ਪੰਜਾਬੀ ਸਾਹਿਤ ਨਾਲ ਪੂਰਾ ਇਨਸਾਫ਼ ਕਰ ਸਕਣਗੇਭਾਰਤ ਵਿੱਚ ਰਹਿੰਦੇ ਲੇਖਕ ਨਹੀਂ

-----

ਸੁਖਿੰਦਰ: ਤੁਸੀਂ ਆਪਣੇ ਮੁੱਢਲੇ ਸਾਲਾਂ ਵਿੱਚ ਲਿਖੀ ਹੋਈ ਕਵਿਤਾ ਨੂੰ ਆਪਣੀ ਅੱਜ ਕੱਲ੍ਹ ਦੀ ਲਿਖੀ ਜਾ ਰਹੀ ਕਵਿਤਾ ਦੇ ਮੁਕਾਬਲੇ ਵਿੱਚ ਰੱਖ ਕੇ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਕੀ ਮੁੱਖ ਅੰਤਰ ਦਿਖਦਾ ਹੈ?

ਅਜਾਇਬ: ਸੁਖਿੰਦਰ, ਜਿਵੇਂ ਕਿ ਜੀਵਨ ਲਗਾਤਾਰ ਬਦਲਦਾ ਰਹਿੰਦਾ ਹੈਸਮੇਂ ਦੇ ਬਦਲਣ ਨਾਲ ਜੀਵਨ ਵੀ ਬਦਲਦਾ ਹੈ ਅਤੇ ਜੀਵਨ ਦੀ ਨੁਹਾਰ ਵੀ ਬਦਲਦੀ ਹੈਸੋਚਣੀ ਵੀ ਬਦਲਦੀ ਹੈ ਉਨ੍ਹਾਂ ਦਾ ਜੀਵਨ ਉੱਤੇ ਪ੍ਰਭਾਵ ਪੈਂਦਾ ਹੈ- ਜਿਵੇਂ ਕਿ ਟੈਕਨਾਲੋਜੀ ਵਿੱਚ ਕਿਵੇਂ ਨਵੀਂਆਂ ਨਵੀਂਆਂ ਖੋਜਾਂ ਹੋ ਰਹੀਆਂ ਹਨਉਨ੍ਹਾਂ ਨਾਲ ਜੀਵਨ ਦੀ ਨੁਹਾਰ ਬਿਲਕੁਲ ਬਦਲ ਚੁੱਕੀ ਹੈਜੀਵਨ ਕਦੇ ਵੀ ਇੱਕੋ ਜਿਹਾ ਨਹੀਂ ਰਿਹਾ - ਉਸੇ ਤਰ੍ਹਾਂ ਹੀ ਸਾਹਿਤ ਵੀ ਇੱਕੋ ਤਰ੍ਹਾਂ ਦਾ ਨਹੀਂ ਰਹਿ ਸਕੇਗਾਸਾਹਿਤ ਨੂੰ ਜੀਵਨ ਦੇ ਪ੍ਰੀਵਰਤਨ ਦੇ ਨਾਲ ਨਾਲ ਬਦਲਣਾ ਚਾਹੀਦਾ ਅਤੇ ਬਦਲਣਾ ਪਵੇਗਾਇਹ ਬਹੁਤ ਜ਼ਰੂਰੀ ਹੈ

------

ਸੁਖਿੰਦਰ: ਕੀ ਤੁਸੀਂ ਸਮਝਦੇ ਹੋ ਕਿ ਜਿਹੜੀ ਅਜੋਕੀ ਪੰਜਾਬੀ ਕਵਿਤਾ ਹੈ ਉਹ ਅਜੋਕੇ ਸਮਿਆਂ ਦੀਆਂ ਸਮੱਸਿਆਵਾਂ ਦਾ ਸਹੀ ਪ੍ਰਗਟਾਵਾ ਕਰ ਰਹੀ ਹੈ?

ਅਜਾਇਬ: ਦੇਖੋ, ਇਹ ਸੁਆਲ ਬਹੁਤ ਵਿਸ਼ਾਲ ਹੈਜਿਹੜੀ ਤਾਂ ਭਾਰਤ ਦੀ ਸਥਿਤੀ ਤੇ ਸਮੱਸਿਆ ਹੈ ਉਸ ਦੇ ਨਾਲ ਤਾਂ ਭਾਰਤ ਦੇ ਲੇਖਕ ਹੀ ਇਨਸਾਫ ਕਰ ਸਕਦੇ ਹਨਜਿਹੜੇ ਉੱਥੇ ਬੈਠੇ ਲਿਖ ਰਹੇ ਹਨਬਦੇਸ਼ਾਂ ਵਿੱਚ ਜਿਹੜੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਜਾਂ ਜੋ ਹਾਵ ਭਾਵ ਹਨ - ਉਨ੍ਹਾਂ ਦਾ ਸਹੀ ਪ੍ਰਗਟਾਵਾ ਵਿਦੇਸ਼ਾਂ ਵਿੱਚ ਰਹਿ ਰਹੇ ਲੇਖਕ ਹੀ ਕਰ ਸਕਦੇ ਹਨਮੈਂ ਸਮਝਦਾ ਹਾਂ ਕਿ ਉਹ ਪੂਰੇ ਯਤਨਸ਼ੀਲ ਹਨਮੈਂ ਬਦੇਸ਼ਾਂ ਵਿੱਚ ਰਹਿ ਰਹੇ ਲੇਖਕਾਂ ਦੀਆਂ ਰਚਨਾਵਾਂ ਪੜ੍ਹਦਾ ਰਹਿੰਦਾ ਹਾਂਮੈਂ ਦੇਖਦਾ ਹਾਂ ਕਿ ਉਹ ਪੂਰਾ ਯਤਨ ਕਰ ਰਹੇ ਹਨ - ਆਪਣੇ ਵਿਸ਼ੇ ਨਾਲ ਇਨਸਾਫ ਕਰਨ ਲਈਇਨ੍ਹਾਂ ਯਤਨਾਂ ਵਿੱਚ ਭਾਵੇਂ ਉਹ ਪੂਰੀ ਤਰ੍ਹਾਂ ਹਾਲੇ ਸਫ਼ਲ ਨਾ ਵੀ ਹੋਏ ਹੋਣ - ਪਰ 100ਚੋਂ, ਉਨ੍ਹਾਂ ਚੋਂ 80% ਜ਼ਰੂਰ ਸਫਲ ਹੋਏ ਹਨ

-----

ਸੁਖਿੰਦਰ: ਅਜੋਕੇ ਸਮਿਆਂ ਦੀ ਕਵਿਤਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇੱਕ ਲੇਖਕ ਲਈ ਜ਼ਰੂਰੀ ਹੈ ਕਿ ਉਹ ਆਪਣੀਆਂ ਸਥਾਨਕ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ, ਆਪਣੀਆਂ ਕੌਮੀ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇ ਅਤੇ ਅੰਤਰ-ਰਾਸ਼ਟਰੀ ਸਮੱਸਿਆਵਾਂ ਨੂੰ ਵੀ ਸਮਝਦਾ ਹੋਵੇਕੀ ਸਾਡਾ ਪੰਜਾਬੀ ਲੇਖਕ ਇਨ੍ਹਾਂ ਗੱਲਾਂ ਉੱਤੇ ਪੂਰਾ ਉਤਰ ਰਿਹਾ ਹੈ ਜਾਂ ਕਿ ਨਹੀਂ ਉਤਰ ਰਿਹਾ?

ਅਜਾਇਬ: ਇਸ ਗੱਲ ਉੱਤੇ ਹਾਲੇ ਤੱਕ ਪੂਰਾ ਨਹੀਂ ਉਤਰ ਰਿਹਾ...ਕੁਝ ਕੁ ਲੇਖਕ ਹੋਣਗੇ ਜਿਹੜੇ ਕਿ ਯਤਨ ਕਰ ਰਹੇ ਹਨਮੈਂ ਆਪਣੀ ਮਿਸਾਲ ਦਿੰਦਾ ਹਾਂਜਦੋਂ ਮੈਂ ਅਜੇ ਅਫਰੀਕਾ ਵਿੱਚ ਸਾਂ, ਮੈਂ ਅਫਰੀਕਾ ਵਿੱਚ ਰਹਿੰਦਾ ਹੋਇਆ ਵੀ ਭਾਰਤ ਦੀ ਸਥਿਤੀ ਨਾਲ ਪੂਰੀ ਤਰ੍ਹਾਂ ਜੁੜਿਆ ਰਹਿੰਦਾ ਸੀਅਫਰੀਕਾ ਦੀ ਜੋ ਸਥਿਤੀ ਹੁੰਦੀ ਸੀ - ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਆਰਥਿਕ ਜਾਂ ਧਾਰਮਿਕਉਸਦਾ ਵੀ ਮੈਂ ਅਧਿਐੱਨ ਕਰਦਾ ਰਹਿੰਦਾ ਸਾਂਉਸ ਸਬੰਧ ਵਿੱਚ ਮੈਂ ਕਵਿਤਾ ਚ ਇੱਕ ਪੂਰੀ ਕਿਤਾਬ ਲਿਖੀ ਸੀ ਅਫਰੀਕਾ ਵਿੱਚ ਨੇਤਰਹੀਨਜਿਸ ਪੁਸਤਕ ਵਿੱਚ ਉੱਥੇ ਦੇ ਹਾਲਾਤ ਦੀ ਪੂਰੀ ਸਰਵਪੱਖੀ ਤਸਵੀਰ ਪੇਸ਼ ਕੀਤੀ ਸੀਹੁਣ ਵੀ ਕੁਝ ਯਤਨ ਤਾਂ ਹੋ ਰਹੇ ਹਨ; ਲੇਕਿਨ ਹੋਰ ਯਤਨ ਕਰਨ ਦੀ ਲੋੜ ਹੈ ਬਾਹਰਲੇ ਦੇਸ਼ਾਂ ਦੇ ਲੇਖਕਾਂ ਨੂੰ

-----

ਸੁਖਿੰਦਰ: ਹਿੰਦੁਸਤਾਨ ਵਿੱਚ ਅੱਜਕੱਲ੍ਹ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ ਉਸ ਵਿੱਚ ਦੇਹਵਾਦੀ ਕਵਿਤਾ, ਪਿਆਰ ਕਵਿਤਾ, ਨਿੱਜਵਾਦੀ ਕਵਿਤਾ - ਇਹੋ ਜਿਹੀਆਂ ਸਮੱਸਿਆਵਾਂ ਦਾ ਜ਼ਿਆਦਾ ਬੋਲਬਾਲਾ ਰਿਹਾ ਹੈਕੀ ਤੁਹਾਨੂੰ ਨਹੀਂ ਲੱਗਦਾ ਕਿ ਹਿੰਦੁਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਸਮਾਜਿਕ ਪ੍ਰਸਥਿਤੀਆਂ ਨਾਲੋਂ ਟੁੱਟੀ ਹੋਈ ਕਵਿਤਾ ਹੈ?

ਅਜਾਇਬ: ਮੈਂ ਨਹੀਂ ਸਮਝਦਾ ਕਿ ਉਹ ਸਮਾਜਿਕ ਪ੍ਰਸਥਿਤੀਆਂ ਨਾਲੋਂ ਟੁੱਟੀ ਹੋਈ ਹੈਜਿਹੜੇ ਵਿਸ਼ਿਆਂ ਦਾ ਤੁਸੀਂ ਜਿ਼ਕਰ ਕੀਤਾ ਹੈ ਉਹ ਵੀ ਸਮਾਜਕ ਤੇ ਵਿਅਕਤੀਗਤ ਦਾ ਇੱਕ ਵਿਸ਼ੇਸ਼ ਅੰਗ ਹਨਤੁਸੀਂ ਇਸ ਨੂੰ ਨਾਂਹ ਵਾਚਕ ਕਹਿ ਲਓ - ਜਾਂ ਹਾਂ ਵਾਚਕ ਕਹਿ ਲਓਕਿਉਂਕਿ ਸਮਾਜ ਕੋਈ ਇਕਾਂਗੀ ਵਸਤੂ ਦਾ ਨਾਂ ਨਹੀਂ ਹੈਸਮਾਜ ਬਹੁਪੱਖੀ ਵਰਤਾਰੇ ਦਾ ਵਿਸ਼ਾਲ ਸੰਗ੍ਰਹਿ ਹੈਮੈਂ ਉਨ੍ਹਾਂ ਨੂੰ ਸਰਵ-ਪੱਖੀ ਵਿਸ਼ੇ ਕਹਿੰਦਾ ਹਾਂਸੋ ਜੇ ਇਹ ਇਹ ਵਿਸ਼ੇ ਵੀ ਕਵਿਤਾ ਵਿੱਚ ਆਉਂਦੇ ਹਨ ਤੇ ਜੇਕਰ ਕੋਈ ਉਸਾਰੂ ਨਵਾਂ ਪੱਖ ਇਨ੍ਹਾਂ ਨਾਲ ਕਵਿਤਾ ਵਿੱਚ ਆਉਂਦਾ ਹੈ ਤਾਂ ਉਹ ਵੀ ਚੰਗੀ ਗੱਲ ਸੀਇਹ ਨਾਂਹ ਵਾਚਕ ਨਾ ਹੋਣ ਇਹ ਵਿਸ਼ੇ ਜਿਨ੍ਹਾਂ ਨੂੰ ਤੁਸੀਂ ਦੇਹਵਾਦੀ ਕਿਹਾ ਹੈ ਇਹ ਵਿਸ਼ੇ ਜ਼ਿੰਦਗੀ ਦਾ ਅੰਗ ਹਨ - ਉਨ੍ਹਾਂ ਨੂੰ ਕਵਿਤਾ ਵਿੱਚ ਆਉਣ ਤੋਂ ਤੁਸੀਂ ਰੋਕ ਨਹੀਂ ਸਕਦੇਕੁਝ ਸਮੇਂ ਲਈ ਹੀ ਹੋ ਸਕਦਾਅਖੀਰ, ਜ਼ਿੰਦਗੀ ਨੂੰ ਚਲਾਉਣ ਵਾਲੀਆਂ ਇਹ ਸ਼ਕਤੀਆਂ ਹਨ ਰਾਜਨੀਤਿਕ, ਸਮਾਜਿਕ, ਆਰਥਿਕ, ਸਮਾਜਿਕ, ਸਭਿਆਚਾਰਕ - ਉਨ੍ਹਾਂ ਸਭ ਦਾ ਪ੍ਰਭਾਵ ਕਵਿਤਾ ਉੱਤੇ ਪੈਂਦਾ ਹੈ

-----

ਸੁਖਿੰਦਰ: ਹਿੰਦੁਸਤਾਨ ਤੋਂ ਬਾਹਰ ਜਿਹੜੀ ਪੰਜਾਬੀ ਕਵਿਤਾ ਲਿਖੀ ਜਾ ਰਹੀ ਹੈ ਉਸ ਬਾਰੇ ਤੁਹਾਡੇ ਕੀ ਪ੍ਰਭਾਵ ਹਨ?

ਅਜਾਇਬ: ਮੈਂ ਹੁਣੇ ਕਹਿਕੇ ਹਟਿਆ ਹਾਂ ਕਿ ਬਹੁਤ ਵਧੀਆ ਕਵਿਤਾ ਲਿਖੀ ਜਾ ਰਹੀ ਹੈਇੰਗਲੈਂਡ ਦੇ ਬਹੁਤ ਸਾਰੇ ਲੇਖਕ ਹਨ - ਬਹੁਤ ਵਧੀਆ ਲਿਖ ਰਹੇ ਹਨਆਪਣੇ ਆਪਣੇ ਅਨੁਭਵ ਅਨੁਸਾਰ, ਆਪਣੇ ਆਪਣੇ ਹਾਲਾਤ ਦੇ ਅਨੁਕੂਲਤੁਹਾਡੇ ਇੱਥੇ ਕੈਨੇਡਾ ਵਿੱਚ ਤੁਸੀਂ ਕਿੰਨ੍ਹੇ ਸਾਰੇ ਲੇਖਕ ਹੋ-ਟੋਰਾਂਟੋ, ਵੈਨਕੂਵਰ ਤੇ ਕੈਲਗਰੀ ਵਿੱਚ ਤੁਸੀਂ ਸਾਰੇ ਸਮਕਾਲੀ ਹਾਲਾਤ ਬਾਰੇ ਲਿਖ ਰਹੇ ਹੋਅਮਰੀਕਾ ਵਾਲੇ ਜਿਹੜੇ ਲੇਖਕ ਹਨਉਹ ਅਮਰੀਕਨ ਹਾਲਤਾਂ ਅਨੁਸਾਰ ਲਿਖ ਰਹੇ ਹਨਮੈਂ ਸਮਝਦਾ ਹਾਂ ਕਿ ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਲੇਖਕ, ਜਿਨ੍ਹਾਂ ਨੂੰ ਅਸੀਂ ਨਾਰਥ ਅਮਰੀਕਨ ਕਵੀ ਕਹਿ ਸਕਦੇ ਹਾਂ, ਇੱਥੇ ਦੇ ਸਰਵ ਪੱਖੀ ਹਾਲਤ ਨੂੰ ਕਲਮਬੱਧ ਕਰਨ ਦਾ ਯਤਨ ਕਰ ਰਹੇ ਹਨਇਹ ਚੰਗੀ ਗੱਲ ਹੈ

------

ਸੁਖਿੰਦਰ: ਅਜੋਕੇ ਸਮਿਆਂ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਕਵਿਤਾ ਲਿਖਣ ਲਈ ਪ੍ਰੇਰਦੀਆਂ ਹਨ? ਤੁਸੀਂ ਅੱਜ ਕੱਲ੍ਹ ਆਪਣਾ ਵਧੇਰੇ ਸਮਾਂ ਸਾਹਿਤ ਦੇ ਕਿਹੜੇ ਖੇਤਰ ਵੱਲ ਲਗਾ ਰਹੇ ਹੋ?

ਅਜਾਇਬ: ਮੇਰੀ ਆਪਣੀ ਕਵਿਤਾ ਦੇ ਵਿਕਾਸ ਵਿੱਚ ਪੰਜ ਪੜ੍ਹਾਅ ਆਏ ਹਨ: ਪ੍ਰਯੋਗਵਾਦ, ਉਸਤੋਂ ਬਾਹਦ ਆਧੁਨਿਕਵਾਦ, ਵਿਦਰੋਹਵਾਦ, ਸਮਿਲਤਵਾਦ ਤੇ ਹੁਣ ਗਲੋਬਲਯੁੱਗਪ੍ਰਯੋਗਵਾਦ ਵੀ ਅਸੀਂ ਚਾਰ ਪੰਜ ਸਾਲ ਬਾਹਦ ਛੱਡ ਦਿੱਤਾ ਸੀਅਸੀਂ ਆਧੁਨਿਕਵਾਦੀ ਬਣ ਗਏਫਿਰ ਵਿਦਰੋਹੀ ਵੀ ਬਣੇਜਿੰਨੇ ਨਵੇਂ ਪੁਰਾਣੇ, ਪੂਰਬੀ ਪੱਛਮੀ ਫਲਸਫੇ ਹਨ - ਉਨ੍ਹਾਂ ਨੂੰ ਅਸੀਂ ਆਪਣੀ ਕਵਿਤਾ ਵਿੱਚ ਸਮੌਣ ਦਾ ਯਤਨ ਕੀਤਾਮੈਂ ਸਮਝਦਾ ਹਾਂ ਕਿ ਗਲੋਬਲੀਕਰਨ ਦੀ ਜੋ ਚੇਤਨਾ ਹੈ ਅਸੀਂ ਸਾਰੇ ਪੰਜਾਬੀ ਕਵੀ ਹੁਣ ਉਸ ਪੜ੍ਹਾਅ ਉੱਤੇ ਪਹੁੰਚ ਇਸੇ ਮਸਲੇ ਬਾਰੇ ਹੀ ਲਿਖ ਰਹੇ ਹਾਂਤੁਸੀਂ ਵੀ, ਹੋਰ ਵੀ ਜਿਹੜੇ ਚੇਤਨ ਲੇਖਕ ਹਨ - ਇਨ੍ਹਾਂ ਮਸਲਿਆਂ ਨੂੰ ਆਪਣੀ ਕਵਿਤਾ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਨਇਹੀ ਅੱਜ ਦੀ ਮੁੱਖਧਾਰਾ ਹੈ - ਇਹੋ ਅੱਜ ਦੀ ਕਵਿਤਾ ਦਾ ਮੁੱਖ ਝੁਕਾਅ ਹੈ

------

ਸੁਖਿੰਦਰ: ਜਿਵੇਂ ਮੈਂ ਮੁਲਾਕਾਤ ਦੇ ਮੁੱਢ ਵਿੱਚ ਕਿਹਾ ਸੀ ਕਿ ਤੁਸੀਂ ਪ੍ਰਯੋਗਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਹੋਅਜੋਕੇ ਸਮਿਆਂ ਵਿੱਚ ਤੁਸੀਂ ਪ੍ਰਯੋਗਸ਼ੀਲ ਲਹਿਰ ਨੂੰ ਜਾਂ ਪ੍ਰਯੋਗਵਾਦੀ ਕਵਿਤਾ ਨੂੰ ਕਿਸ ਤਰ੍ਹਾਂ ਵੇਖਦੇ ਹੋ? ਬਈ ਉਸਦੀ ਅਜੋਕੇ ਸਮਿਆਂ ਵਿੱਚ ਕਿਸ ਤਰ੍ਹਾਂ ਦੀ ਦੇਣ ਹੈ?

ਅਜਾਇਬ: ਪ੍ਰਯੋਗਸ਼ੀਲ ਲਹਿਰ ਤਾਂ ਚਾਰ ਪੰਜ ਸਾਲ ਬਾਹਦ ਸਮਾਪਤ ਹੋ ਗਈ ਸੀਪਰ ਜਿੱਥੋਂ ਤੱਕ ਪ੍ਰਯੋਗ ਦਾ ਸਬੰਧ ਹੈ - ਉਹ ਤਾਂ ਹਮੇਸ਼ਾਂ ਹੁੰਦੇ ਰਹੇ ਹਨ ਅਤੇ ਹਮੇਸ਼ਾਂ ਹੁੰਦੇ ਰਹਿਣਗੇ ਅਤੇ ਹੁਣ ਵੀ ਹੁੰਦੇ ਹਨਮੈਂ ਨਵੇਂ ਲੇਖਕਾਂ ਨੂੰ ਵੀ ਗਹੁ ਨਾਲ ਪੜ੍ਹਦਾ ਹਾਂਕਈ ਬਿਲਕੁਲ ਨਵੀਂ ਤਰ੍ਹਾਂ ਦੀਆਂ ਚੀਜ਼ਾਂ ਲਿਖ ਰਹੇ ਹਨਗ਼ਜ਼ਲ , ਗੀਤਾਂ , ਕਵਿਤਾ , ਨਾਟਕ , ਨਾਵਲ , ਕਹਾਣੀ ਚ - ਸਾਹਿਤ ਦੇ ਹਰ ਰੂਪ ਵਿੱਚ ਹੀ ਅਜਕੱਲ੍ਹ ਨਵੇਂ ਵਿਅਕਤੀਵਾਦੀ ਪ੍ਰਯੋਗ ਹੋ ਰਹੇ ਹਨਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਨਾਮ ਲਏ ਬਗੈਰ ਇੱਕ ਨਵ ਪ੍ਰਯੋਗਵਾਦ ਆ ਰਿਹਾ ਹੋਵੇਜਿਵੇਂ ਹਰ ਲੇਖਕ ਹੀ ਨਵੇਂ ਪ੍ਰਯੋਗ ਕਰ ਰਿਹਾ ਹੋਵੇ - ਆਪਣੀ ਕਵਿਤਾ, ਆਪਣੀ ਕਹਾਣੀ, ਆਪਣੇ ਨਾਵਲ ਲਈ - ਕੋਈ ਨਵਾਂ ਰਾਹ ਲੱਭਣ ਲਈ ਯਤਨਸ਼ੀਲ ਹੋਵੇ

------

ਸੁਖਿੰਦਰ: ਪ੍ਰਯੋਗਸ਼ੀਲ ਲਹਿਰ ਦਾ ਤੁਸੀਂ ਜਦੋਂ ਝੰਡਾ ਬੁਲੰਦ ਕੀਤਾ, ਨਾਹਰਾ ਬੁਲੰਦ ਕੀਤਾ, ਤਾਂ ਤੁਹਾਡੀ ਲਹਿਰ ਦਾ ਬਹੁਤ ਵਿਰੋਧ ਵੀ ਹੋਇਆਤੁਹਾਡਾ ਵਿਰੋਧ ਹੋਣ ਦੇ ਕੀ ਕਾਰਨ ਸਨ?

ਅਜਾਇਬ: ਕਾਰਨ ਇਹ ਸੀ ਕਿ ਉਸ ਸਮੇਂ ਦੇ ਜਿਹੜੇ ਸਥਾਪਤ ਰੋਮਾਂਸਵਾਦੀ ਪ੍ਰਗਤੀਵਾਦੀ ਲੇਖਕ ਸਨ ਉਨ੍ਹਾਂ ਨੂੰ ਅਸੀਂ ਗੱਦੀ ਤੋਂ ਲਾਹ ਕੇ ਵਿਸਥਾਪਤ ਕੀਤਾ ਸੀ, ਉਨ੍ਹਾਂ ਦੀ ਘਸ ਘਸ ਕੇ ਰੂੜ੍ਹ ਹੋ ਚੁੱਕੀ ਲੇਖਣੀ ਨੂੰ ਵਿਸਥਾਪਤ ਕੀਤਾ ਸੀ - ਇਸ ਲਈ ਉਨ੍ਹਾਂ ਨੂੰ ਤਕਲੀਫ ਤਾਂ ਹੋਣੀ ਸੀਜਿਸ ਘਿਸੀ ਪਿਟੀ ਲੀਹ ਉੱਤੇ ਉਹ ਅੰਨ੍ਹੇਵਾ ਤੁਰੇ ਜਾਂਦੇ ਸੀ ਅਸੀਂ ਉਸ ਲੀਹ ਨੂੰ ਤੋੜ ਦਿੱਤਾਉਨ੍ਹਾਂ ਕਿਹਾ ਇਹ ਪੱਥ ਭਰਿਸਟ ਵਿਦਰੋਹੀ ਨੇਉਨ੍ਹਾਂ ਸਾਡਾ ਡੱਟ ਕੇ ਵਿਰੋਧ ਕੀਤਾਉਨ੍ਹਾਂ ਨੇ ਕਰਨਾ ਹੀ ਸੀਇਹ ਕੁਦਰਤੀ ਗੱਲ ਸੀਪਰ ਅਖੀਰ, ਉਨ੍ਹਾਂ ਨੂੰ ਇਸ ਵਿਰੋਧਬਾਜ਼ੀ ਵਿੱਚ ਹਾਰ ਦਾ ਮੂੰਹ ਦੇਖਣਾ ਪਿਆਨਵੀਂ ਕਵਿਤਾ ਦਾ ਰਾਹ ਖੁੱਲ੍ਹਦਾ ਗਿਆ....ਜਿਵੇਂ ਸ਼ੇਅਰ ਸੀ ...ਲੋਗ ਸਾਥ ਆਤੇ ਗਏ ਔਰ ਕਾਰਵਾਂ ਬਨਤਾ ਗਿਆ...ਹੌਲੀ ਹੌਲੀ ਸਥਾਪਤ ਕਾਵਿ-ਧਾਰਾ ਬਣ ਗਈਉਸ ਵੇਲੇ ਪੰਜਾਬੀ ਦੀ ਜਿਹੜੀ ਨਵੀਂ ਧਾਰਾ ਦੀ ਕਵਿਤਾ ਸੀ ਉਹ ਸਾਰੀ ਸਾਡੀ ਦੇਣ ਸੀ

-----

ਸੁਖਿੰਦਰ: ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਮੁਲਾਕਾਤ ਦੇ ਦੌਰਾਨ ਉਨ੍ਹਾਂ ਵਿੱਚ ਮੈਨੂੰ ਇਸ ਤਰ੍ਹਾਂ ਲੱਗਾ ਹੈ ਕਿ ਤੁਸੀਂ ਪ੍ਰਯੋਗਸ਼ੀਲ ਲਹਿਰ ਦਾ ਜਿਹੜਾ ਨਾਹਰਾ ਬੁਲੰਦ ਕੀਤਾ ਉਸ ਤੋਂ ਬਾਹਦ ਜਿਹੜੇ ਹੋਰ ਵਾਦ ਉੱਠੇ ਜਾਂ ਜਿਹੜੀਆਂ ਲਹਿਰਾਂ ਉੱਠੀਆਂ ਤੁਸੀਂ ਉਨ੍ਹਾਂ ਨਾਲ ਵੀ ਹੌਲੀ ਹੌਲੀ ਤੁਰਨ ਲੱਗ ਪਏਇਸ ਗੱਲ ਦਾ ਤੁਸੀਂ ਕਿਸ ਤਰ੍ਹਾਂ ਵਿਸਥਾਰ ਦਿਓਗੇ?

ਅਜਾਇਬ: ਵਾਦ ਨਹੀਂ ਸੀ ਉੱਠੇ, ਅਸੀਂ ਉਠਾਏ ਸਨਉਸ ਦੇ ਨਾਲ ਜਿਹੜਾ ਆਧੁਨਿਕਵਾਦ ਸੀ - ਮੇਰੀ ਕਿਤਾਬ ਪ੍ਰਯੋਗਵਾਦ ਅਤੇ ਉਸਤੋਂ ਅਗਾਂਹਪੜ੍ਹੋਉਸ ਵਿੱਚ ਸਭ ਕੁਝ ਬੜਾ ਸਪੱਸ਼ਟਰੂਪ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਮੇਰੀ ਆਪਣੀ ਜਿਹੜੀ ਸੋਚ ਸੀ ਉਸਨੇ ਕਿਸ ਤਰ੍ਹਾਂ ਵਿਕਾਸ ਕੀਤਾਪ੍ਰਯੋਗਵਾਦੀ ਲਹਿਰ ਨੂੰ ਤਾਂ ਅਸੀਂ ਚਾਰ ਪੰਜ ਸਾਲ ਬਾਹਦ ਹੀ ਛੱਡ ਗਏ ਸੀਉਸ ਥਾਂ ਅਸੀਂ ਆਧੁਨਿਕਵਾਦੀ ਬਣ ਗਏ ਸਾਂਮੇਰੀ ਦੂਜੀ ਕਿਤਾਬ ਦਾ ਨਾਮ ਸੀ ਸ਼ਤਰੰਜ ਦੀ ਖੇਡਇਸ ਪੁਸਤਕ ਵਿੱਚ ਮੈਂ ਐਲਾਨ ਕਰ ਦਿੱਤਾ ਸੀ ਕਿ ਅਸੀਂ ਹੁਣ ਪ੍ਰਯੋਗਵਾਦੀ ਨਹੀਂ ਰਹੇਅਸੀਂ ਉਸ ਲਹਿਰ ਦੇ ਹੁਣ ਸੰਚਾਲਕ ਨਹੀਂ; ਅਸੀਂ ਹੁਣ ਆਧੁਨਿਕਵਾਦੀ ਬਣ ਗਏ ਹਾਂਮੈਂ ਇੱਕ ਦੋ ਪੈਂਫਲਿਟ ਵੀ ਲਿਖੇ ਸਨ: ਆਧੁਨਿਕਤਾ ਦੀ ਲਹਿਰ’, ‘ਆਧੁਨਿਕਤਾ ਅਤੇ ਰੋਮਾਂਟਿਕਤਾ’ - ਕੁਝ ਹੋਰ ਵੀ ਲਿਖੇ ਸਨਉਸ ਵਿੱਚ ਅਸੀਂ ਆਧੁਨਿਕਤਾ ਬਾਰੇ ਸਭ ਗੱਲਾਂ ਸਪੱਸ਼ਟ ਕੀਤੀਆਂ ਸਨਫਿਰ ਅਸੀਂ ਜਦੋਂ ਮਹਿਸੂਸ ਕੀਤਾ ਕਿ ਸਾਡੀ ਕਵਿਤਾ ਵਿੱਚ ਸਮਕਾਲੀ ਪ੍ਰਸਥਿਤੀਆਂ ਵਿਰੁੱਧ ਵਿਦਰੋਹ ਦੀ ਭਾਵਨਾ ਵੀ ਪ੍ਰਗਟ ਹੋਣੀ ਚਾਹੀਦੀ ਹੈ - ਫਿਰ ਅਸੀਂ ਵਿਦਰੋਹੀ ਬਣ ਗਏ ਤੇ ਅਸੀਂ ਵਿਦਰੋਹੀ ਕਵਿਤਾਵਾਂ ਵੀ ਲਿਖੀਆਂ ਤੇ ਅਸੀਂ ਵਿਦਰੋਹਵਾਦੀ ਹੋ ਗਏਫਿਰ ਜਿਵੇਂ ਜ਼ੇਨ ਆ ਗਿਆ, ਅੰਤਰ-ਰਾਸ਼ਟਰਵਾਦ ਆ ਗਿਆ, ਪ੍ਰਵਾਸੀ ਕਵਿਤਾ ਆ ਗਈ - ਇਸ ਤਰ੍ਹਾਂ ਦੇ ਕਈ ਵਿਸ਼ੇ ਕਵਿਤਾ ਵਿੱਚ ਆਏਉਨ੍ਹਾਂ ਨੂੰ ਮੈਂ ਚੌਥਾ ਪੜਾਅ ਕਿਹਾਜਿੱਥੇ ਅਸੀਂ ਹੁਣ ਪਹੁੰਚੇ ਹਾਂ ਉਸਨੂੰ ਅਸੀਂ ਗਲੋਬਲ ਚੇਤਨਾ ਦਾ ਪੰਜਵਾਂ ਪੜਾਅ ਕਹਿੰਦੇ ਹਾਂਰੂਸ ਵਿੱਚ ਸਮਾਜਵਾਦ ਦੇ ਅਸਫਲ ਹੋਣ ਨਾਲ ਜਿਹੜੀ ਸਥਿਤੀ ਪੈਦਾ ਹੋਈਜਿਹੜੀ ਸਾਰੀ ਤਾਕਤ ਅੰਨੇ ਤੇ ਕਠੋਰ ਅਮਰੀਕਨ ਸਰਮਾਏ ਦੇ ਹੱਥ ਆ ਗਈਉਸਦਾ ਭਾਰਤ ਉੱਤੇ ਕੀ ਅਸਰ ਪਿਆਭਾਰਤ ਦੇ ਗਰੀਬ ਲੋਕਾਂ ਉੱਤੇ ਵੀ ਇਸਦਾ ਮਾਰੂ ਅਸਰ ਪਿਆ ਤੇ ਪੈ ਰਿਹਾ ਹੈ ਇਸੇ ਤਰ੍ਹਾਂ ਕੈਨੇਡਾ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ? ਉਹ ਸਾਰੀ ਜਿਹੜੀ ਦਿਸ਼ਾ ਹੈ ਉਸਨੂੰ ਅਸੀਂ ਅੱਜ ਆਪਣੀਆਂ ਲਿਖਤਾਂ ਵਿੱਚ ਪੇਸ਼ ਕਰ ਰਹੇ ਹਾਂਉਸ ਸਥਿਤੀ ਦਾ ਅਸੀਂ ਨਿਰੀਖਣ ਕਰਨ ਦਾ ਯਤਨ ਕਰ ਰਹੇ ਹਾਂਇਹ ਸਾਰੀ ਗੱਲ ਸਾਡੇ ਲਹੂ ਚੋਂ ਨਿਕਲ ਰਹੀ ਹੈ

------

ਸੁਖਿੰਦਰ: ਤੁਸੀਂ ਕੈਨੇਡਾ ਅਤੇ ਅਮਰੀਕਾ ਦਾ ਦੌਰਾ ਕਰਕੇ ਜਾ ਰਹੇ ਹੋਤੁਹਾਨੂੰ ਇਨ੍ਹਾਂ ਦੇਸ਼ਾਂ ਦਾ ਸਾਹਿਤਕ ਮਾਹੌਲ ਕਿਹੋ ਜਿਹਾ ਲੱਗਾ?

ਅਜਾਇਬ: ਬਹੁਤ ਵਧੀਆ ਲੱਗਾਮੈਂ ਜਿੱਥੇ ਵੀ ਗਿਆਂ ਸਾਹਿਤਕਾਰ ਮੈਨੂੰ ਬਹੁਤ ਖੁਸ਼ ਹੋ ਕੇ ਮਿਲਦੇ ਰਹੇਤੁਹਾਡੇ ਗੁਰਦਿਆਲ ਕੰਵਲ, ਤੁਸੀਂ, ਨੀਟਾ ਬਲਵਿੰਦਰ ਅਤੇ ਹੋਰ ਜਿਹੜੇ ਸੱਜਣ ਹਨ - ਨੇ ਟੋਰਾਂਟੋ ਵਿੱਚ ਬਹੁਤ ਵੱਡਾ ਫੰਕਸ਼ਨ ਕੀਤਾਮੇਰੀ ਹੌਂਸਲਾ ਅਫਜ਼ਾਈ ਕੀਤੀਮੈਨੂੰ ਬੜਾ ਮਾਨ ਦਿੱਤਾਤੁਹਾਡੇ ਐਮ.ਪੀ. ਮੱਲੀ ਸਾਹਿਬ ਵੀ ਆਏ, ਡਾ. ਕੁਲਦੀਪ ਕੁਲਾਰ, ਐਮ.ਪੀ.ਪੀ. ਵੀ ਆਏਮੈਂ ਨਿਊਯਾਰਕ ਗਿਆਉੱਥੇ ਦੇ ਕਵੀਆਂ ਦਲਜੀਤ ਮੋਖਾ, ਰਣਧੀਰ ਸਿੰਘ, ਡਾਕਟਰ ਸੇਠੀ ਤੇ ਅਵਤਾਰ ਸਿੰਘ ਵਗੈਰਾ ਨੇ ਇੱਕ ਬਹੁਤ ਵੱਡੀ ਸੰਸਥਾ ਬਣਾਈ ਹੋਈ ਹੈਉਨ੍ਹਾਂ ਨੇ ਵੀ ਮੇਰਾ ਬਹੁਤ ਮਾਨ ਸਨਮਾਨ ਕੀਤਾਫਿਰ ਮੈਂ ਵੈਨਕੂਵਰ ਗਿਆਮਨਜੀਤ ਮੀਤ, ਗਿੱਲ ਮੋਰਾਂਵਾਲੀ ਅਤੇ ਹੋਰ ਕਈ ਲੇਖਕ ਸਨ - ਉਨ੍ਹਾਂ ਨੇ ਵੀ ਮਾਨ ਸਨਮਾਨ ਕੀਤਾਇਸੇ ਤਰ੍ਹਾਂ ਮੈਂ ਕੈਲੇਫੋਰਨੀਆਂ ਗਿਆਉੱਥੇ ਡਾ. ਗੁਰੂਮੇਲ, ਕੁਲਵਿੰਦਰ, ਰੇਸ਼ਮ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਹੁਤ ਵੱਡਾ ਪ੍ਰੋਗਰਾਮ ਕੀਤਾਇੰਡੀਆ ਤੋਂ ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਅਤੇ ਡਾ. ਆਤਮਜੀਤ (ਨਾਟਕਕਾਰ) ਆਦਿ ਵੀ ਆਏ ਹੋਏ ਸਨਉਨ੍ਹਾਂ ਦਾ ਵੀ ਸਨਮਾਨ ਹੋਇਆ ਉੱਥੇਮੇਰੀਆਂ ਕਵਿਤਾਵਾਂ ਵੀ ਸੁਣੀਆਂਇਸ ਤੋਂ ਮੈਨੂੰ ਜਾਣਕਾਰੀ ਮਿਲੀ ਕਿ ਇੱਥੇ ਵੀ ਬਹੁਤ ਵਧੀਆ ਸਾਹਿਤਕ ਮਾਹੌਲ ਹੈਬਹੁਤ ਰੁਝੇਵਿਆਂ ਦੇ ਬਾਵਜ਼ੂਦ ਵੀ ਇਨ੍ਹਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਲੇਖਕ ਪੰਜਾਬੀ ਕਵਿਤਾ, ਗ਼ਜ਼ਲ, ਕਹਾਣੀ, ਨਾਵਲ, ਨਾਟਕ ਨਾਲ ਆਪਣਾ ਤੇਹ ਪਾਲ ਰਹੇ ਹਨਬਹੁਤ ਵਧੀਆ ਲਿਖ ਰਹੇ ਹਨ

-----

ਸੁਖਿੰਦਰ: ਮੁਲਾਕਾਤ ਦੇ ਅੰਤ ਉੱਤੇ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਕਹੋ?

ਅਜਾਇਬ: ਮੈਂ ਤਾਂ ਇਹੀ ਕਹਾਂਗਾ ਕਿ ਭਾਵੇਂ ਜਿਸ ਵਿਧਾ ਵਿਚ ਕੋਈ ਲਿਖ ਰਿਹਾ ਹੈ - ਚਾਹੇ ਉਹ ਕਵੀ ਹੈ, ਕਹਾਣੀਕਾਰ ਹੈ, ਨਾਟਕਕਾਰ ਹੈ, ਨਾਵਲਕਾਰ ਹੈ - ਉਹ ਜੋ ਕੁਝ ਵੀ ਲਿਖ ਰਿਹਾ ਹੈ - ਉਸ ਵਿੱਚ ਮੌਲਿਕਤਾ ਤੇ ਸਿਰਜਣਵਾਦੀ ਚਾਸ਼ਣੀ ਜ਼ਰੂਰ ਚਾਹੀਦੀ ਹੈਨਵੇਂ ਵਿਸ਼ਿਆਂ ਨੂੰ ਅਕਸਪਲੋਰ ਕਰਨਾ ਚਾਹੀਦਾ - ਜਿਹੜੇ ਅਜੇ ਤੀਕ ਐਕਸਪਲੋਰ ਨਹੀਂ ਕੀਤੇਨਵੇਂ ਵਿਸ਼ਿਆਂ ਦੀ ਚੋਣ ਐਕਸਪਰੈਸ਼ਨ ਦੇ ਨਾਲ ਉਨ੍ਹਾਂ ਦੇ ਤਰਜ਼ੇ-ਬਿਆਨ ਵਿੱਚ ਵੀ ਨਵੀਨਤਾ ਲਿਆਉਣ - ਉਨ੍ਹਾਂ ਨੂੰ ਹੋਰ ਪ੍ਰਫੁੱਲਤ ਕਰਨ ਦੇ ਯਤਨ ਕਰਨਤਾਂ ਜੋ ਨਵੀਂ ਪੰਜਾਬੀ ਕਵਿਤਾ ਤੇ ਸਾਹਿਤ ਵਿਚ ਨਵਾਂਪਣ ਤੇ ਮੌਲਿਕਤਾ ਬਣੀ ਰਹੇਉਸ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਹਮੇਸ਼ਾਂ ਬਣੀਆਂ ਰਹਿਣਨਵੀਂ ਪੰਜਾਬੀ ਕਵਿਤਾ ਨਿਰੰਤਰ ਨਵੀਂ ਬਣੀ ਰਹੇ ਤੇ ਕਦੇ ਵੀ ਜਮੂਦ ਤੇ ਖੜੋਤ ਦਾ ਸ਼ਿਕਾਰ ਨਾ ਹੋ ਸਕੇ


Saturday, September 12, 2009

ਬਲਬੀਰ ਸਿੰਘ ਮੋਮੀ – ਸ਼ਾਇਰ ਸੁਖਿੰਦਰ ਨਾਲ਼ ਖੁੱਲ੍ਹੀਆਂ ਗੱਲਾਂ – (ਭਾਗ – ਪਹਿਲਾ)

....ਮੇਰੀ ਕਵਿਤਾ ਦਾ ਜਿਹੜਾ ਮੀਰੀ ਗੁਣ ਹੈ, ਉਹ ਵਿਅੰਗ ਹੀ ਹੈਮੈਂ ਸਥਿਤੀ ਉੱਤੇ ਵਿਅੰਗ ਕਰਦਾ ਹਾਂਸਥਿਤੀਆਂ ਦੇਖਦਾ ਹਾਂ ਕਿ ਕਿਸੇ ਸਥਿਤੀ ਵਿੱਚ ਕੀ ਹੋ ਰਿਹਾ ਹੈ ਅਤੇ ਉਸ ਵਿਅੰਗ ਨੂੰ ਮੈਂ ਪੋਜ਼ਿਟਿਵ ਤਰੀਕੇ ਨਾਲ ਵਰਤਦਾ ਹਾਂ ਕਿ ਇਹ ਜਿਹੜੀਆਂ ਸਥਿਤੀਆਂ ਹਨ, ਇਹ ਬਦਲਣੀਆਂ ਚਾਹੀਦੀਆਂ ਹਨ... ਸੁਖਿੰਦਰ

********

ਮੁਲਾਕਾਤੀ: ਬਲਬੀਰ ਸਿੰਘ ਮੋਮੀ

ਮੋਮੀ: ਸੁਖਿੰਦਰ ਜੀ, ਤੁਸੀਂ ਆਪਣਾ ਸਾਰਾ ਜੀਵਨ ਇੱਕ ਲੇਖਕ ਦੇ ਤੌਰ ਤੇ ਜੀਵਿਆ ਹੈਮੇਰਾ ਸਵਾਲ ਹੈ ਕਿ ਤੁਸੀਂ ਲੇਖਕ ਬਣਨ ਦਾ ਜੋ ਇਹ ਕਿੱਤਾ ਜਾਂ ਸ਼ੌਕ ਚੁਣਿਆ, ਇਸ ਦੇ ਕੀ ਕਾਰਨ ਸਨ?

ਸੁਖਿੰਦਰ: ਮੋਮੀ ਜੀ, ਜਿੱਥੋਂ ਤੱਕ ਤਾਂ ਇੱਕ ਲੇਖਕ ਬਣਨ ਦਾ ਸੁਆਲ ਹੈ? ਉਸ ਤਰ੍ਹਾਂ ਤਾਂ ਮੈਂ ਜਦੋਂ ਅਜੇ ਛੋਟਾ ਹੀ ਸਾਂ, ਜਦੋਂ ਮੈਂ ਅਜੇ ਸਕੂਲ ਵਿੱਚ ਹੀ ਪੜ੍ਹਦਾ ਸਾਂ, ਤਾਂ ਮੈਨੂੰ ਇੱਕ ਸੁਆਲ ਪੁੱਛਿਆ ਗਿਆ ਕਿ ਤੂੰ ਵੱਡਾ ਹੋ ਕੇ ਕੀ ਬਨਣਾ ਚਾਹੁੰਦਾ ਹੈਂ? ... ਜਦੋਂ ਕਿ ਉਸ ਸਮੇਂ ਸਕੂਲ ਦੇ ਵਿਦਿਆਰਥੀਆਂ ਨੂੰ ਅਜਿਹੀਆਂ ਗੱਲਾਂ ਦੀ ਅਜੇ ਕੋਈ ਬਹੁਤੀ ਸਮਝ ਨਹੀਂ ਹੁੰਦੀ ... ਤਾਂ ਮੈਂ ਕਿਹਾ ਸੀ ਕਿ ਮੈਂ ਇੱਕ ਕਵੀ ਬਣਨਾ ਚਾਹੁੰਦਾ ਹਾਂਜਦੋਂ ਕਿ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਸਮਾਜ ਵਿੱਚ ਕਵੀ ਕਿਸ ਤਰ੍ਹਾਂ ਬਣਦੇ ਹਨ ... ਉਨ੍ਹਾਂ ਲਈ ਕਿਹੋ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ ... ਇਸ ਤਰ੍ਹਾਂ ਦਾ ਜੋ ਸੰਕਲਪ ਸੀ ਮੁੱਢ ਤੋਂ ਹੀ ਮੇਰੇ ਨਾਲ ਤੁਰਿਆ ਰਿਹਾਮੇਰਾ ਜਿਹੜਾ ਪ੍ਰਵਾਰ ਹੈ ਸਾਰਾ ਹੀ ਲੇਖਕਾਂ ਦਾ ਪ੍ਰਵਾਰ ਹੈਮੇਰੇ ਪਾਪਾ ਵੀ ਬੜੇ ਚੰਗੇ ਕਹਾਣੀਕਾਰ ਅਤੇ ਕਵੀ ਸਨਉਨ੍ਹਾਂ ਨੂੰ ਲੇਖਕ ਦੇ ਤੌਰ ਉੱਤੇ ਬੜੇ ਮਾਣ ਸਨਮਾਨ ਮਿਲੇਉਹ ਸਾਰੀ ਉਮਰ ਮੈਗਜ਼ੀਨਾਂ ਅਖਬਾਰਾਂ ਦੇ ਸੰਪਾਦਕ ਰਹੇ ਅਤੇ ਪੰਜਾਬੀ ਦੇ ਪ੍ਰੋਫੈਸਰ ਰਹੇ ਮੇਰੇ ਵੱਡੇ ਭਰਾ ਡਾ. ਸੁਤਿੰਦਰ ਸਿੰਘ ਨੂਰ ਅਤੇ ਡਾ. ਗੁਰਭਗਤ ਸਿੰਘ ਅੰਤਰ-ਰਾਸ਼ਟਰੀ ਪ੍ਰਸਿੱਧੀ ਦੇ ਲੇਖਕ-ਆਲੋਚਕ ਹਨਮੇਰੇ ਮਾਤਾ ਜੀ ਨੇ ਸਾਰੀ ਉਮਰ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਈ ਸੀਇਸ ਤਰ੍ਹਾਂ ਸਾਡੇ ਘਰ ਦਾ ਹੀ ਜੋ ਮਾਹੌਲ ਸੀ ਉਹ ਲੇਖਕਾਂ ਦਾ ਅਤੇ ਅਧਿਆਪਕਾਂ ਦਾ ਹੋਣ ਕਰਕੇ ਮੇਰੀ ਮਾਨਸਿਕਤਾ ਨੂੰ ਵੀ ਇਸ ਤੋਂ ਬਹੁਤ ਉਤਸ਼ਾਹ ਮਿਲਦਾ ਸੀ ਕਿ ਮੈਂ ਵੀ ਕੋਈ ਲੇਖਕ ਬਣਾ ਜਾਂ ਇਹੋ ਜਿਹੇ ਹੀ ਕੰਮ ਕਰਾਂ ਜਿਸ ਤਰ੍ਹਾਂ ਮੇਰੇ ਪ੍ਰਵਾਰ ਦੇ ਹੋਰ ਮੈਂਬਰ ਕਰ ਰਹੇ ਸਨਦੂਜੀ ਗੱਲ ਇਹ ਸੀ ਕਿ ਸਾਡੇ ਘਰ ਵਿੱਚ ਨਾਮਵਰ ਲੇਖਕ ਆਂਦੇ ਜਾਂਦੇ ਰਹਿੰਦੇ ਸਨਸਾਡੇ ਘਰ ਵਿੱਚ ਧਰਮ ਜਾਂ ਸਭਿਆਚਾਰ ਦੇ ਨਾਮ ਉੱਤੇ ਕਦੀ ਕਿਸੇ ਨਾਲ ਵਿਤਕਰਾ ਨਹੀਂ ਸੀ ਕੀਤਾ ਜਾਂਦਾਸਾਡੇ ਘਰ ਵਿੱਚ ਆਉਣ ਵਾਲੇ ਹਿੰਦੂ, ਸਿੱਖ, ਮੁਸਲਮਾਨ ਜਾਂ ਈਸਾਈ ਧਰਮ ਦੇ ਲੋਕਾਂ ਨੂੰ ਇੱਕੋ ਜਿਹਾ ਮਾਣ ਸਨਮਾਨ ਅਤੇ ਪਿਆਰ ਦਿੱਤਾ ਜਾਂਦਾ ਸੀ ਸਾਡੇ ਘਰ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨਾਲ ਕਦੀ ਵੀ ਜ਼ਾਤ-ਪਾਤ ਦੀ ਪੱਧਰ ਉੱਤੇ ਵੀ ਕਦੀ ਵੀ ਕੋਈ ਵਿਤਕਰਾ ਨਹੀਂ ਸੀ ਕੀਤਾ ਜਾਂਦਾਮੇਰੇ ਪ੍ਰਵਾਰ ਦੇ ਮੈਂਬਰ ਬਹੁਤ ਵਧੀਆ ਅਧਿਆਪਕ ਹੋਣ ਦੇ ਨਾਤੇ ਵੀ ਸਮਾਜ ਵਿੱਚ ਹਰੇਕ ਪੱਧਰ ਦੇ ਲੋਕਾਂ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ ... ਸਾਡੇ ਘਰ ਵਿੱਚ ਹਰ ਕੋਈ ਕਈ ਕਈ ਜ਼ੁਬਾਨਾਂ ਬੋਲਣ ਵਿੱਚ ਮੁਹਾਰਤ ਰੱਖਦਾ ਸੀ ... ਮੇਰੇ ਪ੍ਰਵਾਰ ਦੇ ਮੈਂਬਰ ਸੰਸਕ੍ਰਿਤ, ਹਿੰਦੀ, ਉਰਦੂ, ਪੰਜਾਬੀ, ਫਾਰਸੀ, ਅੰਗਰੇਜ਼ੀ ਅਤੇ ਜਰਮਨ ਭਾਸ਼ਾ ਜਾਣਦੇ ਹਨ ... ਜਦੋਂ ਮੈਂ ਅਜੇ ਛੋਟਾ ਹੀ ਸੀ ਤਾਂ ਮੈਨੂੰ ਸਾਡੇ ਘਰ ਆਉਣ ਵਾਲੇ ਅਨੇਕਾਂ ਨਾਮਵਰ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ... ਜਿਵੇਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਸਾਡੇ ਘਰ ਅਕਸਰ ਆ ਕੇ ਠਹਿਰਦੇ ਹੁੰਦੇ ਸਨਡਾ. ਹਰਿਭਜਨ ਸਿੰਘ, ਹਰਿਨਾਮ, ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਕੁਲਵੰਤ ਸਿੰਘ ਵਿਰਕ, ਡਾ. ਰੋਸ਼ਨ ਲਾਲ ਆਹੂਜਾ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਹੀਰਾ ਸਿੰਘ ਦਰਦ, ਕੁਮਾਰ ਵਿਕਲ, ਸ.ਸ. ਮੀਸ਼ਾ, ਅਮਿਤੋਜ, ਦੇਵ, ਮੋਹਨਜੀਤ, ਡਾ. ਗੁਰਬਖਸ਼ ਸਿੰਘ ਫਰੈਂਕ, ਡਾ. ਆਤਮਜੀਤ ਸਿੰਘ, ਐਸ.ਐਸ. ਅਮੋਲ, ਡਾ. ਜਗਬੀਰ ਸਿੰਘ, ਗੁਰਦਿਆਲ ਸਿੰਘ ਨਾਵਲਿਸਟ, ਡਾ. ਰਣਧੀਰ ਸਿੰਘ ਚੰਦ, ਪ੍ਰੇਮ ਪਾਲੀ, ਤੇਰਾ ਸਿੰਘ ਚੰਨ, ਕੁਲਵੰਤ ਗਰੇਵਾਲ, ਡਾ. ਗੁਰਬਚਨ, ਸੁਰਜੀਤ ਪਾਤਰ, ਲਾਲੀ, ਡਾ. ਸੁਰਜੀਤ ਲੀਅ, ਡਾ. ਅਤਰ ਸਿੰਘ ਅਤੇ ਡਾ. ਤਰਲੋਕ ਸਿੰਘ ਕੰਵਰ ਨੂੰ ਮੈਂ ਅਕਸਰ ਆਪਣੇ ਘਰ ਵਿੱਚ ਹੀ ਮਿਲਿਆ ਅਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਦਾ ਵੀ ਮੌਕਾ ਮਿਲਿਆਮੈਂ ਸਮਝਦਾ ਹਾਂ ਕਿ ਮੈਨੂੰ ਇਨ੍ਹਾਂ ਗੱਲਾਂ ਨੇ ਲੇਖਕ ਬਣਨ ਲਈ ਕਾਫੀ ਉਤਸ਼ਾਹਤ ਕੀਤਾ ...
-----
ਮੋਮੀ: ਸੁਖਿੰਦਰ ਜੀ, ਤੁਸੀਂ ਕਾਫੀ ਹੱਦ ਤੱਕ ਦੱਸਿਆ ਕਿ ਸਾਹਿਤਕ ਮਾਹੌਲ, ਲੇਖਕਾਂ ਦਾ ਘਰ ਵਿੱਚ ਬਹੁਤ ਆਉਣਾ-ਜਾਣਾ, ਆਦਿ ਦੇ ਪ੍ਰਭਾਵ ਕਾਰਨ ਤੁਸੀਂ ਲੇਖਣੀ ਨੂੰ ਆਪਣਾ ਕਿੱਤਾ ਬਣਾ ਕੇ ਚੁਣਿਆਪਰ ਇਸ ਦੇ ਨਾਲ ਮੈਂ ਸਵਾਲ ਫਿਰ ਪੈਦਾ ਕਰਾਂਗਾ ਕਿ ਕਈ ਬੱਚੇ ਲੇਖਕਾਂ ਦੇ ਘਰਾਂ ਵਿੱਚ ਜੰਮ ਕੇ, ਉਸ ਮਾਹੌਲ ਵਿੱਚ ਰਹਿ ਕੇ, ਵੱਡੇ ਹੋ ਕੇ, ਵੀ ਲੇਖਕ ਨਹੀਂ ਬਣਦੇ ਜਾਂ ਜਿਵੇਂ ਇਹ ਜ਼ਰੂਰੀ ਨਹੀਂ ਕਿ ਇੱਕ ਪਹਿਲਵਾਨ ਦਾ ਬੱਚਾ ਪਹਿਲਵਾਨ ਬਣੇ, ਡਾਕਟਰ ਦਾ ਬੱਚਾ ਡਾਕਟਰ ਬਣੇ, ਕੋਈ ਹੋਰ ਗੱਲ ਵੀ ਹੋਣੀ ਚਾਹੀਦੀ ਹੈ ਜਿਵੇਂ ਕਿ ਕਵਿਤਾ ਤੁਹਾਡੇ ਅੰਦਰੋਂ ਬਾਹਰ ਆਉਣਾ ਚਾਹੁੰਦੀ ਸੀ? ਜ਼ਰਾ ਕੁਝ ਹੋਰ ਡੂੰਘੇ ਸੋਚ ਕੇ ਦੱਸੋ ਕਿ ਉਹ ਹੋਰ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਤੁਸੀਂ ਲੇਖਕ ਬਨਣ ਦਾ ਫੈਸਲਾ ਕੀਤਾ?

ਸੁਖਿੰਦਰ: ਮੋਮੀ ਜੀ, ਡੂੰਘੇ ਕਾਰਨ ਕੋਈ ਹੋ ਵੀ ਸਕਦੇ ਹਨ - ਜਿਨ੍ਹਾਂ ਦਾ ਮੈਨੂੰ ਪਤਾ ਨਾ ਹੋਵੇਕਈ ਵੇਰ ਅਚੇਤ ਤੌਰ ਉੱਤੇ ਤੁਹਾਨੂੰ ਆਪ ਨੂੰ ਵੀ ਪਤਾ ਨਹੀਂ ਹੁੰਦਾ ਕਿ ਜਿਨ੍ਹਾਂ ਕਾਰਨਾਂ ਕਰਕੇ ਤੁਸੀਂ ਇੱਕ ਲੇਖਕ ਬਣ ਗਏ/ ਕਈ ਵਾਰੀ ਤੁਸੀਂ ਸੁਚੇਤ ਤੌਰ ਉੱਤੇ ਬਣਦੇ ਹੋ ਅਤੇ ਕਈ ਵੇਰੀ ਅਚੇਤ ਤੌਰ ਉੱਤੇਪਰ ਮੈਂ ਸਮਝਦਾ ਹਾਂ ਕਿ ਕਈ ਗੱਲਾਂ ਜਿਹੜੀਆਂ ਹੁੰਦੀਆਂ ਹਨ ਉਹ ਸਹਾਈ ਜ਼ਰੂਰ ਹੁੰਦੀਆਂ ਹਨਜਿਵੇਂ ਕਿ 1975 ਤੱਕ ਮੈਂ ਹਿੰਦੁਸਤਾਨ ਵਿੱਚ ਸੀ ਅਤੇ ਉਦੋਂ ਤੱਕ ਮੈਂ ਇੱਕ ਲੇਖਕ ਦੇ ਤੌਰ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਭਾਵੇਂ ਕਿ ਮੈਂ ਜਦੋਂ ਅਜੇ 8-10ਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ ਤਾਂ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ; ਪਰ ਉਦੋਂ ਮੈਂ ਅਜੇ ਚੇਤੰਨ ਨਹੀਂ ਸਾਂ ... ਮੈਨੂੰ ਨਹੀਂ ਸੀ ਪਤਾ ਕਿ ਮੈਂ ਕੋਈ ਕਹਾਣੀ ਲੇਖਕ ਬਣਾਂਗਾ ਜਾਂ ਸ਼ਾਇਰ ਬਣਾਂਗਾਬਚਪਨ ਵਿੱਚ ਹੀ ਮੈਂ ਬਹੁਤ ਲੇਖਕਾਂ ਦੀਆਂ ਲਿਖਤਾਂ ਪੜ੍ਹੀਆਂਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ ਕਿ ਮੈਂ ਜਦੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਦਸਵੀਂ ਦਾ ਇਮਤਿਹਾਨ ਦਿੱਤਾ ... ਤੁਸੀਂ ਦੇਖਿਆ ਹੋਣਾ ਕਿ ਦਸਵੀਂ ਦਾ ਇਮਤਿਹਾਨ ਦੇਣ ਤੱਕ ਵਿਦਿਆਰਥੀਆਂ ਨੂੰ ਸਾਹਿਤ ਬਾਰੇ ਕੋਈ ਬਹੁਤਾ ਪਤਾ ਨਹੀਂ ਹੁੰਦਾਸਾਡੇ ਘਰ ਵਿੱਚ ਕਿਉਂਕਿ ਬਹੁਤ ਵੱਡੀ ਲਾਇਬਰੇਰੀ ਸੀ ... ਜਿਹੜੇ ਵੀ ਲੇਖਕ ਦੀ ਕੋਈ ਨਵੀਂ ਕਿਤਾਬ ਛਪਦੀ ਸੀ ਮੇਰੇ ਪਾਪਾ ਉਸ ਕਿਤਾਬ ਦੀਆਂ ਦੋ ਕਾਪੀਆਂ ਖਰੀਦ ਕੇ ਲੈ ਆਂਦੇ ਸਨਮੈਂ ਅਜੇ ਛੋਟਾ ਹੀ ਸੀ ਤਾਂ ਮੇਰੇ ਵੱਡੇ ਭਰਾ ਡਾ. ਗੁਰਭਗਤ ਸਿੰਘ ਪਟਿਆਲੇ ਪ੍ਰੋਫੈਸਰ ਹੁੰਦੇ ਸਨਉਨ੍ਹਾਂ ਦਿਨਾਂ ਵਿੱਚ ਚੀਨ ਅਤੇ ਸੋਵੀਅਤ ਯੂਨੀਅਨ ਦੇ ਪੰਜਾਬੀ ਦੇ ਮੈਗਜ਼ੀਨ ਬਹੁਤ ਚਰਚਿਤ ਹੁੰਦੇ ਸਨ ... ਛੋਟੀਆਂ, ਛੋਟੀਆਂ ਕਿਤਾਬਾਂ ਵੱਖੋ, ਵੱਖ ਵਿਸ਼ਿਆਂ ਉੱਤੇ ਬਹੁਤ ਚਰਚਿਤ ਹੁੰਦੀਆਂ ਸਨ ਡਾ. ਗੁਰਭਗਤ ਸਿੰਘ ਨੇ ਜਦੋਂ ਹਫਤੇ/ਪੰਦਰਾਂ ਦਿਨ ਬਾਅਦ ਘਰ ਆਉਣਾ ਤਾਂ ਉਹ ਮੇਰੇ ਲਈ ਕੋਈ ਹੋਰ ਚੀਜ਼ਾਂ ਨਹੀਂ ਸੀ ਲੈ ਕੇ ਆਉਂਦੇ - ਜਿਵੇਂ ਖਿਡੌਣੇ ਜਾਂ ਮਠਿਆਈ ਆਦਿ ... ਉਹ ਮੇਰੇ ਲਈ ਕਿਤਾਬਾਂ ਖ੍ਰੀਦ ਕੇ ਲਿਆਉਂਦੇ ਹੁੰਦੇ ਸਨਬਚਪਨ ਵਿੱਚ ਉਨ੍ਹਾਂ ਨੇ ਮੈਨੂੰ ਚੰਗਾ ਸਾਹਿਤ ਪੜ੍ਹਨ ਦੀ ਆਦਤ ਪਾਈਦੂਜੀ ਗੱਲ ਸੀ ਜਦੋਂ ਮੈਂ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਉਦੋਂ ਤੱਕ ਮੈਂ ਪੰਜਾਬੀ ਦੇ ਅਨੇਕਾਂ ਨਾਮਵਰ ਲੇਖਕ ਪੜ੍ਹ ਚੁੱਕਾ ਸੀਤੁਹਾਡੇ ਲਈ ਵੀ ਇਹ ਗੱਲ ਬੜੀ ਹੈਰਾਨੀ ਵਾਲੀ ਹੋਵੇਗੀ ਕਿ ਮੈਂ ਜਦੋਂ ਦਸਵੀਂ ਦਾ ਇਮਤਿਹਾਨ ਦਿੱਤਾ ਤਾਂ ਪੰਜਾਬੀ ਦਾ ਜੋ ਵਿਸ਼ਾ ਸੀ ਉਸ ਵਿੱਚ ਫਾਈਨਲ ਇਮਤਿਹਾਨ ਵਿੱਚ ਜਿਹੜਾ ਇੱਕ ਲੇਖ ਲਿਖਣਾ ਹੁੰਦਾ ਸੀ - ਉਹ ਮੈਂ ਲੇਖ ਲਿਖ ਕੇ ਆਇਆ ਸੀ - ਪੰਜਾਬੀ ਸ਼ਾਇਰ ਪ੍ਰੋ. ਪੂਰਨ ਸਿੰਘ ਅਤੇ ਅੰਗ੍ਰੇਜ਼ੀ ਸ਼ਾਇਰ ਵਿਲੀਅਮ ਵਰਡਜ਼ਵਰਥ ਦਾ ਤੁਲਨਾਤਮਿਕ ਅਧਿਐੱਨਉਸ ਸਮੇਂ ਮੈਂ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਵਿਸ਼ੇ ਵਿੱਚ ਫਸਟ ਆਇਆ ਸੀ ਅਤੇ ਮੈਨੂੰ ਭਾਸ਼ਾ ਵਿਭਾਗ, ਪੰਜਾਬ ਨੇ ਸਕਾਲਰਸ਼ਿੱਪ ਦੇਣ ਦੀ ਪੇਸ਼ਕਸ਼ ਕੀਤੀ ਸੀ ਕਿ ਜੇਕਰ ਮੈਂ ਐਮ.ਏ. ਤੱਕ ਪੰਜਾਬੀ ਪੜ੍ਹਾਂ ਤਾਂ ਮੈਨੂੰ ਐਮ.ਏ. ਤੱਕ ਸਕਾਲਰਸ਼ਿਪ ਦਿੱਤਾ ਜਾਵੇਗਾ ... ਉਸ ਤੋਂ ਬਾਅਦ ਮੈਂ ਹੋਰ ਵੀ ਬਹੁਤ ਲੇਖਕਾਂ ਨੂੰ ਪੜ੍ਹਿਆ, ਹਿੰਦੀ ਸਾਹਿਤ ਵੀ ਬਹੁਤ ਪੜ੍ਹਿਆ ... ਮੈਂ ਹਿੰਦੀ ਸਾਹਿਤ ਵੀ ਬਹੁਤ ਪੜ੍ਹਦਾ ਸੀ ... ਪੰਜਾਬੀ ਸਾਹਿਤ ਵੀ ਬਹੁਤ ਪੜ੍ਹਦਾ ਸੀ ... ਜਿਸ ਸਮੇਂ ਮੈਂ ਐਮ.ਐਸਸੀ. ਫਿਜ਼ਿਕਸ ਕਰ ਰਿਹਾ ਸਾਂ ਤਾਂ ਉਸ ਸਮੇਂ ਮੇਰੇ ਭਰਾ ਡਾ. ਸੁਤਿੰਦਰ ਸਿੰਘ ਨੂਰ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਇਨਸਟਰਕਟਰ ਲੱਗ ਚੁੱਕੇ ਸਨਪੰਜਾਬੀ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵਿੱਚ ਇੱਕ ਪ੍ਰੋਫੈਸਰ ਹੁੰਦੇ ਸਨ ਡਾ.ਐਚ.ਐਸ. ਗੁਰਮਉਨ੍ਹਾਂ ਦਿਨਾਂ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਵਿਗਿਆਨ ਦੇ ਵਿਸ਼ਿਆਂ ਬਾਰੇ ਬਹੁਤ ਘੱਟ ਲੇਖਕ ਪੰਜਾਬੀ ਵਿੱਚ ਲਿਖਦੇ ਹੁੰਦੇ ਸਨਡਾ. ਗੁਰਮ ਨੇ ਮੈਨੂੰ ਸੁਨੇਹਾ ਭੇਜਿਆ ਕਿ ਮੈਂ ਵਿਗਿਆਨਕ ਵਿਸ਼ੇ ਉੱਤੇ ਪੰਜਾਬੀ ਵਿੱਚ ਇੱਕ ਆਰਟੀਕਲ ਲਿਖਾਂ ਯੂਨੀਵਰਸਿਟੀ ਦੇ ਵਿਗਿਆਨ ਜਰਨਲ ਲਈ ਮੇਰੇ ਖਿਆਲ ਵਿੱਚ ਮੈਂ 1967 ਦੇ ਆਸ ਪਾਸ ਡਾ. ਗੁਰਮ ਲਈ ਇਹ ਪਹਿਲਾ ਵਿਗਿਆਨਕ ਵਿਸ਼ੇ ਉੱਤੇ ਇੱਕ ਗੰਭੀਰ ਕਿਸਮ ਦਾ ਨਿਬੰਧ ਲਿਖਿਆਕਿਉਂਕਿ ਮੈਂ 1967-69 ਦਰਮਿਆਨ ਐਮ.ਐਸਸੀ. ਫਿਜ਼ਿਕਸ ਕੀਤੀ ... ਉਦੋਂ ਮੈਂ ਇਹ ਪਹਿਲਾ ਗੰਭੀਰ ਨਿਬੰਧ ਲਿਖਿਆ ਕੁਐਂਟਮ ਥੀਊਰੀ ਅਤੇ ਸਿਧਾਂਤਮੇਰਾ ਇਹ ਨਿਬੰਧ ਯੂਨੀਵਰਸਿਟੀ ਦੇ ਵਿਗਿਆਨ ਜਰਨਲ ਵਿੱਚ ਛਪਿਆਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਦੇ ਵਿਗਿਆਨ ਜਰਨਲ ਲਈ ਹੋਰ ਨਿਬੰਧ ਵੀ ਲਿਖੇਜਿਵੇਂ ਕਿ ਭੂਚਾਲ ਆਦਿ ਵਿਸ਼ਿਆਂ ਉੱਤੇ ... ਉਸ ਤੋਂ ਉਤਸ਼ਾਹਤ ਹੋ ਕੇ ਮੈਂ ਤਿੰਨ ਪੁਸਤਕਾਂ ਵਿਗਿਆਨਕ ਵਿਸ਼ਿਆਂ ਉੱਤੇ ਪ੍ਰਕਾਸ਼ਿਤ ਕੀਤੀਆਂ: ਪਹਿਲੀ ਪੁਸਤਕ ਮੈਂ 1972 ਵਿੱਚ ਪ੍ਰਕਾਸ਼ਿਤ ਕੀਤੀ: ਪੁਲਾੜ, ਸਮਾਂ ਤੇ ਪਦਾਰਥਦੂਜੀ ਵਿਗਿਆਨਕ ਵਿਸ਼ੇ ਉੱਤੇ ਪੁਸਤਕ ਮੈਂ 1973 ਵਿੱਚ ਪ੍ਰਕਾਸ਼ਿਤ ਕੀਤੀ: ਕਾਸਮਿਕ ਕਿਰਨਾਂ ਅਤੇ ਵਿਸ਼ਵਮੇਰੀ ਇਹ ਦੂਜੀ ਪੁਸਤਕ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ, ਚੰਡੀਗੜ੍ਹ, ਇੰਡੀਆ ਵੱਲੋਂ ਪ੍ਰਕਾਸ਼ਿਤ ਕੀਤੀ ਗਈਉਸ ਸਮੇਂ ਸ਼ਾਇਦ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਉੱਥੇ ਡਾਇਰੈਕਟਰ ਹੁੰਦੇ ਸਨ1975 ਵਿੱਚ ਵਿਗਿਆਨਕ ਵਿਸ਼ੇ ਉੱਤੇ ਆਪਣੀ ਤੀਜੀ ਪੁਸਤਕ ਪ੍ਰਕਾਸ਼ਿਤ ਕੀਤੀ: ਵਿਸ਼ਵ ਚਰਚਾ- ਜੋ ਕਿ ਸੋਲਰ ਸਿਸਟਮ ਬਾਰੇ ਸੀਇਸ ਤਰ੍ਹਾਂ ਇੱਕ ਲੇਖਕ ਦੇ ਤੌਰ ਉੱਤੇ ਮੈਂ ਇੱਕ ਵਿਗਿਆਨਕ ਲੇਖਕ ਦੇ ਤੌਰ ਉੱਤੇ ਪ੍ਰਵੇਸ਼ ਕੀਤਾਉਦੋਂ ਸਾਹਿਤਕਾਰ ਬਨਣ ਦਾ ਮੇਰਾ ਕੋਈ ਇਰਾਦਾ ਨਹੀਂ ਸੀਭਾਵੇਂ ਕਿ ਮੇਰੇ ਘਰ ਵਿੱਚ ਸਾਰੇ ਮੈਂਬਰ ਸਾਹਿਤਕਾਰ ਸਨਉਂਝ ਮੈਂ ਐਵੇਂ ਛੋਟੀਆਂ ਮੋਟੀਆਂ ਕੋਈ ਚੀਜ਼ਾਂ ਲਿਖ ਦੇਣੀਆਂਗੰਭੀਰ ਰੂਪ ਵਿੱਚ ਵਿਗਿਆਨ ਦੇ ਖੇਤਰ ਵੱਲ ਹੀ ਜਾਣਾ ਚਾਹੁੰਦਾ ਸਾਂਮੈਂ ਤਾਂ ਇੱਕ ਤਾਰਾ ਵਿਗਿਆਨੀ ਬਨਣਾ ਚਾਹੁੰਦਾ ਸਾਂ ... ਉਸ ਤੋਂ ਬਾਅਦ ... ਕਿਉਂਕਿ ਮੇਰੇ ਪ੍ਰਵਾਰ ਦਾ ਬਿਜ਼ਨਸ ਸੀ ਜਿਹੜਾ ਉਹ ਪਰਿੰਟਿੰਗ ਅਤੇ ਪਬਲਿਸ਼ਿੰਗ ਸੀਪ੍ਰਵਾਰ ਦੇ ਬਿਜ਼ਨਸ ਵਿੱਚ ਮੈਂ ਪੂਰੀ ਤਰ੍ਹਾਂ ਖੁੱਭਿਆ ਹੋਇਆ ਸੀਜਦੋਂ ਮੈਂ ਅਜੇ 8-10ਵੀਂ ਵਿੱਚ ਹੀ ਪੜ੍ਹਦਾ ਹੁੰਦਾ ਸੀ ... ਅਸੀਂ ਮੈਗਜ਼ੀਨ ਪ੍ਰਕਾਸ਼ਿਤ ਕਰਦੇ ਸਾਂ ... ਅਖਬਾਰਾਂ ਪ੍ਰਕਸ਼ਿਤ ਕਰਦੇ ਸਾਂ ... ਉਹ ਸਾਰੀਆਂ ਚੀਜ਼ਾਂ ਮੈਂ ਪੜ੍ਹਦਾ ਸਾਂ ... ਹੋਰ ਲੋਕਾਂ ਦੇ ਮੈਗਜ਼ੀਨ ਵੀ ਅਸੀਂ ਛਾਪਦੇ ਸਾਂਕਿਤਾਬਾਂ ਅਸੀਂ ਛਾਪਦੇ ਸਾਂ ਹੋਰਨਾਂ ਲੇਖਕਾਂ ਦੀਆਂ ਵੀ ... ਇਸ ਤੋਂ ਬਿਨਾਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਸਾਡੇ ਘਰ ਹੁੰਦੀਆਂ ਸਨ ... ਡਾ. ਰੋਸ਼ਨ ਲਾਲ ਆਹੂਜਾ, ਕੁਲਵੰਤ ਸਿੰਘ ਵਿਰਕ ਉਦੋਂ ਉੱਥੇ ਅੰਬਾਲਾ ਸ਼ਹਿਰ ਸਾਡੇ ਨੇੜੇ ਹੀ ਰਹਿੰਦੇ ਹੁੰਦੇ ਸਨਉਹ ਸਾਡੇ ਘਰ ਆਂਦੇ ਜਾਂਦੇ ਸਨਉਨ੍ਹਾਂ ਚੀਜ਼ਾਂ ਦੇ ਅਸਰ ਕਰਕੇ ਫਿਰ ਮੈਂ ਹੌਲੀ ਹੌਲੀ ਸਾਹਿਤ ਵੱਲ ਮੁੜਿਆ ... ਫਿਰ ਮੈਂ 1972 ਦੇ ਆਸ ਪਾਸ ਐਮ.ਏ. ਇੰਗਲਿਸ਼ ਵੀ ਕਰ ਲਈਉੱਥੋਂ ਫਿਰ ਮੇਰਾ ਰੁਝਾਨ ਸੀ ਜਿਹੜਾ ਸਾਹਿਤ ਵੱਲ ਵਧ ਗਿਆਉਸ ਤੋਂ ਬਾਅਦ ਵੀ ਮੈਂ ਕਵਿਤਾਵਾਂ ਲਿਖ ਲੈਣੀਆਂ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਕੋਈ ਚੰਗਾ ਸ਼ਾਇਰ ਹਾਂ ਜਾਂ ਨਹੀਂਉਨ੍ਹਾਂ ਦਿਨਾਂ ਵਿੱਚ ਸਾਡੇ ਘਰ ਸਾਰੀ ਸਾਰੀ ਰਾਤ ਸਾਹਿਤਕਾਰਾਂ ਦੀਆਂ ਮੀਟਿੰਗਾਂ ਚੱਲਦੀਆਂਕਦੀ ਡਾ. ਹਰਿਭਜਨ ਸਿੰਘ ਆ ਰਿਹਾ, ਕਦੀ ਹਰਿਨਾਮ ਆ ਰਿਹਾ, ਕਦੀ ਡਾ. ਅਤਰ ਸਿੰਘ ਆ ਰਿਹਾਪ੍ਰਿੰਸੀਪਲ ਸੰਤ ਸਿੰਘ ਸੇਖੋਂ ਤਾਂ ਸਾਡੇ ਘਰ ਬਹੁਤ ਹੀ ਆਉਂਦੇ ਸਨਸਾਰੀ ਸਾਰੀ ਰਾਤ ਇਨ੍ਹਾਂ ਲੇਖਕਾਂ ਦੀਆਂ ਸਾਹਿਤਕ ਬਹਿਸਾਂ ਚੱਲਦੀਆਂ ਰਹਿੰਦੀਆਂਪਰ ਮੇਰੀ ਉਨ੍ਹਾਂ ਮੀਟਿੰਗਾਂ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ ਹੁੰਦੀਕਿਉਂਕਿ ਉਹ ਸਮਝਦੇ ਸਨ ਕਿ ਇਹ ਤਾਂ ਸਾਹਿਤ ਦਾ ਬੰਦਾ ਨਹੀਂਇਹ ਤਾਂ ਵਿਗਿਆਨ ਦਾ ਬੰਦਾ ਹੈਮੈਨੂੰ ਨਹੀਂ ਸੀ ਕਦੀ ਉਹ ਉਸ ਸਾਹਿਤਕ ਬੈਠਕ ਵਿੱਚ ਬੈਠਣ ਲਈ ਕਹਿੰਦੇ ਹੁੰਦੇਅਸੀਂ ਤਾਂ ਘਰ ਆਏ ਉਨ੍ਹਾਂ ਮਹਿਮਾਨ ਲੇਖਕਾਂ ਦੀ ਆਓ ਭਗਤ ਕਰਨ ਵਾਲਿਆਂ ਵਿੱਚ ਹੀ ਹੁੰਦੇ ਸਾਂਉਨ੍ਹਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਕਰਨ ਵਾਲਿਆਂ ਵਿੱਚ ... ਉਸ ਤੋਂ ਬਾਅਦ ਮੈਂ ਥੋੜ੍ਹੀਆਂ ਜਿਹੀਆਂ ਜੋ ਨਜ਼ਮਾਂ ਲਿਖਦਾ ਰਹਿੰਦਾ ਸੀ ਆਪਣੀ ਡਾਇਰੀ ਵਿੱਚ ਨੂਰ ਨੂੰ ਦਿਖਾਈਆਂ ਕਿ ਮੈਂ ਵੀ ਕਵਿਤਾ ਦੀ ਇੱਕ ਕਿਤਾਬ ਪ੍ਰਕਾਸ਼ਿਤ ਕਰਨੀ ਹੈਫਿਰ ਮੈਂ ਕਵਿਤਾ ਦੀ ਇੱਕ ਕਿਤਾਬ ਸ਼ਹਿਰ, ਧੁੰਦ ਤੇ ਰੌਸ਼ਨੀਆਂ ਪ੍ਰਕਾਸ਼ਿਤ ਕਰ ਦਿੱਤੀ 1974 ਵਿੱਚ ... ਉਦੋਂ ਤੱਕ ਮੈਂ ਜਿਵੇਂ ਕਿ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਮੈਂ ਅੰਗ੍ਰੇਜ਼ੀ ਸਾਹਿਤ ਬਹੁਤ ਪੜ੍ਹ ਚੁੱਕਿਆ ਸੀ ਟੀ. ਐਸ. ਐਲੀਅਟ, ਡੀ. ਐਚ. ਲਾਰੈਂਸ, ਦੋਸਤੋਵਸਕੀ, ਗੋਰਕੀ, ਕਾਫ਼ਕਾ, ਕਾਮੂੰ, ਸਮਰਸੈੱਟ ਮਾਮ, ਮੁਪਾਸਾਂ, ਹਾਰਡੀ, ਵਿਕਟਰ ਹਿਊਗੋ, ਐਲਡਸ ਹਕਸਲੇ, ਹੈਮਿੰਗਵੇ, ਜੋਰਜ ਓਰਵਿਲ, ਚਾਰਲਿਸ ਡਿਕਨਜ਼ ਅਤੇ ਸੈਕਸ਼ਪੀਅਰ ਪੜ੍ਹ ਚੁੱਕਾ ਸਾਂ ... ਪਰ ਸਾਹਿਤਕ ਤੌਰ ਉੱਤੇ ਪੰਜਾਬੀ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਚੇਤੰਨ ਤੌਰ ਉੱਤੇ ਕੀ ਲਿਖਣਾ ਹੈਉਸ ਵੇਲੇ ਤੱਕ ਮੈਨੂੰ ਪੰਜਾਬੀ ਸ਼ਾਇਰੀ ਵਿੱਚ ਪੈਦਾ ਹੋ ਰਹੀ ਨਕਸਲਵਾਦੀ ਜਾਂ ਕ੍ਰਾਂਤੀਕਾਰੀ ਕਵਿਤਾ ਜਾਂ ਜੁਝਾਰੂ ਸੁਭਾਅ ਵਾਲੀ ਕਵਿਤਾ ਬਾਰੇ ਵੀ ਬਹੁਤ ਜ਼ਿਆਦਾ ਨਹੀਂ ਸੀ ਪਤਾਭਾਵੇਂ ਕਿ ਕਵਿਤਾ ਦੇ ਤੌਰ ਉੱਤੇ ਮੈਂ ਮੈਗਜ਼ੀਨਾਂ, ਅਖਬਾਰਾਂ ਵਿੱਚ ਛਪ ਰਹੀ ਹਰ ਕਿਸਮ ਦੀ ਕਵਿਤਾ ਬੜੇ ਸ਼ੌਕ ਨਾਲ ਪੜ੍ਹਦਾ ਸਾਂਉਸ ਵੇਲੇ ਤੱਕ ਰਾਜਨੀਤਿਕ ਤੌਰ ਉੱਤੇ ਮੈਂ ਕਿਸੀ ਵਿਚਾਰਧਾਰਾ ਨਾਲ ਵਿਸ਼ੇਸ਼ ਤੌਰ ਉੱਤੇ ਨਹੀਂ ਜੁੜਿਆ ਹੋਇਆ ਸਾਂਉਸ ਵੇਲੇ ਤੱਕ ਮੈਂ ਰੂਪਕ ਪੱਖ ਤੋਂ ਕਵਿਤਾ ਦੇ ਉੱਤਮ ਹੋਣ ਵਾਲੇ ਗੁਣਾਂ ਨੂੰ ਹੀ ਸਮਝਦਾ ਸਾਂਪਰ ਇਹ ਸਮਾਂ ਸੀ ਜਦੋਂ ਮੈਂ ਹਰ ਤਰ੍ਹਾਂ ਦਾ ਉੱਤਮ ਸਾਹਿਤ ਪੜ੍ਹ ਰਿਹਾ ਸਾਂ ... ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਉੱਤਮ ਸਾਹਿਤ ... ਸਾਡੇ ਘਰ ਦੀ ਲਾਇਬਰੇਰੀ ਵਿੱਚ ਬਾਈਬਲ, ਕੁਰਾਨ, ਗ੍ਰੰਥ ਸਾਹਿਬ, ਗੀਤਾ ਅਤੇ ਵੇਦ ਬਿਨਾਂ ਕਿਸੀ ਝਿਜਕ ਦੇ ਅਤੇ ਬੜੇ ਸ਼ੌਕ ਨਾਲ ਪੜ੍ਹੀਆਂ ਜਾਣ ਵਾਲੀਆਂ ਗਿਆਨ ਦੀਆਂ ਪੁਸਤਕਾਂ ਵਾਂਗੂੰ ਸ਼ਾਮਿਲ ਕੀਤੀਆਂ ਹੋਈਆਂ ਸਨ .... ਕਵਿਤਾ ਦੀ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਤੋਂ ਬਾਅਦ ਮੈਂ 1975 ਵਿੱਚ ਕੈਨੇਡਾ ਆ ਗਿਆਮੇਰੀ ਗ਼ੈਰਹਾਜ਼ਰੀ ਵਿੱਚ ਹੀ ਮੇਰੀ ਕਵਿਤਾ ਦੀ ਪਹਿਲੀ ਕਿਤਾਬ ਨੂੰ ਹੀ ... ਉਨ੍ਹਾਂ ਦਿਨਾਂ ਵਿੱਚ ਹੁੰਦਾ ਸੀ ਭਾਸ਼ਾ ਵਿਭਾਗ ਹਰਿਆਣਾ, ਉਸ ਵੱਲੋਂ - ਮੇਰੀ ਸਾਹਿਤ ਦੀ ਪਹਿਲੀ ਹੀ ਕਿਤਾਬ ਨੂੰ ਹੀ ਸ਼ਹਿਰ, ਧੁੰਦ ਤੇ ਰੌਸ਼ਨੀਆਂ ਨੂੰ ਬੈਸਟ ਬੁੱਕ ਦਾ ਐਵਾਰਡ ਮਿਲ ਗਿਆ ਉਦੋਂ ਸਤੀ ਕੁਮਾਰ ਦਾ ਬੜਾ ਨਾਮ ਹੁੰਦਾ ਸੀ, ਹਰਿਨਾਮ ਦਾ ਬੜਾ ਨਾਮ ਹੁੰਦਾ ਸੀ - ਉਨ੍ਹਾਂ ਨੇ ਮੇਰੀ ਕਿਤਾਬ ਦੇ ਬੜੇ ਵਧੀਆ ਰੀਵੀਊ ਕੀਤੇ ... ਮੈਨੂੰ ਕੈਨੇਡਾ ਆ ਕੇ ਇਸ ਦੀ ਡਾਕ ਰਾਹੀਂ ਜਾਣਕਾਰੀ ਮਿਲੀ ਕਿ ਮੈਨੂੰ ਭਾਸ਼ਾ ਵਿਭਾਗ, ਹਰਿਆਣਾ ਦਾ 1975 ਸਾਲ ਦਾ ਬੈਸਟ ਬੁੱਕ ਦਾ ਐਵਾਰਡ ਮਿਲਿਆ ਹੈ ... ਸਾਹਿਤਕ ਖੇਤਰ ਵੱਲ ਕੈਨੇਡਾ ਆ ਕੇ ਮੇਰਾ ਜ਼ਿਆਦਾ ਧਿਆਨ ਮੁੜਿਆ ...
-----
ਮੋਮੀ: ਸੁਖਿੰਦਰ ਜੀ, ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਕੈਨੇਡਾ ਆਉਣ ਤੋਂ ਪਹਿਲਾਂ ਤੁਸੀਂ ਲਿਖਣ ਦੇ ਕਿੱਤੇ ਵੱਲ ਮੁਹਾਰ ਮੋੜ ਲਈ ਸੀਪਰ ਕੈਨੇਡਾ ਵਰਗੇ ਦੇਸ਼ ਵਿੱਚ ਆ ਕੇ ਜਿੱਥੇ ਜੀਵਨ ਜੀਣ ਦੀ ਦੌੜ ਬੜੀ ਔਖੀ ਹੈ, ਖਾਸ ਕਰਕੇ ਜ਼ਿਆਦਾ ਪੜ੍ਹਿਆਂ ਲਿਖਿਆਂ ਲਈ, ਤੁਸੀਂ ਏਥੇ ਆ ਕੇ ਆਪਣੇ ਲਿਖਣ ਦੇ ਸ਼ੌਕ ਦੇ ਕਬੂਤਰਾਂ ਨੂੰ ਕਿਵੇਂ ਪਾਲਿਆ?

ਸੁਖਿੰਦਰ: ਮੋਮੀ ਜੀ, ਮੈਂ ਵੈਨਕੂਵਰ ਤੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਮੈਗਜ਼ੀਨ ਵਤਨੋਂ ਦੂਰ ਨਾਲ ਜੁੜ ਗਿਆਉਨ੍ਹਾਂ ਦਿਨਾਂ ਵਿੱਚ ਹੀ ਪੰਜਾਬੀ ਸ਼ਾਇਰ ਇਕਬਾਲ ਰਾਮੂੰਵਾਲੀਆ ਵੀ ਟੋਰਾਂਟੋ ਆ ਚੁੱਕਾ ਸੀਸੁਰਿੰਦਰ ਧੰਜਲ ਉਦੋਂ ਵਤਨੋਂ ਦੂਰ ਦਾ ਸੰਪਾਦਕ ਹੁੰਦਾ ਸੀਉਹ ਵੈਨਕੂਵਰ ਦੇ ਹੀ ਨੇੜੇ ਕਿਤੇ ਰਹਿੰਦਾ ਸੀਸੁਰਿੰਦਰ ਧੰਜਲ ਨੂੰ ਤਾਂ ਮੈਂ ਚਾਰ ਪੰਜ ਸਾਲ ਤੱਕ ਨਿੱਜੀ ਤੌਰ ਉੱਤੇ ਨਾ ਮਿਲ ਸਕਿਆਚਿੱਠੀਆਂ ਰਾਹੀਂ ਹੀ ਸਾਡੀ ਗੱਲਬਾਤ ਹੁੰਦੀ ਸੀਉਨ੍ਹਾਂ ਦਿਨਾਂ ਵਿੱਚ ਲੇਖਕ ਇੱਕ ਦੂਜੇ ਨਾਲ ਵਧੇਰੇ ਕਰਕੇ ਚਿੱਠੀਆਂ ਰਾਹੀਂ ਹੀ ਗੱਲਬਾਤ ਕਰਦੇ ਹੁੰਦੇ ਸਨਭਾਵੇਂ ਉਹ ਇੱਕ ਦੂਜੇ ਤੋਂ 100 ਕਿਲੋਮੀਟਰ ਦੇ ਫਾਸਲੇ ਉੱਤੇ ਹੀ ਕਿਉਂ ਨਾ ਰਹਿੰਦੇ ਹੋਣਟੈਲੀਫੂਨ ਵੀ ਲੇਖਕ ਇੱਕ ਦੂਜੇ ਨੂੰ ਘੱਟ ਵੱਧ ਹੀ ਕਰਦੇ ਹੁੰਦੇ ਸਨਕਿਉਂਕਿ ਲਾਂਗ ਡਿਸਟੈਂਸ ਕਾਲ ਕਰਨੀ ਬੜੀ ਮਹਿੰਗੀ ਪੈਂਦੀ ਹੁੰਦੀ ਸੀਈਮੇਲ ਸਿਸਟਮ ਤਾਂ ਉਦੋਂ ਅਜੇ ਆਏ ਹੀ ਨਹੀਂ ਸਨ ... ਉਨ੍ਹਾਂ ਦਿਨਾਂ ਵਿੱਚ ਮੈਂ ਜਿਹੜੀਆਂ ਵੀ ਨਵੀਆਂ ਕਵਿਤਾਵਾਂ ਲਿਖਣੀਆਂ ਵਤਨੋਂ ਦੂਰ ਮੈਗਜ਼ੀਨ ਨੂੰ ਹੀ ਛਪਣ ਲਈ ਭੇਜ ਦੇਣੀਆਂ ਮੈਗਜ਼ੀਨ ਵਿੱਚ ਛਪੀਆਂ ਰਚਨਾਵਾਂ ਮੈਂ ਪੜ੍ਹਨੀਆਂਸਾਹਿਤਕ ਕਾਨਫਰੰਸਾਂ ਅਤੇ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋਣਾਕੈਨੇਡਾ ਆ ਕੇ ਵੀ ਮੈਨੂੰ ਪੜ੍ਹਣ ਦਾ ਬਹੁਤ ਸ਼ੌਕ ਸੀਇੱਥੇ ਆ ਕੇ ਵੀ ਮੈਂ ਯੂਨੀਵਰਸਿਟੀਆਂ ਵਿੱਚ ਪੜ੍ਹਿਆਇੱਥੇ ਆ ਕੇ ਮੈਂ ਯੂਨੀਵਰਸਿਟੀ ਆਫ ਵਾਟਰਲੂ ਵਿੱਚ ਅੰਗ੍ਰੇਜ਼ੀ ਸਾਹਿਤ ਪੜ੍ਹਿਆ ... ਤਕਰੀਬਨ ਡੇਢ ਸਾਲ ... ਕੈਨੇਡੀਅਨ ਅੰਗਰੇਜ਼ੀ ਸਾਹਿਤ ਵੀ ਬਹੁਤ ਪੜ੍ਹਿਆ ... ਸੈਕਸ਼ਪੀਅਰ ਦੇ ਮੈਂ ਤਕਰੀਬਨ 28 ਨਾਟਕ ਕੋਰਸ ਦੇ ਤੌਰ ਉੱਤੇ ਪੜ੍ਹੇ ... ਕੈਨੇਡਾ ਦੇ ਅੰਗ੍ਰੇਜ਼ੀ ਜ਼ੁਬਾਨ ਵਿੱਚ ਲਿਖਣ ਵਾਲੇ ਬਹੁਤ ਲੇਖਕ ਪੜ੍ਹੇ ... ਕੈਨੇਡਾ ਦਾ ਥੀਏਟਰ ਪੜ੍ਹਿਆ ... ਇੱਥੇ ਕੈਨੇਡਾ ਦੇ ਜਿਹੜੇ ਮੇਨਸਟਰੀਮ ਦੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਲੇਖਕ ਸਨ ਉਨ੍ਹਾਂ ਚੋਂ ਵੀ ਮੈਨੂੰ ਕਈ ਨਾਮਵਰ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ... ਮੈਂ ਕਈ ਵਰ੍ਹੇ ਰਾਈਟਰਜ਼ ਯੂਨੀਅਨ ਆਫ ਕੈਨੇਡਾ ਦਾ ਵੀ ਮੈਂਬਰ ਰਿਹਾ ... ਅਤੇ ਉਨ੍ਹਾਂ ਦੀਆਂ ਸਾਲਾਨਾ ਕਾਨਫਰੰਸਾਂ ਵਿੱਚ ਵੀ ਸ਼ਾਮਿਲ ਹੁੰਦਾ ਰਿਹਾਮੈਂ ਇਨ੍ਹਾਂ ਚੋਂ ਕੁਝ ਲੇਖਕਾਂ ਦੀਆਂ ਇੰਟਰਵੀਊਜ਼ ਵੀ ਕੀਤੀਆਂਇੱਥੇ ਟੋਰਾਂਟੋ ਵਿੱਚ ਕੈਨੇਡਾ ਦੀ ਬਹੁਤ ਪ੍ਰਸਿੱਧ ਲੇਖਿਕਾ ਗਵੈਂਡੋਲਿਨ ਮੈਕਿਊਨ ਰਹਿੰਦੀ ਹੁੰਦੀ ਸੀ - ਮੈਂ ਉਸਨੂੰ ਵੀ ਇੰਟਰਵੀਊ ਕੀਤਾ - ਉਹ ਇੰਟਰਵੀਊ ਅੰਗਰੇਜ਼ੀ ਦੇ ਇੱਕ ਮੈਗਜ਼ੀਨ ਇਕਲਿਪਸ ਵਿੱਚ ਛਪੀ ਸੀ ਉਸਦੀਆਂ ਚੋਣਵੀਆਂ ਕਵਿਤਾਵਾਂ ਪੰਜਾਬੀ ਵਿੱਚ ਅਨੁਵਾਦ ਕਰਕੇ ਮੈਂ ਇੱਕ ਕਿਤਾਬ ਵੀ ਤਿਆਰ ਕੀਤੀ - ਪਾਗਲਖ਼ਾਨੇ ਵਿੱਚ ਇੱਕ ਨਾਚਪ੍ਰਦੇਸੀ ਪੰਜਾਬ ਅਖਬਾਰ ਦੇ ਸੰਪਾਦਕ ਗੁਰਦੀਪ ਚੌਹਾਨ ਦੇ ਹੱਥ ਮੈਂ ਉਸ ਕਿਤਾਬ ਦਾ ਖਰੜਾ ਇੰਡੀਆ ਪ੍ਰਕਾਸ਼ਿਤ ਹੋਣ ਲਈ ਭੇਜਿਆ - ਪਰ ਉਹ ਖਰੜਾ ਪ੍ਰਕਾਸ਼ਕ ਤੱਕ ਪਹੁੰਚਿਆ ਹੀ ਨਹੀਂਰਸਤੇ ਵਿੱਚ ਹੀ ਉਹ ਕਿਤੇ ਗੁੰਮ ਗਿਆਉਨ੍ਹਾਂ ਦਿਨਾਂ ਵਿੱਚ ਮੈਂ ਰਪਚਰ ਨਾਮ ਦਾ ਅੰਗਰੇਜ਼ੀ ਵਿੱਚ ਇੱਕ ਪੰਜਾਬੀ ਸਾਹਿਤ ਬਾਰੇ ਮੈਗਜ਼ੀਨ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾਜਿਸ ਦੇ ਪਹਿਲੇ ਹੀ ਅੰਕ ਦੀ ਬਹੁਤ ਜ਼ਿਆਦਾ ਚਰਚਾ ਹੋਈ ਪਰ ਕੁਝ ਪ੍ਰਬੰਧਕੀ ਮਜਬੂਰੀਆਂ ਕਾਰਨ ਅਸੀਂ ਦੂਜਾ ਅੰਕ ਪ੍ਰਕਾਸ਼ਿਤ ਨਾ ਕਰ ਸਕੇਉਨ੍ਹਾਂ ਦਿਨਾਂ ਵਿੱਚ ਮੇਰੀਆਂ ਆਪਣੀਆਂ ਨਜ਼ਮਾਂ ਵੀ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਕੈਨੇਡਾ ਦੇ ਕਈ ਮੈਗਜ਼ੀਨਾਂ ਵਿੱਚ ਛਪੀਆਂਇਸ ਤਰ੍ਹਾਂ ਮੈਂ ਹੌਲੀ ਹੌਲੀ ਸਾਹਿਤ ਵੱਲ ਮੁੜਦਾ ਗਿਆਇੰਡੀਆ ਵਿੱਚ ਜਦੋਂ ਮੈਂ ਹੁੰਦਾ ਸੀ ਤਾਂ ਉਦੋਂ ਮੈਗਜ਼ੀਨਾਂ ਵਿੱਚ ਮੇਰੀਆਂ ਕਵਿਤਾਵਾਂ ਛਪਦੀਆਂ ਸਨ - ਪ੍ਰੀਤ ਲੜੀ, ਆਰਸੀ, ਨਾਗਮਣੀ, ਦ੍ਰਿਸ਼ਟੀ ਵਿੱਚ - ਪਰ ਉਦੋਂ ਤੱਕ ਮੈਂ ਆਪਣੇ ਆਪ ਨੂੰ ਗੰਭੀਰ ਰੂਪ ਵਿੱਚ ਕੋਈ ਸਾਹਿਤਕ ਲੇਖਕ ਨਹੀਂ ਸੀ ਸਮਝਦਾ ...
-----
ਮੋਮੀ: ਸੁਖਿੰਦਰ ਜੀ, ਤੁਸੀਂ ਜੋ ਕੁਝ ਦੱਸਿਆ ਹੈ ਉਹ ਬੜਾ ਹੀ ਜਾਣਕਾਰੀ ਭਰਪੂਰ ਹੈਤੁਹਾਡਾ ਇਸ ਪਾਸੇ ਆ ਜਾਣਾ ਇਸ ਤਰ੍ਹਾਂ ਦੇ ਮਾਹੌਲ ਵਿੱਚੋਂ ਕੁਦਰਤੀ ਵੀ ਲੱਗਦਾ ਹੈਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਮੇਰਾ ਸੁਆਲ ਹੈ ਉਹ ਜਾਂ ਤਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਪੁੱਛ ਨਹੀਂ ਸਕਿਆ ਅਤੇ ਜਾਂ ਤੁਹਾਨੂੰ ਉਸ ਸੁਆਲ ਦੀ ਚੰਗੀ ਤਰ੍ਹਾਂ ਸਮਝ ਨਹੀਂ ਲੱਗੀਮੇਰਾ ਮਤਲਬ ਹੈ ਕਿ ਆਖਿਰ ਇਹ ਜਿਹੜੀ ਮੌਲਿਕਤਾ ਹੈ - ਇਹ ਛੁਪੀ ਤਾਂ ਹੁੰਦੀ ਹੈ ਅੰਦਰ ਹੀ - ਕਈ ਨਹੀਂ ਵੀ ਪੜ੍ਹੇ ਹੁੰਦੇਤੁਸੀਂ ਤਾਂ ਬਹੁਤ ਉੱਚੇ ਵਿਦਵਾਨ ਹੋਪੜ੍ਹਾਈ ਬਹੁਤ ਕੀਤੀਸਾਰਾ ਮਾਹੌਲ ਵੀ ਵਿਦਵਾਨਾਂ ਦਾਵਿਦਵਾਨਾਂ ਦਾ ਘਰ ਵਿੱਚ ਵੀ ਬਹੁਤ ਆਣਾ ਜਾਣਾ ਸੀ ਮੌਲਿਕਤਾ ਦੇ ਜਿਹੜੇ ਛਿਣ ਨੇ ਕਿਸੇ ਦੇ ਅੰਦਰ ਬਚਪਨ ਵਿੱਚ ਜਾਂ ਜੁਆਨੀ ਵਿੱਚ ਬਗ਼ੈਰ ਕਿਸੇ ਸਾਹਿਤਕ ਲਿੰਕ ਦੇ, ਪੜ੍ਹਾਈ ਦੇ ਜਾਂ ਚੌਗਿਰਦੇ ਦੇ ਵੀ ਉੱਭਰ ਖਲੋਂਦੇ ਨੇ ... ਉਹੋ ਜਿਹੀ ਕੋਈ ਗੱਲ ਮੇਰੇ ਦਿਮਾਗ਼ ਵਿੱਚ ਫਸੀ ਹੋਈ ਹੈ ਕਿ ... ਜ਼ਰਾ ਆਪਣੇ ਮਨ ਨੂੰ ਉੱਥੇ ਲਿਜਾਓ ਕਿ ਉਹ ਕਿਹੜੀ ਅਜਿਹੀ ਅੱਗ ਸੀ ਜਿਸ ਨੇ ਤੁਹਾਨੂੰ ਕਵਿਤਾ ਲਿਖਣ ਲਈ ਮਜਬੂਰ ਕੀਤਾ ... ਕਵਿਤਾ ਅੰਦਰੋਂ ਕਿਵੇਂ ਨਿਕਲੀ ... ਮਿਸਾਲ ਵਜੋਂ ਮੈਂ ਸਾਹਿਤ ਦੇ ਕਈ ਰੂਪਾਂ ਉੱਤੇ ਕੰਮ ਕੀਤਾ ਹੈਕਈ ਲੋਕਾਂ ਦੀਆਂ ਕਵਿਤਾਵਾਂ ਪੜ੍ਹ ਕੇ ਮੈਂ ਕਹਿ ਸਕਦਾ ਹਾਂ ਕਿ ਮੈਂ ਇਸ ਤੋਂ ਵਧੀਆ ਕਵਿਤਾ ਲਿਖ ਸਕਦਾ ਹਾਂ ... ਪਰ ਮੈਂ ਨਹੀਂ ਲਿਖਦਾ ਮੈਂ ਅਜੇ ਵੀ ਉਸੇ ਸੁਆਲ ਉੱਤੇ ਹੀ ਅੜਿਆ ਹੋਇਆ ਹਾਂ ਕਿ ਘਰ ਦੇ ਸਾਹਿਤਕ ਅਤੇ ਘਰੇਲੂ ਮਾਹੌਲ ਤੋਂ ਇਲਾਵਾ ਹੋਰ ਕਿਹੜੇ ਦਿਸਦੇ ਜਾਂ ਅਣਦਿਸਦੇ ਕਾਰਨ ਜਾਂ ਸਰੋਤ ਕੇਂਦਰ ਸਨ ਜਿਨ੍ਹਾਂ ਨੇ ਤੁਹਾਡੇ ਮਨ ਨੂੰ ਲਿਖਣ ਵਾਲੇ ਪਾਸੇ ਲੈ ਆਂਦਾ?

ਸੁਖਿੰਦਰ: ਮੋਮੀ ਸਾਹਿਬ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਹਾਂ ਕਿ ਮੈਨੂੰ ਉਹਦੇ ਬਾਰੇ ਨਹੀਂ ਕੋਈ ਗੱਲ ਸਪੱਸ਼ਟ ਕਿ ਕਿਵੇਂ ਮੈਂ ਸਾਹਿਤਕਾਰ ਬਣ ਗਿਆ - ਇੱਕ ਕਰੀਏਟਿਵ ਲੇਖਕ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਹਾਂ ਕਿ ਹੋ ਸਕਦੈ ਕਿ ਬਹੁਤ ਸਾਰੀਆਂ ਗੱਲਾਂ ਅਚੇਤ ਤੌਰ ਉੱਤੇ ਹੋਣ ਕਿਉਂਕਿ ਮੈਂ ਜੁੜਿਆ ਰਿਹਾ ਬਹੁਤ ਸਾਰੀਆਂ ਗੱਲਾਂ ਨਾਲਮੈਂ ਬੜੀ ਚੰਗੀ ਕਵਿਤਾ ਪੜ੍ਹੀ ... ਜਦੋਂ ਮੈਂ ਅਜੇ ਬਹੁਤ ਛੋਟਾ ਹੀ ਸਾਂ ਸਾਡੇ ਘਰ ਵਿੱਚ ਹਰ ਰੋਜ਼ ਚਾਰ ਅਖਬਾਰ ਆਉਂਦੇ ਸਨ - ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਦੇ ਅਖਬਾਰ ਸਾਢੇ ਚਾਰ ਵਜੇ ਸਵੇਰੇ ਅਖਬਾਰਾਂ ਵੇਚਣ ਵਾਲਿਆਂ ਨੇ ਸਾਡੇ ਘਰ ਅਖਬਾਰ ਸੁੱਟ ਜਾਣੇ ਅਤੇ ਸਾਡੀ ਮਾਂ ਨੇ ਸਵੇਰੇ ਸਾਢੇ ਚਾਰ ਵਜੇ ਉੱਠ ਕੇ ਸਾਨੂੰ ਉਠਾਣਾ ਅਤੇ ਸਾਨੂੰ ਸਾਰਿਆਂ ਨੂੰ ਚਾਹ ਦੇ ਕੱਪ ਫੜਾ ਦੇਣੇ ਅਤੇ ਸਾਡੇ ਹੱਥਾਂ ਵਿੱਚ ਅਖਬਾਰ ਫੜਾ ਦੇਣੇ ਕਿ ਲਓ ਪੜ੍ਹ ਲਓ ਆਪਣੇ ਅਖਬਾਰਉਦੋਂ ਤੋਂ ਲੈ ਕੇ ਅਸੀਂ ਚੰਗੇ ਤੋਂ ਚੰਗਾ ਸਾਹਿਤ ਪੜ੍ਹਿਆ ... ਅਸੀਂ ਕੋਈ ਮੁਸ਼ਾਇਰਾ ਨਹੀਂ ਸੀ ਛੱਡਦੇਇਹ ਵੀ ਸਾਰੀਆਂ ਚੰਗੀਆਂ ਆਦਤਾਂ ਸਾਡੇ ਪਾਪਾ ਨੇ ਸਾਨੂੰ ਪਾਈਆਂਸਾਡੇ ਸ਼ਹਿਰ ਵਿੱਚ ਕੋਈ ਮੁਸ਼ਾਇਰਾ ਹੋਣਾ, ਕੋਈ ਕਵੀ ਦਰਬਾਰ ਹੋਣਾ, ਕੋਈ ਡਰਾਮਾ ਹੋਣਾ - ਮੇਰੇ ਪਾਪਾ ਨੇ ਮੈਨੂੰ ਉੱਥੇ ਆਪਣੇ ਨਾਲ ਲੈ ਕੇ ਜਾਣਾ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਭਾਸ਼ਨ ਦੇਣ ਆ ਰਿਹਾ ਹੋਵੇ, ਚਾਹੇ ਪੰਜਾਬ ਦਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਅਤੇ ਚਾਹੇ ਮਾਸਟਰ ਤਾਰਾ ਸਿੰਘ ਅਤੇ ਚਾਹੇ ਡਾ. ਹਰਿਭਜਨ ਸਿੰਘ - ਅਸੀਂ ਹਰ ਜਗ੍ਹਾ ਪਹੁੰਚਣਾ - ਛੋਟੇ ਹੁੰਦੇ ਤੋਂ ਹੀ ਬਹੁਤੀਆਂ ਥਾਵਾਂ ਉੱਤੇ ਹੋਣ ਵਾਲੇ ਕਵੀ ਦਰਬਾਰਾਂ ਜਾਂ ਕਵਿਤਾ ਮੁਕਾਬਲਿਆਂ ਵਿੱਚ ਇਹ ਹੁੰਦਾ ਸੀ ਕਿ ਮੇਰੇ ਪਾਪਾ ਜੱਜ ਹੁੰਦੇ ਸਨਕਿਉਂਕਿ ਮੇਰੇ ਪਾਪਾ ਬੜੇ ਨਾਮਵਰ ਵਿਅਕਤੀ ਸਨ ਆਪਣੇ ਇਲਾਕੇ ਵਿੱਚਸਾਨੂੰ ਚੰਗੇ ਤੋਂ ਚੰਗੇ ਸ਼ਾਇਰਾਂ ਨੂੰ ਬਚਪਨ ਤੋਂ ਹੀ ਸੁਨਣ ਦਾ ਮੌਕਾ ਮਿਲਿਆ - ਬਾਹਰ ਵੀ ਅਤੇ ਆਪਣੇ ਘਰ ਵਿੱਚ ਵੀਉਨ੍ਹਾਂ ਗੱਲਾਂ ਨੇ ਜ਼ਰੂਰ ਮੱਦਦ ਕੀਤੀ ... ਮੈਂ ਸਮਝਦਾ ਹਾਂ ਕਿ ਇੱਕ ਹੋਰ ਗੱਲ ਨੇ ਵੀ ਮੇਰੀ ਮਾਨਸਿਕਤਾ ਦੇ ਝੁਕਾ ਬਨਣ ਵਿੱਚ ਮੱਦਦ ਕੀਤੀ ... ਮੇਰੇ ਪਾਪਾ ਹਰ ਸਾਲ, ਸਾਡੇ ਸ਼ਹਿਰ ਵਿੱਚ, ਇੱਕ ਬਹੁਤ ਵੱਡਾ ਪੰਜਾਬੀ ਕਵੀ ਦਰਬਾਰ ਆਯੋਜਿਤ ਕਰਦੇ ਹੁੰਦੇ ਸਨਜਿਸ ਵਿੱਚ ਉਸ ਸਮੇਂ ਦੇ ਵੱਡੇ ਵੱਡੇ ਸ਼ਾਇਰ ਆਉਂਦੇ ਹੁੰਦੇ ਸਨ, ਜਿਵੇਂ ਕਿ ਸ਼ਿਵ ਕੁਮਾਰ ਬਟਾਲਵੀ, ਇੰਦਰਜੀਤ ਸਿੰਘ ਤੁਲਸੀ, ਵਿਧਾਤਾ ਸਿੰਘ ਤੀਰ, ਜਸਵੰਤ ਸਿੰਘ ਵੰਤਾ, ਕਰਤਾਰ ਸਿੰਘ ਬਲੱਗਣ, ਬਿਸ਼ਨ ਸਿੰਘ ਉਪਾਸ਼ਕ, ਭਾਈਆ ਈਸ਼ਰ ਸਿੰਘ ਆਦਿਇਨ੍ਹਾਂ ਕਵੀ ਦਰਬਾਰਾਂ ਵਿੱਚ ਹਜ਼ਾਰਾਂ ਲੋਕ ਖੁੱਲ੍ਹੇ ਮੈਦਾਨਾਂ ਵਿੱਚ ਦਰੀਆਂ ਉੱਤੇ ਬੈਠੇ ਦੇਰ ਰਾਤ ਤੱਕ ਕਵੀ ਦਰਬਾਰ ਸੁਣਦੇ ਰਹਿੰਦੇ ਸਨ ... ਫਿਰ ਮੇਰੇ ਪਾਪਾ ਸਾਰੀ ਉਮਰ ਰਾਜਨੀਤੀ ਵਿੱਚ ਵੀ ਬਹੁਤ ਸਰਗਰਮ ਰਹੇਮੇਰੇ ਪਾਪਾ ਨੇ ਜੇਲ੍ਹ ਵਿੱਚ ਵੀ ਬਹੁਤ ਸਮਾਂ ਕੱਟਿਆ - ਇੱਕ ਰਾਜਨੀਤੀਵਾਨ ਦੇ ਤੌਰ ਉੱਤੇਪੁਲਿਸ ਕਈ ਵਾਰ ਅੱਧੀ ਰਾਤ ਨੂੰ ਆ ਕੇ ਛਾਪਾ ਮਾਰਦੀ ਹੁੰਦੀ ਸੀ ਅਤੇ ਸੀ.ਆਈ.ਡੀ. ਸਾਡੇ ਬੂਹੇ ਅੱਗੇ ਬੈਠੀ ਹੀ ਰਹਿੰਦੀ ਹੁੰਦੀ ਸੀਮੇਰੇ ਪਾਪਾ ਏਨੇ ਜੁਰਅਤ ਵਾਲੇ ਹੁੰਦੇ ਸਨ ਕਿ ਜਦੋਂ ਕਿਸੇ ਜਲਸੇ ਵਿੱਚ ਉਨ੍ਹਾਂ ਨੂੰ ਪਤਾ ਹੁੰਦਾ ਕਿ ਸੀ.ਆਈ.ਡੀ. ਵਾਲੇ ਉਨ੍ਹਾਂ ਦੇ ਭਾਸ਼ਨ ਵਿੱਚ ਕਹੀਆਂ ਗੱਲਾਂ ਸਰਕਾਰ ਤੱਕ ਪਹੁੰਚਾਉਣ ਲਈ ਡਾਇਰੀ ਬਣਾ ਰਹੇ ਹਨ ਤਾਂ ਉਹ ਆਪ ਹੀ ਕਹਿ ਦਿੰਦੇ ਸਨ ਕਿ ਡਾਇਰੀ ਬਣਾਉਣ ਦੀ ਕਿਉਂ ਤਕਲੀਫ਼ ਕਰਦੇ ਹੋ - ਇਹ ਲਓ ਮੇਰੇ ਭਾਸ਼ਨ ਦੀ ਕਾਪੀ ... ਰਾਜਨੀਤੀ ਦੇ ਵੀ ਜਿਹੜੇ ਜਲਸੇ ਹੁੰਦੇ ਸਨ ਉਹ ਵੀ ਅਸੀਂ ਕੋਈ ਨਹੀਂ ਸੀ ਛੱਡਦੇ ਹੁੰਦੇਕਿਸੇ ਵੀ ਰਾਜਨੀਤਿਕ ਪਾਰਟੀ ਦਾ ਜਲਸਾ ਹੋਣਾ ਅਸੀਂ ਉੱਥੇ ਪਹੁੰਚ ਜਾਣਾ ਸੁਨਣ ਲਈ ... ਨਾ ਕਦੀ ਕਿਸੇ ਦੂਜੇ ਧਰਮਾਂ ਜਾਂ ਸਭਿਆਚਾਰਾਂ ਦੇ ਲੋਕਾਂ ਦੇ ਖਿਲਾਫ਼ ਕਦੀ ਸਾਡੇ ਮਨ ਵਿੱਚ ਕੋਈ ਗੱਲ ਹੁੰਦੀ ਸੀ ... ਅਸੀਂ ਰਾਮ ਲੀਲ੍ਹਾ ਦਾ ਡਰਾਮਾ ਦੇਖਣ ਲਈ ਵੀ ਦੋਸਤਾਂ ਨਾਲ ਚਲੇ ਜਾਂਦੇ ਸਾਂ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਉੱਤੇ ਸ਼ਹਿਰ ਵਿੱਚ ਸਜੇ ਮੰਦਿਰਾਂ ਵਿੱਚ ਝਾਕੀਆਂ ਦੇਖਣ ਲਈ ਵੀ ਅਸੀਂ ਆਪਣੀ ਮਾਂ ਨਾਲ ਚਲੇ ਜਾਂਦੇ ਸਾਂਇਨ੍ਹਾਂ ਗੱਲਾਂ ਨੇ ਵੀ ਹੋਰਨਾਂ ਧਰਮਾਂ ਅਤੇ ਸਭਿਆਚਾਰਾਂ ਦੇ ਲੋਕਾਂ ਬਾਰੇ ਮੇਰੀ ਮਾਨਸਿਕਤਾ ਵਿੱਚ ਚੰਗੇ ਝੁਕਾਅ ਪੈਦਾ ਕੀਤੇ ਅਤੇ ਮੈਨੂੰ ਇੱਕ ਲੇਖਕ ਬਨਣ ਵਿੱਚ ਮੱਦਦ ਕੀਤੀ

-----

ਮੋਮੀ: ਸੁਖਿੰਦਰ ਜੀ, ਮੇਰਾ ਸਵਾਲ ਅਜੇ ਵੀ ਓਥੇ ਹੀ ਖੜ੍ਹਾ ਹੈ ਕਿ ਕੋਈ ਇੱਕ ਘਟਨਾ ਦੱਸੋ ਜਿਸ ਨੇ ਤੁਹਾਨੂੰ ਲੇਖਕ ਬਣਾਇਆਤੁਸੀਂ ਵਧੇਰੇ ਜ਼ੋਰ ਘਰ ਦੇ ਮਾਹੌਲ ਤੇ ਚੌਗਿਰਦੇ ਤੇ ਹੀ ਕੇਂਦਰਿਤ ਕਰ ਰਹੇ ਹੋਇਸ ਤੋਂ ਬਾਹਰ ਨਿਕਲ ਕੇ ਕੁਝ ਦੱਸੋਤੁਹਾਡੇ ਅੰਦਰ ਇਹ ਲਿਖਣ ਦੀ ਅੱਗ ਕਿਵੇਂ ਲੱਗੀ?

ਸੁਖਿੰਦਰ: ਮੈਂ ਪਹਿਲਾਂ ਹੀ ਕਹਿ ਕੇ ਹਟਿਆ ਹਾਂ ਮੋਮੀ ਸਾਹਿਬ ਮੈਨੂੰ ਇਸ ਗੱਲ ਬਾਰੇ ਕੁਝ ਸਪੱਸ਼ਟ ਰੂਪ ਵਿੱਚ ਪਤਾ ਨਹੀਂਹੋ ਸਕਦੈ ਜਦੋਂ ਮੈਂ ਕੈਨੇਡਾ ਆਇਆ ਤਾਂ ਜਿਹੜੀਆਂ ਇੱਥੇ ਪ੍ਰਸਥਿਤੀਆਂ ਸਨ, ਉਨ੍ਹਾਂ ਨੇ ਮੈਨੂੰ ਜ਼ਿਆਦਾ ਸਾਹਿਤ ਵੱਲ ਮੋੜ ਦਿੱਤਾ ਹੋਵੇਇੱਥੇ ਦਾ ਸਾਹਿਤ ਪੜ੍ਹਦਾ ਸੀ - ਪੰਜਾਬੀ ਦੀਆਂ ਵੀ ਕਵਿਤਾਵਾਂ ਪੜ੍ਹਣੀਆਂ ... ਉਦੋਂ ਹੋ ਸਕਦਾ ਹੈ ਕਿ ਮੈਂ ਵੀ ਸੋਚਿਆ ਹੋਵੇ ਕਿ ਮੈਂ ਇਹੋ ਜਿਹਾ ਲਿਖਾਂ ... ਜਦੋਂ ਮੈਂ ਇੰਨਾ ਪੜ੍ਹ ਲਿਖ ਕੇ, ਉੱਥੋਂ ਐਮ. ਐੱਸਸੀ. (ਫਿਜ਼ਿਕਸ) ਕਰ ਕੇ, ਐਮ.ਏ. (ਇੰਗਲਿਸ਼) ਕਰਕੇ ਇੱਥੇ ਆ ਕੇ ਮੈਨੂੰ ਜਦੋਂ ਫੈਕਟਰੀਆਂ ਵਿੱਚ ਕੰਮ ਕਰਨਾ ਪਿਆ - ਸ਼ੁਰੂ ਸ਼ੁਰੂ ਵਿੱਚ ਕੈਨੇਡਾ ਆ ਕੇ ਮੈਂ ਵੀ ਬੜਾ ਸਖਤ ਕੰਮ ਕੀਤਾਸਟੀਲ ਦੀਆਂ ਫੈਕਟਰੀਆਂ ਵਿੱਚ ਵੀ ਮਜ਼ਦੂਰਾਂ ਵਾਂਗ ... ਬਾਰਾਂ ਬਾਰਾਂ, ਚੌਦਾਂ ਚੌਦਾਂ ਘੰਟਿਆਂ ਬਾਅਦ ਬੁਰੀ ਤਰ੍ਹਾਂ ਥੱਕ ਟੁੱਟ ਕੇ ਘਰ ਆਉਣਾ ... ਹੋ ਸਕਦੈ ਉਨ੍ਹਾਂ ਗੱਲਾਂ ਨੇ ਮੈਨੂੰ ਉਤਸ਼ਾਹਤ ਕੀਤਾ ਹੋਵੇ ... ਹੋ ਸਕਦੈ ਵਤਨੋਂ ਦੂਰ ਮੈਗਜ਼ੀਨ ਨੇ ਵੀ ਮੈਨੂੰ ਉਤਸ਼ਾਹਤ ਕੀਤਾ ਹੋਵੇ ... ਮੈਂ ਵਤਨੋਂ ਦੂਰ ਵੀ ਬਹੁਤ ਪੜ੍ਹਦਾ ਸੀਕਿਉਂਕਿ ਜਦੋਂ ਇੰਡੀਆ ਤੋਂ ਕੈਨੇਡਾ ਆਇਆ ਤਾਂ ਮੈਂ ਓਥੇ ਦੇ ਸਾਹਿਤਕ ਮਾਹੌਲ ਨਾਲ ਬਹੁਤ ਜੁੜਿਆ ਹੋਇਆ ਸੀ ... ਓਥੇ ਦੀਆਂ ਸਾਹਿਤਕ ਕਾਨਫਰੰਸਾਂ ਵਿੱਚ ਮੈਂ ਸ਼ਾਮਿਲ ਹੁੰਦਾ ਸਾਂਉੱਥੇ ਇੰਡੀਆ ਵਿੱਚ ਮੇਰੇ ਸਾਰੇ ਯਾਰ ਦੋਸਤ ਜਾਂ ਤਾਂ ਪਰੋਫੈਸਰ ਸਨ ਜਾਂ ਲੇਖਕ ਸਨ
-----
ਮੋਮੀ: ਤੁਸੀਂ ਜਿਹੜੀ ਚੋਣ ਕੀਤੀ ਕਿ ਮੈਂ ਆਪਣਾ ਜੀਵਨ ਇੱਕ ਲੇਖਕ ਦੇ ਤੌਰ ਉੱਤੇ ਬਿਤਾਵਾਂਗਾਕੀ ਤੁਸੀਂ ਆਪਣੇ ਇਸ ਫੈਸਲੇ ਨਾਲ ਸੰਤੁਸ਼ਟ ਹੋ? ਕਿਉਂਕਿ ਲੇਖਕ ਦੇ ਤੌਰ ਉੱਤੇ ਜਿਉਣਾ ਕਿਸੇ ਵੀ ਦੇਸ਼ ਵਿੱਚ ਬਹੁਤ ਔਖਾ ਹੈਖਾਸ ਤੌਰ ਉੱਤੇ ਇੱਕ ਪੰਜਾਬੀ ਲੇਖਕ ਲਈ - ਬਾਹਰਲੇ ਦੇਸ਼ ਚ ਆ ਕੇ ਅਤੇ ਇੰਡੀਆ ਵਿੱਚ ਵੀਦੋਹਾਂ ਉੱਤੇ ਹੀ ਜੇਕਰ ਅਸੀਂ ਪੰਜਾਬੀ ਲੇਖਕਾਂ ਦੀ ਲਿਸਟ ਬਣਾਈਏ ਤਾਂ ਦੋ ਚਾਰ ਤੋਂ ਇਹ ਅੱਗੇ ਨਹੀਂ ਚੱਲਦੀਜਿਨ੍ਹਾਂ ਨੇ ਆਪਣੀ ਰੋਜ਼ੀ ਰੋਟੀ ਸਿਰਫ ਆਪਣੀਆਂ ਲਿਖਤਾਂ ਤੋਂ ਕਮਾਈ ਹੋਵੇ - ਚਾਹੇ ਕੋਈ ਸਰਕਾਰੀ ਨੌਕਰੀ ਤੇ ਸੀ ਜਾਂ ਕੋਈ ਬਿਜ਼ਨਸ ਸੀ - ਜਾਂ ਕਿਸੇ ਹੋਰ ਤਰ੍ਹਾਂ ਦੀ ਆਮਦਨ ਸੀ ... ਮੇਰਾ ਭਾਵ ਮੈਂ ਦੋ ਮਿਸਾਲਾਂ ਦਿਆਂਗਾ ਮੈਂ ਕੁਲਵੰਤ ਸਿੰਘ ਵਿਰਕ ਤੋਂ ਪੁੱਛਿਆ ਕਿ ਤੁਸੀਂ ਲੇਖਕ ਕਿਸ ਨੂੰ ਸਮਝਦੇ ਹੋ? ਤਾਂ ਉਨ੍ਹਾਂ ਦਾ ਜੁਆਬ ਸੀ ਕਿ ਲੇਖਕ ਉਹ ਹੋਣਾ ਚਾਹੀਦਾ ਹੈ ਕਿ ਉਹਦੇ ਬੱਚੇ ਮਾਈਨਸ ਡਿਗਰੀ ਵਿੱਚ ਵੀ ਬਰਫ਼ ਉੱਤੇ ਬੇਸ਼ਕ ਨੰਗੇ ਪੈਰੀਂ ਤੁਰੇ ਫਿਰਦੇ ਹੋਣ ਤਾਂ ਉਸ ਨੂੰ ਉਸ ਦੀ ਵੀ ਕੋਈ ਪ੍ਰਵਾਹ ਨਾ ਹੋਵੇਪਤਾ ਨਹੀਂ ਉਹ ਕਿੱਥੋਂ ਬੋਲ ਰਿਹਾ ਸੀ, ਠੀਕ ਬੋਲ ਰਿਹਾ ਸੀ ਜਾਂ ਗਲਤਪਰ ਉਸ ਦਾ ਇਹ ਜੁਆਬ ਸੀਇਸੇ ਤਰ੍ਹਾਂ ਜਦੋਂ ਮੈਂ ਬਲਵੰਤ ਗਾਰਗੀ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਲੇਖਕ ਮੰਨਦੇ ਹੋ? ਤਾਂ ਗਾਰਗੀ ਦਾ ਜੁਆਬ ਸੀ - ਜਿਹੜੇ ਬਹੁਤ ਸਾਰੇ ਲੇਖਕ ਨੌਕਰੀ ਜਾਂ ਕਿਸੇ ਹੋਰ ਸਾਧਨ ਤੋਂ ਕਮਾਈ ਕਰਦੇ ਹਨ, ਮੈਂ ਉਹਨਾਂ ਨੂੰ ਲੇਖਕ ਨਹੀਂ ਮੰਨਦਾਮੈਂ ਤਾਂ ਕੁਲਵੰਤ ਸਿੰਘ ਵਿਰਕ ਨੂੰ ਵੀ ਲੇਖਕ ਨਹੀਂ ਮੰਨਦਾਉਸ ਦਾ ਕਹਿਣਾ ਸੀ ਜਿਹੜਾ ਨੌਕਰੀ ਕਿਤੇ ਹੋਰ ਕਰਦਾ ਹੈ ਉਪਜੀਵਕਾ ਨੌਕਰੀ ਚੋਂ ਬਣਾਉਂਦਾ ਹੈ - ਉਸਨੂੰ ਮੈਂ ਲੇਖਕ ਨਹੀਂ ਮੰਨਦਾਜੇਕਰ ਉਹ ਆਪਣੀ ਉਪਜੀਵਕਾ ਆਪਣੀ ਲੇਖਣੀ ‘’ ਬਣਾਏ - ਤਾਂ ਮੈਂ ਮੰਨਾਂਗਾ ਕਿ ਉਹ ਲੇਖਕ ਹੈਕਿਉਂਕਿ ਉਸ ਵਿੱਚ ਬਹੁਤ ਔਖਾ ਹੋਣਾ ਪੈਂਦਾ ਹੈਤੁਸੀਂ ਕਿਵੇਂ ਸੋਚਦੇ ਹੋ?

ਸੁਖਿੰਦਰ: ਮੋਮੀ ਸਾਹਿਬ, ਤੁਸੀਂ ਇੱਕ ਸ਼ਬਦ ਸੰਤੁਸ਼ਟੀ ਵਰਤਿਆ ਹੈਸੰਤੁਸ਼ਟੀ ਸ਼ਬਦ ਆਪਣੇ ਆਪ ਵਿੱਚ ਹੀ ਇੱਕ ਬੜਾ ਵੱਡਾ ਸ਼ਬਦ ਹੈ ਦੂਜੀ ਗੱਲ ਤੁਸੀਂ ਪੁੱਛੀ ਹੈ ਲੇਖਕ ਬਣਨ ਦੀਲੇਖਕ ਬਣ ਕੇ ਆਪਣੀ ਰੋਜ਼ੀ ਕਮਾਉਣੀਇਹ ਤਿੰਨ ਚਾਰ ਗੱਲਾਂ ... ਇਸ ਸੰਦਰਭ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਭੁਲੇਖਾ ਨਹੀਂ ਕਿ ਜੇਕਰ ਮੈਂ ਹਿੰਦੁਸਤਾਨ ਵਿੱਚ ਹੁੰਦਾ ਤਾਂ ਮੇਰੇ ਤੌਰ ਤਰੀਕੇ ਥੋੜ੍ਹੇ ਵੱਖਰੇ ਹੁੰਦੇ ਹਿੰਦੁਸਤਾਨ ਵਿੱਚ ਜੇਕਰ ਮੈਂ ਹੁੰਦਾ ਤਾਂ ਮੈਂ ਕਿਸੇ ਯੂਨੀਵਰਸਿਟੀ ਵਿੱਚ ਪਰੋਫੈਸਰ ਹੋਣਾ ਸੀ ਜਾਂ ਕਿਸੇ ਕਾਲਿਜ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਹੋਣਾ ਸੀਕਿਉਂਕਿ ਜਦੋਂ ਮੈਂ ਕੈਨੇਡਾ ਆਇਆ ਤਾਂ ਮੇਰੀ ਨਿਯੁਕਤੀ ਕਮਲਾ ਨਹਿਰੂ ਮੈਮੋਰੀਅਲ ਕਾਲਿਜ, ਕੈਥਲ ਵਿੱਚ ਅੰਗਰੇਜ਼ੀ ਦੇ ਲੈਕਚਰਰ ਵਜੋਂ ਹੋਈ ਸੀ; ਪਰ ਮੈਂ ਉਹ ਨਿਯੁਕਤੀ ਸਵੀਕਾਰ ਨਹੀਂ ਸੀ ਕੀਤੀ; ਕਿਉਂਕਿ ਮੈਂ ਮਹੀਨੇ ਬਾਅਦ ਹੀ ਕੈਨੇਡਾ ਆ ਜਾਣਾ ਸੀਇਸ ਕਰ ਕੇ ਜੇਕਰ ਮੈਂ ਹਿੰਦੁਸਤਾਨ ਵਿੱਚ ਹੁੰਦਾ ਤਾਂ - ਤੁਸੀਂ ਜਿਵੇਂ ਦੇਖਦੇ ਹੋ ਕਿ ਹਿੰਦੁਸਤਾਨ ਵਿੱਚ ਮੇਰੇ ਪ੍ਰਵਾਰ ਦੇ ਬਾਕੀ ਮੈਂਬਰ ਲੇਖਕ ਵੀ ਹਨ ਅਤੇ ਯੂਨੀਵਰਸਿਟੀਆਂ ਵਿੱਚ ਡੀਨ ਅਤੇ ਹੈੱਡ ਆਫ ਦੀ ਡਿਪਾਰਟਮੈਂਟ ਰਹੇ ਹਨਉਹ ਲੇਖਕਾਂ ਦੇ ਤੌਰ ਉੱਤੇ ਵੀ ਅੰਤਰ-ਰਾਸ਼ਟਰੀ ਪੱਧਰ ਉੱਤੇ ਪ੍ਰਸਿੱਧ ਹਨ - ਹਿੰਦੁਸਤਾਨ ਵਿੱਚ ਮੇਰੀ ਜ਼ਿੰਦਗੀ ਵੀ ਉਸੇ ਪੈਟਰਨ ਉੱਤੇ ਹੀ ਹੋਣੀ ਸੀਮੈਂ